Moodle-Learning-Management-System/C2/Admin-dashboard/Punjabi

From Script | Spoken-Tutorial
Revision as of 09:40, 11 October 2019 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 “Admin’s dashboard in Moodle” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਦੇ ਬਾਰੇ ਵਿੱਚ ਸਿੱਖਾਂਗੇ: “Admin’s dashboard” ‘ਤੇ ਵੱਖ-ਵੱਖ “blocks”, “Admin’s profile page” ਅਤੇ “preferences” ਨੂੰ ਕਿਵੇਂ ਐਡਿਟ ਕਰੋ ।
00:22 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ: “Ubuntu Linux OS 16.04”, “Apache, MariaDB” ਅਤੇ “XAMPP 5.6.30” ਤੋਂ ਪ੍ਰਾਪਤ “PHP”, “Moodle 3.3” ਅਤੇ “Firefox” ਵੈੱਬ ਬਰਾਊਜਰ
00:46 ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਵੈੱਬ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ ।
00:50 ਹਾਲਾਂਕਿ, Internet Explorer ਦੀ ਵਰਤੋਂ ਨਾ ਕਰੋ, ਕਿਉਂਕਿ ਇਸਦੇ ਕਾਰਨ ਕੁੱਝ ਪ੍ਰਦਰਸ਼ਨ ਅਸੰਗਤਤਾਵਾਂ ਹੁੰਦੀਆਂ ਹਨ ।
00:59 ਇਸ ਟਿਊਟੋਰਿਅਲ ਦੇ ਸਿਖਿਆਰਥੀਆਂ ਦੇ ਸਿਸਟਮ ‘ਤੇ “Moodle 3.3” ਇੰਸਟਾਲ ਹੋਣਾ ਚਾਹੀਦਾ ਹੈ । ਜੇਕਰ ਨਹੀਂ ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ ਸੰਬੰਧਿਤ “Moodle” ਟਿਊਟੋਰਿਅਲ ਦੀ ਪਾਲਣਾ ਕਰੋ ।
01:13 ਬਰਾਊਜਰ ‘ਤੇ ਜਾਓ ਅਤੇ ਆਪਣੀ “moodle site” ਖੋਲੋ। ਯਕੀਨੀ ਬਣਾਓ ਕਿ “XAMPP service” ਚੱਲ ਰਹੀ ਹੈ ।
01:21 ਤੁਸੀਂ ਕੇਵਲ ਹੈਡਰਸ ਦੇ ਨਾਲ ਇੱਕ ਖਾਲੀ ਪੇਜ਼ ਵੇਖ ਸਕਦੇ ਹੋ । ਇਹ ਇਸਲਈ ਕਿਉਂਕਿ ਅਸੀਂ ਆਪਣੇ ਇੰਸਟਾਲੇਸ਼ਨ ਦੇ ਲਈ ਕੋਈ ਵੀ “front page” ਸੈੱਟ ਨਹੀਂ ਕੀਤਾ ਹੈ ।
01:33 ਵਿੰਡੋ ਦੇ ਉੱਪਰ ਸੱਜੇ ਕੋਨੇ ‘ਤੇ “Log in” ‘ਤੇ ਕਲਿਕ ਕਰੋ ।
01:39 ਆਪਣੇ “admin username” ਅਤੇ “password” ਦੀ ਵਰਤੋਂ ਕਰਕੇ ਲਾਗਿਨ ਕਰੋ ਜਿਸ ਨੂੰ ਤੁਸੀਂ “Moodle” ਇੰਸਟਾਲ ਕਰਦੇ ਸਮਾਂ ਦਿੱਤਾ ਸੀ ।
01:47 ਮੈਂ “admin” “username” ਅਤੇ “Spokentutorial1@” password” ਦਰਜ ਕਰਾਂਗਾ। “Log in” ਬਟਨ ‘ਤੇ ਕਲਿਕ ਕਰੋ ।
01:59 ਜਿਸ ਪੇਜ਼ ਨੂੰ ਅਸੀਂ ਹੁਣੇ ਵੇਖ ਰਹੇ ਹਾਂ ਉਸਨੂੰ “dashboard” ਕਹਿੰਦੇ ਹਨ।
02:04 ਅਸੀਂ ਵੇਖ ਸਕਦੇ ਹਾਂ ਕਿ ਸਾਡਾ “dashboard” ਦੋ ਕਾਲਮਸ ਵਿੱਚ ਵੰਡਿਆ ਹੋਇਆ ਹੈ ।
02:08 ਖੱਬੇ ਪਾਸੇ ਵੱਲ ਵੱਡਾ ਮੁੱਖ “Content column” ਹੈ ।
02:13 ਸੱਜੇ ਪਾਸੇ ਵਾਲਾ “Blocks column” ਹੈ ।
02:17 ਇਹਨਾਂ “columns,” ਵਿੱਚ “Blocks” ਆਇਟਮਸ ਹਨ, ਜੋ ਇੱਕ ਵਿਸ਼ੇਸ਼ ਉਦੇਸ਼ ਜਾਂ ਜਾਣਕਾਰੀ ਪ੍ਰਦਾਨ ਕਰਦੇ ਹਨ ।
02:25 “Blocks” “Moodle” ਦੇ ਪੇਜ਼ਸ ‘ਤੇ ਪਾਏ ਜਾਂਦੇ ਹਨ ।

ਤੁਸੀਂ ਉਨ੍ਹਾਂ ਨੂੰ ਆਪਣੇ ਕੋਰਸ ਦੇ ਮਹੱਤਵਪੂਰਣ ਹਿੱਸਿਆਂ ਦੇ ਸ਼ਾਰਟਕਟ ਦੇ ਰੂਪ ਵਿੱਚ ਸੋਚ ਸਕਦੇ ਹੋ ।

02:35 ਉਦਾਹਰਣ ਵਜੋਂ “Private Files”, “Online Users”, “Course Overview” ਆਦਿ ਮੇਰੇ “dashboard” ‘ਤੇ “blocks” ਹਨ ।
02:46 ਧਿਆਨ ਦਿਓ, ਕਿ ਇੱਥੇ ਕੋਈ ਵੀ ਗਤੀਵਿਧੀਆਂ ਜਾਂ ਕੋਰਸ ਨਹੀਂ ਹਨ ।
02:50 ਅਜਿਹਾ ਇਸਲਈ ਹੈ, ਕਿਉਂਕਿ ਅਸੀਂ ਹੁਣ ਤੱਕ ਕੋਈ ਕੋਰਸ ਨਹੀਂ ਬਣਾਇਆ ਹੈ ।
02:56 ਸਾਰੇ ਕੋਰਸੇਸ ਦੀ ਇੱਕ ਸੂਚੀ ਵੇਖੀ ਜਾਵੇਗੀ - ਜੇਕਰ ਕੋਈ ਯੂਜਰ (ਯਾਨੀ ਅਧਿਆਪਕ ਜਾਂ ਵਿਦਿਆਰਥੀ ਜਾਂ ਐਡਮਿਨ) ਨਾਮਜ਼ਦ ਹੈ ਜਾਂ ਉਸ ਨੇ ਕੋਰਸੇਸ ਵਿੱਚ ਭੂਮਿਕਾ ਅਸਾਇਨ ਕੀਤੀ ਗਈ ਹੈ ।
03:08 ਇਹ ਵੀ ਧਿਆਨ ਦਿਓ ਕਿ “Online Users block” “Admin User” ਦਿਖਾਉਂਦਾ ਹੈ, ਜੋ ਸਾਡਾ ਵਰਤਮਾਨ ਲਾਗਿਨ ਹੈ ।
03:17 ਇਹ “block” ਕਿਸੇ ਵੀ ਸਮੇਂ ‘ਤੇ ਲਾਗ ਇਨ ਯੂਜਰਸ ਨੂੰ ਦਿਖਾਉਂਦਾ ਹੈ ।
03:23 “Moodle” ਵਿੱਚ ਹਰੇਕ “block” ਦਾ ਵਿਸ਼ੇਸ਼ ਉਦੇਸ਼ ਹੈ । ਅਸੀਂ “Moodle” ਵਿੱਚ ਕਿਸੇ ਵੀ ਪੇਜ਼ ਦੇ ਕਿਸੇ ਵੀ ਕਾਲਮ ਵਿੱਚ ਬਲਾਕਸ ਜੋੜ ਸਕਦੇ ਹਾਂ ।
03:34 ਹੁਣ ਪੇਜ਼ ਦੇ ਹੈਡਰ ‘ਤੇ ਵੇਖੋ ।
03:38 ਖੱਬੇ ਉੱਪਰ ਕੋਨੇ ‘ਤੇ ਅਸੀਂ “Navigation Drawer” ਜਾਂ “Navigation menu” ਵੇਖ ਸਕਦੇ ਹਾਂ । ਇਹ ਸਾਨੂੰ “Calendar” ਅਤੇ ਹੋਰ “Administration” ਲਿੰਕ ਨੂੰ ਐਕਸੈੱਸ ਕਰਨ ਵਿੱਚ ਮੱਦਦ ਕਰਦਾ ਹੈ । ਇਹ “toggle menu” ਹੈ ।
03:55 ਇਸਦਾ ਮਤਲੱਬ ਹੈ ਕਿ ਇਹ ਕਲਿਕ ਕਰਨ ‘ਤੇ ਇਸਦੇ “status” ਨੂੰ “open” ਤੋਂ “close” ਅਤੇ ਉਲਟ ਕ੍ਰਮ ਵਿੱਚ ਬਦਲਦਾ ਹੈ ।
04:04 ਫਿਰ ਸਾਡੇ ਕੋਲ “logo” ਦੇ ਲਈ ਪਲੇਸਹੋਲਡਰ ਹੈ ।
04:08 ਡਿਫਾਲਟ ਰੂਪ ਤੋਂ ਇਹ “short site name” ਹੈ । ਇਸ ‘ਤੇ ਕਲਿਕ ਕਰਕੇ ਅਸੀਂ ਕਿਸੇ ਵੀ “page” ਪੇਜ਼ ਦੇ “dashboard” ‘ਤੇ ਜਾਵਾਂਗੇ।
04:18 ਉੱਪਰ ਸੱਜੇ ਪਾਸੇ ‘ਤੇ ਇੱਥੇ “notifications” ਅਤੇ “messages”ਦੇ ਲਈ ਕਵੀਕ ਐਕਸੈੱਸ ਆਇਕਨ ਹੈ ।
04:26 ਇਸਦੇ ਅੱਗੇ “user menu” ਡਰਾਪਡਾਊਂਨ ਹੈ । ਇਸਨੂੰ “quick access user menu” ਵੀ ਕਿਹਾ ਜਾਂਦਾ ਹੈ ।
04:35 ਅਸੀਂ ਸੰਖੇਪ ਵਿੱਚ ਇਸ ਟਿਊਟੋਰਿਅਲ ਵਿੱਚ “Profile” ਅਤੇ “Preferences page” ਦੀ ਚਰਚਾ ਕਰਾਂਗੇ।
04:41 ਇਹ ਸਾਰੇ “menu items” “toggle menus” ਹਨ, ਖੱਬੇ ਪਾਸੇ ਦੇ ਸਮਾਨ ।
04:48 ਅੱਗੇ, “Profile” ਲਿੰਕ ‘ਤੇ ਕਲਿਕ ਕਰੋ ।
04:52 “Moodle” ਵਿੱਚ ਹਰੇਕ ਯੂਜਰ ਦਾ “profile page” ਪੇਜ਼ ਹੈ ।
04:57 ਇਸ ਵਿੱਚ ਲਿੰਕਸ ਯੂਜਰਸ ਨੂੰ ਆਗਿਆ ਦਿੰਦੇ ਹਨ, ਉਨ੍ਹਾਂ ਦੀ ਪ੍ਰੋਫਾਇਲ ਦੀ ਜਾਣਕਾਰੀ ਐਡਿਟ ਕਰਨ, “forum” ਜਾਂ “blog posts” ਦੇਖਣ ਦੇ ਲਈ
05:07 ਕਿਸੇ ਵੀ “reports” ਨੂੰ ਚੈੱਕ ਕਰਨ ਦੇ ਲਈ ਜਿਸਦਾ ਉਨ੍ਹਾਂ ਨੂੰ ਐਕਸੈੱਸ ਹੋਵੇ ਅਤੇ ਉਨ੍ਹਾਂ ਦੇ “access logs” ਅਤੇ “IP address” ਦੇਖਣ ਦੇ ਲਈ ਜਿਸ ਦੀ ਵਰਤੋਂ ਪਿਛਲੀ ਵਾਰ ਲਾਗਿਨ ਕਰਨ ਦੇ ਲਈ ਕੀਤੀ ਸੀ ।
05:18 ਹੁਣ “Edit Profile” ਲਿੰਕ ‘ਤੇ ਕਲਿਕ ਕਰੋ । “Edit Profile page” ਖੁੱਲਦਾ ਹੈ ।
05:26 ਇਹ ਪੇਜ਼ 5 ਸੈਕਸ਼ਨਸ ਵਿੱਚ ਵੰਡਿਆ ਹੈ:

