Python/C2/Embellishing-a-plot/Punjabi
From Script | Spoken-Tutorial
Timing | Narration | ||
---|---|---|---|
0:00 | "Embellishing a Plot" ਦੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸੁਆਗਤ ਹੈ। | ||
0:06 | ਇਸ ਟਿਊਟੋਰਿਅਲ ਦੇ ਅੰਤ ‘ਤੇ ਤੁਸੀਂ ਕਰ ਸਕੋਗੇ -
1. ਪਲਾਟ ਦੀਆਂ ਵਿਸ਼ੇਸ਼ਤਾਵਾਂ ਵਿੱਚ ਬਦਲਾਵ: ਕਲਰ, ਲਾਈਨ, ਸਟਾਈਲ, ਲਾਈਨਵਿਥ। 2. ਪਲਾਟ ਨੂੰ ਐਂਮਬੈਡੈੱਡ ਲੇਟੈਕਸ ਨਾਲ ਇਕ ਟਾਈਟਲ ਦੇਣਾ। 3. x ਅਤੇ y ਐਕ੍ਸੀਜ਼ ਨੂੰ ਲੇਬਲ ਕਰਨਾ। 4. ਪਲਾਟ ਵਿੱਚ ਟਿੱਪਣੀਆਂ ਸ਼ਾਮਲ ਕਰਨਾ 5. ਐਕ੍ਸੀਜ਼ ਦੀਆਂ ਹੱਦਾਂ ਨੂੰ ਨਿਰਧਾਰਿਤ ਕਰਨਾ ਅਤੇ ਉਹਨਾਂ ਨੂੰ ਹਾਸਲ ਕਰਨਾ | ||
0:27 | ਸਾਡੀ ਸਲਾਹ ਹੈ ਕਿ ਇਸ ਟਿਊਟੋਰੀਅਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਤੁਸੀ ”Using plot interactively" ਵਾਲੇ ਟਿਊਟੋਰੀਅਲ ਨੂੰ ਪੂਰਾ ਕਰ ਲਓ। | ||
0:34 | ਚਲੋ pylab ਨਾਲ iPython ਦੀ ਸ਼ੁਰੂਆਤ ਕਰੀਏ। ਟਰਮੀਨਲ ਖੋਲੋ ਅਤੇ ਟਾਇਪ ਕਰੋ- ipython hyphen pylab | ||
0:48 | ਅਸੀਂ ਪਹਿਲਾਂ ਇਕ ਸਾਧਾਰਣ ਪਲਾਟ ਬਣਾਵਾਂਗੇ ਅਤੇ ਫੇਰ ਉਸਦੀ ਸਜਾਵਟ ਕਰਾਂਗੇ। | ||
0:54 | ਇਸ ਲਈ ਟਾਈਪ ਕਰੋ- x equal to linspace ਅਤੇ ਬਰੈਕੇਟ ਵਿੱਚ ਲਿਖੋ -2,4,20 | ||
1:06 | ਫਿਰ ਟਾਈਪ ਕਰੋ- Plot(x,sin(x)) | ||
1:15 | ਜਿਵੇਂ ਕਿ ਅਸੀਂ ਦੇਖ ਸਕਦੇ ਹਾਂ, ਲਾਈਨ ਦਾ ਡੀਫਾਲਟ ਕਲਰ ਅਤੇ ਡੀਫਾਲਟ ਮੋਟਾਈ ਪਾਈਲੈਬ ਦੁਆਰਾ ਨਿਰਧਾਰਤ ਕੀਤੇ ਅਨੁਸਾਰ ਹੈ। | ||
1:23 | ਕੀ ਇਹ ਵਧੀਆਂ ਨਹੀਂ ਹੋਵੇਗਾ ਕਿ ਅਸੀਂ ਪਲਾਟ ਵਿੱਚ ਇਹ ਪੈਰਾਮੀਟਰਸ ਨੂੰ ਕੰਟ੍ਰੋਲ ਕਰ ਸਕੀਏ? | ||
1:28 | ਪਲਾਟ ਕਮਾਂਡ ਦੇ ਨਾਲ ਕੁੱਛ ਆਰ੍ਗਯੁਮੈਂਟ੍ਸ ਪਾਸ ਕਰ ਕੇ ਇਹ ਸੰਭਵ ਹੋ ਸਕਦਾ ਹੈ। | ||
1:33 | ਅਸੀਂ ਪਹਿਲਾਂ ਫਿਗਰ ਨੂੰ ਕਲੀਅਰ ਕਰਾਂਗੇ, ਅਤੇ ਕੁਛ ਅਤਿਰਿਕਤ ਕਲਰ ਆਰ੍ਗਯੁਮੈਂਟਸ ਰਾਹੀਂ ਪਲਾਟ ਕਰਾਂਗੇ। | ||
1:39 | ਲਾਲ ਕਲਰ ਲਈ ਆਰ੍ਗਯੁਮੈੱਟ 'r' ਲਿੱਖਾਂਗੇ। | ||
1:44 | ਇਸ ਲਈ ਟਾਈਪ ਕਰੋ- clf(), ਇਸ ਤੋਂ ਬਾਅਦ plot, ਤੇ ਫੇਰ ਬ੍ਰੈਕਿਟ ਵਿੱਚ ਲਿਖੋ x, sin(x), ਤੇ ਸਿਂਗਲ ਕੋਟਸ ਵਿੱਚ ‘r’ | ||
2:13 | ਓਹੀ ਪਲਾਟ ਲਾਲ ਕਲਰ ਵਿੱਚ ਵਿਖਾਈ ਦੇਵੇਗਾ | ||
2:16 | ਲਾਈਨ ਦੀ ਮੋਟਾਈ ਵਿੱਚ ਬਦਲਾਵ “linewidth" ਆਰ੍ਗਯੁਮੈੱਟ ਰਾਹੀਂ ਕੀਤਾ ਜਾ ਸਕਦਾ ਹੈ | ||
2:20 | ਇਸ ਲਈ ਟਾਈਪ ਕਰੋ- plot, ਫਿਰ ਬ੍ਰੈਕਿਟ ਵਿੱਚ ਲਿਖੋ x, cos(x), ਤੇ ਫੇਰ ਲਿਖੋ linewidth is equal to 2 | ||
2:34 | ਹੁਣ ਪਲਾਟ ਬਣੇਗਾ ਜਿਸ ਵਿੱਚ ਲਾਈਨ ਦੀ ਮੋਟਾਈ 2 ਹੈ | ||
2:40 | ਵੀਡੀਓ ਨੂੰ ਰੋਕ ਦਿਓ, ਇਸ ਦਾ ਅਭਿਆਸ ਕਰੋ, ਅਤੇ ਫੇਰ ਵੀਡੀਓ ਨੂੰ ਰਿਜ਼ੀਊਮ ਕਰੋ | ||
2:45 | ਲਾਈਨਵਿੱਥ 3 ਰੱਖਦੇ ਹੋਏ sin(x) ਦਾ ਇਕ ਨੀਲੇ ਰੰਗ ਦਾ ਪਲਾਟ ਬਣਾਓ। | ||
2:53 | ਹੁਣ ਇਸਦੇ ਹਲ ਲਈ ਟਰਮੀਨਲ ਤੇ ਜਾਓ। ਕਲਰ ਅਤੇ ਲਾਈਨਵਿੱਥ ਦੇ ਜੋੜ ਨਾਲ ਸਾਡਾ ਕੰਮ ਬਣ ਜਾਵੇਗਾ | ||
3:01 | ਇਸ ਲਈ ਟਾਈਪ ਕਰੋ- clf(), ਉਸ ਤੋਂ ਬਾਅਦ ਟਾਈਪ ਕਰੋ plot, ਤੇ ਫਿਰ ਬ੍ਰੈਕਿਟ ਵਿੱਚ x, sin(x), ਸਿਂਗਲ ਕੋਟਸ ਵਿੱਚ ‘b’, ਤੇ linewidth is equal to 3 | ||
3:16 | ਜੇਕਰ ਤੁਸੀਂ ਪਲਾਟ ਵਿੱਚ ਸਿਰਫ ਪੋਇੰਟ ਵੇਖਣਾ ਚਾਹੁੰਦੇ ਹੋ ਜੋ ਕੀ ਲਾਈਨ ਨਾਲ ਜੁੜੇ ਨਾ ਹੋਣ, ਤਾਂ ਤੁਸੀ linestyle ਆਰ੍ਗਯੁਮੈੱਟ, ਕਲਰ ਆਰ੍ਗਯੁਮੈੱਟ ਦੇ ਨਾਲ ਜਾਂ ਵਖਰਾ ਵੀ ਦੇ ਸਕਦੇ ਹੋ | ||
3:25 | ਇਸ ਦੇ ਲਈ ਟਰਮੀਨਲ ‘ਤੇ ਟਾਈਪ ਕਰੋ- clf, ਉਸ ਤੋਂ ਬਾਅਦ ਟਾਈਪ ਕਰੋ- plot x, sin(x), ਅਤੇ ਸਿਂਗਲ ਕੋਟਸ ਵਿੱਚ ਇਕ ਡੌਟ ਟਾਈਪ ਕਰੋ | ||
3:43 | ਸਾਨੂੰ ਸਿਰਫ ਪੋਇੰਟਸ ਵਾਲਾ ਪਲਾਟ ਮਿਲ ਜਾਏਗਾ। | ||
3:49 | ਇਸੀ ਪਲਾਟ ਨੂੰ ਨੀਲੇ ਰੰਗ ਵਿੱਚ ਪ੍ਰਾਪਤ ਕਰਨ ਲਈ ਟਾਈਪ ਕਰੋ- clf, ਉਸ ਤੋਂ ਬਾਅਦ ਟਾਈਪ ਕਰੋ- plot ਤੇ ਬ੍ਰੈਕਿਟ ਵਿੱਚ x, sin(x), ਅਤੇ ਸਿੰਗਲ ਕੋਟਸ ਲਿਖੋ b ਡੌਟ | ||
