BASH/C2/Conditional-Loops/Punjabi

From Script | Spoken-Tutorial
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, ’BASH’ ਵਿੱਚ ਲੂਪਸ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਸਿਖਾਂਗੇ
00:09 ਕੁੱਝ ਉਦਾਹਰਣਾਂ ਦੇ ਨਾਲ
00:11 forਲੂਪਸ, while ਲੂਪ ਦੇ ਬਾਰੇ ਵਿੱਚ ਸਿੱਖਾਂਗੇ ।
00:15 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਅਸੀਂ ਵਰਤੋਂ ਕਰ ਰਹੇ ਹਾਂ,
00:18 ਉਬੰਟੁ ਲੀਨਕਸ 12.04 ਓਪਰੇਟਿੰਗ ਸਿਸਟਮ
00:22 * ’GNU BASH’ ਵਰਜਨ 4.1.10
00:26 ਕਿਰਪਾ ਕਰਕੇ ਧਿਆਨ ਦਿਓ, ਅਭਿਆਸ ਲਈ ‘GNU Bash’ ਵਰਜਨ 4 ਜਾਂ ਉਪਰ ਦਿੱਤੇ ਗਏ ਨੂੰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।
00:34 ਲੂਪਸ ਦੀ ਜਾਣ-ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ ।
00:37 ਲੂਪਸ ਦੀ ਵਰਤੋਂ ਸਟੇਟਮੈਂਟਸ ਦੇ ਗਰੁੱਪਾਂ ਨੂੰ ਵਾਰ-ਵਾਰ ਚਲਾਉਣ ਲਈ ਕੀਤੀ ਜਾਂਦੀ ਹੈ ।
00:43 ਅਸੀਂ ਸੰਟੈਕਸ ਨੂੰ ਦੇਖਦੇ ਹਾਂ
00:45 ‘for expression 1, 2, 3’
00:49 ‘statement 1, 2, 3’
00:51 ਅਤੇ ਇਹ for ਲੂਪ ਨੂੰ ਖ਼ਤਮ ਕਰਦਾ ਹੈ ।
00:55 forਲੂਪ ਦੇ ਵਿਕਲਪ (Alternative) ਸੰਟੈਕਸ:
00:58 ’ for variable in sequence/range’
01:03 ‘statement 1, 2, 3’
01:06 ਅਤੇ for ਲੂਪ ਖ਼ਤਮ ।
01:09 ਪਹਿਲੇ ਸੰਟੈਕਸ ਦੀ ਵਰਤੋਂ ਕਰਕੇ for ਲੂਪ ਦੀ ਇੱਕ ਉਦਾਹਰਣ ਦੇਖਦੇ ਹਾਂ ।
01:14 ਇਸ ਪ੍ਰੋਗਰਾਮ ਵਿੱਚ, ਅਸੀਂ ਪਹਿਲਾਂ ‘n’ ਨੰਬਰਾਂ ਦੀ ਗਿਣਤੀ ਦਾ ਜੋੜ ਕਰ ਰਹੇ ਹਾਂ ।
01:20 ਧਿਆਨ ਦਿਓ, ਸਾਡੀ ਫ਼ਾਈਲ ਦਾ ਨਾਮ ‘for.sh’ ਹੈ ।
01:25 ਇਹ ਸਾਡੀ shebang ਲਾਈਨ ਹੈ ।
01:28 ਵੇਰੀਏਬਲ ‘number’ ਯੂਜਰ ਦੁਆਰਾ ਦਿੱਤੀ ਗਈ ਵੈਲਿਊ ਨੂੰ ਸਟੋਰ ਕਰੇਗਾ ।