“General”

“User Picture”

“Additional Names”

“Interests”

“Optional”

05:39 “General section” ਡਿਫਾਲਟ ਰੂਪ ਤੋਂ ਵਧਿਆ ਹੋਇਆ ਹੈ ।
05:43 ਕਿਸੇ ਵੀ “section” ‘ਤੇ ਕਲਿਕ ਕਰਨਾ ਇਸ ਨੂੰ ਵਧਾਉਣਾ ਜਾਂ ਛੋਟਾ ਕਰਦਾ ਹੈ ।
05:49 ਸੱਜੇ ਪਾਸੇ ‘ਤੇ ‘Expand all’ ਲਿੰਕ ਸਾਰੇ “sections” ਨੂੰ ਵਧਾਉਂਦਾ ਹੈ ।
05:55 ਇੱਥੇ ਸਾਰੇ ਫੀਲਡਸ ਐਡਿਟ ਕਰਨ ਦੇ ਯੋਗ ਹਨ ।
05:59 “City / Town” ਜੋੜੋ। ਮੈਂ “Mumbai” ਟਾਈਪ ਕਰਾਂਗਾ।
06:04 ਯਕੀਨੀ ਬਣਾਓ ਕਿ “Select a country” ਡਰਾਪਡਾਊਂਨ ਵਿੱਚ “India” ਚੁਣਿਆ ਹੋਇਆ ਹੈ । ਅਤੇ “timezone” “Asia/Kolkata” ਸੈੱਟ ਹੈ ।
06:13 ਕੇਵਲ “Admins” ਇਸ ਪ੍ਰੋਫਾਇਲ ਪੇਜ਼ ਤੋਂ ਪਾਸਵਰਡ ਬਦਲ ਸਕਦਾ ਹੈ ।
06:18 ਹੁਣ ਮੈਂ “Optional” ਸੈਕਸ਼ਨ ਵਿੱਚ ਕੁੱਝ ਫ਼ੀਲਡਸ ਜੋੜਦਾ ਹਾਂ ।
06:22 ਮੈਂ “Institution” ਫ਼ੀਲਡ ਵਿੱਚ “IIT Bombay” ਦਰਜ ਕਰਾਂਗਾ। ਨਾਲ ਹੀ “Department” ਵਿੱਚ “Mathematics” ਅਤੇ “Phone number” ਫ਼ੀਲਡ ਵਿੱਚ ਇੱਕ ਵੈਧ ਫੋਨ ਨੰਬਰ ਦਰਜ ਕਰਾਂਗਾ।
06:36 ਫਿਰ ਪੇਜ਼ ਨੂੰ ਸੇਵ ਕਰਨ ਦੇ ਲਈ “Update Profile” ਬਟਨ ‘ਤੇ ਕਲਿਕ ਕਰੋ ।
06:42 ਹੁਣ ਉੱਪਰ ਸੱਜੇ ਪਾਸੇ ਵੱਲ “quick access user menu” ‘ਤੇ ਕਲਿਕ ਕਰੋ ।

