C-and-C++/C2/Tokens/Punjabi

From Script | Spoken-Tutorial
Revision as of 15:29, 5 November 2013 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration
00.01 C ਅਤੇ C ਪਲਸ-ਪਲਸ ਵਿਚ ਟੋਕਨਸ ਦੇ ਸਪੋਕਨ ਟਯੂਟੋਰਿਅਲ (Spoken tutorial) ਵਿਚ ਤੁਹਾਡਾ ਸੁਆਗਤ ਹੈ।
00.06 ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ
00.09 ਟੋਕਨਸ ਨੂੰ ਕਿਵੇਂ ਡਿਫਾਈਨ ਅਤੇ ਯੂਜ਼ ਕੀਤਾ ਜਾਂਦਾ ਹੈ।
00.12 ਅਸੀਂ ਇਹ ਇਕ ਉਦਾਹਰਣ ਦੀ ਮੱਦਦ ਨਾਲ ਕਰਾਂਗੇ।
00.15 ਅਸੀਂ ਕੁਝ ਆਮ ਗ਼ਲਤੀਆਂ ਅਤੇ ੳਹਨਾਂ ਦੇ ਹੱਲ ਬਾਰੇ ਵੀ ਦੇਖਾਂਗੇ।
00.20 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ,
00.21 ਮੈਂ ਵਰਤ ਰਹੀ ਹਾਂ ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 11.10 gcc ਅਤੇ g++ ਕੰਪਾਇਲਰ ਵਰਜ਼ਨ 4.6.1 (Ubuntu operating system version 11.1010gcc and g++ Compiler version 4.6.1.)
00.33 ਆਉ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ।
00.37 ਡਾਟਾ ਟਾਈਪਸ, ਵੈਰੀਐਬਲਸ, ਕੋਨਸਟੈਂਟ ਅਤੇ ਆਈਡੈਂਟੀਫਾਇਰਸ ਲਈ ਟੋਕਨ ਇਕ ਜੇਨਰਿਕ ਸ਼ਬਦ ਹੈ।
00.46 ਆਉ ਅਸੀਂ ਆਪਣੇ ਪ੍ਰੋਗਰਾਮ ਨਾਲ ਸ਼ੁਰੂ ਕਰੀਏ।
00.49 ਮੈਂ ਪਹਿਲਾਂ ਹੀ ਐਡੀਟਰ ਤੇ ਪ੍ਰੋਗਰਾਮ ਟਾਈਪ ਕਰ ਚੁੱਕੀ ਹਾਂ।
00.53 ਮੈਨੂੰ ਇਹ ਖੋਲ੍ਹਣ ਦਿਉ, ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ ਟੋਕਨ.ਸੀ ਹੈ।
01.04 ਇਸ ਪੋ੍ਰਗਰਾਮ ਵਿਚ ਅਸੀਂ ਵੈਰੀਐਬਲਸ ਇਨੀਸ਼ਿਲਾਈਜ਼ ਕਰਾਂਗੇ ਅਤੇ ਉਹਨਾਂ ਦੀਆਂ ਵੈਲਯੂਸ ਪਰਿੰਟ ਕਰਾਂਗੇ।
01.09 ਮੈਂ ਹੁਣ ਕੋਡ ਦਸਾਂਗੀ । ਇਹ ਸਾਡੀ ਹੈਡਰ ਫਾਈਲ ਹੈ।
01.16 ਇਹ ਸਾਡਾ ਮੇਨ ਫੰਕਸ਼ਨ ਹੈ।
01.20 ਇਥੇ ਆਈਐਨਟੀ (int) ਇਕ ਕੀ-ਵਰਡ (keyword) ਹੈ।
01.22 ਕੰਪਾਇਲਰ ਕੀ-ਵਰਡਸ ਦਾ ਮਤਲਬ ਜਾਣਦਾ ਹੈ।
01.26 a ਇਕ ਇੰਟੀਜ਼ਰ ਵੇਰੀਐਬਲ ਹੈ।
01.29 ਅਸੀਂ ਇਸਦੀ ਵੈਲਯੂ 2 ਨਿਸ਼ਚਿਤ ਕੀਤੀ ਹੈ।
01.32 ਇਸਨੂੰ ਇਨੀਸ਼ਲਾਈਜੇਸ਼ਨ (initialization) ਕਹਿੰਦੇ ਹਨ।
01.35 ਜੇ ਇਕ ਵੈਰੀਐਬਲ ਦੀ ਵੈਲਯੂ ਨਿਸ਼ਚਿਤ ਨਾਂ ਹੋਵੇ ਤਾਂ ਇਸ ਨੂੰ ਵੈਰੀਐਬਲ ਘੋਸ਼ਿਤ (declaration ) ਕਰਨਾ ਕਹਿੰਦੇ ਹਨ।
01.43 ਇਥੇ, b ਇਕ ਕੋਨਸਟੈਂਟ ਹੈ।
01.46 ਅਸੀਂ b ਨੂੰ ਇਨੀਸ਼ਿਲਾਈਜ਼ ਕੀਤਾ ਹੈ, ਇਸ ਦੀ ਵੈਲਯੂ 4 ਨਿਸ਼ਚਿਤ ਕੀਤੀ ਹੈ।
01.53 ਕੋਨਸਟੈਂਟ ਕੀ-ਵਰਡ ਸਿਰਫ ਰੀਡ ਅੋਨਲੀ (read only ) ਵੈਰੀਐਬਲ ਲਈ ਵਰਤਿਆ ਜਾਂਦਾ ਹੈ।
01.58 ਕੀ-ਵਰਡਸ ਅਤੇ ਕੋਨਸਟੈਂਟ ਬਾਰੇ ਹੋਰ ਜਾਣਕਾਰੀ ਲਈ ਆਉ ਆਪਣੀਆਂ ਸਲਾਈਡਸ ਤੇ ਵਾਪਸ ਚਲੀਏ ।
02.06 ਕੀ-ਵਰਡਸ ਦੇ ਅਰਥ ਨਿਸ਼ਚਿਤ ਹੁੰਦੇ ਹਨ ਜੋ ਬਦਲੇ ਨਹੀਂ ਜਾ ਸਕਦੇ।
02.11 ਕੀ-ਵਰਡਸ, ਵੈਰੀਐਬਲਸ ਦੇ ਨਾਵਾਂ ਵਿਚ ਨਹੀਂ ਵਰਤੇ ਜਾ ਸਕਦੇ।
02.15 C ਵਿਚ 32 ਕੀ-ਵਰਡਸ ਹਨ।
02.18 ਕੁਝ ਉਦਾਹਰਣ :

ਆਟੋ, ਬਰੈਕ, ਕੇਸ, ਕੈਰ, ਕੋਨਸਟ, ਡੀਫਾਲਟ, ਏਨਯੂਮ ਐਕਸਟਰਨ, ਆਦਿ.

02.28 ਫਿਕਸਡ ਵੈਲਯੂਸ ਨੂੰ ਕੋਨਸਟੈਂਟਸ ਕਹਿੰਦੇ ਹਨ।
02.34 ਉਹ ਪ੍ਰੋਗਰਾਮ ਦੇ ਐਕਜ਼ੀਕਯੂਸ਼ਨ ਦੌਰਾਨ ਬਦਲੀਆਂ ਨਹੀਂ ਜਾਂਦੀਆਂ।ਕੋਨਸਟੈਂਟਸ ਦੋ ਤਰ੍ਹਾਂ ਦੇ ਹੁੰਦੇ ਹਨ,

ਨਯੂਮੈਰਿਕ ਕੋਨਸਟੈਂਟਸ ਅਤੇ ਕਰੈਕਟਰ ਕੋਨਸਟੈਂਟਸ।

02.45 ਹੁਣ ਆਪਣੇ ਪ੍ਰੋਗਰਾਮ ‘ਤੇ ਵਾਪਸ ਆਉ।
02.47 ਇਥੇ ਫਲੋਟ, ਵੈਰੀਐਬਲ ਚ ਦੀ ਡਾਟਾ ਟਾਈਪ ਹੈ।
02.52 ਅਸੀਂ ਇਸ ਦੀ ਵੈਲਯੂ 1.5 ਨਿਸ਼ਚਿਤ ਕੀਤੀ ਹੈ।
02.57 ਡਾਟਾ ਟਾਈਪ, ਇਕ ਸੈਟ ਆਫ ਰੂਲਸ ਦੇ ਨਾਲ ਇਕ ਸੀਮਿਤ ਵੈਲਯੂਸ ਦਾ ਸੈਟ ਹੈ।
03.05 ਇਥੇ d ਇਕ ਵੈਰੀਐਬਲ ਹੈ।
03.07 ਕੈਰ ਅਤੇ ਸਿੰਗਲ ਕੋਟਸ ਸੰਕੇਤ ਦਿੰਦੇ ਹਨ ਕਿ ਅਸੀਂ ਕਰੈਕਟਰ ਨਾਲ ਕੰਮ ਕਰ ਰਹੇ ਹਾਂ।
03.13 ਨਤੀਜੇ ਵਜੋਂ, d ਇਕ ਕਰੈਕਟਰ ਵੇਰੀਐਬਲ ਹੈ,ਜੋ ਵੈਲਯੂ ‘A’ ਸਟੋਰ ਕਰਦਾ ਹੈ।
03.20 ਇਹ ਵੇਖਣਾ ਅਸਾਨ ਹੈ ਕਿ ਆਈਐਨਟੀ (int) ਡਬਲ ਫਲੋਟ ਅਤੇ ਕੈਰ ਡਾਟਾ-ਟਾਈਪਸ ਹਨ।
03.30 a, c ਅਤੇ d ਵੈਰੀਐਬਲਸ ਹਨ
03.36 ਹੁਣ ਆਪਣੀਆਂ ਸਲਾਈਡਸ ਤੇ ਵਾਪਸ ਆਉ।
03.38 ਅਸੀਂ ਡਾਟਾ-ਟਾਈਪਸ ਅਤੇ ਵੈਰੀਐਬਲਸ ਬਾਰੇ ਹੋਰ ਜਿਆਦਾ ਜਾਣਾਂਗੇ।
03.48 ਆਉ ਅਸੀਂ ਇੰਟੀਜ਼ਰ ਡਾਟਾ ਟਾਈਪ ਨਾਲ ਸ਼ੁਰੂ ਕਰੀਏ।
03.51 ਇਸਨੂੰ ਆਈਐਨਟੀ (int) ਵਜੋਂ ਘੋਸ਼ਿਤ ਕੀਤਾ ਜਾਂਦਾ ਹੈ
03.53 ਜੇ ਅਸੀਂ ਇਕ ਇੰਟੀਜ਼ਰ ਡਾਟਾ ਟਾਈਪ ਪਰਿੰਟ ਕਰਨਾ ਚਾਹਾਂਗੇ ਤਾਂ ਅਸੀਂ % d ਫੋਰਮੈਟ ਸਪੈਸੀਫਾਇਰ ਵਜੋਂ ਵਰਤਾਂਗੇ।
04.01 ਇਸੇ ਤਰ੍ਹਾਂ, ਅਸੀਂ ਫਲੋਟਿੰਗ ਪੋਆਇੰਟ ਨੰਬਰ ਲਈ ਫਲੋਟ ਅਤੇ % f ਇਸਤੇਮਾਲ ਕਰਾਂਗੇ
04.09 ਕਰੈਕਟਰ ਡਾਟਾ ਟਾਈਪ ਲਈ, ਅਸੀਂ ਕੈਰ ਅਤੇ  %c ਇਸਤੇਮਾਲ ਕਰਾਂਗੇ
04.15 ਅਤੇ ਡਬਲ ਡਾਟਾ ਟਾਈਪ ਲਈ, ਅਸੀਂ ਡਬਲ ਅਤੇ  % lf ਫੋਰਮੈਟ ਸਪੈਸੀਫਾਇਰ ਵਜੋਂ ਵਰਤਾਂਗੇ।
04.25 ਹੁਣ ਅਸੀਂ ਡਾਟਾ ਟਾਈਪਸ ਦੀ ਰੇਂਜ (range) ਵੇਖਾਂਗੇ।
04.29 ਇੰਟੀਜ਼ਰ ਡਾਟਾ ਟਾਈਪ ਦੀ ਰੇਂਜ -32,768 ਤੋਂ 32,767 ਹੈ
04.34 ਫਲੋਟਿੰਗ ਪੋਆਇੰਟ ਦੀ ਰੇਂਜ ਹੈ -3.4 E +/-38
04.39 ਕਰੈਕਟਰ ਦੀ ਰੇਂਜ ਹੈ -128 ਤੋਂ 127
04.42 ਅਤੇ ਡਬਲ ਦੀ ਰੇਂਜ ਹੈ 1.7 E +/-308
04.48 ਵੈਰੀਐਬਲ ਵਿਚ ਸਟੋਰ ਕੀਤੀਆਂ ਗਈਆਂ ਵੈਲੂਯਸ, ਇਸ ਰੇਂਜ ਤੋਂ ਘੱਟ ਜਾਂ ਜਿਆਦਾ ਨਹੀਂ ਹੋਣੀ ਚਾਹੀਦੀ।
04.56 ਹੁਣ ਅਸੀਂ ਵੈਰੀਐਬਲਸ ਵਲ ਆਵਾਂਗੇ।
05.00 ਵੈਰੀਐਬਲ ਇਕ ਡਾਟਾ ਨਾਮ ਹੈ।
05.03 ਇਹ ਡਾਟਾ ਵੈਲਯੂ ਸਟੋਰ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ।
05.06 ਜਦ ਪ੍ਰੋਗਰਾਮ ਚਲਦਾ ਹੈ ਤਾਂ ਵੈਲਯੂਸ ਬਦਲ ਸਕਦੀਆਂ ਹਨ।
05.10 ਵੈਰੀਐਬਲ ਇਸਤੇਮਾਲ ਕਰਨ ਤੋਂ ਪਹਿਲਾਂ ਇਸਨੂੰ ਘੋਸ਼ਿਤ (declare) ਕਰਨਾ ਜ਼ਰੂਰੀ ਹੈ।
05.15 ਸਾਨੂੰ ਵੈਰੀਐਬਲਸ ਨੂੰ ਅਰਥਪੂਰਨ ਨਾਮ ਦੇਣੇ ਚਾਹੀਦੇ ਹਨ।
05.19 ਜਿਵੇਂ ਕਿ ਜੋਨ, ਮਾਰਕਸ, ਸਮ ਵਗੈਰਹ।
05.24 ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲਦੇ ਹਾਂ।
05.27 ਇਥੇ, printf ਇਸ ਫੰਕਸ਼ਨ ਦਾ ਆਈਡੈਂਟੀਫਾਇਰ (identifier) ਨਾਮ ਹੈ
05.32 ਆਉ ਆਪਣੀਆਂ ਸਲਾਈਡਸ ਤੇ ਵਾਪਸ ਚਲੀਏ ।ਆਉ ਅਸੀਂ ਆਈਡੈਂਟੀਫਾਇਰਸ (identifiers) ਬਾਰੇ ਜਾਣੀਏ।
05.38 ਆਈਡੈਂਟੀਫਾਇਰਸ (identifiers ) ਯੂਜ਼ਰ ਵਲੋਂ ਡਿਫਾਇਨ ਕੀਤੇ ਗਏ ਨਾਮ ਹਨ।
05.41 ਆਈਡੈਂਟੀਫਾਇਰ (identifier) ਵਿਚ ਅੱਖਰ ਅਤੇ ਅੰਕ ਹੁੰਦੇ ਹਨ।
05.46 ਦੋਵੇਂ ਵੱਡੇ ਅਤੇ ਛੋਟੇ (uppercase and lowercase ) ਅੱਖਰ ਵਰਤੇ ਜਾ ਸਕਦੇ ਹਨ।
05.51 ਪਹਿਲਾ ਕਰੈਕਟਰ ਅੱਖਰ ਜਾਂ ਅੰਡਰਸਕੋਰ (alphabet or underscore ) ਹੋਣਾ ਚਾਹੀਦਾ ਹੈ।
05.55 ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ।
05.58 ਇਥੇ ਅਸੀਂ ਵੈਰੀਐਬਲਸ ਅਤੇ ਕੋਨਸਟੈਂਟਸ ਇਨੀਸ਼ਿਲਾਈਜ਼ ਕੀਤੇ ਹਨ। ਇਥੇ ਅਸੀਂ ਇਹਨਾਂ ਨੂੰ ਪਰਿੰਟ ਕਰਾਂਗੇ।
06.05 ਅਤੇ ਇਹ ਸਾਡੀ ਰਿਟਰਨ ਸਟੈਟਮੇਂਟ ਹੈ। ਹੁਣ ਸੇਵ ਤੇ ਕਲਿਕ ਕਰੋ।
06.10 ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ
06.12 ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀ-ਬੋਰਡ ’ਤੇ Ctrl, Alt and T ਬਟਨ ਇੱਕਠੇ ਦਬਾਉ।
06.21 ਕੰਪਾਇਲ ਕਰਨ ਲਈ, ਜੀਸੀਸੀ ਟੋਕਨਸ.ਸੀ -ਅੋ ਟੋਕ (gcc tokens.c -o tok) ਟਾਈਪ ਕਰੋ। ਐਂਟਰ ਦਬਾਉ।
06.30 ਐਕਜ਼ੀਕਿਯੂਟ ਕਰਨ ਲਈ ./tok ਟਾਈਪ ਕਰੋ।
06.35 ਆਉਟਪੁਟ ਇੰਝ ਦਿਸੇਗੀ :
06.39 ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਦਸ਼ਮਲਵ (decimal ) ਤੋਂ ਬਾਅਦ 6 ਵੈਲਯੂਜ਼ ਹਨ।
06.44 ਅਤੇ ਇਥੇ ਸਾਡੇ ਕੋਲ 2 ਵੈਲਯੂਜ਼ ਹਨ।
06.48 ਆਉ ਅਸੀਂ ਵੇਖੀਏ ਇਹ ਕਿਵੇਂ ਹੋਇਆ । ਪ੍ਰੋਗਰਾਮ ਤੇ ਵਾਪਸ ਆਉ
06.54 ਇਹ ਇਸ ਲਈ ਕਿਉਂਕਿ ਇਥੇ ਸਾਡੇ ਕੋਲ %.2f ਹੈ।
06.59 ਇਹ ਦੱਸਦਾ ਹੈ ਕਿ ਅਸੀਂ ਦਸ਼ਮਲਵ ਤੋਂ ਬਾਅਦ ਸਿਰਫ਼ ਦੋ ਵੈਲਯੂਜ਼ ਹੀ ਪਰਿੰਟ ਕਰ ਸਕਦੇ ਹਾਂ।
07.04 ਇਥੇ ਮੈਂ ਆਉਟਪੁਟ ਵਿਚ 3 ਡੈਸੀਮਲ ਪਲੇਸਿਸ ਚਾਹੁੰਦੀ ਹਾਂ।
07.09 ਆਉ %.2f ਨੂੰ %.3f ਨਾਲ ਬਦਲੀਏ।
07.16 ਹੁਣ ਸੇਵ ਤੇ ਕਲਿਕ ਕਰੋ।
07.20 ਟਰਮਿਨਲ ਤੇ ਵਾਪਸ ਆਉ। ਪਹਿਲਾਂ ਵਾਂਗ ਕੰਪਾਇਲ ਕਰੋ, ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ।
07.29 ਅਸੀਂ ਵੇਖ ਸਕਦੇ ਹਾਂ ਇਥੇ ਡੈਸੀਮਲ ਤੋਂ ਬਾਅਦ 3 ਵੈਲਯੂਜ਼ ਹਨ।
07.33 ਹੁਣ ਅਸੀਂ ਇਸੇ ਪ੍ਰੋਗਰਾਮ ਨੂੰ C++ ਵਿਚ ਐਕਜ਼ੀਕਿਯੂਟ ਕਰਾਂਗੇ।
07.37 ਆਪਣੇ ਪ੍ਰੋਗਰਾਮ ਤੇ ਵਾਪਸ ਆਉ।
07.40 ਮੈਂ ਇਥੇ ਕੁਝ ਚੀਜਾਂ ਬਦਲਾਂਗੀ
07.42 ਪਹਿਲੇ ਆਪਣੇ ਕੀ-ਬੋਰਡ ਤੋਂ shift+ctrl+s ਬਟਨ ਇੱਕਠੇ ਦਬਾਉ।
07.50 ਹੁਣ ਫਾਈਲ ਐਕਸਟੈਨਸ਼ਨ . ਸੀਪੀਪੀ (extension .cpp) ਨਾਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ ।
07.58 ਆਉ ਅਸੀਂ ਹੈਡਰ ਫਾਈਲ ਨੂੰ ਬਦਲ ਕੇ ਆਈਓਸਟਰੀਮ (iostream) ਕਰੀਏ।
08.03 ਹੁਣ ਯੂਜ਼ੀਂਗ (using) ਸਟੇਟਮੈਂਟ ਸ਼ਾਮਿਲ ਕਰੋ ਅਤੇ ਸੇਵ ਤੇ ਕਲਿਕ ਕਰੋ ।
08.11 ਹੁਣ printf ਸਟੇਟਮੈਂਟ ਨੂੰ ਸੀਆਉਟ (cout) ਸਟੇਟਮੈਂਟ ਨਾਲ ਬਦਲੋ।
08.15 ਜਿਵੇਂਕਿ C++ ਵਿਚ ਲਾਈਨ ਪਰਿੰਟ ਕਰਨ ਲਈ ਅਸੀਂ ਸੀਆਉਟ (cout<< function' ) ਫੰਕਸ਼ਨ ਇਸਤੇਮਾਲ ਕਰਦੇ ਹਾਂ।
08.21 ਸਰਚ ਫਾਰ (search for) ਅਤੇ ਰਿਪਲੇਸ ਟੈਕਸਟ ਆਪਸ਼ਨ (replace text option) ਤੇ ਕਲਿਕ ਕਰੋ
08.28 ਇਥੇ printf ਔਪਨਿੰਗ ਬਰੈਕਟ “(” ਟਾਈਪ ਕਰੋ।
08.33 ਅਤੇ ਇਥੇ ਇਸ ਕਾਲਮ ਵਿਚ ਟਾਈਪ ਕਰੋ,
08.35 ਸੀਆਉਟ (cout) ਅਤੇ ਦੋ ਔਪਨਿੰਗ ਐਂਗਲ ਬਰੈਕਟਸ “<<”. ਰਿਪਲੇਸ ਆਲ (Replace all) ਤੇ ਕਲਿਕ ਕਰੋ ਅਤੇ ਕਲੋਜ਼ ਤੇ ਕਲਿਕ ਕਰੋ।
08.45 ਫੋਰਮੇਟ ਸਪੇਸੀਫਾਇਰ /n ਦੀ ਸਾਨੂੰ ਜ਼ਰੂਰਤ ਨਹੀਂ ਹੈ।
08.50 ਆਉ ਅਸੀਂ ਇਹਨਾਂ ਨੂੰ ਡਿਲੀਟ ਕਰੀਏ । ਹੁਣ ਕੋਮਾ ਨੂੰ ਡਿਲੀਟ ਕਰੋ।
08.54 ਅਤੇ ਦੋ ਔਪਨਿੰਗ ਐਂਗਲ ਬਰੈਕਟਸ ਟਾਈਪ ਕਰੋ।
09.01 ਸੇਵ ਤੇ ਕਲਿਕ ਕਰੋ। ਹੁਣ ਕਲੋਜ਼ਿੰਗ ਬਰੈਕਟ ਡਿਲੀਟ ਕਰ ਦਿਉ।
09.06 ਦੋ ਔਪਨਿੰਗ ਐਂਗਲ ਬਰੈਕਟਸ ਦੁਬਾਰਾ ਟਾਈਪ ਕਰੋ।
09.09 ਅਤੇ ਡਬਲ ਕੋਟਸ ਵਿਚ \n ਟਾਈਪ ਕਰੋ। ਹੁਣ ਸੇਵ ਤੇ ਕਲਿਕ ਕਰੋ।
09.20 ਚਲੋ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ । ਟਰਮਿਨਲ ’ਤੇ ਵਾਪਸ ਆਉ।
09.24 ਕੰਪਾਇਲ ਕਰਨ ਲਈ ਜੀ++ ਟੋਕਨਸ .ਸੀਪੀਪੀ -ਅੋ ਟੋਕ1 (g++ tokens.cpp -o tok 1) ਟਾਈਪ ਕਰੋ ।
09.35 ਇਥੇ ਅਸੀਂ ਟੋਕ1 ਕੀਤਾ ਹੈ
09.36 ਕਿਉਂਕਿ ਅਸੀਂ tokens.c ਫਾਈਲ ਦੇ ਆਉਟਪੁਟ ਪੈਰਾਮੀਟਰ tok ਨੂੰ ਅੋਵਰ-ਰਾਈਟ ਨਹੀਂ ਕਰਨਾ ਚਾਹੁੰਦੇ। ਹੁਣ ਐਂਟਰ ਦਬਾਉ ।
09.48 ਐਕਜ਼ੀਕਿਯੂਟ ਕਰਨ ਲਈ ./tok1 ਟਾਈਪ ਕਰੋ । ਐਂਟਰ ਦਬਾਉ।
09.55 ਆਉਟਪੁਟ ਇੰਝ ਆਏਗੀ
09.59 ਆਉ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ।
10.03 ਪ੍ਰੋਗਰਾਮ ਤੇ ਵਾਪਸ ਆਉ। ਮੰਨ ਲਉ ਮੈਂ ਇਥੇ b ਦੀ ਨਵੀਂ ਵੈਲਯੂ 8 ਨਿਸ਼ਚਿਤ ਕਰਦੀ ਹਾਂ।
10.13 ਸੇਵ ਤੇ ਕਲਿਕ ਕਰੋ। ਆਉ ਵੇਖੀਏ, ਕੀ ਹੁੰਦਾ ਹੈ ।
10.15 ਆਪਣੇ ਟਰਮਿਨਲ ’ਤੇ ਵਾਪਸ ਆਉ। ਮੈਨੂੰ ਪਰੋਂਪਟ ਖਾਲੀ ਕਰਨ ਦਿਉ।
10.22 ਹੁਣ ਪਹਿਲਾਂ ਵਾਂਗ ਕੰਪਾਇਲ ਕਰੋ ।
10.26 ਅਸੀਂ ਆਪਣੀ ਫਾਈਲ tokens. cpp ਦੀ ਲਾਈਨ ਨੰਬਰ 7 ਵਿਚ ਗਲਤੀ ਵੇਖਦੇ ਹਾਂ।
10.32 ਅਸਾਈਨਮੈਂਟ ਆਫ ਰੀਡ ਅੋਨਲੀ ਵੈਰੀਐਬਲ b.
