Moodle-Learning-Management-System/C2/Overview-of-Moodle/Punjabi
From Script | Spoken-Tutorial
Revision as of 09:30, 11 October 2019 by Navdeep.dav (Talk | contribs)
|
|
00:01 | “Overview of Moodle” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:07 | ਇਸ ਟਿਊਟੋਰਿਅਲ ਵਿੱਚ “ਲਰਨਿੰਗ ਮੈਨੇਜਮੈਂਟ ਸਿਸਟਮ” (“LMS”), |
00:16 | ਇੱਕ “LMS” ਦੇ ਰੂਪ ਵਿੱਚ ਮੂਡਲ, |
00:19 | ਮੂਡਲ ਦੀ ਵਰਤੋਂ ਕੌਣ ਕਰ ਸਕਦਾ ਹੈ ਅਤੇ ਮੂਡਲ ਵੈੱਬਸਾਈਟਸ ਦੀਆਂ ਉਦਾਹਰਣਾਂ ਦੇ ਬਾਰੇ ਵਿੱਚ ਸਿੱਖਾਂਗੇ। |
00:26 | ਅਸੀਂ ਮੂਡਲ ਨੂੰ ਚਲਾਉਣ ਦੇ ਲਈ ਲੋੜੀਂਦਾ ਸਾਫਟਵੇਅਰ ਅਤੇ ਹਾਰਡਵੇਅਰ ਅਤੇ |
00:33 | ਮੂਡਲ ਲੜੀ ਵਿੱਚ ਪ੍ਰਦਰਸ਼ਿਤ ਹੋਣ ਵਾਲੇ ਮੁੱਖ ਫੀਚਰਸ ਦੇ ਬਾਰੇ ਵਿੱਚ ਵੀ ਸਿੱਖਾਂਗੇ। |
00:39 | ਇਸ ਟਿਊਟੋਰਿਅਲ ਦੇ ਸਿਖਿਆਰਥੀਆਂ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ, ਕਿ ਵੈੱਬਸਾਈਟ ਨੂੰ ਬਰਾਊਜ ਕਿਵੇਂ ਕਰੀਏ। |
00:45 | ਸਭ ਤੋਂ ਪਹਿਲਾਂ ਇਹ ਸਮਝਦੇ ਹਾਂ ਕਿ ਲਰਨਿੰਗ ਮੈਨੇਜਮੈਂਟ ਸਿਸਟਮ ਜਾਂ LMS ਕੀ ਹੈ। |
00:53 | ਇੱਕ LMS ਸਾਨੂੰ ਕਿਸੇ ਵੀ ਈ - ਲਰਨਿੰਗ ਕੰਟੇਂਟ ਨੂੰ ਬਣਾਉਣ, ਪ੍ਰਬੰਧਨ ਕਰਨ ਅਤੇ ਦਿਖਾਉਣ ਦੇ ਵਿੱਚ ਮਦਦ ਕਰਦਾ ਹੈ। |
01:01 | ਉਦਾਹਰਣ ਵਜੋਂ: ਵਿਦਿਅਕ ਕੋਰਸ ਅਤੇ ਸਿਖਲਾਈ ਪ੍ਰੋਗਰਾਮ। |