01:34 ਵੈਲਿਊ ਇੱਥੇ ਇੱਕ ਪੂਰਨ ਅੰਕ (integer) ਹੈ ।
01:37 ਹੁਣ, ਅਸੀਂ 0 ਦੇ ਰੂਪ ਵਿੱਚ ਵੇਰੀਏਬਲ ‘sum’ ਨਾਂ ਦੇ ਪਹਿਲੇ ਅੱਖਰ ਤੋਂ ਸ਼ੁਰੂ ਕਰਦੇ ਹਾਂ ।
01:42 ਇਹ ਉਹ ਅੱਖਰ ਹੈ ਜਿੱਥੋਂ ਅਸੀਂ for ਲੂਪ ਨੂੰ ਸ਼ੁਰੂ ਕਰਦੇ ਹਾਂ ।
01:45 ਸਭ ਤੋਂ ਪਹਿਲਾਂ, ਅਸੀਂ ‘i’ ਤੋਂ 1 ਨੂੰ ਸ਼ੁਰੂ ਕਰਦੇ ਹਾਂ ।
01:48 ਫਿਰ ਅਸੀਂ ਚੈੱਕ ਕਰਦੇ ਹਾਂ ਕਿ ਕੀ ‘i’ ’number’ ਨਾਲੋਂ ਘੱਟ ਹੈ ਜਾਂ ਬਰਾਬਰ ਹੈ ।
01:54 ਹੁਣ ਇੱਥੇ, ਅਸੀਂ ‘sum’ ਦੀ ਗਿਣਤੀ ‘sum + i’ ਦੇ ਰੂਪ ਵਿੱਚ ਕਰਦੇ ਹਾਂ ।
02:00 ਅਤੇ ਫਿਰ ਅਸੀਂ ਇਸਨੂੰ ਪ੍ਰਿੰਟ ਕਰਦੇ ਹਾਂ ।
02:03 ਇਸਦੇ ਬਾਅਦ, ਅਸੀਂ ’i’ ਦੀ ਵੈਲਿਊ ਨੂੰ ਇੱਕ ਤੋਂ ਅੱਗੇ ਵਧਾਉਂਦੇ ਹਾਂ ।
02:08 ਅਤੇ ਉਸ ਸਮੇਂ ਤੱਕ ਚੈੱਕ ਕਰਦੇ ਹਾਂ ਜਦੋਂ ਤੱਕ ਇਹ ਕੰਡੀਸ਼ਨ ’false’ ਨਹੀਂ ਹੁੰਦੀ ।
02:14 forਲੂਪ ਤੋਂ ਬਾਹਰ ਆਉਣ ਉੱਤੇ, ਇਹ ਮੈਸੇਜ ਪ੍ਰਿੰਟ ਹੁੰਦਾ ਹੈ ।
02:19 ਪ੍ਰੋਗਰਾਮ ਨੂੰ ਚਲਾਓ ਅਤੇ ਦੇਖੋ ਕਿ ਕੀ ਹੁੰਦਾ ਹੈ ।
02:24 ਟਰਮੀਨਲ ਉੱਤੇ ਟਾਈਪ ਕਰੋ ‘chmod + x for.sh’
02:31 ਫਿਰ ਟਾਈਪ ਕਰੋ: ‘. / for.sh’
02:36 ਅਸੀਂ ਇਨਪੁਟ ਨੰਬਰ ਦੇ ਰੂਪ ਵਿੱਚ 5 ਨੰਬਰ ਨੂੰ ਦਰਜ ਕਰਾਂਗੇ ।
02:40 sum ਜਿਸ ਦੀ ‘i’ ਦੀ ਹਰ ਇੱਕ ਵੈਲਿਊ ਦੇ ਲਈ ਗਿਣਤੀ ਕੀਤੀ ਗਈ ਹੈ, ਡਿਸਪਲੇਅ ਹੋ ਰਿਹਾ ਹੈ ।
02:46 ਉਸਦੇ ਬਾਅਦ, ਆਉਟਪੁਟ ਦੀ ਆਖਰੀ ਲਾਈਨ ਡਿਸਪਲੇਅ ਹੁੰਦੀ ਹੈ ।
02:50 ‘Sum of first n numbers is 15’
02:54 ਹੁਣ ਅਸੀਂ ਪ੍ਰੋਗਰਾਮ ਦੇ ਫਲੋ ਨੂੰ ਦੇਖਦੇ ਹਾਂ ।
02:57 ਵਿੰਡੋਜ਼ ਦੇ form ਨੂੰ ਬਦਲੋ ।
03:00 ਪਹਿਲਾਂ ਸਾਡੇ ਕੋਲ i ਦੀ ਵੈਲਿਊ 1 ਹੈ ।
03:04 ਉਸਦੇ ਬਾਅਦ ਅਸੀਂ ਚੈੱਕ ਕਰਦੇ ਹਾਂ ਕਿ ਕੀ 1, 5 ਨਾਲੋਂ ਘੱਟ ਹੈ ਜਾਂ ਉਸ ਦੇ ਬਰਾਬਰ ਹੈ ।
