C-and-C++/C2/Tokens/Punjabi
From Script | Spoken-Tutorial
Time | Narration |
00:01 | C ਅਤੇ C ਪਲਸ-ਪਲਸ ਵਿਚ ਟੋਕਨਸ ਦੇ ਸਪੋਕਨ ਟਯੂਟੋਰਿਅਲ (Spoken tutorial) ਵਿਚ ਤੁਹਾਡਾ ਸੁਆਗਤ ਹੈ। |
00:06 | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ |
00:09 | ਟੋਕਨਸ ਨੂੰ ਕਿਵੇਂ ਡਿਫਾਈਨ ਅਤੇ ਯੂਜ਼ ਕੀਤਾ ਜਾਂਦਾ ਹੈ। |
00:12 | ਅਸੀਂ ਇਹ ਇਕ ਉਦਾਹਰਣ ਦੀ ਮੱਦਦ ਨਾਲ ਕਰਾਂਗੇ। |
00:15 | ਅਸੀਂ ਕੁਝ ਆਮ ਗ਼ਲਤੀਆਂ ਅਤੇ ੳਹਨਾਂ ਦੇ ਹੱਲ ਬਾਰੇ ਵੀ ਦੇਖਾਂਗੇ। |
00:20 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ,ਮੈਂ ਵਰਤ ਰਹੀ ਹਾਂ ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 11.10 gcc ਅਤੇ g++ ਕੰਪਾਇਲਰ ਵਰਜ਼ਨ 4.6.1 (Ubuntu operating system version 11.1010gcc and g++ Compiler version 4.6.1.) |
00:33 | ਆਉ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ। |
00:37 | ਡਾਟਾ ਟਾਈਪਸ, ਵੈਰੀਐਬਲਸ, ਕੋਨਸਟੈਂਟ ਅਤੇ ਆਈਡੈਂਟੀਫਾਇਰਸ ਲਈ ਟੋਕਨ ਇਕ ਜੇਨਰਿਕ ਸ਼ਬਦ ਹੈ। |
00:46 | ਆਉ ਅਸੀਂ ਆਪਣੇ ਪ੍ਰੋਗਰਾਮ ਨਾਲ ਸ਼ੁਰੂ ਕਰੀਏ। |
00:49 | ਮੈਂ ਪਹਿਲਾਂ ਹੀ ਐਡੀਟਰ ਤੇ ਪ੍ਰੋਗਰਾਮ ਟਾਈਪ ਕਰ ਚੁੱਕੀ ਹਾਂ। |
00:53 | ਮੈਨੂੰ ਇਹ ਖੋਲ੍ਹਣ ਦਿਉ, ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ ਟੋਕਨ.ਸੀ ਹੈ। |
01:04 | ਇਸ ਪੋ੍ਰਗਰਾਮ ਵਿਚ ਅਸੀਂ ਵੈਰੀਐਬਲਸ ਇਨੀਸ਼ਿਲਾਈਜ਼ ਕਰਾਂਗੇ ਅਤੇ ਉਹਨਾਂ ਦੀਆਂ ਵੈਲਯੂਸ ਪਰਿੰਟ ਕਰਾਂਗੇ। |
01:09 | ਮੈਂ ਹੁਣ ਕੋਡ ਦਸਾਂਗੀ । ਇਹ ਸਾਡੀ ਹੈਡਰ ਫਾਈਲ ਹੈ। |
01:16 | ਇਹ ਸਾਡਾ ਮੇਨ ਫੰਕਸ਼ਨ ਹੈ। |
01:20 | ਇਥੇ ਆਈਐਨਟੀ (int) ਇਕ ਕੀ-ਵਰਡ (keyword) ਹੈ। |
01:22 | ਕੰਪਾਇਲਰ ਕੀ-ਵਰਡਸ ਦਾ ਮਤਲਬ ਜਾਣਦਾ ਹੈ। |
