LibreOffice-Suite-Calc/C2/Introduction-to-LibreOffice-Calc/Punjabi
From Script | Spoken-Tutorial
Visual Cue | Narration |
00:00 | ਲਿਬਰੇਆਫਿਸ ਕੈਲਕ ਦੀ ਇੰਟਰੋਡੈਕਸ਼ਨ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
00:06 | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ: |
00:08 | ਲਿਬਰੇਆਫਿਸ ਕੈਲਕ ਦੀ ਇੰਟਰੋਡੈਕਸ਼ਨ। |
00:12 | ਲਿਬਰੇਆਫਿਸ ਕੈਲਕ ਵਿਚ ਵੱਖ-ਵੱਖ ਟੂਲਬਾਰਸ। |
00:16 | ਕੈਲਕ ਵਿਚ ਨਵਾਂ ਡਾਕਯੂਮੈਂਟ ਕਿਵੇਂ ਖੋਲੀਏ। |
00:18 | ਮੌਜੂਦਾ ਡਾਕਯੂਮੈਂਟ ਕਿਵੇਂ ਖੋਲੀਏ। |
00:21 | ਕੈਲਕ ਵਿਚ ਡਾਕਯੂਮੈਂਟ sa Save ਅਤੇ ਬੰਦ Close ਕਿਵੇਂ ਕਰੀਏ। |
00:26 | ਲਿਬਰੇਆਫਿਸ ਕੈਲਕ, ਲਿਬਰੇਆਫਿਸ ਸੂਟ ਦਾ ਸਪਰੈੱਡਸ਼ੀਟ ਭਾਗ ਹੈ। |
00:32 | ਜਿਸ ਤਰ੍ਹਾਂ ਰਾਈਟਰ ਜ਼ਿਆਦਾਤਰ ਸ਼ਬਦਾਂ ਵਿਚ ਸੂਚਨਾ ਦਿੰਦਾ ਹੈ, ਸਪਰੈੱਡਸ਼ੀਟ ਜ਼ਿਆਦਾਤਰ ਅੰਕਾਂ ਦੀ ਸੂਚਨਾ ਨਾਲ ਕੰਮ ਕਰਦਾ ਹੈ। |
00:40 | ਇਸਨੂੰ ਅੰਕਾਂ ਦੀ ਭਾਸ਼ਾ ਸਾਫਟਵੇਅਰ ਕਿਹਾ ਜਾ ਸਕਦਾ ਹੈ । |
00:44 | ਇਹ ਮਾਈਕ੍ਰੋਸੋਫਟ ਆਫਿਸ ਸੂਟ ਵਿੱਚ ਮਾਈਕ੍ਰੋਸੋਫਟ ਐਕਸਲ ਵਾਂਗ ਹੈ। |
00:49 | ਇਹ ਮੁਫ਼ਤ ਅਤੇ ਅੋਪਨ ਸੋਰਸ ਸਾਫਟਵੇਅਰ ਹੈ ਇਸ ਲਈ ਇਹ ਬਿਨਾਂ ਕਿਸੇ ਕੀਮਤ ਤੋਂ ਕਾਪੀ, ਮੁੜ-ਵਰਤੋਂ ਅਤੇ ਵੰਡਿਆ ਜਾ ਸਕਦਾ ਹੈ। |
00:57 | ਲਿਬਰੇਆਫਿਸ ਸੂਟ ਨਾਲ ਸ਼ੂਰੂਆਤ ਕਰਨ ਲਈ ਤੁਸੀਂ ਅੋਪਰੇਟਿੰਗ ਸਿਸਟਮ ਵਜੋਂ ਵਰਤ ਸਕਦੇ ਹੋ, ਵਿੰਡੋਜ਼ 2000 ਅਤੇ ਇਸ ਤੋਂ ਉਪਰਲੇ ਵਰਜ਼ਨ ਜਿਵੇਂ ਕਿ ਐਮਐਸ ਵਿੰਡੋਸ ਐਕਸਪੀ ਜਾਂ ਐਮਐਸ ਵਿੰਡੋਜ਼ ਜਾਂ ਫੇਰ ਜੀਐਨਯੂ/ਲੀਨਕਸ। |
01:14 | ਇਥੇ ਅਸੀਂ ਅੋਪਰੇਟਿੰਗ ਸਿਸਟਮ ਵਜੋਂ ਵਰਤ ਰਹੇ ਹਾਂ ਉਬੰਤੂ ਲੀਨਕਸ ਵਰਜ਼ਨ 10.04 ਅਤੇ ਲਿਬਰੇਆਫਿਸ ਸੂਟ 3.3.4 । |
01:26 | ਜੇ ਤੁਹਾਡੇ ਕੋਲ ਲਿਬਰੇਆਫਿਸ ਸੂਟ ਇੰਸਟਾਲ ਨਹੀਂ ਹੈ ਤਾਂ, ਸਿਨੈਪਟਿਕ ਪੈਕੈਜ਼ ਮੇਨੇਜ਼ਰ ਦੀ ਵਰਤੋਂ ਨਾਲ ਕੈਲਕ ਇੰਸਟਾਲ ਕੀਤਾ ਜਾ ਸਕਦਾ ਹੇ। |
01:35 | ਸਿਨੈਪਟਿਕ ਪੈਕੈਜ਼ ਮੈਨੇਜ਼ਰ ਦੀ ਜ਼ਿਆਦਾ ਜਾਣਕਾਰੀ ਲਈ ਇਸ ਵੈਬਸਾਈਟ ਤੇ ਉਬੰਟੂ ਲੀਨਕਸ ਟਯੂਟੋਰਿਅਲਸ ਦੇਖੋ, ਅਤੇ ਇਸ ਵਿਚ ਦਿਤੇ ਗਏ ਨਿਰਦੇਸ਼ਾਂ ਦਾ ਅਨੁਸਰਨ ਕਰਦਿਆਂ ਲਿਬਰੇਆਫਿਸ ਸੂਟ ਡਾਉਨਲੋਡ ਕਰੋ। |
01:50 | ਲਿਬਰੇਆਫਿਸ ਸੂਟ ਦੇ ਪਹਿਲੇ ਟਯੂਟੋਰਿਅਲ ਵਿਚ ਸਾਰੇ ਨਿਰਦੇਸ਼ ਵਿਸਤਾਰ ਨਾਲ ਉਪਲੱਭਦ ਹਨ। |
