BASH/C2/More-on-Loops/Punjabi
From Script | Spoken-Tutorial
Time | Narration | |
00:01 | BASH ਵਿੱਚ Nested for loop ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਇੱਕ ਉਦਾਹਰਣ ਦੀ ਮੱਦਦ ਨਾਲ ’Nested for loop’ ਦੇ ਬਾਰੇ ਵਿੱਚ ਸਿੱਖਾਂਗੇ । | |
00:13 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ ਊਬੰਟੂ ਲੀਨਕਸ 12.04 ਆਪਰੇਟਿੰਗ ਸਿਸਟਮ ਅਤੇ ’GNU BASH’ ਵਰਜਨ 4.1.10 | |
00:24 | ਕਿਰਪਾ ਕਰਕੇ ਧਿਆਨ ਦਿਓ, ਅਭਿਆਸ ਕਰਨ ਦੇ ਲਈ ’GNU Bash’ ਵਰਜਨ 4 ਜਾਂ ਉੱਪਰ ਦਿੱਤੇ ਗਏ ਨੂੰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । | |
00:31 | ਇਸ ਟਿਊਟੋਰਿਅਲ ਨੂੰ ਸਿੱਖਣ ਦੇ ਲਈ, ਤੁਹਾਨੂੰ Bash ਵਿੱਚ ਲੂਪਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ । | |
00:37 | ਇਸ ਦੇ ਨਾਲ ਸੰਬੰਧਿਤ ਟਿਊਟੋਰਿਅਲ ਜਾਣਨ ਦੇ ਲਈ, ਵਿਖਾਈ ਗਈ ਸਾਡੀ ਵੈੱਬਸਾਈਟ ਉੱਤੇ ਜਾਓ http://spoken-tutorial.org | |
00:43 | ਅਸੀਂ ਨੇਸਟੈਡ ਲੂਪ ਦੀ ਜਾਣ-ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ । | |
00:46 | ਲੂਪ ਦੇ ਅੰਦਰ ਇੱਕ ਹੋਰ ਲੂਪ, ਨੂੰ ਨੇਸਟੈਡ ਲੂਪ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ । | |
00:51 | ਸੰਟੈਕਸ ਨੂੰ ਵੇਖਦੇ ਹਾਂ, ਬਾਹਰਲਾ for ਲੂਪ ’expression 1, 2, 3’ | |
00:57 | ਅੰਦਰਲਾ for ਲੂਪ ’expression 1, 2, 3’ | |
01:01 | ’statement1’ ’statement 2’ | |
01:04 | ਅੰਦਰਲਾ for ਲੂਪ ਦਾ ਅੰਤ, ਬਾਹਰਲੇ for ਲੂਪ ਦਾ ਅੰਤ । | |
01:09 | ਨੇਸਟੈਡ for ਲੂਪ ਦੀ ਇੱਕ ਉਦਾਹਰਣ ਵੇਖਦੇ ਹਾਂ । | |
01:12 | ਪਹਿਲਾਂ ਡਾਇਰੈਕਟਰੀ ਦਾ ਢਾਂਚਾ ਵੇਖਦੇ ਹਾਂ । | |
01:17 | ਇੱਥੇ ਡੈਸਪੋਟੌਪ ਉੱਤੇ ’simple-nested-for’ ਨਾਮ ਵਾਲੀ ਡਾਇਰੈਕਟਰੀ ਹੈ । ਇਸ ਨੂੰ ਖੋਲੋ । | |
01:24 | ਸਾਡੇ ਕੋਲ ’test1’, ’test2’ ਅਤੇ ’test3’ ਅਤੇ ’Bash script’ ਸਬ-ਡਾਇਰੈਕਟਰੀਆਂ ਹਨ । | |