01:26 | a ਇਕ ਇੰਟੀਜ਼ਰ ਵੇਰੀਐਬਲ ਹੈ। |
01:29 | ਅਸੀਂ ਇਸਦੀ ਵੈਲਯੂ 2 ਨਿਸ਼ਚਿਤ ਕੀਤੀ ਹੈ। |
01:32 | ਇਸਨੂੰ ਇਨੀਸ਼ਲਾਈਜੇਸ਼ਨ (initialization) ਕਹਿੰਦੇ ਹਨ। |
01:35 | ਜੇ ਇਕ ਵੈਰੀਐਬਲ ਦੀ ਵੈਲਯੂ ਨਿਸ਼ਚਿਤ ਨਾਂ ਹੋਵੇ ਤਾਂ ਇਸ ਨੂੰ ਵੈਰੀਐਬਲ ਘੋਸ਼ਿਤ (declaration ) ਕਰਨਾ ਕਹਿੰਦੇ ਹਨ। |
01:43 | ਇਥੇ, b ਇਕ ਕੋਨਸਟੈਂਟ ਹੈ। |
01:46 | ਅਸੀਂ b ਨੂੰ ਇਨੀਸ਼ਿਲਾਈਜ਼ ਕੀਤਾ ਹੈ, ਇਸ ਦੀ ਵੈਲਯੂ 4 ਨਿਸ਼ਚਿਤ ਕੀਤੀ ਹੈ। |
01:53 | ਕੋਨਸਟੈਂਟ ਕੀ-ਵਰਡ ਸਿਰਫ ਰੀਡ ਅੋਨਲੀ (read only ) ਵੈਰੀਐਬਲ ਲਈ ਵਰਤਿਆ ਜਾਂਦਾ ਹੈ। |
01:58 | ਕੀ-ਵਰਡਸ ਅਤੇ ਕੋਨਸਟੈਂਟ ਬਾਰੇ ਹੋਰ ਜਾਣਕਾਰੀ ਲਈ ਆਉ ਆਪਣੀਆਂ ਸਲਾਈਡਸ ਤੇ ਵਾਪਸ ਚਲੀਏ । |
02:06 | ਕੀ-ਵਰਡਸ ਦੇ ਅਰਥ ਨਿਸ਼ਚਿਤ ਹੁੰਦੇ ਹਨ ਜੋ ਬਦਲੇ ਨਹੀਂ ਜਾ ਸਕਦੇ। |
02:11 | ਕੀ-ਵਰਡਸ, ਵੈਰੀਐਬਲਸ ਦੇ ਨਾਵਾਂ ਵਿਚ ਨਹੀਂ ਵਰਤੇ ਜਾ ਸਕਦੇ। |
02:15 | C ਵਿਚ 32 ਕੀ-ਵਰਡਸ ਹਨ। |
02:18 | ਕੁਝ ਉਦਾਹਰਣ :ਆਟੋ, ਬਰੈਕ, ਕੇਸ, ਕੈਰ, ਕੋਨਸਟ, ਡੀਫਾਲਟ, ਏਨਯੂਮ ਐਕਸਟਰਨ, ਆਦਿ. |
02:28 | ਫਿਕਸਡ ਵੈਲਯੂਸ ਨੂੰ ਕੋਨਸਟੈਂਟਸ ਕਹਿੰਦੇ ਹਨ। |
02:34 | ਉਹ ਪ੍ਰੋਗਰਾਮ ਦੇ ਐਕਜ਼ੀਕਯੂਸ਼ਨ ਦੌਰਾਨ ਬਦਲੀਆਂ ਨਹੀਂ ਜਾਂਦੀਆਂ।ਕੋਨਸਟੈਂਟਸ ਦੋ ਤਰ੍ਹਾਂ ਦੇ ਹੁੰਦੇ ਹਨ, ਨਯੂਮੈਰਿਕ ਕੋਨਸਟੈਂਟਸ ਅਤੇ ਕਰੈਕਟਰ ਕੋਨਸਟੈਂਟਸ। |
02:45 | ਹੁਣ ਆਪਣੇ ਪ੍ਰੋਗਰਾਮ ‘ਤੇ ਵਾਪਸ ਆਉ। |
02:47 | ਇਥੇ ਫਲੋਟ, ਵੈਰੀਐਬਲ ਚ ਦੀ ਡਾਟਾ ਟਾਈਪ ਹੈ। |
02:52 | ਅਸੀਂ ਇਸ ਦੀ ਵੈਲਯੂ 1.5 ਨਿਸ਼ਚਿਤ ਕੀਤੀ ਹੈ। |
02:57 | ਡਾਟਾ ਟਾਈਪ, ਇਕ ਸੈਟ ਆਫ ਰੂਲਸ ਦੇ ਨਾਲ ਇਕ ਸੀਮਿਤ ਵੈਲਯੂਸ ਦਾ ਸੈਟ ਹੈ। |
03:05 | ਇਥੇ d ਇਕ ਵੈਰੀਐਬਲ ਹੈ। |
03:07 | ਕੈਰ ਅਤੇ ਸਿੰਗਲ ਕੋਟਸ ਸੰਕੇਤ ਦਿੰਦੇ ਹਨ ਕਿ ਅਸੀਂ ਕਰੈਕਟਰ ਨਾਲ ਕੰਮ ਕਰ ਰਹੇ ਹਾਂ। |
03:13 | ਨਤੀਜੇ ਵਜੋਂ, d ਇਕ ਕਰੈਕਟਰ ਵੇਰੀਐਬਲ ਹੈ,ਜੋ ਵੈਲਯੂ ‘A’ ਸਟੋਰ ਕਰਦਾ ਹੈ। |
03:20 | ਇਹ ਵੇਖਣਾ ਅਸਾਨ ਹੈ ਕਿ ਆਈਐਨਟੀ (int) ਡਬਲ ਫਲੋਟ ਅਤੇ ਕੈਰ ਡਾਟਾ-ਟਾਈਪਸ ਹਨ। |
03:30 | a, c ਅਤੇ d ਵੈਰੀਐਬਲਸ ਹਨ |
03:36 | ਹੁਣ ਆਪਣੀਆਂ ਸਲਾਈਡਸ ਤੇ ਵਾਪਸ ਆਉ। |
03:38 | ਅਸੀਂ ਡਾਟਾ-ਟਾਈਪਸ ਅਤੇ ਵੈਰੀਐਬਲਸ ਬਾਰੇ ਹੋਰ ਜਿਆਦਾ ਜਾਣਾਂਗੇ। |
03:48 | ਆਉ ਅਸੀਂ ਇੰਟੀਜ਼ਰ ਡਾਟਾ ਟਾਈਪ ਨਾਲ ਸ਼ੁਰੂ ਕਰੀਏ। |
03:51 | ਇਸਨੂੰ ਆਈਐਨਟੀ (int) ਵਜੋਂ ਘੋਸ਼ਿਤ ਕੀਤਾ ਜਾਂਦਾ ਹੈ |
03:53 | ਜੇ ਅਸੀਂ ਇਕ ਇੰਟੀਜ਼ਰ ਡਾਟਾ ਟਾਈਪ ਪਰਿੰਟ ਕਰਨਾ ਚਾਹਾਂਗੇ ਤਾਂ ਅਸੀਂ % d ਫੋਰਮੈਟ ਸਪੈਸੀਫਾਇਰ ਵਜੋਂ ਵਰਤਾਂਗੇ। |
04:01 | ਇਸੇ ਤਰ੍ਹਾਂ, ਅਸੀਂ ਫਲੋਟਿੰਗ ਪੋਆਇੰਟ ਨੰਬਰ ਲਈ ਫਲੋਟ ਅਤੇ % f ਇਸਤੇਮਾਲ ਕਰਾਂਗੇ |
04:09 | ਕਰੈਕਟਰ ਡਾਟਾ ਟਾਈਪ ਲਈ, ਅਸੀਂ ਕੈਰ ਅਤੇ %c ਇਸਤੇਮਾਲ ਕਰਾਂਗੇ |
04:15 | ਅਤੇ ਡਬਲ ਡਾਟਾ ਟਾਈਪ ਲਈ, ਅਸੀਂ ਡਬਲ ਅਤੇ % lf ਫੋਰਮੈਟ ਸਪੈਸੀਫਾਇਰ ਵਜੋਂ ਵਰਤਾਂਗੇ। |
04:25 | ਹੁਣ ਅਸੀਂ ਡਾਟਾ ਟਾਈਪਸ ਦੀ ਰੇਂਜ (range) ਵੇਖਾਂਗੇ। |
04:29 | ਇੰਟੀਜ਼ਰ ਡਾਟਾ ਟਾਈਪ ਦੀ ਰੇਂਜ -32,768 ਤੋਂ 32,767 ਹੈ |
04:34 | ਫਲੋਟਿੰਗ ਪੋਆਇੰਟ ਦੀ ਰੇਂਜ ਹੈ -3.4 E +/-38 |
04:39 | ਕਰੈਕਟਰ ਦੀ ਰੇਂਜ ਹੈ -128 ਤੋਂ 127 |
04:42 | ਅਤੇ ਡਬਲ ਦੀ ਰੇਂਜ ਹੈ 1.7 E +/-308 |
04:48 | ਵੈਰੀਐਬਲ ਵਿਚ ਸਟੋਰ ਕੀਤੀਆਂ ਗਈਆਂ ਵੈਲੂਯਸ, ਇਸ ਰੇਂਜ ਤੋਂ ਘੱਟ ਜਾਂ ਜਿਆਦਾ ਨਹੀਂ ਹੋਣੀ ਚਾਹੀਦੀ। |
04:56 | ਹੁਣ ਅਸੀਂ ਵੈਰੀਐਬਲਸ ਵਲ ਆਵਾਂਗੇ। |
05:00 | ਵੈਰੀਐਬਲ ਇਕ ਡਾਟਾ ਨਾਮ ਹੈ। |
05:03 | ਇਹ ਡਾਟਾ ਵੈਲਯੂ ਸਟੋਰ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। |
05:06 | ਜਦ ਪ੍ਰੋਗਰਾਮ ਚਲਦਾ ਹੈ ਤਾਂ ਵੈਲਯੂਸ ਬਦਲ ਸਕਦੀਆਂ ਹਨ। |
05:10 | ਵੈਰੀਐਬਲ ਇਸਤੇਮਾਲ ਕਰਨ ਤੋਂ ਪਹਿਲਾਂ ਇਸਨੂੰ ਘੋਸ਼ਿਤ (declare) ਕਰਨਾ ਜ਼ਰੂਰੀ ਹੈ। |
