Digital-Divide/C2/First-Aid-on-Snake-Bite/Punjabi
From Script | Spoken-Tutorial
“Time” | “Narration” | |
00:01 | ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਆਪਣੇ ਪਿੰਡ ਦੇ ਇਸ ਦ੍ਰਿਸ਼ ਤੋਂ ਵਾਕਫ਼ ਹੋਣਗੇ – ਬੱਚਿਆ ਦਾ ਇੱਕ ਸਮੂਹ ਇੱਕ ਖੁੱਲੇ ਖੇਤਰ ਵਿੱਚ ਖੇਡ ਰਿਹਾ ਹੈ । | |
00:09 | ਇਸ ਮੁੰਡੇ ਨੂੰ ਵੇਖੋ, ਜੋ ਉਸ ਬਾਲ ਦਾ ਪਿੱਛਾ ਕਰ ਰਿਹਾ ਹੈ । | |
00:12 | ਉਹ ਨਾਲ ਦੇ ਝਾੜੀਦਾਰ ਖੇਤਰ ਵਿੱਚ ਦਾਖਲ ਹੋ ਜਾਂਦਾ ਹੈ । | |
00:16 | ਉਹ ਇੱਕ ਸੱਪ ਵੇਖਦਾ ਹੈ । | |
00:18 | ਵੇਖਦੇ ਹੀ ਵੇਖਦੇ, ਸੱਪ ਆਪਣੀ ਖੁੰਡ ‘ਚੋ ਬਾਹਰ ਆ ਜਾਂਦਾ ਹੈ । | |
00:21 | ਡਰਿਆ ਹੋਇਆ ਮੁੰਡਾ ਪੱਥਰ ਸੁੱਟ ਕੇ ਸੱਪ ਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਹੈ । | |
00:26 | ਸੱਪ ਦੂਰ ਨਹੀਂ ਜਾਂਦਾ ਹੈ । | |
00:29 | ਸਗੋਂ ਉਹ ਮੁੰਡੇ ਦੇ ਵੱਲ ਆਉਂਦਾ ਹੈ ਅਤੇ ਉਸਦੇ ਪੈਰ ‘ਤੇ ਡੰਗ ਮਾਰਦਾ ਹੈ । | |
00:34 | ਮੁੰਡਾ ਸਹਾਇਤਾ ਲਈ ਚੀਕਾਂ ਮਾਰਦਾ ਹੈ । | |
00:36 | ਉਸਦੇ ਦੋਸਤ ਸਹਾਇਤਾ ਲਈ ਉਸ ਦੇ ਵੱਲ ਭੱਜਦੇ ਹਨ । | |
00:39 | ਉਹ ਉਸਦੇ ਪੈਰ ‘ਤੇ ਦੋ ਲਾਲ ਧੱਬੇ ਵੇਖਦੇ ਹਨ । | |
00:42 | ਉਹ ਮੁੰਡੇ ਨੂੰ ਝਾੜੀਆਂ ਵਿਚੋਂ ਬਾਹਰ ਲੈ ਕੇ ਆਉਂਦੇ ਹਨ । | |
00:45 | ਉੱਥੇ ਰੋਲਾ ਪੈ ਜਾਂਦਾ ਹੈ । | |
00:47 | ਸਾਰੇ ਬੱਚੇ ਮੁੱਢਲੀ ਸਹਾਇਤਾ ਦੇ ਬਾਰੇ ਵਿੱਚ ਵੱਖ-ਵੱਖ ਸਲਾਹ ਦਿੰਦੇ ਹਨ । | |
00:52 | ਇੱਥੇ ਸੱਪ ਦੇ ਡੰਗਣ ਦੀ ਸਥਿਤੀ ਵਿੱਚ ਮੁੱਢਲੀ ਸਹਾਇਤਾ ਨੂੰ ਜਾਣਨ ਦੀ ਮਹੱਤਤਾ ਪਤਾ ਚੱਲਦੀ ਹੈ । | |
00:57 | ‘First Aid on Snake Bites’ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
01:02 | ਇਸ ਟਿਊਟੋਰਿਅਲ ਵਿੱਚ ਅਸੀਂ ਵੇਖਾਂਗੇ | |
01:04 | * ਮੁੱਢਲੀ ਜਾਂ ਪਹਿਲੀ ਸਹਾਇਤਾ ਕਿੰਨੀ ਜ਼ਰੂਰੀ ਹੈ । ਅਤੇ | |
01:07 | * ਸੱਪ ਦੇ ਡੰਗਣ ‘ਤੇ ਸਹੀ ਮੁੱਢਲੀ ਜਾਂ ਪਹਿਲੀ ਸਹਾਇਤਾ ਕਿਵੇਂ ਕਰਦੇ ਹਨ । | |
