Digital-Divide/C2/First-aid-measures-for-ChickenPox/Punjabi
From Script | Spoken-Tutorial
”Time” | ”Narration” |
00:06 | ਅਸ਼ੋਕ ਆਪਣੇ ਫ਼ਾਰਮ ਤੋਂ ਘਰੇ ਆਉਂਦਾ ਹੈ ਅਤੇ ਬੁਖਾਰ ਅਤੇ ਸਰੀਰ ਵਿੱਚ ਦਰਦ ਦੀ ਸ਼ਿਕਾਇਤ ਕਰਦਾ ਹੈ । |
00:12 | ਉਸਦੀ ਪਤਨੀ, ਅਨੀਤਾ, ਉਸਨੂੰ ਵੇਖਦੀ ਹੈ ਅਤੇ ਉਸਦੇ ਹੱਥਾਂ ਅਤੇ ਲੱਤਾਂ ‘ਤੇ ਪਏ ਛਾਲਿਆਂ ‘ਤੇ ਧਿਆਨ ਦਿੰਦੀ ਹੈ । |
00:18 | ਉਹ ਡਰ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਉਸਦੇ ਪਤੀ ‘ਤੇ ਦੇਵੀ ਨੇ ਇਹ ਕੀ ਕਹਿਰ ਕਰ ਦਿੱਤਾ । |
00:24 | ਉਹ ਆਪਣੇ ਬੱਚਿਆਂ ਨੂੰ ਜਲਦੀ ਹੀ ਘਰ ਤੋਂ ਬਾਹਰ ਜਾਣ ਨੂੰ ਕਹਿੰਦੀ ਹੈ । |
00:29 | ਮਾਂ ਅਤੇ ਬੱਚੇ ਘਰ ਦੇ ਬਾਹਰ ਆ ਜਾਂਦੇ ਹਨ ਅਤੇ ਦਰਵਾਜ਼ਾ ਬਾਹਰ ਤੋਂ ਬੰਦ ਕਰ ਦਿੰਦੇ ਹਨ । |
00:35 | ਇਸ ਦੌਰਾਨ, ਉਸ ਪਿੰਡ ਦੇ ਹਸਪਤਾਲ ਦੀ ਡਾਕਟਰ ਉਨ੍ਹਾਂ ਦੇ ਘਰ ਦੇ ਕੋਲੋਂ ਲੰਘਦੀ ਹੈ ਅਤੇ ਅਨੀਤਾ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹੈ । |
00:43 | ਅਨੀਤਾ ਅਤੇ ਉਸਦੇ ਬੱਚਿਆਂ ਦੇ ਚਿਹਰੇ ‘ਤੇ ਚਿੰਤਾ ਦੇ ਹਾਵ-ਭਾਵ ਵੇਖਕੇ, ਉਹ ਅਨੀਤਾ ਤੋਂ ਪੁੱਛਦੀ ਹੈ ਕੀ ਹੋਇਆ ? |
00:51 | ਅਨੀਤਾ ਆਪਣੇ ਪਤੀ ‘ਤੇ ਹੋਏ ਦੇਵੀ ਦੇ ਕਹਿਰ ਦੇ ਬਾਰੇ ਵਿੱਚ ਡਾਕਟਰ ਨੂੰ ਦੱਸਦੀ ਹੈ । |
00:57 | ਡਾਕਟਰ, ਅਨੀਤਾ ਨੂੰ ਕਹਿੰਦੀ ਹੈ ਕਿ ਉਹ ਉਸਦੇ ਪਤੀ ਨੂੰ ਵੇਖਣਾ ਚਾਹੁੰਦੀ ਹੈ । |
01:02 | ਪਰ ਅਨੀਤਾ ਨਾਂਹ ਕਰਦੀ ਹੈ, ਕਹਿੰਦੀ ਹੈ ਕਿ ਤੁਹਾਨੂੰ ਮੇਰੇ ਪਤੀ ਨਾਲ ਨਹੀਂ ਮਿਲਣਾ ਚਾਹੀਦਾ ਹੈ । |