“Preferences” ਲਿੰਕ ‘ਤੇ ਕਲਿਕ ਕਰੋ ।

06:51 ਪ੍ਰਿਫਰੇਂਸੇਸ ਪੇਜ਼ ਯੂਜਰਸ ਨੂੰ ਉਨ੍ਹਾਂ ਵੱਖ-ਵੱਖ ਸੈਟਿੰਗਸ ਤੱਕ ਤੁਰੰਤ ਐਕਸੈੱਸ ਪ੍ਰਦਾਨ ਕਰਦਾ ਹੈ, ਜਿਨ੍ਹਾਂ ਨੂੰ ਉਹ ਐਡਿਟ ਕਰਨਾ ਚਾਹੁੰਦੇ ਹਨ।
06:59 ਇੱਕ “admin account” ਲਈ “Preferences” ਪੇਜ਼ 4 ਸੈਕਸ਼ਨਸ ਵਿੱਚ ਵੰਡਿਆ ਹੋਇਆ ਹੈ:

“User account,” “Roles,” “Blogs,” ਅਤੇ “Badges”

07:12 “User Account section” ਯੂਜ਼ਰ ਨੂੰ ਪ੍ਰੋਫਾਇਲ ਐਡਿਟ ਕਰਨ ਅਤੇ ਪਾਸਵਰਡ ਬਦਲਣ ਦੇ ਲਈ ਆਗਿਆ ਪ੍ਰਦਾਨ ਕਰਦਾ ਹੈ ।
07:19 ਇਹ “Language, Forum, Calendar, Message, Notification,” ਆਦਿ ਦੇ ਲਈ “preferences” ਸੈੱਟ ਵੀ ਕਰਦਾ ਹੈ ।
07:30 “Calendar preferences” ‘ਤੇ ਕਲਿਕ ਕਰੋ ।
07:34 ਅਸੀਂ 24 hour format ਵਿੱਚ ਸਮਾਂ ਦਿਖਾਉਣ ਦੇ ਲਈ “calendar” ਸੈੱਟ ਕਰਾਂਗੇ।
07:40 ਨਾਲ ਹੀ ਅਸੀਂ 2 ਹਫ਼ਤੇ ਦੇ ਲਈ “Upcoming events look – ahead” ਵੀ ਸੈੱਟ ਕਰਾਂਗੇ ।
07:46 ਇਸਦਾ ਮਤਲੱਬ ਹੈ ਕਿ ਅਸੀਂ ਕੈਲੇਂਡਰ ‘ਤੇ ਅਗਲੇ 2 ਹਫ਼ਤੇ ਵਿੱਚ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਦੇ ਲਈ ਸੂਚਨਾਵਾਂ ਵੇਖਾਂਗੇ ।
07:55 ਮੈਂ ਸਾਰੇ ਫ਼ੀਲਡਸ ਦੇ ਅੱਗੇ “help” ਆਇਕਨ ਨੂੰ ਚੁਣਨਾ ਚਾਹੁੰਦਾ ਹਾਂ ।
08:00 ਇਸ ‘ਤੇ ਕਲਿਕ ਕਰਕੇ, ਹਰੇਕ ਫ਼ੀਲਡ ਨਾਲ ਸੰਬੰਧਿਤ ਸੰਖੇਪ ਜਾਣਕਾਰੀ ਦੇ ਨਾਲ “help box” ਖੁੱਲੇਗਾ ।
08:08 ਜਦੋਂ ਕਿਸੇ ਵੀ ਫ਼ੀਲਡ ਦੇ ਬਾਰੇ ਵਿੱਚ ਕੋਈ ਸ਼ੱਕ ਹੋਵੇ, ਤਾਂ ਇਸਦੇ ਮਹੱਤਵ ਨੂੰ ਸਮਝਣ ਦੇ ਲਈ help ਆਇਕਨ ‘ਤੇ ਕਲਿਕ ਕਰੋ ।
08:16 ਸਾਰੇ ਓਪਸ਼ਨਸ ਨੂੰ ਉਂਜ ਹੀ ਰਹਿਣ ਦਿਓ ਜਿਵੇਂ ਉਹ ਹਨ । “Save Changes” ਬਟਨ ‘ਤੇ ਕਲਿਕ ਕਰੋ ।
08:23 ਅਸੀਂ ਬਾਕੀ ਪ੍ਰਿਫਰੇਂਸੇਸ ਨੂੰ ਸਮਝਾਂਗੇ, ਜਦੋਂ ਅਸੀਂ ਇਸ ਲੜੀ ਵਿੱਚ ਉਨ੍ਹਾਂ ਵਿਸ਼ੇਸ਼ਤਾਵਾਂ ‘ਤੇ ਚਰਚਾ ਕਰਾਂਗੇ ।
08:30 ਇੱਥੇ ਜਾਣਕਾਰੀ ‘ਤੇ ਧਿਆਨ ਦਿਓ ।
08:33 ਇਹ “breadcrumb navigation” ਹੈ । ਇਹ ਇੱਕ ਵਿਜੀਵਲ ਐਡ ਹੈ ਜੋ ਦਰਸਾਉਂਦਾ ਹੈ ਕਿ “Moodle site’” ਦੇ ਅਨੁਕ੍ਰਮ ਵਿੱਚ ਅਸੀਂ ਕਿਸ ਪੇਜ਼ ‘ਤੇ ਹਾਂ ।
08:45 ਇਹ ਸਾਨੂੰ ਸਿੰਗਲ ਕਲਿਕ ਦੇ ਨਾਲ higher - level ਪੇਜ਼ ‘ਤੇ ਵਾਪਸ ਜਾਣ ਵਿੱਚ ਮਦਦ ਕਰਦਾ ਹੈ ।
08:51 “dashboard” ‘ਤੇ ਜਾਣ ਦੇ ਲਈ “breadcrumbs” ਵਿੱਚ “Dashboard” ਲਿੰਕ ‘ਤੇ ਕਲਿਕ ਕਰੋ ।
08:57 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ । ਸੰਖੇਪ ਵਿੱਚ..
09:03 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:
“admin’s dashboard” ‘ਤੇ ਵੱਖ-ਵੱਖ “blocks”

