STEMI-2017/C2/Search,-select-and-edit-a-patient-file/Punjabi

From Script | Spoken-Tutorial
Revision as of 15:45, 24 July 2020 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time
NARRATION
00:00 ਸਤਿ ਸ਼੍ਰੀ ਅਕਾਲ ਦੋਸਤੋ, ਇਸ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ਇਸ ਵਿੱਚ ਅਸੀਂ ਸਿਖਾਂਗੇ ਕਿ ਮਰੀਜ਼ ਦੀ ਫ਼ਾਇਲ ਨੂੰ ਸਰਚ, ਸੀਲੈਕਟ ਅਤੇ ਐਡਿਟ ਕਿਵੇਂ ਕਰਨਾ ਹੈ ।
00:09 ਇਸ ਟਿਊਟੋਰਿਅਲ ਵਿੱਚ ਅਸੀਂ, ਡਿਵਾਇਜ਼ ਵਿੱਚ ਪਹਿਲਾਂ ਤੋਂ ਹੀ ਸੇਵ ਮਰੀਜ਼ ਦੀ ਫ਼ਾਇਲ ਨੂੰ ਸਰਚ ਅਤੇ ਸੀਲੈਕਟ ਕਰਨਾ ਸਿਖਾਂਗੇ ।
00:17 ਪਹਿਲਾਂ ਤੋਂ ਹੀ ਸੇਵ ਜਾਣਕਾਰੀ ਨੂੰ ਐਡਿਟ ਕਰਨਾ ਸਿਖਾਂਗੇ ।
00:22 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੀ Android Tablet ‘ਤੇ STEMI App ਇੰਸਟੌਲ ਕੀਤੀ ਹੋਵੇ ਅਤੇ
00:30 ਸਾਨੂੰ ਇੱਕ ਚੱਲ ਰਹੇ ਇੰਟਰਨੈਟ ਕਨੈਕਸ਼ਨ ਦੀ ਲੋੜ ਹੋਵੇਗੀ ।
00:34 ਹੁਣ ਅਸੀਂ STEMI Homepage ਉੱਤੇ ਹਾਂ ।
00:38 ਕਿਰਪਾ ਕਰਕੇ ਨੋਟ ਕਰੋ ਇਹ D Hospital user ਹੈ ।
00:43 ਤੁਹਾਡਾ ਲਾਗਿਨ user ID ਵੱਖਰਾ ਹੋ ਸਕਦਾ ਹੈ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਹਸਪਤਾਲ ਵਿੱਚ ਹੋ ।
00:50 Search Page ‘ਤੇ ਜਾਣ ਲਈ Search ਟੈਬ ਦੀ ਚੋਣ ਕਰੋ ।
00:54 Search Page ਵਿੱਚ ਪੇਜ਼ ਦੇ ਉੱਪਰ ਖੱਬੇ ਪਾਸੇ ਵੱਲ ਮੈਨਿਊ ਟੈਬ ਹੈ ।
01:00 ਇੱਥੇ 6 Search Criteria (ਸਰਚ ਮਾਪਦੰਡ) ਹਨ – Patient ID, Patient Name, Admission From to End Date, STEMI Status, Type of Hospital, Hospital Cluster
01:17 ਇਹ ਪੇਜ਼ ਦੇ ਸਿਖਰ ਉੱਤੇ ਦਿਖਾਈ ਦੇ ਰਹੇ ਹਨ ।