01:07 | ਡਾਕਟਰ ਅਨੀਤਾ ਦੀ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹੋਏ ਘਰ ਦੇ ਅੰਦਰ ਜਾਂਦੀ ਹੈ ਅਤੇ ਫਿਰ ਅਨੀਤਾ ਹਿਚਕਿਚਾਤੇ ਹੋਏ ਉਸਦੇ ਪਿੱਛੇ ਜਾਂਦੀ ਹੈ । |
01:15 | ਡਾਕਟਰ ਅਸ਼ੋਕ ਨੂੰ ਚੈੱਕ ਕਰਦੀ ਹੈ ਅਤੇ ਕਹਿੰਦੀ ਹੈ ਕਿ ਉਸਨੂੰ ਚਿਕਨਪੌਕਸ ਹੋਇਆ ਹੈ । |
01:21 | ਪਰ ਅਸ਼ੋਕ ਅਤੇ ਅਨੀਤਾ ਨਹੀਂ ਜਾਣਦੇ ਕਿ ਚਿਕਨਪੌਕਸ (ਚੇਚਕ) ਕੀ ਹੁੰਦਾ ਹੈ ? |
01:26 | ਉਹ ਸਵਾਲਾਂ ਵਾਲੇ ਚਿਹਰੇ ਨਾਲ ਡਾਕਟਰ ਨੂੰ ਵੇਖਦੇ ਹਨ । |
01:29 | Digital divide ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
01:34 | ਇੱਥੇ ਅਸੀਂ ਗੱਲ ਕਰਾਂਗੇ ਚਿਕਨਪੌਕਸ, ਉਸਦੇ ਲੱਛਣਾਂ, ਕਾਰਣਾਂ ਅਤੇ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਹੈ, ਦੇ ਬਾਰੇ ਵਿੱਚ ਗੱਲ ਕਰਾਂਗੇ । |
01:42 | ਸਭ ਤੋਂ ਪਹਿਲਾਂ ਵੇਖਦੇ ਹਾਂ ਚਿਕਨਪੌਕਸ ਕੀ ਹੈ ? |
01:46 | ਚਿਕਨਪੌਕਸ ਵਾਇਰਲ ਇਨਫੈਕਸ਼ਨ ਹੈ ਜਿਸ ਵਿੱਚ ਸਰੀਰ ‘ਤੇ ਖਾਰਸ਼ ਵਾਲੇ ਛਾਲੇ ਹੋ ਜਾਂਦੇ ਹਨ । |
01:53 | ਚਿਕਨਪੌਕਸ ਦੇ ਟੀਕੇ ਰੋਗ ਨੂੰ ਰੋਕਣ ਲਈ ਬਹੁਤ ਵਧੀਆਂ ਢੰਗ ਨਾਲ ਕੰਮ ਕਰਦੇ ਹਨ । |
01:58 | ਜਿਨ੍ਹਾਂ ਨੂੰ ਚਿਕਨਪੌਕਸ ਦੇ ਟੀਕੇ ਲੱਗੇ ਹਨ ਉਹਨਾਂ ਵਿੱਚੋਂ ਕੁੱਝ ਲੋਕਾਂ ਨੂੰ ਫਿਰ ਵੀ ਚਿਕਨਪੌਕਸ ਹੋ ਸਕਦਾ ਹੈ । |
02:03 | ਪਰ ਆਮ ਤੌਰ 'ਤੇ ਉਨ੍ਹਾਂ ਨੂੰ ਇਹ ਬਹੁਤ ਜ਼ਿਆਦਾ ਨਹੀਂ ਹੁੰਦਾ ਹੈ । |
02:06 | ਪਰ ਆਮ ਤੌਰ 'ਤੇ, ਚਿਕਨਪੌਕਸ ਮਾਮੂਲੀ ਬਿਮਾਰੀ ਹੈ ਅਤੇ ਇਹ ਘਾਤਕ ਨਹੀਂ ਹੈ । |
02:10 | ਪਰ, ਕਦੇ - ਕਦੇ ਇਹ ਗੰਭੀਰ ਹੋ ਜਾਂਦੀ ਹੈ ਅਤੇ ਵਿਅਕਤੀ ਨੂੰ ਹਸਪਤਾਲ ਜਾਣ ਦੀ ਲੋੜ ਹੁੰਦੀ ਹੈ ਨਹੀਂ ਤਾਂ ਉਹ ਮਰ ਵੀ ਸਕਦਾ ਹੈ । |
02:18 | ਚਿਕਨਪੌਕਸ ਹੇਠ ਲਿਖਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ |
02:20 | * ਗਰਭਵਤੀ ਔਰਤਾਂ, |
02:22 | ਨਵਜੰਮੇ ਬੱਚੇ ਨੂੰ, |
02:25 | ਨੋਜਵਾਨ ਅਤੇ ਬਾਲਗ ਨੂੰ ਅਤੇ |
02:28 | ਘੱਟ ਪ੍ਰਤੀਰੋਧ ਸਮਰੱਥਾ ਵਾਲੇ ਲੋਕਾਂ ਨੂੰ । |
02:32 | ਜੇ ਤੁਹਾਨੂੰ ਇੱਕ ਵਾਰ ਚਿਕਨਪੌਕਸ ਹੋ ਚੁੱਕਿਆ ਹੋ, ਤਾਂ ਇਹ ਆਮ ਤੌਰ 'ਤੇ ਵਾਇਰਸ ਫਿਰ ਤੋਂ ਵਾਪਸ ਨਹੀਂ ਆਉਂਦਾ ਹੈ । |
02:38 | ਜੇ ਕਿਸੇ ਨੂੰ ਦੂਜੀ ਵਾਰ ਚਿਕਨਪੌਕਸ ਹੁੰਦਾ ਹੈ, ਤਾਂ ਉਸਨੂੰ ਸ਼ਿੰਗਲਜ਼ ਕਹਿੰਦੇ ਹਨ । |
02:45 | ਹੁਣ ਚਿਕਨਪੌਕਸ ਦੇ ਕੁੱਝ ਲੱਛਣ ਵੇਖਦੇ ਹਾਂ । |
02:50 | ਬੁਖਾਰ ਜੋ 2 ਦਿਨਾਂ ਤੱਕ ਰਹਿੰਦਾ ਹੈ । |
02:54 | ਲਾਲ, ਗਰਮ ਅਤੇ ਲਾਗ ਵਾਲੀ ਚਮੜੀ |
02:58 | ਖਾਰਸ਼ ਜੋ ਘਰੇਲੂ ਇਲਾਜ ਨਾਲ ਨਹੀਂ ਜਾ ਸਕੀ । |
03:03 | ਧੱਫੜ ਜੋ 2 ਹਫਤਿਆਂ ਤੱਕ ਰਹਿੰਦੇ ਹਨ । |
03:08 | ਹੁਣ ਚਿਕਨਪੌਕਸ ਦਾ ਸਮਾਂ-ਅੰਤਰਾਲ ਅਤੇ ਇਸ ਦੀ ਛੂਤਕਾਰੀ ਵੇਖਦੇ ਹਾਂ । |
03:13 | ਚਿਕਨਪੌਕਸ ਦੇ ਛਾਲੇ 3 - 5 ਦਿਨਾਂ ਵਿੱਚ ਬਣਦੇ ਹਨ ਅਤੇ 7 - 10 ਦਿਨਾਂ ਵਿੱਚ ਪਪੜੀ ਆਉਂਦੀ ਹੈ । |
03:22 | ਇਹ ਹੋਣ ਦੇ 1 - 2 ਦਿਨਾਂ ਵਿੱਚ ਛੂਤ ਵਾਂਗ ਫੈਲ ਜਾਂਦੇ ਹਨ । |
03:27 | ਇਹ ਉਸ ਸਮੇਂ ਤੱਕ ਛੂਤ ਜਾਂ ਲਾਗ ਵਾਂਗ ਫੈਲਦੇ ਰਹਿੰਦੇ ਹਨ, ਜਦੋਂ ਤੱਕ ਸਾਰੇ ਛਾਲਿਆਂ ‘ਤੇ ਪਪੜੀ ਨਾ ਆ ਜਾਵੇ । |
03:33 | ਇਹ ਬਹੁਤ ਜ਼ਿਆਦਾ ਛੂਤ ਜਾਂ ਲਾਗ ਵਾਲੇ ਹੁੰਦੇ ਹਨ ਅਤੇ ਇੱਕ ਵਿਅਕਤੀ ਤੋਂ ਦੂੱਜੇ ਵਿਅਕਤੀ ਵਿੱਚ ਬਹੁਤ ਆਸਾਨੀ ਨਾਲ ਫੈਲ ਸਕਦੇ ਹਨ । |
03:39 | ਹੁਣ ਅਸੀਂ ਚਿਕਨਪੌਕਸ ਦੇ ਕਾਰਣਾਂ ਨੂੰ ਵੇਖਦੇ ਹਾਂ । |
03:43 | ਤੁਹਾਨੂੰ ਹੇਠ ਲਿਖੇ ਦੀ ਤਰ੍ਹਾਂ ਚਿਕਨਪੌਕਸ ਹੋ ਸਕਦਾ ਹੈ |