10.36 ਪ੍ਰੋਗਰਾਮ ਤੇ ਵਾਪਸ ਆਉ।
10.40 ਇਹ ਇਸ ਲਈ ਕਿਉਂਕਿ b ਇਕ ਕੋਨਸਟੈਂਟ ਹੈ । ਕੋਨਸਟੈਂਟ ਦੀਆਂ ਵੈਲਯੂਜ਼ ਫਿਕਸ ਹੁੰਦੀਆਂ ਹਨ।
10.46 ਇਹ ਪ੍ਰੋਗਰਾਮ ਦੀ ਐਕਜ਼ੀਕਯੂਸ਼ਨ ਦੌਰਾਨ ਬਦਲਦੀਆਂ ਨਹੀਂ ਹਨ।
10.49 ਇਸ ਲਈ ਇਹ ਗਲਤੀ ਦਿਖਾ ਰਿਹਾ ਹੈ। ਚਲੋ ਇਸ ਗਲਤੀ ਨੂੰ ਠੀਕ ਕਰੀਏ।
10.54 ਇਸ ਨੂੰ ਡਿਲੀਟ ਕਰ ਦਿਉ। ਸੇਵ ਤੇ ਕਲਿਕ ਕਰੋ।
10.57 ਚਲੋ ਦੁਬਾਰਾ ਐਕਜ਼ੀਕਿਯੂਟ ਕਰੀਏ । ਟਰਮਿਨਲ ਤੇ ਵਾਪਸ ਆਉ।
11.01 ਪਹਿਲਾਂ ਵਾਂਗ ਕੰਪਾਇਲ ਕਰੋ। ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ। ਹਾਂ ਇਹ ਕੰਮ ਕਰ ਰਿਹਾ ਹੈ।
11.09 ਹੁਣ ਅਸੀਂ ਇਕ ਹੋਰ ਆਮ ਗਲਤੀ ਦੇਖਾਗੇ।
11.12 ਆਪਣੇ ਪ੍ਰੋਗਰਾਮ ਤੇ ਵਾਪਸ ਆਉ।
11.15 ਮੰਨ ਲਉ ਕਿ ਮੈਂ ਇਥੇ ਸਿੰਗਲ ਕੋਟਸ ਛੱਡ ਦਿੰਦੀ ਹਾਂ। ਸੇਵ ਤੇ ਕਲਿਕ ਕਰੋ।
11.21 ਆਉ ਐਕਜ਼ੀਕਿਯੂਟ ਕਰੀਏ। ਆਪਣੇ ਟਰਮਿਨਲ ਤੇ ਵਾਪਸ ਆਉੇ।
11.25 ਪਹਿਲਾਂ ਵਾਂਗ ਕੰਪਾਇਲ ਕਰੋ।
11.28 ਅਸੀਂ ਆਪਣੀ ਫਾਈਲ tokens. cpp ਦੀ ਲਾਈਨ ਨੰਬਰ 9 ਵਿਚ ਗਲਤੀ ਵੇਖਦੇ ਹਾਂ।
11.34 ਸ਼ਕੋਪ ਵਿਚ ਘੋਸ਼ਿਤ ਨਹੀਂ ਕੀਤਾ ਗਿਆ। ਆਪਣੇ ਪ੍ਰੋਗਰਾਮ ਤੇ ਵਾਪਸ ਆਉ।
11.40 ਇਹ ਇਸ ਲਈ ਕਿਉਂਕਿ ਜੋ ਵੀ ਸਿੰਗਲ ਕੋਟਸ ਵਿਚ ਹੁੰਦਾ ਹੈ ਉਸਦੀ ਕਰੈਕਟਰ ਵੈਲਯੂ ਮੰਨੀ ਜਾਂਦੀ ਹੈ।
11.47 ਅਤੇ ਇਥੇ ਅਸੀਂ ਦ ਨੂੰ ਕਰੈਕਟਰ ਵੈਰੀਐਬਲ ਘੋਸ਼ਿਤ ਕੀਤਾ ਹੈ।
11.53 ਆਉ ਗਲਤੀ ਨੂੰ ਠੀਕ ਕਰੀਏ। ਇਥੇ ਲਾਈਨ ਨੰਬਰ 9 ਤੇ ਸਿੰਗਲ ਕੋਟਸ ਟਾਈਪ ਕਰੋ।
11.59 ਹੁਣ ਸੇਵ ਤੇ ਕਲਿਕ ਕਰੋ। ਆਉ ਐਕਜ਼ੀਕਿਯੂਟ ਕਰੀਏ।
12.02 ਆਪਣੇ ਟਰਮਿਨਲ ਤੇ ਵਾਪਸ ਆਉ
12.04 ਹੁਣ ਪਹਿਲਾਂ ਵਾਂਗ ਕੰਪਾਇਲ ਕਰੋ।
12.06 ਪਹਿਲਾਂ ਵਾਂਗ ਐਕਜ਼ੀਕਿਯੂਟ ਕਰੋ। ਹਾਂ ਇਹ ਕੰਮ ਕਰ ਰਿਹਾ ਹੈ।
12.14 ਆਉ ਆਪਣੀ ਸਲਾਈਡ ਤੇ ਵਾਪਸ ਚਲੀਏ
12.15 ਆਉ ਸੰਖੇਪ ਕਰੀਏ
12.16 ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ,
12.18 ਡਾਟਾ ਟਾਈਪਸ ਜਿਵੇਂ ਕਿ ਆਈਐਨਟੀ (int), ਡਬਲ ਫਲੋਟ ਵਗੈਰਹ।
12.24 ਵੈਰੀਐਬਲਸ eg. int a=2;
12.29 ਆਈਡੈਂਟੀਫਾਇਰਸ eg. printf() ਅਤੇ
12.34 ਕੋਨਸਟੈਂਟ eg. double const b=4;
12.40 ਇਕ ਅਸਾਈਨਮੈਂਟ ਵਜੋਂ,
12.41 ਸਿੰਪਲ ਇੰਟਰਸਟ ਕੇਲਕੁਲੇਟ ਕਰਨ ਲਈ ਇਕ ਛ ਪੋ੍ਰਗਰਾਮ ਲਿਖੋ।
12.45 ਹਿੰਟ : ਸਿੰਪਲ ਇਨਟਰਸਟ= ਪਿੰਸੀਪਲ * ਰੇਟ * ਟਾਈਮ/ 10
12.51 ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਵੇਖੋ
http://spoken-tutorial.org /What\_is\_a\_Spoken\_Tutorial
12.54 ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ
12.57 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
13.01 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ
13.03 ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ
13.07 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
13.11 ਜਿਆਦਾ ਜਾਣਕਾਰੀ ਲਈ, ਕੋਂਟੈਕਟ ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (contact @spoken-tutorial.org) ਤੇ ਲਿਖ ਕੇ ਸੰਪਰਕ ਕਰੋ।
13.20 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ” (Talk to a Teacher project) ਦਾ ਇਕ ਹਿੱਸਾ ਹੈ।
13.24 ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ।
13.30 
ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ : http://spoken-tutorial.org\NMEICT-Intro
13.35 }

Contributors and Content Editors

Gaurav, Khoslak, PoojaMoolya, Pratik kamble