Advance-C/C2/Command-line-arguments-in-C/Punjabi
From Script | Spoken-Tutorial
Time | Narration | |
00:01 | ਸਤਿ ਸ਼੍ਰੀ ਅਕਾਲ ਦੋਸਤੋ, ‘Command Line Arguments’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਇੱਕ ਉਦਾਹਰਣ ਨਾਲ ‘ਆਰਗਿਊਮੈਂਟਸ ਦੇ ਨਾਲ ਮੇਨ ਫੰਕਸ਼ਨ’ ਦੇ ਬਾਰੇ ਵਿੱਚ ਸਿੱਖਾਂਗੇ । | |
00:15 | ਇਸ ਟਿਊਟੋਰਿਅਲ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ ਉਬੰਟੁ ਓਪਰੇਟਿੰਗ ਸਿਸਟਮ ਵਰਜ਼ਨ 11.10 ਅਤੇ ਉਬੰਟੁ ‘ਤੇ gcc ਕੰਪਾਇਲਰ ਵਰਜ਼ਨ 4.6.1 | |
00:27 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਲਈ ਤੁਹਾਨੂੰ ‘C’ ਟਿਊਟੋਰਿਅਲਸ ਤੋਂ ਜਾਣੂ ਹੋਣਾ ਚਾਹੀਦਾ ਹੈ । | |
00:33 | ਜੇ ਨਹੀਂ ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ ਕ੍ਰਿਪਾ ਕਰਕੇ ਸਾਡੀ ਦਰਸਾਈ ਗਈ ਵੈੱਬਸਾਈਟ ‘ਤੇ ਜਾਓ । | |
00:39 | ਹੁਣ ਆਪਣਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ । ਮੇਰੇ ਕੋਲ ਇੱਕ ਕੋਡ ਫਾਇਲ ਹੈ । ਮੈਂ ਇਸ ਨੂੰ ਖੋਲਾਂਗਾ । | |
00:45 | ‘main hyphen with hyphen args.c’ ਫਾਇਲ ਦਾ ਨਾਮ ਹੈ । | |
00:50 | ਹੁਣ ਮੈਂ ਪ੍ਰੋਗਰਾਮ ਨੂੰ ਸਮਝਾਉਂਦਾ ਹਾਂ । | |
00:53 | ਇਹ ‘ਹੈਡਰ ਫਾਇਲਸ’ ਹਨ । ‘stdio.h’ ਕੋਡ ਇਨਪੁਟ ਅਤੇ ਆਉਟਪੁਟ ਫੰਕਸ਼ਨਸ ਨੂੰ ਪਰਿਭਾਸ਼ਿਤ ਕਰਦਾ ਹੈ । | |
01:01 | ‘stdlib.h ਹੈਡਰ ਫਾਇਲ’ ਹੇਠ ਦਿੱਤੇ ਨੂੰ ਪਰਿਭਾਸ਼ਿਤ ਕਰਦੀ ਹੈ
‘ਨਿਊਮੈਰਿਕ ਕੰਵਰਜ਼ਨ ਫੰਕਸ਼ਨ’ ‘ਸੂਡੋ (Pseudo) - ਰੈਂਡਮ ਨੰਬਰਸ’ ‘ਜਨਰੇਸ਼ਨ ਫੰਕਸ਼ਨ’ ‘ਮੈਮੋਰੀ ਐਲੋਕੇਸ਼ਨ’ ‘ਪ੍ਰੋਸੈੱਸ ਕੰਟਰੋਲ ਫੰਕਸ਼ਨਸ’ | |
01:16 | ਇਹ ਸਾਡਾ ‘ਮੇਨ ਫੰਕਸ਼ਨ’ ਹੈ । ਇਸ ਦੇ ਅੰਦਰ, ਅਸੀਂ ਦੋ ਆਰਗਿਊਮੈਂਟਸ ਪਾਸ ਕੀਤੇ ਹਨ -
‘int argc, char asterisk asterisk argv’ (* * argv) | |
01:28 | ‘argc’ ਪ੍ਰੋਗਰਾਮ ਨੂੰ ਦਿੱਤੀ ਗਈ ‘ਕਮਾਂਡ ਲਾਈਨ ਆਰਗਿਊਮੈਂਟਸ’ ਦੀ ਗਿਣਤੀ ਨੂੰ ਦਿਖਾਉਂਦੀ ਹੈ । | |
01:34 | ਇਹ ਪ੍ਰੋਗਰਾਮ ਦੇ ਅਸਲੀ ਨਾਮ ਨੂੰ ਸ਼ਾਮਿਲ ਕਰਦੀ ਹੈ । | |