03:47 | * ਇੱਕ ਚਿਕਨਪੌਕਸ ਦੇ ਛਾਲੇ ਵਿੱਚੋਂ ਨਿਕਲੇ ਤਰਲ ਨੂੰ ਛੂਹਣ ਤੋਂ ਜਾਂ |
03:52 | * ਜੇ ਚਿਕਨਪੌਕਸ ਨਾਲ ਪੀੜਤ ਵਿਅਕਤੀ ਤੁਹਾਡੇ ਸਾਹਮਣੇ ਖੰਘਦਾ ਜਾਂ ਛਿੱਕਦਾ ਹੈ । |
03:57 | ਖ਼ਤਰਾ ਹੋਰ ਜ਼ਿਆਦਾ ਹੋ ਜਾਂਦਾ ਹੈ ਜੇਕਰ |
04:00 | * ਤੁਹਾਨੂੰ ਪਹਿਲਾਂ ਕਦੇ ਚਿਕਨਪੌਕਸ ਨਾ ਹੋਇਆ ਹੋਵੇ ਅਤੇ |
04:03 | * ਜਾਂ ਤਾਂ ਤੁਹਾਡੇ ਚਿਕਨਪੌਕਸ ਦੇ ਟੀਕੇ ਨਾ ਲੱਗੇ ਹੋਣ । |
04:08 | ਹੁਣ, ਵੇਖਦੇ ਹਾਂ ਕਿ ਜਦੋਂ ਸਾਨੂੰ ਚਿਕਨਪੌਕਸ ਹੁੰਦਾ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ । |
04:14 | ਆਪਣੇ ਡਾਕਟਰ ਨਾਲ ਸਲਾਹ ਕਰਕੇ ਇਹ ਨਿਸ਼ਚਿਤ ਕਰੋ ਕਿ ਇਹ ਚਿਕਨਪੌਕਸ ਹੈ ਨਾ ਕਿ ਮੱਛਰ/ਕੀਟ ਦੇ ਕੱਟਣ ਦਾ ਨਿਸ਼ਾਨ । |
04:20 | ਹਲਕਾ ਭੋਜਨ ਲਵੋਂ । ਘਰ ਦਾ ਬਣਿਆ ਹੋਇਆ ਖਾਣਾ ਹੀ ਦੱਸਿਆ ਜਾਂਦਾ ਹੈ । |
04:26 | ਪਹਿਲੇ ਕੁੱਝ ਦਿਨਾਂ ਤੱਕ ਹਰੇਕ ਦਿਨ 3 ਤੋਂ 4 ਘੰਟੇ ਵਿੱਚ ਠੰਡੇ ਜਾਂ ਗੁਨਗੁਨੇ ਪਾਣੀ ਨਾਲ ਨਹਾਓ । |
04:33 | ਨਹਾਉਣ ਵਾਲੇ ਪਾਣੀ ਵਿੱਚ ਨਿੰਮ ਦੀਆਂ ਪੱਤੀਆਂ ਪਾਓ । ਇਹ ਖਾਰਸ਼ ਨੂੰ ਘੱਟ ਕਰਦੀਆਂ ਹਨ । |
04:38 | ਇਸ਼ਨਾਨ ਕਰੋ ਅਤੇ ਸਰੀਰ ਨੂੰ ਥਪਥਪਾਕਰ ਪੂੰਝਣਾ ਚਾਹੀਦਾ ਹੈ । |
04:42 | ਬਹੁਤ ਜ਼ਿਆਦਾ ਪਾਣੀ ਪੀਓ - ਨਾਰੀਅਲ, ਜੌਂ ਜਾਂ ਕੁੱਝ ਵੀ ਜੋ ਠੰਡਾ ਕਰਨ ਵਾਲਾ ਹੋਵੇ । |
04:49 | ਛੂਤ ਜਾਂ ਲਾਗ ਨੂੰ ਫੈਲਣ ਤੋਂ ਬਚਾਉਣ ਲਈ ਲਾਗ ਵਾਲੇ ਵਿਅਕਤੀ ਦੇ ਕੱਪੜੇ ਵੱਖ ਧੋਵੋ । |
04:55 | ਜੇ ਤੁਹਾਨੂੰ ਚਿਕਨਪੌਕਸ ਨਹੀਂ ਹੋਇਆ ਹੈ ਜਾਂ ਟੀਕਾ ਨਹੀਂ ਲਗਵਾਇਆ ਹੈ, ਤਾਂ ਤੁਹਾਨੂੰ ਟੀਕਾ ਲਗਵਾ ਲੈਣਾ ਚਾਹੀਦਾ ਹੈ । |
05:02 | ਹੁਣ ਵੇਖਦੇ ਹਾਂ ਕਿ, ਚਿਕਨਪੌਕਸ ਦੇ ਦੌਰਾਨ ਤੁਹਾਨੂੰ ਕੀ ਨਹੀਂ ਕਰਨਾ ਚਾਹੀਦਾ ਹੈ । |