05:15 | ਸਾਨੂੰ ਵੈਰੀਐਬਲਸ ਨੂੰ ਅਰਥਪੂਰਨ ਨਾਮ ਦੇਣੇ ਚਾਹੀਦੇ ਹਨ। |
05:19 | ਜਿਵੇਂ ਕਿ ਜੋਨ, ਮਾਰਕਸ, ਸਮ ਵਗੈਰਹ। |
05:24 | ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲਦੇ ਹਾਂ। |
05:27 | ਇਥੇ, printf ਇਸ ਫੰਕਸ਼ਨ ਦਾ ਆਈਡੈਂਟੀਫਾਇਰ (identifier) ਨਾਮ ਹੈ |
05:32 | ਆਉ ਆਪਣੀਆਂ ਸਲਾਈਡਸ ਤੇ ਵਾਪਸ ਚਲੀਏ ।ਆਉ ਅਸੀਂ ਆਈਡੈਂਟੀਫਾਇਰਸ (identifiers) ਬਾਰੇ ਜਾਣੀਏ। |
05:38 | ਆਈਡੈਂਟੀਫਾਇਰਸ (identifiers ) ਯੂਜ਼ਰ ਵਲੋਂ ਡਿਫਾਇਨ ਕੀਤੇ ਗਏ ਨਾਮ ਹਨ। |
05:41 | ਆਈਡੈਂਟੀਫਾਇਰ (identifier) ਵਿਚ ਅੱਖਰ ਅਤੇ ਅੰਕ ਹੁੰਦੇ ਹਨ। |
05:46 | ਦੋਵੇਂ ਵੱਡੇ ਅਤੇ ਛੋਟੇ (uppercase and lowercase ) ਅੱਖਰ ਵਰਤੇ ਜਾ ਸਕਦੇ ਹਨ। |
05:51 | ਪਹਿਲਾ ਕਰੈਕਟਰ ਅੱਖਰ ਜਾਂ ਅੰਡਰਸਕੋਰ (alphabet or underscore ) ਹੋਣਾ ਚਾਹੀਦਾ ਹੈ। |
05:55 | ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ। |
05:58 | ਇਥੇ ਅਸੀਂ ਵੈਰੀਐਬਲਸ ਅਤੇ ਕੋਨਸਟੈਂਟਸ ਇਨੀਸ਼ਿਲਾਈਜ਼ ਕੀਤੇ ਹਨ। ਇਥੇ ਅਸੀਂ ਇਹਨਾਂ ਨੂੰ ਪਰਿੰਟ ਕਰਾਂਗੇ। |
06:05 | ਅਤੇ ਇਹ ਸਾਡੀ ਰਿਟਰਨ ਸਟੈਟਮੇਂਟ ਹੈ। ਹੁਣ ਸੇਵ ਤੇ ਕਲਿਕ ਕਰੋ। |
06:10 | ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ |
06:12 | ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ’ਤੇ Ctrl, Alt and T ਬਟਨ ਇੱਕਠੇ ਦਬਾਉ। |
06:21 | ਕੰਪਾਇਲ ਕਰਨ ਲਈ, ਜੀਸੀਸੀ ਟੋਕਨਸ.ਸੀ -ਅੋ ਟੋਕ (gcc tokens.c -o tok) ਟਾਈਪ ਕਰੋ। ਐਂਟਰ ਦਬਾਉ। |
06:30 | ਐਕਜ਼ੀਕਿਯੂਟ ਕਰਨ ਲਈ ./tok ਟਾਈਪ ਕਰੋ। |
06:35 | ਆਉਟਪੁਟ ਇੰਝ ਦਿਸੇਗੀ : |
06:39 | ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਦਸ਼ਮਲਵ (decimal ) ਤੋਂ ਬਾਅਦ 6 ਵੈਲਯੂਜ਼ ਹਨ। |
06:44 | ਅਤੇ ਇਥੇ ਸਾਡੇ ਕੋਲ 2 ਵੈਲਯੂਜ਼ ਹਨ। |
06:48 | ਆਉ ਅਸੀਂ ਵੇਖੀਏ ਇਹ ਕਿਵੇਂ ਹੋਇਆ । ਪ੍ਰੋਗਰਾਮ ਤੇ ਵਾਪਸ ਆਉ |
06:54 | ਇਹ ਇਸ ਲਈ ਕਿਉਂਕਿ ਇਥੇ ਸਾਡੇ ਕੋਲ %.2f ਹੈ। |
06:59 | ਇਹ ਦੱਸਦਾ ਹੈ ਕਿ ਅਸੀਂ ਦਸ਼ਮਲਵ ਤੋਂ ਬਾਅਦ ਸਿਰਫ਼ ਦੋ ਵੈਲਯੂਜ਼ ਹੀ ਪਰਿੰਟ ਕਰ ਸਕਦੇ ਹਾਂ। |
07:04 | ਇਥੇ ਮੈਂ ਆਉਟਪੁਟ ਵਿਚ 3 ਡੈਸੀਮਲ ਪਲੇਸਿਸ ਚਾਹੁੰਦੀ ਹਾਂ। |
07:09 | ਆਉ %.2f ਨੂੰ %.3f ਨਾਲ ਬਦਲੀਏ। |
07:16 | ਹੁਣ ਸੇਵ ਤੇ ਕਲਿਕ ਕਰੋ। |
07:20 | ਟਰਮਿਨਲ ਤੇ ਵਾਪਸ ਆਉ। ਪਹਿਲਾਂ ਵਾਂਗ ਕੰਪਾਇਲ ਕਰੋ, ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ। |
07:29 | ਅਸੀਂ ਵੇਖ ਸਕਦੇ ਹਾਂ ਇਥੇ ਡੈਸੀਮਲ ਤੋਂ ਬਾਅਦ 3 ਵੈਲਯੂਜ਼ ਹਨ। |
07:33 | ਹੁਣ ਅਸੀਂ ਇਸੇ ਪ੍ਰੋਗਰਾਮ ਨੂੰ C++ ਵਿਚ ਐਕਜ਼ੀਕਿਯੂਟ ਕਰਾਂਗੇ। |
07:37 | ਆਪਣੇ ਪ੍ਰੋਗਰਾਮ ਤੇ ਵਾਪਸ ਆਉ। |
07:40 | ਮੈਂ ਇਥੇ ਕੁਝ ਚੀਜਾਂ ਬਦਲਾਂਗੀ |
07:42 | ਪਹਿਲੇ ਆਪਣੇ ਕੀ-ਬੋਰਡ ਤੋਂ shift+ctrl+s ਬਟਨ ਇੱਕਠੇ ਦਬਾਉ। |
07:50 | ਹੁਣ ਫਾਈਲ ਐਕਸਟੈਨਸ਼ਨ . ਸੀਪੀਪੀ (extension .cpp) ਨਾਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ । |
07:58 | ਆਉ ਅਸੀਂ ਹੈਡਰ ਫਾਈਲ ਨੂੰ ਬਦਲ ਕੇ ਆਈਓਸਟਰੀਮ (iostream) ਕਰੀਏ। |
08:03 | ਹੁਣ ਯੂਜ਼ੀਂਗ (using) ਸਟੇਟਮੈਂਟ ਸ਼ਾਮਿਲ ਕਰੋ ਅਤੇ ਸੇਵ ਤੇ ਕਲਿਕ ਕਰੋ । |
08:11 | ਹੁਣ printf ਸਟੇਟਮੈਂਟ ਨੂੰ ਸੀਆਉਟ (cout) ਸਟੇਟਮੈਂਟ ਨਾਲ ਬਦਲੋ। |
08:15 | ਜਿਵੇਂਕਿ C++ ਵਿਚ ਲਾਈਨ ਪਰਿੰਟ ਕਰਨ ਲਈ ਅਸੀਂ ਸੀਆਉਟ (cout<< function' ) ਫੰਕਸ਼ਨ ਇਸਤੇਮਾਲ ਕਰਦੇ ਹਾਂ। |
08:21 | ਸਰਚ ਫਾਰ (search for) ਅਤੇ ਰਿਪਲੇਸ ਟੈਕਸਟ ਆਪਸ਼ਨ (replace text option) ਤੇ ਕਲਿਕ ਕਰੋ |
08:28 | ਇਥੇ printf ਔਪਨਿੰਗ ਬਰੈਕਟ “(” ਟਾਈਪ ਕਰੋ। |
08:33 | ਅਤੇ ਇਥੇ ਇਸ ਕਾਲਮ ਵਿਚ ਟਾਈਪ ਕਰੋ, |
