Firefox/C2/Tabbed-Browsing-Blocking-Pop-ups/Punjabi

From Script | Spoken-Tutorial
Revision as of 21:02, 17 December 2013 by Nancyvarkey (Talk | contribs)

Jump to: navigation, search
Timing Narration
00:00 Mozilla Firefox ਦੇ ਟਿਊਟੋਰਿਅਲ ਵਿਚ ਤੁਹਾਡਾ ਸਵਾਗਤ ਹੈ
00:04 ਇਸ ਟਿਊਟੋਰਿਅਲ ਵਿਚ ਅਸੀ ਟੈਬਡ ਬ੍ਰਾਊਜ਼ਿੰਗ, ਸਟੋਰਿੰਗ ਕਨਟੈਂਟ, ਬਲੌਕਿੰਗ ਪੌਪ-ਅੱਪਜ਼ ਬਾਰੇ ਜਾਣਾਗੇ
00:13 ਇਸ ਟਿਊਟੋਰਿਅਲ ਵਿਚ ਅਸੀ Mozilla Firefox 7.0 ਤੇ Ubuntu 10.04 ਵਰਤਾਂਗੇ
00:21 Mozilla Firefox ਤੁਹਾਨੂੰ ਇਕੋ ਬ੍ਰਾਊਜ਼ਰ ਵਿੰਡੋ ਵਿਚ ਵੱਖ-ਵੱਖ ਟੈਬਸ ਵਿਚ ਕਈ ਵੈੱਬ ਪੇਜ ਖੋਲਣ ਦੀ ਸਹੂਲਤ ਦਿੰਦਾ ਹੈ
00:29 ਟੈਬਡ ਬ੍ਰਾਊਜ਼ਿੰਗ ਦਾ ਸੱਭ ਤੋਂ ਵੱਡਾ ਫਾਇਦਾ ਅਨੇਕਾਂ ਬ੍ਰਾਊਜ਼ਰ ਵਿੰਡੋ ਖੋਲਣ ਤੋਂ ਛੁਟਕਾਰਾ ਦਿਵਾਉਣਾ ਹੈ
00:36 ਇਸ ਤਰ੍ਹਾਂ ਤੁਹਾਡਾ desktop ਖਿਲਾਰਾ ਮੁਕਤ ਰਹਿੰਦਾ ਹੈ
00:40 ਖੁੱਲਣ ਤੇ ਹਰੇਕ ਟੈਬ ਬ੍ਰਾਊਜ਼ਰ ਦਾ ਵਿਯੂੰਗ ਏਰਿਆ ਘੇਰ ਲੈਂਦਾ ਹੈ
00:45 ਇਹ ਖੁੱਲੀਆਂ ਬ੍ਰਾਊਜ਼ਰ ਵਿੰਡੋਜ਼ ਦੀ ਬਾਰ ਬਾਰ ਹੋਣ ਵਾਲੀ ਥਾਂ ਅਤੇ ਆਕਾਰ ਦੀ ਅਦਲਾ ਬਦਲੀ ਤੋਂ ਬਚਾਉਂਦਾ ਹੈ
00:52 ਟੈਬਡ ਵਿੰਡੋ ਬ੍ਰਾਊਜ਼ਿੰਗ ਦੇ ਮੁਕਾਲਬੇ ਟੈਬਡ ਬ੍ਰਾਊਜ਼ਿੰਗ ਓਪਰੇਟਿੰਗ ਸਿਸਟਮ ਦੇ ਸਰੋਤਾਂ ਅਤੇ ਮੈਮਰੀ ਦਾ ਖਰਚ ਵੀ ਘੱਟ ਕਰਦਾ ਹੈ
01:00 ਜੇਕਰ ਯੂਜ਼ਰ ਇਕ ਵਕਤ ਤੇ ਬਹੁਤ ਜਿਆਦਾ ਟੈਬਜ਼ ਨਾ ਖੋਲੋ ਤਾਂ
01:05 ਮੰਨ ਲਓ, ਤੁਸੀ ਇਕ ਖਾਸ ਵੈੱਬਪੇਜ ਤੇ ਹੋ
01:08 ਇਹ ਲਿੰਕ ਹੈ-ਫਾਇਰਫੌਕਸ ਫੋਰ ਡੈਸਕਟੌਪ
01:11 ਤੁਸੀ ਇਸ ਲਿੰਕ ਨੂੰ ਨਵੀਂ ਟੈਬ ਵਿਚ ਖੋਲ ਸਕਦੇ ਹੋ
01:14 ਇਹ ਕਰਨ ਲਈ ਲਿੰਕ ਤੇ ਰਾਈਟ ਕਲਿੱਕ ਕਰੋ
01:17 ਕੌਨਟੈਕਸਟ ਮੀਨੂੰ ਵਿਚ ਓਪਨ ਲਿੰਕ ਇਨ ਨਿਯੂ ਟੈਬ ਤੇ ਕਲਿੱਕ ਕਰੋ
01:21 ਤੁਸੀ ਦੇਖੋਗੇ ਕਿ ਇਕ ਨਵੀਂ ਟੈਬ ਬ੍ਰਾਊਜ਼ਰ ਵਿੰਡੋ ਦੇ ਸੱਜੇ ਪਾਸੇ ਖੁੱਲ ਗਈ ਹੈ
01:28 ਸੋ ਆਪਣੀ ਵਿੰਡੋ ਤੋਂ ਬਾਹਰ ਜਾਏ ਜਾਂ ਬੰਦ ਕੀਤੇ ਬਗੈਰ ਤੁਸੀ ਇਕ ਹੋਰ ਵੈੱਬਪੇਜ ਉਸੇ ਵਿੰਡੋ ਵਿਚ ਖੋਲ ਸਕਦੇ ਹੋ
01;34 ਤੁਸੀ ਨਵੀਂ ਟੈਬ ਫਾਈਲ ਅਤੇ ਨਿਯੂ ਟੈਬ ਤੇ ਕਲਿੱਕ ਕਰਕੇ ਵੀ ਖੋਲ ਸਕਦੇ ਹੋ
01:40 ਇਸ ਵਾਸਤੇ ਸੌਰਟ ਕੱਟ ਕੀਅਜ਼ ਹਨ CTRL+T
01:40 ਧਿਆਨ ਦਿਓ, ਜਿਵੇਂ ਹੀ ਤੁਸੀ ਨਿਯੂ ਟੈਬ ਖੋਲਦੇ ਹੋ, ਨਵੀਂ ਟੈਬ ਤੁਰੰਤ ਐਕਟਿਵ ਹੋ ਜਾਂਦੀ ਹੈ
01:50 ਹੁਣ URL ਬਾਰ ਤੇ ਜਾਓ ਅਤੇ www.google.com ਟਾਈਪ ਕਰੋ
01:56 ਹੁਣ ਤੁਹਾਡੇ ਕੋਲ ਤਿੰਨ ਵੱਖ-ਵੱਖ ਵੈੱਬ ਪੇਜ ਵਾਲੀਆਂ ਤਿੰਨ ਟੈਬਜ਼ ਹਨ
02:01 ਤੁਸੀ ਸਭ ਤੋਂ ਅਖੀਰਲੀ ਟੈਬ ਦੇ ਸੱਜੇ ਪਾਸੇ ਦੇ + ਚਿੰਨ੍ਹ ਤੇ ਕਲਿੱਕ ਕਰ ਕੇ ਵੀ ਨਵੀਂ ਟੈਬ ਖੋਲ ਸਕਦੇ ਹੋ
02:08 ਅਸੀ ਆਪਣੀ ਲੋੜ ਮੁਤਾਬਿਕ ਟੈਬਜ਼ ਨੂੰ ਤਰਤੀਬ ਵੀ ਦੇ ਸਕਦੇ ਹਾਂ
02:11 ਇਕ ਟੈਬ ਤੇ ਕਲਿੱਕ ਕਰੋ ਅਤੇ ਮਾਊਸ ਬਟਨ ਛੱਡੇ ਬਿਨ੍ਹਾਂ ਇਸ ਨੂੰ ਲੋੜੀਂਦੀ ਜਗਾ ਤੇ ਲੈ ਜਾਓ
02:17 ਹੁਣ ਮਾਊਸ ਬਟਨ ਛੱਡ ਦਿਓ
02:20 ਹੁਣ ਟੈਬ ਲੋੜੀਂਦੀ ਲੋਕੇਸ਼ਨ ਤੇ ਹੈ
02:23 ਆਓ Mozilla Firefox ਦੇ ਕੁਝ ਬੇਸਿਕ ਓਪਰੇਸ਼ਨਜ਼ ਤੇ ਇਕ ਨਜ਼ਰ ਮਾਰਦੇ ਹਾਂ
02:29 ਆਓ ਬਦਲ ਕੇ ਸਰਚ ਇੰਜਣ google ਨੂੰ ਬਣਾਈਏ
02:32 ਸਰਚ ਬਾਰ ਵਿਚ ਟਾਈਪ ਕਰੋ ਈਮੇਲ ਵੀਕੀਪੀਡੀਆ ਅਤੇ ਸੱਜੇ ਪਾਸੇ ਬਣੇ ਮੈਗਨੀਫਾਇੰਗ ਗਲਾਸ ਤੇ ਕਲਿੱਕ ਕਰੋ
02:40 ਸੰਬੰਧਿਤ ਵੀਕੀਪੀਡੀਆ ਪੇਜ ਖੋਜ ਦਾ ਪਹਿਲਾ ਨਤੀਜਾ ਹੈ
02:44 ਆਓ ਲਿੰਕ ਤੇ ਕਲਿੱਕ ਕਰਕੇ ਇਹ ਪੇਜ ਖੋਲੀਏ
02:48 ਹੁਣ ਫਾਈਲ ਅਤੇ ਫਿਰ ਸੇਵ ਪੇਜ ਐਜ਼ ਤੇ ਕਲਿੱਕ ਕਰੋ
02:52 ਫਾਈਲ search.html ਨਾਮ ਤੇ Desktop ਤੇ ਸੇਵ ਕਰੋ
02:59 ਹੁਣ ਫਾਈਲ ਅਤੇ ਨਿਯੂ ਟੈਬ ਤੇ ਕਲਿੱਕ ਕਰਕੇ ਅਸੀ ਬ੍ਰਾਊਜ਼ਰ ਵਿੰਡੋ ਵਿਚ ਇਕ ਨਵੀਂ ਟੈਬ ਖੋਲਦੇ ਹਾਂ
03:05 ਹੁਣ ਇਸ ਨਵੀਂ ਟੈਬ ਵਿੰਡੋ ਵਿਚ ਅਸੀ ਆਪਣਾ ਸੇਵ ਕੀਤਾ ਹੋਇਆ ਪੇਜ ਖੋਲਦੇ ਹਾਂ
03:10 ਪਹਿਲੇ ਫਾਈਲ ਅਤੇ ਫੇਰ ਓਪਨ ਫਾਈਲ ਤੇ ਕਲਿੱਕ ਕਰੋ
03:12 ਬ੍ਰਾਊਜ਼ ਕਰੋ ਅਤੇ ਸੇਵ ਕੀਤੀ ਹੋਈ ਫਾਈਲ ਖੋਲੋ
03:17 URL ਬਾਰ ਵਿਚ ਤੁਸੀ ਦੇਖੋਗੇ ਕਿ ਇੰਟਰਨੈੱਟ ਐਡਰੈੱਸ ਦੀ ਬਜਾਇ ਕੰਮਪਿਊਟਰ ਦੀ ਲੋਕਲ ਲੋਕੇਸ਼ਨ ਵਾਲਾ ਐਡਰੈੱਸ ਦਿਖਾਈ ਦੇ ਰਿਹਾ ਹੈ
03:25 ਹੁਣ ਤੁਸੀ ਓਫਲਾਈਨ ਹੁੰਦੇ ਹੋਏ ਵੀ ਇਸ ਪੇਜ ਨੂੰ ਪੜ੍ਹ ਸਕਦੇ ਹੋ
03:29 ਪੌਪ-ਅੱਪਜ਼ ਉਹ ਵਿੰਡੋਜ਼ ਹੁੰਦੀਆਂ ਹਨ ਜੋ ਤੁਹਾਡੀ ਪਰਮਿਸ਼ਨ ਦੇ ਬਗੈਰ ਆਪਣੇ ਆਪ ਖੁੱਲ ਜਾਂਦੀਆਂ ਹਨ
03:34 Firefox ਸਾਨੂੰ ਪ੍ਰੈਫਰੈਂਸ ਵਿੰਡੋ ਵਿਚਲੀ ਕੌਨਟੈਂਟ ਟੈਬ ਰਾਹੀਂ ਪੌਪ-ਅੱਪਸ ਅਤੇ ਪੌਪ-ਅੰਡਰਜ਼ ਨੂੰ ਨਿਯੰਤਰਿਤ ਕਰਨ ਦੀ ਸਹੂਲਤ ਦਿੰਦਾ ਹੈ
