Advanced-Cpp/C2/Function-Overloading-And-Overriding/Punjabi
From Script | Spoken-Tutorial
“Time” | “Narration” | |
00:01 | ਸਤਿ ਸ਼੍ਰੀ ਅਕਾਲ ਦੋਸਤੋ, C++ ਵਿੱਚ function Overloading ਅਤੇ Overriding ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:09 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖੇ ਨੂੰ ਕਰਨਾ ਸਿੱਖਾਂਗੇ, | |
00:11 | ‘ਫੰਕਸ਼ਨ ਓਵਰਲੋਡਿੰਗ’ ‘ਫੰਕਸ਼ਨ ਓਵਰਾਇਡਿੰਗ’ | |
00:14 | ਅਸੀਂ ਇਹ ਉਦਾਹਰਣਾਂ ਦੀ ਮੱਦਦ ਨਾਲ ਕਰਾਂਗੇ । | |
00:18 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ, | |
00:21 | ‘ਉਬੰਟੁ OS’ ਵਰਜ਼ਨ 11.10 | |
00:26 | ‘g++ ਕੰਪਾਇਲਰ’ ਵਰਜ਼ਨ 4.6.1 | |
00:30 | ‘ਫੰਕਸ਼ਨ ਓਵਰਲੋਡਿੰਗ’ ਦੀ ਜਾਣ-ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ । | |
00:34 | ‘ਫੰਕਸ਼ਨ ਓਵਰਲੋਡਿੰਗ’ ਦਾ ਮਤਲੱਬ ਹੈ ਦੋ ਜਾਂ ਦੋ ਤੋਂ ਜ਼ਿਆਦਾ ਫੰਕਸ਼ਨਸ ਦੇ ਸਮਾਨ ਨਾਮ ਰੱਖ ਸਕਦੇ ਹਾਂ । | |
00:41 | ਆਰਗਿਉਮੈਂਟਸ ਦੀ ਗਿਣਤੀ ਅਤੇ ਆਰਗਿਉਮੈਂਟਸ ਦੇ ਡਾਟਾ-ਟਾਈਪ ਵੱਖਰੇ ਹੋਣਗੇ । | |
00:47 | ਜਦੋਂ ਇੱਕ ਫੰਕਸ਼ਨ ਕਾਲ ਹੁੰਦਾ ਹੈ ਤਾਂ ਇਹ ਆਰਗਿਊਮੈਂਟ ਦੀ ਸੂਚੀ ਦੇ ਆਧਾਰ ‘ਤੇ ਚੁਣਿਆ ਜਾਂਦਾ ਹੈ । | |
00:53 | ਹੁਣ ਇੱਕ ਉਦਾਹਰਣ ਵੇਖਦੇ ਹਾਂ । | |
00:56 | ਮੈਂ ਐਡੀਟਰ ‘ਤੇ ਕੋਡ ਪਹਿਲਾਂ ਹੀ ਟਾਈਪ ਕਰ ਲਿਆ ਹੈ । | |
00:59 | ਇਸ ਪ੍ਰੋਗਰਾਮ ਵਿੱਚ ਅਸੀਂ ਐਡੀਸ਼ਨ ਓਪਰੇਸ਼ਨਸ ਲਾਗੂ ਕਰਾਂਗੇ । | |
01:03 | ਨੋਟ ਕਰੋ ਕਿ ਸਾਡੀ ਫਾਇਲ ਦਾ ਨੇਮ ‘overload.cpp’ ਹੈ । | |
01:08 | ਮੈਂ ਹੁਣ ਕੋਡ ਸਮਝਾਉਂਦਾ ਹਾਂ । | |
01:10 | ਇਹ ‘iostream’ ਸਾਡੀ ਹੈਡਰ ਫਾਇਲ ਹੈ । | |
01:13 | ਇੱਥੇ ਮੈਂ ‘std namespace’ ਦੀ ਵਰਤੋਂ ਕਰ ਰਿਹਾ ਹਾਂ । | |
01:17 | ਫਿਰ ਸਾਡੇ ਕੋਲ ‘int’ ਦੀ ਤਰ੍ਹਾਂ ਪਰਿਭਾਸ਼ਿਤ ‘add’ ਫੰਕਸ਼ਨ ਹੈ । | |
01:21 | ਇਸ ਵਿੱਚ ਅਸੀਂ ਤਿੰਨ ਆਰਗਿਊਮੈਂਟਸ ਪਾਸ ਕੀਤੇ ਹਨ । | |
01:24 | ‘Int a, int b ਅਤੇ int c’; | |
01:28 | ਫਿਰ ਅਸੀਂ ਤਿੰਨ ਨੰਬਰਸ ਦਾ ਐਡੀਸ਼ਨ ਲਾਗੂ ਕਰਦੇ ਹਾਂ ਅਤੇ ਅਸੀਂ ਵੈਲਿਊ ਰਿਟਰਨ ਕਰਦੇ ਹਾਂ । | |
01:33 | ਇੱਥੇ ਅਸੀਂ ਫੰਕਸ਼ਨ ‘add (ਐਡ)’ ਓਵਰਲੋਡ ਕਰਦੇ ਹਾਂ । | |
01:36 | ਇਹ ‘float (ਫਲੋਟ)’ ਦੀ ਤਰ੍ਹਾਂ ਐਲਾਨ ਕੀਤਾ ਗਿਆ ਹੈ । | |
01:38 | ਅਸੀਂ ਦੋ ਆਰਗਿਊਮੈਂਟਸ ‘float d’ ਅਤੇ ‘float e’ਪਾਸ ਕਰਦੇ ਹਾਂ । | |
01:44 | ਫਿਰ ਅਸੀਂ ਦੋ ਨੰਬਰਸ ‘ਤੇ ਐਡੀਸ਼ਨ ਓਪਰੇਸ਼ਨ ਕਰਦੇ ਹਾਂ । | |
01:48 | ਇਹ ਸਾਡਾ ‘main’ ਫੰਕਸ਼ਨ ਹੈ । | |
01:50 | ‘ਫੰਕਸ਼ਨ’ ‘ਮੇਨ’ ਵਿੱਚ ਅਸੀਂ ਵੱਖਰੇ ‘ਆਰਗਿਊਮੈਂਟਸ’ ਦੇ ਨਾਲ ‘ਐਡ’ ‘ਫੰਕਸ਼ਨ’ ਐਲਾਨ ਕਰਦੇ ਹਾਂ । | |
01:56 | ਫਿਰ ਅਸੀਂ ਵੈਰੀਏਬਲਸ ਐਲਾਨ ਕਰਦੇ ਹਾਂ । | |
01:58 | ਇੱਥੇ ਅਸੀਂ ਯੂਜਰ ਤੋਂ ਇੰਟੀਜਰ ਵੈਲਿਊਜ਼ ਲੈਂਦੇ ਹਾਂ । | |
02:03 | ਫਿਰ ਅਸੀਂ ਤਿੰਨ ਆਰਗਿਊਮੈਂਟਸ ਦੇ ਨਾਲ ਫੰਕਸ਼ਨ ‘ਐਡ’ ਕਾਲ ਕਰਦੇ ਹਾਂ । | |
02:07 | ਅਤੇ ਨਤੀਜੇ ਨੂੰ ਵੈਰੀਏਬਲ ‘sum (ਸਮ)’ ਦੇ ਵਿੱਚ ਇੱਕਠਾ ਕਰਦੇ ਹਾਂ । | |
02:09 | ਇੱਥੇ ਅਸੀਂ ਨਤੀਜੇ ਨੂੰ ਪ੍ਰਿੰਟ ਕਰਦੇ ਹਾਂ । | |
02:12 | ਹੁਣ ਇੱਥੇ ਅਸੀਂ ਯੂਜਰ ਤੋਂ ਫਲੋਟਿੰਗ ਪੁਆਇੰਟ ਨੰਬਰਸ ਲੈਂਦੇ ਹਾਂ । | |
02:17 | ਫਿਰ ਅਸੀਂ ਦੋ ਆਰਗਿਊਮੈਂਟਸ ਦੇ ਨਾਲ add (ਐਡ) ਫੰਕਸ਼ਨ ਕਾਲ ਕਰਦੇ ਹਾਂ । | |
02:21 | ਅਤੇ ਇੱਥੇ ਅਸੀਂ ‘sum (ਸਮ)’ ਪ੍ਰਿੰਟ ਕਰਦੇ ਹਾਂ । | |
02:23 | ਅਤੇ ਇਹ ਸਾਡੀ ਰਿਟਰਨ ਸਟੇਟਮੈਂਟ ਹੈ । | |
02:26 | ਹੁਣ ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ । | |
02:29 | ਆਪਣੇ ਕੀਬੋਰਡ ‘ਤੇ ਇੱਕੋ-ਸਮੇਂ ‘Ctrl, Alt ਅਤੇ T’ ਕੀਜ ਦਬਾਕੇ ਟਰਮੀਨਲ ਨੂੰ ਖੋਲੋ । | |
02:38 | ਚਲਾਉਣ ਦੇ ਲਈ, ਟਾਈਪ ਕਰੋ ‘g++ ਸਪੇਸ overload ਡਾਟ cpp ਸਪੇਸ hyphen o ਸਪੇਸ over’ | |
02:49 | ਐਂਟਰ ਦਬਾਓ । | |
02:51 | ਟਾਈਪ ਕਰੋ ‘dot slash over’ | |
02:53 | ਐਂਟਰ ਦਬਾਓ । | |
02:55 | ‘Enter three integers’ ਦਿਖਾਈ ਦਿੰਦਾ ਹੈ । | |
02:58 | ਮੈਂ ‘10’, ‘25’ ਅਤੇ ‘48’ ਐਂਟਰ ਕਰਾਂਗਾ । | |
03:04 | ਆਉਟਪੁਟ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ: ‘Sum of integers is 83’ | |
03:09 | ਹੁਣ ਅਸੀਂ ਵੇਖਦੇ ਹਾਂ: ‘Enter two floating point numbers’ | |
03:13 | ਮੈਂ ‘4.5’ ਅਤੇ ‘8.9’ਐਂਟਰ ਕਰਾਂਗਾ । | |
03:17 | ਐਂਟਰ ਦਬਾਓ । | |
03:19 | ਆਉਟਪੁਟ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ:
‘Sum of floating point numbers is 13.4’ | |
03:25 | ਹੁਣ ਅਸੀਂ ਫੰਕਸ਼ਨ ਓਵਰਾਇਡਿੰਗ ਵੇਖਾਂਗੇ । | |
03:29 | ਹੁਣ ਆਪਣੀ ਸਲਾਇਡਸ ‘ਤੇ ਵਾਪਸ ਜਾਂਦੇ ਹਾਂ । | |
03:31 | ‘base class (ਬੇਸ ਕਲਾਸ)’ ‘ਫੰਕਸ਼ਨ’ ਨੂੰ ਡਿਰਾਇਵਡ ਕਲਾਸ ਵਿੱਚ ਦੁਬਾਰਾ ਪਰਿਭਾਸ਼ਿਤ ਕਰਨਾ । | |
03:36 | ਡਿਰਾਇਵਡ ਕਲਾਸ ਫੰਕਸ਼ਨ ਬੇਸ ਕਲਾਸ ਫੰਕਸ਼ਨ ਨੂੰ ਓਵਰਾਇਡ ਕਰਦੀ ਹੈ । | |
03:40 | ਪਰ ਪਾਸ ਕੀਤੇ ਹੋਏ ਆਰਗਿਊਮੈਂਟਸ ਸਮਾਨ ਹਨ । | |
03:44 | ਅਤੇ ਰਿਟਰਨ - ਟਾਈਪ ਵੀ ਸਮਾਨ ਹਨ । | |
03:47 | ਹੁਣ ਇੱਕ ਉਦਾਹਰਣ ਵੇਖਦੇ ਹਾਂ । | |
03:49 | ਇੱਥੇ ਫੰਕਸ਼ਨ Overriding (ਓਵਰਾਇਡਿੰਗ) ਦੀ ਇੱਕ ਉਦਾਹਰਣ ਹੈ । | |
03:53 | ਨੋਟ ਕਰੋ ਕਿ ਸਾਡੀ ਫਾਇਲ ਦਾ ਨੇਮ ‘override.cpp’ ਹੈ । | |
03:57 | ਹੁਣ ਪੂਰੇ ਕੋਡ ਨੂੰ ਸਮਝਦੇ ਹਾਂ । | |
04:00 | ਇਹ ‘iostream’ ਸਾਡੀ ਹੈਡਰ ਫਾਇਲ ਹੈ । | |
04:03 | ਇੱਥੇ ਮੈਂ ‘std namespace’ ਦੀ ਵਰਤੋਂ ਕਰ ਰਿਹਾ ਹਾਂ । | |
04:06 | ਫਿਰ ਸਾਡੇ ਕੋਲ ਕਲਾਸ ‘arithmetic’ ਹੈ । | |
04:09 | ਇਸ ਵਿੱਚ ਅਸੀਂ ‘protected’ ਦੀ ਤਰ੍ਹਾਂ ਇੰਟੀਜਰ ਵੈਰੀਏਬਲਸ ਐਲਾਨ ਕੀਤੇ ਹਨ । | |
04:14 | ਫਿਰ ਸਾਡੇ ਕੋਲ ‘public’ ਦੀ ਤਰ੍ਹਾਂ ਐਲਾਨ ‘ਫੰਕਸ਼ਨ’ ਵੈਲਿਊਜ਼ ਹਨ । | |
04:18 | ਇਹਨਾਂ ਵਿੱਚ ਅਸੀਂ ਦੋ ਆਰਗਿਊਮੈਂਟਸ ‘int x’ ਅਤੇ ‘int y’ ਪਾਸ ਕੀਤੇ ਹਨ । | |
04:23 | ਫਿਰ ਅਸੀਂ ਵੈਲਿਊ ‘a’ ਅਤੇ ‘b’ ਵਿਚ ਇੱਕਠੀ ਕੀਤੀ ਹੈ । | |
04:26 | ਇੱਥੇ ਸਾਡੇ ਕੋਲ ‘ਓਪਰੇਸ਼ਨਸ’ ਦੀ ਤਰ੍ਹਾਂ ‘virtual function’ ਹੈ । | |
04:30 | ਇਸ ਵਿੱਚ ਅਸੀਂ ਦੋ ਨੰਬਰਸ ਐਡ ਕਰਦੇ ਹਾਂ ਅਤੇ ‘ਸਮ’ ਪ੍ਰਿੰਟ ਕਰਦੇ ਹਾਂ । | |
04:34 | ਇੱਥੇ ਅਸੀਂ ਕਲਾਸ ਬੰਦ ਕਰਦੇ ਹਾਂ । | |
04:37 | ਹੁਣ ਸਾਡੇ ਕੋਲ ‘ਡਿਰਾਇਵਡ ਕਲਾਸ’ ਦੀ ਤਰ੍ਹਾਂ ‘ਕਲਾਸ Subtract’ ਹੈ । | |
04:41 | ਇਹ ‘ਬੇਸ ਕਲਾਸ arithmetic’ ਨੂੰ ਇੰਹੇਰਿਟ ਕਰਦੀ ਹੈ । | |
04:45 | ਇਸ ਵਿੱਚ ਅਸੀਂ ਦੋ ਨੰਬਰਸ ਦੇ ਡਿਫਰੇਂਸ ਦੀ ਗਿਣਤੀ ਕਰਦੇ ਹਾਂ ਅਤੇ ਡਿਫਰੇਂਸ ਪ੍ਰਿੰਟ ਕਰਦੇ ਹਾਂ । | |
04:50 | ਹੁਣ ਸਾਡੇ ਕੋਲ ‘Multiply’ ਦੀ ਤਰ੍ਹਾਂ ਇੱਕ ਹੋਰ ‘ਡਿਰਾਇਵਡ ਕਲਾਸ’ ਹੈ । | |
04:54 | ਇਹ ਵੀ ‘ਬੇਸ ਕਲਾਸ arithmetic’ ਨੂੰ ਇੰਹੇਰਿਟ ਕਰਦੀ ਹੈ । | |
04:57 | ਇਸ ਵਿੱਚ ਅਸੀਂ ਦੋ ਨੰਬਰਸ ਦੇ ਪ੍ਰੋਡਕਟ ਦੀ ਗਿਣਤੀ ਕਰਦੇ ਹਾਂ ਅਤੇ ਪ੍ਰੋਡਕਟ ਦਿਖਾਉਂਦੇ ਹਾਂ । | |
05:03 | ਫਿਰ ਸਾਡੇ ਕੋਲ ‘ਕਲਾਸ Divide’ ਹੈ, ਇਹ ਵੀ ‘ਬੇਸ ਕਲਾਸ arithmetic’ ਨੂੰ ਇੰਹੇਰਿਟ ਕਰਦੀ ਹੈ । | |
05:09 | ਇਸ ਵਿੱਚ ਅਸੀਂ ਦੋ ਨੰਬਰਸ ਦੇ ਡਿਵੀਜ਼ਨ ਦੀ ਗਿਣਤੀ ਕਰਦੇ ਹਾਂ ਅਤੇ ਅਸੀਂ ਡਿਵੀਜ਼ਨ ਦਿਖਾਉਂਦੇ ਹਾਂ । | |
05:15 | ਨੋਟ ਕਰੋ ਕਿ ਫੰਕਸ਼ਨ ਦਾ ਰਿਟਰਨ ਟਾਈਪ ਸਮਾਨ ਹੈ ਅਤੇ ਪਾਸ ਕੀਤੇ ਹੋਏ ਆਰਗਿਊਮੈਂਟਸ ਵੀ ਸਮਾਨ ਹਨ । | |
05:23 | ਹੁਣ ਇਹ ਸਾਡਾ ‘ਮੇਨ ਫੰਕਸ਼ਨ’ ਹੈ । | |
05:26 | ਇਸ ਵਿੱਚ ਅਸੀਂ ‘ਕਲਾਸ arithmetic’ ਦਾ ਇੱਕ ‘ਆਬਜੈਕਟ’ ‘p’ ਬਣਾਉਂਦੇ ਹਾਂ । | |
05:31 | ‘arith’ ‘ਕਲਾਸ arithmetic’ ਦਾ ਪੁਆਇੰਟਰ ਹੈ । | |
05:35 | ਫਿਰ ਸਾਡੇ ਕੋਲ ‘ਕਲਾਸ Subtract’ ਦਾ ‘subt ਆਬਜੈਕਟ’ ਹੈ । | |
05:39 | ‘ਕਲਾਸ Multiply’ ਦਾ ‘mult ਆਬਜੈਕਟ’ | |
05:42 | ਅਤੇ ‘ਕਲਾਸ Divide’ ਦਾ ‘divd ਆਬਜੈਕਟ’ | |
05:46 | ਹੁਣ ਇੱਥੇ, ‘p’ ਨੂੰ ‘arith’ ਦੇ ਐਡਰੈੱਸ ‘ਤੇ ਸੈੱਟ ਕੀਤਾ ਜਾਂਦਾ ਹੈ । | |
05:50 | ਫਿਰ ਅਸੀਂ ‘ਫੰਕਸ਼ਨ ਵੈਲਿਊਜ਼’ ਵਿੱਚ ਆਰਗਿਉਮੈਂਟਸ 30 ਅਤੇ 12 ਦਿੰਦੇ ਹਾਂ । | |
05:56 | ਹੁਣ ਅਸੀਂ ਫੰਕਸ਼ਨ ਓਪਰੇਸ਼ਨਸ ਕਾਲ ਕਰਦੇ ਹਾਂ । | |
05:59 | ਇਹ ਐਡੀਸ਼ਨ ਓਪਰੇਸ਼ਨ ਕਰੇਗਾ । | |
06:02 | ਇੱਥੇ ਅਸੀਂ ‘subt’ ਨੂੰ ‘arith’ ਦੇ ਐਡਰੈੱਸ ‘ਤੇ ਸੈੱਟ ਕਰਦੇ ਹਾਂ । | |
06:07 | ਅਤੇ ਅਸੀਂ ‘ਆਰਗਿਊਮੈਂਟਸ’ 42 ਅਤੇ 5 ਪਾਸ ਕਰਦੇ ਹਾਂ । | |
06:11 | ਅਸੀਂ ‘ਫੰਕਸ਼ਨ ਓਪਰੇਸ਼ਨਸ’ ਨੂੰ ਦੁਬਾਰਾ ਕਾਲ ਕਰਦੇ ਹਾਂ । | |
06:14 | ਇਹ ਦੋ ਨੰਬਰਸ ਦਾ ਸਬਟਰੈਕਸ਼ਨ ਕਰੇਗਾ । | |
06:18 | ਹੁਣ, ਅਸੀਂ ‘mult’ ਨੂੰ ‘arith’ ਦੇ ਐਡਰੈੱਸ ‘ਤੇ ਸੈੱਟ ਕਰਦੇ ਹਾਂ । | |
06:22 | ਅਤੇ ਅਸੀਂ ਆਰਗਿਊਮੈਂਟਸ 6 ਅਤੇ 5 ਪਾਸ ਕਰਦੇ ਹਾਂ । | |
06:26 | ਅਸੀਂ ‘ਫੰਕਸ਼ਨ ਓਪਰੇਸ਼ਨਸ’ ਕਾਲ ਕਰਦੇ ਹਾਂ । | |
06:29 | ਇਹ ਦੋ ਨੰਬਰਸ ਦਾ ਮਲਟੀਪਲਿਕੇਸ਼ਨ ਕਰੇਗਾ । | |
06:33 | ਅਖੀਰ ਵਿੱਚ ਅਸੀਂ ‘divd’ ਨੂੰ ‘arith’ ਦੇ ਐਡਰੈੱਸ ‘ਤੇ ਸੈੱਟ ਕਰਦੇ ਹਾਂ । ਅਤੇ ਅਸੀਂ ਆਰਗਿਊਮੈਂਟਸ 6 ਅਤੇ 3 ਪਾਸ ਕਰਦੇ ਹਾਂ । | |
06:41 | ਹੁਣ ਅਸੀਂ ਓਪਰੇਸ਼ਨਸ ‘ਫੰਕਸ਼ਨਸ’ ਕਾਲ ਕਰਦੇ ਹਾਂ । | |
06:44 | ਇਹ ਦੋ ਨੰਬਰਸ ਦਾ ਡਿਵੀਜ਼ਨ ਕਰੇਗਾ । | |
06:48 | ਅਤੇ ਇਹ ਸਾਡੀ ਰਿਟਰਨ ਸਟੇਟਮੈਂਟ ਹੈ । | |
06:50 | ਹੁਣ ਪ੍ਰੋਗਰਾਮ ਚਲਾਉਂਦੇ ਹਾਂ । ਆਪਣੇ ਟਰਮੀਨਲ ‘ਤੇ ਵਾਪਸ ਆਉਂਦੇ ਹਾਂ । | |
06:54 | ਟਾਈਪ ਕਰੋ ‘g++ ਸਪੇਸ override ਡਾਟ cpp ਸਪੇਸ hyphen o ਸਪੇਸ over2’ | |
07:04 | ਐਂਟਰ ਦਬਾਓ । | |
07:06 | ਟਾਈਪ ਕਰੋ: ‘dot slash over2’ | |
07:09 | ਐਂਟਰ ਦਬਾਓ । | |
07:11 | ਆਉਟਪੁਟ ਇਸ ਤਰ੍ਹਾਂ ਦੀ ਦਿੱਸਦੀ ਹੈ | |
07:13 | ‘Addition of two numbers is 42 ‘ | |
07:16 | ‘Difference of two numbers is 37’ | |
07:19 | ‘Product of two numbers is 30 ਅਤੇ Division of two numbers is 2’ | |
07:25 | ਹੁਣ ਆਪਣੀ ਸਲਾਇਡਸ ‘ਤੇ ਵਾਪਸ ਜਾਂਦੇ ਹਾਂ । | |
07:27 | ਹੁਣ ‘ਓਵਰਲੋਡਿੰਗ’ ਅਤੇ ‘ਓਵਰਾਇਡਿੰਗ’ ਦੇ ਵਿੱਚ ਫਰਕ ਵੇਖਦੇ ਹਾਂ । | |
07:31 | ‘ਓਵਰਲੋਡਿੰਗ’ ਇੰਹੇਰਿਟੇਂਸ ਦੇ ਬਿਨ੍ਹਾਂ ਹੋ ਸਕਦੀ ਹੈ । | |
07:35 | ‘ਓਵਰਾਇਡਿੰਗ’ ਹੁੰਦੀ ਹੈ ਜਦੋਂ ਇੱਕ ਕਲਾਸ ਦੂਜੀ ਨਾਲ ਇੰਹੇਰਿਟ ਕੀਤੀ ਜਾਂਦੀ ਹੈ । | |
07:41 | ‘ਓਵਰਲੋਡਿੰਗ’ ਵਿੱਚ ਆਰਗਿਊਮੈਂਟਸ ਅਤੇ ਰਿਟਰਨ - ਟਾਈਪ ਵੱਖਰੇ ਹੋਣੇ ਚਾਹੀਦੇ ਹਨ । | |
07:46 | ‘ਓਵਰਾਇਡਿੰਗ’ ਵਿੱਚ ਆਰਗਿਊਮੈਂਟਸ ਅਤੇ ਰਿਟਰਨ - ਟਾਈਪ ਸਮਾਨ ਹੋਣੇ ਚਾਹੀਦੇ ਹਨ । | |
07:51 | ‘ਓਵਰਲੋਡਿੰਗ’ ਵਿੱਚ ਫੰਕਸ਼ਨ ਦੇ ਨਾਮ ਸਮਾਨ ਹੁੰਦੇ ਹਨ । | |
07:55 | ਪਰ ਇਹ ਉਨ੍ਹਾਂ ਨੂੰ ਪਾਸ ਕੀਤੇ ਗਏ ਆਰਗਿਊਮੈਂਟਸ ਦੇ ਆਧਾਰ ‘ਤੇ ਵੱਖਰਾ ਵਿਵਹਾਰ ਕਰਦਾ ਹੈ । | |
08:01 | ‘ਓਵਰਾਇਡਿੰਗ’ ਵਿੱਚ ਫੰਕਸ਼ਨ ਦਾ ਨਾਮ ਸਮਾਨ ਹੁੰਦਾ ਹੈ । | |
08:05 | ‘ਡਿਰਾਇਵਡ ਕਲਾਸ’ ਫੰਕਸ਼ਨ ਬੇਸ ਕਲਾਸ ਨਾਲੋ ਵੱਖਰੇ ਓਪਰੇਸ਼ਨਸ ਲਾਗੂ ਕਰ ਸਕਦੀ ਹੈ । | |
08:11 | ਇਸ ਦਾ ਸਾਰ ਕਰਦੇ ਹਾਂ । | |
08:13 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ | |
08:15 | ‘ਫੰਕਸ਼ਨ ਓਵਰਲੋਡਿੰਗ’ | |
08:16 | ਉਦਾਹਰਣ int add ਤਿੰਨ ਵੱਖਰੇ ਆਰਗਿਊਮੈਂਟਸ ਦੇ ਨਾਲ ਅਤੇ | |
08:21 | float add ਦੋ ਵੱਖਰੇ ਆਰਗਿਊਮੈਂਟਸ ਦੇ ਨਾਲ । | |
08:24 | ‘ਫੰਕਸ਼ਨ ਓਵਰਾਇਡਿੰਗ’ | |
08:26 | ਉਦਾਹਰਣ ਵਰਚੁਅਲ int ਓਪਰੇਸ਼ਨਸ () ਅਤੇ int ਓਪਰੇਸ਼ਨਸ () | |
08:31 | ਸਮਾਨ ਆਰਗਿਊਮੈਂਟ ਅਤੇ ਸਮਾਨ ਰਿਟਰਨ ਟਾਈਪ ਦੇ ਨਾਲ ਫੰਕਸ਼ਨਸ ਅਤੇ ਦੋਨਾਂ ਦੇ ਵਿੱਚ ਫਰਕ । | |
08:38 | ਇੱਕ ਨਿਰਧਾਰਤ ਕੰਮ ਵਿੱਚ, | |
08:39 | ਇੱਕ ਪ੍ਰੋਗਰਾਮ ਲਿਖੋ ਜੋ ਫੰਕਸ਼ਨ ਓਵਰਲੋਡਿੰਗ ਦੀ ਵਰਤੋਂ ਕਰਕੇ ਰੇਕਟੈਂਗਲ, ਸਕਵਾਇਰ ਅਤੇ ਸਰਕਲ ਦੇ ਏਰੀਆ ਦੀ ਗਿਣਤੀ ਕਰੇ । | |
08:48 | ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ । | |
08:52 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । | |
08:55 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
08:59 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: | |
09:02 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
09:05 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
09:09 | ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕ੍ਰਿਪਾ ਕਰਕੇ | |
09:12 | contact@spoken-tutorial.org ਨੂੰ ਲਿਖੋ । | |
09:16 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । | |
09:20 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
09:27 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
09:32 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । | |
09:36 | ਸਾਡੇ ਨਾਲ ਜੁੜਨ ਲਈ ਧੰਨਵਾਦ । | } |