Arduino/C2/Arduino-with-LCD/Punjabi

From Script | Spoken-Tutorial
Revision as of 10:38, 23 March 2020 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 “Interfacing Arduino with LCD” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਅਸੀਂ “LCD” ਨੂੰ “Arduino” ਬੋਰਡ ਵਿੱਚ ਜੋੜਨਾ ਸਿੱਖਾਂਗੇ।

“LCD” ‘ਤੇ ਟੈਕਸਟ ਮੈਸੇਜ ਦਿਖਾਉਣ ਦੇ ਲਈ ਪ੍ਰੋਗਰਾਮ ਲਿਖੋ।

00:18 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਡੇ ਕੋਲ ਇਲੈਕਟ੍ਰਾਨਿਕ ਦਾ ਮੁੱਢਲਾ ਗਿਆਨ ਅਤੇ “C” ਜਾਂ “C++” ਪ੍ਰੋਗਰਾਮਿੰਗ ਭਾਸ਼ਾ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ।
00:30 ਇੱਥੇ ਮੈਂ “Arduino UNO Board”,

“Ubuntu Linux 14.04 operating system” ਅਤੇ

“Arduino IDE’ ਦੀ ਵਰਤੋਂ ਕਰ ਰਿਹਾ ਹਾਂ।

00:40 ਸਾਨੂੰ

“LCD 16 by 2,” “Potentiometer,” “Breadboard,“ “Pin header,“ “Jumper Wires,”

00:55 “Soldering Iron,”

“Soldering Stand,” “Soldering Lead” ਅਤੇ “Soldering Paste” ਜਿਵੇਂ ਕੁੱਝ ਬਾਹਰਲੀਆਂ ਡਿਵਾਇਸਾਂ ਦੀ ਵੀ ਲੋੜ ਹੁੰਦੀ ਹੈ।

01:04 ਹੁਣ, “circuit” ਕਨੈਕਸ਼ਨ ਦਾ ਵੇਰਵਾ ਵੇਖੋ।
01:09 ਇੱਥੇ, ਅਸੀਂ ਵੇਖ ਰਹੇ ਹਾਂ ਕਿ “LCD” ਵਿੱਚ 16 “pins” ਹਨ।
01:14 “Pin 1”, “ground” ਪਿਨ ਹੈ, ਜਿਸ ਨੂੰ ‘GND” ਦੁਆਰਾ ਵਿਖਾਇਆ ਗਿਆ ਹੈ। “Pin 2”, 5 “volts” ਦਾ “power supply” ਪਿਨ ਹੈ, ਜਿਸ ਨੂੰ “VCC” ਦੁਆਰਾ ਦਿਖਾਇਆ ਗਿਆ ਹੈ।
01:29 “VO”, “LCD contrast pin” ਹੈ। ਇੱਥੇ ਤੁਹਾਨੂੰ “potentiometer” ਜੋੜਨਾ ਹੈ।

ਇਹ “LCD” ਦੇ “contrast” ਨੂੰ ਕੰਟਰੋਲ ਕਰਨ ਦੇ ਲਈ ਵੈਰੀਏਬਲ “voltage” ਦੀ ਆਗਿਆ ਪ੍ਰਦਾਨ ਕਰੇਗਾ।

01:42 “RS” ਦਾ ਮਤਲੱਬ “Register Select” ਹੈ।

ਇਸ ਦੀ ਵਰਤੋਂ “command register” ਜਾਂ “data register” ਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ।

01:52 “Command register” ਦੀ ਵਰਤੋਂ “command” ਨੂੰ ਦਿਖਾਉਣ ਦੇ ਲਈ ਕੀਤੀ ਜਾਂਦੀ ਹੈ। ਅਤੇ “data register” ਦੀ ਵਰਤੋਂ ਡਾਟਾ ਰੱਖਣ ਦੇ ਲਈ ਕੀਤੀ ਜਾਂਦੀ ਹੈ।
02:02 “RW”, “Read Write” ਪਿਨ ਹੈ।