01:38 | ‘argv’ ‘index 0’ ਤੋਂ ਸ਼ੁਰੂ ਹੋਣ ਵਾਲੇ ਅਸਲੀ ਆਰਗਿਊਮੈਂਟਸ ਨੂੰ ਰੱਖਦਾ ਹੈ । | |
01:44 | ‘index 0’ ਉਸ ਪ੍ਰੋਗਰਾਮ ਦਾ ਨਾਮ ਹੈ । | |
01:48 | ‘Index 1’ ਪ੍ਰੋਗਰਾਮ ਨੂੰ ਪਾਸ ਕੀਤਾ ਗਿਆ ਪਹਿਲਾ ਆਰਗਿਊਮੈਂਟ ਹੋਵੇਗਾ । | |
01:53 | ‘Index 2’ ਪ੍ਰੋਗਰਾਮ ਨੂੰ ਪਾਸ ਕੀਤਾ ਗਿਆ ਦੂਜਾ ਆਰਗਿਊਮੈਂਟ ਹੋਵੇਗਾ । ਅਤੇ ਅੱਗੇ ਵੀ ਇਸ ਤਰ੍ਹਾਂ ਨਾਲ | |
01:59 | ਇਹ ਸਟੇਟਮੈਂਟ ਪ੍ਰੋਗਰਾਮ ਨੂੰ ਪਾਸ ਕੀਤੇ ਗਏ ‘ਆਰਗਿਊਮੈਂਟਸ’ ਦੀ ਕੁੱਲ ਗਿਣਤੀ ਨੂੰ ਦਿਖਾਵੇਗੀ । | |
02:05 | ਇਹ ਪ੍ਰੋਗਰਾਮ ਨੂੰ ਪਾਸ ਕੀਤੇ ਗਏ ‘ਪਹਿਲੇ ਆਰਗਿਊਮੈਂਟ’ ਨੂੰ ਦਿਖਾਵੇਗਾ । | |
02:09 | ‘1’, ‘index 1’ ‘ਤੇ ਆਰਗਿਊਮੈਂਟ ਨੂੰ ਦਿਖਾਉਂਦਾ ਹੈ । | |
02:13 | ‘While condition’ ‘ਆਰਗਿਊਮੈਂਟਸ’ ਦੀ ਗਿਣਤੀ ਨੂੰ ਘਟਾਵੇਗੀ । | |
02:18 | ਇਹ ਸਟੇਟਮੈਂਟ, ਪ੍ਰੋਗਰਾਮ ਨੂੰ ਪਾਸ ਕੀਤੇ ਗਏ ਸਾਰੇ ‘ਆਰਗਿਊਮੈਂਟਸ’ ਨੂੰ ਪ੍ਰਿੰਟ ਕਰੇਗੀ । | |
02:23 | ਅਖੀਰ ਵਿੱਚ ਸਾਡੇ ਕੋਲ ‘return 0’ ਸਟੇਟਮੈਂਟ ਹੈ । | |
02:27 | ਹੁਣ ਆਪਣੇ ਕੀਬੋਰਡ ‘ਤੇ ਇੱਕੋ-ਸਮੇਂ ‘Ctrl + Alt + T’ ਕੀਜ ਦਬਾਕੇ ‘ਟਰਮੀਨਲ’ ਨੂੰ ਖੋਲ੍ਹਦੇ ਹਾਂ । | |
02:35 | ਟਾਈਪ ਕਰੋ: gcc space main hyphen with hyphen args.c space hyphen o space args ਐਂਟਰ ਦਬਾਓ । | |
02:49 | ਟਾਈਪ ਕਰੋ: ‘dot slash args’ ਐਂਟਰ ਦਬਾਓ । | |
02:54 | ਤੁਸੀਂ ਹੇਠ ਦਿੱਤੇ ਦੀ ਤਰ੍ਹਾਂ ਆਉਟਪੁਟ ਵੇਖ ਸਕਦੇ ਹੋ:
‘Total number of arguments are 1’ ‘The first argument is null’ ‘arguments are./args‘ | |
03:06 | ‘ਕਮਾਂਡ ਲਾਈਨ ਆਰਗਿਊਮੈਂਟਸ’ ਚਲਾਉਣ ਦੇ ਦੌਰਾਨ ਦਿੱਤੀ ਜਾਂਦੀ ਹੈ । | |
03:11 | ‘ਆਰਗਿਊਮੈਂਟਸ ਦੀ ਕੁੱਲ ਗਿਣਤੀ 1 ਹੈ’ ਕਿਉਂਕਿ ‘zeroth ਆਰਗਿਊਮੈਂਟ’ ਆਪਣੇ ਆਪ ਚੱਲਣਯੋਗ ਫਾਇਲਨੇਮ ਹੈ । | |
03:19 | ‘ਪਹਿਲਾ ਆਰਗਿਊਮੈਂਟ ‘null’ ਹੈ’ ਕਿਉਂਕਿ ਅਸੀਂ ਪ੍ਰੋਗਰਾਮ ਨੂੰ ਕੋਈ ਵੀ ਆਰਗਿਊਮੈਂਟ ਪਾਸ ਨਹੀਂ ਕੀਤਾ ਹੈ । | |
03:26 | ਆਰਗਿਊਮੈਂਟਸ ਕੇਵਲ ਇੱਕ ਹੈ ਜੋ ਕਿ ‘dot slash args’ ਹੈ | |
03:31 | ਹੁਣ ਦੁਬਾਰਾ ਚਲਾਉਂਦੇ ਹਾਂ । | |
