C-and-C++/C2/Increment-And-Decrement-Operators/Punjabi
From Script | Spoken-Tutorial
Time | NARRATION |
00.01 | C ਅਤੇ C++ ਵਿਚ ਇੰਕਰੀਮੈਂਟ ਅਤੇ ਡਿਕਰੀਮੈਂਟ ਅੋਪਰੇਟਰਸ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
00.08 | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ, |
00.10 | ਇੰਕਰੀਮੈਂਟ ਅਤੇ ਡਿਕਰੀਮੈਂਟ ਅੋਪਰੇਟਰਸ। |
00.12 | ++ eg. a++ ਜਿਹੜਾ ਇਕ ਪੋਸਟ-ਫਿਕਸ ਇੰਕਰੀਮੈਂਟ ਅੋਪਰੇਟਰ ਹੈ । |
00.18 | ++a ਜਿਹੜਾ ਇਕ ਪਰੀ-ਫਿਕਸ ਇੰਕਰੀਮੈਂਟ ਅੋਪਰੇਟਰ ਹੈ। |
00.22 | - - eg. a- - ਇਕ ਪੋਸਟ-ਫਿਕਸ ਡਿਕਰੀਮੈਂਟ ਅੋਪਰੇਟਰ ਹੈ। |
00.27 | - -a ਇਕ ਪਰੀ-ਫਿਕਸ ਡਿਕਰੀਮੈਂਟ ਅੋਪਰੇਟਰ ਹੈ। |
00.31 | ਅਸੀਂ ਟਾਈਪ ਕਾਸਟਿੰਗ ਬਾਰੇ ਵੀ ਸਿੱਖਾਂਗੇ। |
00.35 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ ਵਜੋਂ ਵਰਤ ਰਹੀ ਹਾਂ ਉਬੰਟੂ 11.10 । |
00.40 | gcc ਅਤੇ g++ ਕੰਪਾਇਲਰ ਵਰਜ਼ਨ 4.6.1 ਉਬੰਟੂ ਤੇ। |
00.48 | ++ ਅੋਪਰੇਟਰ , ਅੋਪਰੈਂਡ ਦੀ ਮੌਜੂਦਾ ਵੈਲਯੂ ਨੂੰ ਇਕ ਨੰਬਰ ਵਧਾਉਂਦਾ ਹੈ। |
00.54 | a++ ਅਤੇ ++a ਅਤੇ a = a + 1 ਬਰਾਬਰ ਹਨ। |
01.00 | -- ਅੋਪਰੇਟਰ, ਅੋਪਰੈਂਡ ਦੀ ਮੌਜੂਦਾ ਵੈਲਯੂ ਨੂੰ ਇਕ ਨੰਬਰ ਘਟਾਉਂਦਾ ਹੈ। |
01.06 | a-- ਅਤੇ --a ਅਤੇ a = a - 1 ਬਰਾਬਰ ਹਨ। |
01.13 | ਮੈਂ ਹੁਣ C ਪ੍ਰੋਗਰਾਮ ਦੀ ਮੱਦਦ ਨਾਲ ਇੰਕਰੀਮੈਂਟ ਅਤੇ ਡਿਕਰੀਮੈਂਟ ਅੋਪਰੇਟਰਸ ਦਾ ਇਸਤੇਮਾਲ ਕਰਕੇ ਦਿਖਾਵਾਂਗੀ। |
01.19 | ਮੈਂ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਹੈ, ਇਸ ਲਈ ਮੈਂ ਉਸਦਾ ਕੋਡ ਦਸਾਂਗੀ । |