“Admin’s profile page” ਅਤੇ

“preferences” ਕਿਵੇਂ ਐਡਿਟ ਕਰੀਏ। 
09:16 ਇੱਥੇ ਤੁਹਾਡੇ ਲਈ ਇੱਕ ਛੋਟਾ ਜਿਹਾ ਅਸਾਇਨਮੈਂਟ ਹੈ । “Message Preferences” ‘ਤੇ ਕਲਿਕ ਕਰੋ । “Moodle” ਵਿੱਚ ਯੂਜਰਸ ਇੱਕ ਦੂਜੇ ਨੂੰ ਪ੍ਰਾਇਵੇਟ ਮੈਸੇਜ ਭੇਜ ਸਕਦੇ ਹਨ ।
09:27 ਮੈਂ ਨਹੀਂ ਚਾਹੁੰਦਾ ਕਿ ਮੇਰੇ ਮੈਸੇਜ ਆਫਲਾਇਨ ਹੋਣ ‘ਤੇ ਵੀ ਈਮੇਲ ਦੇ ਰੂਪ ਵਿੱਚ ਵੰਡੇ ਜਾਣ ।
09:33 ਆਨਲਾਇਨ ਅਤੇ ਆਫਲਾਇਨ ਹੈਲਪ ਬਾਕਸ ਵੇਖੋ ਅਤੇ ਯਕੀਨੀ ਬਣਾਓ ਕਿ ਸੈਟਿੰਗਸ ਸਹੀ ਹਨ ।
09:40 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
09:48 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
09:57 ਕ੍ਰਿਪਾ ਇਸ ਫੋਰਮ ਵਿੱਚ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਪੋਸਟ ਕਰੋ ।
10:01 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
10:15 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ।
10:24 ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। }

Contributors and Content Editors

Navdeep.dav