ਅਸੀਂ ਜਾਂ ਤਾਂ “LCD” ਤੋਂ ਡਾਟਾ ਪੜ੍ਹ ਸਕਦੇ ਹਾਂ ਜਾਂ ਤਾਂ “LCD” ‘ਤੇ ਲਿਖ ਸਕਦੇ ਹਾਂ।

02:12 “E”, “Enable” ਪਿਨ ਨੂੰ ਦਰਸਾਉਂਦਾ ਹੈ। ਇਹ “LCD” ਨੂੰ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਮਰੱਥਾਵਾਨ ਬਣਾਉਂਦਾ ਹੈ।
02:20 ਇਹ “data” ਪਿਨ ਹਨ। ਇਹਨਾਂ ਪਿੰਨਾਂ ਦੇ ਮਾਧਿਅਮ ਨਾਲ “LCD” ‘ਤੇ “data” ਅਤੇ “command” ਭੇਜੀ ਜਾਂਦੀ ਹੈ।
02:29 ਇਹ “LCD Backlight” ਪਿਨ ਹਨ। ਇਨ੍ਹਾਂ ਦੀ ਵਰਤੋਂ “LCD” ਦੇ ਪਾਵਰ, “display contrast” ਨੂੰ ਕੰਟਰੋਲ ਕਰਨ ਦੇ ਲਈ, “LCD backlight” ਨੂੰ “on” ਜਾਂ “off” ਕਰਨ ਦੇ ਲਈ ਕੀਤੀ ਜਾਂਦੀ ਹੈ।
02:43 “Pin 15”, “backlight LCD” ਦਾ “Anode” ਹੈ।
“Pin 16”, “backlight LCD” ਦਾ “Cathode” ਹੈ। 
02:53 ਹੁਣ ਤੱਕ, ਅਸੀਂ “LCD” ਦਾ “pin” ਵੇਰਵਾ ਵੇਖਿਆ।
02:58 ਅਸੀਂ “soldering” ਕਿਸ ਪ੍ਰਕਾਰ ਕਰ ਸਕਦੇ ਹਾਂ ਇਹ ਦੇਖਣ ਦੇ ਲਈ “soldering” ਸਟੇਸ਼ਨ ‘ਤੇ ਚੱਲਦੇ ਹਾਂ।
03:04 ਇੱਥੇ, ਸਾਡੇ ਕੋਲ “16 by 2 LCD” ਹੈ।

ਇਸਦਾ ਮਤਲੱਬ ਇਹ ਹੈ ਕਿ ਇਹ ਪ੍ਰਤੀ ਲਾਈਨ 16 ਅੱਖਰ ਦਿਖਾ ਸਕਦੀ ਹੈ ਅਤੇ ਅਜਿਹੀਆਂ 2 ਲਾਈਨਾਂ ਹਨ।

03:16 “Extension pin” ਜਿਸ ਨੂੰ “LCD” ਤੋਂ ਸੋਲਡਰ ਕਰਨ ਦੀ ਲੋੜ ਹੈ ਤਾਂਕਿ ਅਸੀਂ “breadboard” ਨਾਲ ਆਸਾਨੀ ਨਾਲ ਜੁੜ ਸਕੀਏ। “Soldering iron” ਜਿਸ ਵਿੱਚ ਪਹਿਲਾਂ ਤੋਂ ਹੀ ਪਾਵਰ ਹੈ, “Solder paste” ਅਤੇ “Solder wire”।
03:33 ਸਭਤੋਂ ਪਹਿਲਾਂ, “LCD” ‘ਤੇ ਬਾਹਰਲੇ “pin” ਨੂੰ ਰੱਖੋ, ਜਿਵੇਂ ਕਿ ਦਿਖਾਇਆ ਗਿਆ ਹੈ।
03:38 ਇਸਦੇ ਬਾਅਦ, “solder paste” ਨੂੰ ਬਾਹਰਲੇ “pins” ਦੀ ਨੋਕ ‘ਤੇ ਲਗਾਓ, ਜਿਵੇਂ ਕਿ ਵੀਡਿਓ ਵਿੱਚ ਦਿਖਾਇਆ ਗਿਆ ਹੈ।
03:46 ਇਸਨੂੰ ਫਿਰ ਤੋਂ ਜੋੜੋ।
03:49 ਬਾਹਰਲੀ “pin” ਵਾਲੀ “LCD” ਨੂੰ ਪੱਧਰ ਸਤ੍ਹਾ ‘ਤੇ ਸਥਿਰਤਾ ਨਾਲ ਰੱਖੋ, ਜਿਵੇਂ ਕਿ ਦਿਖਾਇਆ ਗਿਆ ਹੈ।