01:11 | ਮੁੱਢਲੀ ਜਾਂ ਪਹਿਲੀ ਸਹਾਇਤਾ ਦੇ ਨਿਰਦੇਸ਼ਾਂ ‘ਤੇ ਜਾਣ ਤੋਂ ਪਹਿਲਾਂ, | |
01:15 | ਅਸੀਂ ਸਮੀਖਿਆ ਕਰਾਂਗੇ ਕਿ ਮੁੰਡਿਆਂ ਦੇ ਸਮੂਹ ਨੇ ਆਪਣੇ ਦੋਸਤ ਨੂੰ ਬਚਾਉਣ ਲਈ ਕੀ ਕੀਤਾ । | |
01:20 | ਉਨ੍ਹਾਂ ਨੇ ਮੁੰਡੇ ਨੂੰ ਧਰਤੀ ‘ਤੇ ਥੱਲੇ ਲਿਟਾ ਦਿੱਤਾ । | |
01:22 | ਅਤੇ ਫਿਰ ਉਨ੍ਹਾਂ ਨੇ ਉਸਨੂੰ ਹਸਪਤਾਲ ਲੈ ਜਾਣ ਲਈ ਵੱਡਿਆ ਦੀ ਸਹਾਇਤਾ ਮੰਗੀ । | |
01:28 | ਫਿਰ ਉਨ੍ਹਾਂ ਨੇ ਉਸ ਦੀ ਸੱਟ ‘ਤੇ ਕੱਪੜਾ ਬੰਨ੍ਹਿਆ । | |
01:32 | ਕੀ ਇਹ ਸਹੀ ਮੁੱਢਲੀ ਸਹਾਇਤਾ ਸੀ ? | |
01:35 | ਹਾਂ! ਇੱਕ ਤਰ੍ਹਾਂ ਨਾਲ ਇਹ ਸਹੀ ਸੀ । | |
01:39 | ਇਸ ਹਾਲਤ ਵਿੱਚ, ਹਸਪਤਾਲ ਜ਼ਿਆਦਾ ਦੂਰ ਨਹੀਂ ਸੀ । | |
01:42 | ਇਸ ਲਈ ਮੁੰਡੇ ਨੂੰ ਮੈਡੀਕਲ ਸਹਾਇਤਾ ਸਮੇਂ ਤੇ ਮਿਲ ਗਈ । | |
01:46 | ਸੱਪ ਦੇ ਡੰਗਣ ਦੀ ਸਥਿਤੀ ਵਿੱਚ ਮੁੱਢਲੀ ਸਹਾਇਤਾ ਦੇਣ ਦਾ ਸਹੀ ਢੰਗ ਹੇਠਾਂ ਦਿੱਤੇ ਦੀ ਤਰ੍ਹਾਂ ਹੈ - | |
01:51 | ਵਿਅਕਤੀ ਨੂੰ ਪੱਧਰ ਸਤ੍ਹਾ ‘ਤੇ ਥੱਲੇ ਲਿਟਾ ਦਿਓ । | |
01:55 | ਪ੍ਰਭਾਵਿਤ ਖੇਤਰ ‘ਤੇ ਕੱਪੜਾ ਲਪੇਟ ਦਿਓ | |
01:59 | ਮੁੱਢਲੀ ਸਹਾਇਤਾ ਦਾ ਪਹਿਲਾਂ ਉਦੇਸ਼ ਜ਼ਹਿਰ ਨੂੰ ਪੂਰੇ ਸਰੀਰ ਵਿੱਚ ਫੈਲਣ ਤੋਂ ਰੋਕਣਾ ਹੈ । | |
02:07 | ਅਤੇ ਸੱਟ ਦੇ ਚਾਰੇ ਪਾਸੇ ਸਾਨੂੰ ਕੱਪੜਾ ਕਿਵੇਂ ਲਪੇਟਨਾ ਚਾਹੀਦਾ ਹੈ ? | |
02:10 | ਲੱਤ ਦੇ ਉੱਪਰੀ ਭਾਗ ਤੋਂ ਕੱਪੜਾ ਲਪੇਟਨਾ ਸ਼ੁਰੂ ਕਰੋ ਅਤੇ ਹੇਠਾਂ ਤੱਕ ਜਾਓ । | |
02:15 | ਅੱਗੇ ਦੇ ਇਲਾਜ ਦੇ ਲਈ ਵਿਅਕਤੀ ਨੂੰ ਕੋਲ ਦੇ ਹਸਪਤਾਲ ਵਿੱਚ ਛੇਤੀ ਤੋਂ ਛੇਤੀ ਲੈ ਜਾਓ । | |
02:20 | ਇਸ ਪ੍ਰਕਾਰ, ਸਮੇਂ ਤੇ ਦਿੱਤੀ ਗਈ ਮੁੱਢਲੀ ਸਹਾਇਤਾ ਬਹੁਤ ਸਾਰੇ ਨੁਕਸਾਨਾਂ ਨੂੰ ਰੋਕਦੀ ਹੈ । | |
02:26 | ਯਾਦ ਰੱਖੋ, ਗਲਤ ਦਿੱਤੀ ਗਈ ਮੁੱਢਲੀ ਸਹਾਇਤਾ ਕਿਸੇ ਦੀ ਵੀ ਹਾਲਤ ਖ਼ਰਾਬ ਕਰ ਸਕਦੀ ਹੈ । | |
02:32 | ਸੱਪ ਦੇ ਡੰਗਣ ‘ਤੇ ਕਰਨ ਵਾਲੀਆਂ ਯੋਗ ਗੱਲਾਂ । | |
02:34 | ਸਭ ਤੋਂ ਪਹਿਲਾਂ ਪੀੜਤ ਨੂੰ ਹੇਠਾਂ ਲਿਟਾ ਦਿਓ । | |
