C-and-C++/C2/First-C++-Program/Punjabi

From Script | Spoken-Tutorial
Revision as of 16:33, 11 December 2013 by Gagan (Talk | contribs)

Jump to: navigation, search
Time NARRATION
00:02 ਫਸਟ C++ ਪ੍ਰੋਗਰਾਮ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:07 ਇਸ ਟਯੂਟੋਰਿਅਲ ਵਿਚ ਮੈਂ ਦੱਸ ਰਹੀ ਹਾਂ,
00:10 C++ ਪ੍ਰੋਗਰਾਮ ਕਿਵੇਂ ਲਿਖਣਾ ਹੈ।
00:13 ਇਸਨੂੰ ਕਿਵੇਂ ਕੰਪਾਇਲ ਕਰਨਾ ਹੈ।
00:14 ਇਸਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
00:17 ਅਸੀਂ ਕੁਝ ਆਮ ਗ਼ਲਤੀਆਂ ਅਤੇ ੳਹਨਾਂ ਦੇ ਹੱਲ ਬਾਰੇ ਵੀ ਦਸਾਂਗੇ।
00:22 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 11.10 ਅਤੇ ਉਬੰਟੂ ‘ਤੇ G++ ਕੰਪਾਇਲਰ ਵਰਜ਼ਨ 4.5.2।
00:35 ਇਸ ਟਯੂਟੋਰਿਅਲ ਦਾ ਅਭਿਆਸ ਕਰਨ ਲਈ,
00:38 ਉਬੰਟੂ ਅੋਪਰੇਟਿੰਗ ਸਿਸਟਮ ਅਤੇ ਐਡੀਟਰ ਬਾਰੇ ਤੁਹਾਨੂੰ ਜਾਣਕਾਰੀ ਹੋਣਾ ਜਰੂਰੀ ਹੈ।
01:44 ਕੁਝ ਐਡੀਟਰਜ਼, ਵਿਮ ਅਤੇ ਜੀਐਡਿਟ ਹਨ।
00:48 ਮੈਂ ਇਸ ਟਯੂਟੋਰਿਅਲ ਵਿਚ ਜੀਐਡਿਟ ਵਰਤਾਂਗੀ।
00:51 ਕ੍ਰਿਪਾ ਕਰਕੇ ਇਸ ਨਾਲ ਸਬੰਧਤ ਟਯੂਟੋਰਿਅਲਸ ਲਈ, ਸਾਡੀ ਵੈਬਸਾਈਟ http://spoken-tutorial.org ਵੇਖੋ ।
00:56 ਮੈਂ ਤੁਹਾਨੂੰ ਇਕ ਉਦਾਹਰਣ ਰਾਹੀਂ ਦੱਸਦੀ ਹਾਂ ਕਿ C++ ਪ੍ਰੋਗਰਾਮ ਕਿਵੇਂ ਲਿਖਦੇ ਹਨ।
01:01 ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ’ਤੇ Ctrl, Alt and T ਬਟਨ ਇੱਕਠੇ ਦਬਾਉ।
01:09 ਟੈਕਸਟ ਐਡੀਟਰ ਖੋਲ੍ਹਣ ਲਈ, ਟਰਮਿਨਲ ਵਿਚ ਟਾਈਪ ਕਰੋ
01:13 “gedit” space “talk” dot “.cpp” space ampersand “&”
01:21 ਪਰੋਂਪਟ ਨੂੰ ਖਾਲੀ ਕਰਨ ਲਈ ਅਸੀਂ “&” ਵਰਤਾਂਗੇ।