4:02 | ਆਰਗੂਮੈਂਟੱਸ ਨੂੰ ਪਾਸ ਕਰਨ ਲਈ ਦੂਜੇ ਉਪਲਬਧ ਆਪਸ਼ਨ ਪਲਾਟ ਦੀ ਡਾਕਊਮੈਨਟੇਸ਼ਨ ਵਿੱਚ ਵੇਖੇ ਜਾ ਸਕਦੇ ਹਨ। | ||
4:07 | ਇਸ ਲਈ, ਤੁਸੀਂ ਟਰਮੀਨਲ ਵਿੱਚ ਜਾ ਕੇ plot ਤੋ ਬਾਦ ਇਕ ? ਟਾਈਪ ਕਰ ਸਕਦੇ ਹੋ। | ||
4:19 | ਇਸ ਤਰਹ ਤੁਸੀ ਡਾਕਊਮੈਨਟੇਸ਼ਨ ਦੇ ਨਾਲ ਵਾਕਫ ਹੋ ਸਕਦੇ ਹੋ। | ||
4:23 | ਇਸ ਲਈ, ਵੀਡੀਓ ਨੂੰ ਪੌਜ਼ ਕਰੋ, ਇਹ ਅਭਿਆਸ ਕਰੋ, ਅਤੇ ਫੇਰ ਵੀਡੀਓ ਨੂੰ ਰਿਜ਼ੀਊਮ ਕਰੋ | ||
4:28 | sine curve ਦਾ ਹਰੇ ਰੰਗ ਦੇ ਭਰੇ ਸਰਕਲਸ ਦੇ ਨਾਲ ਪਲਾਟ ਬਣਾਓ | ||
4:33 | ਇਸ ਦੇ ਹਲ ਲਈ, ਟਰਮੀਨਲ ਤੇ ਜਾਓ। ਅਸੀ linestyle ਤੇ color ਦੇ ਕੰਬੀਨੇਸ਼ਨ ਦੀ ਵਰਤੋਂ ਕਰਾਂਗੇ। | ||
4:40 | ਇਸ ਲਈ ਟਾਈਪ ਕਰੋ- clf() ਫਿਰ ਬ੍ਰੈਕਿਟ ਵਿੱਚ ਟਾਈਪ ਕਰੋ plot x, cos(x), ਅਤੇ ਸਿੰਗਲ ਕੋਟਸ ਵਿੱਚ ਲਿਖੋ go | ||
4:56 | ਇਸ ਲਈ ਵੀਡੀਓ ਨੂੰ ਪੌਜ਼ ਕਰੋ, ਅੱਗੇ ਦਿੱਤਾ ਹੋਇਆ ਅਭਿਆਸ ਕਰੋ, ਅਤੇ ਫੇਰ ਵੀਡੀਓ ਨੂੰ ਰਿਜ਼ੀਊਮ ਕਰੋ | ||
5:02 | x versus tan(x) ਦੇ ਕਰਵ ਨੂੰ ਲਾਲ ਡੈਸ਼ ਲਾਈਨ ਅਤੇ linewidth 3 ਵਿੱਚ ਪਲਾਟ ਕਰੋ | ||
5:13 | ਹੱਲ ਲਈ ਅਸੀਂ ਟਰਮੀਨਲ ਤੇ ਜਾਵਾਂਗੇ | ||
5:18 | ਇੱਥੇ ਅਸੀਂ linewidth ਅਤੇ linestyle ਦੋਨੋ ਆਰਗੂਮੈਂਟੱਸ ਦੀ ਵਰਤੋਂ ਕਰਾਂਗੇ | ||
5:22 | ਇਸ ਲਈ ਟਰਮੀਨਲ ਵਿੱਚ ਟਾਈਪ ਕਰੋ- clf(), ਫਿਰ plot ਅਤੇ ਬ੍ਰੈਕਿੱਟ ਵਿੱਚ x, cos(x), ਅਤੇ ਫੇਰ ਸਿੰਗਲ ਕੋਟਸ ਵਿੱਚ 'r hyphen hyphen'
| ||
5:36 | ਹੁਣ ਅਸੀਂ ਜਾਣ ਗਏ ਹਾਂ ਕਿ ਆਪਣੇ ਪਸੰਦੀਦਾ ਰੰਗ, ਸਟਾਈਲ ਅਤੇ ਮੋਟਾਈ ਦਾ ਇਕ ਨਿਊਨਤਮ ਪਲਾਟ ਕਿਂਵੇ ਬਣਦਾ ਹੈ। ਹੁਣ ਅਸੀ ਇਸ ਪਲਾਟ ਨੂੰ ਹੋਰ ਜ਼ਿਆਦਾ ਸਜਾਉਣ ਵੱਲ ਧਿਆਨ ਦਿਆਂਗੇ। | ||
5:46 | ਆਓ ਅਸੀਂ ਇਕ ਫੰਕਸ਼ਨ minus x square plus 4x minus 5 ਨੂੰ ਪਲਾਟ ਕਰੀਏ। | ||
5:52 | ਇਸ ਲਈ ਤੁਹਾਨੂੰ ਟਾਈਪ ਕਰਨਾ ਹੋਵੇਗਾ- clf(), ਇਸ ਤੋਂ ਬਾਅਦ- plot ਅਤੇ ਬ੍ਰੈਕਿੱਟ ਵਿੱਚ x, minus x star x plus 4 star x minus 5,'r',linewidth is equal to 2 | ||
6:16 | ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿ ਪਲਾਟ ਦੇ ਓੱਤੇ ਉਸਦਾ ਕੋਈ ਵੇਰਵਾ ਜਾਂ ਡਿਸਕਰਿਪ੍ਸ਼ਨ ਨਹੀ ਹੈ । | ||
6:21 | ਜੇਕਰ ਤੁਸੀ ਪਲਾਟ ਦੇ ਵਰਣਨ ਲਈ ਸ਼ੀਰਸ਼ਕ ਸ਼ਾਮਲ ਕਰਨਾ ਹੋਵੇ ਤੇ ਟਾਇਟਲ ਕੰਮਾਡ ਦੀ ਵਰਤੋਂ ਕਰੋ | ||
6:26 | ਇਸ ਲਈ ਅਸੀਂ ਟਰਮਿਨਲ ਵਿੱਚ ਟਾਈਪ ਕਰ ਸਕਦੇ ਹਾਂ- title ਤੇ ਬ੍ਰੈਕਿਟ ਅਤੇ ਡਬਲ ਕੋਟਸ ਵਿੱਚ- Parabolic function - x squared 2 plus 4x minus 5 | ||
6:42 | ਰੇਖਾ ਚਿੱਤਰ ਦਾ ਹੁਣ ਇਕ ਟਾਇਟਲ ਹੈ | ||
6:45 | ਕਿਉਂ ਕਿ ਇਹ ਫਾਰਮੈੱਟਿਡ ਨਹੀ ਹੈ ਇਸ ਲਈ ਇਹ ਦੇਖਣ ਵਿੱਚ ਸਾਫ ਨਹੀਂ ਲਗ ਰਿਹਾ ਹੈ। | ||
6:49 | ਜੇਕਰ ਇਸ ਵਿੱਚ fractions ਅਤੇ log ਜਾਂ exp ਵਰਗੇ ਕੌਮਪਲੈਕਸ ਫੰਕਸ਼ਨਸ ਹੋਣ ਤਾਂ ਇਹ ਵੇਖਣ ਵਿੱਚ ਹੋਰ ਭੱਦਾ ਲੱਗੇਗਾ। | ||
6:57 | ਇਸ ਲਈ ਕਿ ਇਹ ਚੰਗਾ ਨਹੀਂ ਹੋਵੇਗਾ ਕਿ ਟਾਈਟਲ, LaTeX ਵਰਗੀ ਫਾਰਮੈਟਿੰਗ ਵਿੱਚ ਵਿਖਾਈ ਦੇਵੇ? | ||
7:03 | ਇਹ, LaTeX ਸਟਾਈਲ ਦਾ ਇਕ string, ਜਿਸਦੇ ਸ਼ੁਰੂ ਅਤੇ ਅੰਤ ਵਿੱਚ ਡੋਲਰ ਸਾਈਨ ($) ਹੋਵੇ, ਕਮਾਂਡ ਵਿੱਚ ਸ਼ਾਮਲ ਕਰਨ ਨਾਲ ਸੰਭਵ ਹੋ ਸਕਦਾ ਹੈ। | ||
7:10 | ਇਸ ਲਈ ਕਮਾਂਡ ਵਿੱਚ ਟਾਈਪ ਕਰ ਸਕਦੇ ਹਾਂ- title ਤੇ ਬ੍ਰੈਕਿਟ ਅਤੇ ਡਬਲ ਕੋਟਸ ਵਿੱਚ- Parabolic function dollar sign minus x squared plus 4x minus 5 dollar sign | ||
7:26 | ਜਿਵੇਂ ਕਿ ਅਸੀਂ ਵੇਖ ਸਕਦੇ ਹਾਂ ਪੌਲੀਨੌਮਿਯਲ ਹੁਣ ਫੌਰਮੈਟ ਹੋ ਗਈ ਹੈ | ||
7:30 | ਇਸ ਲਈ ਵੀਡੀਓ ਨੂੰ ਪੌਜ਼ ਕਰੋ, ਅੱਗੇ ਦਿੱਤਾ ਹੋਇਆ ਅਭਿਆਸ ਕਰੋ, ਅਤੇ ਫੇਰ ਵੀਡੀਓ ਨੂੰ ਰਿਜ਼ੀਊਮ ਕਰੋ | ||
7:35 | ਫਿਗਰ ਦੇ ਟਾਈਟਲ ਨੂੰ ਇਸ ਤਰਹ ਬਦਲੋ ਕਿ ਸਾਰਾ ਟਾਈਟਲ ਲੇਟੈਕ੍ਸ ਸਟਾਈਲ ਦੇ ਫੌਰਮੈਟ ਵਿੱਚ ਬਣ ਜਾਵੇ | ||
7:41 | ਇਸਨੂਂ ਕਰਣ ਲਈ ਟਰਮੀਨਲ ਤੇ ਜਾਓ | ||
7:45 | ਇਸ ਦਾ ਹਲ ਹੈ ਕਿ ਪੂਰੇ ਸਟ੍ਰਿਂਗ ਦੇ ਸ਼ੁਰੂ ਅਤੇ ਅੰਤ ਵਿੱਚ ਡੋਲਰ ਸਾਈਨ ($)ਸ਼ਾਮਲ ਕਰੋ | ||
7:51 | ਤੁਸੀ ਟਾਈਪ ਕਰ ਸਕਦੇ ਹੋ- title, ਫੇਰ ਬ੍ਰੈਕਿਟ ਵਿੱਚ- dollar sign Parabolic function -x squared plus 4x minus 5 dollar sign. | ||
8:01 | ਸਾਡੇ ਕੋਲ ਹੁਣ ਟਾਈਟਲ ਤੇ ਹੈ ਪਰ x ਅਤੇ y ਐਕ੍ਸੀਸ ਨੂੰ ਲੇਬਲ ਕੀਤੇ ਬਿਨਾ ਪਲਾਟ ਅਧੂਰਾ ਹੈ | ||
8:05 | ਅਸੀਂ x-axis ਨੂੰ "x" ਅਤੇ y-axis ਨੂੰ "f(x)" ਦਾ ਲੇਬਲ ਦੇਵਾਂਗੇ। | ||
8:12 | ਇਸ ਲਈ ਤੁਸੀ ਟਰਮਿਨਲ ਵਿੱਚ ਟਾਈਪ ਕਰ ਸਕਦੇ ਹੋ- xlabel, ਫੇਰ ਬ੍ਰੈਕਿਟ ਅਤੇ ਡਬਲ ਕੋਟਸ ਵਿੱਚ- x
ਫੇਰ ਟਰਮਿਨਲ ਵਿੱਚ- ylabel ਤੇ ਬ੍ਰੈਕਿਟ ਅਤੇ ਡਬਲ ਕੋਟਸ ਵਿੱਚ - f of x | ||
8:31 | ਜਿਵੇਂ ਕਿ ਤੁਸੀ ਵੇਖ ਸਕਦੇ ਹੋ ਕਿ xlabel ਅਤੇ ylabel ਕਮਾਂਡ ਦਿੱਤੇ ਹੋਏ ਸਟ੍ਰਿਂਗ ਨੂੰ ਆਰਗੁਮੈਂਟ ਬਤੌਰ ਲੈਂਦੀ ਹੈ | ||
8:37 | xlabel ਕਮਾਂਡ x axis ਨੂੰ 'x' ਅਤੇ ylabel ਕਮਾਂਡ y axis ਨੂੰ 'f(x)' ਦਾ ਨਾਮ ਦਿੰਦੀ ਹੈ | ||
8:50 | ਵੀਡੀਓ ਨੂੰ ਪੌਜ਼ ਕਰੋ, ਅੱਗੇ ਦਿੱਤਾ ਹੋਇਆ ਅਭਿਆਸ ਕਰੋ, ਅਤੇ ਫੇਰ ਵੀਡੀਓ ਨੂੰ ਰਿਜ਼ੀਊਮ ਕਰੋ | ||
8:57 | x ਅਤੇ y ਲੇਬਲਸ ਨੂੰ ਲੇਟੈਕ੍ਸ ਸਟਾਇਲ ਵਿੱਚ "x" ਅਤੇ "f(x)" ‘ਤੇ ਸੈੱਟ ਕਰੋ | ||
9:04 | ਕਿਉਂਕਿ ਸਾਨੂੰ ਲੇਟੈਕ੍ਸ ਸਟਾਇਲ ਫੌਰਮੈਟਿਂਗ ਦੀ ਜ਼ਰੂਰਤ ਹੈ ਅਸੀਂ ਸਿਰਫ ਸਟ੍ਰਿਂਗ ਦੇ ਦੋਹੇਂ ਪਾਸੇ ਡੌਲਰ ਸਾਇਨ($)ਲਗਾਣਾ ਹੈ | ||
9:10 | ਇਸਦੇ ਹਲ ਲਈ ਟਰਮਿਨਲ ਵਿੱਚ ਟਾਈਪ ਕਰੋ- xlabel ਫੇਰ ਬ੍ਰੈਕਿਟ ਵਿੱਚ- ਡੌਲਰ ਸਾਇਨ x ਅਤੇ ਫੇਰ ਡੌਲਰ ਸਾਇਨ।
ylabel ਤੇ ਬ੍ਰੈਕਿਟ ਅਤੇ ਡਬਲ ਕੋਟਸ ਵਿੱਚ- ਡੌਲਰ ਸਾਇਨ f ਆਫ x ਡੌਲਰ ਸਾਇਨ। | ||
9:31 | ਹੁਣ ਪਲਾਟ ਲਗਭਗ ਤਿਆਰ ਹੈ ਸਿਰਫ ਪੋਇੰਟ੍ਸ ਨੂੰ ਨਾਮ ਨਹੀਂ ਦਿੱਤਾ ਗਿਆ ਹੈ। | ||
9:37 | ਉਦਾਹਰਣ ਲਈ, ਪੋਇੰਟ (2, -1) local maxima (ਲੋਕਲ ਮੈਕਸੀਮਾ) ਹੈ | ||
9:42 | ਪੋਇੰਟ ਨੂੰ ਅਸੀਂ ਇਹ ਨਾਮ ਦੇਣਾ ਚਾਹਵਾਂਗੇ | ||
9:47 | ਇਹ ਕਰਨ ਲਈ ਫੰਕਸ਼ਨ annotate ਦੀ ਵਰਤੋ ਕਰਾਂਗੇ | ||
9:49 | ਇਸ ਲਈ ਟਰਮਿਨਲ ਵਿੱਚ ਟਾਇਪ ਕਰੋ- annotate ਤੇ ਬ੍ਰੈਕਿਟ ਅਤੇ ਡਬਲ ਕੋਟਸ ਵਿੱਚ- local maxima coma xy equal to ਬ੍ਰੈਕਿਟ ਵਿੱਚ 2 comma -1 | ||
10:04 | ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿ annotate ਕਮਾਂਡ ਦਾ ਪਹਿਲਾ ਆਰਗਯੁਮੈਂਟ ਉਹ ਨਾਮ ਹੈ ਜੋ ਅਸੀਂ ਪੋਇੰਟ ਨੂੰ ਦੇਣਾ ਚਾਹੁੰਦੇ ਹਾਂ ਅਤੇ ਦੂਸਰਾ ਆਰਗਯੁਮੈਂਟ ਹੈ ਓਸ ਪੋਇੰਟ ਦੇ ਨਿਰਦੇਸ਼ਾਂਕ ਜਿਸਦਾ ਨਾਮ ਅਸੀਂ ਰਖ ਰਹੇ ਹਾਂ | ||
10:18 | ਇਹ ਇਕ tuple ਹੈ ਜਿਸ ਵਿੱਚ ਦੋ ਨੰਬਰ ਹੁੰਦੇ ਹਨ | ||
10:20 | ਪਹਿਲਾ ਹੈ x coordinate, ਦੂਸਰਾ ਹੈ y coordinate | ||
10:25 | ਇਸ ਲਈ ਵੀਡੀਓ ਨੂੰ ਪੌਜ਼ ਕਰੋ, ਇਹ ਅਭਿਆਸ ਕਰੋ ਅਤੇ ਵਿਡਿਓ ਨੂੰ ਰਿਜ਼ੀਊਮ ਕਰੋ | ||
10:30 | Point(-4, 0) ਤੇ “route” ਨਾਮ ਲਿਖੋ | ||
10:38 | ਪਹਿਲੇ ਦਿੱਤੇ ਹੋਏ ਨਾਮ ਦਾ ਕੀ ਹੁੰਦਾ ਹੈ? | ||
10:43 | ਹਲ ਲਈ ਟਰਮੀਨਲ ਤੇ ਜਾਓ | ||
10:46 | ਜਿਵੇਂ ਕਿ ਅਸੀਂ ਵੇਖ ਸਕਦੇ ਹਾਂ ਕਿ ਹਰ ਔਨੋਟੇਟ ਕੰਮਾਡ ਫਿਗਰ ਉੱਤੇ ਇਕ ਨਵੀਂ ਐਨੋਟੇਸ਼ਨ ਦਾ ਨਿਰਮਾਣ ਕਰਦੀ ਹੈ | ||
10:52 | ਪਲਾਟ ਦੀ ਸਜਾਵਟ ਲਈ ਹੁਣ ਸਾਡੇ ਕੋਲ ਹਰ ਚੀਜ਼ ਹੈ ਪਰ ਪਲਾਟ ਅਧੂਰਾ ਹੋਵੇਗਾ ਜੇਕਰ ਅਸੀਂ ਐਕਸਿਸ ਦੀਆਂ ਲਿਮਿਟਸ ਨਹੀਂ ਸੈਟ ਕਰਦੇ | ||
11:01 | ਇਹ ਪਲਾਟ ਵਿੰਡੋ ਉੱਤੇ ਦਿੱਤੇ ਗਏ ਬਟਨ ਦੀ ਮਦਦ ਨਾਲ ਕੀਤਾ ਜਾ ਸਕਦਾ ਹੈ | ||
11:06 | ਜਾਂ ਲਿਮਿਟਸ ਟਰਮੀਨਲ ਤੋਂ ਲਈਆਂ ਤੇ ਸੈੱਟ ਕੀਤੀਆਂ ਜਾ ਸਕਦੀਆਂ ਹਨ | ||
11:13 | ਲਿਮਿਟਸ ਹਾਸਲ ਕਰਨ ਲਈ "xlim()" ਅਤੇ "ylim()" ਫੰਕਸ਼ਨ ਦੀ ਵਰਤੋਂ ਕਰੋ। | ||
11:17 | ਟਰਮਿਨਲ ਵਿੱਚ ਟਾਇਪ ਕਰੋ- annotate ਤੇ ਬ੍ਰੈਕਿਟ ਅਤੇ ਡਬਲ ਕੋਟਸ- root comma xy equal to ਬ੍ਰੈਕਿਟ ਵਿੱਚ minus 4, comma 0 | ||
11:32 | xlim ਫੰਕਸ਼ਨ x axis ਦੀਆਂ ਕਰੰਟ ਲਿਮਿਟਸ ਅਤੇ ylim ਫੰਕਸ਼ਨ y-axis ਦੀਆਂ ਕਰੰਟ ਲਿਮਿਟਸ ਦਸਦਾ ਹੈ. | ||
11:41 | xlim(-4,5) ਦੀ ਕਮਾਂਡ ਦੇ ਕੇ x-axis ਦੀਆਂ ਲਿਮਿਟਸ ਨੂੰ -4 ਤੋ 5 ਤੱਕ ਸੈੱਟ ਕਰੋ। ਇਸ ਲਈ ਤੁਸੀ ਟਰਮਿਨਲ ਤੋ ਟਾਇਪ ਕਰ ਸਕਦੇ ਹੋ- xlim()ਅਤੇ ਦੋਬਾਰਾ ylim() ਅਤੇ ਫੇਰ ਟਾਇਪ ਕਰੋ xlim(-4,5)। | ||
12:12 | ਇਸੇ ਤਰੀਕੇ ਨਾਲ y-axis ਦੀਆਂ ਲਿਮਿਟਸ ਨੂੰ ਉਪਯੁਕਤ ਰੂਪ ਵਿੱਚ ਸੇਟ ਕਰੋ। ਇਸ ਲਈ ਟਾਇਪ ਕਰੋ ylim(-15,2)। | ||
12:22 | ਇਸ ਲਈ ਵੀਡੀਓ ਨੂੰ ਪੌਜ਼ ਕਰੋ ਇਹ ਅਭਿਆਸ ਕਰੋ ਅਤੇ ਵਿਡਿਓ ਨੂੰ ਰਿਜ਼ੀਊਮ ਕਰੋ | ||
12:27 | ਐਕਸਸ ਦੀਆਂ ਲਿਮਿਟਸ ਨੂੰ ਇਸ ਤਰਹ ਸੈੱਟ ਕਰੋ ਕਿ ਸਾਡੀ ਦਿਲਚਸਪੀ ਦਾ ਖੇਤਰ rectangle(-1, -15) ਅਤੇ (3, 0) ਹੋਵੇ | ||
12:37 | ਹਲ ਲਈ ਟਰਮੀਨਲ ‘ਤੇ ਜਾਓ | ||
12:40 | ਜਿਵੇਂ ਕਿ ਅਸੀਂ ਵੇਖ ਸਕਦੇ ਹਾਂ, ਅਭਿਆਸ ਵਿੱਚ x-axis ਦੀਆਂ ਹੇੱਠਲੀਆਂ ਅਤੇ ਉਪਰਲੀਆਂ ਹੱਦਾਂ ਕ੍ਰਮਵਾਰ -1 ਅਤੇ 3 ਹਨ | ||
12:46 | y-axis ਦੀਆਂ ਹੇਠਲੀਆਂ ਅਤੇ ਉਪਰਲੀਆਂ ਹੱਦਾਂ ਹਨ ਕ੍ਰਮਵਾਰ -15 ਅਤੇ 0 | ||
12:51 | ਅਤੇ ਅਸੀਂ ਕਮਾਂਡ ਵਿੱਚ ਟਾਇਪ ਕਰਾਂਗੇ- xlim ਅਤੇ ਬ੍ਰੈਕਿਟਸ ਵਿੱਚ -1 comma 3 ਅਤੇ ylim ਫੇਰ ਬ੍ਰੈਕਿਟਸ ਵਿੱਚ -15 comma 0 | ||
13:02 | ਇਸ ਤਰਹ ਸਾਨੂੰ ਜਿਸ ਰੈਕਟੈਂਗਲ ਦੀ ਲੋੜ ਹੈ ਉਹ ਪ੍ਰਾਪਤ ਹੁੰਦਾ ਹੈ. | ||
13:09 | ਇਹ ਸਾਨੂੰ ਟਿਊਟੋਰੀਅਲ ਦੇ ਅਖੀਰ ਤੇ ਲੈ ਆਇਆ ਹੈ। ਇਸ ਟਿਊਟੋਰੀਅਲ ਵਿੱਚ ਅਸੀ ਜਾਣਿਆ ਕਿ ਪਲਾਟ ਦੀਆਂ ਵਿਸ਼ੇਸ਼ਤਾਵਾਂ ਨੂੰ ਕਲਰ, ਲਾਈਨਵਿੱਥ ਅਤੇ ਲਾਈਨ ਸਟਾਇਲ ਆਰਗਯੁਮੈਂਟਸ ਪਾਸ ਕਰਕੇ ਕਿਸ ਤਰਹ ਬਦਲਿਆਂ ਜਾਂਦਾ ਹੈ । | ||
13:20 | ਟਾਇਟਲ ਕਮਾਂਡ ਦੀ ਵਰਤੋਂ ਨਾਲ ਪਲਾਟ ਵਿੱਚ ਟਾਈਟਲ ਸ਼ਾਮਲ ਕਰਨਾ | ||
13:24 | ਸਟ੍ਰਿੰਗ ਦੇ ਸ਼ੁਰੁ ਅਤੇ ਅੰਤ ਵਿੱਚ $ ਸਾਈਨ ਲਗਾ ਕੇ ਲੇਟੈਕ੍ਸ ਸਟਾਈਲ ਦੀ ਫਾਰਮੈਟਿਂਗ ਹਾਸਲ ਕਰਨਾ | ||
13:30 | x ਤੇ y ਐਕ੍ਸੀਸ ਨੂੰ xlabel() ਅਤੇ ylabel() ਕਮਾਂਡਜ਼ ਦੀ ਵਰਤੋਂ ਨਾਲ ਲੇਬਲ ਦੇਣੇ | ||
13:36 | ਫੇਰ ਪਲਾਟ ਵਿੱਚ annotate ਕਮਾਂਡ ਦੀ ਵਰਤੋਂ ਨਾਲ ਟਿੱਪਣੀਆਂ ਲਿਖਣਾ | ||
13:38 | xlim() ਅਤੇ ylim() ਕਮਾਂਡਜ਼ ਦੀ ਵਰਤੋਂ ਕਰਕੇ ਐਕਸਿਸ ਦੀਆਂ ਹੱਦਾਂ ਨਿਰਧਾਰਤ ਕਰਨਾ | ||
13:46 | ਆਪਣੀ ਸਿੱਖਿਆ ਦੀ ਖੁਦ ਜਾਂਚ ਕਰਨ ਵਾਸਤੇ ਤੁਹਾਡੇ ਹੱਲ ਕਰਨ ਲਈ ਇਹ ਕੁਝ ਸਵਾਲ ਹਨ. | ||
13:50 | 1. -2 pi ਤੋਂ 2 pi ਦੇ ਦਰਮਿਆਨ 4 ਲਾਈਨ ਮੋਟਾਈ ਵਿੱਚ cosine graph ਦਾ ਇਕ ਪਲਾਟ ਬਣਾਓ | ||
13:57 | 2. ਡੌਕਯੁਮੈਂਟ ਪੜ੍ਹੌ ਅਤੇ ਲੱਭਣ ਦੀ ਕੋਸ਼ਿਸ਼ ਕਰੋ ਕਿ ਕਮਾਂਡ ylabel ਵਿੱਚ ਟੈਕਸਟ ਦੀ ਅਲਾਈਨਮੈਂਟ ਨੂੰ ਬਦਲਣ ਦਾ ਕੋਈ ਤਰੀਕਾ ਹੈ? | ||
14:05 | ਵਿਕਲਪ ਹਨ- ਹਾਂ ਜਾਂ ਨਾਂ | ||
14:07 | ਅਤੇ ਆਖਰੀ ਸਵਾਲ- ਲੇਟੈਕ੍ਸ ਸਟਾਈਲ ਫੌਰਮੈਂਟਿੰਗ ਵਿੱਚ ਤੁਸੀਂ x^2-5x+6 ਟਾਈਟਲ ਕਿਵੇਂ ਲਿੱਖ ਸਕਦੇ ਹੋ? | ||
14:15 | ਹੁਣ ਜਵਾਬ। | ||
14:20 | 1. ਪੋਇੰਟ੍ਸ -2 pi ਅਤੇ 2 pi ਦੇ ਦਰਮਿਆਨ 4 ਲਾਇਨ ਮੁਟਾਈ ਵਾਲਾ ਕੋਸਾਇਨ ਗ੍ਰਾਫ ਪਲਾਟ ਕਰਨ ਲਈ ਅਸੀ linspace ਅਤੇ plot ਕਮਾਂਡ ਵਰਤਾਂਗੇ ਜੋ ਹੈ- x = linspace(-2*pi, 2*pi) | 14:41 | ਫਿਰ- plot(x, cos(x), linewidth=4) |
14:46 | ਅਤੇ ਦੂਸਰਾ ਜਵਾਬ ਹੈ ਨਾ। ਸਾਡੇ ਕੋਲ ਕਮਾਂਡ ylabel ਵਿੱਚ ਟੈਕਸਟ ਦੀ ਅਲਾਈਨਮੈਂਟ ਨੂੰ ਬਦਲਣ ਦਾ ਕੋਈ ਤਰੀਕਾ ਨਹੀ ਹੈ | ||
14:53 | ਅਤੇ ਹੁਣ ਹੈ ਤੀਸਰਾ ਤੇ ਆਖਰੀ ਜਵਾਬ। ਟਾਈਟਲ ਨੂੰ ਲੇਟੈਕ੍ਸ ਸਟਾਇਲ ਫਾਰਮੈਟਿੰਗ ਵਿੱਚ ਸੈੱਟ ਕਰਨ ਲਈ ਅਸੀਂ ਦੋ ਡੌਲਰ ਸਾਈਨਜ਼ ਵਿੱਚ ਇਕੁਏਸ਼ਨ ਲਿਖਦੇ ਹਾਂ-
title("$x^2-5x+6$") | ||
15:11 | ਆਸ ਹੈ ਕਿ ਆਪ ਨੇ ਇਸ ਟਿਊਟੋਰੀਅਲ ਦਾ ਆਨੰਦ ਲਿਆ ਹੋਵੇਗਾ ਅਤੇ ਆਪ ਨੂੰ ਇਹ ਫਇਦੇਮੰਦ ਲੱਗਿਆ ਹੋਵੇਗਾ। |