01:22 ਇੱਥੇ ਹੇਠਾਂ ਹੁਣੇ ਹੀ ਬਣਾਈਆਂ 14 ਐਂਟਰੀਆਂ ਦਿਖਾਈ ਦੇ ਰਹੀਆਂ ਹਨ ।
01:27 ਇਹ ਇਸ ਲਈ ਕਿਉਂਕਿ ਮੇਰੇ STEMI device ‘ਤੇ ਪਹਿਲਾਂ ਤੋਂ ਹੀ 14 ਤੋਂ ਜ਼ਿਆਦਾ ਐਂਟਰੀਆਂ ਹਨ ।
01:33 ਜੇਕਰ ਤੁਹਾਡੇ STEMI device ‘ਤੇ 14 ਤੋਂ ਘੱਟ ਐਂਟਰੀਆਂ ਹਨ ਤਾਂ ਤੁਹਾਨੂੰ ਇੱਕ ਛੋਟੀ ਜਿਹੀ ਸੂਚੀ ਦਿਖਾਈ ਦੇਵੇਗੀ ।
01:41 ਪਰ ਜੇਕਰ ਤੁਹਾਡੇ ਕੋਲ 14 ਤੋਂ ਜ਼ਿਆਦਾ ਐਂਟਰੀਆਂ ਹਨ, ਤਾਂ ਸਿਰਫ਼ 14 ਐਂਟਰੀਆਂ ਹੀ ਦਿਖਾਈ ਦੇਣਗੀਆਂ ।
01:49 Search ਬਟਨ ਪੇਜ਼ ਦੇ ਹੇਠਾਂ ਸੱਜੇ ਪਾਸੇ ਵੱਲ ਸਥਿਤ ਹੈ ।
01:54 ਮਰੀਜ਼ ਦੀ ਫ਼ਾਇਲ ਨੂੰ ਸਰਚ ਕਰਨ ਲਈ ਜੋ ਕਿ ਪਹਿਲਾਂ ਤੋਂ ਹੀ ਸੇਵ ਹੈ, ਸਾਨੂੰ ਆਪਣਾ ਪਸੰਦੀਦਾ ’’’search criteria’’’ ਦੇਣਾ ਹੋਵੇਗਾ ।
02:03 ਫਿਰ ਪੇਜ਼ ਦੇ ਹੇਠਾਂ Search ਬਟਨ ਉੱਤੇ ਕਲਿਕ ਕਰੋ ।
02:08 ਅਸੀਂ ਇੱਕ ਹੀ ਵਾਰ ਵਿੱਚ ਵੱਖਰੇ search criteria ਦਰਜ ਕਰਕੇ ਮਰੀਜ਼ ਦੀ ਫ਼ਾਇਲ ਸਰਚ ਕਰ ਸਕਦੇ ਹਾਂ । ਇਹ ਖੋਜ ਨੂੰ ਸੀਮਿਤ ਕਰ ਦੇਵੇਗਾ ।
02:19 ਕਿਰਪਾ ਕਰਕੇ ਨੋਟ ਕਰੋ, Search ਟੈਬ ਵਿੱਚ, ਅਸੀਂ ਕੇਵਲ ਉਨ੍ਹਾਂ ਫ਼ਾਇਲਸ ਨੂੰ ਸਰਚ ਕਰ ਸਕਦੇ ਹਾਂ ਜੋ ਪਹਿਲਾਂ ਤੋਂ ਹੀ ਸੇਵ ਹਨ ।
02:26 ਇਸ ਦਾ ਮਤਲੱਬ ਹੈ ਕਿ- ਜੇਕਰ ਅਸੀਂ ਮਰੀਜ਼ ਦੀ ਜਾਣਕਾਰੀ ਦਰਜ ਕਰਨ ਦੇ ਬਾਅਦ Save and Continue ਬਟਨ ਨਹੀਂ ਚੁਣਦੇ ਹਾਂ, ਪੇਜ਼ ਸੇਵ ਨਹੀਂ ਹੁੰਦਾ ਹੈ ਅਤੇ ਅਸੀਂ ਉਸ ਪੇਜ਼ ਨੂੰ ਬਾਅਦ ਵਿੱਚ ਨਹੀਂ ਦੇਖ ਸਕਦੇ ।
02:40 ਕੁੱਝ ਸੇਵ ਫ਼ਾਇਲਸ ਦੇ ਮਾਪਦੰਡ ਅਤੇ ਸਰਚ ਨੂੰ ਸਮਝਦੇ ਹਾਂ ।
02:46 ਪਹਿਲਾਂ, ਮਰੀਜ਼ ਦੀ ਫ਼ਾਇਲ ਨੂੰ ਵਿਸ਼ੇਸ਼ Patient ID ਦੁਆਰਾ ਸਰਚ ਕਰਦੇ ਹਾਂ ।
02:51 ਜੋ ਸੂਚੀ ਦਿਖਾਈ ਦੇ ਰਹੀ ਉਸ ਵਿੱਚੋਂ ਕਿਸੇ ਵੀ ਇੱਕ ਮਰੀਜ਼ ਦੀ ਫ਼ਾਇਲ ਨੂੰ ਚੁਣੋ ।