01:25 ਧਿਆਨ ਰਖਣਾ ਕਿ ਸਾਰੀਆਂ C++ ਫਾਈਲਜ਼, ਦੀ ਐਕਸਟੈਨਸ਼ਨ “.cpp” ਹੋਏਗੀ।
01:31 ਹੁਣ ਐਂਟਰ ਦਬਾਉ।
01:33 ਟੈਕਸਟ ਐਡੀਟਰ ਖੁਲ੍ਹ ਗਿਆ ਹੈ।
01:36 ਚਲੋ ਇਕ ਪ੍ਰੋਗਰਾਮ ਲਿਖਣਾ ਸ਼ੁਰੂ ਕਰੀਏ।
01.38 ਡਬਲ ਸਲੈਸ਼ (“//”) ਸਪੇਸ ਟਾਈਪ ਕਰੋ।
01:41 “My first C++ program” (“ਮੇਰਾ ਪਹਿਲਾ C ਪ੍ਰੋਗਰਾਮ”)
01:44 ਇਥੇ ਡਬਲ ਸਲੈਸ਼ ਦੀ ਵਰਤੋਂ ਲਾਈਨ ’ਤੇ ਕੋਮੈਂਟ ਕਰਨ ਲਈ ਹੋਏਗੀ।
01:49 ਕੋਮੈਂਟਸ ਦੀ ਵਰਤੋਂ ਪ੍ਰੋਗਰਾਮ ਦੀ ਤਰਤੀਬ ਨੂੰ ਸਮਝਣ ਲਈ ਕੀਤੀ ਜਾਂਦੀ ਹੈ।
01:52 ਇਹ ਡਾਕੂਮੈਂਟ ਬਣਾਉਣ ਲਈ ਬਹੁਤ ਮਹੱਤਵਪੂਰਣ ਹੈ ।
01:55 ਇਹ ਸਾਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਾ ਹੈ।
01:59 ਡਬਲ ਸਲੈਸ਼ ਨੂੰ ਸਿੰਗਲ ਲਾਈਨ ਕੋਮੈਂਟ ਕਿਹਾ ਜਾਂਦਾ ਹੈ। ਹੁਣ ਐਂਟਰ ਦਬਾਉ।
02:05 hash “#include” space opening angle bracket closing angle bracket ਟਾਈਪ ਕਰੋ
02:13 ਇਹ ਹਮੇਸ਼ਾ ਲਈ ਚੰਗੀ ਆਦਤ ਹੈ ਕਿ ਪਹਿਲਾਂ ਬਰੈਕਟਸ ਪੂਰੀ ਕਰੋ ਅਤੇ ਉਸਤੋਂ ਬਾਅਦ ਅੰਦਰ ਲਿਖਣਾ ਸ਼ੁਰੂ ਕਰੋ।
02:20 ਹੁਣ ਬਰੈਕਟ ਦੇ ਅੰਦਰ “iostream” (ਆਈਓਸਟਰੀਮ) ਟਾਈਪ ਕਰੋ।
02:23 ਇਥੇ “iostream” ਇਕ ਹੈਡਰ ਫਾਈਲ ਹੈ।
02:26 ਇਸ ਫਾਈਲ ਵਿਚ C++ ਵਿਚ ਵਰਤੇ ਜਾਣ ਵਾਲੇ ਸਟੈਂਡਰਡ ਇਨਪੁਟ/ਆਉਟਪੁਟ ਫੰਕਸ਼ਨਸ ਸ਼ਾਮਲ ਹਨ। ਹੁਣ ਐਂਟਰ ਦਬਾਉ।
02:35 “using” space “namespace” space “std” ਅਤੇ ਇਕ semicolon “;” ਟਾਈਪ ਕਰੋ।
02:45 ਯੂਜ਼ੀਂਗ ਸਟੇਟਮੈਂਟ ਕੰਪਾਇਲਰ ਨੂੰ ਸੂਚਿਤ ਕਰਦਾ ਹੈ ਕਿ ਤੁਸੀਂ std namespace ਇਸਤੇਮਾਲ ਕਰਨਾ ਚਾਹੁੰਦੇ ਹੋ।
02:52 namespace ਦਾ ਉਦੇਸ਼ ਦੁਜੇ ਨਾਵਾਂ ਨਾਲ ਮਿਕਸ ਹੋਣ ਤੋਂ ਬਚਾਉਣਾ ਹੈ।
02:56 ਇਹ ਆਈਡੈਂਟੀਫਾਇਰਸ ਦੇ ਨਾਮਾਂ ਨੂੰ ਲੋਕਲਾਈਜ਼ ਕਰ ਕੇ ਹੁੰਦਾ ਹੈ।
03:01 ਇਹ ਇਕ ਡਿਕਲੇਅਰਏਟਿਵ ਰਿਜ਼ਨ ਬਣਾਉਂਦਾ ਅਤੇ ਸਕੋਪ ਨਿਸ਼ਚਤ ਕਰਦਾ ਹੈ।
03:05 namespace ਦੇ ਵਿਚ ਜੋ ਵੀ ਨਿਸ਼ਚਤ ਕੀਤਾ ਜਾਂਦਾ ਹੈ ਉਹ ਉਸਦੇ ਸਕੋਪ ਅਧੀਨ ਆਉਂਦਾ ਹੈ।
03:11 ਇਥੇ std ਇਕ namespace ਹੈ ਜਿਸ ਵਿਚ ਸਾਰੀ ਸਟੈਂਡਰਡ C++ ਲਾਈਬਰੇਰੀ ਘੋਸ਼ਿਤ ਕੀਤੀ ਗਈ ਹੈ। ਹੁਣ ਐਂਟਰ ਦਬਾਉ।
03:20 ਟਾਈਪ ਕਰੋ: “int” space “main” opening bracket “(” closing bracket “)”
03:27 ਮੇਨ ਇਕ ਸਪੈਸ਼ਲ ਫੰਕਸ਼ਨ ਹੈ।
03.30 ਇਹ ਸੂਚਿਤ ਕਰਦਾ ਹੈ ਕਿ ਇਸ ਲਾਈਨ ਤੋਂ ਪ੍ਰੋਗਰਾਮ ਦੀ ਐਕਜ਼ੀਕਿਯੂਸ਼ਨ ਸ਼ੁਰੂ ਹੋ ਗਈ ਹੈ।
03.35 ਬਰੈਕਟ ਖੋਲ੍ਹਨਾ ਅਤੇ ਬਰੈਕਟ ਬੰਦ ਕਰਨ ਨੂੰ ਪੈਰੇਨਥੀਸਿਜ਼ ਕਹਿੰਦੇ ਹਨ।
03.39 ਮੇਨ ਤੋਂ ਬਾਅਦ ਪੈਰੇਨਥੀਸਿਜ਼ ਆਉਣਾ ਦੱਸਦਾ ਹੈ ਕਿ ਮੇਨ ਇਕ ਫੰਕਸ਼ਨ ਹੈ।
03.45 ਇਥੇ int ਮੇਨ ਫੰਕਸ਼ਨ ਕੋਈ ਆਰਗੁਮੈਨਟ ਨਹੀਂ ਲੈਂਦਾ ਹੈ ਅਤੇ ਇਸਦੀ ਵੈਲਯੂ ਟਾਈਪ ਇੰਟੀਜ਼ਰ ਵਿਚ ਹੀ ਆਉਂਦੀ ਹੈ।
03.52 ਅਸੀਂ ਇਕ ਦੂਜੇ ਟਿਯੂਟੋਰਿਅਲ ਵਿਚ ਡਾਟਾ ਟਾਈਪਸ ਬਾਰੇ ਸਿੱਖਾਂਗੇ।
03.56 ਆਉ ਹੁਣ, ਮੇਨ ਫੰਕਸ਼ਨ ਬਾਰੇ ਜਿਆਦਾ ਜਾਣਕਾਰੀ ਲਈ ਸਲਾਈਡ ਵੇਖੀਏ।
04.02 ਹਰ ਪ੍ਰੋਗਰਾਮ ਵਿਚ ਇਕ ਮੇਨ ਫੰਕਸ਼ਨ ਹੁੰਦਾ ਹੈ
04.05 ਮੇਨ ਫੰਕਸ਼ਨ ਇਕ ਤੋਂ ਜਿਆਦਾ ਨਹੀਂ ਹੋਣੇ ਚਾਹੀਦੇ
04.09 ਨਹੀਂ ਤਾਂ, ਕੰਪਾਇਲਰ, ਪ੍ਰੋਗਰਾਮ ਦੀ ਸ਼ੁਰੂਆਤ ਨੂੰ ਲੱਭ ਨਹੀਂ ਸਕੇਗਾ।
04.13 ਪੈਰੇਨਥੀਸਿਜ਼ ਦੇ ਖਾਲੀ ਜੋੜਾ ਦਰਸਾਂਦੇ ਹਨ ਕਿ ਮੇਨ ਕੋਲ ਕੋਈ ਆਰਗੁਮੈਨਟਸ ਨਹੀਂ ਹਨ।
04.19 ਆਰਗੁਮੈਨਟਸ ਦਾ ਕੋਨਸੈਪਟ ਆਉਣ ਵਾਲੇ ਟਯੂਟੋਰਿਅਲਸ ਵਿਚ ਵਿਸਤਾਰ ਨਾਲ ਦੱਸਿਆ ਜਾਏਗਾ।
   ਆਉ ਹੁਣ ਅਸੀਂ ਆਪਣੇ  ਪ੍ਰੋਗਰਾਮ  ’ਤੇ ਵਾਪਸ ਆਈਏ। ਐਂਟਰ  ਦਬਾਉ।
04.29 ਔਪਨਿੰਗ ਕਰਲੀ ਬਰੈਕਟ “{” ਟਾਈਪ ਕਰੋ।
04.32 ਔਪਨਿੰਗ ਕਰਲੀ ਬਰੈਕਟ, ਫੰਕਸ਼ਨ ਮੇਨ ਦੇ ਸ਼ੁਰੂ ਹੋਣ ਦੀ ਨਿਸ਼ਾਨੀ ਹੈ।
04.37 ਫਿਰ ਕਲੋਜ਼ਿੰਗ ਕਰਲੀ ਬਰੈਕਟ “}” ਟਾਈਪ ਕਰੋ।
04.40 ਕਲੋਜ਼ਿੰਗ ਬਰੈਕਟ, ਫੰਕਸ਼ਨ ਮੇਨ ਦੇ ਖਤਮ ਹੋਣ ਦੀ ਨਿਸ਼ਾਨੀ ਹੈ।
04.45 ਹੁਣ ਬਰੈਕਟ ਦੇ ਅੰਦਰ ਦੋ ਵਾਰੀ ਐਂਟਰ ਦਬੋ।
04.49 ਕਰਸਰ ਇਕ ਲਾਈਨ ਉਪਰ ਲੈ ਕੇ ਜਾਉ
04.51 ਇਨਡੈਨਟੇਸ਼ਨ, ਕੋਡ ਨੂੰ ਪੜ੍ਹਨ ਲਈ ਅਸਾਨ ਬਣਾਉਂਦਾ ਹੈ।
04.55 ਇਹ ਗਲਤੀਆਂ ਨੂੰ ਜਲਦੀ ਲੱਭਣ ਵਿਚ ਵੀ ਮੱਦਦ ਕਰਦਾ ਹੈ।
04.58 ਆਉ ਇਥੇ ਇਕ ਸਪੈਸ ਦਈਏ।
05.01 ਅਤੇ cout ਸਪੈਸ ਦੋ ਔਪਨਿੰਗ ਐਂਗਲ ਬਰੈਕਟ ਟਾਈਪ ਕਰੋ।
05.08 ਟਰਮਿਨਲ ਤੇ ਆਉਟਪੁਟ ਨੂੰ ਪਰਿੰਟ ਕਰਨ ਲਈ cout ਇਕ ਸਟੈਂਡਰਡ C++ ਫੰਕਸ਼ਨ ਹੈ।
05.14 ਹੁਣ ਬਰੈਕਟਸ ਤੋਂ ਬਾਅਦ, ਡਬਲ ਕੋਟਸ ਵਿਚ ਟਾਈਪ ਕਰੋ।
05.18 cout ਫੰਕਸ਼ਨ ਵਿਚਲੀ ਕੋਈ ਵੀ ਚੀਜ ਜਿਹੜੀ ਡਬਲ ਕੋਟਸ ਵਿਚ ਹੈ ਟਰਮਿਨਲ ’ਤੇ ਪਰਿੰਟ ਹੋ ਜਾਏਗੀ। । ਹੁਣ “Talk to a teacher backslash \n” ਟਾਈਪ ਕਰੋ।
05.31 ਇਥੇ \n ਦਾ ਮਤਲਬ ਹੈ ਨਵੀਂ ਲਾਈਨ।
05.35 ਨਤੀਜੇ ਵਜੋਂ, cout ਫੰਕਸ਼ਨ ਨੂੰ ਐਕਜ਼ੀਕਿਯੂਟ ਕਰਨ ਤੋਂ ਬਾਅਦ, ਕਰਸਰ ਨਵੀਂ ਲਾਈਨ ’ਤੇ ਚਲਾ ਜਾਂਦਾ ਹੈ।
05.41 ਹਰ C++ ਸਟੇਟਮੈਂਟ ਦਾ ਅੰਤ ਸੈਮੀਕੋਲਨ ਨਾਲ ਹੋਣਾ ਜਰੂਰੀ ਹੈ।
05.45 ਇਸ ਲਈ ਲਾਈਨ ਦੇ ਅਖੀਰ ਤੇ ਇਸਨੂੰ ਟਾਈਪ ਕਰੋ।
05.48 ਸੈਮੀਕੋਲਨ ਇਕ ਸਟੇਟਮੈਂਟ ਟਰਮੀਨੇਟਰ (ਸਮਾਪਕ) ਵਾਂਗ ਕੰਮ ਕਰਦਾ ਹੈ। ਹੁਣ ਐਂਟਰ ਦਬਾਉ।
05.53 ਇਕ ਸਪੇਸ ਦਿਉ, ਅਤੇ “return” space “0” ਅਤੇ semicolon “;” ਟਾਈਪ ਕਰੋ।
06.00 ਇਹ ਸਟੇਟਮੈਂਟ ਇੰਟੀਜ਼ਰ ਜ਼ੀਰੋ ਦੇਂਦੀ ਹੈ।
06.03 ਇਸ ਫੰਕਸ਼ਨ ਦਾ ਜਵਾਬ ਇੰਟੀਜ਼ਰ ਵਿਚ ਹੀ ਆਏਗਾ
06.06 ਕਿਉਂਕਿ ਇਸ ਫੰਕਸ਼ਨ ਦੀ ਟਾਈਪ ਆਈਐਨਟੀ ਹੈ।
06.10 ਰਿਟਰਨ ਸਟੇਟਮੈਂਟ ਦੱਸਦੀ ਹੈ ਕਿ ਐਕਜ਼ੀਕਯੂਟੇਬਲ ਸਟੇਟਮੈਂਟਸ ਪੂਰੀਆਂ ਹੋ ਗਈਆਂ ਹਨ।
06.15 ਅਸੀਂ ਅੱਗੇ ਇਕ ਦੂਜੇ ਟਿਯੂਟੋਰਿਅਲ ਵਿਚ ਰਿਟਰਨਡ ਵੈਲਯੂਸ ਬਾਰੇ ਹੋਰ ਜਿਆਦਾ ਸਿੱਖਾਂਗੇ।
06.20 ਹੁਣ ਫਾਈਲ ਨੂੰ ਸੇਵ ਕਰਨ ਲਈ “ਸੇਵ” ਬਟਨ ’ਤੇ ਕਲਿਕ ਕਰੋ।
06.23 ਫਾਈਲ ਬਾਰ ਬਾਰ ਸੇਵ ਕਰਨਾ ਚੰਗੀ ਆਦਤ ਹੈ।
06.26 ਇਹ ਤੁਹਾਨੂੰ ਅਚਾਨਕ ਬਿਜ਼ਲੀ ਕੱਟ ਜਾਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ।
06.30 ਇਹ ਤੁਹਾਡੀਆਂ ਐਪਲੀਕੇਸ਼ਨਸ ਦੇ ਕਰੈਸ਼ ਹੋ ਜਾਣ ਦੇ ਮਾਮਲੇ ਵਿਚ ਵੀ ਮੱਦਦਗਾਰ ਹੁੰਦਾ ਹੈ।
06.34 ਆਉ ਹੁਣ ਪ੍ਰੋਗਰਾਮ ਨੂੰ ਕੰਪਾਇਲ ਕਰੀਏ।
06.37 ਟਰਮਿਨਲ ‘ਤੇ ਵਾਪਸ ਆਉ।
06.39 “g++” space “talk.cpp” space hyphen “-o” space “output” ਟਾਈਪ ਕਰੋ।
06.49 ਇਥੇ g++ ਕੰਪਾਇਲਰ ਹੈ ਜੋ C++ ਪ੍ਰੋਗਰਾਮਸ ਨੂੰ ਕੰਪਾਇਲ ਕਰਨ ਲਈ ਵਰਤਿਆ ਜਾਂਦਾ ਹੈ।
06.55 talk.cpp ਸਾਡੀ ਫਾਈਲ ਦਾ ਨਾਮ ਹੈ।
06.59 -o output ਕਹਿੰਦਾ ਹੈ ਕਿ ਐਕਜ਼ੀਕਯੂਟੇਬਲ, ਆਉਟਪੁਟ ਫਾਈਲ ਤੇ ਜਾਏ। ਹੁਣ ਐਂਟਰ ਦਬਾਉ।
07.07 ਅਸੀਂ ਵੇਖਦੇ ਹਾਂ ਕਿ ਪ੍ਰੋਗਰਾਮ ਕੰਪਾਇਲ ਹੋ ਗਿਆ ਹੈ।
07.10 ls -lrt ਟਾਈਪ ਕਰਨ ਨਾਲ ਅਸੀਂ ਵੇਖ ਸਕਦੇ ਹਾਂ ਕਿ ਆਉਟਪੁਟ ਬਣਨ ਵਾਲੀ ਆਖਰੀ ਫਾਈਲ ਹੈ।
07.19 ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ, dot slash “./output” ਟਾਈਪ ਕਰੋ
07.24 ਅਤੇ ਐਂਟਰ ਦਬਾਉ।
07.27 ਇਥੇ ਆਉਟਪੁਟ, “Talk To a Teacher” ਆ ਰਹੀ ਹੈ।
07.31 ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ।
07.35 ਐਡੀਟਰ ’ਤੇ ਵਾਪਸ ਆਉ।
07.38 ਮੰਨ ਲਉ ਕਿ ਇਥੇ ਅਸੀਂ } ਛੱਡ ਦਿੰਦੇ ਹਾਂ।
07.42 ਹੁਣ ਫਾਈਲ ਸੇਵ ਕਰੋ ।
07.44 ਆਉ ਐਕਜ਼ੀਕਿਯੂਟ ਕਰੀਏ। ਟਰਮਿਨਲ ‘ਤੇ ਵਾਪਸ ਆਉ।