ਇਸ ਲਈ: ‘soldering” ਕਰਦੇ ਸਮੇਂ ਇਹ ਹਿੱਲ ਨਹੀਂ ਪਾਵੇਗੀ।

04:02 ਥੋੜ੍ਹਾ ਪੇਸਟ ਦੇ ਨਾਲ “solder rod” ਨੂੰ ਲਵੋ ਅਤੇ ਦਿਖਾਏ ਗਏ ਅਨੁਸਾਰ ਤਾਰ ਦੀ ਨੋਕ ਨੂੰ ਛੂਹੋ।
04:09 ਇਸਨੂੰ ਕੁੱਝ ਸੈਕਿੰਡ ਦੇ ਲਈ ਕੰਟਰੋਲ ਕਰਕੇ ਰੱਖੋ, ਤਾਂਕਿ ਤਾਰ ਪਿਘਲ ਜਾਵੇ ਅਤੇ ਬਾਹਰਲੀ pin ‘ਤੇ ਲੱਗ ਜਾਵੇ, ਜਿਵੇਂ ਕਿ ਦਿਖਾਇਆ ਗਿਆ ਹੈ।
04:19 ਮੈਂ ਦੋ “pins” ਦੇ ਲਈ “soldering” ਕੀਤੀ ਹੈ। ਦੋ “pins” ਦੀ ਕੀਤੀ ਗਈ soldering ਦਾ ਕਲੋਜ ਅੱਪ ਵੇਖੋ।
04:27 ਇਸ ਤਰ੍ਹਾਂ, ਬਾਕੀ “pins” ਦੇ ਲਈ “soldering” ਕਰੋ।
04:32 ਹੁਣ ਇਸ ਪ੍ਰਯੋਗ ਦੇ ਲਈ “circuit diagram” ‘ਤੇ ਚੱਲਦੇ ਹਾਂ।
04:37 “Potentiometer”, “LCD” ਦੇ “contrast” ਨੂੰ ਕੰਟਰੋਲ ਕਰਨ ਦੇ ਲਈ ਦਿਖਾਇਆ ਗਿਆ ਹੈ।
04:44 “Potentiometer” ਛੋਟੇ ਆਕਾਰ ਦਾ ਇਲੈਕਟ੍ਰਾਨਿਕ ਭਾਗ ਹੈ, ਜਿਸ ਦੀ ਵਰਤੋਂ ਵੋਲਟੇਜ ਨੂੰ ਮਿਣਨ ਦੇ ਲਈ ਕੀਤੀ ਜਾਂਦੀ ਹੈ।
04:51 “Pin” ਨੰਬਰ 11, “Enable” ਨਾਲ ਜੁੜਿਆ ਹੈ ਅਤੇ “pin” ਨੰਬਰ 12, “register select” ਨਾਲ ਜੁੜਿਆ ਹੈ।
05:00 “Read write pin”, “ground” ਨਾਲ ਜੁੜਿਆ ਹੈ ਜਿਸਦਾ ਮਤਲੱਬ ਹੈ ਕਿ ਅਸੀਂ “LCD” ਦੇ ਲਈ ਲਿਖਾਂਗੇ।
05:07 ਅਸੀਂ ਆਪਣੇ ਪ੍ਰਯੋਗ ਦੇ ਲਈ ਕੇਵਲ 4 ਡਾਟਾ ਲਾਇਨਾਂ ਦੀ ਵਰਤੋਂ ਕਰ ਰਹੇ ਹਾਂ।

Pin 15 ਅਤੇ Pin 16, LCD ਦੇ backlight ਲਈ ਜੋੜੇ ਗਏ ਹਨ। ਪਿਨ 15 ਨੂੰ VCC ਅਤੇ pin16 ਨੂੰ ground ਨਾਲ ਜੋੜੋ, ਜਿਵੇਂ ਕਿ ਦਿਖਾਇਆ ਗਿਆ ਹੈ।