02:37 | ਕੱਪੜਾ ਲਪੇਟ ਦੇ ਸਮੇਂ ਕੁੱਝ ਦਬਾਓ ਲਗਾਓ । | |
02:41 | ਅਤੇ ਸੱਪ ਦੇ ਡੰਗਣ ‘ਤੇ ਨਾ ਕਰਨ ਯੋਗ ਗੱਲਾਂ । | |
02:44 | ਡੰਗੇ ਹੋਏ ਥਾਂ ਦੇ ਚਾਰੇ ਪਾਸੇ ਦੀ ਸਕਿਨ ਜਾਂ ਮਾਸ ਨਾ ਕੱਟੋ । | |
02:49 | ਡੰਗੇ ਹੋਏ ‘ਤੇ ਜਾਂ ਉਸਦੇ ਚਾਰੇ ਪਾਸੇ ਬਰਫ ਨਾ ਰੱਖੋ । | |
02:52 | ਵਿਅਕਤੀ ਨੂੰ ਬਿਜਲੀ ਦਾ ਝੱਟਕਾ ਨਾ ਦਿਓ । | |
02:56 | ਡੰਗੇ ਹੋਏ ਸਥਾਨ ਤੋਂ ਖੂਨ ਜਾਂ ਜ਼ਹਿਰ ਨੂੰ ਚੂਸ ਕੇ ਬਾਹਰ ਕੱਢਣ ਦੀ ਕੋਸ਼ਿਸ਼ ਨਾ ਕਰੋ । | |
03:01 | ਕੱਪੜੇ ਨੂੰ ਬਹੁਤ ਟਾਈਟ ਨਾ ਬੰਨ੍ਹੋ । ਇਹ ਗੈਂਗਰੀਨ ਕਰ ਸਕਦਾ ਹੈ । | |
03:07 | ਇਹ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ bridge the digital divide initiative ਦਾ ਹਿੱਸਾ ਹੈ । | |
03:13 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਹੋਰ ਜ਼ਿਆਦਾ ਜਾਣਨ ਦੇ ਲਈ, | |
03:15 | http://spoken-tutorial.org/What\_is\_a\_Spoken\_Tutoria ‘ਤੇ ਉਪਲੱਬਧ ਵੀਡਿਓ ਨੂੰ ਵੇਖੋ । | |
03:21 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । | |
03:25 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
03:29 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
03:33 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
03:37 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
03:44 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
03:48 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
03:54 | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org\NMEICT-Intro ‘ਤੇ ਉਪਲੱਬਧ ਹੈ । | |
04:01 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ, ਸਾਡੇ ਨਾਲ ਜੁੜਨ ਲਈ ਧੰਨਵਾਦ । | } |