Arduino/C2/Seven-Segment-Display/Punjabi

From Script | Spoken-Tutorial
Jump to: navigation, search
Time Narration
00:01 “Seven Segment Display” ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀਂ
“Seven Segment Display” ਨੂੰ “Arduino board” ਨਾਲ ਜੋੜਨਾ ਅਤੇ “Seven Segment Display” ‘ਤੇ 0 ਤੋਂ 4 ਤੱਕ ਦੇ ਅੰਕਾਂ ਨੂੰ ਦਿਖਾਉਣ ਦੇ ਲਈ ਪ੍ਰੋਗਰਾਮ ਲਿਖਣਾ ਸਿੱਖਾਂਗੇ। 
00:24 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਡੇ ਕੋਲ ਇਲੈਕਟ੍ਰਾਨਿਕ ਦਾ ਮੁੱਢਲਾ ਗਿਆਨ ਅਤੇ C ਜਾਂ C + + ਪ੍ਰੋਗਰਾਮਿੰਗ ਭਾਸ਼ਾ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ।
00:37 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ “Arduino UNO Board”, “Ubuntu Linux operating system 14.04” ਅਤੇ “Arduino IDE” ਦੀ ਵਰਤੋਂ ਕਰ ਰਿਹਾ ਹਾਂ।
00:52 ਸਾਨੂੰ “Seven - Segment Display”,

“220 ohm Resistor”, “Breadboard” ਅਤੇ “Jumper Wires” ਜਿਵੇਂ ਬਾਹਰਲੀਆਂ ਡਿਵਾਇਸਾਂ ਦੀ ਵੀ ਲੋੜ ਹੈ।

01:08 “seven - segment display” ਵਿੱਚ ਸੱਤ “LEDs” ਹੁੰਦੇ ਹਨ, ਜੋ ਅੰਕ ਅੱਠ ਦੇ ਆਕਾਰ ਵਿੱਚ ਵਿਵਸਥਿਤ ਹੁੰਦੇ ਹਨ।
01:17 ਇੱਥੇ “common anode” ਅਤੇ “common cathode”

“seven segment display” ਦੋ ਕਿਸਮ ਦੇ ਡਿਸਪਲੇ ਹਨ।

01:27 “common cathode seven - segment display” ਵਿੱਚ, “pins a, b, c, d, e, f, g” ਅਤੇ “dot”, “+5V” ਨਾਲ ਜੁੜੇ ਹੋਣੇ ਚਾਹੀਦੇ ਹਨ।
01:43 ਦੋ “COM pins”, “ground (GND)” ਨਾਲ ਜੁੜੇ ਹੋਣੇ ਚਾਹੀਦੇ ਹਨ।
01:49 “common anode seven - segment display” ਇਸਦੇ ਬਿਲਕੁਲ ਉਲਟ ਹੈ।
01:55 ਇਸ ਵਿੱਚ, “pins a, b, c, d, e, f, g” ਅਤੇ “dot”, “GND” ਨਾਲ ਜੁੜੇ ਹੋਣੇ ਚਾਹੀਦੇ ਹਨ। ਅਤੇ ਦੋ “COM pins”, “+5V” ਨਾਲ ਜੁੜੇ ਹੋਣੇ ਚਾਹੀਦੇ ਹਨ।
02:12 ਹੁਣ, ਅਸੀਂ ਕਨੈਕਸ਼ਨ “circuit” ਵੇਰਵਾ ਜਾਣਦੇ ਹਾਂ।
02:17 ਇਸ ਪ੍ਰਯੋਗ ਵਿੱਚ, ਅਸੀਂ “common cathode seven - segment display” ਦੀ ਵਰਤੋਂ ਕਰਾਂਗੇ।
02:24 “seven - segment display” ਦੇ “Pins a, b, c, d, e, f” ਅਤੇ “g” ਕ੍ਰਮਵਾਰ “Arduino” ਦੇ “pins 2, 3, 4, 5, 6, 8” ਅਤੇ “9” ਨਾਲ ਜੁੜੇ ਹੁੰਦੇ ਹਨ।
02:40 ਧਿਆਨ ਦਿਓ, ਕਿ ਅਸੀਂ “pin 7” ਨਾਲ ਨਹੀਂ ਜੋੜਦੇ ਹਾਂ।
02:45 ਦੋ ਇੱਕੋ ਜਿਹੇ “(COM) pins”, “resistors” ਦੇ ਮਾਧਿਅਮ ਨਾਲ “ground” ਨਾਲ ਜੁੜੇ ਹੁੰਦੇ ਹਨ। ਇਸਨੂੰ ਇੱਥੇ ਕਾਲੇ ਰੰਗ ਦੀ ਤਾਰ ਵਿੱਚ ਦਿਖਾਇਆ ਗਿਆ ਹੈ।
02:56 “resistor” ਦਾ ਮੁੱਲ “220 ohms” ਮੁੱਲ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ।