03:34 | ਅਪ ਐਰੋ ਕੀ ਦਬਾਓ ‘ਸਪੇਸ’ ਟਾਈਪ ਕਰੋ ‘Sunday ਸਪੇਸ Monday ਸਪੇਸ Tuesday’ ਐਂਟਰ ਦਬਾਓ । | |
03:47 | ਹੁਣ ਅਸੀਂ ਆਉਟਪੁਟ ਵੇਖ ਸਕਦੇ ਹਾਂ:
‘Total number of arguments are 4’ ‘The first argument is Sunday’ ‘Arguments are./args Sunday Monday ਅਤੇ Tuesday.’ | |
04:04 | ਹੁਣ ਮੈਂ ਆਉਟਪੁਟ ਸਮਝਾਉਂਦਾ ਹਾਂ । | |
04:06 | ਆਰਗਿਊਮੈਂਟਸ ਦੀ ਕੁੱਲ ਗਿਣਤੀ 4 ਹੈ ਜਿਵੇਂ ਕਿ ‘/args, Sunday, Monday’ ਅਤੇ ‘Tuesday‘ | |
04:14 | ਪਹਿਲਾ ਆਰਗਿਊਮੈਂਟ ‘Sunday’ ਹੈ । | |
04:17 | ‘zeroeth ਆਰਗਿਊਮੈਂਟ’ ਹਮੇਸ਼ਾ ਚੱਲਣਯੋਗ ਫਾਇਲ ਦਾ ਨਾਮ ਦਿੰਦਾ ਹੈ । | |
04:22 | ‘Sunday’ ‘ਪਹਿਲੇ ਆਰਗਿਊਮੈਂਟ’ ਨੂੰ ਨਿਯੁਕਤ ਕੀਤਾ ਗਿਆ ਹੈ । | |
04:25 | ‘Monday’ ‘ਦੂਜੇ ਆਰਗਿਊਮੈਂਟ’ ਨੂੰ ਨਿਯੁਕਤ ਕੀਤਾ ਗਿਆ ਹੈ । | |
04:28 | ‘Tuesday’ ‘ਤੀਸਰੇ ਆਰਗਿਊਮੈਂਟ’ ਨੂੰ ਨਿਯੁਕਤ ਕੀਤਾ ਗਿਆ ਹੈ । | |
04:31 | ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । ਇਸ ਦਾ ਸਾਰ ਕਰਦੇ ਹਾਂ । | |
04:37 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਕਰਨਾ ਸਿੱਖਿਆ, ਕਮਾਂਡ ਲਾਈਨ ਆਰਗਿਊਮੈਂਟਸ ‘argc’ ‘argv’ | |
04:45 | ਨਿਰਧਾਰਤ ਕੰਮ ਵਿੱਚ, ਵੱਖਰੇ-ਵੱਖਰੇ ਆਰਗਿਊਮੈਂਟਸ ਦੇ ਨਾਲ ਪ੍ਰੋਗਰਾਮ ਨੂੰ ਚਲਾਓ । | |
04:51 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ । | |
04:54 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । | |
04:57 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
05:02 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
05:08 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
05:18 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । | |
05:22 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
05:30 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
05:36 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । | } |