LibreOffice-Suite-Calc/C2/Working-with-Cells/Punjabi

From Script | Spoken-Tutorial
Revision as of 00:47, 1 December 2013 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
VISUAL CUE NARRATION
00:00 ਲਿਬਰੇਆਫਿਸ ਕੈਲਕ - ਸੈੱਲਸ ਨਾਲ ਕੰਮ ਕਰਨ ਦੇ ਸਪੋਕਨ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:06 ਇਸ ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ:
00:08 ਸਪਰੈੱਡਸ਼ੀਟ ਵਿਚ ਅੰਕੜੇ, ਸ਼ਬਦ, ਸ਼ਬਦ ਦੇ ਰੂਪ ਵਿਚ ਅੰਕੜੇ, ਮਿਤੀ ਅਤੇ ਵਕਤ ਕਿਵੇਂ ਐਂਟਰ ਕਰਨਾ ਹੈ।
00:16 ਫੋਰਮੈਟ ਸੈੱਲਸ ਡਾਇਲਾਗ ਬੋਕਸ ਨੂੰ ਕਿਵੇਂ ਇਸਤੇਮਾਲ ਕਰਨਾ ਹੈ।
00:19 ਸੈੱਲਸ ਅਤੇ ਵੱਖ-ਵੱਖ ਸ਼ੀਟਸ ਦੇ ਵਿਚ ਸੰਚਾਲਨ ਕਿਵੇਂ ਕਰਨਾ ਹੈ।
00:23 ਰੋਅਜ਼, ਕਾਲਮਸ ਅਤੇ ਸ਼ੀਟਸ ਵਿਚ ਚੀਜ਼ਾਂ (items) ਦੀ ਚੋਣ (select ) ਕਿਵੇਂ ਕਰਨੀ ਹੈ।
00:29 ਅਸੀਂ ਅਪਰੇਟਿੰਗ ਸਿਸਟਮ ਵਜੋਂ ਉਬੰਤੂ 10.04 ਅਤੇ ਲਿਬਰੇਆਫਿਸ ਸੂਟ 3.3.4 ਵਰਤਾਂਗੇ।
00:39 ਆਉ ਪਹਿਲਾਂ ਸਿਖੀਏ ਕਿ ਸੈੱਲਸ ਵਿਚ ਡਾਟਾ ਕਿਵੇਂ ਐਂਟਰ ਕਰਨਾ ਹੈ।
00:43 ਅਸੀਂ ਆਪਣੀ “ਪਰਸਨਲ ਫਾਇਨਾਂਸ ਟਰੈੱਕਰ ਡੋਟ ਓਡੀਐਸ” (“personal finance tracker.ods”) ਫਾਇਲ ਖੋਲ੍ਹਾਂਗੇ।
00:49 ਤੁਸੀਂ ਕਿਸੇ ਵੀ ਵਿਸ਼ੇਸ਼ ਸੈੱਲ ਵਿਚ ਸ਼ਬਦ ਟਾਈਪ ਕਰ ਸਕਦੇ ਹੋ। ਸੈੱਲ ਤੇ ਕਲਿਕ ਕਰੋ ਅਤੇ ਕੀ ਬੋਰਡ ਦੀ ਵਰਤੋਂ ਨਾਲ ਸ਼ਬਦ ਟਾਈਪ ਕਰੋ।
00:59 ਸ਼ਬਦ ਆਪਣੇ-ਆਪ (by default ) ਖੱਬੇ ਪਾਸੇ ਅਲਾਈਨ ਹੁੰਦੇ ਹਨ। ਫੋਰਮੈਟਿੰਗ ਬਾਰ ਤੇ ਦਿਤੇ ਅਲਾਈਨਮੈਂਟ ਟੈਬਸ ਤੇ ਕਲਿਕ ਕਰ ਕੇ ਇਸ ਨੂੰ ਬਦਲਿਆ ਜਾ ਸਕਦਾ ਹੈ।
01:08 ਆਉ ਇਸ ਨੂੰ ਅਨਡੂ (undo) ਕਰਦੇ ਹਾਂ।
01:11 ਹੁਣ ਸਪਰੈੱਡਸ਼ੀਟ ਵਿਚ ਸੈੱਲ “A1” ਤੇ ਕਲਿਕ ਕਰੋ।
01:15 ਤੁਸੀਂ ਦੇਖਦੇ ਹੋ ਕਿ ਚੁਣਿਆ ਗਿਆ ਸੈੱਲ ਚਿਨ੍ਹਿੰਤ ਹੋ ਗਿਆ ਹੈ।
01:20 ਇਥੇ ਅਸੀਂ ਪਹਿਲਾਂ ਹੀ ਕਾਲਮ ਹੈਡਿੰਗਸ ਟਾਈਪ ਕੀਤੀਆਂ ਹੋਈਆਂ ਹਨ।
01:24 “Items” ਹੈਡਿੰਗ ਦੇ ਅਧੀਨ ਅਸੀਂ ਕੁਝ ਆਈਟਮਸ ਦੇ ਨਾਮ ਟਾਈਪ ਕਰਾਂਗੇ ਜਿਵੇਂ ਕਿ “Salary”,“House rent”, “Electricity bill”, “Phone bill” ਅਤੇ “Miscellaneous”.
01:38 ਸੈੱਲ ਵਿਚ ਨੰਬਰ ਐਂਟਰ ਕਰਨ ਲਈ, ਸੈੱਲ ਤੇ ਕਲਿਕ ਕਰੋ ਅਤੇ ਨੰਬਰਜ਼ ਟਾਈਪ ਕਰੋ।
01:43 ਨੈਗਟਿਵ ਨੰਬਰ ਲਿਖਣ ਲਈ, ਨੰਬਰ ਦੇ ਅੱਗੇ ਮਾਈਨੱਸ ਦਾ ਚਿੰਨ੍ਹ ਟਾਈਪ ਕਰੋ ਜਾਂ ਉਸ ਨੂੰ ਬਰੈਕਟ ਵਿਚ ਲਿਖੋ।
01:53 ਡਿਫਾਲਟ ਰੂਪ ਵਿਚ ਨੰਬਰਜ਼ ਸੱਜੇ ਪਾਸੇ ਅਲਾਈਨ ਹੁੰਦੇ ਹਨ ਅਤੇ ਨੈਗਟਿਵ ਨੰਬਰਜ਼ ਦੇ ਅੱਗੇ ਮਾਈਨੱਸ ਦਾ ਚਿੰਨ੍ਹ ਹੁੰਦਾ ਹੈ।
02:01 ਬਦਲਾਵਾਂ ਨੂੰ ਅਨਡੂ ਕਰਦੇ ਹਾਂ।
02:04 ਹੁਣ ਸਾਡੀ “personal finance tracker.ods” ਸਪਰੈੱਡਸ਼ੀਟ ਵਿਚ ਸੀਰੀਅਲ ਨੰਬਰ ਹੈਡਿੰਗ ਜੋ ਕਿ “SN” ਨਾਲ ਦਰਸਾਈ ਹੈ, ਅਸੀਂ ਚਾਹੁੰਦੇ ਹਾਂ ਕਿ ਹਰ ਆਈਟਮ ਦਾ ਸੀਰੀਅਲ ਨੰਬਰ ਇਕ ਦੇ ਨੀਚੇ ਦੂਜਾ ਰਹੇ।
02:17 ਇਸ ਲਈ ਸੈੱਲ “A2” ਤੇ ਕਲਿਕ ਕਰੋ ਅਤੇ 1,2,3 ਨੰਬਰ ਇਕ ਦੇ ਨੀਚੇ ਦੂਜਾ ਐਂਟਰ ਕਰੋ।
02:27 ਸੀਰੀਅਲ ਨੰਬਰਜ਼ ਨੂੰ ਆਪਣੇ-ਆਪ ਭਰਨ ਲਈ ਸੈੱਲ “A4” ਤੇ ਕਲਿਕ ਕਰੋ।ਸੈੱਲ ਦੇ ਨਿਚਲੇ ਸੱਜੇ ਪਾਸੇ ਇਕ ਛੋਟਾ ਜਿਹਾ ਕਾਲਾ ਬੋਕਸ ਦਿੱਸਦਾ ਹੈ। ਇਸਨੂੰ ਸੈੱਲ “A7” ਤਕ ਡੈ੍ਗ ਕਰੋ ਅਤੇ ਫਿਰ ਮਾਉਸ ਬਟਨ ਛੱਡ ਦਿਉ।
02:42 ਤੁਸੀਂ ਵੇਖੋਗੇ ਕਿ ਸੈੱਲ “A5” ਤੋਂ “A7” ਤਕ ਅਗਲੇ ਸੀਰੀਅਲ ਨੰਬਰਜ਼ ਆ ਜਾਂਦੇ ਹਨ।
02:51 ਆਈਟਮਸ ਦੇ ਸੀਰੀਅਲ ਨੰਬਰ ਐਂਟਰ ਕਰਨ ਤੋਂ ਬਾਅਦ, ਹੁਣ ਅਸੀਂ “Cost” ਹੈਡਿੰਗ ਦੇ ਨੀਚੇ ਹਰ ਆਈਟਮ ਦਾ ਮੁੱਲ ਜਾਂ ਕਾਸਟ ਐਂਟਰ ਕਰਾਂਗੇ।
02:59 ਹੁਣ ਅਸੀਂ ਸੈੱਲ “C3” ਤੇ ਕਲਿਕ ਕਰਾਂਗੇ ਅਤੇ “House rent” ਦਾ ਖਰਚਾ “Rupees 6000” ਟਾਈਪ ਕਰਾਂਗੇ।
03:07 ਹੁਣ, ਜੇ ਅਸੀਂ ਨੰਬਰ ਦੇ ਅੱਗੇ ਰੁਪਏ ਦਾ ਚਿੰਨ੍ਹ ਪਾਣਾ ਹੋਵੇ ਤਾਂ ਕੀ ਕਰੀਏ?
03:11 ਮੰਨ ਲਉ ਕਿ ਅਸੀਂ “Electricity bill” ਲਈ “Rupees 800” ਐਂਟਰ ਕਰਨਾ ਚਾਹੂੰਦੇ ਹਾਂ। ਤਾਂ ਸੈੱਲ C4 ਤੇ ਰਾਈਟ ਕਲਿਕ ਕਰੋ ਅਤੇ “Format Cells” ਅੋਪਸ਼ਨ ਤੇ ਕਲਿਕ ਕਰੋ।
03:23 ਇਹ “Format Cells” ਡਾਇਲਾਗ ਬੋਕਸ ਖੋਲ੍ਹੇਗਾ।
03:27 ਪਹਿਲਾ ਟੈਬ “Numbers” ਹੈ। ਜੇ ਪਹਿਲਾਂ ਹੀ ਇਹ ਨਹੀਂ ਚੁਣਿਆ ਹੋਇਆ ਤਾਂ ਇਸ ਤੇ ਕਲਿਕ ਕਰੋ।
03:32 “Category” ਦੇ ਅਧੀਨ ਅਸੀਂ ਅੱਲਗ-ਅੱਲਗ ਵਰਗ ਦੇਖ ਸਕਦੇ ਹਾਂ ਜਿਵੇਂ ਕਿ Number, Percent, Currency, Date, Time ਅਤੇ ਕਈ ਹੋਰ।
03:41 ਆਉ Currency ਚੁਣੀਏ।
03:44 ਹੁਣ Format ਆਪਸ਼ਨ ਅਧੀਨ ਡਾਉਨ ਐਰੋ ਤੇ ਕਲਿਕ ਕਰੋ। ਇਹ ਸੰਸਾਰ ਦੇ ਵੱਖ-ਵੱਖ ਮੁਦਰਾ ਚਿੰਨ੍ਹ ਦਰਸਾਏਗਾ।
03:53 ਆਉ ਸਕਰੋਲ ਕਰੀਏ ਅਤੇ INR Rupees English India ਚੁਣੀਏ। ਡੀਫਾਲਟ ਰੂਪ ਨਾਲ ਡਰਾਪਡਾਉਨ ਵਿਚ, Rupee 1234 ਚੁਣਿਆ ਹੋਇਆ ਹੈ।
04:04 ਤੁਸੀਂ ਸੱਜੇ ਪਾਸੇ ਛੋਟੇ ਜਿਹੇ ਪ੍ਰੀਵਿਊ ਏਰੀਆ ਵਿਚ ਇਸਦਾ ਪ੍ਰੀਵਿਊ ਦੇਖ ਸਕਦੇ ਹੋ।
04:10 ਅੋਪਸ਼ਨ ਦੇ ਅਧੀਨ, ਸਾਡੇ ਕੋਲ ਡੈਸੀਮਲ ਪਲੇਸਿਸ (Decimal places) ਅਤੇ Leading zeroes ਜੋੜਨ ਦਾ ਵਿਕਲਪ ਹੈ।
04:20 ਧਿਆਨ ਦਿਉ ਕਿ ਜਿਵੇਂ ਹੀ ਅਸੀਂ ਜ਼ੀਰੋ ਦੀ ਸੰਖਿਆ ਵਧਾਉਂਦੇ ਹਾਂ, ਫਾਰਮੈਟ ਵਿਚ ਕੀਤੀ ਗਈ ਚੋਣ ਬਦਲ ਕੇ Rupees 1,234 decimal zero zero ਹੋ ਜਾਦੀ ਹੈ ਜੋ ਕਿ ਦੋ ਦਸ਼ਮਲਵ ਦੀ ਜਗਾਹ ਨੂੰ ਦਰਸਾਉਂਦੀ ਹੈ।
04:35 ਧਿਆਨ ਦਿਉ ਕਿ ਬਦਲਾਉ ਪ੍ਰੀਵਿਊ ਏਰੀਆ ਵਿਚ ਦਿੱਸਦਾ ਹੈ।
04:40 ਹਰ ਹਜ਼ਾਰ ਤੋਂ ਬਾਅਦ ਕੋਮਾ ਸੇਪਰੈਟਰ ਜੋੜਨ ਲਈ Thousands separator ਤੇ ਕਲਿਕ ਕਰੋ। ਫਿਰ ਤੋਂ ਪ੍ਰੀਵਿਊ ਏਰੀਆ ਵਿਚ ਬਦਲਾਉ ਦੇਖੋ।
04:50 ਤੁਸੀਂ ਫੋਂਟ ਟੈਬ ਤੇ ਕਲਿਕ ਕਰਕੇ ਫੋਂਟ ਸਟਾਈਲ ਬਦਲ ਸਕਦੇ ਹੋ। ਇਸ ਵਿਚ ਫੋਂਟ, ਟਾਈਪਫੇਸ ਅਤੇ ਸਾਈਜ਼ ਲਈ ਕਈ ਅੋਪਸ਼ਨਸ ਹਨ।
05:00 Font Effects ਅਤੇ ਹੋਰ ਟੈਬਸ ਤੇ ਜਾ ਕੇ ਤੁਸੀਂ ਹੋਰ ਜ਼ਿਆਦਾ ਸਿੱਖ ਸਕਦੇ ਹੋ।
05:05 Alignment ਟੈਬ ਦੀ ਅੋਪਸ਼ਨਸ ਬਾਰੇ ਅਸੀਂ ਅਗਲੇ ਟਯੂਟੋਰਿਅਲ ਵਿਚ ਸਿੱਖਾਂਗੇ।
05:11 ਆਉ OK ਤੇ ਕਲਿਕ ਕਰੀਏ।
05:15 ਆਉ 800 ਟਾਈਪ ਕਰਕੇ ਐਂਟਰ ਦਬਾਈਏ। ਤੁਸੀਂ ਦੇਖੋਗੇ ਨੰਬਰ 800 ਦੋ ਦਸ਼ਮਲਵ ਜਗਾਹ ਨਾਲ Rupees 800 ਦਿਖਾਈ ਦੇ ਰਿਹਾ ਹੈ।
05:26 ਆਉ ਹੁਣ C5 ਤੋਂ C7 ਤਕ ਦੀ ਚੋਣ ਕਰੀਏ। ਕੰਟਰੋਲ ਬਟਨ ਨੂੰ ਦਬਾਉ ਅਤੇ ਸੈੱਲ G2 ਦੀ ਵੀ ਚੋਣ ਕਰੋ। ਧਿਆਨ ਦਿਉ ਕਿ ਸਾਰੇ ਚੁਣੇ ਗਏ ਸੈੱਲਸ ਚਿੰਨ੍ਹਿਤ ਹਨ।
05:39 ਕਿਸੇ ਵੀ ਚਿੰਨ੍ਹਿਤ ਸੈੱਲ ਤੇ ਰਾਈਟ ਕਲਿਕ ਕਰੋ ਅਤੇ Format Cells ਚੁਣੋ।
05:46 ਪਹਿਲਾਂ ਦੀ ਤਰ੍ਹਾਂ ਸਾਰੇ ਅੋਪਸ਼ਨ ਚੁਣੋ। OK ਤੇ ਕਲਿਕ ਕਰੋ।
05:51 ਹੁਣ ਅਸੀਂ ਬਾਕੀ ਸਾਰੇ ਆਈਟਮਸ ਦੇ ਖਰਚੇ ਇਕ ਦੇ ਨੀਚੇ ਇਕ ਟਾਈਪ ਕਰਾਂਗੇ ਜਿਵੇਂ ਕਿ, “Phone bill” ਦੇ “Rupees 600”, “Laundry” charges ਲਈ “Rupees 300” ਅਤੇ “Rupees 2000” “Miscellaneous” ਯਾਨੀ ਬਾਕੀ ਖਰਚਿਆਂ ਲਈ।
06:06 “Accounts” ਹੈਡਿੰਗ ਅਧੀਨ ਅਸੀਂ ਮਹੀਨੇ ਦੀ ਸੈਲਰੀ “Rupees 30000” ਟਾਈਪ ਕਰਾਂਗੇ।
06:13 ਕੈਲਕ ਵਿਚ ਮਿਤੀ ਐਂਟਰ ਕਰਨ ਲਈ ਸੈੱਲ ਚੁਣੋ ਅਤੇ date ਟਾਈਪ ਕਰੋ।
06:18 ਤੁਸੀਂ ਮਿਤੀ ਦੇ ਐਲੀਮੈਂਟਸ ਨੂੰ ਅੱਲਗ ਕਰਨ ਲਈ ਫਾਰਵਰਡ ਸਲੈਸ਼ ਜਾਂ ਹਾਈਫਨ ਵਰਤ ਸਕਦੇ ਹੋ ਜਾਂ ਟੈਕਸਟ ਜਿਵੇਂ ਕਿ 10 October 2011ਵਰਤ ਸਕਦੇ ਹੋ.
06:27 ਕੈਲਕ ਕਈ ਤਰ੍ਹਾ ਦੇ date ਫਾਰਮੈਟਸ ਨੂੰ ਪਛਾਣਦਾ ਹੈ।
06:32 ਵਿਕਲਪ ਦੇ ਤੌਰ ਵਿਚ ਤੁਸੀਂ ਸੈੱਲ ਤੇ ਰਾਈਟ ਕਲਿਕ ਕਰੋ ਅਤੇ “Format Cells” ਅੋਪਸ਼ਨ ਚੁਣੋ।
06:38 category ਅਧੀਨ “Date” ਚੁਣੋ ਅਤੇ “Format” ਅਧੀਨ ਪਸੰਦੀਦਾ ਫਾਰਮੈਟ ਚੁਣੋ। ਮੈਂ 12, 31, 1999 ਚੁਣਾਂਗੀ। ਪ੍ਰੀਵਿਊ ਏਰੀਆ ਵਿਚ ਡਿਸਪਲੇ ਦੇਖੋ।
06:51 ਫਾਰਮੈਟ ਕੋਡ MM, DD ਅਤੇ YYYY ਦੇ ਰੂਪ ਵਿਚ ਨੀਚੇ ਵੀ ਦਿੱਸਦਾ ਹੈ। ਲੋੜ ਅਨੂਸਾਰ ਤੁਸੀਂ Format code ਬਦਲ ਸਕਦੇ ਹੋ।
07:02 ਮੈਂ DD, MM ਅਤੇ YYYY ਟਾਈਪ ਕਰਾਂਗੀ। ਪ੍ਰੀਵਿਊ ਏਰੀਆ ਵਿਚ ਬਦਲਾਵਾਂ ਤੇ ਧਿਆਨ ਦਿਉੋ।

OK ਤੇ ਕਲਿਕ ਕਰੋ।

07:12 ਕੈਲਕ ਵਿਚ ਟਾਈਮ ਐਂਟਰ ਕਰਨ ਲਈ, ਸੈੱਲ ਚੁਣੋ ਅਤੇ ਟਾਈਮ ਟਾਈਪ ਕਰੋ।
07:18 ਤੁਸੀਂ ਟਾਈਮ ਦੇ ਐਲੀਮੈਂਟਸ ਨੂੰ colons ਨਾਲ ਅੱਲਗ ਕਰ ਸਕਦੇ ਹੋ ਜਿਵੇਂ ਕਿ 10 colon 43 colon 20.
07:24 ਵਿਕਲਪ ਦੇ ਤੌਰ ਵਿਚ ਤੁਸੀਂ ਸੈੱਲ ਤੇ ਰਾਈਟ ਕਲਿਕ ਕਰੋ ਅਤੇ “Format Cells” ਅੋਪਸ਼ਨ ਚੁਣੋ।
07:31 category ਅਧੀਨ “Time” ਚੁਣੋ ਅਤੇ “Format” ਵਿਚੋਂ ਪੰਸਦੀਦਾ ਫਾਰਮੈਟ ਚੁਣੋ। ਮੈਂ 13, 37, 46 ਚੁਣਾਂਗੀ। ਪ੍ਰੀਵਿਊ ਏਰੀਆ ਵਿਚ ਡਿਸਪਲੇ ਦੇਖੋ।
07:43 ਫਾਰਮੈਟ ਕੋਡ HH:MM:SS ਦੇ ਰੂਪ ਵਿਚ ਨੀਚੇ ਵੀ ਦਿੱਸ ਰਿਹਾ ਹੈ। ਲੋੜ ਅਨੂਸਾਰ ਤੁਸੀਂ Format code ਬਦਲ ਸਕਦੇ ਹੋ।ਮੈਂ HH:MM ਟਾਈਪ ਕਰਾਂਗੀ।
07:57 ਪ੍ਰੀਵਿਊ ਏਰੀਆ ਵਿਚ ਬਦਲਾਉ ਦੇਖੋ।

OK ਤੇ ਕਲਿਕ ਕਰੋ।

08:03 ਆਉ ਬਦਲਾਵਾਂ ਨੂੰ ਅਨਡੂ ਕਰੀਏ।
08:06 ਕੈਲਕ ਵਿਚ ਟੈਕਸਟ, ਨੰਬਰਜ਼ ਅਤੇ ਮਿਤੀ ਕਿਵੇਂ ਲਿਖੀਏ,ਸਿੱਖਣ ਤੋਂ ਬਾਅਦ, ਹੁਣ ਅਸੀਂ ਸਿੱਖਾਂਗੇ ਕਿ ਸਪਰੈੱਡਸ਼ੀਟ ਵਿਚ ਇਕ ਸੈੱਲ ਤੋਂ ਦੂਜੇ ਸੈੱਲ ਅਤੇ ਇਕ ਸ਼ੀਟ ਤੋਂ ਦੂਜੀ ਸ਼ੀਟ ਵਿਚ ਕਿਵੇਂ ਜਾਈਏ।
08:17 ਇਸ ਲਈ ਪਹਿਲਾਂ ਅਸੀਂ ਵੇਖਾਂਗੇ ਕਿ ਸਪਰੈੱਡਸ਼ੀਟ ਵਿਚ ਇਕ ਸੈੱਲ ਤੋਂ ਦੂਜੇ ਸੈੱਲ ਤੇ ਕਿਵੇਂ ਜਾਈਏ।
08:23 ਤੁਸੀਂ ਕਰਸਰ ਨਾਲ ਕਿਸੇ ਵੀ ਸੈੱਲ ਤੇ ਕਲਿਕ ਕਰਕੇ, ਉਸ ਸੈੱਲ ਤੇ ਜਾ ਸਕਦੇ ਹੋ।
08:29 ਤੁਸੀਂ ਵੇਖੋਗੇ ਕਿ ਵਿਸ਼ੇਸ ਸੈੱਲ ਚਿੰਨ੍ਹਿਤ ਹੋ ਗਿਆ ਹੈ।
08:32 ਕਿਸੇ ਵਿਸ਼ੇਸ਼ ਸੈੱਲ ਤੇ ਜਾਣ ਦਾ ਇਕ ਹੋਰ ਤਰੀਕਾ ਹੈ, ਸੈੱਲ ਰੈਫਰੈਂਸ ਦਾ ਉਪਯੋਗ ਕਰਨਾ।
08:38 “Name Box” ਦੇ ਸੱਜੇ ਪਾਸੇ ਕਾਲੇ ਰੰਗ ਦੇ ਛੋਟੇ ਡਾਉਨ ਐਰੋ ਤੇ ਕਲਿਕ ਕਰੋ।
08:43 ਹੁਣ ਜਿਸ ਸੈੱਲ ਤੇ ਤੁਸੀਂ ਜਾਣਾ ਚਾਹੁੰਦੇ ਹੋ ਉਸ ਸੈੱਲ ਦਾ ਸੈੱਲ ਰੈਫਰੈਂਸ ਟਾਈਪ ਕਰੋ ਅਤੇ ਐਂਟਰ ਦਬਾਉ।
08:49 ਤੁਸੀਂ “Name box” ਵਿਚ ਕਲਿਕ ਕਰ ਕੇ, ਮੌਜੂਦਾ ਸੈੱਲ ਰੈਫਰੈਂਸ ਨੂੰ ਡਿਲੀਟ ਵੀ ਕਰ ਸਕਦੇ ਹੋ ਅਤੇ ਤੁਹਾਨੂੰ ਜਿਹੜਾ ਰੈਫਰੈਂਸ ਚਾਹੀਦਾ ਹੈ ਉਹ ਟਾਈਪ ਕਰੋ ਅਤੇ ਐਂਟਰ ਦਬਾਉ।
08:58 ਹੁਣ ਅਸੀਂ ਸਿੱਖਾਂਗੇ ਕਿ ਸਪਰੈੱਡਸ਼ੀਟ ਵਿਚ ਇਕ ਸੈੱਲ ਤੋਂ ਦੂਜੇ ਸੈੱਲ ਵਿਚ ਕਿਵੇਂ ਜਾਈਏ।
09:03 ਪਹਿਲਾ ਤਰੀਕਾ ਹੈ ਕਰਸਰ ਦਾ ਇਸਤੇਮਾਲ ਕਰਕੇ ਇਕ ਸੈੱਲ ਤੋਂ ਦੂਜੇ ਸੈੱਲ ਵਿਚ ਜਾਣਾ ।
09:09 ਕਰਸਰ ਦੇ ਇਸਤੇਮਾਲ ਨਾਲ ਫੋਕਸ (focus) ਨੂੰ ਮੂਵ ਕਰਨ ਲਈ, ਕਰਸਰ ਨੂੰ ਉਸ ਸੈੱਲ ਤੇ ਲੈ ਜਾਉ, ਜਿਥੇ ਤੁਸੀਂ ਫੋਕਸ ਚਾਹੁੰਦੇ ਹੋ ਅਤੇ ਲੈਫਟ ਮਾਉਸ ਬਟਨ ਕਲਿਕ ਕਰੋ।
09:18 ਇਹ ਨਵੇ ਸੈੱਲ ਤੇ ਫੋਕਸ ਕਰੇਗਾ।
09:22 ਇਹ ਤਰੀਕਾ ਬਹੁਤ ਉਪਯੋਗੀ ਹੈ ਜਦ ਦੋ ਸੈੱਲ ਕਾਫੀ ਦੂਰੀ ਤੇ ਹੋਣ।
09:28 ਇਕ ਤਰੀਕਾ ਹੋਰ ਹੈ- * “Tab” ਦਾ ਇਸਤੇਮਾਲ ਕਰਕੇ ਇਕ ਰੋਅ ਵਿਚ ਅਗਲੇ ਸੈੱਲ ਤੇ ਜਾ ਸਕਦੇ ਹਾਂ।
09:35 ਰੋਅ ਵਿਚ ਪਿੱਛਲੇ ਸੈੱਲ ਤੇ ਜਾਣ ਲਈ “Shift + Tab” ਦਬਾਉ।
09:39 ਕਾਲਮ ਵਿਚ ਅੱਗਲੇ ਸੈੱਲ ਤੇ ਜਾਣ ਲਈ “Enter”ਦਬਾਉ,
09:42 ਕਾਲਮ ਵਿਚ ਪਿੱਛਲੇ ਸੈੱਲ ਤੇ ਜਾਣ ਲਈ “Shift + Enter” ਦਬਾਉ।
09:46 ਅੱਗੇ ਅਸੀਂ ਸਿੱਖਾਂਗੇ ਕਿ ਕੈਲਕ ਵਿਚ ਕੀ-ਬੋਰਡ ਦੀ ਮੱਦਦ ਨਾਲ ਵੱਖ-ਵੱਖ ਸਪਰੈੱਡਸ਼ੀਟਸ ਵਿਚ ਕਿਵੇਂ ਜਾਈਏ।
09:53 ਮੌਜੂਦਾ ਸ਼ੀਟ ਦੇ ਸੱਜੇ ਪਾਸੇ ਵਾਲੀ ਸ਼ੀਟ ਤੇ ਜਾਣ ਲਈ “Control” ਪਲੱਸ “Page Down” ਕੀਜ਼ ਇੱਕਠੇ ਦਬਾਉ।
10:00 ਮੌਜੂਦਾ ਸ਼ੀਟ ਦੇ ਖੱਬੇ ਪਾਸੇ ਵਾਲੀ ਸ਼ੀਟ ਤੇ ਜਾਣ ਲਈ “Control” ਪਲੱਸ “Page Up” ਕੀਜ਼ ਇੱਕਠੇ ਦਬਾਉ।
10:08 ਕਰਸਰ ਦਾ ਇਸਤੇਮਾਲ ਕਰਕੇ ਵੀ ਤੁਸੀਂ ਇਕ ਸ਼ੀਟ ਤੋਂ ਦੂਜੀ ਸ਼ੀਟ ਵਿਚ ਜਾ ਸਕਦੇ ਹੋ।.
10:13 ਇਸ ਦੀ ਜ਼ਿਆਦਾ ਜਾਣਕਾਰੀ “Working with Sheets” ਟਿਯੂਟੋਰਿਅਲ ਵਿਚ ਉਪਲੱਭਦ ਹੈ।
10:19 ਜੇ ਤੁਹਾਡੇ ਕੋਲ ਜ਼ਿਆਦਾ ਸ਼ੀਟਸ ਹਨ ਤਾਂ ਹੋ ਸਕਦਾ ਹੈ ਕੁਝ ਸ਼ੀਟ ਟੈਬਸ ਸਕਰੀਨ ਵਿਚ ਨੀਚੇ ਹੋਰੀਜੈਂਟਲ ਸਕਰੋਲ ਬਾਰ ਵਿਚ ਛੁਪੀਆਂ ਹੋਣ।
10:28 ਜੇ ਅਜਿਹਾ ਹੈ ਤਾਂ, ਸ਼ੀਟ ਟੈਬਸ ਦੇ ਨਿਚਲੇ ਖੱਬੇ ਪਾਸੇ ਦੇ ਚਾਰ ਬਟਨ, ਟੈਬ ਨੂੰ ਵਿਊ ਵਿਚ ਲਿਆ ਸਕਦੇ ਹਨ।
10:36 ਆਉ ਬਦਲਾਵਾਂ ਨੂੰ ਅਨਡੂ ਕਰੀਏ।
10:39 ਹੁਣ ਕਰਸਰ ਨਾਲ ਜੁੜੇ ਸੈੱਲਸ ਨੂੰ ਚੁਣਨ ਲਈ, ਪਹਿਲਾਂ ਇਕ ਸੈੱਲ ਤੇ ਕਲਿਕ ਕਰੋ।
10:45 ਹੁਣ ਲੈਫਟ ਮਾਉਸ ਬਟਨ ਪੈ੍ਸ ਕਰਕੇ ਹੋਲਡ ਕਰੋ।
10:48 ਸਕਰੀਨ ਤੇ ਕਰਸਰ ਮੂਵ ਕਰੋ ਅਤੇ ਜਦ ਮਰਜ਼ੀ ਦੇ ਸੈੱਲਸ ਚਿੰਨ੍ਹਿਤ ਹੋ ਜਾਣ ਤਾਂ ਲੈਫਟ ਮਾਉਸ ਬਟਨ ਛੱਡ ਦਿਉ।

ਤੁਸੀਂ ਦੇਖੋਗੇ ਕਿ ਚੁਣੇ ਹੋਏ ਸੈੱਲਸ ਚਿੰਨ੍ਹਿਤ ਹੋ ਗਏ ਹਨ।

11:00 ਇਕ ਦੂਜੇ ਨਾਲ ਜੁੜੇ ਹੋਏ ਕਈ ਕਾਲਮਸ ਜਾਂ ਰੋਅਸ ਨੂੰ ਚੁਣਨ ਲਈ, ਗਰੁਪ ਵਿਚ ਪਹਿਲੇ ਕਾਲਮ ਜਾਂ ਰੋਅ ਤੇ ਕਲਿਕ ਕਰੋ।
11:09 ਹੁਣ “Shift” ਬਟਨ ਨੂੰ ਹੋਲਡ ਕਰੋ।
11:12 ਗਰੁਪ ਵਿਚ ਆਖਰੀ ਕਾਲਮ ਜਾਂ ਰੋਅ ਤੇ ਕਲਿਕ ਕਰੋ।
11:15 ਕਈ ਕਾਲਮਸ ਜਾਂ ਰੋਅਸ ਜੋ ਕਿ ਜੁੜੇ ਹੋਏ ਨਹੀਂ ਹਨ, ਉਹਨਾਂ ਨੂੰ ਚੁਣਨ ਲਈ, ਗਰੁਪ ਵਿਚ ਪਹਿਲੇ ਕਾਲਮ ਜਾਂ ਰੋਅ ਤੇ ਕਲਿਕ ਕਰੋ।
11:23 “Control” ਬਟਨ ਨੂੰ ਹੋਲਡ ਕਰੋ ਅਤੇ “Control” ਬਟਨ ਹੋਲਡ ਕੀਤਿਆਂ ਹੋਇਆ, ਬਾਕੀ ਦੇ ਸਾਰੇ ਕਾਲਮਸ ਅਤੇ ਰੋਅਸ ਤੇ ਕਲਿਕ ਕਰੋ।
11:31 ਕਈ ਜੁੜੀਆਂ ਸ਼ੀਟਸ ਨੂੰ ਚੁਣਨ ਲਈ, ਪਹਿਲਾਂ ਮਰਜ਼ੀ ਦੀ ਸ਼ੀਟ ਟੈਬ ਤੇ ਕਲਿਕ ਕਰੋ।
11:39 ਹੁਣ ਮਰਜ਼ੀ ਦੀ ਆਖਰੀ ਸ਼ੀਟ ਲਈ, ਕਰਸਰ ਨੂੰ ਸ਼ੀਟ ਟੈਬ ਤੇ ਮੂਵ ਕਰੋ।
11:43 “Shift” ਬਟਨ ਹੋਲਡ ਕਰੋ ਅਤੇ ਸ਼ੀਟ ਟੈਬ ਤੇ ਕਲਿਕ ਕਰੋ।
11:48 ਇਹਨਾਂ ਦੋਹਾਂ ਸ਼ੀਟਸ ਦੇ ਵਿਚਲੇ ਟੈਬਸ ਸਫੇਦ ਹੋ ਜਾਣਗੇ, ਜੋ ਦਰਸਾਂਦਾ ਹੈ ਕਿ ਉਹ ਸਾਰੇ ਚੁਣੇ ਗਏ ਹਨ।
11:56 ਹੁਣ ਤੁਸੀਂ ਜੋ ਕੁਝ ਵੀ ਕਰੋਗੇ, ਉਹ ਸਾਰੀਆਂ ਚਿੰਨ੍ਹਿਤ ਸ਼ੀਟਸ ਤੇ ਅਸਰ ਕਰੇਗਾ।
12:01 ਕਈ ਸ਼ੀਟਸ ਜੋ ਕਿ ਜੁੜੀਆਂ ਹੋਈਆਂ ਨਹੀਂ ਹਨ, ਉਹਨਾਂ ਨੂੰ ਚੁਣਨ ਲਈ ਪਹਿਲੀ ਸ਼ੀਟ ਦੇ ਸ਼ੀਟ ਟੈਬ ਤੇ ਕਲਿਕ ਕਰੋ।
12:08 ਹੁਣ ਕਰਸਰ ਨੂੰ ਤੀਜੀ ਸ਼ੀਟ ਟੈਬ ਤੇ ਮੂਵ ਕਰੋ।
12:12 “Control” ਬਟਨ ਨੂੰ ਹੋਲਡ ਕਰੋ ਅਤੇ ਸ਼ੀਟ ਟੈਬ ਤੇ ਕਲਿਕ ਕਰੋ।
12:16 ਚੁਣੀਆਂ ਹੋਈਆਂ ਟੈਬਸ ਸਫੇਦ ਹੋ ਜਾਣਗੀਆਂ ਅਤੇ ਜੋ ਵੀ ਤੁਸੀਂ ਕਰੋਗੇ, ਉਹ ਸਾਰੀਆਂ ਚਿੰਨ੍ਹਿਤ ਸ਼ੀਟਸ ਤੇ ਅਸਰ ਕਰੇਗਾ।
12:24 ਇਹ ਸਾਨੂੰ ਲਿਬਰੇਆਫਿਸ ਕੈਲਕ ਦੇ ਸਪੋਕਨ ਟਿਯੂਟੋਰਿਅਲ ਦੇ ਅੰਤ ਤੇ ਲੈ ਆਇਆ ਹੈ।
12:30 ਸੰਖੇਪ ਵਿਚ, ਅਸੀਂ ਸਿੱਖਿਆ ਹੈ :
12:33 ਕੈਲਕ ਵਿਚ ਨੰਬਰਜ਼, ਟੈਕਸਟ, ਟੈਕਸਟ ਦੇ ਰੂਪ ਵਿਚ ਨੰਬਰਜ਼, ਮਿਤੀ ਅਤੇ ਸਮਾਂ ਕਿਵੇਂ ਐਂਟਰ ਕਰੀਏ।
12:40 ਫਾਰਮੈਟ ਸੈੱਲਸ ਡਾਇਲਾਗ ਬੋਕਸ ਨੂੰ ਕਿਵੇਂ ਇਸਤੇਮਾਲ ਕਰੀਏ।
12:43 ਸੈੱਲਸ ਦੇ ਵਿਚ ਅਤੇ ਸ਼ੀਟਸ ਦੇ ਵਿਚ ਇਕ ਜਗਾਹ ਤੋਂ ਦੂਜੀ ਜਗਾਹ ਕਿਵੇਂ ਜਾਈਏ।
12:47 ਰੋਅ, ਕਾਲਮ ਅਤੇ ਸ਼ੀਟਸ ਵਿਚ ਚੀਜਾਂ ਕਿਵੇਂ ਚੁਣੀਏ।
12:52 ਵਿਆਪਕ ਅਸਾਈਨਮੈਂਟ
12:55 “ਸਪਰੈੱਡਸ਼ੀਟ ਪੈਰਕਟਿਸ.ਓਡੀਐਸ” (“Spreadsheet Practice.ods”) ਖੋਲ੍ਹੋ।
12:58 “Serial Numbers” ਦੇ ਅਧੀਨ 1 ਤੋਂ 5 ਤਕ ਸੀਰੀਅਲ ਨੰਬਰ ਇਕ ਦੇ ਨੀਚੇ ਇਕ ਲਿਖੋ।
13:04 ਕੀਜ਼ (keys) ਦੇ ਇਸਤੇਮਾਲ ਨਾਲ ਸੈੱਲਸ ਦੇ ਵਿਚ ਜਾਉ।
13:09 ਸੀਰੀਅਲ ਨੰਬਰ ਦੇ ਅਧੀਨ ਸਾਰੇ ਆਈਟਮਸ ਚੁਣੋ।
13:13 ਮਿਤੀ ਅਤੇ ਟਾਈਮ ਲਈ ਕਾਲਮ ਜੋੜੋ।
13:16 ਫਾਰਮੈਟ ਸੈੱਲਸ ਡਾਇਲਾਗ ਬੋਕਸ ਅੋਪਸ਼ਨ ਦਾ ਇਸਤੇਮਾਲ ਕਰਕੇ ਉਸ ਵਿਚ ਕੁਝ ਵੈਲਯੂਜ਼ ਐਂਟਰ ਕਰੋ।
13:21 * ਨੀਚੇ ਦਿਤੇ ਗਏ ਲਿੰਕ ਤੇ ਉਪਲੱਭਦ ਵੀਡੀਉ ਵੇਖੋ।
13:24 * ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ
13:27 * ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
13:32 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ
13:35 * ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ
13:38 * ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ
13:41 * ਜਿਆਦਾ ਜਾਣਕਾਰੀ ਲਈ, contact at spoken hyphen tutorial dot org ਤੇ ਲਿਖ ਕੇ ਸੰਪਰਕ ਕਰੋ।
13:48 * ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।
13:52 * ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
14:00 * ਇਸ ਮਿਸ਼ਨ ਦੀ ਹੋਰ ਜਾਣਕਾਰੀ ਉਪਲੱਭਦ ਹੈ
14:03 *spoken hyphen tutorial dot org slash NMEICT hyphen Intro
14:11 * ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।
14:16 * ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gaurav, Khoslak, PoojaMoolya