08:35 | ਸੀਆਉਟ (cout) ਅਤੇ ਦੋ ਔਪਨਿੰਗ ਐਂਗਲ ਬਰੈਕਟਸ “<<”. ਰਿਪਲੇਸ ਆਲ (Replace all) ਤੇ ਕਲਿਕ ਕਰੋ ਅਤੇ ਕਲੋਜ਼ ਤੇ ਕਲਿਕ ਕਰੋ। |
08:45 | ਫੋਰਮੇਟ ਸਪੇਸੀਫਾਇਰ /n ਦੀ ਸਾਨੂੰ ਜ਼ਰੂਰਤ ਨਹੀਂ ਹੈ। |
08:50 | ਆਉ ਅਸੀਂ ਇਹਨਾਂ ਨੂੰ ਡਿਲੀਟ ਕਰੀਏ । ਹੁਣ ਕੋਮਾ ਨੂੰ ਡਿਲੀਟ ਕਰੋ। |
08:54 | ਅਤੇ ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ। |
09:01 | ਸੇਵ ਤੇ ਕਲਿਕ ਕਰੋ। ਹੁਣ ਕਲੋਜ਼ਿੰਗ ਬਰੈਕਟ ਡਿਲੀਟ ਕਰ ਦਿਉ। |
09:06 | ਦੋ ਔਪਨਿੰਗ ਐਂਗਲ ਬਰੈਕਟਸ ਦੁਬਾਰਾ ਟਾਈਪ ਕਰੋ। |
09:09 | ਅਤੇ ਡਬਲ ਕੋਟਸ ਵਿਚ \n ਟਾਈਪ ਕਰੋ। ਹੁਣ ਸੇਵ ਤੇ ਕਲਿਕ ਕਰੋ। |
09:20 | ਚਲੋ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ । ਟਰਮਿਨਲ ’ਤੇ ਵਾਪਸ ਆਉ। |
09:24 | ਕੰਪਾਇਲ ਕਰਨ ਲਈ ਜੀ++ ਟੋਕਨਸ .ਸੀਪੀਪੀ -ਅੋ ਟੋਕ1 (g++ tokens.cpp -o tok 1) ਟਾਈਪ ਕਰੋ । |
09:35 | ਇਥੇ ਅਸੀਂ ਟੋਕ1 ਕੀਤਾ ਹੈ,ਕਿਉਂਕਿ ਅਸੀਂ tokens.c ਫਾਈਲ ਦੇ ਆਉਟਪੁਟ ਪੈਰਾਮੀਟਰ tok ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ। ਹੁਣ ਐਂਟਰ ਦਬਾਉ । |
09:48 | ਐਕਜ਼ੀਕਿਯੂਟ ਕਰਨ ਲਈ ./tok1 ਟਾਈਪ ਕਰੋ । ਐਂਟਰ ਦਬਾਉ। |
09:55 | ਆਉਟਪੁਟ ਇੰਝ ਆਏਗੀ |
09:59 | ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ। |
10:03 | ਪ੍ਰੋਗਰਾਮ ਤੇ ਵਾਪਸ ਆਉ। ਮੰਨ ਲਉ ਮੈਂ ਇਥੇ b ਦੀ ਨਵੀਂ ਵੈਲਯੂ 8 ਨਿਸ਼ਚਿਤ ਕਰਦੀ ਹਾਂ। |
10:13 | ਸੇਵ ਤੇ ਕਲਿਕ ਕਰੋ। ਆਉ ਵੇਖੀਏ, ਕੀ ਹੁੰਦਾ ਹੈ । |
10:15 | ਆਪਣੇ ਟਰਮਿਨਲ ’ਤੇ ਵਾਪਸ ਆਉ। ਮੈਨੂੰ ਪਰੋਂਪਟ ਖਾਲੀ ਕਰਨ ਦਿਉ। |
10:22 | ਹੁਣ ਪਹਿਲਾਂ ਵਾਂਗ ਕੰਪਾਇਲ ਕਰੋ । |
10:26 | ਅਸੀਂ ਆਪਣੀ ਫਾਈਲ tokens. cpp ਦੀ ਲਾਈਨ ਨੰਬਰ 7 ਵਿਚ ਗਲਤੀ ਵੇਖਦੇ ਹਾਂ। |
10:32 | ਅਸਾਈਨਮੈਂਟ ਆਫ ਰੀਡ ਅੋਨਲੀ ਵੈਰੀਐਬਲ b. |
10:36 | ਪ੍ਰੋਗਰਾਮ ਤੇ ਵਾਪਸ ਆਉ। |
10:40 | ਇਹ ਇਸ ਲਈ ਕਿਉਂਕਿ b ਇਕ ਕੋਨਸਟੈਂਟ ਹੈ । ਕੋਨਸਟੈਂਟ ਦੀਆਂ ਵੈਲਯੂਜ਼ ਫਿਕਸ ਹੁੰਦੀਆਂ ਹਨ। |
10:46 | ਇਹ ਪ੍ਰੋਗਰਾਮ ਦੀ ਐਕਜ਼ੀਕਯੂਸ਼ਨ ਦੌਰਾਨ ਬਦਲਦੀਆਂ ਨਹੀਂ ਹਨ। |
10:49 | ਇਸ ਲਈ ਇਹ ਗਲਤੀ ਦਿਖਾ ਰਿਹਾ ਹੈ। ਚਲੋ ਇਸ ਗਲਤੀ ਨੂੰ ਠੀਕ ਕਰੀਏ। |
10:54 | ਇਸ ਨੂੰ ਡਿਲੀਟ ਕਰ ਦਿਉ। ਸੇਵ ਤੇ ਕਲਿਕ ਕਰੋ। |
10:57 | ਚਲੋ ਦੁਬਾਰਾ ਐਕਜ਼ੀਕਿਯੂਟ ਕਰੀਏ । ਟਰਮਿਨਲ ਤੇ ਵਾਪਸ ਆਉ। |
11:01 | ਪਹਿਲਾਂ ਵਾਂਗ ਕੰਪਾਇਲ ਕਰੋ। ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ। ਹਾਂ ਇਹ ਕੰਮ ਕਰ ਰਿਹਾ ਹੈ। |
11:09 | ਹੁਣ ਅਸੀਂ ਇਕ ਹੋਰ ਆਮ ਗਲਤੀ ਦੇਖਾਗੇ। |
11:12 | ਆਪਣੇ ਪ੍ਰੋਗਰਾਮ ਤੇ ਵਾਪਸ ਆਉ। |
11:15 | ਮੰਨ ਲਉ ਕਿ ਮੈਂ ਇਥੇ ਸਿੰਗਲ ਕੋਟਸ ਛੱਡ ਦਿੰਦੀ ਹਾਂ। ਸੇਵ ਤੇ ਕਲਿਕ ਕਰੋ। |
11:21 | ਆਉ ਐਕਜ਼ੀਕਿਯੂਟ ਕਰੀਏ। ਆਪਣੇ ਟਰਮਿਨਲ ਤੇ ਵਾਪਸ ਆਉੇ। |
11:25 | ਪਹਿਲਾਂ ਵਾਂਗ ਕੰਪਾਇਲ ਕਰੋ। |
11:28 | ਅਸੀਂ ਆਪਣੀ ਫਾਈਲ tokens. cpp ਦੀ ਲਾਈਨ ਨੰਬਰ 9 ਵਿਚ ਗਲਤੀ ਵੇਖਦੇ ਹਾਂ। |
11:34 | ਸ਼ਕੋਪ ਵਿਚ ਘੋਸ਼ਿਤ ਨਹੀਂ ਕੀਤਾ ਗਿਆ। ਆਪਣੇ ਪ੍ਰੋਗਰਾਮ ਤੇ ਵਾਪਸ ਆਉ। |
11:40 | ਇਹ ਇਸ ਲਈ ਕਿਉਂਕਿ ਜੋ ਵੀ ਸਿੰਗਲ ਕੋਟਸ ਵਿਚ ਹੁੰਦਾ ਹੈ ਉਸਦੀ ਕਰੈਕਟਰ ਵੈਲਯੂ ਮੰਨੀ ਜਾਂਦੀ ਹੈ। |
11:47 | ਅਤੇ ਇਥੇ ਅਸੀਂ ਦ ਨੂੰ ਕਰੈਕਟਰ ਵੈਰੀਐਬਲ ਘੋਸ਼ਿਤ ਕੀਤਾ ਹੈ। |
11:53 | ਆਉ ਗਲਤੀ ਨੂੰ ਠੀਕ ਕਰੀਏ। ਇਥੇ ਲਾਈਨ ਨੰਬਰ 9 ਤੇ ਸਿੰਗਲ ਕੋਟਸ ਟਾਈਪ ਕਰੋ। |
11:59 | ਹੁਣ ਸੇਵ ਤੇ ਕਲਿਕ ਕਰੋ। ਆਉ ਐਕਜ਼ੀਕਿਯੂਟ ਕਰੀਏ। |
12:02 | ਆਪਣੇ ਟਰਮਿਨਲ ਤੇ ਵਾਪਸ ਆਉ |
12:04 | ਹੁਣ ਪਹਿਲਾਂ ਵਾਂਗ ਕੰਪਾਇਲ ਕਰੋ। |
12:06 | ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ। ਹਾਂ ਇਹ ਕੰਮ ਕਰ ਰਿਹਾ ਹੈ। |
12:14 | ਆਉ ਆਪਣੀ ਸਲਾਈਡ ਤੇ ਵਾਪਸ ਚਲੀਏ,ਆਉ ਸੰਖੇਪ ਕਰੀਏ |
12:16 | ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, |
12:18 | ਡਾਟਾ ਟਾਈਪਸ ਜਿਵੇਂ ਕਿ ਆਈਐਨਟੀ (int), ਡਬਲ ਫਲੋਟ ਵਗੈਰਹ। |
12:24 | ਵੈਰੀਐਬਲਸ eg. int a=2; |
12:29 | ਆਈਡੈਂਟੀਫਾਇਰਸ eg. printf() ਅਤੇ |
12:34 | ਕੋਨਸਟੈਂਟ eg. double const b=4; |
12:40 | ਇਕ ਅਸਾਈਨਮੈਂਟ ਵਜੋਂ,ਸਿੰਪਲ ਇੰਟਰਸਟ ਕੇਲਕੁਲੇਟ ਕਰਨ ਲਈ ਇਕ ਛ ਪੋ੍ਰਗਰਾਮ ਲਿਖੋ। |
12:45 | ਹਿੰਟ : ਸਿੰਪਲ ਇਨਟਰਸਟ= ਪਿੰਸੀਪਲ * ਰੇਟ * ਟਾਈਮ/ 100 |
12:51 | ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ http://spoken-tutorial.org /What\_is\_a\_Spoken\_Tutorial |
12:54 | ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ |
12:56 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
13:01 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ |
13:03 | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ |
13:07 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। |
13:11 | ਜਿਆਦਾ ਜਾਣਕਾਰੀ ਲਈ, ਕੋਂਟੈਕਟ ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (contact @spoken-tutorial.org) ਤੇ ਲਿਖ ਕੇ ਸੰਪਰਕ ਕਰੋ। |
13:20 | ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” (Talk to a Teacher project) ਦਾ ਇਕ ਹਿੱਸਾ ਹੈ। |
13:24 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। |
13:30 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro |
13:35 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ। |