03:42 Windows ਵਿਚ ਇਹ ਓਪਸ਼ਨਜ਼ ਵਿੰਡੋ ਵਿਚ ਹੋਵੇਗਾ
03:46 ਡਿਫਾਲਟ ਵਿਚ ਪੌਪ ਅੱਪ ਬੰਦ ਹੁੰਦੇ ਹਨ
03:50 ਐਡਿਟ ਅਤੇ ਪ੍ਰੈਫਰੇਂਸੇਜ਼ ਤੇ ਕਲਿੱਕ ਕਰੋ
03:52 ਵਿੰਡੋ ਯੂਜ਼ਰਜ਼ ਟੂਲਜ਼ ਅਤੇ ਓਪਸ਼ਨਜ਼ ਤੇ ਕਲਿੱਕ ਕਰਨ
03:56 ਕੰਨਟੈਂਟ ਟੈਬ ਵਿਚ ਬਲੌਕ ਪੌਪ-ਅੱਪ ਵਿੰਡੋ ਓਪਸ਼ਨ ਡਿਫਾਲਟ ਵਿਚ ਹੁੰਦਾ ਹੈ।
04:02 ਜੇ ਇਹ ਨਾਂ ਹੋਵੇ ਤਾਂ ਇਸ ਓਪਸ਼ਨ ਦਾ ਚੋਣ ਕਰੋ
04:05 ਇਸ ਡਾਇਲੌਗ ਬੌਕਸ ਦੇ ਵੱਖ-ਵੱਖ ਓਪਸ਼ਨਜ਼ ਬਾਰੇ ਅਸੀ ਕਿਸੇ ਹੋਰ ਟਿਊਟੋਰਿਅਲ ਵਿਚ ਚਰਚਾ ਕਰਾਂਗੇ
04:11 ਕਲੋਜ਼ ਬਟਨ ਤੇ ਕਲਿੱਕ ਕਰੋ
04:13 ਇੱਥੇ ਇਹ ਟਿਊਟੋਰਿਅਲ ਸਮਾਪਤ ਹੁੰਦਾ ਹੈ
04:16 ਅਸੀ ਜੋ ਸਿੱਖਿਆ ਉਸ ਦੀ ਸੰਖੇਪ ਜਾਣਕਾਰੀ ਇਸ ਤਰ੍ਹਾਂ ਹੈ
04:19 ਟੈਬਡ ਬ੍ਰਾਊਜ਼ਿੰਗ, ਸਟੋਰਿੰਗ ਕਨਟੈਂਟ ਔਫਲਾਈਨ, ਬਲੌਕਿੰਗ ਪੌਪ-ਅੱਪਜ਼
04:25 ਇਸ ਕੰਪ੍ਰੀਹੈਨਸ਼ਨ ਟੈਸਟ ਅਸਾਇਨਮੈਂਟ ਨੂੰ ਟ੍ਰਾਈ ਕਰੋ
04:29 ਇਕ ਨਵੀਂ ਟੈਬ ਖੋਲੋ
04:30 ਸਰਚ ਇੰਜਣ ਬਦਲ ਕੇ google ਕਰੋ
04:33 ਦ ਹਿਸਟਰੀ ਔਫ ਈਮੇਲ ਸਰਚ ਕਰੋ
04:36 ਪਹਿਲੇ ਨਤੀਜੇ ਨੂੰ ਸੇਵ ਕਰੋ ਅਤੇ ਇਸਨੂੰ ਨਵੀਂ ਟੈਬ ਵਿਚ ਓਫਲਾਈਟ ਡੋਕੂਮੈਂਟ ਵੱਜੋਂ ਖੋਲੋ
04:43 ਸਰਚ ਇੰਜਣ ਬਦਲ ਕੇ ਬਿੰਗ ਕਰੋ
04:46 ਦੋਬਾਰਾ ਦ ਹਿਸਟਰੀ ਔਫ ਈਮੇਲ ਸਰਚ ਕਰੋ
04:49 ਹਿਸਟਰੀ ਓਫ ਈਮੇਲ ਐਂਡ ਰੇ ਟੌਮਲੀਨਸਨ ਲਿੰਕ ਸੇਵ ਕਰੋ ਅਤੇ ਇਸ ਨੂੰ ਨਵੀਂ ਟੈਬ ਵਿਚ ਓਫਲਾਈਨ ਡੋਕੂਮੈਂਟ ਵੱਜੋਂ ਖੋਲੋ