07.48 ਹੁਣ ਪਹਿਲਾਂ ਵਰਤੀਆਂ ਕਮਾਂਡ ਦੁਬਾਰਾ ਵਰਤ ਕੇ ਪ੍ਰੋਗਰਾਮ ਨੂੰ ਕੰਪਾਇਲ ਅਤੇ ਰਨ ਕਰੋ।
07.55 ਅਸੀਂ ਵੇਖਦੇ ਹਾਂ ਕਿ – ਇਕ ਗਲਤੀ, ਲਾਈਨ ਨੰ. 7 ਤੇ, ਸਾਡੀ ਫਾਈਲ talk.cpp ਵਿਚ ਹੈ।
08.02 “Expected curly bracket at the end of input”
08.07 ਹੁਣ ਟੈਕਸਟ ਐਡੀਟਰ ਤੇ ਵਾਪਸ ਚਲੋ।
08.09 ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਕਲੋਜ਼ਿੰਗ ਕਰਲੀ ਬਰੈਕਟ, ਮੇਨ ਫੰਕਸ਼ਨ ਦੇ ਅੰਤ ਦੀ ਨਿਸ਼ਾਨੀ ਹੈ।
08.14 ਇਸ ਲਈ ਇਥੇ ਬਰੈਕਟ ਦੁਬਾਰਾ ਪਾਉ, ਹੁਣ ਫਾਈਲ ਸੇਵ ਕਰੋ।
08.19 ਚਲੋ ਇਹਨੂੰ ਐਕਜ਼ੀਕਿਯੂਟ ਕਰਦੇ ਹਾਂ।
08.21 ਤੁਸੀਂ ਪਹਿਲਾਂ ਵਰਤੀਆਂ commands ਨੂੰ ਅਪ ਐਰੋ-ਕੀ ਨਾਲ ਫਿਰ ਤੋਂ ਇਸਤੇਮਾਲ ਕਰ ਸਕਦੇ ਹੋ।
08.26 ਮੈੰ ਇਹ ਹੀ ਕੀਤਾ ਹੈ। ਹਾਂ, ਹੁਣ ਇਹ ਕੰਮ ਕਰ ਰਿਹਾ ਹੈ।
08.32 ਮੈਂ ਤੁਹਾਨੂ ਇਕ ਹੋਰ ਆਮ ਗਲਤੀ ਦਿਖਾਵਾਂਗੀ ।
08.35 ਚਲੋ ਟੈਕਸਟ ਐਡੀਟਰ ਤੇ ਵਾਪਸ ਚਲੀਏ।
08.38 ਹੁਣ ਮੰਨ ਲਉ ਕਿ ਇਥੇ ਅਸੀਂ std ਛੱਡ ਦਿੰਦੇ ਹਾਂ। ਆਉ ਫਾਈਲ ਸੇਵ ਕਰੀਏ।
08.44 ਆਪਣੇ ਟਰਮਿਨਲ ਤੇ ਵਾਪਸ ਚਲੋ। ਆਉ ਕੰਪਾਇਲ ਕਰੀਏ।
08.48 ਅਸੀਂ ਵੇਖਦੇ ਹਾਂ ਕਿ, ਇਕ ਗਲਤੀ, ਲਾਈਨ ਨੰ. 3 ਅਤੇ 6 ਤੇ, ਸਾਡੀ talk.cpp ਫਾਈਲ ਵਿਚ ਹੈ।
08.56 “Expected identifier before semicolon and cout was not declared in this scope”
09.05 cout ਇਕ ਸਟੈਂਡਰਡ C++ ਲਾਈਬਰੇਰੀ ਫੰਕਸ਼ਨ ਹੈ
09.09 ਅਤੇ ਸਾਰਾ C++ ਲਾਈਬਰੇਰੀ ਫੰਕਸ਼ਨ, std namespace ਦੇ ਅਧੀਨ ਚਲਦਾ ਹੈ।
09.15 ਇਸ ਲਈ ਇਹ ਗਲਤੀ ਦਿਖਾ ਰਿਹਾ ਹੈ।
09.18 ਚਲੋ ਇਸ ਗਲਤੀ ਨੂੰ ਠੀਕ ਕਰੀਏ।
09.19 ਆਪਣੇ ਟੈਕਸਟ ਐਡੀਟਰ ਤੇ ਵਾਪਸ ਆ ਕੇ ਲਾਈਨ 3 ਤੇ std ਟਾਈਪ ਕਰੋ।
09.23 ਹੁਣ ਇਸ ਨੂੰ ਸੇਵ ਕਰੋ।