01:56 | ਯਾਦ ਰਖਣਾ ਕਿ ਜਦ ਇੰਸਟਾਲ ਕਰ ਰਹੇ ਹੋ ਤਾਂ ਕੈਲਕ ਲਈ “Complete” ਇੰਸਟਾਲੈਸ਼ਨ ਇਸਤੇਮਾਲ ਕਰੋ। |
02:01 | ਜੇ ਤੁਹਾਡੇ ਕੋਲ ਲਿਬਰੇਆਫਿਸ ਸੂਟ ਪਹਿਲਾਂ ਤੋਂ ਹੀ ਇੰਸਟਾਲ ਹੈ ਤਾਂ ਤੁਸੀਂ ਆਪਣੀ ਸਕਰੀਨ ਦੇ ਉਪਰਲੇ ਸੱਜੇ ਪਾਸੇ ਦਿਤੀ ਅੋਪਸ਼ਨ “Application” ਫਿਰ “Office” ਅਤੇ ਫਿਰ “LibreOffice” ਤੇ ਕਲਿਕ ਕਰ ਕੇ ਲਿਬਰੇਆਫਿਸ ਕੈਲਕ ਤੇ ਜਾ ਸਕਦੇ ਹੋ। |
02:17 | ਵੱਖ-ਵੱਖ ਲਿਬਰੇਆਫਿਸ ਕੰਪੋਨੈਂਟਸ ਨਾਲ ਇਕ ਨਵਾਂ ਡਾਇਲੋਗ ਬੋਕਸ ਖੁਲ੍ਹਦਾ ਹੈ। |
02:22 | ਲਿਬਰੇਆਫਿਸ ਕੈਲਕ ਖੋਲ੍ਹਨ ਲਈ, ਨਵੇਂ ਡਾਇਲੋਗ ਬੋਕਸ ਵਿਚ “Spreadsheet” ਕੰਪੋਨੈਂਟ ਤੇ ਕਲਿਕ ਕਰੋ। |
02:30 | ਇਹ ਮੁੱਖ (ਮੇਨ) ਕੈਲਕ ਵਿੰਡੋ ਵਿਚ ਇਕ ਖਾਲੀ ਡਾਕਯੂਮੈਂਟ ਖੋਲ੍ਹੇਗਾ। |
02:35 | ਆਉ ਹੁਣ ਅਸੀਂ ਕੈਲਕ ਵਿੰਡੋ ਦੇ ਮੇਨ ਕੰਪੋਨੈਂਟਸ ਬਾਰੇ ਸਿੱਖੀਏ। |
02:40 | ਕੈਲਕ ਵਿਚ ਡਾਕਯੂਮੈਂਟ ਨੂੰ ਵਰਕਬੁਕ ਕਿਹਾ ਜਾਂਦਾ ਹੈ। ਇਕ ਵਰਕਬੁਕ ਵਿਚ ਕਈ ਸ਼ੀਟਸ ਹੁੰਦੀਆਂ ਹਨ ਜਿੰਨਾ ਨੂੰ ਸਪਰੈੱਡਸ਼ੀਟ ਕਿਹਾ ਜਾਂਦਾ ਹੈ । |
02:48 | ਹਰ ਸਪਰੈੱਡਸ਼ੀਟ ਵਿਚ ਸੈੱਲ ਰੋਅਜ਼ ਅਤੇ ਕਾਲਮਸ ਵਿਚ ਆਯੋਜਿਤ ਹੁੰਦੇ ਹਨ। ਹਰ ਰੋਅ ਅੰਕ ਨਾਲ ਅਤੇ ਹਰ ਕਾਲਮ ਇਕ ਅੱਖਰ ਨਾਲ ਪਛਾਣੇ ਜਾਂਦੇ ਹਨ। |
02:58 | ਇਕ ਵਿਸ਼ੇਸ਼ ਸੈੱਲ, ਜੋ ਰੋਅ ਅਤੇ ਕਾਲਮ ਦੇ ਇੰਟਰਸੈਕਸ਼ਨ ਨੂੰ ਦਰਸਾਂਦਾ ਹੈ, ਦੀ ਪਛਾਣ ਰੋਅ ਦੇ ਅੰਕ ਅਤੇ ਕਾਲਮ ਦੇ ਅੱਖਰ ਦੁਆਰਾ ਹੁੰਦੀ ਹੈ। |
03:09 | ਸੈੱਲਸ, ਪਰਦਰਸ਼ਨ ਅਤੇ ਫੇਰਬਦਲ ਕਰਨ ਲਈ ਕਈ ਤਰ੍ਹਾਂ ਦੇ ਡੇਟਾ ਐਲੀਮੈਂਟਸ ਜਿਵੇਂ ਕਿ ਸ਼ਬਦ, ਅੰਕ, ਫਰਮੂਲਾ ਆਦਿ ਦੀ ਜਾਣਕਾਰੀ ਰੱਖ ਸਕਦੇ ਹਨ। |
03:18 | ਹਰ ਸਪਰੈੱਡਸ਼ੀਟ ਵਿਚ ਕਈ ਸ਼ੀਟਸ ਹੋ ਸਕਦੀਆਂ ਹਨ ਅਤੇ ਹਰ ਸ਼ੀਟਸ ਵਿਚ ਇਕ ਮਿਲਿਅਨ ਤੋਂ ਜ਼ਿਆਦਾ ਰੋਅਜ਼ ਅਤੇ ਇਕ ਹਜ਼ਾਰ ਤੋਂ ਜ਼ਿਆਦਾ ਕਾਲਮਸ ਹੋ ਸਕਦੇ ਹਨ ਜੋ ਕਿ ਸਾਨੂੰ ਇਕ ਬਿਲਿਅਨ ਜਾਂ ਸੌ ਕਰੌੜ ਸੈੱਲਸ ਇਕ ਸਿੰਗਲ ਸ਼ੀਟ ਵਿਚ ਪ੍ਰਦਾਨ ਕਰਦੇ ਹਨ। |
03:33 | ਕੈਲਕ ਵਿੰਡੋ ਵਿਚ ਕਈ ਟੂਲਬਾਰਸ ਹਨ ਜਿਵੇਂ ਕਿ ਟਾਈਟਲ ਬਾਰ, ਮੈਨਯੂ ਬਾਰ, ਸਟੈਂਡਰਡ ਟੂਲ ਬਾਰ, ਫੋਰਮੈਟਿੰਗ ਬਾਰ, ਫਾਰਮੂਲਾ ਬਾਰ ਅਤੇ ਸਟੇਟਸ ਬਾਰ। |
03:45 | ਇਹਨਾਂ ਟੂਲਬਾਰਸ ਤੋਂ ਇਲਾਵਾ ਇਥੇ ਉਪਰ ਦੋ ਹੋਰ ਫੀਲਡਸ ਹਨ, “Input line”ਅਤੇ “Name box”। |
03:54 | ਟੂਲਬਾਰਸ ਵਿਚ ਸਭ ਤੋਂ ਜ਼ਿਆਦਾ ਵਰਤੀਆਂ ਜਾਣ ਵਾਲੀਆ ਅੋਪਸ਼ਨਸ ਹੁੰਦੀਆਂ ਹਨ ਜਿੰਨਾਂ ਬਾਰੇ ਅਸੀਂ ਆਉਣ ਵਾਲੇ ਟਯੂਟੋਰਿਅਲਸ ਵਿਚ ਸਿੱਖਾਂਗੇ। |
04:02 | ਹੁਣ ਤੁਸੀਂ ਸਪਰੈੱਡਸ਼ੀਟ ਦੇ ਨਿਚਲੇ ਖੱਬੇ ਕੋਨੇ ਤੇ, “ਸ਼ੀਟ1”, “ਸ਼ੀਟ2” ਅਤੇ “ਸ਼ੀਟ3” ਨਾਮ ਦੀਆ ਤਿੰਨ ਸ਼ੀਟ ਟੈਬਸ ਦੇਖ ਸਕਦੇ ਹੋ। |
04:13 | ਇਹ ਟੈਬਸ ਹਰ ਸ਼ੀਟ ਨੂੰ ਐਕਸਸ ਕਰਨ ਦੇ ਸਮੱਰਥ ਬਣਾਉਂਦੇ ਹਨ, ਦਿੱਸ ਰਹੀ ਸ਼ੀਟ ਦਾ ਵਾੲ੍ਹੀਟ ਟੈਬ ਹੋਏਗਾ। |
04:21 | ਦੂਜੀ ਸ਼ੀਟ ਟੈਬ ਤੇ ਕਲਿਕ ਕਰਨ ਤੇ ਉਹ ਵਿਸ਼ੇਸ਼ ਸ਼ੀਟ ਦਿੱਸਦੀ ਹੈ ਅਤੇ ਇਸ ਦਾ ਟੈਬ ਵਾੲ੍ਹੀਟ ਹੋ ਜਾਂਦਾ ਹੈ। |
04:28 | ਸਪਰੈੱਡਸ਼ੀਟ ਦਾ ਮੇਨ ਹਿੱਸੇ ਵਿਚ ਗਰਿਡ ਰੂਪ ਵਿਚ ਕਈ ਸੈੱਲ਼ਸ ਹੁੰਦੇ ਹਨ ਜਿਹਨਾਂ ਵਿਚ ਡੇਟਾ ਪਾਇਆ ਜਾਂਦਾ ਹੈ। ਹਰ ਸੈੱਲ ਕਾਲਮ ਅਤੇ ਰੋਅ ਦੇ ਇੰਟਰਸੈਕਸ਼ਨ ਤੇ ਹੁੰਦਾ ਹੈ। |
04:41 | ਕਾਲਮਸ ਦੇ ਟੋਪ ਤੇ ਅਤੇ ਰੋਅਜ਼ ਦੇ ਸਭ ਤੋਂ ਖੱਬੇ ਪਾਸੇ, ਗ੍ਰੈ ਡੱਬਿਆਂ ਵਿਚ ਅੱਖਰ ਅਤੇ ਅੰਕ ਹਨ। ਇਹ ਕਾਲਮ ਅਤੇ ਰੋਅ ਹੈਡਰਸ ਹਨ। |
04:53 | ਕਾਲਮ “A”ਤੋਂ ਸ਼ੁਰੁ ਹੁੰਦੇ ਹਨ ਅਤੇ ਸੱਜੇ ਪਾਸੇ ਵਲ ਜਾਂਦੇ ਹਨ, ਅਤੇ ਰੋਅਜ਼ “1” ਤੋਂ ਸ਼ੁਰੂ ਹੋ ਕੇ ਨੀਚੇ ਵਲ ਜਾਂਦੇ ਹਨ। |
05:01 | ਇਹ ਕਾਲਮ ਅਤੇ ਰੋਅ ਹੈਡਰਸ ਸੈੱਲ ਰੈਫਰੈਂਸ ਬਣਾਉਂਦੇ ਹਨ ਜੋ ਕਿ “ਨੇਮ ਬੋਕਸ”ਫੀਲਡ ਵਿਚ ਦਿੱਸਦੇ ਹਨ। |
05:07 | ਕੈਲਕ ਵਿਚ ਵੱਖ-ਵੱਖ ਕੰਪੋਨੈਂਟਸ ਬਾਰੇ ਸਿੱਖਣ ਤੋਂ ਬਾਅਦ ਆਉ ਹੁਣ ਅਸੀਂ ਸਿਖਿਏ ਲਿਬਰੇਆਫਿਸ ਕੈਲਕ ਵਿਚ ਨਵਾਂ ਡਾਕਯੂਮੈਂਟ ਕਿਵੇਂ ਖੋਲ੍ਹਨਾ ਹੈ। |
05:17 | ਤੁਸੀਂ ਸਟੈਂਡਰਡ ਟੂਲਬਾਰ ਵਿਚ “New”ਆਈਕੋਨ ਤੇ ਕਲਿਕ ਕਰਕੇ ਜਾਂ ਮੈਨਯੂ ਬਾਰ ਵਿਚ “File”ਅੋਪਸ਼ਨ ਤੇ ਕਲਿਕ ਕਰਕੇ, ਫਿਰ “New”ਅੋਪਸ਼ਨ ਤੇ ਕਲਿਕ ਕਰਕੇ ਅਤੇ ਅੰਤ ਤੇ “Spreadsheet”ਤੇ ਕਲਿਕ ਕਰਕੇ ਨਵਾਂ ਡਾਕਯੂਮੈਂਟ ਖੋਲ੍ਹ ਸਕਦੇ ਹੋ। |
05:33 | ਤੁਸੀਂ ਦੇਖ ਸਕਦੇ ਹੋ ਕਿ ਦੋਨਾਂ ਕੇਸਾਂ ਵਿਚ ਨਵਾਂ ਕੈਲਕ ਵਿੰਡੋ ਖੁਲ੍ਹਦਾ ਹੈ। |
05:39 | ਹੁਣ ਅਸੀਂ ਸਿਖਾਂਗੇ ਕਿ ਸਪਰੈੱਡਸ਼ੀਟ ਵਿਚ “Personal Finance Tracker”ਕਿਵੇਂ ਬਣਾਈਏ। |
05:45 | ਆਉ ਦੇਖਦੇ ਹਾਂ ਕਿ ਸਪਰੈੱਡਸ਼ੀਟ ਵਿਚ ਕੁਝ ਸੈੱਲਸ ਵਿਚ ਡੇਟਾ ਕਿਵੇਂ ਐਂਟਰ ਕਰੀਏ। |
05:50 | ਇਸ ਲਈ ਸਪਰੈੱਡਸੀਟ ਦੀ ਪਹਿਲੀ ਸ਼ੀਟ ਵਿਚ ਦਰਸਾਏ ਸੈੱਲ A1 ਤੇ ਕਲਿਕ ਕਰੋ। |
05:56 | ਆੳ ਹੈਡਿੰਗ “SN” ਟਾਈਪ ਕਰੀਏ ਜੋ ਕਿ ਵਿਸ਼ੇ ਦੇ ਸੀਰੀਅਲ ਨੰਬਰ ਨੂੰ ਸੂਚਿਤ ਕਰਦਾ ਹੈ ਜਿਸ ਨੂੰ ਅਸੀਂ ਸਪਰੈੱਡਸ਼ੀਟ ਵਿਚ ਦਿਖਾਵਾਂਗੇ। |
06:05 | ਹੁਣ ਦਰਸਾਏ ਗਏ ਸੈੱਲ B1 ਤੇ ਕਲਿਕ ਕਰੋ ਅਤੇ ਦੂਜਾ ਹੈਡਿੰਗ “Items”ਟਾਈਪ ਕਰੋ। |
06:11 | ਸਾਰੇ ਆਈਟਮਸ ਦੇ ਨਾਮ, ਜਿੰਨਾਂ ਨੂੰ ਅਸੀਂ ਸਪਰੈੱਡਸ਼ੀਟ ਵਿਚ ਇਸਤੇਮਾਲ ਕਰਾਂਗੇ, ਇਸ ਹੈਡਿੰਗ ਵਿਚ ਹੋਣਗੇ । |
06:18 | ਉਸੇ ਤਰ੍ਹਾਂ, ਇਕ ਤੋਂ ਬਾਅਦ ਇਕ ਸੈੱਲਸ C1, D1, E1, F1 ਅਤੇ G1 ਤੇ ਕਲਿਕ ਕਰੋ ਅਤੇ ਕ੍ਰਮ ਅਨੂਸਾਰ “Cost”, “Spent”, “Received”, “Date” ਅਤੇ “Account” ਹੈਡਿੰਗ ਲਿਖੋ। |
06:33 | ਅਸੀਂ ਬਾਅਦ ਵਿਚ ਇਹਨਾ ਕਾਲਮਸ ਵਿਚ ਡੇਟਾ ਸ਼ਾਮਿਲ ਕਰਾਂਗੇ। |
06:39 | ਇਕ ਵਾਰ ਤੁਹਾਡੀ ਸਪਰੈੱਡਸ਼ੀਟ ਲਿਖ ਲੈਣ ਤੋਂ ਬਾਅਦ ਤੁਹਾਨੂੰ ਇਸਨੂੰ ਭੱਵਿਖ ਵਿਚ ਇਸਤੇਮਾਲ ਕਰਨ ਲਈ ਸੇਵ ਕਰਨੀ ਚਾਹੀਦੀ ਹੈ। |
06:44 | ਇਸ ਫਾਇਲ ਨੂੰ ਸੇਵ ਕਰਨ ਲਈ, ਮੈਨਯੂ ਬਾਰ ਵਿਚ “File” ਤੇ ਕਲਿਕ ਕਰੋ ਅਤੇ ਫਿਰ “Save As” ਆਪਸ਼ਨ ਤੇ ਕਲਿਕ ਕਰੋ। |
06:51 | ਸਕਰੀਨ ਤੇ ਇਕ ਡਾਇਲਾਗ ਬੋਕਸ ਦਿੱਸੇਗਾ ਜਿਥੇ ਤੁਹਾਨੂੰ “Name”ਫੀਲਡ ਵਿਚ ਅਪਣੀ ਫਾਇਲ ਦਾ ਨਾਮ ਐਂਟਰ ਕਰਨਾ ਜ਼ਰੂਰੀ ਹੈ। |
06:59 | ਇਸ ਲਈ “Personal Finance Tracker”ਫਾਇਲ ਦਾ ਨਾਮ ਐਂਟਰ ਕਰੋ। |
07:04 | ਨੇਮ ਫੀਲਡ ਦੇ ਨੀਚੇ ਤੁਹਾਡੇ ਕੋਲ “Save in folder” ਫੀਲਡ ਹੈ ਜਿਥੇ ਤੁਹਾਨੂੰ ਫੋਲਡਰ ਦਾ ਨਾਮ ਐਂਟਰ ਕਰਨਾ ਜ਼ਰੂਰੀ ਹੈ ਜਿਸ ਵਿਚ ਤੁਹਾਡੀ ਸੇਵ ਕੀਤੀ ਫਾਇਲ ਰਹੇਗੀ। |
07:14 | ਤਾਂ “Save in folder” ਫੀਲਡ ਵਿਚ ਡਾਉਨ ਐਰੋ ਤੇ ਕਲਿਕ ਕਰੋ। |
07:18 | ਫੋਲਡਰ ਆਪਸ਼ਨ ਦੀ ਇਕ ਸੂਚੀ ਆ ਜਾਏਗੀ । ਇਥੇ ਅਸੀਂ ਫੋਲਡਰ ਚੁਣ ਸਕਦੇ ਹਾਂ ਜਿਥੇ ਅਸੀਂ ਆਪਣੀ ਫਾਇਲ ਸੇਵ ਕਰਨਾ ਚਾਹੁੰਦੇ ਹਾਂ। |
07:26 | ਅਸੀਂ “Desktop” ਆਪਸ਼ਨ ਤੇ ਕਲਿਕ ਕਰਦੇ ਹਾਂ। |
07:28 | ਤਾਂ ਫਾਇਲ ਡੈਸਕਟਾਪ ਤੇ ਸੇਵ ਹੋਵੇਗੀ। |
07:34 | ਹੁਣ ਡਾਇਲਾਗ ਬਾਕਸ ਵਿਚ “File Type”ਆਪਸ਼ਨ ਤੇ ਕਲਿਕ ਕਰੋ। |
07:37 | ਇਹ ਤੁਹਾਨੂੰ ਫਾਇਲ ਟਾਈਪ ਜਾਂ ਫਾਇਲ ਐਕਸਟੈਨਸ਼ਨ ਦੀ ਸੂਚੀ ਦਿਖਾਉਂਦਾ ਹੈ ਜਿਸ ਵਿਚ ਤੁਸੀਂ ਆਪਣੀ ਫਾਇਲ ਸੇਵ ਕਰ ਸਕਦੇ ਹੋ। |
07:46 | ਲਿਬਰੇਆਫਿਸ ਕੈਲਕ ਵਿਚ ਡਿਫਾਲਟ ਰੂਪ ਤੋਂ ਫਾਇਲ ਟਾਈਪ “ODF Spreadsheet” ਹੈ ਜੋ dot ODS ਐਕਸਟੈਨਸ਼ਨ ਪ੍ਰਦਾਨ ਕਰਦਾ ਹੈ। |
07:56 | ODF ਦਾ ਅਰਥ ਹੈ ਅੋਪਨ ਡਾਕਯੂਮੈਂਟ ਫਾਰਮੈਟ, ਜੋ ਕਿ ਇਕ ਅੋਪਨ ਸਟੈਂਡਰਡ ਹੈ। |
08:01 | ਡੋਟ ਓਡੀਐਫ ਫਾਰਮੈਟ ਵਿਚ ਸੇਵ ਕਰਨ ਤੋਂ ਇਲਾਵਾ, ਜੋ ਕਿ ਲਿਬਰੇਆਫਿਸ ਕੈਲਕ ਵਿਚ ਖੁਲ੍ਹ ਸਕਦਾ ਹੈ, ਤੁਸੀਂ ਆਪਣੀ ਫਾਇਲ ਡੋਟ ਐਕਸਐਮਐਲ (dot xml), ਡੋਟ ਐਕਸਐਲਐਸਐਕਸ (dot xlsx) ਅਤੇ ਡੋਟ ਐਕਸਐਲਐਸ (dot xls) ਫਾਰਮੈਟ ਵਿਚ ਵੀ ਸੇਵ ਕਰ ਸਕਦੇ ਹੋ ਜੋ ਕਿ ਐਮਐਸ ਆਫਿਸ ਐਕਸਲ ਪ੍ਰੋਗਰਾਮ ਵਿਚ ਖੁਲ੍ਹ ਸਕਦੀ ਹੈ। |
08:20 | ਇਕ ਹੋਰ ਲੋਕਪ੍ਰਿਯ ਫਾਇਲ ਐਕਸਟੈਨਸ਼ਨ ਹੈ dot csv, ਜੋ ਜ਼ਿਆਦਾਤਰ ਪ੍ਰੋਗਰਾਮਸ ਵਿਚ ਅੋਪਨ ਹੁੰਦਾ ਹੈ। |
08:28 | ਇਸਦਾ ਉਪਯੋਗ ਅਕਸਰ ਸਪਰੈੱਡਸ਼ੀਟ ਡੇਟਾ ਨੂੰ ਟੈਕਸਟ ਫਾਇਲ ਫਾਰਮੈਟ ਵਿਚ ਸਟੋਰ ਕਰਨ ਲਈ ਕੀਤਾ ਜਾਂਦਾ ਹੈ, ਜੋ ਫਾਇਲ ਦਾ ਸਾਈਜ ਬਹੁਤ ਜ਼ਿਆਦਾ ਘੱਟ ਕਰਦਾ ਹੈ ਅਤੇ ਅਸਾਨੀ ਨਾਲ ਸਥਾਨਾਂਤਰਿਤ ਹੁੰਦਾ ਹੇ। |
08:38 | ਅਸੀਂ “ODF Spreadsheet”ਆਪਸ਼ਨ ਤੇ ਕਲਿਕ ਕਰਾਂਗੇ। |
08:43 | ਤੁਸੀਂ ਦੇਖੋਗੇ ਕਿ “File Type” ਆਪਸ਼ਨ ਦੇ ਠੀਕ ਅੱਗੇ, ਫਾਇਲ ਟਾਈਪ “ODF Spreadsheet”ਅਤੇ ਬਰੈਕਟ ਵਿਚ, dot ods ਦਿੱਸਦਾ ਹੈ। |
08:53 | ਸੇਵ ਬਟਨ ਤੇ ਕਲਿਕ ਕਰੋ। |
08:55 | ਇਹ ਤੁਹਾਨੂੰ ਟਾਈਟਲ ਬਾਰ ਤੇ ਤੁਹਾਡੀ ਪਸੰਦ ਦੇ ਫਾਇਲਨੇਮ ਅਤੇ ਐਕਸਟੈਨਸ਼ਨ ਦੇ ਨਾਲ ਕੇਲਕ ਵਿੰਡੋ ਤੇ ਵਾਪਸ ਲੈ ਆਉਂਦਾ ਹੈ। |
09:03 | ਉਪਰ ਦੱਸੇ ਗਏ ਫਾਰਮੈਟਸ ਤੋਂ ਇਲਾਵਾ, ਸਪਰੈੱਡਸ਼ੀਟ “ਡੋਟ ਐਚਟੀਐਮਐਲ” ਫਾਰਮੈਟ ਵਿਚ ਵੀ ਸੇਵ ਕੀਤੀ ਜਾ ਸਕਦੀ ਹੈ ਜੋ ਕਿ ਇਕ ਵੈਬ ਪੇਜ਼ ਫਾਰਮੈਟ ਹੇ। |
09:13 | ਇਹ ਉਸ ਤਰ੍ਹਾਂ ਹੀ ਹੈ ਜਿਵੇਂ ਕਿ ਪਹਿਲੇ ਸਮਝਾਇਆ ਗਿਆ ਹੈ। |
09:18 | ਤਾਂ ਮੈਨਯੂ ਬਾਰ ਵਿਚ “File”ਆਪਸਨ ਤੇ ਕਲਿਕ ਕਰੋ ਅਤੇ ਫਿਰ “Save As”ਆਪਸ਼ਨ ਤੇ ਕਲਿਕ ਕਰੋ। |
09:24 | ਹੁਣ “File Type” ਆਪਸ਼ਨ ਤੇ ਕਲਿਕ ਕਰੋ ਅਤੇ ਫਿਰ “html document” ਅਤੇ ਬਰੈਕਟਸ ਦੇ ਅੰਦਰ “OpenOffice.org Calc” ਆਪਸ਼ਨ ਤੇ ਕਲਿਕ ਕਰੋ। |
09:36 | ਇਹ ਆਪਸ਼ਨ ਡਾਕਯੂਮੈਂਟ ਨੂੰ “dot html” ਐਕਸਟੈਨਸ਼ਨ ਦਿੰਦਾ ਹੈ। |
09:41 | “ Save”ਬਟਨ ਤੇ ਕਲਿਕ ਕਰੋ। |
09:44 | ਹੁਣ ਡਾਇਲਾਗ ਬੋਕਸ ਵਿਚ “Ask when not saving in ODF format” ਆਪਸ਼ਨ ਨੂੰ ਚੁਣੋ। |
09:50 | ਅੰਤ ਵਿਚ “Keep Current Format” ਆਪਸ਼ਨ ਤੇ ਕਲਿਕ ਕਰੋ। |
09:54 | ਤੁਸੀਂ ਦੇਖੋਗੇ ਕਿ ਡੋਟ ਐਚਟੀਐਮਐਲ ਐਕਸਟੈਨਸ਼ਨ ਨਾਲ ਡਾਕਯੂਮੈਂਟ ਸੇਵ ਹੋ ਗਿਆ ਹੈ। |
10:00 | ਇਸ ਫਾਰਮੇਟ ਦਾ ਇਸਤੇਮਾਲ ਤਾਂ ਕੀਤਾ ਜਾਂਦਾ ਹੈ ਜਦੋਂ ਅਸੀਂ ਆਪਣੀ ਸਪਰੈੱਡਸ਼ੀਟ ਨੂੰ ਵੇਬ ਪੇਜ ਦੇ ਰੂਪ ਵਿਚ ਦਿਖਾਉਣਾ ਚਾਹੁੰਦੇ ਹਾਂ, ਜਿਸਨੂੰ ਵੇਬ ਬਰਾਉਜ਼ਰ ਨਾਲ ਖੋਲ੍ਹਿਆ ਜਾ ਸਕਦਾ ਹੈ। |
10:10 | ਡਾਕਯੂਮੈਂਟ ਨੂੰ ਸਟੈਂਡਰਡ ਟੂਲ ਬਾਰ ਵਿਚ “Export Directly as PDF” ੳਾਪਸ਼ਨ ਤੇ ਕਲਿਕ ਕਰਕੇ ਪੀਡੀਐਫ ਫਾਰਮੈਟ ਵਿਚ ਐਕਸਪੋਰਟ ਕੀਤਾ ਜਾ ਸਕਦਾ ਹੈ। ਪਹਿਲਾਂ ਦੀ ਤਰ੍ਹਾਂ, |
10:20 | ਜਗਾਹ ਦੀ ਚੋਣ ਕਰੋ, ਜਿਥੇ ਤੁਸੀਂ ਸੇਵ ਕਰਨਾ ਚਾਹੁੰਦੇ ਹੋ। |
10:24 | ਵਿਕਲਪ ਵਜੋਂ ਤੁਸੀਂ ਮੈਨਯੂ ਬਾਰ ਵਿਚ “File”ਆਪਸ਼ਨ ਤੇ ਕਲਿਕ ਕਰਕੇ ਅਤੇ ਫਿਰ “Export as PDF” ਆਪਸ਼ਨ ਤੇ ਕਲਿਕ ਕਰਕੇ ਇਹ ਕਰ ਸਕਦੇ ਹੋ। |
10:33 | ਦਿੱਸਣ ਵਾਲੇ ਡਾਇਲਾਗ ਬੋਕਸ ਵਿਚ “Export” ਆਪਸ਼ਨ ਤੇ ਕਲਿਕ ਕਰੋ ਅਤੇ ਫਿਰ “Save” ਬਟਨ ਤੇ ਕਲਿਕ ਕਰੋ। |
10:40 | ਇਕ ਪੀਡੀਐਫ ਫਾਇਲ ਬਣੇਗੀ।
|
10:44 | ਆਉ ਫਾਇਲ ਅਤੇ ਫਿਰ ਕਲੋਜ਼ ਤੇ ਕਲਿਕ ਕਰ ਕੇ ਡਾਕਯੂਮੈਂਟ ਨੂੰ ਬੰਦ ਕਰੀਏ। |
10:50 | ਅੱਗੇ ਅਸੀਂ ਸਿੱਖਾਂਗੇ ਕਿ ਲਿਬਰਆਫਿਸ ਕੈਲਕ ਵਿਚ ਮੌਜੂਦਾ ਡਾਕਯੂਮੈਂਟ ਨੂੰ ਅੋਪਨ ਕਿਵੇਂ ਕਰਨਾ ਹੈ। |
10:56 | ਇਕ ਮੌਜੂਦਾ ਡਾਕਯੂਮੈਂਟ ਨੂੰ ਅੋਪਨ ਕਰਨ ਲਈ ਸਭ ਤੋਂ ਉਪਰ ਮੈਨਯੂ ਬਾਰ ਵਿਚ “File”ਮੈਨਯੂ ਤੇ ਕਲਿਕ ਕਰੋ ਅਤੇ ਫਿਰ “Open”ਆਪਸ਼ਨ ਤੇ ਕਲਿਕ ਕਰੋ। |
11:06 | ਸਕਰੀਨ ਤੇ ਇਕ ਡਾਇਲਾਗ ਬੋਕਸ ਦਿੱਸੇਗਾ। |
11:09 | ਇਥੇ ਉਹ ਫੋਲਡਰ ਲੱਭੋ ਜਿਥੇ ਤੁਸੀਂ ਆਪਣਾ ਡਾਕਯੂਮੈਂਟ ਸੇਵ ਕੀਤਾ ਸੀ। |
11:14 | ਤਾਂ ਡਾਇਲਾਗ ਬੋਕਸ ਦੇ ਉਪਰਲੇ ਖੱਬੇ ਕੋਨੇ ਤੇ ਸਮਾਲ ਪੈਨਸਿਲ ਬਟਨ ਤੇ ਕਲਿਕ ਕਰੋ। ਇਸ ਦਾ ਨਾਮ “Type a file name” ਹੈ। |
11:23 | ਇਹ “Location Bar” ਫੀਲਡ ਨੂੰ ਅੋਪਨ ਕਰਦਾ ਹੈ। |
11:25 | ਇਥੇ ਫਾਇਲ ਦਾ ਨਾਮ ਟਾਈਪ ਕਰੋ ਜਿਸ ਨੂੰ ਤੁਸੀਂ ਲੱਭ ਰਹੇ ਹੋ। |
11:30 | ਤਾਂ ਅਸੀਂ ਫਾਇਲ ਦਾ ਨਾਮ “Personal Finance Tracker” ਟਾਈਪ ਕਰਦੇ ਹਾਂ। |
11:35 | ਹੁਣ ਦਿਸ ਰਹੀ ਫਾਇਲ ਨੇਮਸ ਸੂਚੀ ਵਿਚੋਂ “Personal Finance Tracker dot ODS” ਚੁਣੋ। |
11:43 | ਹੁਣ “Open” ਬਟਨ ਤੇ ਕਲਿਕ ਕਰੋ। |
11:45 | ਤੁਸੀਂ ਦੇਖੋਗੇ ਕਿ ਫਾਇਲ “Personal Finance Tracker dot ODS” ਅੋਪਨ ਹੁੰਦੀ ਹੈ। |
11:51 | ਵਿਕਲਪ ਵਜੋਂ, ਸਭ ਤੋਂ ਉਪਰ ਟੂਲਬਾਰ ਵਿਚ “Open” ਆਈਕੋਨ ਤੇ ਕਲਿਕ ਕਰਕੇ ਅਤੇ ਅਗਲੀ ਕਾਰਵਾਈ ਉਸੀ ਤਰ੍ਹਾਂ ਕਰ ਕੇ ਤੁਸੀਂ ਮੌਜੂਦਾ ਫਾਇਲ ਅੋਪਨ ਕਰ ਸਕਦੇ ਹੋ। |
12:02 | ਤੁਸੀਂ ਫਾਇਲਸ ਨੂੰ “dot xls” ਅਤੇ “dot xlsx” ਐਕਸਟੈਨਸ਼ਨ ਵਿਚ ਵੀ ਅੋਪਨ ਕਰ ਸਕਦੇ ਹੋ ਜੋ ਕੈਲਕ ਵਿਚ ਮਾਈਕਰੋਸੋਫਟ ਐਕਸਲ ਦੁਆਰਾ ਇਸਤੇਮਾਲ ਕੀਤੀ ਗਈ ਹੈ। |
12:13 | ਅੱਗੇ ਤੁਸੀਂ ਵੇਖੋਗੇ ਕਿ ਉਸੀ ਫਾਇਲਨੇਮ ਤਹਿਤ ਫਾਇਲ ਵਿਚ ਬਦਲਾਉ ਅਤੇ ਸੇਵ ਕਿਵੇਂ ਕਰੀਏ। |
12:20 | ਤਾਂ ਚਲੋ ਹੈਡਿੰਗਸ ਨੁੰ ਬੋਲਡ ਕਰ ਕੇ ਅਤੇ ਫੋਂਟ ਸਾਈਜ ਵਧਾ ਕੇ ਫਾਇਲ ਵਿਚ ਬਦਲਾਉ ਕਰੀਏ। |
12:26 | ਤਾਂ ਫਿਰ ਪਹਿਲਾਂ ਦਿਤੇ ਗਏ ਸੈੱਲ A1 ਤੇ ਕਲਿਕ ਕਰੋ।ਮਾਉਸ ਦੇ ਖੱਬੇ ਬਟਨ ਤੇ ਕਲਿਕ ਕਰ ਕੇ “SN”, “Cost”, “Spent”, “Received”, “Date” ਅਤੇ “Account” ਹੈਡਿੰਗਸ ਚੁਣੋ ਅਤੇ ਫਿਰ ਇਸ ਨੂੰ ਸਾਰੇ ਹੈਡਿੰਗਸ ਨਾਲ ਡ੍ਰੈਗ ਕਰੋ। |
12:42 | ਇਹ ਟੈਕਸਟ ਨੂੰ ਚੁਣੇਗਾ ਅਤੇ ਇਸਨੂੰ ਚਿਨ੍ਹਿਤ ਕਰੇਗਾ। ਹੁਣ ਖੱਬੇ ਮਾਉਸ ਬਟਨ ਛੱਡ ਦਿਉ। ਟੈਕਸਟ ਅਜੇ ਵੀ ਚਿਨ੍ਹਿਤ ਹੀ ਰਹੇਗਾ। ਹੁਣ ਸਟੈਂਡਰਡ ਟੂਲਬਾਰ ਵਿਚੋਂ “Bold” ਆਈਕੋਨ ਤੇ ਕਲਿਕ ਕਰੋ। |
12:56 | ਇਸ ਤਰ੍ਹਾਂ ਹੈਡਿੰਗਸ ਬੋਲਡ ਹੋ ਜਾਂਦੀਆ ਹਨ। |
12:59 | ਆਉ ਹੁਣ ਹੈਡਿੰਗਸ ਦਾ ਫੋਂਟ ਸਾਈਜ ਵਧਾਉਂਦੇ ਹਾਂ। |
13:03 | ਇਸ ਲਈ ਹੈਡਿੰਗਸ ਸਲੈਕਟ ਕਰੋ ਅਤੇ ਟੂਲਬਾਰ ਵਿਚੋਂ “Font Size” ਫੀਲਡ ਤੇ ਕਲਿਕ ਕਰੋ। |
13:09 | ਡਰਾਪ ਡਾਉਨ ਮੈਨਯੂ ਵਿਚੋਂ “14” ਚੁਣੋ। |
13:13 | ਤੁਸੀਂ ਵੇਖੋਗੇ ਕਿ ਹੈਡਿੰਗਸ ਦਾ ਫੋਂਟ ਸਾਈਜ ਵੱਧ ਗਿਆ ਹੈ। |
13:17 | ਆਉ ਹੁਣ ਇਸਤੇਮਾਲ ਕੀਤਾ ਗਿਆ ਫੋਂਟ ਸਟਾਈਲ ਬਦਲਦੇ ਹਾਂ। |
13:21 | ਇਸ ਲਈ “Font Name”ਫੀਲਡ ਵਿਚ ਡਾਉਨ ਐਰੋ ਤੇ ਕਲਿਕ ਕਰੋ ਅਤੇ ਫਿਰ “Bitstream Charter”ਫੋਂਟ ਨੇਮ ਚੁਣੋ। |
13:31 | ਜਰੂਰੀ ਬਦਲਾਉ ਕਰਨ ਤੋਂ ਬਾਅਦ “Save”ਆਈਕੋਨ ਤੇ ਕਲਿਕ ਕਰੋ। |
13:36 | ਤੁਸੀਂ ਆਪਣਾ ਡਾਕਯੂਮੈਂਟ ਸੇਵ ਕਰਨ ਤੋਂ ਬਾਅਦ, ਜੇ ਬੰਦ ਕਰਨਾ ਚਾਹੁੰਦੇ ਹੋ, ਤਾਂ ਮੈਨਯੂ ਬਾਰ ਵਿਚ “File”ਮੈਨਯੂ ਤੇ ਕਲਿਕ ਕਰੋ ਅਤੇ ਫਿਰ “Close” ਆਪਸ਼ਨ ਤੇ ਕਲਿਕ ਕਰੋ। |
13:46 | ਇਹ ਤੁਹਾਡੀ ਫਾਇਲ ਬੰਦ ਕਰ ਦਏਗਾ। |
13:50 | ਹੁਣ ਅਸੀਂ ਲਿਬਰੇਆਫਿਸ ਕੈਲਕ ਦੇ ਸਪੋਕਨ ਟਯੂਟੋਰਿਅਲ ਦੇ ਅੰਤ ਤੇ ਆ ਗਏ ਹਾਂ। |
13:54 | ਸੰਖੇਪ ਵਿਚ, ਅਸੀਂ ਸਿੱਖਿਆ ਹੈ : |
13:57 | ਲਿਬਰੇਆਫਿਸ ਕੈਲਕ ਦੀ ਜਾਣ-ਪਛਾਣ। |
14:01 | ਲਿਬਰੇਆਫਿਸ ਕੈਲਕ ਵਿਚ ਵੱਖ-ਵੱਖ ਟੂਲਬਾਰਸ। |
14:04 | ਕੈਲਕ ਵਿਚ ਨਵਾਂ ਡਾਕਯੂਮੈਂਟ ਕਿਵੇਂ ਅੋਪਨ ਕਰੀਏ। |
14:07 | ਮੌਜੂਦਾ ਡਾਕਯੂਮੈਂਟ ਕਿਵੇਂ ਅੋਪਨ ਕਰੀਏ। |
14:10 | ਕੈਲਕ ਵਿਚ ਡਾਕਯੂਮੈਂਟ ਸੇਵ ਅਤੇ ਕਲੋਜ਼ ਕਿਵੇਂ ਕਰੀਏ। |
14:14 | ਵਿਆਪਕ ਅਸਾਈਨਮੈਂਟ
ਕੈਲਕ ਵਿਚ ਇਕ ਨਵਾਂ ਡਾਕਯੂਮੈਂਟ ਖੋਲ੍ਹੋ। |
14:20 | ਇਸਨੂੰ “Spreadsheet Practice.ods” ਨਾਮ ਨਾਲ ਸੇਵ ਕਰੋ। |
14:25 | “ Serial Number”, “Name”, “Department” ਅਤੇ “Salary” ਨਾਮ ਨਾਲ ਹੈਡਿੰਗਸ ਲਿਖੋ। |
14:31 | ਹੈਡਿੰਗਸ ਨੂੰ ਅੰਡਰਲਾਈਨ ਕਰੋ। ਹੈਡਿੰਗਸ ਦਾ ਫੋਂਟ ਸਾਈਜ਼ ਵਧਾ ਕੇ 16 ਕਰੋ। ਫਾਇਲ ਕਲੋਜ਼ ਕਰੋ। |
14:39 | ਨੀਚੇ ਦਿਤੇ ਗਏ ਲਿੰਕ ਤੇ ਉਪਲੱਭਦ ਵੀਡੀਉ ਵੇਖੋ। |
14:42 | ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ। |
14:45 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
14:49 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ |
14:52 | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ। |
14:59 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। |
15:00 | ਜਿਆਦਾ ਜਾਣਕਾਰੀ ਲਈ, contact at spoken hyphen tutorial dot org ਤੇ ਲਿਖ ਕੇ ਸੰਪਰਕ ਕਰੋ। |
15:05 | ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ। |
15:10 | ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ “ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ ਕਰਦਾ ਹੈ। |
15:17 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ। |
15:21 | spoken hyphen tutorial dot org slash NMEICT hyphen Intro |
15:28 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਆਈ.ਆਈ.ਟੀ. ਬੰਬੇ ਵਲੋਂ ਹੁਣ ਗਗਨ ਦੀਪ ਕੌਰ ਵਿਦਾ ਲਏਗੀ। ਸ਼ਾਮਲ ਹੋਣ ਲਈ ਧੰਨਵਾਦ। |