“Dot” ਨੂੰ ਬਿਨਾਂ ਜੋੜੇ ਛੱਡ ਦਿੱਤਾ ਜਾਂਦਾ ਹੈ ਕਿਉਂਕਿ ਇਸਦੀ ਵਰਤੋਂ ਇਸ ਪ੍ਰਯੋਗ ਵਿੱਚ ਨਹੀਂ ਕੀਤੀ ਜਾਂਦੀ ਹੈ।

03:08 ਇਹ ਕਨੈਕਸ਼ਨ ਦਾ ਲਾਇਵ ਸੈੱਟਅਪ ਹੈ, ਜਿਵੇਂ ਕਿਰ ਸਰਕਿਟ ਡਾਇਗਰਾਮ ਵਿੱਚ ਦਿਖਾਇਆ ਗਿਆ ਹੈ।
03:15 ਹੁਣ ਅਸੀਂ “Arduino IDE” ਵਿੱਚ ਪ੍ਰੋਗਰਾਮ ਲਿਖਾਂਗੇ। “Arduino IDE” ‘ਤੇ ਚਲਦੇ ਹਾਂ।
03:24 ਸਭ ਤੋਂ ਪਹਿਲਾਂ ਅਸੀਂ “seven segment display” ਵਿੱਚ “LEDs” ਨੂੰ ਚਮਕਾਉਣ ਦੇ ਲਈ ਪ੍ਰੋਗਰਾਮ ਲਿਖਾਂਗੇ।
03:31 ਦਿਖਾਏ ਗਏ ਅਨੁਸਾਰ “code” ਟਾਈਪ ਕਰੋ।
03:34 ਸੇਗਮੇਂਟ ਨਾਮਾਂ ਨੂੰ “Arduino pins” ਵਿੱਚ ਨਿਰਧਾਰਤ ਕੀਤਾ ਗਿਆ ਹੈ।
03:39 ਇਹ ਸਾਨੂੰ ਆਸਾਨੀ ਨਾਲ ਯਾਦ ਰੱਖਣ ਵਿੱਚ ਮਦਦ ਕਰਦੇ ਹਨ ਕਿ ਕਿਹੜੇ “Arduino ports” ਡਿਸਪਲੇ ਦੇ ਸੇਗਮੇਂਟ ਨਾਲ ਜੁੜੇ ਹਨ।
03:47 ਇਹ ਕੋਡ ਤੁਹਾਡੀ ਸਹੂਲਤ ਦੇ ਲਈ ਇਸ ਟਿਊਟੋਰਿਅਲ ਦੀ “code file” ਲਿੰਕ ਵਿੱਚ ਉਪਲੱਬਧ ਹੈ। ਤੁਸੀਂ ਇਸਨੂੰ ਡਾਊਂਨਲੋਡ ਅਤੇ ਵਰਤੋਂ ਕਰ ਸਕਦੇ ਹੋ।
03:57 “void setup” ਫੰਕਸ਼ਨ ਵਿੱਚ, ਅਸੀਂ “pinMode” ਫੰਕਸ਼ਨ ਦੀ ਵਰਤੋਂ “pin” ਤੋਂ “output” ਮੋਡ ਕਾਂਫਿਗਰ ਕਰਨ ਦੇ ਲਈ ਕਰਾਂਗੇ।
04:07 ਹੁਣ ਅਸੀਂ “void loop” ਦੇ ਲਈ ਕੋਡ ਲਿਖਾਂਗੇ।

“Void loop” ਫੰਕਸ਼ਨ, “seven segment display” ਦੇ “LED” ਨੂੰ ਚਮਕਾਏਗਾ।

04:18 ਕੋਡ ਪਹਿਲਾਂ ਦੇ ਟਿਊਟੋਰਿਅਲਸ ਦੇ ਕੋਡ ਦੇ ਸਮਾਨ ਹੈ।
04:23 ਹੁਣ ਅਸੀਂ ਪ੍ਰੋਗਰਾਮ ਨੂੰ “compile” ਅਤੇ “upload” ਕਰਾਂਗੇ।
04:27 ਹੁਣ ਅਸੀਂ ਵੇਖ ਸਕਦੇ ਹਾਂ ਕਿ ਸੇਵਨ ਸੇਗਮੇਂਟ ਵਿੱਚ ਸਾਰੇ LEDs ਚਮਕ ਰਹੇ ਹਨ।
04:35 ਅੱਗੇ, ਅਸੀਂ ਕੁੱਝ ਅੰਕਾਂ ਨੂੰ ਦਿਖਾਉਣ ਦੇ ਲਈ ਪ੍ਰੋਗਰਾਮ ਨੂੰ ਸੋਧ ਕੇ ਕਰਾਂਗੇ।
04:41 ਇਸ ਲਈ:, ਅਸੀਂ ਜ਼ੀਰੋ ਅੰਕ ਦਿਖਾਉਣਾ ਚਾਹੁੰਦੇ ਹਾਂ।
04:46 ਸੇਗਮੇਂਟ ‘g’ ਦੇ “LEDs” ਹੇਠ ਲਿਖੇ ਹੋਣੇ ਚਾਹੀਦੇ ਹਨ ਅਤੇ ਹੋਰ ਸਾਰੇ “LED segments” ਉੱਚ ਹੋਣੇ ਚਾਹੀਦੇ ਹਨ।
04:54 ‘1’ ਦਿਖਾਉਣ ਦੇ ਲਈ “b” ਅਤੇ “c segments” ਉੱਚ ਹੋਣੇ ਚਾਹੀਦੇ ਹਨ ਅਤੇ ਹੋਰ “LEDS” ਨੀਵੇਂ ਹੋਣੇ ਚਾਹੀਦੇ ਹਨ।

ਇਸ ਤਰ੍ਹਾਂ, ਅਸੀਂ ਹੋਰ ਸਾਰੇ ਅੰਕਾਂ ਦੇ ਲਈ ਵੀ ਕੋਡ ਲਿਖ ਸਕਦੇ ਹਾਂ।

05:10 Arduino IDE ‘ਤੇ ਚਲਦੇ ਹਾਂ।
05:14 ਦਿਖਾਏ ਗਏ ਅਨੁਸਾਰ void loop ਫੰਕਸ਼ਨ ਵਿੱਚ ਕੋਡ ਬਦਲੋ।

ਮੈਂ 0, 1, 2, 3 ਅਤੇ 4 ਅੰਕਾਂ ਨੂੰ ਦਿਖਾਉਣ ਦੇ ਲਈ ਕੋਡ ਲਿਖਿਆ ਹੈ।

05:31 ਪ੍ਰੋਗਰਾਮ ਨੂੰ compile ਅਤੇ upload ਕਰੋ।
05:35 ਤੁਸੀਂ ਵੇਖ ਸਕਦੇ ਹੋ, ਕਿ ਅੰਕਾਂ ਦੇ ਵਿੱਚ 1 ਸੈਕਿੰਡ ਦੀ ਦੇਰੀ ਦੇ ਨਾਲ 0 ਤੋਂ 4 ਤੱਕ ਦੇ ਅੰਕ ਦਿਖਾਈ ਦਿੰਦੇ ਹਨ।
05:45 ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲਿਆਉਂਦਾ ਹੈ। ਸੰਖੇਪ ਵਿੱਚ।
05:52 ਇਸ ਟਿਊਟੋਰਿਅਲ ਵਿੱਚ, ਅਸੀਂ Seven Segment Display ਨੂੰ Arduino board ਨਾਲ ਜੋੜਨਾ ਅਤੇ Seven Segment Display ‘ਤੇ 0 ਤੋਂ 4 ਤੱਕ ਦੇ ਅੰਕਾਂ ਨੂੰ ਦਿਖਾਉਣ ਦੇ ਲਈ ਪ੍ਰੋਗਰਾਮ ਲਿਖਣਾ ਸਿੱਖਿਆ।
06:07 ਹੇਠ ਲਿਖੇ ਨਿਰਧਾਰਤ ਕੰਮ ਨੂੰ ਕਰੋ।

5, 6, 7, 8 ਅਤੇ 9 ਅੰਕਾਂ ਨੂੰ ਦਿਖਾਉਣ ਦੇ ਲਈ ਸਮਾਨ ਪ੍ਰੋਗਰਾਮ ਨੂੰ ਬਦਲੋ। ਪ੍ਰੋਗਰਾਮ ਨੂੰ Compile ਅਤੇ upload ਕਰੋ ਅਤੇ seven segment display ‘ਤੇ ਦਿਖਾਏ ਗਏ ਅੰਕਾਂ ‘ਤੇ ਧਿਆਨ ਦਿਓ।

06:27 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
06:35 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
06:44 ਕ੍ਰਿਪਾ ਕਰਕੇ ਇਸ ਫੋਰਮ ‘ਤੇ ਆਪਣੇ ਸਮੇਂ –ਬੱਧ ਪ੍ਰਸ਼ਨਾਂ ਨੂੰ ਪੋਸਟ ਕਰੋ।
06:48 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
07:00 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। }

Contributors and Content Editors

Navdeep.dav