01.25 | ਇਥੇ, ਸਾਡੇ ਕੋਲ C ਵਿਚ ਇੰਕਰੀਮੈਂਟ ਅਤੇ ਡਿਕਰੀਮੈਂਟ ਅੋਪਰੇਟਰਸ ਦਾ ਕੋਡ ਹੈ। |
01.30 | ਇਥੇ, ਮੈਂ ਇਕ ਇੰਟੀਜ਼ਰ ਵੈਰੀਏਬਲ ਲਿਆ ਹੈ a ਜਿਸਦੀ ਵੈਲਯੂ 1 ਹੈ। |
01.35 | ਇਸ ਤਰ੍ਹਾਂ ਅਸੀਂ a ਦੀ ਵੈਲਯੂ ਦੇ ਬਦਲਾਉ ਨੂੰ ਅੋਬਜ਼ਰਵ ਕਰ ਸਕਾਂਗੇ। |
01.39 | ਇਸ ਲਈ ਇਹ ਸਾਨੂੰ ਅੋਪਰੇਟਰਸ ਦੇ ਕੰਮ ਕਰਣ ਬਾਰੇ ਇਕ ਬਿਹਤਰ ਆਈਡਿਆ ਦਿੰਦਾ ਹੈ। |
01.47 | ਆਉ ਵੇਖੀਏ ਪੋਸਟ-ਫਿਕਸ ਇੰਕਰੀਮੈਂਟ ਅੋਪਰੇਟਰ ਕਿਵੇਂ ਕੰਮ ਕਰਦਾ ਹੈ। |
01.51 | ਇਸ printf ਸਟੇਟਮੈਂਟ ਦੀ ਆਉਟਪੁਟ 1 ਹੈ। |
01.55 | ਵੈਲਯੂ ਬਦਲ ਨਹੀਂ ਜਾਏਗੀ। |
01.57 | ਇਹ ਇਸ ਲਈ ਕਿਉਂ ਕਿ ਪੋਸਟ-ਫਿਕਸ ਅੋਪਰੇਸ਼ਨ, ਅੋਪਰੈਂਡ ਦੇ ਮੁਲਾਂਕਣ ਤੋਂ ਬਾਅਦ ਹੁੰਦਾ ਹੈ। |
02.04 | ਜੇ ਅੋਪਰੇਸ਼ਨ a++ ਤੇ ਪਰਫੋਰਮ ਹੁੰਦਾ ਹੈ, ਤਾਂ ਇਹ a ਦੀ ਮੌਜ਼ੂਦਾ ਵੈਲਯੂ ਤੇ ਪਰਫੋਰਮ ਹੋਵੇਗਾ। |
02.10 | ਉਸ ਤੋਂ ਬਾਅਦ a ਦੀ ਵੈਲਯੂ ਵਧ ਜਾਂਦੀ ਹੈ। |
02.17 | ਹੁਣ ਜੇ ਅਸੀਂ ਇਥੇ a ਦੀ ਵੈਲਯੂ ਵੇਖੀਏ, ਤਾਂ ਇਹ 1 ਨੰਬਰ ਵੱਧ ਹੋਏਗੀ। |
02.27 | ਅਸੀਂ ਦੁਬਾਰਾ a ਨੂੰ 1 ਨਾਲ ਇਨੀਸ਼ਿਲਾਈਜ਼ ਕਰਾਂਗੇ ਤਾਂ ਕਿ ਬਦਲਾਉ ਵੇਖ ਸਕੀਏ। |
02.35 | ਹੁਣ ਅਸੀਂ ਪਰੀ-ਫਿਕਸ ਇੰਕਰੀਮੈਂਟ ਅੋਪਰੇਟਰਸ ਤੇ ਆਵਾਂਗੇ। |
02.38 | ਇਹ printf ਸਟੇਟਮੈਂਟ, ਸਕਰੀਨ ਤੇ 2 ਪਰਿੰਟ ਕਰਦੀ ਹੈ। |
02.42 | ਇਹ ਇਸ ਲਈ ਕਿਉਂ ਕਿ ਪਰੀਫਿਕਸ ਅੋਪਰੇਸ਼ਨ, ਅੋਪਰੈਂਡ ਦੇ ਮੁਲਾਂਕਣ ਤੋਂ ਪਹਿਲਾਂ ਹੁੰਦਾ ਹੈ। |
02.49 | ਇਸ ਲਈ a ਦੀ ਵੈਲਯੂ ਪਹਿਲਾਂ 1 ਤੋਂ ਵਧਾਉਂਦਾ ਹੈ, ਅਤੇ ਫਿਰ ਇਹ ਪਰਿੰਟ ਹੋਵੇਗੀ। |
02.58 | ਅਸੀਂ ਦੁਬਾਰਾ a ਦੀ ਵੈਲਯੂ ਪਰਿੰਟ ਕਰਾਂਗੇ ਇਹ ਵੇਖਣ ਲਈ ਕਿ ਇਸ ਵਿਚ ਹੋਰ ਕੋਈ ਬਦਲਾਉ ਨਹੀਂ ਹੈ। |
03.03 | ਆਉ ਹੁਣ ਇਸ ਕੋਡ ਨੂੰ ਐਕਜ਼ੀਕਿਯੂਟ ਕਰਕੇ ਚੈਕ ਕਰਦੇ ਹਾਂ। |
03.07 | ਮੈਂ ਹੇਠ ਲਿਖੀਆਂ ਲਾਈਨਾਂ ਕੋਮੈਂਟ ਕਰਾਂਗੀ। ਟਾਈਪ ਕਰੋ, /* , */ |
03.19 | Save Saਤੇ ਕਲਿਕ ਕਰੋ। |
03.22 | ਮੈਂ ਆਪਣੀ ਫਾਈਲ incrdecr.c. ਨਾਮ ਨਾਲ ਸੇਵ ਕੀਤੀ ਹੈ। |
03.29 | ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ’ਤੇ Ctrl, Alt ਅਤੇ T ਬਟਨ ਇੱਕਠੇ ਦਬਾਉ। |
00.35 | ਕੰਪਾਇਲ ਕਰਨ ਲਈ ਟਰਮਿਨਲ ’ਤੇ ਟਾਈਪ ਕਰੋ, gcc space incrdecr dot c space minus o space incr ਅਤੇ ਐਂਟਰ ਦਬਾਉ। |
03.51 | ਕੋਡ ਐਕਜ਼ੀਕਿਯੂਟ ਕਰਨ ਲਈ ./incr ਟਾਈਪ ਕਰਕੇ ਐਂਟਰ ਦਬਾਉ। |
03.59 | ਸਕਰੀਨ ਤੇ ਆਉਟਪੁਟ ਨਜ਼ਰ ਆਏਗੀ। |
04.01 | ਜਦ ਤੁਸੀਂ a++ ਪਰਿੰਟ ਕਰੋਗੇ ਤਾਂ ਇਹ ਆਉਟਪੁਟ ਹੋਏਗੀ। |
04.06 | ਜਦ ਤੁਸੀਂ ++a ਪਰਿੰਟ ਕਰੋਗੇ ਤਾਂ ਇਹ ਆਉਟਪੁਟ ਹੋਏਗੀ। |
04.09 | ਅਸੀਂ ਵੇਖ ਸਕਦੇ ਹਾਂ ਜਿਵੇਂ ਪਹਿਲਾਂ ਡਿਸਕਸ ਕੀਤਾ ਸੀ, ਨਤੀਜਾ ਉਹੀ ਹੈ। |
04.13 | ਹੁਣ ਬਾਕੀ ਕੋਡ ਤੇ ਵਾਪਸ ਆਉਂਦੇ ਹਾਂ। |
04.16 | ਮੈਂ ਹੁਣ ਪੋਸਟਫਿਕਸ ਅਤੇ ਪਰੀਫਿਕਸ ਡਿਕਰੀਮੈਂਟ ਅੋਪਰੇਟਰਸ ਦਸਾਂਗੀ। |
04.21 | ਮਲਟੀਲਾਈਨ ਕੋਮੈਂਟ ਹਟਾਉ, ਇਥੋਂ ਅਤੇ ਇਥੋਂ। |
04.29 | ਅਸੀਂ ਹੁਣ ਦੁਬਾਰਾ a ਨੂੰ 1 ਵੈਲਯੂ ਦਿਆਂਗੇ। |
04.35 | ਜਿਵੇਂ ਪਹਿਲਾਂ ਦੱਸਿਆ ਗਿਆ ਹੈ ਇਹ printf ਸਟੇਟਮੈਂਟ 1 ਦੀ ਆਉਟਪੁਟ ਦਸੇਗੀ। |
04.40 | a-- ਦੇ ਮੁਲਾਂਕਣ ਤੋਂ ਬਾਅਦ A ਦੀ ਵੈਲਯੂ ਡਿਕਰੀਮੈਂਟ ਹੋ ਜਾਏਗੀ, ਕਿਉਂਕਿ ਇਹ ਇਕ ਪੋਸਟ-ਫਿਕਸ ਐਕਸਪਰੈਸ਼ਨ ਹੈ। |
04.47 | ਅਗਲੀ ਸਟੇਟਮੈਂਟ, a ਦੀ ਵੈਲਯੂ o ਪਰਿੰਟ ਕਰਦੀ ਹੈ |
04.51 | A ਦੀ ਵੈਲਯੂ ਹੁਣ 1 ਤੋਂ ਡਿਕਰੀਮੈਂਟ ਹੋ ਗਈ ਹੈ। |
04.54 | ਅਸੀਂ ਹੁਣ ਪਰੀਫਿਕਸ ਡਿਕਰੀਮੈਂਟ ਅੋਪਰੇਟਰ ਤੇ ਹਾਂ। |
04.58 | ਇਸ printf ਸਟੇਟਮੈਂਟ ਦੀ ਆਉਟਪੁਟ 0 ਹੋਵੇਗੀ। |
05.00 | ਕਿਉਂਕਿ ਇਹ ਇਕ ਪਰੀਫਿਕਸ ਅੋਪਰੇਸ਼ਨ ਹੈ। |
05.05 | ਪਰੀਫਿਕਸ ਅੋਪਰੇਸ਼ਨ, ਅੋਪਰੈਂਡ ਦੇ ਮੁਲਾਂਕਣ ਤੋਂ ਪਹਿਲਾਂ ਹੁੰਦਾ ਹੈ। |
05.09 | ਇਸ printf ਸਟੇਟਮੈਂਟ ਦੀ ਆਉਟਪੁਟ 0 ਹੈ। |
05.11 | a ਦੀ ਵੈਲਯੂ ਵਿਚ ਹੋਰ ਕੋਈ ਬਦਲਾਉ ਨਹੀਂ ਹੋਵੇਗਾ। |
05.15 | ਟਾਈਪ ਕਰੋ Return 0; ਅਤੇ ਐਂਡਿੰਗ ਕਰਲੀ ਬਰੈਕਟਸ ਕਲੋਜ਼ ਕਰੋ। |
05.21 | Save ਤੇ ਕਲਿਕ ਕਰੋ। |
05.24 | ਟਰਮਿਨਲ ਤੇ ਵਾਪਸ ਆਉ। |
05.27 | ਕੰਪਾਇਲ ਕਰਨ ਲਈ ਟਰਮਿਨਲ ਤੇ ਟਾਈਪ ਕਰੋ: gcc space incrdecr dot c space minus o space incr. ਐਂਟਰ ਦਬਾਉ। |
05.42 | ਐਕਜ਼ੀਕਿਯੂਟ ਕਰਨ ਲਈ ./incr. ਟਾਈਪ ਕਰੋ। ਐਂਟਰ ਦਬਾਉ। |
05.52 | ਜਦ ਤੁਸੀਂ a-- ਪਰਿੰਟ ਕਰੋਗੇ ਤਾਂ ਆਉਟਪੁਟ ਇਹ ਹੋਏਗੀ। |
05.56 | ਜਦ ਤੁਸੀਂ --a ਪਰਿੰਟ ਕਰੋਗੇ ਤਾਂ ਆਉਟਪੁਟ ਇਹ ਹੋਏਗੀ। |
05.59 | ਅਸੀਂ ਵੇਖਿਆ ਕਿ ਕਿਵੇਂ ਇੰਕਰੀਮੈਂਟ ਅਤੇ ਡਿਕਰੀਮੈਂਟ ਅੋਪਰੇਟਰ ਕੰਮ ਕਰਦੇ ਹਨ। |
06.05 | ਜੇਕਰ ਅਸੀਂ ਇਸੇ ਪ੍ਰੋਗਰਾਮ ਨੂੰ C++ ਵਿਚ ਲਿਖਣਾ ਚਾਹੀਏ ਤਾਂ, |
06.07 | ਮੈਂ ਉੱਪਰ ਦਿਤੇ C ਕੋਡ ਵਿਚ ਕੁਝ ਬਦਲਾਉ ਕਰਾਂਗੀ। |
06.10 | ਮੈਨੂੰ ਐਡੀਟਰ ਤੇ ਵਾਪਸ ਜਾਣ ਦਿਉ। |
06.13 | ਜਰੂਰੀ ਕੋਡ ਵਾਲੀ C++ ਫਾਈਲ ਇਥੇ ਹੈ। |
06.16 | ਧਿਆਨ ਦੇਣਾ ਕਿ ਇਹ ਹੈਡਰ, ਫਾਈਲ C ਦੇ ਹੈਡਰ ਨਾਲੋਂ ਅੱਲਗ ਹੈ। |
06.20 | ਇਥੇ ਸਾਡੇ ਕੋਲ using namespace ਸਟੇਟਮੈਂਟ ਹੈ। |
06.24 | ਇਹ ਵੀ ਧਿਆਨ ਦਿਉ ਕਿ C++ ਵਿਚ ਆਉਟਪੁਟ ਸਟੇਟਮੈਂਟ cout ਹੈ। |
06.28 | ਇਹਨਾਂ ਦੋਨਾਂ ਵੱਖਰੇਵਿਆਂ ਤੋਂ ਇਲਾਵਾ, ਦੋਨੋ ਕੋਡਸ ਕਾਫੀ ਸਿਮੀਲਰ ਹਨ। |
06.33 | ਫਾਈਲ ਸੇਵ ਕਰੋ। ਫਾਈਲ, ਐਕਸਟੈਨਸ਼ਨ .cpp ਨਾਲ ਸੇਵ ਹੋਈ ਹੈ। |
06.40 | ਆਉ ਕੋਡ ਕੰਪਾਇਲ ਕਰੀਏ। |
06.42 | ਟਰਮਿਨਲ ਖੋਲ੍ਹੋ ਅਤੇ ਟਾਈਪ ਕਰੋ: g++ space incrdecr dot cpp space minus o space incr. ਐਂਟਰ ਦਬਾਉ। |
07.00 | ਐਕਜ਼ੀਕਿਯੂਟ ਕਰਨ ਲਈ ਟਾਈਪ ਕਰੋ ./incr ਐਂਟਰ ਦਬਾਉ। |
07.07 | ਸਕਰੀਨ ਤੇ ਆਉਟਪੁਟ ਨਜ਼ਰ ਆਏਗੀ: |
07.10 | ਅਸੀਂ ਵੇਖਦੇ ਹਾਂ ਕਿ ਆਉਟਪੁਟ C ਪ੍ਰੋਗਰਾਮ ਵਰਗਾ ਹੀ ਹੈ। |
07.15 | ਸਾਡੇ ਕੋਲ ਹੁਣ ਟਾਈਪਕਾਸਟਿੰਗ ਦਾ ਕਨਸੈਪਟ ਹੈ। |
07.17 | ਇਹ C ਅਤੇ C++ ਦੋਹਾਂ ਵਿਚ ਇਕੋ ਤਰੀਕੇ ਨਾਲ ਇੰਪਲੀਮੈਂਟ ਹੁੰਦਾ ਹੈ। |
07.22 | ਇਕ ਟਾਈਪ ਦੇ ਵੈਰੀਏਬਲ ਨੂੰ ਦੁਜੇ ਟਾਈਪ ਵਿਚ ਚਲਾਉਣ ਲਈ ਟਾਈਪਕਾਸਟਿੰਗ ਦੀ ਵਰਤੋਂ ਕੀਤੀ ਜਾਂਦੀ ਹੈ। |
07.27 | ਜਿਹੜਾ ਡਾਟਾ ਟਾਈਪ ਤੁਸੀਂ ਚਾਹੁੰਦੇ ਹੋ ਉਸਨੂੰ ਪੈਰੇਨਥੀਸਿਜ਼ ਵਿਚ ਐਨਕਲੋਜ਼ ਕਰ ਕੇ ਟਾਈਪਕਾਸਟਿੰਗ ਕੀਤੀ ਜਾਂਦੀ ਹੈ। |
07.33 | ਇਹ ਕਾਸਟ ਉਹਨਾਂ ਵੈਰੀਏਬਲ ਅੱਗੇ ਲਾਉਂਦੇ ਹਨ, ਜਿਸ ਨੂੰ ਤੁਸੀਂ ਕਾਸਟ ਕਰਨਾ ਚਾਹੁੰਦੇ ਹੋ। |
07.38 | ਇਹ ਟਾਈਪਕਾਸਟ ਸਿਰਫ ਇਕ ਅੋਪਰੇਸ਼ਨ ਲਈ ਵੈਲਿਡ ਹੈ। |
07.42 | ਹੁਣ ਇਕ ਸਿੰਗਲ ਅੋਪਰੇਸ਼ਨ ਵਿਚ, a ਇਕ ਫਲੋਟ ਵੈਰੀਏਬਲ ਦੀ ਤਰ੍ਹਾਂ ਕੰਮ ਕਰੇਗਾ। |
07.47 | ਇਥੇ ਇਕ ਉਦਾਹਰਣ ਹੈ ਜੋ ਮੈਂ ਪਹਿਲਾਂ ਹੀ ਤਿਆਰ ਕੀਤਾ ਹੈ। |
07.50 | ਮੈਂ ਹੁਣ ਕੋਡ ਦਸਾਂਗੀ । |
07.54 | ਪਹਿਲਾਂ ਅਸੀਂ ਵੈਰੀਏਬਲਸ a ਅਤੇ b ਨੂੰ ਇੰਟੀਜ਼ਰ ਅਤੇ c ਨੂੰ ਫਲੋਟ ਵੈਰੀਏਬਲ ਘੋਸ਼ਿਤ ਕਰਾਂਗੇ। |
08.00 | a ਨੂੰ ਵੈਲਯੂ 5 ਦਿਤੀ ਗਈ ਹੈ। b ਨੂੰ ਵੈਲਯੂ 2 ਦਿਤੀ ਗਈ ਹੈ। |
08.06 | ਅਸੀਂ a ਅਤੇ b ਤੇ ਅੋਪਰੇਸ਼ਨਸ ਪਰਫੋਰਮ ਕਰਾਂਗੇ। |
08.10 | ਅਸੀਂ a ਨੂੰ b ਨਾਲ ਵਿਭਾਜਿਤ ਕਰਾਂਗੇ। ਵਿਭਾਜਨ ਦਾ ਨਤੀਜਾ c ਵਿਚ ਸਟੋਰ ਹੋਵੇਗਾ। |
08.14 | 2 ਡੈਸੀਮਲ ਪਲੇਸ ਰੱਖਣ ਲਈ ਅਸੀਂ %.2f ਵਰਤ ਰਹੇ ਹਾਂ । |
08.20 | ਐਕਸਪੈਕਟਡ ਨਤੀਜਾ 2.50 ਦੇ ਬਜਾਏ 2.00 ਡਿਸਪਲੈ ਹੋਏਗਾ। |
08.25 | ਫਰਕੈਸ਼ਨਲ ਪਾਰਟ ਕੱਟ ਦਿਤਾ ਗਿਆ ਹੈ ਕਿਉਂਕਿ ਦੋਵੇਂ ਅੋਪਰੈਂਡਸ a ਅਤੇ b ਇੰਟੀਜ਼ਰਸ ਹਨ। |
08.31 | ਮੂਲ ਵਿਭਾਜਨ ਪਰਫੋਰਮ ਕਰਨ ਲਈ, ਇਕ ਅੋਪਰੈਂਡ ਨੂੰ ਟਾਈਪਕਾਸਟ ਫਲੋਟ ਕਰਨਾ ਹੋਏਗਾ। |
08.35 | ਇਥੇ ਅਸੀਂ a ਨੂੰ ਟਾਈਪਕਾਸਟ ਫਲੋਟ ਕਰਾਂਗੇ। ਹੁਣ c ਵਿਚ ਮੂਲ ਵਿਭਾਜਨ ਦੀ ਵੈਲਯੂ ਹੈ। |
08.41 | ਹੁਣ ਮੂਲ ਵਿਭਾਜਨ ਦਾ ਨਤੀਜਾ ਦਿੱਸੇਗਾ। ਨਤੀਜਾ 2.50 ਹੈ ਜਿਵੇਂ ਕਿ ਐਕਸਪੈਕਟਡ ਸੀ। |
08.47 | ਟਾਈਪ ਕਰੋ return 0; ਅਤੇ ਐਂਡਿੰਗ ਕਰਲੀ ਬਰੈਕਟਸ ਕਲੋਜ਼ ਕਰੋ। |
08.51 | Save ਤੇ ਕਲਿਕ ਕਰੋ। ਫਾਈਲ .c ਐਕਸਟੈਨਸ਼ਨ ਨਾਲ ਸੇਵ ਕਰੋ। |
08.55 | ਮੈਂ ਆਪਣੀ ਫਾਈਲ typecast.c ਨਾਮ ਨਾਲ ਸੇਵ ਕੀਤੀ ਹੈ। |
08.59 | ਟਰਮਿਨਲ ਖੋਲੋ੍। |
09.01 | ਕੰਪਾਇਲ ਕਰਨ ਲਈ ਟਾਈਪ ਕਰੋ: gcc space typecast dot c minus o space type. ਐਂਟਰ ਦਬਾਉ |
09.17 | ਐਕਜ਼ੀਕਿਯੂਟ ਕਰਨ ਲਈ ਟਾਈਪ ਕਰੋ ./type ਐਂਟਰ ਦਬਾਉ |
09.25 | ਸਕਰੀਨ ਤੇ ਆਉਟਪੁਟ ਨਜ਼ਰ ਆਏਗੀ। |
09.27 | ਦੋਨੋ ਵੈਲਯੂਸ ਵੇਖ ਕੇ ਅਸੀਂ ਟਾਈਪਕਾਸਟਿੰਗ ਦੇ ਇਫੈਕਟਸ ਵੇਖਦੇ ਹਾਂ। |
09.32 | ਆਉ ਹੁਣ ਇਸ ਟਯੂਟੋਰਿਅਲ ਨੂੰ ਸੰਖੇਪ ਕਰੀਏ। |
09.34 | ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ, |
09.36 | ਇੰਕਰੀਮੈਂਟ ਅਤੇ ਡਿਕਰੀਮੈਂਟ ਅੋਪਰੇਟਰਸ ਨੂੰ ਕਿਵੇਂ ਵਰਤਨਾ ਹੈ। |
09.40 | ਅਸੀਂ ਪੋਸਟ-ਫਿਕਸ ਅਤੇ ਪਰੀਫਿਕਸ ਬਾਰੇ ਵੀ ਸਿੱਖਿਆ। |
09.44 | ਨਾਲ ਹੀ ਅਸੀਂ ਟਾਈਪਕਾਸਟਿੰਗ ਬਾਰੇ ਅਤੇ ਉਸਨੂੰ ਵਰਤਨ ਬਾਰੇ ਵੀ ਸਿੱਖਿਆ। |
09.47 | ਇਕ ਅਸਾਈਨਮੈਂਟ ਵਜੋਂ |
09.49 | ਨੀਚੇ ਦਿਤੇ ਐਕਸਪਰੈਸ਼ਨ ਨੂੰ ਹਲ ਕਰਨ ਲਈ ਇਕ ਪ੍ਰੋਗਰਾਮ ਲਿਖੋ: a divided by b plus c divided by d |
09.56 | a, b, c ਅਤੇ d ਦੀਆਂ ਵੈਲਯੂਸ, ਯੂਜ਼ਰ ਤੋਂ ਲੈਣੀਆਂ ਹਨ। |
10.01 | ਮੂਲ ਵਿਭਾਜਨ ਨੂੰ ਪਰਫੋਰਮ ਕਰਨ ਲਈ ਟਾਈਪਕਾਸਟਿੰਗ ਦਾ ਇਸਤੇਮਾਲ ਕਰੋ। |
10.05 | ਨੀਚੇ ਦੱਸੇ ਗਏ ਲਿੰਕ ਤੇ ਉਪਲੱਭਦ ਵੀਡੀਊ ਵੇਖੋ । |
10.08 | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ |
10.10 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
10.15 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ |
10.17 | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ |
10.20 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ |
10.24 | ਜਿਆਦਾ ਜਾਣਕਾਰੀ ਲਈ, contact at spoken hyphen tutorial dot org ਤੇ ਲਿਖ ਕੇ ਸੰਪਰਕ ਕਰੋ। |
10.33 | ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। |
10.37 | ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ “ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ” ਕਰਦੀ ਹੈ। |
10.44 | ਇਸ ਮਿਸ਼ਨ ਦੀ ਹੋਰ ਜਾਣਕਾਰੀ spoken hyphen tutorial dot org slash NMEICT hyphen Intro ’ਤੇ ਉਪਲੱਭਦ ਹੈ । |
10.55 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਆਈ.ਆਈ.ਟੀ. ਬੋਂਬੇ ਵਲੋਂ ਮੈਂ ਗਗਨ ਦੀਪ ਕੌਰ ਤੁਹਾਡੇ ਤੋਂ ਵਿਦਾ ਲੈਂਦੀ ਹਾਂ। ਸ਼ਾਮਲ ਹੋਣ ਲਈ ਧੰਨਵਾਦ
|