03:10 ਕਿਉਂਕਿ ਕੰਡੀਸ਼ਨ true ਹੈ, ਅਸੀਂ ‘sum’ ਦੀ ਗਿਣਤੀ ‘0+1’ ਦੇ ਰੂਪ ਵਿੱਚ ਕਰਦੇ ਹਾਂ ।
03:16 ਹੁਣ ਸਾਡੇ ਕੋਲ sum 1 ਹੈ ।
03:20 ਫਿਰ ਅਸੀਂ sum ਭਾਵ 1 ਪ੍ਰਿੰਟ ਕਰਦੇ ਹਾਂ ।
03:24 ਫਿਰ, ‘i’ 1 ਦੁਬਾਰਾ ਵੱਧਦਾ ਹੈ ਅਤੇ ‘i’ ਦੀ ਨਵੀਂ ਵੈਲਿਊ 2 ਹੈ ।
03:31 ਫਿਰ ਅਸੀਂ ਚੈੱਕ ਕਰਦੇ ਹਾਂ ਕਿ ਕੀ 2, 5 ਨਾਲੋਂ ਘੱਟ ਹੈ ਜਾਂ ਉਸ ਦੇ ਬਰਾਬਰ ਹੈ ।
03:36 ਕੰਡੀਸ਼ਨ ‘true’ ਹੈ ਅਤੇ ਹੁਣ sum ‘1 + 2’ ਭਾਵ ‘3’ ਹੋਵੇਗਾ ।
03:44 ਫਿਰ,’i’ 1 ਦੁਬਾਰਾ ਵੱਧਦਾ ਹੈ ਅਤੇ ਫਿਰ ‘i’ ਦੀ ਨਵੀਂ ਵੈਲਿਊ 3 ਹੈ ।
03:51 ਅਤੇ ਸਾਨੂੰ ‘sum’ 6 ਪ੍ਰਾਪਤ ਹੁੰਦਾ ਹੈ ।
03:55 ਸਕਰਿਪਟ sum ਵਿੱਚ ਪਿਛਲੀ ਵੈਲਿਊ ਨਾਲ i ਦੀ ਅਗਲੀ ਵੈਲਿਊ ਜੋੜਨਾ ਜਾਰੀ ਰੱਖੇਗਾ ।
04:02 ਇਹ ਉਸ ਸਮੇਂ ਤੱਕ ਜਾਰੀ ਰੱਖੇਗਾ ਜਦੋਂ ਤੱਕ i < = 5 ‘false’ ਨਹੀਂ ਹੁੰਦੀ ।
04:09 for ਲੂਪ ਤੋਂ ਬਾਹਰ ਨਿਕਲਣ ਉੱਤੇ, ਆਖਰੀ ਮੈਸੇਜ ਪ੍ਰਿੰਟ ਹੁੰਦਾ ਹੈ ।
04:14 ਦੂਜੇ ਸੰਟੈਕਸ ਦੀ ਵਰਤੋਂ ਕਰਕੇ for ਲੂਪ ਦੀਆਂ ਹੋਰ ਉਦਾਹਰਣਾਂ ਦੇਖਦੇ ਹਾਂ ।
04:20 ਅਸੀਂ ਇਸ ਫ਼ਾਈਲ ਵਿੱਚ ਕੋਡ ਲਿਖਿਆ ਹੈ ਅਤੇ ‘for-loop.sh’ ਨਾਮ ਦਿੱਤਾ ਹੈ ।
04:27 ਇਹ ਸਾਧਾਰਣ ਪ੍ਰੋਗਰਾਮ ਇੱਕ ਡਾਇਰੈਕਟਰੀ ਵਿੱਚ ਫ਼ਾਈਲਾਂ ਨੂੰ ਲੜੀਵਾਰ ਕਰ ਦੇਵੇਗਾ ।
04:32 ਇਹ shebang ਲਾਈਨ ਹੈ ।
04:35 ਫਿਰ ਸਾਡੇ ਕੋਲ for ਲੂਪ ਹੈ ।
04:37 ‘ls’ ਕਮਾਂਡ ਡਾਇਰੈਕਟਰੀ ਦੇ ਕੰਟੇਂਟ ਨੂੰ ਲੜੀਵਾਰ ਕਰਦਾ ਹੈ ।
04:41 ‘-1 (hyphen one)’ ਹਰ ਇੱਕ ਲਾਈਨ ਵਿੱਚ ਫ਼ਾਈਲ ਨੂੰ ਲੜੀਵਾਰ ਕਰਦਾ ਹੈ ।
04:46 ਇਹ ਤੁਹਾਡੇ ‘Home’ ਡਾਇਰੈਕਟਰੀ ਵਿੱਚ ਮੌਜੂਦ ਸਾਰੀਆਂ ਫ਼ਾਈਲਾਂ ਨੂੰ ਲੜੀਵਾਰ ਕਰ ਦੇਵੇਗਾ ।
04:51 ਇਹ for ਲੂਪ ਨੂੰ ਖ਼ਤਮ ਕਰਦਾ ਹੈ ।
04:53 ਹੁਣ ਸਕਰਿਪਟ ਨੂੰ ਚਲਾਉਂਦੇ ਹਾਂ ।
04:57 ਟਰਮੀਨਲ ਉੱਤੇ ਟਾਈਪ ਕਰੋ
04:58 ‘chmod + x For - loop.sh’.