02:56 ਫ਼ਾਇਲ ਹੁਣ ਸਾਡੀ ਡਿਵਾਇਜ਼ ਵਿੱਚ ਖੁੱਲ ਗਈ ਹੈ ।
02:59 ਕਿਰਪਾ ਕਰਕੇ ਨੋਟ ਕਰੋ ਕਿ Patient ID ਜੋ ਕਿ ਪੇਜ਼ ਦੇ ਸਿਖਰ ਵਿੱਚ ਦਿਖਾਈ ਦੇ ਰਹੀ ਹੈ ।
03:05 ਮੇਰੀ ਡਿਵਾਇਜ਼ ਵਿੱਚ, ਇਹ ਮਰੀਜ਼ ਦੇ ਉਸ ਨੰਬਰ ਨੂੰ ਦਰਸਾਉਂਦਾ ਹੈ ਜਿਸ ਨੂੰ ਮੈਂ ਚੁਣਿਆ ਸੀ ।
03:12 ਤੁਸੀਂ ਆਪਣੀ ਡਿਵਾਇਜ਼ ‘ਤੇ ਚੁਣੇ ਹੋਏ ਮਰੀਜ਼ਾਂ ਦੇ ਵੱਖ-ਵੱਖ ਨੰਬਰ ਦੇਖੋਂਗੇ ।
03:17 ਇਸ ਨੰਬਰ ਨੂੰ ਨੋਟ ਕਰ ਲਵੋ । ਅਸੀਂ ਇਸ ਦੀ ਵਰਤੋਂ ਬਾਅਦ ਵਿੱਚ ਕਰਾਂਗੇ ।
03:22 Patient ID ਨੂੰ ਮਰੀਜ਼ ਦੀ ਬਣੀ ਹੋਈ ਫ਼ਾਇਲ ਕਵਰ ਤੋਂ ਵੀ ਪ੍ਰਾਪਤ ਕਰ ਸਕਦੇ ਹਾਂ ।
03:28 ਇਹ ਨੰਬਰ ਡਾਟਾ ਦਰਜ ਕਰਦੇ ਸਮੇਂ STEMI ਡਿਵਾਇਜ਼ ਦੁਆਰਾ ਆਪਣੇ ਆਪ ਹੀ ਤਿਆਰ ਹੋ ਜਾਂਦਾ ਹੈ ।
03:35 ਹੁਣ ਪੇਜ਼ ਦੇ ਉੱਪਰ ਖੱਬੇ ਪਾਸੇ ਵਾਲੇ ਕੋਨੇ ਤੋਂ Menu ਟੈਬ ਦੀ ਚੋਣ ਕਰੋ ।
03:42 ਫਿਰ Home ਟੈਬ ਨੂੰ ਚੁਣੋ ।
03:44 ਹੁਣ ਫਿਰ ਤੋਂ ਹੋਮਪੇਜ਼ ਵਿੱਚ Search ਟੈਬ ਦੀ ਚੋਣ ਕਰੋ ।
03:49 ਅਸੀਂ ਹੁਣ Search Page ਵਿੱਚ ਦੁਬਾਰਾ ਆ ਗਏ ਹਾਂ ।
03:52 ਇੱਥੇ, ਸਾਨੂੰ Patient Id search criteria ਵਿੱਚ Patient Id ਦਰਜ ਕਰਨੀ ਪਵੇਗੀ ।
03:59 ਅਸੀਂ ਇਸ ਨੰਬਰ ਨੂੰ Patient Id search criteria ਵਿੱਚ ਟਾਈਪ ਕਰਾਂਗੇ । ਇਹ ਫ਼ਾਇਲ ਦਾ ਨੰਬਰ ਹੈ ਜਿਸ ਨੂੰ ਅਸੀਂ ਪਹਿਲਾਂ ਹੀ ਨੋਟ ਕਰ ਲਿਆ ਸੀ ।
04:09 ਤੁਹਾਨੂੰ ਨੰਬਰ ਟਾਈਪ ਕਰਨਾ ਪਵੇਗਾ, ਜਿਸ ਨੂੰ ਤੁਸੀਂ ਆਪਣੀ ਡਿਵਾਇਜ਼ ਵਿੱਚ ਨੋਟ ਕੀਤਾ ਸੀ ।
04:14 ਹੁਣ, ਪੇਜ਼ ਦੇ ਹੇਠਾਂ ਸੱਜੇ ਪਾਸੇ ਵੱਲ Search ਬਟਨ ਚੁਣੋ ।
04:19 ਹੁਣ ਸਕਰੀਨ ਉੱਤੇ ਟਾਈਪ ਕੀਤੀ ਹੋਈ Patient Id ਦੇ ਨਾਲ ਮਰੀਜ਼ ਦੀ ਫ਼ਾਇਲ ਵੀ ਦਿਖਾਈ ਦਿੰਦੀ ਹੈ ।
04:26 ਕੰਟੈਂਟ ਨੂੰ ਵੇਖਣ ਲਈ ਫ਼ਾਇਲ ਨੂੰ ਚੁਣੋ ।
04:30 ਅੱਗੇ, Patient name ’’’Ramesh’’’ ਦੇ ਨਾਲ ਮਰੀਜ਼ ਦੀ ਫ਼ਾਇਲ ਨੂੰ ਚੁਣੋ ।
04:35 Ramesh ਨਾਂ ਵਾਲੀ ਮਰੀਜ਼ ਦੀ ਫ਼ਾਇਲ ਪੇਜ਼ ਉੱਤੇ ਦਿਖਾਈ ਦਿੰਦੀ ਹੈ ।
04:40 ਹੁਣ ਫ਼ਾਇਲ ਨੂੰ ਖੋਲ੍ਹਣ ਅਤੇ ਕੰਟੈਂਟ ਨੂੰ ਵੇਖਣ ਲਈ ਫ਼ਾਇਲ ਨੂੰ ਚੁਣੋ ।
04:45 ਇਸ ਪੇਜ਼ ਦੇ ਸਿਖਰ ਉੱਤੇ ਸੱਜੇ ਪਾਸੇ ਵੱਲ EDIT ਆਈਕਾਨ ਵੇਖੋ ।
04:50 ਮਰੀਜ਼ ਦੀ ਜਾਣਕਾਰੀ ਨੂੰ ਐਡਿਟ ਕਰਨ ਲਈ ਇਸ ਆਈਕਾਨ ਉੱਤੇ ਕਲਿਕ ਕਰੋ ।
04:55 ਯਾਦ ਰੱਖੋ ਕਿ ਪੇਜ਼ ਵਿੱਚ ਤਬਦੀਲੀ ਕਰਨ ਤੋਂ ਬਾਅਦ ਪੇਜ਼ ਨੂੰ ਸੇਵ ਕਰਨਾ ਹੈ ।
04:59 ਹੁਣ ਅਸੀਂ ਇੱਕ ਖ਼ਾਸ ਤਾਰੀਖ਼ ਦੇ ਵਿੱਚ ਸੇਵ ਕੀਤੀ ਗਈ ਮਰੀਜ਼ ਦੀ ਫ਼ਾਇਲਸ ਨੂੰ ਸਰਚ ਕਰਾਂਗੇ ।
05:05 ਅਸੀਂ From Date ਵਿੱਚ 1 January 2016 ਅਤੇ End Date ਵਿੱਚ 9 February 2016 ਦੀ ਚੋਣ ਕਰਾਂਗੇ ।
05:14 ਕਿਰਪਾ ਕਰਕੇ ਆਪਣੀ ਡਿਵਾਇਜ਼ ‘ਤੇ ਆਪਣੇ ਦੁਆਰਾ ਕੀਤੀ ਗਈ ਡਾਟਾ ਐਂਟਰੀ ਦੀ ਤਾਰੀਖ਼ ਦੇ ਆਧਾਰ ਤੇ ਤਾਰੀਖ਼ ਦੀ ਲੜੀ ਚੁਣੋ ।
05:22 ਫਿਰ ਪੇਜ਼ ਦੇ ਹੇਠਾਂ ਸੱਜੇ ਪਾਸੇ ਵੱਲ Search ਬਟਨ ਉੱਤੇ ਕਲਿਕ ਕਰੋ ।
05:27 ਸਾਡੇ ਪੇਜ਼ ‘ਤੇ January 1st 2016 ਅਤੇ February 9th 2016 ਦੇ ਵਿੱਚ ਸਾਰੀਆਂ ਸੇਵ ਹੋਈਆਂ ਮਰੀਜ਼ ਦੀਆਂ ਫ਼ਾਇਲਾਂ ਦਿਖਾਈ ਦਿੰਦੀਆਂ ਹਨ ।
05:38 ਜੋ ਤਾਰੀਖ਼ ਦੀ ਲੜੀ ਤੁਸੀਂ ਆਪਣੀ ਡਿਵਾਇਜ਼ ਵਿੱਚ ਦਿੱਤੀ ਹੋਵੇਗੀ ਤੁਹਾਨੂੰ ਉਸਦੇ ਅਨੁਸਾਰ ਮਰੀਜ਼ ਦੀ ਫ਼ਾਇਲਾਂ ਦਿਖਾਈ ਦੇਣਗੀਆਂ ।
05:44 ਹੁਣ ਫ਼ਾਇਲ ਨੂੰ ਖੋਲ੍ਹਣ ਅਤੇ ਕੰਟੈਂਟਸ ਨੂੰ ਵੇਖਣ ਲਈ ਆਪਣੇ ਅਨੁਸਾਰ ਕਿਸੇ ਵੀ ਫ਼ਾਇਲ ਨੂੰ ਚੁਣੋ ।
05:50 ਅੱਗੇ, ਅਸੀਂ ਫ਼ਾਇਲ ਨੂੰ ਸਰਚ ਕਰਾਂਗੇ ਜੋ ਕਿ STEMI status confirmed ਵਿੱਚ ਹੈ ।
05:55 STEMI status search criteria, ਵਿੱਚ ਸਾਡੇ ਕੋਲ ਹੇਠਾਂ ਲਿਖੇ ਓਪਸ਼ਨ ਹਨ,