01:07 | ਇਹ ਸਾਨੂੰ ਸਾਡੇ ਕੋਰਸਾਂ ਦਾ ਪ੍ਰਬੰਧਨ ਕਰਨ ਵਿੱਚ ਵੀ ਮਦਦ ਕਰਦਾ ਹੈ। |
01:11 | ਅਸੀਂ ਕੰਟੇਂਟ ਬਣਾ ਅਤੇ ਐਡਿਟ (ਸੰਪਾਦਤ) ਕਰ ਸਕਦੇ ਹਾਂ, ਵਿਦਿਆਰਥੀਆਂ ਨੂੰ ਐਕਸੈੱਸ ਦੇ ਸਕਦੇ ਹਾਂ, ਉਨ੍ਹਾਂ ਦੀਆਂ ਪੇਸ਼ਕਾਰੀਆਂ ਨੂੰ ਗਰੇਡ ਦੇ ਸਕਦੇ ਹਾਂ। ਆਦਿ। |
01:21 | ਮੂਡਲ ਇੱਕ ਪ੍ਰਤੀਕਿਰਿਆਸ਼ੀਲ, ਫਰੀ ਅਤੇ ਓਪਨ ਸੋਰਸ ਸਾਫਟਵੇਅਰ ਹੈ। |
01:27 | ਇਹ ਸਿੱਖਿਅਕ ਸੰਸਥਾਵਾਂ ਦੁਆਰਾ ਵਿਸ਼ਵਵਿਆਪੀ ਤੌਰ ‘ਤੇ ਵਰਤਿਆ ਗਿਆ ਵਧੇਰੇ ਪ੍ਰਸਿੱਧ LMS ਹੈ। |
01:33 | ਇਸਦਾ ਸੁਰੱਖਿਆ ਕੰਟ੍ਰੋਲ ਸਾਡੇ ਡਾਟੇ ਨੂੰ ਸੁਰੱਖਿਅਤ ਅਤੇ ਰਾਖਵਾਂ ਰੱਖਦਾ ਹੈ। |
01:39 | ਇਸ ਵਿੱਚ ਕੁੱਝ ਜਿਆਦਾ ਵਿਸ਼ੇਸ਼ ਵਿਸ਼ੇਸ਼ਤਾਵਾਂ ਹਨ, ਜੋ ਅਧਿਆਪਕਾਂ ਅਤੇ ਸਿਖਿਆਰਥੀਆਂ ਦੋਵਾਂ ਨੂੰ ਸ਼ਕਤੀਸ਼ਾਲੀ ਬਣਾਉਂਦੀਆਂ ਹਨ। |
01:47 | ਮੂਡਲ ਵਿਸਤ੍ਰਿਤ ਦਸਤਾਵੇਜ਼ ਪ੍ਰਦਾਨ ਕਰਦਾ ਹੈ, ਜੋ ਇਸ ਦੀ ਵਰਤੋਂ ਕਰਨੀ ਆਸਾਨ ਬਣਾਉਂਦਾ ਹੈ। |
01:54 | ਮੂਡਲ ਉਪਯੋਗਕਰਤਾ ਕੰਮਿਊਨਿਟੀ ਅਤੇ ਫਾਰਮ ਮਦਦ ਕਾਫ਼ੀ ਸਰਗਰਮ ਹੈ। |
02:00 | ਮੂਡਲ ਵਿੱਚ ਉਪਲੱਬਧ ਮੁਫਤ ਪਲਗਿੰਸ ਇਸਨੂੰ ਹੋਰ ਵੀ ਜਿਆਦਾ ਸਹੂਲਤ ਨਾਲ ਭਰਪੂਰ ਬਣਾਉਂਦੇ ਹਨ। |
02:06 | ਮੂਡਲ ਸਾਰੀਆਂ ਸਮੱਗਰੀਆਂ ‘ਤੇ ਨੇਵਿਗੇਟ ਕਰਨਾ ਆਸਾਨ ਹੈ;
ਇਹ ਕੋਰਸ ਅਤੇ ਸਾਇਟ ਪੱਧਰ ‘ਤੇ ਭਾਗੀਦਾਰੀ ਅਤੇ ਗਤੀਵਿਧੀ ‘ਤੇ ਵਿਸਤ੍ਰਿਤ ਰਿਪੋਰਟ ਪ੍ਰਦਾਨ ਕਰਦਾ ਹੈ। |
02:18 | ਇਹ ਸਹਿਯੋਗੀ ਦੇ ਨਾਲ ਹੀ ਨਾਲ ਨਿੱਜੀ ਸਿਖਲਾਈ ਵਿੱਚ ਵੀ ਮਦਦ ਕਰਦਾ ਹੈ। |
02:23 | ਫੋਰਮ, ਪੀਅਰ ਅਸੇਸਮੈਂਟ, ਗਰੁੱਪ ਮੈਨੇਜਮੈਂਟ, ਲਰਨਿੰਗ ਪਾਥਸ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ। |
02:32 | ਹੁਣ ਵੇਖਦੇ ਹਾਂ ਕਿ Moodle LMS ਦੀ ਵਰਤੋਂ ਕੌਣ ਕਰ ਸਕਦਾ ਹੈ: |
02:36 | ਸਿੱਖਿਅਕ ਸੰਸਥਾਵਾਂ ਜਿਵੇਂ ਯੂਨੀਵਰਸਿਟੀ, ਕਾਲਜ, ਸਕੂਲ ਅਤੇ ਕੋਚਿੰਗ ਸੰਸਥਾ। |
02:44 | ਕਰਮਚਾਰੀ ਦੀ ਸਿਖਲਾਈ ਅਤੇ ਰੁਝਾਨ ਦੇ ਲਈ ਕਾਰੋਬਾਰ। |
02:49 | ਹਸਪਤਾਲ ਅਤੇ ਸਿਹਤ ਦੇਖਭਾਲ ਸਿਖਲਾਈ ਪ੍ਰੋਗਰਾਮ। |
02:53 | ਕੋਈ ਵੀ ਈ - ਲਰਨਿੰਗ ਆਧਾਰਿਤ ਸੰਸਥਾ। |
02:57 | ਹੁਣ ਮੂਡਲ ਦੀ ਵਰਤੋਂ ਕਰਕੇ ਤਿਆਰ ਕੁੱਝ ਵੈੱਬਸਾਈਟਸ ਨੂੰ ਵੇਖਦੇ ਹਾਂ। |
03:02 | ਜਿਵੇਂ ਕਿ ਇਨ੍ਹਾਂ ਦੇ ਕਾਲਜ। |
03:05 | ਜਿਵੇਂ ਕਿ ਇਨ੍ਹਾਂ ਦੀਆਂ ਪ੍ਰਾਇਵੇਟ ਯੂਨੀਵਰਸਿਟੀਜ਼। |
03:09 | ਜਿਵੇਂ ਕਿ ਇਸਦੀ ਸਿਖਲਾਈ ਸੰਸਥਾ। |
03:13 | ਜਿਵੇਂ ਕਿ ਇਸਦੀ ਕੋਚਿੰਗ ਸੰਸਥਾ। |
03:17 | ਅਧਿਆਪਕ ਜੋ ਆਪਣਾ ਕੋਰਸ ਆਨਲਾਇਨ ਪ੍ਰਦਾਨ ਕਰਨਾ ਚਾਹੁੰਦੇ ਹਨ ਆਦਿ। |
03:24 | ਮੂਡਲ ਵਿੱਚ ਹੇਠ ਲਿਖੇ URL ‘ਤੇ ਵਰਤੋਂ ਦੇ ਵਿਸਤ੍ਰਿਤ ਆਂਕੜੇ ਹਨ। |
03:30 | ਇੱਥੇ ਤੁਸੀਂ ਵੱਖ-ਵੱਖ ਦੇਸ਼ਾਂ ਤੋਂ ਪੰਜੀਕ੍ਰਿਤ ਮੂਡਲ ਵੈੱਬਸਾਈਟ ਵੇਖ ਸਕਦੇ ਹੋ। |
03:40 | ਮੂਡਲ ਨੂੰ ਇੰਸਟਾਲ ਕਰਨ ਦੇ ਲਈ ਸਾਨੂੰ ਚਾਹੀਦਾ ਹੈ “Apache web – server” |
03:46 | “MySQL, MariaDB” ਜਾਂ “PostgreSQL” ਦੇ ਵਰਗੇ ਡਾਟਾਬੇਸ ਅਤੇ “PHP”. |
03:54 | ਮੂਡਲ ਇੱਕ ਰਿਸੋਰਸ ਕੰਜਿਊਮਿੰਗ ਸਾਫਟਵੇਅਰ ਹੈ। |
03:58 | ਮੂਡਲ ਦੇ ਲਈ ਸਿਫਾਰਸ਼ੀ ਹਾਰਡਵੇਅਰ ਹਨ: |
04:02 | ਮੂਡਲ ਕੋਡ ਦੇ ਲਈ “Disk Space”: 200 MB ਪਲਸ ਸਪੇਸ ਕੰਟੇਂਟ ਨੂੰ ਸਟੋਰ ਕਰਨ ਦੇ ਲਈ। ਫਿਰ ਵੀ, 5GB ਕਾਫ਼ੀ ਹੈ। |
04:15 | “Processor”: 1 Gigahertz ਘੱਟ ਤੋਂ ਘੱਟ, ਪਰ 2 Gigahertz “dual core” ਜਾਂ ਜ਼ਿਆਦਾ ਸਿਫਾਰਸ਼ੀ ਹਨ। |
04:23 | “Memory”: 512MB ਘੱਟ ਤੋਂ ਘੱਟ, ਪਰ 1GB ਜਾਂ ਜਿਆਦਾ ਸਿਫਾਰਸ਼ੀ ਹਨ। |
04:31 | ਸਿਸਟਮ ‘ਤੇ ਲੋੜੀਂਦੇ ਲੋਡ ਦੇ ਆਧਾਰ ‘ਤੇ ਇਹ ਲੋੜਾਂ ਬਦਲ ਸਕਦੀਆਂ ਹਨ। |
04:37 | ਉਦਾਹਰਣ ਵਜੋਂ: ਕੋਰਸਾਂ ਦੀ ਗਿਣਤੀ ਅਤੇ ਇੱਕੋ ਸਮੇਂ ਲੋੜੀਂਦਾ ਲਾਗਿਨ। |
04:44 | ਇਸ ਲੜੀ ਨੂੰ ਬਣਾਉਂਦੇ ਸਮੇਂ ਮੂਡਲ 3.3 ਨਵੀਨਤਮ ਸਥਿਰ ਵਰਜਨ ਸੀ। |
04:50 | ਇਹ ਹਮੇਸ਼ਾ ਸਿਫਾਰਸ਼ੀ ਹਨ। ਕਿ ਉਪਲੱਬਧ ਨਵੀਨਤਮ ਸਥਿਰ ਸੰਸਕਰਨ ਦੇ ਨਾਲ ਕੰਮ ਕਰੀਏ। |
04:57 | “Moodle 3.3” ਦੇ ਲਈ ਹੇਠ ਦਿੱਤਾ ਜ਼ਰੂਰੀ ਹੈ: |
05:01 | “Apache” 2.x (ਜਾਂ ਉੱਚ ਵਰਜਨ)
“MariaDB” 5.5.30 (ਜਾਂ ਕੋਈ ਵੀ ਉੱਚ ਵਰਜਨ) ਅਤੇ |
05:11 | “PHP” 5.4.4 (ਜਾਂ ਕੋਈ ਵੀ ਉੱਚ ਵਰਜਨ) |