05:27 ਮੈਂ “Arduino” ਅਤੇ “LCD” ਨੂੰ ਸਰਕਿਟ ਡਾਇਗਰਾਮ ਦੇ ਅਨੁਸਾਰ ਸੈੱਟਅਪ ਕੀਤਾ ਹੈ।

ਸਾਡਾ ਉਦੇਸ਼ “LCD” ਡਿਸਪਲੇ ‘ਤੇ ਦੋ “strings” ਲਿਖਣਾ ਹੈ।

05:38 ਹੁਣ ਅਸੀਂ “Arduino IDE” ਵਿੱਚ ਪ੍ਰੋਗਰਾਮ ਲਿਖਾਂਗੇ। “Arduino IDE” ‘ਤੇ ਜਾਓ।
05:46 ਸਭਤੋਂ ਪਹਿਲਾਂ ਅਸੀਂ “Liquid crystal library” ਦੇ ਲਈ ਰਿਫਰੇਂਸ ਮੈਨਿਊਅਲ ਵੇਖਾਂਗੇ।
05:52 “Menu bar” ਵਿੱਚ, “Help” ‘ਤੇ ਅਤੇ “Reference” ‘ਤੇ ਕਲਿਕ ਕਰੋ। ਇੱਥੇ “offline page” ਖੁੱਲੇਗਾ।
06:00 “Reference” ਸੈਕਸ਼ਨ ਦੇ ਅਨੁਸਾਰ, “Libraries” ‘ਤੇ ਕਲਿਕ ਕਰੋ।
06:04 ਫਿਰ, ਉਪਲੱਬਧ “Standard Libraries” ਨੂੰ ਦੇਖਣ ਲਈ ਹੇਠਾਂ ਸਕਰਾਲ ਕਰੋ।
06:10 “LiquidCrystal” ‘ਤੇ ਕਲਿਕ ਕਰੋ। ਉਪਲੱਬਧ “functions” ਦੇ ਬਾਰੇ ਵਿੱਚ ਜ਼ਿਆਦਾ ਜਾਣਨ ਦੇ ਲਈ ਵੇਰਵਾ ਪੜ੍ਹੋ।
06:18 ਇਹ ਦਰਸਾਉਂਦਾ ਹੈ, ਕਿ ਇਹ “4 bit” ਜਾਂ “8 bit” ਡਾਟਾ ਲਾਇਨਾਂ ਦੇ ਨਾਲ ਕੰਮ ਕਰਦਾ ਹੈ।
06:24 ਇਸਦੇ ਬਾਅਦ, “LiquidCrystal function” ਅਤੇ ਇਸਦੇ ਪੈਰਾਮੀਟਰਸ ਨੂੰ ਵੇਖੋ।
06:30 ਆਪਣੇ “functions” ਦੇ ਲਈ ਮੈਨੂਅਲ ਦਾ ਹਵਾਲਾ ਦੇਣਾ ਹਮੇਸ਼ਾ ਚੰਗਾ ਅਭਿਆਸ ਹੁੰਦਾ ਹੈ।

“LiquidCrystal function” ‘ਤੇ ਕਲਿਕ ਕਰੋ।

06:39 ਸਿੰਟੈਕਸ ਦਰਸਾਉਂਦਾ ਹੈ, ਕਿ ਇਸ ਦੀ ਵਰਤੋਂ “8 bit” ਜਾਂ “4 bit” ਦੇ ਲਈ ਕਿਸ ਤਰ੍ਹਾਂ ਨਾਲ ਕੀਤੀ ਜਾਂਦੀ ਹੈ।
06:46 ਆਪਣੇ ਪ੍ਰਯੋਗ ਦੇ ਲਈ, ਅਸੀਂ ਪਹਿਲੀ ਲਾਈਨ ਦੇ ਸਿੰਟੈਕਸ ਦੀ ਵਰਤੋਂ ਕਰਾਂਗੇ।
06:51 “Arduino IDE” ‘ਤੇ ਜਾਓ।
06:54 ਸਭਤੋਂ ਪਹਿਲਾਂ, ਅਸੀਂ ਇੱਥੇ “Liquid crystal library” ਨੂੰ ਸ਼ਾਮਲ ਕਰਾਂਗੇ।
06:59 “Menu” ਬਾਰ ਵਿੱਚ, “Sketch” ਅਤੇ “Include Library” ‘ਤੇ ਕਲਿਕ ਕਰੋ।

ਫਿਰ “LiquidCrystal” ਨੂੰ ਸਲੈਕਟ ਕਰੋ। ਇਹ “LiquidCrystal.h” ਫਾਇਲ ਵਿੱਚ ਦਰਜ ਕਰੇਗਾ, ਜਿਵੇਂ ਕਿ ਦਿਖਾਇਆ ਗਿਆ ਹੈ।

07:14 ਹੁਣ, ਦਰਸਾਏ ਗਏ ਅਨੁਸਾਰ code ਟਾਈਪ ਕਰੋ। ਪੈਰਾਮੀਟਰ ਦੀ ਵਿਆਖਿਆ ਕਰੋ।
07:21 “lcd”, “type Liquid crystal” ਦਾ ਵੈਰੀਏਬਲ ਹੈ।
07:26 “Register Select” ਪਹਿਲਾ ਪੈਰਾਮੀਟਰ ਹੈ।

“Register Select”, “Arduino board” ਦੇ “pin 12” ਨਾਲ ਜੁੜਿਆ ਹੈ।

07:35 “Enable” ਦੂਜਾ ਪੈਰਾਮੀਟਰ ਹੈ। ਇਹ “pin 11” ਨਾਲ ਜੁੜਿਆ ਹੈ।
07:41 ਅਗਲੇ 4 ਪੈਰਾਮੀਟਰ “LCD” ਦੀਆਂ ਡਾਟਾ ਲਾਈਨਾਂ ਹਨ।
07:46 “LCD” ਦੇ “d4, d5, d6” ਅਤੇ “d7”, “Arduino board” ਦੇ “pins” 5, 4, 3 ਅਤੇ 2 ਨਾਲ ਜੁੜੇ ਹਨ।
07:58 ਅਸੀਂ “pins” ਵਾਲੀ ਲਾਇਬ੍ਰੇਰੀ ਨੂੰ ਸ਼ੁਰੂ ਕਰ ਰਹੇ ਹਾਂ। ਕੋਡ ਦੀ ਇਹ ਲਾਈਨ “void setup function” ਦੇ ਬਾਹਰ ਹੋ ਸਕਦੀ ਹੈ।
08:07 ਅਸੀਂ “void setup function” ਵਿੱਚ, ਪ੍ਰਯੋਗ ਦੇ ਲਈ ਲੋੜੀਂਦੇ ਆਰੰਭਿਕ ਸੈੱਟਅਪ ਨੂੰ ਲਿਖਾਂਗੇ।

ਇਹ “begin” ਨਾਮ ਵਾਲਾ “function” ਹੈ।

08:18 ਵੇਰਵੇ ਦੇ ਲਈ ਮੈਨਿਉਅਲ ਅਤੇ ਇਸ “function” ਦੇ ਲਈ ਪੈਰਾਮੀਟਰ ਵੇਖੋ। ਰਿਫਰੇਂਸ ਮੈਨਿਉਅਲ ‘ਤੇ ਵਾਪਸ ਜਾਓ।
08:27 ਮੈਨਿਉਅਲ ਦਰਸਾਉਂਦਾ ਹੈ ਕਿ -

1. ਇੰਟਰਫੇਸ ਨੂੰ “LCD” ਸਕਰੀਨ ‘ਤੇ ਸ਼ੁਰੂ ਕਰੋ।

2. ਡਿਸਪਲੇ ਦੇ ਡਾਇਮੇਂਸ਼ਨ (ਚੋੜਾਈ ਅਤੇ ਉਚਾਈ) ਨੂੰ ਨਿਰਧਾਰਤ ਕਰੋ ਅਤੇ

3. ਕਿਸੇ ਹੋਰ “LCD library commands” ਨਾਲ ਪਹਿਲਾਂ ਕਾਲ ਦੀ ਲੋੜ ਹੈ।

08:45 ਹੁਣ, ਪੈਰਾਮੀਟਰ ਨੂੰ ਵੇਖੋ।

“lcd”: “type liquid crystal” ਦਾ ਵੈਰੀਏਬਲ ਹੈ। “cols”: ਡਿਸਪਲੇ ਵਿੱਚ “column” ਦੀ ਗਿਣਤੀ ਹੈ।

08:58 ਸਾਡੇ “LCD” ਵਿੱਚ 16 ਕਾਲਮ ਹਨ।

rows: ਡਿਸਪਲੇ ਵਿੱਚ ਲਾਈਨਾਂ ਦੀ ਗਿਣਤੀ ਹੈ।

ਇੱਥੇ 2 ਲਾਈਨਾਂ ਹਨ। 
09:09 “Arduino IDE” ‘ਤੇ ਵਾਪਸ ਜਾਓ।
09:13 ਹੁਣ, “lcd.begin open bracket 16 comma 2 close bracket semicolon” ਟਾਈਪ ਕਰੋ।
09:23 “Set Cursor” ਕਮਾਂਡ, ਕਰਸਰ ਨੂੰ “LCD” ਵਿੱਚ ਨਿਰਧਾਰਤ ਲਾਈਨ ਅਤੇ ਕਾਲਮ ਵਿੱਚ ਰੱਖੇਗਾ।
09:30 “Zero comma zero” ਦਾ ਮਤਲੱਬ ਜ਼ੀਰੋ ਲਾਈਨ ਅਤੇ ਜ਼ੀਰੋ ਕਾਲਮ ਹੈ।
09:36 ਇੱਥੇ “print” ਨਾਮ ਵਾਲਾ ਇੱਕ ਹੋਰ ਕਮਾਂਡ ਹੈ ਜੋ “LCD” ‘ਤੇ ਟੈਕਸਟ ਨੂੰ ਪ੍ਰਿੰਟ ਕਰੇਗਾ।
09:44 “lcd.print” ਟਾਈਪ ਕਰੋ ਅਤੇ “First Row” ਨਾਮ ਵਾਲਾ ਕੁੱਝ ਟੈਕਸਟ ਦਰਜ ਕਰੋ।
09:52 ਹੁਣ ਮੈਂ ਪ੍ਰੋਗਰਾਮ ਸਮਝਾਉਂਦਾ ਹਾਂ।
09:55 ਇਹ ਪ੍ਰੋਗਰਾਮ “16 by 2” configuration “LCD” ‘ਤੇ ਪ੍ਰਿੰਟ ਹੋਵੇਗਾ। ਕਰਸਰ ਨੂੰ ਪਹਿਲਾਂ ਸਥਾਨ ‘ਤੇ ਸੈੱਟ ਕਰੋ।