ALL , STEMI Confirmed,STEMI Inconclusive, STEMI not Confirmed,Non STEMI

06:11 ਅਸੀਂ STEMI Confirmed ਚੁਣਾਂਗੇ ਅਤੇ ਫਿਰ ਪੇਜ਼ ਦੇ ਹੇਠਾਂ ਸੱਜੇ ਪਾਸੇ ਵੱਲ Search ਬਟਨ ਚੁਣਾਂਗੇ ।
06:18 ਪੇਜ਼ STEMI Confirmed ਦੇ ਨਾਲ ਸਾਰੀਆਂ ਸੇਵ ਮਰੀਜ਼ ਦੀ ਫ਼ਾਇਲਾਂ ਦਿਖਾਈ ਦਿੰਦੀਆਂ ਹਨ ।
06:24 ਮੇਰੇ STEMI ਡਿਵਾਇਜ਼ ਵਿੱਚ, ਅਸੀਂ 14 ਮਰੀਜ਼ ਵੇਖ ਸਕਦੇ ਹਾਂ ।
06:28 ਸੂਚੀ ਤੁਹਾਡੇ STEMI ਡਿਵਾਇਜ਼ ’ਤੇ ਵੱਡੀ ਜਾਂ ਛੋਟੀ ਹੋ ਸਕਦੀ ਹੈ ।
06:33 ਇਹ ਅਸਲ ਵਿੱਚ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ’’’STEMI status Confirmed’’’ ਦੇ ਨਾਲ ਕਿੰਨੇ ਮਰੀਜ਼ਾਂ ਦੀ ਚੋਣ ਕੀਤੀ ਗਈ ਸੀ ।
06:42 ਇਸ ਤਰ੍ਹਾਂ, ’’’Hospital Type search criteria’’’ ਲਈ ਸਾਡੇ ਕੋਲ ਹੇਠ ਲਿਖੇ ਓਪਸ਼ਨ ਹਨ ।