04:58 http://spoken-tutorial.org/What_is_a_Spoken_Tutorial ਤੇ ਉਪਲੱਬਧ ਵੀਡੀਓ ਦੇਖੋ
05:02 ਇਹ ਸਪੌਕਨ ਟਿਊਟੋਰਿਅਲ ਪ੍ਰੋਜੈਕਟ ਦਾ ਨਿਚੋੜ ਦੱਸਦੀ ਹੈ
05:04 ਜੇ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸ ਨੂੰ ਡਾਊਨਲੋਡ ਕਰ ਕੇ ਦੇਖ ਸਕਦੇ ਹੋ
05:09 ਸਪੋਕਨ ਟਿਊਟੋਰਿਅਲ ਟੀਮ, ਸਪੌਕਨ ਟਿਊਟੋਰਿਅਲਜ਼ ਦੀ ਵਰਤੋਂ ਕਰਦੇ ਹੋਏ ਵਰਕਸ਼ਾਪਸ ਲਾਉਂਦੀ ਹੈ।
05:14 ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
05:18 ਜਿਆਦਾ ਜਾਣਕਾਰੀ ਲਈ ਈ-ਮੇਲ ਕਰੋ contact@spoken-tutorial.org
05:25 ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।
05:29 ਇਹ ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ICT, MHRD, ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।
05:37 ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ http://spoken-tutorial.org/NMEICT-Intro.
05:48 ਇਹ ਟਿਊਟੋਰਿਅਲ ਦੀਪ ਜਗਦੀਪ ਸਿੰਘ ਦੁਆਰਾ ਲਿਖੀ ਸਕ੍ਰਿਪਟ ਅਤੇ ਮਨਪ੍ਰੀਤ ਕੌਰ ਦੀ ਆਵਾਜ਼ ਵਿਚ ਦ ਸਾਊਂਡ ਫਾਊਂਡੇਸਨਜ਼, ਨਵੀਂ ਦਿੱਲੀ ਵੱਲੋ ਤਿਆਰ ਕੀਤਾ ਗਿਆ ਹੈ। ਸਤਿ ਸ਼੍ਰੀ ਅਕਾਲ।

ਸਾਡੇ ਨਾਲ ਜੁੜਨ ਲਈ ਧੰਨਵਾਦ

Contributors and Content Editors

Khoslak, Nancyvarkey, PoojaMoolya, Pratik kamble