C-and-C++/C2/Nested-If-And-Switch-Statement/Punjabi

From Script | Spoken-Tutorial
Revision as of 20:53, 7 November 2013 by Khoslak (Talk | contribs)

Jump to: navigation, search
Timing Narration
00:01 C ਅਤੇ C++ ਵਿਚ ਨੈਸਟਡ ਇਫ ਐਂਡ ਸਵਿਚ ਸਟੇਟਮੈਂਟਸ (Nested if & Switch statements) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:07 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ,
00:09 ਨੈਸਟਡ ਇਫ ਸਟੇਟਮਟ ਦਾ ਇਸਤੇਮਾਲ ਕਿਵੇਂ ਕਰਨਾ ਹੈ ਅਤੇ
00:12 ਸਵਿਚ ਸਟੇਟਮੈਂਟ।
00:13 ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ ।
00:17 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਹੀ ਹਾਂ,
00:20 ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 11.10

(Ubuntu operating system version 11.10)

00:24 gcc ਅਤੇ g++ ਕੰਪਾਇਲਰ ਵਰਜ਼ਨ 4.6.1 ਊਬੰਤੂ ਤੇ।
00:30 ਪਹਿਲਾਂ ਅਸੀਂ ਇਕ ਉਦਾਹਰਣ ਰਾਹੀਂ ਸਿਖਾਂਗੇ, ਨੈਸਟਡ ਇਫ ਅਤੇ ਸਵਿਚ ਸਟੇਟਮੈਂਟ ਕਿਵੇਂ ਲਿਖਣੀ ਹੈ।
00:36 ਮੈਂ ਪਹਿਲਾਂ ਹੀ ਪੋ੍ਰਗਰਾਮ ਲਿਖਿਆ ਹੈ।
00:39 ਆਉ ਅਸੀਂ ਵੇਖੀਏ
00:40 ਇਸ ਪੋ੍ਰਗਰਾਮ ਵਿਚ ਅਸੀਂ ਇੰਟੀਜ਼ਰਸ ਦੀ ਰੇਂਜ ਚੈਕ ਕਰਨਾ ਸਿਖਾਂਗੇ।
00:45 ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ ਨੈਸਟਡ-ਇਫ.ਸੀ (nested-if.c) ਹੈ।
00.50 ਮੈਂ ਹੁਣ ਕੋਡ ਦਸਾਂਗੀ ।
00.52 ਇਹ ਸਾਡੀ ਹੈਡਰ ਫਾਈਲ ਹੈ
00.54 ਇਹ ਸਾਡਾ ਮੇਨ ਫੰਕਸ਼ਨ ਹੈ।
00.56 ਮੇਨ ਫੰਕਸ਼ਨ ਅੰਦਰ ਅਸੀਂ ਦੋ ਇੰਟੀਜ਼ਰ ਵੈਰੀਐਬਲ x ਅਤੇ y ਘੋਸ਼ਿਤ ਕੀਤੇ ਹਨ।
01.02 ਇਥੇ ਅਸੀਂ ਯੂਜ਼ਰਸ ਨੂੰ 3 ਤੋਂ 39 ਦੀ ਰੈਂਜ ਵਿਚ ਨੰਬਰ ਐਂਟਰ ਕਰਨ ਲਈ ਕਹਿ ਰਹੇ ਹਾਂ।
01:08 ਅਸੀਂ y ਦੀ ਵੇਲਯੂ ਯੂਜ਼ਰ ਤੋਂ ਲਵਾਂਗੇ।
01:12 ਇਹ ਸਾਡੀ ਇਫ ਕੰਡੀਸ਼ਨ ਹੈ।
01:14 ਇਥੇ ਅਸੀਂ ਚੈਕ ਕਰਾਂਗੇ ਕੀ y /10=0 ਹੈ
01:19 ਜੇ ਕੰਡੀਸ਼ਨ ਸਹੀ (true) ਹੈ,
01:20 ਅਸੀਂ ਪਰਿੰਟ ਕਰਾਂਗੇ

“ਤੁਸੀਂ 0-9 ਦੀ ਰੇਂਜ ਵਿਚ ਨੰਬਰ ਪਾਇਆ ਹੈ।” "you have entered a number in the range of 0-9.

01:25 ਇਹ ਸਾਡੀ ਏਲਸ -ਇਫ ਸਟੇਟਮੈਂਟ ਹੈ।
01:28 ਇਥੇ ਅਸੀਂ ਚੈਕ ਕਰਾਂਗੇ ਕੀ y /10=1 ਹੈ।
01:32 ਜੇ ਕੰਡੀਸ਼ਨ ਸਹੀ (true) ਹੈ,
01:34 ਅਸੀਂ ਪਰਿੰਟ ਕਰਾਂਗੇ

“ਤੁਸੀਂ 10-19 ਦੀ ਰੇਂਜ ਵਿਚ ਨੰਬਰ ਪਾਇਆ ਹੈ।” ( you have entered a number in the range of 10-19.)

01:39 ਇਸ ਏਲਸ ਇਫ ਕੰਡੀਸ਼ਨ ਵਿਚ ਅਸੀਂ ਚੈਕ ਕਰਾਂਗੇ ਕਿ, ਕੀ ਨੰਬਰ ਰੇਂਜ 20-29 ਦੇ ਵਿਚ ਹੈ।
01:45 ਅਤੇ ਇਥੇ ਅਸੀਂ ਵੇਖਾਂਗੇ ਕਿ ਨੰਬਰ 30-39 ਦੀ ਰੇਂਜ ਵਿਚ ਹੈ।
01:51 ਇਹ ਸਾਡੀ ਏਲਸ ਕੰਡੀਸ਼ਨ ਹੈ।
01:53 ਜੇ ਉਪਰਲੀਆਂ ਸਾਰੀਆਂ ਕੰਡੀਸ਼ਨਸ ਗਲਤ ਹਨ
02:24 ਅਸੀਂ ਪਰਿੰਟ ਕਰਾਂਗੇ

ਨੰਬਰ ਰੇਂਜ ਵਿਚ ਨਹੀਂ ਹੈ (number not in range.)

02:28 ਇਹ ਸਾਡੀ ਰਿਟਰਨ ਸਟੇਟਮੈਂਟ ਹੈ।
02:31 ਆਉ ਹੁਣ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
02:35 ਆਪਣੇ ਕੀ-ਬੋਰਡ ਤੋਂ Ctrl, Alt and T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ ।
02:45 ਕੰਪਾਇਲ ਕਰਨ ਲਈ “ਜੀਸੀਸੀ” ਸ਼ਪੇਸ “ਨੇਸਟਡ-ਇਫ.ਸੀ” ਸ਼ਪੇਸ ਹਾਈਫਨ “ਅੋ” ਸਪੇਸ “ਨੇਸਟਡ” “-(“gcc” space “nested-if.c” space hyphen “-o” space “nested”) ਟਾਈਪ ਕਰੋ । ਐਂਟਰ ਦਬਾਉ ।
02:57 ਡੋਟ ਸਲੈਸ “./ਨੈਸਟਡ” (“./nested”) ਟਾਈਪ ਕਰੋ। ਐਂਟਰ ਦਬਾਉ ।
03:01 ਅਸੀਂ ਵੇਖਦੇ ਹਾਂ, 0-39 ਦੇ ਵਿਚਲਾ ਕੋਈ ਨੰਬਰ ਐਂਟਰ ਕਰੋ।

(Enter a number between 0 to 39.)

03:06 ਮੈਂ 12 ਐਂਟਰ ਕਰਾਂਗੀ।
03:09 ਆਉਟਪੁਟ ਇੰਝ ਆਏਗੀ
03:11 “ਤੁਸੀਂ 10-19 ਦੀ ਰੇਂਜ ਵਿਚ ਨੰਬਰ ਪਾਇਆ ਹੈ।”

(you have entered the number in the range of 10-19.)

03:17 ਆਉ ਅਸੀਂ ਦੁਜਾ ਨੰਬਰ ਐਂਟਰ ਕਰੀਏ।
03:21 ਆਉ ਦੁਬਾਰਾ ਐਕਜ਼ੀਕਯੂਟ ਕਰੀਏ। ਅਪ-ਐਰੋ ਕੀ ਦਬਾ ਕੇ ਉਪਰ ਜਾਉ ਅਤੇ ਐਂਟਰ ਦਬਾਉ।
03:28 ਇਸ ਵਾਰੀ ਮੈਂ 5 ਦਿਆਂਗੀ।
03:34 ਅਸੀਂ ਦੇਖਦੇ ਹਾਂ ਆਉਟਪੁਟ ਇੰਝ ਹੈ :
03:35 ਤੁਸੀਂ 0-9 ਰੇਂਜ ਵਿਚਲਾ ਨੰਬਰ ਐਂਟਰ ਕੀਤਾ ਹੈ।
03:42 ਕੰਡੀਸ਼ਨਲ ਐਕਜ਼ੀਕਯੂਸ਼ਨ ਇਕ ਦੂਜੇ ਤਰੀਕੇ ਵੀ ਕੀਤੀ ਜਾ ਸਕਦੀ ਹੈ।
03:46 ਸ਼ਵਿਚ ਸਟੇਮੈਂਟ ਦਾ ਇਸਤੇਮਾਲ ਕਰਕੇ।
03:49 ਆਉ ਵੇਖੀਏ ਇਹ ਕਿਵੇਂ ਹੁੰਦਾ ਹੈ।
03:51 ਅਸੀਂ ਇਹੀ ਪੋ੍ਰਗਰਾਮ ਸਵਿਚ ਦਾ ਇਸਤੇਮਾਲ ਕਰਦਿਆਂ ਦੇਖਾਂਗੇ।
03:57 ਮੈਂ ਪਹਿਲਾਂ ਹੀ ਪੋ੍ਰਗਰਾਮ ਖੋਲ੍ਹਿਆ ਹੈ।
03:59 ਆਉ ਆਪਣੇ ਟੈਕਸ ਐਡੀਟਰ ਤੇ ਵਾਪਸ ਚਲੀਏ।
04:07 ਮੈਂ ਇਹ ਪਹਿਲੇ ਪੋ੍ਰਗਰਾਮ ਵਿਚ ਦੱਸਿਆ ਸੀ।
04:11 ਇਸ ਲਈ ਮੈਂ ਸਵਿਚ ਸਟੇਟਮੈਂਟਸ ਤੇ ਜਾਵਾਂਗੀ।
04:16 ਇਥੇ, ਅਸੀਂ ਇਨਪੁਟ ਨੂੰ ਵਿਭਾਜਿਤ ਕਰਾਂਗੇ, ਜਿਵੇਂ ਕਿ y ਨੂੰ 10 ਨਾਲ ਅਤੇ ਨਤੀਜਾ ਵੈਰੀਐਬਲ x ਵਿਚ ਸਟੋਰ ਹੋਵੇਗਾ।
04:24 ਇਸਦਾ ਮਤਲਬ ਹੈ ਕਿ ਭਾਗਫਲ x ਵਿਚ ਸਟੋਰ ਹੋ ਜਾਵੇਗਾ।
04:28 ਭਾਗਫਲ ਦੀ ਮੱਦਦ ਨਾਲ ਅਸੀਂ ਨੰਬਰ ਦੀ ਰੇਂਜ ਆਈਡੈਂਟੀਫਾਈ ਕਰ ਸਕਦੇ ਹਨ।
04:37 ਇਥੇ, ਅਸੀਂ ਸਵਿਚ ਕਮਾਂਡ ਨੂੰ ਦਸਾਂਗੇ ਕਿ ਵੈਰੀਐਬਲ x ਨੂੰ ਚੈਕ ਕਰਨਾ ਹੈ।
04:47 ਇਹ ਕੇਸ 0 ਹੈ। ਜੇ ਕੇਸ 0 ਠੀਕ ਹੈ ਤਾਂ
04:50 ਅਸੀਂ ਪਰਿੰਟ ਕਰਾਂਗੇ

“ਤੁਸੀਂ 0-9 ਦੀ ਰੇਂਜ ਵਿਚ ਨੰਬਰ ਪਾਇਆ ਹੈ।” (you have entered the number in the range of 0-9.)

04:58 ਜੇ ਕੇਸ ਸੈਟਿਸਫਾਈਡ ਹੈ ਤਾਂ ਅਸੀਂ ਲੂਪ ਤੋਂ ਬਾਹਰ ਆਉਣ ਲਈ ਬਰੈਕ ਇਸਤੇਮਾਲ ਕਰਾਂਗੇ।
05:03 ਸਾਨੂੰ ਹਰ ਵਾਰੀ ਲੂਪ ਨੂੰ ਬਰੇਕ ਕਰਨ ਦੀ ਜ਼ਰੂਰਤ ਹੈ।
05:05 ਇਹ ਇਸ ਲਈ ਕਿਉਂ ਕਿ ਇਕ ਟਾਈਮ ਤੇ ਸਿਰਫ ਇਕ ਕੰਡੀਸ਼ਨ ਸਹੀ ਹੋ ਸਕਦੀ ਹੈ।
05:11 ਇਹ “ਕੇਸ 1” ਹੈ।“ਕੇਸ 1” ਦਾ ਮਤਲਬ ਹੈ “ਜੇ x ਦੀ ਵੈਲਯੂ 1 ਹੈ”
05:17 ਅਸੀਂ ਪਰਿੰਟ ਕਰਾਂਗੇ

“ਤੁਸੀਂ 10-19 ਦੀ ਰੇਂਜ ਵਿਚ ਨੰਬਰ ਪਾਇਆ ਹੈ।” (you have entered a number in the range of 10-19.)

05:24 ਇਹ “ਕੇਸ 2” ਹੈ।
05:26 ਇਥੇ ਅਸੀਂ ਪਰਿੰਟ ਕਰਾਂਗੇ

“ਤੁਸੀਂ 20-29 ਦੀ ਰੇਂਜ ਵਿਚ ਨੰਬਰ ਪਾਇਆ ਹੈ।” (you have entered a number in the range of 20-29.)

05:33 ਅਤੇ ਇਹ ਕੇਸ 3 ਹੈ। ਇਥੇ ਅਸੀਂ ਚੈਕ ਕਰਦੇ ਹਾਂ ਕਿ ਕੀ ਨੰਬਰ 30-39 ਦੀ ਰੇਂਜ ਵਿਚ ਹੈ।
05:43 ਇਹ ਡਿਫਾਲਟ ਕੇਸ ਹੈ।ਡਿਫਾਲਟ ਕੇਸ ਦੱਸਦਾ ਹੈ ਕਿ ਜੇ ਉਪਰਲਾ ਕੋਈ ਕੇਸ ਸੇਟਿਸਫਾਈਡ ਨਾਂ ਹੋਵੇ ਤਾਂ ਕੀ ਕਰਨਾ ਹੈ।
05:52 ਇਥੇ ਅਸੀਂ ਪਰਿੰਟ ਕਰਾਂਗੇ ਨੰਬਰ ਰੇਂਜ ਵਿਚ ਨਹੀਂ ਹੈ।
05:57 ਇਹ ਸਾਡੀ ਰਿਟਰਨ ਸਟੇਟਮੈਂਟ ਹੈ।
05:59 ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ।
06:02 ਟਰਮਿਨਲ ’ਤੇ ਵਾਪਸ ਆਉ
06:06 ਜੀਸੀਸੀ ਸਵਿਚ.ਸੀ -ਅੋ ਸਵਿਚ (gcc switch.c -o switch) ਟਾਈਪ ਕਰੋ। ਐਂਟਰ ਦਬਾਉ।
06:16 ./ਸ਼ਵਿਚ (./switch) ਟਾਈਪ ਕਰੋ। ਐਂਟਰ ਦਬਾਉ।
06:21 0-39 ਦੇ ਵਿਚਲਾ ਕੋਈ ਨੰਬਰ ਐਂਟਰ ਕਰੋ।

(Enter a number between of 0 to 39. ) ਮੈਂ 35 ਐਂਟਰ ਕਰਾਂਗੀ।

06:28 ਆਉਟਪੁਟ ਇੰਝ ਦਿਸੇਗੀ ,

“ਤੁਸੀਂ 30-39 ਦੀ ਰੇਂਜ ਵਿਚ ਨੰਬਰ ਪਾਇਆ ਹੈ।” (you have entered the number in the range of 30 to 39)

06:35 ਆਉ ਅਸੀਂ ਹੁਣ ਵੇਖੀਏ ਕਿ ਪ੍ਰੋਗਰਾਮ C++ ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ।
06:44 ਟੈਕਸਟ ਐਡੀਟਰ ਤੇ ਵਾਪਸ ਜਾਉ।
06:47 ਧਿਆਨ ਦੇਣਾ ਕਿ ਸਾਡੀ ਫਾਈਲ ਦਾ ਨਾਮ ਨੇਸਟਡ-ਇਫ.ਸੀਪੀਪੀ (nested-if.cpp) ਹੈ।
06:55 ਇਥੇ ਲੋਜਿਕ ਅਤੇ ਇੰਪਲੀਮੇਂਟੇਸ਼ਨ ਇਕੋ ਜਿਹੇ ਹਨ।
06:59 ਇਥੇ ਕੁਝ ਬਦਲਾਉ ਹਨ ਜਿਵੇਂ ਕਿ:
07:03 ਹੈਡਰ ਫਾਈਲ stdio.h ਦੀ ਜਗਾਹ iostream ਹੈ।
07:08 ਇਥੇ ਅਸੀਂ ਯੂਜ਼ੀਂਗ ਸਟੇਟਮੈਂਟ ਸ਼ਾਮਿਲ ਕੀਤੀ ਹੈ।
07:11 ਯੂਜ਼ੀਂਗ ਨੇਮਸਪੇਸ ਐਸਟੀਡੀ
07:14 ਅਤੇ printf ਅਤੇ scanf ਦੀ ਜਗਾਹ ਤੇ cout ਅਤੇ cin ਫੰਕਸ਼ਨ (ਸੀਆਉਟ ਅਤੇ ਸੀਇਨ ਫੰਕਸ਼ਨ)।
07:23 ਤੁਸੀਂ ਦੇਖ ਸਕਦੇ ਹੋ ਕਿ ਬਾਕੀ ਦਾ ਕੋਡ ਸਾਡੇ C ਪੋ੍ਰਗਰਾਮ ਵਰਗਾ ਹੀ ਹੈ।
07:29 ਆਉ ਕੋਡ ਐਕਜ਼ੀਕਯੂਟ ਕਰੀਏ।
07:31 ਟਰਮਿਨਲ ’ਤੇ ਵਾਪਸ ਆਉ।
07:34 ਜੀ++ ਨੈਸਟਡ-ਇਫ.ਸੀਪੀਪੀ - ਅੋ ਨੈਸਟਡ1 (g++ nested-if.cpp -o nested1) ਟਾਈਪ ਕਰੋ। ਐਂਟਰ ਦਬਾਉ ।
07:45 ./ਨੈਸਟਡ1 ਟਾਈਪ ਕਰੋ। ਐਂਟਰ ਦਬਾਉ ।
07:50 0 ਅਤੇ 39 ਦੇ ਵਿਚਲਾ ਕੋਈ ਨੰਬਰ ਐਂਟਰ ਕਰੋ।

(enter a number between 0 and 39) ਮੈਂ 40 ਐਂਟਰ ਕਰਾਂਗੀ।

07:53 ਆਉਟਪੁਟ ਇੰਝ ਆਏਗੀ :

“ਨੰਬਰ ਰੇਂਜ ਵਿਚ ਨਹੀਂ ਹੈ” (“number not in range”)

08:06 ਆਉ ਅਸੀਂ ਹੁਣ ਸਵਿਚ ਪ੍ਰੋਗਰਾਮ, C++ ਵਿਚ ਵੇਖੀਏ
08:10 ਟੈਕਸਟ ਐਡੀਟਰ ਤੇ ਵਾਪਸ ਆਉ।
08:14 ਇਥੇ ਵੀ ਲੋਜਕ ਅਤੇ ਇੰਪਲੀਮੇਨਟੇਸ਼ਨ ਉਹੋ ਜਿਹੀ (same) ਹੀ ਹੈ।
08:19 ਤੁਸੀਂ ਦੇਖ ਸਕਦੇ ਹੋ ਹੈਡਰ ਫਾਈਲ ਆਈਓਸਟਰੀਮ (iostream ਹੈ।
08:23 ਇਥੇ ਯੂਜ਼ੀਂਗ (using) ਸਟੇਟਮੈਂਟ ਹੈ।
08:25 ਅਸੀਂ ਸੀਆਉਟ (cout) ਅਤੇ ਸੀਆਈਐਨ ਫੰਕਸ਼ਨ ਨੂੰ ਬਦਲਿਆ ਹੈ।
08:33 ਬਾਕੀ ਕੋਡ ਸਾਡੇ ਸਵਿਚ.ਸੀ C ਪੋ੍ਰਗਰਾਮ ਵਰਗਾ ਹੀ ਹੈ।
08:38 ਆਉ ਐਕਜ਼ੀਕਿਯੂਟ ਕਰੀਏ।
08:40 ਟਰਮਿਨਲ ’ਤੇ ਵਾਪਸ ਆਉ।
08:42 ਜੀ++ ਸਵਿਚ. ਸੀਪੀਪੀ -ਅੋ ਸਵਿਚ1 ਟਾਈਪ ਕਰੋ। ਐਂਟਰ ਦਬਾਉ ।
08:52 ./ਸਵਿਚ1 ਟਾਈਪ ਕਰੋ। ਐਂਟਰ ਦਬਾਉ ।
08:57 0 ਅਤੇ 39 ਦੇ ਵਿਚਲਾ ਇਕ ਨੰਬਰ ਐਂਟਰ ਕਰੋ।

(Enter a number between 0 and 39.)

09:00 ਮੈਂ 25 ਐਂਟਰ ਕਰਾਂਗੀ।
09:04 ਆਉਟਪੁਟ ਇੰਝ ਆਏਗੀ :
09:06 “ਤੁਸੀਂ 20-29 ਦੀ ਰੇਂਜ ਦਾ ਨੰਬਰ ਐਂਟਰ ਕੀਤਾ ਹੈ”

(“you have entered the number in the range of 20-29”)

09:11 ਆਉ ਹੁਣ ਆਪਣੇ ਸਲਾਈਡਸ ਤੇ ਵਾਪਸ ਚਲੀਏ।
09:16 ਅਸੀਂ ਸਵਿਚ ਅਤੇ ਨੈਸਟਡ-ਇਫ ਸਟੇਟਮੈਂਟ ਦੇ ਵਿਚ ਤੁਲਨਾ ਕਰਾਂਗੇ।
09:21 ਸ਼ਵਿਚ ਸਟੇਟਮੈਂਟ ਐਕਸਪੇ੍ਰਸ਼ਨ ਦੇ ਨਤੀਜੇ ਅਨੁਸਾਰ ਇਵਲੈਯੂਏਟ ਹੁੰਦੀ ਹੈ।
09:28 ਨੇਸਟੈਡ-ਇਫ ਸਟੇਟਮੈਂਟ ਤਾਂ ਹੀ ਚਲਦੀ (run) ਹੈ ਜੇ ਐਕਸਪ੍ਰੇਸ਼ਨ ਦਾ ਨਤੀਜਾ ਸਹੀ ਹੋਵੇ।
09:35 ਸਵਿਚ ਵਿਚ ਅਸੀਂ ਵੈਰੀਐਬਲ ਦੀਆਂ ਵੱਖ-ਵੱਖ ਵੈਲਯੂਸ ਨੂੰ ਕੇਸ ਵਾਂਗ ਵਰਤਦੇ ਹਾਂ।
09:41 ਨੇਸਟੈਡ-ਇਫ ਵਿਚ ਸਾਨੂੰ ਵੈਰੀਐਬਲ ਦੀ ਹਰ ਵੈਲਯੂ ਲਈ ਕੰਡੀਸ਼ਨਲ ਸਟੇਟਮੈਂਟ ਲਿਖਣੀ ਹੁੰਦੀ ਹੈ।
09:49 ਸਵਿਚ ਸਟੇਟਮੈਂਟ ਸਿਰਫ਼ ਇੰਟੀਜ਼ਰ ਵੈਲਯੂਸ ਚੈਕ ਕਰ ਸਕਦੀ ਹੈ।
09:54 ਨੇਸਟੈਡ ਇਫ ਇੰਟੀਜ਼ਰ ਅਤੇ ਫਰੈਕਸ਼ਨਲ ਵੈਲਯੂਜ਼ ਦੋਨਾਂ ਨੂੰ ਚੈਕ ਕਰ ਸਕਦਾ ਹੈ।
10:00 ਇਹ ਸਾਨੂ ਇਸ ਟਿਯੂਟੋਰਿਅਲ ਦੇ ਅੰਤ ’ਤੇ ਲੈ ਆਇਆ ਹੈ।
10:03 ਆਉ ਸੰਖੇਪ ਕਰੀਏ,
10:05 ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ,

ਨੇਸਟੈਡ ਇਫ ਸਟੇਟਮੈਂਟ Ex: ਏਲਸ ਇਫ ( y/10==0)

10:13 ਸਵਿਚ ਸਟੇਟਮੈਂਟ।
10:16 ਅਤੇ ਨੇਸਟੈਡ ਇਫ ਅਤੇ ਸਵਿਚ ਸਟੇਟਮੈਂਟਸ ਵਿਚ ਅੰਤਰ।
10:22 ਇਕ ਅਸਾਈਨਮੈਂਟ ਵਜੋਂ,
10:23 ਇੰਪਲਾਈ ਦੀ ਉਮਰ 20 ਤੋਂ 60 ਵਿਚ ਹੈ ਜਾਂ ਨਹੀਂ, ਚੈਕ ਕਰਨ ਲਈ ਇਕ ਪੋ੍ਰਗਰਾਮ ਲਿਖੋ।
10:30 ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ ।

http://spoken-tutorial.org /What\_is\_a\_Spoken\_Tutorial

10:33 ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ
10:36 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
10:40 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ,
10:42 ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ
10:45 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ
10:49 ਜਿਆਦਾ ਜਾਣਕਾਰੀ ਲਈ, contact [at] spoken hyphen tutorial dot org ਤੇ ਲਿਖ ਕੇ ਸੰਪਰਕ ਕਰੋ।
10:56 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ।
11:00 ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
11:08 ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro
11:13 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gagan, Khoslak, PoojaMoolya