05:08 | ਲਾਲ ਖਾਰਸ਼ ਵਾਲੇ ਛਾਲਿਆਂ ‘ਤੇ ਖੁਰਕ ਨਾ ਕਰੋ । |
05:10 | ਇਸ ਨਾਲ ਜੀਵਾਣੁ ਲਾਗ ਵਾਂਗ ਵੱਧ ਫੈਲਦੇ ਹਨ ਅਤੇ ਨਿਸ਼ਾਨ ਪੈ ਸਕਦੇ ਹਨ । |
05:15 | ਦੂੱਜੇ ਲੋਕਾਂ ਨੂੰ ਲਾਗ ਤੋਂ ਬਚਾਉਣ ਦੇ ਲਈ, ਉਨ੍ਹਾਂ ਤੋਂ ਦੂਰ ਰਹੋ । |
05:22 | ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿਚ ਲੈ ਕੇ ਜਾਂਦਾ ਹੈ । ਡਾਕਟਰੀ ਸਹਾਇਤਾ ਲੈਣਾ ਹਮੇਸ਼ਾ ਲਾਭਦਾਇਕ ਹੁੰਦਾ ਹੈ । |
05:28 | ਸੁਣਨ ਲਈ ਧੰਨਵਾਦ ਅਤੇ ਸੁਰੱਖਿਅਤ ਰਹੋ । |
05:32 | ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । |
05:35 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । |
05:39 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । |
05:44 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । |
05:49 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । |
05:53 | ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ contact@spoken-tutorial.org ਨੂੰ ਲਿਖੋ । |
06:01 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
06:05 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
06:12 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro |
06:22 | ਇਸ ਟਿਊਟੋਰਿਅਲ ਲਈ ਐਨੀਮੇਸ਼ਨ ਨਵਦੀਪ ਦੁਆਰਾ ਕੀਤਾ ਗਿਆ ਹੈ । |
06:30 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । |
06:33 | ਸਾਡੇ ਨਾਲ ਜੁੜਨ ਲਈ ਧੰਨਵਾਦ । |