“lcd.print”, “LCD” ਵਿੱਚ “First row” ਟੈਕਸਟ ਨੂੰ ਪ੍ਰਿੰਟ ਕਰੇਗਾ।

10:12 ਪ੍ਰੋਗਰਾਮ ਨੂੰ ਕੰਪਾਇਲ ਅਤੇ ਅਪਲੋਡ ਕਰੋ।
10:19 ਅਸੀਂ ਪਹਿਲੀ ਲਾਈਨ ਵਿੱਚ ਦਿਖਾਈ ਗਈ “First row” ਆਉਟਪੁਟ ਨੂੰ ਵੇਖ ਸਕਦੇ ਹਾਂ।
10:25 ਦੂਜੀ ਲਾਈਨ ਵਿੱਚ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਹੈ।
10:29 ਦੂਜੀ ਲਾਈਨ ਵਿੱਚ ਵੀ ਪ੍ਰਿੰਟ ਕਰਨ ਦੇ ਲਈ ਪ੍ਰੋਗਰਾਮ ਨੂੰ ਬਦਲਦੇ ਹਾਂ।
10:34 ਕੋਡ ਨੂੰ ਕਾਪੀ ਅਤੇ ਪੇਸਟ ਕਰੋ। ਲਾਈਨ “lcd.begin” ਨੂੰ ਹਟਾ ਦਿਓ, ਕਿਉਂਕਿ ਇਹ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹੀ ਆਰੰਭ ਕੀਤਾ ਗਿਆ ਹੈ।
10:46 ਦਿਖਾਏ ਗਏ ਅਨੁਸਾਰ “setcursor” ਕਮਾਂਡ ਨੂੰ 0 ਕਾਲਮ ਅਤੇ ਲਾਈਨ 1 ਵਿੱਚ ਬਦਲੋ।
10:54 “print command” ਟੈਕਸਟ ਨੂੰ “second row” ਦੇ ਲਈ ਬਦਲੋ।
10:59 ਹੁਣ, ਪ੍ਰੋਗਰਾਮ ਨੂੰ ਕੰਪਾਇਲ ਅਤੇ ਅਪਲੋਡ ਕਰੋ।
11:06 ਟੈਕਸਟ ਦੂਜੀ ਲਾਈਨ ਵਿੱਚ ਵੀ ਦਿਖਾਈ ਦਿੰਦਾ ਹੈ।
11:10 ਅਸੀਂ “void loop” ਵਿੱਚ ਕਿਸੇ ਵੀ ਕੋਡ ਦੀ ਵਰਤੋਂ ਨਹੀਂ ਕੀਤੀ। ਪਰ, ਫਿਰ ਵੀ ਸਾਨੂੰ “loop template” ਰੱਖਣ ਦੀ ਲੋੜ ਹੈ। ਅਜਿਹਾ ਇਸਲਈ ਹੈ ਕਿਉਂਕਿ “loop function”
“Arduino” ਸਿੰਟੈਕਸ ਦੇ ਲਈ ਲੋੜੀਂਦਾ ਹੁੰਦਾ ਹੈ। 
11:24 ਇੱਕ ਵਾਰ ਟੈਕਸਟ ਭੇਜਣ ਦੇ ਬਾਅਦ, ਇਹ ਉੱਥੇ ਹਮੇਸ਼ਾ ਦੇ ਲਈ ਹੁੰਦਾ ਹੈ।
11:29 ਦੂਜੀ ਲਾਈਨ ਵਿੱਚ ਕਰਸਰ ਦੀ ਸਥਿਤੀ ਨੂੰ ਤੀਸਰੇ ਕਾਲਮ ਵਿੱਚ ਬਦਲੋ।
11:34 ਫਿਰ ਤੋਂ, ਪ੍ਰੋਗਰਾਮ ਨੂੰ ਕੰਪਾਇਲ ਅਤੇ ਅਪਲੋਡ ਕਰੋ।
11:38 ਦੂਜੀ ਲਾਈਨ ਵਿੱਚ ਕਾਲਮ ਦੀ ਸਥਿਤੀ ਵਿੱਚ ਬਦਲਾਵ ‘ਤੇ ਧਿਆਨ ਦਿਓ।
11:43 ਮੈਨਿਉਅਲ ਵਿੱਚ function ਸੂਚੀ ‘ਤੇ ਵਾਪਸ ਜਾਓ।
11:47 ਇੱਥੇ ਅਸੀਂ ਵੇਖ ਸਕਦੇ ਹਾਂ ਕਿ ਕਈ ਹੋਰ “functions” ਹਨ, ਜਿਵੇਂ “scrollDisplayLeft, scrollDisplayRight” ਆਦਿ। ਇਹਨਾਂ “functions” ਨੂੰ ਆਪਣੇ-ਆਪ ਐਕਸਪਲੋਰ ਕਰੋ।
12:01 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ। ਸਾਨੂੰ ਸੰਖੇਪ ਵਿੱਚ ਦੱਸੋ।
12:06 ਇਸ ਟਿਊਟੋਰਿਅਲ ਵਿੱਚ, ਅਸੀਂ LCD ਨੂੰ “Arduino board” ਨਾਲ ਜੋੜਨਾ ਅਤੇ “LCD” ‘ਤੇ ਟੈਕਸਟ ਮੈਸੇਜ ਦਿਖਾਉਣ ਦੇ ਲਈ ਪ੍ਰੋਗਰਾਮ ਲਿਖਣਾ ਸਿੱਖਿਆ।
12:18 ਹੇਠਾਂ ਲਿਖੇ ਨਿਰਧਾਰਤ ਕੰਮ ਨੂੰ ਕਰੋ।

ਦੂਜੀ ਲਾਈਨ ਵਿੱਚ “Hello World” ਟੈਕਸਟ ਨੂੰ ਦਿਖਾਉਣ ਦੇ ਲਈ ਉਸੀ ਪ੍ਰੋਗਰਾਮ ਨੂੰ ਬਦਲੋ। ਕਰਸਰ ਨੂੰ 4 ਉਹ ਕਾਲਮ ਵਿੱਚ ਰੱਖੋ। ਪ੍ਰੋਗਰਾਮ ਨੂੰ ਕੰਪਾਇਲ ਅਤੇ ਅਪਲੋਡ ਕਰੋ। LCD ਵਿੱਚ ਦਿਖਾਏ ਗਏ ਟੈਕਸਟ ਨੂੰ ਧਿਆਨ ਨਾਲ ਵੇਖੋ।

12:40 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
12:48 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
12:58 ਕ੍ਰਿਪਾ ਕਰਕੇ ਇਸ ਫੋਰਮ ‘ਤੇ ਆਪਣੇ ਸਮੇਂ ਬੱਧ ਪ੍ਰਸ਼ਨਾਂ ਨੂੰ ਪੋਸਟ ਕਰੋ।
13:02 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।।
13:13 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। }

Contributors and Content Editors

Navdeep.dav, PoojaMoolya