C-and-C++/C2/First-C++-Program/Punjabi
From Script | Spoken-Tutorial
| Time | NARRATION |
| 00:02 | ਫਸਟ C++ ਪ੍ਰੋਗਰਾਮ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
| 00:07 | ਇਸ ਟਯੂਟੋਰਿਅਲ ਵਿਚ ਮੈਂ ਦੱਸ ਰਹੀ ਹਾਂ, |
| 00:10 | C++ ਪ੍ਰੋਗਰਾਮ ਕਿਵੇਂ ਲਿਖਣਾ ਹੈ। |
| 00:13 | ਇਸਨੂੰ ਕਿਵੇਂ ਕੰਪਾਇਲ ਕਰਨਾ ਹੈ। |
| 00:14 | ਇਸਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ। |
| 00:17 | ਅਸੀਂ ਕੁਝ ਆਮ ਗ਼ਲਤੀਆਂ ਅਤੇ ੳਹਨਾਂ ਦੇ ਹੱਲ ਬਾਰੇ ਵੀ ਦਸਾਂਗੇ। |
| 00:22 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.10 ਅਤੇ ਉਬੰਟੂ ‘ਤੇ G++ ਕੰਪਾਇਲਰ ਵਰਜ਼ਨ 4.5.2। |
| 00:35 | ਇਸ ਟਯੂਟੋਰਿਅਲ ਦਾ ਅਭਿਆਸ ਕਰਨ ਲਈ, |
| 00:38 | ਉਬੰਟੂ ਅੋਪਰੇਟਿੰਗ ਸਿਸਟਮ ਅਤੇ ਐਡੀਟਰ ਬਾਰੇ ਤੁਹਾਨੂੰ ਜਾਣਕਾਰੀ ਹੋਣਾ ਜਰੂਰੀ ਹੈ। |
| 01:44 | ਕੁਝ ਐਡੀਟਰਜ਼, ਵਿਮ ਅਤੇ ਜੀਐਡਿਟ ਹਨ। |
| 00:48 | ਮੈਂ ਇਸ ਟਯੂਟੋਰਿਅਲ ਵਿਚ ਜੀਐਡਿਟ ਵਰਤਾਂਗੀ। |
| 00:51 | ਕ੍ਰਿਪਾ ਕਰਕੇ ਇਸ ਨਾਲ ਸਬੰਧਤ ਟਯੂਟੋਰਿਅਲਸ ਲਈ, ਸਾਡੀ ਵੈਬਸਾਈਟ http://spoken-tutorial.org ਵੇਖੋ । |
| 00:56 | ਮੈਂ ਤੁਹਾਨੂੰ ਇਕ ਉਦਾਹਰਣ ਰਾਹੀਂ ਦੱਸਦੀ ਹਾਂ ਕਿ C++ ਪ੍ਰੋਗਰਾਮ ਕਿਵੇਂ ਲਿਖਦੇ ਹਨ। |
| 01:01 | ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ’ਤੇ Ctrl, Alt and T ਬਟਨ ਇੱਕਠੇ ਦਬਾਉ। |
| 01:09 | ਟੈਕਸਟ ਐਡੀਟਰ ਖੋਲ੍ਹਣ ਲਈ, ਟਰਮਿਨਲ ਵਿਚ ਟਾਈਪ ਕਰੋ |
| 01:13 | “gedit” space “talk” dot “.cpp” space ampersand “&” |
| 01:21 | ਪਰੋਂਪਟ ਨੂੰ ਖਾਲੀ ਕਰਨ ਲਈ ਅਸੀਂ “&” ਵਰਤਾਂਗੇ। |
| 01:25 | ਧਿਆਨ ਰਖਣਾ ਕਿ ਸਾਰੀਆਂ C++ ਫਾਈਲਜ਼, ਦੀ ਐਕਸਟੈਨਸ਼ਨ “.cpp” ਹੋਏਗੀ। |
| 01:31 | ਹੁਣ ਐਂਟਰ ਦਬਾਉ। |
| 01:33 | ਟੈਕਸਟ ਐਡੀਟਰ ਖੁਲ੍ਹ ਗਿਆ ਹੈ। |
| 01:36 | ਚਲੋ ਇਕ ਪ੍ਰੋਗਰਾਮ ਲਿਖਣਾ ਸ਼ੁਰੂ ਕਰੀਏ। |
| 01.38 | ਡਬਲ ਸਲੈਸ਼ (“//”) ਸਪੇਸ ਟਾਈਪ ਕਰੋ। |
| 01:41 | “My first C++ program” (“ਮੇਰਾ ਪਹਿਲਾ C ਪ੍ਰੋਗਰਾਮ”) |
| 01:44 | ਇਥੇ ਡਬਲ ਸਲੈਸ਼ ਦੀ ਵਰਤੋਂ ਲਾਈਨ ’ਤੇ ਕੋਮੈਂਟ ਕਰਨ ਲਈ ਹੋਏਗੀ। |
| 01:49 | ਕੋਮੈਂਟਸ ਦੀ ਵਰਤੋਂ ਪ੍ਰੋਗਰਾਮ ਦੀ ਤਰਤੀਬ ਨੂੰ ਸਮਝਣ ਲਈ ਕੀਤੀ ਜਾਂਦੀ ਹੈ। |
| 01:52 | ਇਹ ਡਾਕੂਮੈਂਟ ਬਣਾਉਣ ਲਈ ਬਹੁਤ ਮਹੱਤਵਪੂਰਣ ਹੈ । |
| 01:55 | ਇਹ ਸਾਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਾ ਹੈ। |
| 01:59 | ਡਬਲ ਸਲੈਸ਼ ਨੂੰ ਸਿੰਗਲ ਲਾਈਨ ਕੋਮੈਂਟ ਕਿਹਾ ਜਾਂਦਾ ਹੈ। ਹੁਣ ਐਂਟਰ ਦਬਾਉ। |
| 02:05 | hash “#include” space opening angle bracket closing angle bracket ਟਾਈਪ ਕਰੋ |
| 02:13 | ਇਹ ਹਮੇਸ਼ਾ ਲਈ ਚੰਗੀ ਆਦਤ ਹੈ ਕਿ ਪਹਿਲਾਂ ਬਰੈਕਟਸ ਪੂਰੀ ਕਰੋ ਅਤੇ ਉਸਤੋਂ ਬਾਅਦ ਅੰਦਰ ਲਿਖਣਾ ਸ਼ੁਰੂ ਕਰੋ। |
| 02:20 | ਹੁਣ ਬਰੈਕਟ ਦੇ ਅੰਦਰ “iostream” (ਆਈਓਸਟਰੀਮ) ਟਾਈਪ ਕਰੋ। |
| 02:23 | ਇਥੇ “iostream” ਇਕ ਹੈਡਰ ਫਾਈਲ ਹੈ। |
| 02:26 | ਇਸ ਫਾਈਲ ਵਿਚ C++ ਵਿਚ ਵਰਤੇ ਜਾਣ ਵਾਲੇ ਸਟੈਂਡਰਡ ਇਨਪੁਟ/ਆਉਟਪੁਟ ਫੰਕਸ਼ਨਸ ਸ਼ਾਮਲ ਹਨ। ਹੁਣ ਐਂਟਰ ਦਬਾਉ। |
| 02:35 | “using” space “namespace” space “std” ਅਤੇ ਇਕ semicolon “;” ਟਾਈਪ ਕਰੋ। |
| 02:45 | ਯੂਜ਼ੀਂਗ ਸਟੇਟਮੈਂਟ ਕੰਪਾਇਲਰ ਨੂੰ ਸੂਚਿਤ ਕਰਦਾ ਹੈ ਕਿ ਤੁਸੀਂ std namespace ਇਸਤੇਮਾਲ ਕਰਨਾ ਚਾਹੁੰਦੇ ਹੋ। |
| 02:52 | namespace ਦਾ ਉਦੇਸ਼ ਦੁਜੇ ਨਾਵਾਂ ਨਾਲ ਮਿਕਸ ਹੋਣ ਤੋਂ ਬਚਾਉਣਾ ਹੈ। |
| 02:56 | ਇਹ ਆਈਡੈਂਟੀਫਾਇਰਸ ਦੇ ਨਾਮਾਂ ਨੂੰ ਲੋਕਲਾਈਜ਼ ਕਰ ਕੇ ਹੁੰਦਾ ਹੈ। |
| 03:01 | ਇਹ ਇਕ ਡਿਕਲੇਅਰਏਟਿਵ ਰਿਜ਼ਨ ਬਣਾਉਂਦਾ ਅਤੇ ਸਕੋਪ ਨਿਸ਼ਚਤ ਕਰਦਾ ਹੈ। |
| 03:05 | namespace ਦੇ ਵਿਚ ਜੋ ਵੀ ਨਿਸ਼ਚਤ ਕੀਤਾ ਜਾਂਦਾ ਹੈ ਉਹ ਉਸਦੇ ਸਕੋਪ ਅਧੀਨ ਆਉਂਦਾ ਹੈ। |
| 03:11 | ਇਥੇ std ਇਕ namespace ਹੈ ਜਿਸ ਵਿਚ ਸਾਰੀ ਸਟੈਂਡਰਡ C++ ਲਾਈਬਰੇਰੀ ਘੋਸ਼ਿਤ ਕੀਤੀ ਗਈ ਹੈ। ਹੁਣ ਐਂਟਰ ਦਬਾਉ। |
| 03:20 | ਟਾਈਪ ਕਰੋ: “int” space “main” opening bracket “(” closing bracket “)” |
| 03:27 | ਮੇਨ ਇਕ ਸਪੈਸ਼ਲ ਫੰਕਸ਼ਨ ਹੈ। |
| 03.30 | ਇਹ ਸੂਚਿਤ ਕਰਦਾ ਹੈ ਕਿ ਇਸ ਲਾਈਨ ਤੋਂ ਪ੍ਰੋਗਰਾਮ ਦੀ ਐਕਜ਼ੀਕਿਯੂਸ਼ਨ ਸ਼ੁਰੂ ਹੋ ਗਈ ਹੈ। |
| 03.35 | ਬਰੈਕਟ ਖੋਲ੍ਹਨਾ ਅਤੇ ਬਰੈਕਟ ਬੰਦ ਕਰਨ ਨੂੰ ਪੈਰੇਨਥੀਸਿਜ਼ ਕਹਿੰਦੇ ਹਨ। |
| 03.39 | ਮੇਨ ਤੋਂ ਬਾਅਦ ਪੈਰੇਨਥੀਸਿਜ਼ ਆਉਣਾ ਦੱਸਦਾ ਹੈ ਕਿ ਮੇਨ ਇਕ ਫੰਕਸ਼ਨ ਹੈ। |
| 03.45 | ਇਥੇ int ਮੇਨ ਫੰਕਸ਼ਨ ਕੋਈ ਆਰਗੁਮੈਨਟ ਨਹੀਂ ਲੈਂਦਾ ਹੈ ਅਤੇ ਇਸਦੀ ਵੈਲਯੂ ਟਾਈਪ ਇੰਟੀਜ਼ਰ ਵਿਚ ਹੀ ਆਉਂਦੀ ਹੈ। |
| 03.52 | ਅਸੀਂ ਇਕ ਦੂਜੇ ਟਿਯੂਟੋਰਿਅਲ ਵਿਚ ਡਾਟਾ ਟਾਈਪਸ ਬਾਰੇ ਸਿੱਖਾਂਗੇ। |
| 03.56 | ਆਉ ਹੁਣ, ਮੇਨ ਫੰਕਸ਼ਨ ਬਾਰੇ ਜਿਆਦਾ ਜਾਣਕਾਰੀ ਲਈ ਸਲਾਈਡ ਵੇਖੀਏ। |
| 04.02 | ਹਰ ਪ੍ਰੋਗਰਾਮ ਵਿਚ ਇਕ ਮੇਨ ਫੰਕਸ਼ਨ ਹੁੰਦਾ ਹੈ |
| 04.05 | ਮੇਨ ਫੰਕਸ਼ਨ ਇਕ ਤੋਂ ਜਿਆਦਾ ਨਹੀਂ ਹੋਣੇ ਚਾਹੀਦੇ |
| 04.09 | ਨਹੀਂ ਤਾਂ, ਕੰਪਾਇਲਰ, ਪ੍ਰੋਗਰਾਮ ਦੀ ਸ਼ੁਰੂਆਤ ਨੂੰ ਲੱਭ ਨਹੀਂ ਸਕੇਗਾ। |
| 04.13 | ਪੈਰੇਨਥੀਸਿਜ਼ ਦੇ ਖਾਲੀ ਜੋੜਾ ਦਰਸਾਂਦੇ ਹਨ ਕਿ ਮੇਨ ਕੋਲ ਕੋਈ ਆਰਗੁਮੈਨਟਸ ਨਹੀਂ ਹਨ। |
| 04.19 | ਆਰਗੁਮੈਨਟਸ ਦਾ ਕੋਨਸੈਪਟ ਆਉਣ ਵਾਲੇ ਟਯੂਟੋਰਿਅਲਸ ਵਿਚ ਵਿਸਤਾਰ ਨਾਲ ਦੱਸਿਆ ਜਾਏਗਾ। ਆਉ ਹੁਣ ਅਸੀਂ ਆਪਣੇ ਪ੍ਰੋਗਰਾਮ ਤੇ ਵਾਪਸ ਆਈਏ। ਐਂਟਰ ਦਬਾਉ। |
| 04.29 | ਔਪਨਿੰਗ ਕਰਲੀ ਬਰੈਕਟ “{” ਟਾਈਪ ਕਰੋ। |
| 04.32 | ਔਪਨਿੰਗ ਕਰਲੀ ਬਰੈਕਟ, ਫੰਕਸ਼ਨ ਮੇਨ ਦੇ ਸ਼ੁਰੂ ਹੋਣ ਦੀ ਨਿਸ਼ਾਨੀ ਹੈ। |
| 04.37 | ਫਿਰ ਕਲੋਜ਼ਿੰਗ ਕਰਲੀ ਬਰੈਕਟ “}” ਟਾਈਪ ਕਰੋ। |
| 04.40 | ਕਲੋਜ਼ਿੰਗ ਬਰੈਕਟ, ਫੰਕਸ਼ਨ ਮੇਨ ਦੇ ਖਤਮ ਹੋਣ ਦੀ ਨਿਸ਼ਾਨੀ ਹੈ। |
| 04.45 | ਹੁਣ ਬਰੈਕਟ ਦੇ ਅੰਦਰ ਦੋ ਵਾਰੀ ਐਂਟਰ ਦਬੋ। |
| 04.49 | ਕਰਸਰ ਇਕ ਲਾਈਨ ਉਪਰ ਲੈ ਕੇ ਜਾਉ |
| 04.51 | ਇਨਡੈਨਟੇਸ਼ਨ, ਕੋਡ ਨੂੰ ਪੜ੍ਹਨ ਲਈ ਅਸਾਨ ਬਣਾਉਂਦਾ ਹੈ। |
| 04.55 | ਇਹ ਗਲਤੀਆਂ ਨੂੰ ਜਲਦੀ ਲੱਭਣ ਵਿਚ ਵੀ ਮੱਦਦ ਕਰਦਾ ਹੈ। |
| 04.58 | ਆਉ ਇਥੇ ਇਕ ਸਪੈਸ ਦਈਏ। |
| 05.01 | ਅਤੇ cout ਸਪੈਸ ਦੋ ਔਪਨਿੰਗ ਐਂਗਲ ਬਰੈਕਟ ਟਾਈਪ ਕਰੋ। |
| 05.08 | ਟਰਮਿਨਲ ਤੇ ਆਉਟਪੁਟ ਨੂੰ ਪਰਿੰਟ ਕਰਨ ਲਈ cout ਇਕ ਸਟੈਂਡਰਡ C++ ਫੰਕਸ਼ਨ ਹੈ। |
| 05.14 | ਹੁਣ ਬਰੈਕਟਸ ਤੋਂ ਬਾਅਦ, ਡਬਲ ਕੋਟਸ ਵਿਚ ਟਾਈਪ ਕਰੋ। |
| 05.18 | cout ਫੰਕਸ਼ਨ ਵਿਚਲੀ ਕੋਈ ਵੀ ਚੀਜ ਜਿਹੜੀ ਡਬਲ ਕੋਟਸ ਵਿਚ ਹੈ ਟਰਮਿਨਲ ’ਤੇ ਪਰਿੰਟ ਹੋ ਜਾਏਗੀ। । ਹੁਣ “Talk to a teacher backslash \n” ਟਾਈਪ ਕਰੋ। |
| 05.31 | ਇਥੇ \n ਦਾ ਮਤਲਬ ਹੈ ਨਵੀਂ ਲਾਈਨ। |
| 05.35 | ਨਤੀਜੇ ਵਜੋਂ, cout ਫੰਕਸ਼ਨ ਨੂੰ ਐਕਜ਼ੀਕਿਯੂਟ ਕਰਨ ਤੋਂ ਬਾਅਦ, ਕਰਸਰ ਨਵੀਂ ਲਾਈਨ ’ਤੇ ਚਲਾ ਜਾਂਦਾ ਹੈ। |
| 05.41 | ਹਰ C++ ਸਟੇਟਮੈਂਟ ਦਾ ਅੰਤ ਸੈਮੀਕੋਲਨ ਨਾਲ ਹੋਣਾ ਜਰੂਰੀ ਹੈ। |
| 05.45 | ਇਸ ਲਈ ਲਾਈਨ ਦੇ ਅਖੀਰ ਤੇ ਇਸਨੂੰ ਟਾਈਪ ਕਰੋ। |
| 05.48 | ਸੈਮੀਕੋਲਨ ਇਕ ਸਟੇਟਮੈਂਟ ਟਰਮੀਨੇਟਰ (ਸਮਾਪਕ) ਵਾਂਗ ਕੰਮ ਕਰਦਾ ਹੈ। ਹੁਣ ਐਂਟਰ ਦਬਾਉ। |
| 05.53 | ਇਕ ਸਪੇਸ ਦਿਉ, ਅਤੇ “return” space “0” ਅਤੇ semicolon “;” ਟਾਈਪ ਕਰੋ। |
| 06.00 | ਇਹ ਸਟੇਟਮੈਂਟ ਇੰਟੀਜ਼ਰ ਜ਼ੀਰੋ ਦੇਂਦੀ ਹੈ। |
| 06.03 | ਇਸ ਫੰਕਸ਼ਨ ਦਾ ਜਵਾਬ ਇੰਟੀਜ਼ਰ ਵਿਚ ਹੀ ਆਏਗਾ |
| 06.06 | ਕਿਉਂਕਿ ਇਸ ਫੰਕਸ਼ਨ ਦੀ ਟਾਈਪ ਆਈਐਨਟੀ ਹੈ। |
| 06.10 | ਰਿਟਰਨ ਸਟੇਟਮੈਂਟ ਦੱਸਦੀ ਹੈ ਕਿ ਐਕਜ਼ੀਕਯੂਟੇਬਲ ਸਟੇਟਮੈਂਟਸ ਪੂਰੀਆਂ ਹੋ ਗਈਆਂ ਹਨ। |
| 06.15 | ਅਸੀਂ ਅੱਗੇ ਇਕ ਦੂਜੇ ਟਿਯੂਟੋਰਿਅਲ ਵਿਚ ਰਿਟਰਨਡ ਵੈਲਯੂਸ ਬਾਰੇ ਹੋਰ ਜਿਆਦਾ ਸਿੱਖਾਂਗੇ। |
| 06.20 | ਹੁਣ ਫਾਈਲ ਨੂੰ ਸੇਵ ਕਰਨ ਲਈ “ਸੇਵ” ਬਟਨ ’ਤੇ ਕਲਿਕ ਕਰੋ। |
| 06.23 | ਫਾਈਲ ਬਾਰ ਬਾਰ ਸੇਵ ਕਰਨਾ ਚੰਗੀ ਆਦਤ ਹੈ। |
| 06.26 | ਇਹ ਤੁਹਾਨੂੰ ਅਚਾਨਕ ਬਿਜ਼ਲੀ ਕੱਟ ਜਾਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ। |
| 06.30 | ਇਹ ਤੁਹਾਡੀਆਂ ਐਪਲੀਕੇਸ਼ਨਸ ਦੇ ਕਰੈਸ਼ ਹੋ ਜਾਣ ਦੇ ਮਾਮਲੇ ਵਿਚ ਵੀ ਮੱਦਦਗਾਰ ਹੁੰਦਾ ਹੈ। |
| 06.34 | ਆਉ ਹੁਣ ਪ੍ਰੋਗਰਾਮ ਨੂੰ ਕੰਪਾਇਲ ਕਰੀਏ। |
| 06.37 | ਟਰਮਿਨਲ ‘ਤੇ ਵਾਪਸ ਆਉ। |
| 06.39 | “g++” space “talk.cpp” space hyphen “-o” space “output” ਟਾਈਪ ਕਰੋ। |
| 06.49 | ਇਥੇ g++ ਕੰਪਾਇਲਰ ਹੈ ਜੋ C++ ਪ੍ਰੋਗਰਾਮਸ ਨੂੰ ਕੰਪਾਇਲ ਕਰਨ ਲਈ ਵਰਤਿਆ ਜਾਂਦਾ ਹੈ। |
| 06.55 | talk.cpp ਸਾਡੀ ਫਾਈਲ ਦਾ ਨਾਮ ਹੈ। |
| 06.59 | -o output ਕਹਿੰਦਾ ਹੈ ਕਿ ਐਕਜ਼ੀਕਯੂਟੇਬਲ, ਆਉਟਪੁਟ ਫਾਈਲ ਤੇ ਜਾਏ। ਹੁਣ ਐਂਟਰ ਦਬਾਉ। |
| 07.07 | ਅਸੀਂ ਵੇਖਦੇ ਹਾਂ ਕਿ ਪ੍ਰੋਗਰਾਮ ਕੰਪਾਇਲ ਹੋ ਗਿਆ ਹੈ। |
| 07.10 | ls -lrt ਟਾਈਪ ਕਰਨ ਨਾਲ ਅਸੀਂ ਵੇਖ ਸਕਦੇ ਹਾਂ ਕਿ ਆਉਟਪੁਟ ਬਣਨ ਵਾਲੀ ਆਖਰੀ ਫਾਈਲ ਹੈ। |
| 07.19 | ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ, dot slash “./output” ਟਾਈਪ ਕਰੋ |
| 07.24 | ਅਤੇ ਐਂਟਰ ਦਬਾਉ। |
| 07.27 | ਇਥੇ ਆਉਟਪੁਟ, “Talk To a Teacher” ਆ ਰਹੀ ਹੈ। |
| 07.31 | ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ। |
| 07.35 | ਐਡੀਟਰ ’ਤੇ ਵਾਪਸ ਆਉ। |
| 07.38 | ਮੰਨ ਲਉ ਕਿ ਇਥੇ ਅਸੀਂ } ਛੱਡ ਦਿੰਦੇ ਹਾਂ। |
| 07.42 | ਹੁਣ ਫਾਈਲ ਸੇਵ ਕਰੋ । |
| 07.44 | ਆਉ ਐਕਜ਼ੀਕਿਯੂਟ ਕਰੀਏ। ਟਰਮਿਨਲ ‘ਤੇ ਵਾਪਸ ਆਉ। |
| 07.48 | ਹੁਣ ਪਹਿਲਾਂ ਵਰਤੀਆਂ ਕਮਾਂਡ ਦੁਬਾਰਾ ਵਰਤ ਕੇ ਪ੍ਰੋਗਰਾਮ ਨੂੰ ਕੰਪਾਇਲ ਅਤੇ ਰਨ ਕਰੋ। |
| 07.55 | ਅਸੀਂ ਵੇਖਦੇ ਹਾਂ ਕਿ – ਇਕ ਗਲਤੀ, ਲਾਈਨ ਨੰ. 7 ਤੇ, ਸਾਡੀ ਫਾਈਲ talk.cpp ਵਿਚ ਹੈ। |
| 08.02 | “Expected curly bracket at the end of input” |
| 08.07 | ਹੁਣ ਟੈਕਸਟ ਐਡੀਟਰ ਤੇ ਵਾਪਸ ਚਲੋ। |
| 08.09 | ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਕਲੋਜ਼ਿੰਗ ਕਰਲੀ ਬਰੈਕਟ, ਮੇਨ ਫੰਕਸ਼ਨ ਦੇ ਅੰਤ ਦੀ ਨਿਸ਼ਾਨੀ ਹੈ। |
| 08.14 | ਇਸ ਲਈ ਇਥੇ ਬਰੈਕਟ ਦੁਬਾਰਾ ਪਾਉ, ਹੁਣ ਫਾਈਲ ਸੇਵ ਕਰੋ। |
| 08.19 | ਚਲੋ ਇਹਨੂੰ ਐਕਜ਼ੀਕਿਯੂਟ ਕਰਦੇ ਹਾਂ। |
| 08.21 | ਤੁਸੀਂ ਪਹਿਲਾਂ ਵਰਤੀਆਂ commands ਨੂੰ ਅਪ ਐਰੋ-ਕੀ ਨਾਲ ਫਿਰ ਤੋਂ ਇਸਤੇਮਾਲ ਕਰ ਸਕਦੇ ਹੋ। |
| 08.26 | ਮੈੰ ਇਹ ਹੀ ਕੀਤਾ ਹੈ। ਹਾਂ, ਹੁਣ ਇਹ ਕੰਮ ਕਰ ਰਿਹਾ ਹੈ। |
| 08.32 | ਮੈਂ ਤੁਹਾਨੂ ਇਕ ਹੋਰ ਆਮ ਗਲਤੀ ਦਿਖਾਵਾਂਗੀ । |
| 08.35 | ਚਲੋ ਟੈਕਸਟ ਐਡੀਟਰ ਤੇ ਵਾਪਸ ਚਲੀਏ। |
| 08.38 | ਹੁਣ ਮੰਨ ਲਉ ਕਿ ਇਥੇ ਅਸੀਂ std ਛੱਡ ਦਿੰਦੇ ਹਾਂ। ਆਉ ਫਾਈਲ ਸੇਵ ਕਰੀਏ। |
| 08.44 | ਆਪਣੇ ਟਰਮਿਨਲ ਤੇ ਵਾਪਸ ਚਲੋ। ਆਉ ਕੰਪਾਇਲ ਕਰੀਏ। |
| 08.48 | ਅਸੀਂ ਵੇਖਦੇ ਹਾਂ ਕਿ, ਇਕ ਗਲਤੀ, ਲਾਈਨ ਨੰ. 3 ਅਤੇ 6 ਤੇ, ਸਾਡੀ talk.cpp ਫਾਈਲ ਵਿਚ ਹੈ। |
| 08.56 | “Expected identifier before semicolon and cout was not declared in this scope” |
| 09.05 | cout ਇਕ ਸਟੈਂਡਰਡ C++ ਲਾਈਬਰੇਰੀ ਫੰਕਸ਼ਨ ਹੈ |
| 09.09 | ਅਤੇ ਸਾਰਾ C++ ਲਾਈਬਰੇਰੀ ਫੰਕਸ਼ਨ, std namespace ਦੇ ਅਧੀਨ ਚਲਦਾ ਹੈ। |
| 09.15 | ਇਸ ਲਈ ਇਹ ਗਲਤੀ ਦਿਖਾ ਰਿਹਾ ਹੈ। |
| 09.18 | ਚਲੋ ਇਸ ਗਲਤੀ ਨੂੰ ਠੀਕ ਕਰੀਏ। |
| 09.19 | ਆਪਣੇ ਟੈਕਸਟ ਐਡੀਟਰ ਤੇ ਵਾਪਸ ਆ ਕੇ ਲਾਈਨ 3 ਤੇ std ਟਾਈਪ ਕਰੋ। |
| 09.23 | ਹੁਣ ਇਸ ਨੂੰ ਸੇਵ ਕਰੋ। |
| 09.25 | ਆਉ ਇਸਨੂੰ ਦੁਬਾਰਾ ਕੰਪਾਇਲ ਕਰੀਏ। ਹਾਂ ਇਹ ਕੰਮ ਕਰ ਰਿਹਾ ਹੈ। ਹੁਣ ਆਉ ਆਪਣੀ ਸਲਾਈਡ ਤੇ ਵਾਪਸ ਚਲੀਏ। |
| 09.32 | ਇਕ ਅਸਾਈਨਮੈਂਟ ਵਜੋਂ, |
| 09.33 | ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ। |
| 09.37 | ਇਸ ਟਿਯੂਟੋਰਿਅਲ ਵਿਚ ਅਸੀਂ ਸਿੰਗਲ ਲਾਈਨ ਕੋਮੈਂਟ ਵਰਤੇ ਹਨ। |
| 09.40 | ਹੁਣ ਮਲਟੀਲਾਈਨ ਕੋਮੈਂਟ ਦੇਣ ਦੀ ਕੋਸ਼ਿਸ਼ ਕਰੋ । |
| 09.44 | ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ
http://spoken-tutorial.org /What\_is\_a\_Spoken\_Tutorial |
| 09.47 | ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ |
| 09.49 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
| 09.53 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ |
| 09.55 | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ |
| 09.58 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। |
| 10.01 | ਜਿਆਦਾ ਜਾਣਕਾਰੀ ਲਈ, contact @spoken-tutorial.org ਤੇ ਲਿਖ ਕੇ ਸੰਪਰਕ ਕਰੋ। |
| 10.10 | ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਇਕ ਹਿੱਸਾ ਹੈ। |
| 10.14 | ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ.,ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ। |
| 10.20 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro |
| 10.25 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। |
| 10.28 | ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ। |