ALL,EMRI, A Hospital, C Hospital, D Hospital

06:55 ਇਹ ਸਰਚ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਖ਼ਾਸ ਮਰੀਜ਼ ਦੀ ਫ਼ਾਇਲ ਡਿਵਾਇਜ਼ ਵਿੱਚ ਪਹਿਲਾਂ ਕਿੱਥੇ ਬਣੀ ਸੀ ।
07:02 ਅਸੀਂ D Hospital ਦੀ ਚੋਣ ਕਰਾਂਗੇ ਅਤੇ ਫਿਰ Search ਬਟਨ ਦੀ ਚੋਣ ਕਰਾਂਗੇ ।
07:07 ਤੁਹਾਨੂੰ ਮਰੀਜ਼ ਦੀ ਫ਼ਾਇਲ ਦੇ ਅਨੁਸਾਰ, ਜਿਸ ਨੂੰ ਤੁਸੀਂ ਸਰਚ ਕਰਨਾ ਚਾਹੁੰਦੇ ਹੋ hospital type ਦੀ ਚੋਣ ਕਰਨੀ ਹੋਵੇਗੀ ।
07:14 ਮੇਰੇ ਡਿਵਾਇਜ਼ ਵਿੱਚ ਚੁਣੇ ਗਏ ਪੇਜ਼, ਮੇਰੇ D Hospital ਵਿੱਚ ਸਾਰੇ ਮਰੀਜ਼ ਦੀ ਫ਼ਾਇਲਾਂ ਨੂੰ ਦਿਖਾਉਂਦਾ ਹੈ ।
07:21 ਤੁਸੀਂ ਇਸ search criteria ਦੀ ਵਰਤੋਂ ਤੁਹਾਡੇ ਹਸਪਤਾਲ ਤੋਂ ਤਬਦੀਲ ਹੋਏ ਮਰੀਜ਼ ਦੀ ਫ਼ਾਇਲ ਨੂੰ ਦੇਖਣ ਲਈ ਵੀ ਕਰ ਸਕਦੇ ਹੋ ।
07:29 ਤੁਹਾਡੇ ਮਾਮਲੇ ਵਿੱਚ, ਇਹ ਤੁਹਾਡੀ ਡਿਵਾਇਜ਼ ਵਿੱਚ user id ਦੇ ਅਨੁਸਾਰ ਹੋਵੇਗਾ ।
07:34 ਜਿਵੇਂ ਕਿ ਤੁਸੀਂ, Type of Hospital Cluster ਵਿੱਚ, ਆਪਣੇ ਅਨੁਸਾਰ ਗਰੁੱਪ ਚੁਣ ਸਕਦੇ ਹੋ ।
07:41 ਅਸੀਂ Kovai Medical Centre and Hospital ਦੀ ਚੋਣ ਕਰਾਂਗੇ ।
07:45 ਤੁਹਾਡੇ ਮਾਮਲੇ ਵਿੱਚ, ਤੁਸੀਂ ਆਪਣੇ ਅਨੁਸਾਰ ਗਰੁੱਪ ਚੁਣ ਸਕਦੇ ਹੋ ।
07:49 ਖ਼ਾਸ ਗਰੁੱਪ ਵਿੱਚ Hub Hospital (ie A B Hospital) ਦੇ ਨਾਂ ‘ਤੇ ਨਾਮਜ਼ਦ ਕੀਤਾ ਗਿਆ ਹੈ ।
07:58 ਅਤੇ ਫਿਰ ਪੇਜ਼ ਦੇ ਹੇਠਾਂ ਸੱਜੇ ਪਾਸੇ ਵੱਲ Search ਬਟਨ ਚੁਣੋ ।
08:02 ਹੁਣ, ਅਸੀਂ ਖ਼ਾਸ ਗਰੁੱਪ ਵਿੱਚ ਸੇਵ ਹੋਈਆਂ ਫ਼ਾਇਲਾਂ ਨੂੰ ਵੇਖਣ ਵਿੱਚ ਸਮਰੱਥਾਵਾਨ ਹਾਂ ।
08:08 ਸੰਖੇਪ ਵਿੱਚ

ਇਸ ਟਿਊਟੋਰਿਅਲ ਵਿੱਚ ਅਸੀਂ ਵੱਖਰੇ search criteria ਦੀ ਵਰਤੋਂ ਕਰਕੇ ਮਰੀਜ਼ ਦੀ ਫ਼ਾਇਲ ਨੂੰ ਸਰਚ ਅਤੇ ਸੀਲੈਕਟ ਕਰਨਾ

08:17 ਅਤੇ ਪਹਿਲਾਂ ਤੋਂ ਹੀ ਮਰੀਜ਼ ਦੀ ਸੇਵ ਹੋਈ ਜਾਣਕਾਰੀ ਨੂੰ ਐਡਿਟ ਕਰਨਾ ਵੀ ਸਿੱਖਿਆ ।
08:21 STEMI INDIA

ਗੈਰ-ਮੁਨਾਫ਼ਾ ਸੰਸਥਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ । ਇਹ ਮੁੱਖ ਤੌਰ 'ਤੇ ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਲਈ ਉਚਿਤ ਦੇਖਭਾਲ ਤੱਕ ਪਹੁੰਚਣ ਵਿੱਚ ਦੇਰੀ ਨੂੰ ਘੱਟ ਕਰਨ ਲਈ ਅਤੇ ਦਿਲ ਦੇ ਦੌਰੇ ਦੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ ।


08:34 ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ NMEICT, ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਜ਼ਿਆਦਾ ਜਾਣਕਾਰੀ ਲਈ ਹੇਠ ਲਿਖੇ ਲਿੰਕ http://spoken-tutorial.org ’ਤੇ ਜਾਓ ।
08:48 ਇਹ ਟਿਊਟੋਰਿਅਲ STEMI INDIA ਅਤੇ ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ ਦੁਆਰਾ ਬਣਾਇਆ ਗਿਆ ਹੈ ।

ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਨ ਲਈ ਧੰਨਵਾਦ ।

}

Contributors and Content Editors

PoojaMoolya