09.25 ਆਉ ਇਸਨੂੰ ਦੁਬਾਰਾ ਕੰਪਾਇਲ ਕਰੀਏ। ਹਾਂ ਇਹ ਕੰਮ ਕਰ ਰਿਹਾ ਹੈ। ਹੁਣ ਆਉ ਆਪਣੀ ਸਲਾਈਡ ਤੇ ਵਾਪਸ ਚਲੀਏ।
09.32 ਇਕ ਅਸਾਈਨਮੈਂਟ ਵਜੋਂ,
09.33 ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਪਰਿੰਟ ਕਰਨ ਲਈ ਇਕ ਪ੍ਰੋਗਰਾਮ ਲਿਖੋ।
09.37 ਇਸ ਟਿਯੂਟੋਰਿਅਲ ਵਿਚ ਅਸੀਂ ਸਿੰਗਲ ਲਾਈਨ ਕੋਮੈਂਟ ਵਰਤੇ ਹਨ।
09.40 ਹੁਣ ਮਲਟੀਲਾਈਨ ਕੋਮੈਂਟ ਦੇਣ ਦੀ ਕੋਸ਼ਿਸ਼ ਕਰੋ ।
09.44 ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ
http://spoken-tutorial.org /What\_is\_a\_Spoken\_Tutorial
09.47 ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ
09.49 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
09.53 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ
09.55 ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ
09.58 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
10.01 ਜਿਆਦਾ ਜਾਣਕਾਰੀ ਲਈ, contact @spoken-tutorial.org ਤੇ ਲਿਖ ਕੇ ਸੰਪਰਕ ਕਰੋ।
10.10 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” ਦਾ ਇਕ ਹਿੱਸਾ ਹੈ।
10.14 ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ.,ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ।
10.20 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro
10.25 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।
10.28 ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gagan, Khoslak, PoojaMoolya, Pratik kamble