Digital-Divide/C2/First-Aid-on-Fever/Punjabi

From Script | Spoken-Tutorial
Jump to: navigation, search
“Time” “Narration”
00:05 ਇੱਕ ਪਿੰਡ ਦੀ ਕੁੜੀ ਮੀਨਾ ਡਗਮਗਾਉਂਦੀ ਹੋਈ ਕੰਬਦੀ ਹੋਈ ਅਤੇ ਥਕੀ ਹੋਈ ਸਕੂਲ ਤੋਂ ਘਰ ਵਾਪਸ ਆਉਂਦੀ ਹੈ ।
00:13 ਉਹ ਸਰੀਰ ਵਿਚ ਦਰਦ ਅਤੇ ਸਿਰ ਵਿਚ ਦਰਦ ਵੀ ਦੱਸ ਰਹੀ ਸੀ ।
00:17 ਘਬਰਾਉਂਦੀ ਹੋਈ ਮਾਂ ਉਸਦੇ ਕੋਲ ਆਈ ਅਤੇ ਧਿਆਨ ਦਿੱਤਾ ਕਿ ਉਸਨੂੰ ਬਹੁਤ ਬੁਖਾਰ ਹੈ ।
00:24 First aid on fever ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:30 ਇੱਥੇ ਅਸੀਂ ਬੁਖਾਰ ਦੇ ਲੱਛਣ, ਮੁੱਢਲੀ ਦੇਖਭਾਲ ਅਤੇ ਡਾਕਟਰ ਨਾਲ ਸਲਾਹ ਦੇ ਬਾਰੇ ਵਿੱਚ ਗੱਲ ਕਰਾਂਗੇ ।
00:37 ਕੋਈ ਵੀ ਵਿਅਕਤੀ ਜਿਸਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਭਾਵ ਕਿ 96.8 ਤੋਂ 100.4º Farenheit ਤੋਂ ਉੱਪਰ ਹੋ ਜਾਂਦਾ ਹੈ ਉਸਨੂੰ ਬੁਖਾਰ ਹੋਇਆ ਮੰਨਿਆ ਜਾਂਦਾ ਹੈ ।
00:51 ਹੁਣ ਵੇਖਦੇ ਹਾਂ ਬੁਖਾਰ ਦੇ ਕੀ ਲੱਛਣ ਹੁੰਦੇ ਹਨ
00:54 ਤਾਪਮਾਨ ਵੱਧਦਾ ਹੈ
00:57 ਪੀੜਾਂ ਅਤੇ ਦਰਦ
01:00 ਡਗਮਗਾਉਣਾ ਅਤੇ ਕੰਬਣਾ
01:02 ਬਹੁਤ ਜ਼ਿਆਦਾ ਸਿਰਦਰਦ ਅਤੇ
01:04 ਗਲਾ ਖ਼ਰਾਬ ਹੋਣਾ ।
01:06 ਮਾਂ ਨੇ ਉਸ ਨੂੰ ਬਹੁਤ ਜ਼ਿਆਦਾ ਕੰਬਦੀ ਨੂੰ ਵੇਖਕੇ, ਉਸ ਨੂੰ ਨਿੱਘਾ ਕਰਨ ਲਈ ਇੱਕ ਕੰਬਲ ਵਿੱਚ ਲਪੇਟ ਦਿੱਤਾ ।
01:14 ਹੁਣ ਵੇਖਦੇ ਹਾਂ ਕਿ ਬੁਖਾਰ ਦੀ ਹਾਲਤ ਵਿੱਚ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਹੈ ।
01:19 ਗੁਨਗੁਨੇ ਪਾਣੀ ਨਾਲ ਗਿੱਲੇ ਕੀਤੇ ਹੋਏ ਕੱਪੜੇ ਨਾਲ ਮਰੀਜ਼ ਦਾ ਸਰੀਰ ਪੁੰਝੋ ।
01:24 ਮਰੀਜ਼ ਨੂੰ ਪੀਣ ਲਈ ਬਹੁਤ ਜ਼ਿਆਦਾ ਪਾਣੀ ਦਿਓ ।
01:27 ਵਿਅਕਤੀ ਨੂੰ ਕੰਬਲ ਜਾਂ ਮੋਟੇ ਕੱਪੜੇ ਨਾਲ ਨਾ ਲਪੇਟੋ ।
01:32 ਆਪਣੇ ਆਪ ਦਵਾਈਆਂ ਨਾ ਦਿਓ ।
01:35 ਹਮੇਸ਼ਾ ਡਾਕਟਰ ਦੀ ਸਲਾਹ ਲੈ ਕੇ ਹੀ ਦਵਾਈਆਂ ਦਿਓ ।
01:40 ਤਾਜ਼ੀ ਹਵਾ ਬੰਦ ਨਾ ਕਰੋ ।
01:43 ਅਸਲ ਵਿਚ ਤਾਜ਼ੀ ਹਵਾ ਬੁਖਾਰ ਨੂੰ ਹਲਕਾ ਕਰਨ ਵਿੱਚ ਸਹਾਇਤਾ ਕਰਦੀ ਹੈ ।
01:47 ਮਰੀਜ਼ ਦੇ ਹੇਠ ਦਿੱਤੇ ਲੱਛਣਾਂ ਨੂੰ ਵੇਖਦੇ ਹੋਏ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰੋ ।
01:53 * ਅਨਿਯਮਿਤ ਸਾਹ ਲੈਣਾ
01:55 * ਗਰਦਨ ਆਕੜਣਾ
01:57 * ਲਗਾਤਾਰ ਗਲੇ ਵਿੱਚ ਖਾਂਰਸ਼
01:59 * ਧੱਫੜ
02:02 * ਉਲਟੀਆਂ
02:03 * ਦਰਦਨਾਕ ਪਿਸ਼ਾਬ ਆਉਣਾ ਅਤੇ ਦਸਤ
02:07 ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ ।
02:11 ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ
02:14 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
02:17 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
02:22 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
02:27 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
02:31 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
02:37 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
02:42 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
02:49 ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org\NMEICT-Intro ‘ਤੇ ਉਪਲੱਬਧ ਹੈ ।
03:07 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ ।
03:11 ਇਸ ਟਿਊਟੋਰਿਅਲ ਨੂੰ ਦੇਖਣ ਲਈ ਧੰਨਵਾਦ । }

Contributors and Content Editors

Navdeep.dav