05:04 ਟਾਈਪ ਕਰੋ ‘./for-loop.sh’
05:09 ਇਹ Home ਡਾਇਰੈਕਟਰੀ ਵਿੱਚ ਮੌਜੂਦ ਸਾਰੀਆਂ ਫ਼ਾਈਲਾਂ ਨੂੰ ਲੜੀਵਾਰ ਕਰ ਦੇਵੇਗਾ ।
05:14 ਹੁਣ, ਅਸੀਂ while ਲੂਪ ਦੇ ਬਾਰੇ ਵਿੱਚ ਵੀ ਸਿਖਾਂਗੇ ।
05:18 ਪਹਿਲਾਂ ਸੰਟੈਕਸ ਨੂੰ ਸਮਝਦੇ ਹਾਂ ।
05:21 ‘while condition’ ‘statement 1, 2, 3’ while ਲੂਪ ਖ਼ਤਮ
05:27 ਭਾਵ while ਲੂਪ ਉਸ ਸਮੇਂ ਤੱਕ ਚੱਲੇਗਾ ਜਦੋਂ ਤੱਕ ਕੰਡੀਸ਼ਨ true ਰਹਿੰਦੀ ਹੈ ।
05:34 while ਲੂਪ ਦੀ ਇੱਕ ਉਦਾਹਰਣ ਦੇਖੋ ।
05:37 ਇੱਥੇ ਅਸੀਂ ਇਸ ਦਾ ‘while.sh’ ਨਾਮ ਦਿੱਤਾ ਹੈ ।
05:42 ਇਸ ਪ੍ਰੋਗਰਾਮ ਵਿੱਚ, ਅਸੀਂ ਦਿੱਤੇ ਗਈ ਸ਼੍ਰੇਣੀ ਦੇ ਅੰਦਰ ਬਰਾਬਰ ਦੇ ਨੰਬਰਾਂ ਦੀ ਗਿਣਤੀ ਦਾ ਜੋੜ ਕਰਾਂਗੇ ।
05:49 ਕੋਡ ਉੱਤੇ ਜਾਓ ।
05:52 ਇੱਥੇ, ਅਸੀਂ ਯੂਜਰ ਤੋਂ ਨੰਬਰ ਨੂੰ ਲੈਂਦੇ ਹਾਂ ਅਤੇ ਇਸ ਨੂੰ ਵੇਰੀਏਬਲ ‘number’ ਵਿੱਚ ਇੱਕਠਾ ਕਰਦੇ ਹਾਂ ।
05:59 ਇਸਦੇ ਬਾਅਦ, ਅਸੀਂ ਵੇਰੀਏਬਲਸ ‘i’ ਅਤੇ ‘sum’ ਨੂੰ ਡਿਕਲੇਅਰ ਕਰਦੇ ਹਾਂ ਅਤੇ ਉਨ੍ਹਾਂ ਨੂੰ 0 ਤੋਂ ਸ਼ੁਰੂ ਕਰਦੇ ਹਾਂ ।
06:06 ਹੁਣ ਇਹ while ਕੰਡੀਸ਼ਨ ਹੈ ।
06:08 ਇੱਥੇ ਅਸੀਂ ਚੈੱਕ ਕਰਦੇ ਹਾਂ ਕਿ i ਯੂਜਰ ਦੁਬਾਰਾ ਦਿੱਤੀ ਗਈ ‘number’ ਦੀ ਵੈਲਿਊ ਨਾਲੋਂ ਘੱਟ ਹੈ ਜਾਂ ਬਰਾਬਰ ਹੈ ।
06:17 ਫਿਰ ਅਸੀਂ ‘i’ ਦੀ ਵੈਲਿਊ ਨੂੰ ‘sum’ ਦੀ ਵੈਲਿਊ ਵਿੱਚ ਜੋੜ ਕੇ sum ਦੀ ਗਿਣਤੀ ਕਰਦੇ ਹਾਂ ।
06:24 ਫਿਰ, ਅਸੀਂ ‘i’ ਦੀ ਵੈਲਿਊ 2 ਵਧਾਉਂਦੇ ਹਾਂ ।
06:28 ਇੱਥੇ ਇਹ ਯਕੀਨੀ ਬਣਾਉਂਦਾ ਕਿ ਅਸੀਂ ਸਿਰਫ਼ ਬਰਾਬਰ ਦੇ ਨੰਬਰਾਂ ਨੂੰ ਹੀ ਜੋੜ ਰਹੇ ਹਾਂ ।
06:33 ਅਤੇ while ਲੂਪ ਨੂੰ ਵਾਰ-ਵਾਰ ਚਲਾਇਆ ਜਾਂਦਾ ਹੈ ਜਦੋਂ ਤੱਕ ‘i’ ਦੀ ਵੈਲਿਊ number ਦੀ ਵੈਲਿਊ ਤੋਂ ਜ਼ਿਆਦਾ ਹੁੰਦੀ ਹੈ ।
06:40 ਜਦੋਂ ਅਸੀਂ while ਲੂਪ ਤੋਂ ਬਾਹਰ ਨਿਕਲਦੇ ਹਾਂ, ਤਾਂ ਅਸੀਂ ਦਿੱਤੀ ਗਈ ਸ਼੍ਰੇਣੀ ਵਿੱਚ ਸਾਰੇ ਬਰਾਬਰ ਦੇ ਨੰਬਰਾਂ ਨੂੰ ਜੋੜ ਕੇ ਪ੍ਰਿੰਟ ਕਰਦੇ ਹਾਂ ।
06:47 ਪ੍ਰੋਗਰਾਮ ਨੂੰ ਚਲਾਓ ।
06:50 ਟਰਮੀਨਲ ਉੱਤੇ ਟਾਈਪ ਕਰੋ
06:52 ‘chmod +x while.sh’
06:56 ‘. /while.sh’
07:00 ਅਸੀਂ ਆਪਣੀ ਇਨਪੁਟ ਦੇ ਰੂਪ ਵਿੱਚ 15 ਦਿੰਦੇ ਹਾਂ ।
07:04 ਇਹ ਆਉਟਪੁਟ ਦੀ ਆਖਰੀ ਲਾਈਨ ਹੈ:
07:06 ‘Sum of even numbers within the given range is 56.’
07:11 ਅਸੀਂ ਵਿੰਡੋ ਦਾ form ਬਦਲ ਦਿੰਦੇ ਹਾਂ ਅਤੇ ਆਉਟਪੁਟ ਨੂੰ ਸਮਝਦੇ ਹਾਂ ।
07:14 ਪਹਿਲਾਂ ਅਸੀਂ ਚੈੱਕ ਕਰਦੇ ਹਾਂ ਕਿ ਕੀ ‘i’ ਜੋ ਕਿ 0 ਹੈ, number ਨਾਲੋਂ ਘੱਟ ਹੈ ਜਾਂ ਬਰਾਬਰ ਹੈ, ਜੋ ਕਿ 15 ਹੈ ।
07:24 ਕੰਡੀਸ਼ਨ ‘true’ ਹੈ, ਇਸ ਲਈ ‘sum’ ‘0+0’ ਭਾਵ ‘0’ ਹੋਵੇਗਾ ।
07:31 ਹੁਣ ‘i’ 2 ਤੋਂ ਅੱਗੇ ਵੱਧਦਾ ਹੈ ਅਤੇ ‘i’ ਦੀ ਨਵੀਂ ਵੈਲਿਊ 2 ਹੁੰਦੀ ਹੈ ।
07:37 ਫਿਰ ਅਸੀਂ ਚੈੱਕ ਕਰਦੇ ਹਾਂ ਜੇਕਰ 2, 15 ਨਾਲੋਂ ਘੱਟ ਹੈ ਜਾਂ ਬਰਾਬਰ ਹੈ ।
07:43 ਕੰਡੀਸ਼ਨ ਫਿਰ ਤੋਂ true ਹੁੰਦੀ ਹੈ, ਇਸ ਲਈ: ਅਸੀਂ ‘0+2’ ਜੋੜਦੇ ਹਾਂ ।
07:49 ਹੁਣ ‘sum’ ਦੀ ਵੈਲਿਊ 2 ਹੈ ।
07:52 ਫਿਰ ਤੋਂ ‘i’ ਦੀ ਵੈਲਿਊ 2 ਤੋਂ ਵੱਧਦੀ ਹੈ ।
07:56 ਇਸ ਲਈ: ਹੁਣ ‘i’ ਦੀ ਵੈਲਿਊ ’2 + 2’ ਹੋਵੇਗੀ ਭਾਵ ’4’
08:03 ਅਤੇ sum ਦੀ ਅਗਲੀ ਵੈਲਿਊ ‘4+2’ ਹੋਵੇਗੀ ਭਾਵ ‘6’
08:09 ਇਸ ਤਰ੍ਹਾਂ, ਸਕਰਿਪਟ i ਦੀ ਪਿਛਲੀ ਵੈਲਿਊ ਵਿੱਚ ਇਹ 2 ਨੂੰ ਜੋੜਣਾ ਜਾਰੀ ਰੱਖੇਗਾ, ਜਦੋਂ ਤੱਕ ਇਹ ਵੈਲਿਊ 15 ਤੋਂ ਜ਼ਿਆਦਾ ਨਹੀਂ ਹੁੰਦੀ ।
08:18 ਅਤੇ ਸਾਨੂੰ ਜੋੜ ਦੀ ਕੁੱਲ ਵੈਲਿਊ 56 ਪ੍ਰਾਪਤ ਹੁੰਦੀ ਹੈ ।
08:24 ਇਹ ਸਾਨੂੰ ਟਿਊਟੋਰਿਅਲ ਦੇ ਆਖਰ ਵਿੱਚ ਲੈ ਕੇ ਜਾਂਦਾ ਹੈ ।
08:27 ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ for ਲੂਪ ਦੇ ਦੋ ਵੱਖ-ਵੱਖ ਸੰਟੈਕਸ ਦੇ ਬਾਰੇ ਵਿੱਚ ਸਿੱਖਿਆ ਅਤੇ ਅਸੀਂ while ਲੂਪ ਦੇ ਬਾਰੇ ਵਿੱਚ ਵੀ ਸਿੱਖਿਆ ।
08:37 ਨਿਰਧਾਰਤ ਕੰਮ ਦੇ ਰੂਪ ਵਿੱਚ ਪਹਿਲਾਂ n ਅਭਾਜ ਨੰਬਰਾਂ ਦੇ ਜੋੜ ਨੂੰ ਜਾਣੋ ।
08:43 ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਵੀਡੀਓ ਨੂੰ ਦੇਖੋ ।
08:46 ਇਹ ਸਪੋਕਨ ਟਿਊਟੋਰਿਅਲ ਦਾ ਨਿਚੋੜ ਕਰਦਾ ਹੈ ।
08:50 ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨ ਲੋਡ ਕਰਕੇ ਵੀ ਦੇਖ ਸਕਦੇ ਹੋ ।
08:54 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ,
08:56 ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਾਂ ਚੱਲਦੀਆਂ ਹਨ ।
09:00 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ।
09:04 ਜ਼ਿਆਦਾ ਜਾਣਕਾਰੀ ਲੈਣ ਲਈ contact @ spoken HYPHEN tutorial DOT org ਉੱਤੇ ਜਾਓ ।
09:11 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
09:14 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
09:22 ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ । ‘spoken-tutorial.org/NMEICT-Intro’
09:34 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ ।
09:38 ਧੰਨਵਾਦ । }

Contributors and Content Editors

Harmeet