01:31 | ਹਰੇਕ ਸਬ-ਡਾਇਰੈਕਟਰੀਆਂ ਵਿੱਚ, ਬਹੁਤ ਸਾਰੀਆਂ ਟੈਕਸਟ ਫ਼ਾਈਲਾਂ ਹਨ । | |
01:36 | ਹੁਣ ਅਸੀਂ ਆਪਣੇ ਕੋਡ ਦੇ ਲਈ ਅੱਗੇ ਵੱਧਦੇ ਹਾਂ । | |
01:39 | ਇਹ ਪ੍ਰੋਗਰਾਮ ਹਰੇਕ ਸਬ-ਡਾਇਰੈਕਟਰੀਆਂ ਵਿੱਚ ਸਾਰੀਆਂ ਫ਼ਾਈਲਾਂ ਨੂੰ ਡਿਸਪਲੇਅ ਕਰਦਾ ਹੈ । | |
01:45 | ਕਿਰਪਾ ਕਰਕੇ ਧਿਆਨ ਦਿਓ ਕਿ, ਇਸ ਨੂੰ ਇੱਕ ਕਮਾਂਡ ਵਾਲੀ ਲਾਈਨ ਬਣਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ ’ls-1(hyphen one)-R (hyphen R) test*(test asterix)’ | |
01:53 | ਪਰ ਅਸੀਂ ਇਸਨੂੰ for ਲੂਪ ਦੀ ਵਰਤੋਂ ਕਰਕੇ ਕਰਾਂਗੇ । | |
01:58 | ਕਿਰਪਾ ਕਰਕੇ ਧਿਆਨ ਦਿਓ, ਸਾਡੀ Bash ਸਕਰਿਪਟ ਦਾ ਨਾਮ ’nested-(Hyphen) for dot sh’ ਹੈ । | |
02:05 | ਇਹ ਸਾਡੀ shebang ਲਾਈਨ ਹੈ । | |
02:08 | ਇਹ ਬਾਹਰਲਾ for ਲੂਪ ਹੈ । | |
02:10 | ਇਹ for ਲੂਪ ’test’ ਦੇ ਨਾਮ ਨਾਲ ਸ਼ੁਰੂ ਹੋਣ ਵਾਲੀਆਂ ਡਾਇਰੈਕਟਰੀਆਂ ਨੂੰ ਚੈੱਕ ਕਰੇਗਾ । | |
02:15 | ਪਹਿਲੀ ’echo’ ਲਾਈਨ ਸਬ-ਡਾਇਰੈਕਟਰੀਆਂ ਦੇ ਨਾਮ ਨੂੰ ਡਿਸਪਲੇਅ ਕਰੇਗੀ । | |
02:21 | ਦੂਜੀ ’echo’ ਲਾਈਨ ਇੱਕ ਖਾਲੀ ਲਾਈਨ ਬਣਾਏਗੀ । | |
02:25 | ਇਹ ਅੰਦਰਲਾ for ਲੂਪ ਹੈ । ਇਹ ਡਾਇਰੈਕਟਰੀਆਂ ਵਿੱਚ ਮੌਜੂਦ ਫ਼ਾਈਲਾਂ ਨੂੰ ਚੈੱਕ ਕਰੇਗਾ । | |
02:32 | ’ls’ ਡਾਇਰੈਕਟਰੀ ਦੇ ਕੰਟੈਂਟ ਨੂੰ ਡਿਸਪਲੇਅ ਕਰਦਾ ਹੈ । | |
02:36 | ’-1(hyphen one)’ ਹਰੇਕ ਲਾਈਨ ਵਿੱਚ ਇੱਕ ਫ਼ਾਈਲ ਨੂੰ ਲੜੀਵਾਰ ਕਰਨ ਦੇ ਲਈ ਪ੍ਰਯੋਗ ਕੀਤਾ ਜਾਂਦਾ ਹੈ । | |
02:41 | ਇੱਥੇ ਅਸੀਂ ਫਾਇਲਾਂ ਨੂੰ ਲੜੀਵਾਰ ਕੀਤਾ ਹੈ । ‘done’ ਅੰਦਰਲੇ for ਲੂਪ ਦਾ ਅੰਤ ਕਰਦਾ ਹੈ । | |
02:45 | ਇਹ ਕਮਾਂਡ ਬਾਹਰਲੇ for ਲੂਪ ਦੇ ਹਰੇਕ ਸਾਈਕਲ ਦੇ ਪੂਰੇ ਹੋ ਜਾਣ ਦੇ ਬਾਅਦ ਇੱਕ ਵਰਟੀਕਲ ਲਾਈਨ ਨੂੰ ਪ੍ਰਿੰਟ ਕਰਦਾ ਹੈ । | |
02:53 | ’done’ ਬਾਹਰਲਾ for ਲੂਪ ਦਾ ਅੰਤ ਕਰਦਾ ਹੈ । ਪ੍ਰੋਗਰਾਮ ਨੂੰ ਚਲਾਉਂਦਾ ਹੈ । | |
02:58 | ਆਪਣੇ ਕੀਬੋਰਡ ਉੱਤੇ ਇਕੱਠੇ ’ctrl+alt+t’ ਕੀਜ ਦਬਾਕੇ ਟਰਮੀਨਲ ਖੋਲੋ । | |
03:08 | ਹੁਣ, ਡਾਇਰੈਕਟਰੀ ਉੱਤੇ ਜਾਓ, ਜਿੱਥੇ ਸਾਡੀ Bash ਸਕਰਿਪਟ ਹੈ । | |
03:13 | ਇਹ ਡੈਸਪੋਟੌਪ ਉੱਤੇ ਹੈ । | |
03:15 | ਟਾਈਪ ਕਰੋ ’cd Desktop’ ਫੋਲਡਰ ’simple-(Hyphen) nested-(Hyphen) for’ ਵਿੱਚ ਜਾਓ । | |
03:22 | ਐਂਟਰ ਦਬਾਓ । | |
03:24 | ਟਾਈਪ ਕਰੋ ’chmod plus+x nested-(Hyphen) for dot sh’ | |
03:32 | ਐਂਟਰ ਦਬਾਓ । | |
03:34 | ਟਾਈਪ ਕਰੋ ’dot slash nested-(Hyphen) for dot sh’ | |
03:39 | ਐਂਟਰ ਦਬਾਓ । | |
03:40 | ਆਉਟਪੁਟ ਡਿਸਪਲੇਅ ਹੁੰਦੀ ਹੈ । ਇਹ ਦਰਸਾਉਂਦਾ ਹੈ, ’Files in ’test1’ directory’, ’Files in ’test2’ directory’ ਅਤੇ ’files in ’test3’ directory’. | |
03:52 | ਇਹ ਸਾਨੂੰ ਟਿਊਟੋਰਿਅਲ ਦੇ ਅੰਤ ਵਿੱਚ ਲਿਆਉਂਦਾ ਹੈ । | |
03:56 | ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ Nested for loop ਦੇ ਬਾਰੇ ਵਿੱਚ ਸਿੱਖਿਆ । | |
04:02 | ਨਿਰਧਾਰਤ ਕੀਤੇ ਗਏ ਕੰਮ ਦੇ ਰੂਪ ਵਿੱਚ, | |
04:04 | nested while ਲੂਪ ਦੀ ਵਰਤੋਂ ਕਰਕੇ ਫ਼ਿਰ ਤੋਂ: ਟਾਈਪ ਕਰੋ nested (hyphen)-for dot sh bash script | |
04:11 | ਆਪਣੇ ਪ੍ਰੋਗਰਾਮ ਨੂੰ ’nested-(hyphen) while Dot sh’ ਨਾਮ ਨਾਲ ਸੇਵ ਕਰੋ । | |
04:17 | ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਵੀਡੀਓ ਨੂੰ ਵੇਖੋ । ਇਹ ਸਪੋਕਨ ਟਿਊਟੋਰਿਅਲ ਦਾ ਨਿਚੋੜ ਹੈ । | |
04:23 | ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
04:28 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ । ਇਹ ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ । | |
04:37 | ਜ਼ਿਆਦਾ ਜਾਣਕਾਰੀ ਲਈ contact @ spoken HYPHEN tutorial DOT org ਉੱਤੇ ਲਿਖੋ । | |
04:45 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
04:57 | ਇਸ ਮਿਸ਼ਨ ਦੀ ਜ਼ਿਆਦਾ ਜਾਣਕਾਰੀ ਹੇਠਾਂ ਲਿਖੇ ਗਏ ਲਿੰਕ ਉੱਤੇ ਉਪਲੱਬਧ ਹੈ http://spoken-tutorial.org\NMEICT-Intro | |
05:08 | ਆਈ.ਆਈ.ਟੀ.ਬੰਬੇ ਤੋਂ ਅਮਰਜੀਤ ਨੂੰ ਇਜਾਜ਼ਤ ਦਿਓ, ਸਾਡੇ ਨਾਲ ਜੁੜਨ ਲਈ ਧੰਨਵਾਦ । | } |