05:17 | ਇਸ ਲੜੀ ਦੇ ਲਈ ਅਸੀਂ ਹੇਠ ਦਿੱਤੇ ਓਪਰੇਟਿੰਗ ਸਿਸਟਮ ਅਤੇ ਸਾਫਟਵੇਰ ਦੀ ਵਰਤੋਂ ਕੀਤੀ: “Ubuntu Linux OS 16.04” |
05:26 | XAMPP 5.6.30 ਤੋਂ ਪ੍ਰਾਪਤ “Apache, MariaDB” ਅਤੇ “PHP” ਅਤੇ “Moodle 3.3” |
05:36 | ਇਹ ਮੂਡਲ ਲੜੀ ਦੋ ਭਾਗਾਂ ਵਿੱਚ ਵੰਡੀ ਗਈ ਹੈ |
05:41 | ਇੱਕ ਮੂਡਲ ਸਾਈਟ ਐਡਮਿਨੀਸਟਰੇਟਰਸ ਅਤੇ ਦੂਜਾ ਅਧਿਆਪਕਾਂ ਦੇ ਲਈ। |
05:48 | ਮੂਡਲ ਸਾਈਟ ਐਡਮਿਨੀਸਟਰੇਟਰਸ ਮੂਡਲ ਨੂੰ ਸਰਵਰ ‘ਤੇ ਇੰਸਟਾਲ ਕਰਾਂਗੇ। |
05:54 | ਸੰਸਥਾ ਦੀਆਂ ਹਿਦਾਇਤਾਂ ਦੇ ਆਧਾਰ ‘ਤੇ “course categories” ਬਣਾਓ ਅਤੇ ਮਲਟੀਪਲ “courses” ਦੇ ਲਈ “courses” ਅਤੇ “user accounts” ਦਾ ਪ੍ਰਬੰਧ ਕਰੋ। |
06:04 | ਮੂਡਲ ਸਾਈਟ ਐਡਮਿਨੀਸਟਰੇਟਰਸ ਦੇ ਲਈ ਇਸ ਲੜੀ ਵਿੱਚ ਸ਼ਾਮਿਲ ਕੁੱਝ ਪ੍ਰਮੁੱਖ ਵਿਸ਼ੇਸ਼ਤਾਵਾਂ ਦੀ ਝਲਕ ਇੱਥੇ ਦਿੱਤੀ ਗਈ ਹੈ |
06:14 | Getting ready for Moodle installation ਟਿਊਟੋਰਿਅਲ ਦੱਸਦਾ ਹੈ ਕਿ “localhost” ‘ਤੇ “packages” ਅਤੇ “database” ਦੇ ਸੈੱਟਅੱਪ ਕਿਵੇਂ ਚੈੱਕ ਕਰੀਏ। |
06:29 | “Installing Moodle on Local Server” ਟਿਊਟੋਰਿਅਲ ਦੱਸਦਾ ਹੈ ਕਿ ਮੂਡਲ ਨੂੰ ਡਾਊਂਨਲੋਡ ਅਤੇ ਇੰਸਟਾਲ ਕਿਵੇਂ ਕਰੀਏ। |
06:39 | “Admin’s dashboard” in “Moodle” ਟਿਊਟੋਰਿਅਲ ਦੱਸਦਾ ਹੈ “Admin Dashboard”.
ਵੱਖ-ਵੱਖ “blocks” ਅਤੇ “profile page” ਅਤੇ “preferences” ਨੂੰ ਕਿਵੇਂ ਐਡਿਟ ਕਰੀਏ। |
06:53 | “Blocks in Admins Dashboard” ਟਿਊਟੋਰਿਅਲ ਦੱਸਦਾ ਹੈ ਕਿ – “blocks” ਨੂੰ ਕਿਵੇਂ ਜੋੜੀਏ ਅਤੇ ਡਿਲੀਟ ਕਰੀਏ |
07:05 | “Front page” ਕਿਵੇਂ ਸੈੱਟ ਕਰੀਏ। |
07:08 | ਅਗਲੇ ਟਿਊਟੋਰਿਅਲ “Categories in Moodle” ਵਿੱਚ ਅਸੀਂ “categories & subcategories” ਬਣਾਉਣਾ ਸਿੱਖਾਂਗੇ। |
07:19 | “Courses in Moodle” ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ “course” ਕਿਵੇਂ ਬਣਾਈਏ ਅਤੇ ਇਸਨੂੰ ਕਿਵੇਂ ਕੰਫਿਗਰ ਕਰੀਏ। |
07:28 | “Users in Moodle” ਟਿਊਟੋਰਿਅਲ ਸਾਨੂੰ ਇਹ ਸਮਝਾਉਣ ਵਿੱਚ ਮਦਦ ਕਰੇਗਾ ਕਿ “user” ਨੂੰ ਕਿਵੇਂ ਜੋੜੀਏ, |
07:36 | “user’s profile” ਕਿਵੇਂ ਐਡਿਟ ਕਰੀਏ ਅਤੇ ਜ਼ਿਆਦਾ ਮਾਤਰਾ ਵਿੱਚ “users” ਕਿਵੇਂ ਅਪਲੋਡ ਕਰੀਏ। |
07:43 | “User Roles in Moodle” ਟਿਊਟੋਰਿਅਲ ਸਾਨੂੰ ਇਹ ਸਮਝਣ ਵਿੱਚ ਮਦਦ ਕਰੇਗਾ, ਕਿ ਉਪਯੋਗਕਰਤਾਵਾਂ ਨੂੰ ਵੱਖ-ਵੱਖ ਭੂਮਿਕਾਵਾਂ ਕਿਵੇਂ ਸੌਂਪੀਆਂ ਜਾਣ। |
07:52 | ਉਦਾਹਰਣ ਵਜੋਂ secondary “admin role, teacher role” ਅਤੇ “student role”. |
08:00 | ਭਵਿੱਖ ਵਿੱਚ, ਮੂਡਲ ਸਾਈਟ ਐਡਮਿਨੀਸਟਰੇਟਰਸ ਦੇ ਲਈ ਇਸ ਲੜੀ ਵਿੱਚ ਕਈ ਹੋਰ ਟਿਊਟੋਰਿਅਲ ਹੋਣਗੇ। |
08:07 | ਹੁਣ ਅਸੀਂ ਅਧਿਆਪਕਾਂ ਦੇ ਲਈ ਟਿਊਟੋਰਿਅਲਸ ਦੇ ਵੱਲ ਵਧਾਂਗੇ। |
08:11 | ਅਧਿਆਪਕ ਆਪਣੇ ਕੋਰਸ ਦੇ ਲਈ ਕੰਟੇਂਟ ਅਪਲੋਡ ਅਤੇ ਸੰਪਾਦਨ ਕਰਨ ਲਈ ਜ਼ਿੰਮੇਵਾਰ ਹੋਣਗੇ |
08:17 | ਵਿਦਿਆਰਥੀਆਂ ਦੀ ਤਰੱਕੀ ਦੇ ਮੁਲਾਂਕਣ ਦੇ ਲਈ “assignments” ਅਤੇ “quizzes” ਬਣਾਓ। |
08:22 | ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੋਰਸ ਵਿੱਚ ਭਰਤੀ ਕਰੋ ਅਤੇ ਉਨ੍ਹਾਂ ਨਾਲ ਗੱਲ ਕਰੋ। |
08:27 | ਹੁਣ, ਮੈਂ ਅਧਿਆਪਕਾਂ ਦੇ ਲਈ ਇਸ ਲੜੀ ਵਿੱਚ ਸ਼ਾਮਿਲ ਕੁੱਝ ਪ੍ਰਮੁੱਖ ਵਿਸ਼ੇਸ਼ਤਾਵਾਂ ਦੀ ਝਲਕ ਵਿਖਾਉਂਦਾ ਹਾਂ। |
08:34 | “Teacher’s dashboard” in “Moodle” ਟਿਊਟੋਰਿਅਲ ਸਮਝਾਉਂਦਾ ਹੈ -
“teachers’ dashboard”, “profile” ਕਿਵੇਂ ਐਡਿਟ ਕਰੀਏ ਅਤੇ “preferences” ਕਿਵੇਂ ਐਡਿਟ ਕਰੀਏ। |
08:46 | “Course Administration” in “Moodle” ਟਿਊਟੋਰਿਅਲ ਸਮਝਾਉਂਦਾ ਹੈ ਕਿ - ਕੋਰਸ (ਕੋਰਸ) ਵਿੱਚ “course settings” ਕਿਵੇਂ ਕੰਫਿਗਰ ਕਰੀਏ |
08:53 | ਅਤੇ “Activities” ਅਤੇ “Resources” ਕਿਵੇਂ ਪ੍ਰਬੰਧਿਤ ਕਰੀਏ। |
08:59 | “Formatting course material” in “Moodle” ਟਿਊਟੋਰਿਅਲ ਸਮਝਾਉਂਦਾ ਹੈ - ਡਿਫਾਲਟ “Moodle text editor” ਵਿੱਚ ਵੱਖ-ਵੱਖ ਫਾਰਮੇਂਟਿੰਗ ਓਪਸ਼ਨਸ |
09:10 | ਅਤੇ ਵਾਧੂ “course material” ਜੋੜਨਾ। |
09:15 | “Uploading and Editing Resources” in “Moodle” ਟਿਊਟੋਰਿਅਲ ਸਮਝਾਉਂਦਾ ਹੈ ਕਿ “URL resource” ਅਤੇ “book resource” ਕਿਵੇਂ ਅਪਲੋਡ ਕਰੀਏ ਅਤੇ
ਉਨ੍ਹਾਂ “resources” ਨੂੰ ਕਿਵੇਂ ਐਡਿਟ ਕਰੀਏ। |
09:29 | ਇਸ ਲੜੀ ਵਿੱਚ ਅਗਲਾ ਟਿਊਟੋਰਿਅਲ ਹੈ “Forums and Assignments” in “Moodle.” |
09:34 | ਇਸ ਟਿਊਟੋਰਿਅਲ ਵਿੱਚ ਹੇਠ ਦਿੱਤੇ ਦੇ ਬਾਰੇ ਵਿੱਚ ਸਿੱਖਾਂਗੇ: ਮੂਡਲ ਵਿੱਚ ਵੱਖ-ਵੱਖ ਕਿਸਮ ਦੇ ਫੋਰਮ। |
09:39 | ਵਿਚਾਰ ਦੇ ਲਈ ਫੋਰਮ ਕਿਵੇਂ ਜੋੜੀਏ ਅਤੇ ਅਸਾਇਨਮੈਂਟਸ ਕਿਵੇਂ ਬਣਾਈਏ। |
09:48 | “Question bank” in “Moodle” ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ “questions” ਦੀ “Categories” ਕਿਵੇਂ ਬਣਾਈਏ ਅਤੇ “question bank” ਵਿੱਚ ਕਿਵੇਂ ਜੋੜੀਏ। |
09:58 | “Quiz” in “Moodle” ਟਿਊਟੋਰਿਅਲ ਸਾਨੂੰ ਸਿਖਾਵੇਗਾ: “Quiz” ਬਣਾਉਣਾ ਅਤੇ “Question bank” ਤੋਂ “Quiz” ਵਿੱਚ ਪ੍ਰਸ਼ਨ ਜੋੜਨਾ। |
10:12 | “Enroll Students and Communicate” in “Moodle” ਨਾਮ ਵਾਲੇ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ: “course” ਵਿੱਚ “csv file” ਦੁਆਰਾ ਅਪਲੋਡ ਹੋਏ ਵਿਦਿਆਰਥੀਆਂ ਨੂੰ ਭਰਦੀ ਕਰਨਾ। |
10:25 | “courses” ਵਿੱਚ “groups” ਬਣਾਉਣਾ ਅਤੇ ਵਿਦਿਆਰਥੀਆਂ ਨੂੰ “messages” ਅਤੇ “notes” ਭੇਜਣਾ। |
10:31 | ਬਾਅਦ ਵਿੱਚ, ਇਸ ਲੜੀ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਲਈ ਕਈ ਹੋਰ ਟਿਊਟੋਰਿਅਲ ਹੋਣਗੇ। |
10:37 | ਸੰਖੇਪ ਵਿੱਚ . . .
ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ: ਲਰਨਿੰਗ ਮੈਨੇਜਮੈਂਟ ਸਿਸਟਮ (LMS) |
10:48 | ਇੱਕ “LMS” ਦੇ ਰੂਪ ਵਿੱਚ ਮੂਡਲ, ਮੂਡਲ ਦੀ ਵਰਤੋਂ ਕੌਣ ਕਰ ਸਕਦਾ ਹੈ ਅਤੇ ਮੂਡਲ ਵੈੱਬਸਾਈਟ ਦੀ ਉਦਾਹਰਣ। |
10:57 | ਅਸੀਂ ਮੂਡਲ ਚਲਾਉਣ ਦੇ ਲਈ ਸਾਫਟਵੇਅਰ ਅਤੇ ਹਾਰਡਵੇਅਰ ਦੀਆਂ ਲੋੜਾਂ ਦੇ ਬਾਰੇ ਵਿੱਚ ਵੀ ਸਿੱਖਿਆ ਅਤੇ ਉਨ੍ਹਾਂ ਮਹੱਤਵਪੂਰਣ ਵਿਸ਼ੇਸ਼ਤਾਵਾਂ ਦੀ ਜਾਂਚ-ਪੜਤਾਲ ਕੀਤੀ, ਜਿਨ੍ਹਾਂ ਨੂੰ ਮੂਡਲ ਲੜੀ ਵਿੱਚ ਦਿਖਾਇਆ ਜਾਵੇਗਾ। |
11:10 | ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ। |
11:18 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
11:28 | ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ਵਿੱਚ ਪ੍ਰਸ਼ਨ ਹਨ ? ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ। |
11:35 | ਮਿੰਟ ਅਤੇ ਸੈਕਿੰਡ ਚੁਣੋ, ਜਿੱਥੇ ਤੁਹਾਡੇ ਕੋਲ ਪ੍ਰਸ਼ਨ ਹਨ। ਆਪਣੇ ਪ੍ਰਸ਼ਨਾਂ ਨੂੰ ਸੰਖੇਪ ਵਿੱਚ ਦੱਸੋ। ਸਾਡੀ ਟੀਮ ਵਿੱਚੋਂ ਕੋਈ ਵੀ ਉਨ੍ਹਾਂ ਦਾ ਜਵਾਬ ਦੇਵੇਗਾ। |
11:45 | ਸਪੋਕਨ ਟਿਊਟੋਰਿਅਲ ਫੋਰਮ ਇਸ ਟਿਊਟੋਰਿਅਲ ਦੇ ਵਿਸ਼ੇਸ਼ ਪ੍ਰਸ਼ਨਾਂ ਦੇ ਲਈ ਹਨ। |
11:51 | ਕ੍ਰਿਪਾ ਉਨ੍ਹਾਂ ਨਾਲ ਅਸੰਬੰਧਿਤ ਅਤੇ ਇੱਕੋ ਜਿਹੇ ਪ੍ਰਸ਼ਨ ਪੋਸਟ ਨਾ ਕਰੋ। ਇਹ ਬੇਕਾਇਦਗੀ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। |
11:59 | ਘੱਟ ਬੇਕਾਇਦਗੀ ਦੇ ਨਾਲ, ਅਸੀਂ ਇਹਨਾਂ ਵਿਚਾਰ - ਵਟਾਂਦਰਿਆਂ ਨੂੰ ਸੰਖੇਪ ਜਾਣਕਾਰੀ ਦੇ ਰੂਪ ਵਿੱਚ ਵਰਤੋਂ ਕਰ ਸਕਦੇ ਹਾਂ। |
12:05 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ। |
12:18 | ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |