Linux/C2/Ubuntu-Desktop-16.04/Punjabi
From Script | Spoken-Tutorial
Revision as of 15:06, 25 July 2019 by PoojaMoolya (Talk | contribs)
Time | Narration | |
00:01 | ਸਤਿ ਸ਼੍ਰੀ ਅਕਾਲ, “Ubuntu Linux Desktop 16.04” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । | |
00:09 | ਇਸ ਟਿਊਟੋਰਿਅਲ ਵਿੱਚ ਅਸੀਂ “gnome environment” ‘ਤੇ “Ubuntu Linux Desktop” | |
00:17 | ਅਤੇ “Ubuntu Desktop” ‘ਤੇ ਕੁੱਝ ਆਮ ਐਪਲੀਕੇਸ਼ਨਸ ਦੇ ਬਾਰੇ ਵਿੱਚ ਸਿੱਖਾਂਗੇ । | |
00:22 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ “Ubuntu Linux 16.04 O S” ਦੀ ਵਰਤੋਂ ਕਰ ਰਿਹਾ ਹਾਂ । | |
00:29 | “Ubuntu desktop” ਇਸ ਤਰ੍ਹਾਂ ਦਿਸਦਾ ਹੈ । | |
00:33 | ਤੁਸੀਂ ਸਕਰੀਨ ਦੇ ਖੱਬੇ ਵੱਲ ‘ਤੇ “launcher” ਵੇਖੋਗੇ । | |
00:37 | ਅਸੀਂ “launcher” ਨੂੰ ਕਿਵੇਂ ਲੁੱਕਾ ਸਕਦੇ ਹਾਂ? | |
00:40 | ਅਜਿਹਾ ਕਰਨ ਦੇ ਲਈ, ਖੱਬੇ ਵੱਲ “launcher” ‘ਤੇ ਜਾਓ । “System Settings icon” ‘ਤੇ ਕਲਿਕ ਕਰੋ । | |
00:47 | “System Settings” ਵਿੰਡੋ ਵਿੱਚ “Appearance” ‘ਤੇ ਕਲਿਕ ਕਰੋ । | |
00:51 | “Appearance” ਵਿੰਡੋ ਵਿੱਚ “Behavior” ਟੈਬ ‘ਤੇ ਕਲਿਕ ਕਰੋ । | |
00:56 | ਇੱਥੇ “Auto - hide the “launcher” ਨੂੰ ON ਪੋਜੀਸ਼ਨ ਵਿੱਚ ਸਵਿਚ ਕਰੋ । | |
01:01 | ਹੁਣ “launcher” ਲੁੱਕ ਜਾਵੇਗਾ । | |
01:04 | ਜੇਕਰ “launcher” ਲੁੱਕ ਜਾਂਦਾ ਹੈ, ਜਿਵੇਂ ਕਿ ਇੱਥੇ ਵਿਖਾਇਆ ਗਿਆ ਹੈ, ਤਾਂ ਅਸੀਂ ਇਸ ਨੂੰ ਫਿਰ ਤੋਂ ਵਿਜੀਬਲ ਕਰ ਸਕਦੇ ਹਾਂ । | |
01:10 | ਅਜਿਹਾ ਕਰਨ ਦੇ ਲਈ, ਸਕਰੀਨ ਦੇ ਸਭ ਤੋਂ ਖੱਬੇ ਵੱਲ ਕਰਸਰ ਲੈ ਜਾਓ । | |
01:15 | “launcher” ਵਿਜੀਬਲ ਹੋਵੇਗਾ । | |
01:18 | ਕਰਸਰ ਹਟਾ ਦਿਓ ਅਤੇ “launcher” ਫਿਰ ਤੋਂ ਲੁੱਕ ਜਾਵੇਗਾ । | |
01:23 | ਵਾਪਸ “Appearance” ਵਿੰਡੋ ‘ਤੇ ਜਾਓ ਅਤੇ “Auto - hide the launcher” ਨੂੰ “OFF” ਕਰ ਦਿਓ । | |
01:30 | ਵਿੰਡੋ ਦੀ ਉੱਪਰ ਖੱਬੇ ਪਾਸੇ ਵੱਲ ਛੋਟੇ “X icon” ‘ਤੇ ਕਲਿਕ ਕਰਕੇ ਇਸ ਵਿੰਡੋ ਨੂੰ ਬੰਦ ਕਰੋ । | |
01:37 | ਧਿਆਨ ਦਿਓ, ਡਿਫਾਲਟ ਰੂਪ ਤੋਂ “launcher” ‘ਤੇ ਕੁੱਝ ਆਇਕਨਸ ਹਨ । | |
01:42 | “launcher” ਦੇ ਉੱਪਰ ਤੁਸੀਂ “Dash home” ਆਇਕਨ ਵੇਖ ਸਕਦੇ ਹੋ । | |
01:47 | “Dash home” ਇੱਕ ਇੰਟਰਫੇਸ ਹੈ ਜੋ ਸਕਰੀਨ ‘ਤੇ “Ubuntu Linux” ਵਿੱਚ ਸਾਰੀਆਂ ਐਪਲੀਕੇਸ਼ਨਸ ਲਈ ਐਕਸੇਸ ਦਿੰਦਾ ਹੈ । | |
01:55 | Dash home ਖੋਲ੍ਹਣ ਲਈ ਇਸ ‘ਤੇ ਕਲਿਕ ਕਰੋ । | |
01:59 | ਮੁੱਖ ਰੂਪ ਤੋਂ ਉੱਪਰ ਵੱਲ ਤੁਸੀਂ ਇੱਕ “search bar” ਫ਼ੀਲਡ ਵੇਖੋਗੇ । | |
02:04 | ਹੁਣ ਅਸੀਂ ਕਿਸੇ ਵਿਸ਼ੇਸ਼ ਐਪਲੀਕੇਸ਼ਨ ‘ਤੇ ਕਿਵੇਂ ਜਾਈਏ? ਜੋ ਐਪਲੀਕੇਸ਼ਨ ਤੁਹਾਨੂੰ ਚਾਹੀਦੀ ਹੈ ਕੇਵਲ ਉਸਦਾ ਨਾਮ ਟਾਈਪ ਕਰੋ ਅਤੇ ਤੁਸੀਂ ਉਸ ਨੂੰ ਤੁਰੰਤ ਪਾਓਗੇ । ਇਹ ਇੰਨਾ ਆਸਾਨ ਹੈ । | |
02:16 | “Calculator” ਐਪਲੀਕੇਸ਼ਨ ‘ਤੇ ਜਾਣ ਦੀ ਕੋਸ਼ਿਸ਼ ਕਰਦੇ ਹਾਂ । | |
02:20 | “search bar” ਫ਼ੀਲਡ ਵਿੱਚ ਟਾਈਪ ਕਰੋ “C a l c”. | |
02:26 | ਸਾਰੀਆਂ ਐਪਲੀਕੇਸ਼ਨਸ ਜਿਨ੍ਹਾਂ ਦੇ ਨਾਮ ਵਿੱਚ “c a l c” ਹੋਵੇਗਾ, ਸੂਚੀਬੱਧ ਹੋਣਗੀਆਂ । | |
02:32 | ਇੱਥੇ ਧਿਆਨ ਦਿਓ, “LibreOffice Calc” ਅਤੇ “Calculator” ਦੋਵੇਂ ਸੂਚੀਬੱਧ ਹਨ । | |
02:37 | “Calculator” ਆਇਕਨ ‘ਤੇ ਕਲਿਕ ਕਰੋ ।
“Calculator” ਐਪਲੀਕੇਸ਼ਨ ਹੁਣ ਸਕਰੀਨ ‘ਤੇ ਖੁੱਲਦੀ ਹੈ । | |
02:45 | “Calculator” ਅੰਕਗਣਿਤ, ਵਿਗਿਆਨਿਕ ਜਾਂ ਵਿੱਤੀ ਜੋੜ ਕਰਨ ਵਿੱਚ ਮਦਦ ਕਰਦਾ ਹੈ । | |
02:52 | ਕੁੱਝ ਸਧਾਰਣ ਜੋੜ ਕਰਦੇ ਹਾਂ । | |
02:55 | ਟਾਈਪ ਕਰੋ “5 asterix 8” ਅਤੇ “equal to” ਚਿੰਨ੍ਹ ‘ਤੇ ਕਲਿਕ ਕਰੋ । | |
03:02 | “equal to” ਚਿੰਨ੍ਹ ‘ਤੇ ਕਲਿਕ ਕਰਨ ਦੀ ਬਜਾਏ, ਤੁਸੀਂ ਕੀਬੋਰਡ ‘ਤੇ ਐਂਟਰ ਕੀ ਵੀ ਦਬਾ ਸਕਦੇ ਹੋ । | |
03:09 | ਜਵਾਬ “Calculator” ‘ਤੇ ਦਿਖਾਈ ਦਿੰਦਾ ਹੈ । | |
03:13 | ਇਸ ਤਰ੍ਹਾਂ, ਅਸੀਂ “Calculator” ਐਪਲੀਕੇਸ਼ਨ ਦੀ ਵਰਤੋਂ ਕਰਕੇ ਸਾਰੇ ਕਿਸਮ ਦੇ ਜੋੜ ਕਰ ਸਕਦੇ ਹਾਂ । | |
03:20 | ਹੁਣ ਵਿੰਡੋ ਦੇ ਉੱਪਰ ਖੱਬੇ ਪਾਸੇ ਵੱਲ ਛੋਟੇ “X icon” ‘ਤੇ ਕਲਿਕ ਕਰਕੇ ਇਸ “Calculator” ਤੋਂ ਬਾਹਰ ਆਓ । | |
03:28 | “Ubuntu Linux OS” ਵਿੱਚ ਕੁੱਝ ਹੋਰ ਮਹੱਤਵਪੂਰਣ ਐਪਲੀਕੇਸ਼ਨਸ ਤੋਂ ਵਾਕਫ਼ ਹੁੰਦੇ ਹਾਂ । | |
03:34 | ਉਸ ਦੇ ਲਈ, ਅਸੀਂ “Dash home” ‘ਤੇ ਵਾਪਸ ਜਾਵਾਂਗੇ । | |
03:38 | “Search bar” ਵਿੱਚ, ਟਾਈਪ ਕਰੋ “gedit”. “gedit” “Ubuntu Linux OS” ਵਿੱਚ ਡਿਫਾਲਟ “Text Editor” ਹੈ । | |
03:48 | “Text Editor” ਆਇਕਨ ਹੇਠਾਂ ਦਿਸਦਾ ਹੈ । ਇਸ ਨੂੰ ਖੋਲ੍ਹਣ ਦੇ ਲਈ ਇਸ ‘ਤੇ ਕਲਿਕ ਕਰੋ । | |
03:55 | ਤੁਸੀਂ ਹੁਣ ਸਕਰੀਨ ‘ਤੇ ਕੀ ਵੇਖ ਰਹੇ ਹੋ, ਕੀ “gedit Text Editor” ਵਿੰਡੋ ਹੈ । | |
04:00 | ਮੈਂ ਕੁੱਝ ਟੈਕਸਟ ਇੱਥੇ ਟਾਈਪ ਕਰਦਾ ਹਾਂ । ਉਦਾਹਰਣ ਵਜੋਂ ਟਾਈਪ ਕਰੋ “Hello World”. | |
04:07 | ਫਾਇਲ ਨੂੰ ਸੇਵ ਕਰਨ ਦੇ ਲਈ, ਕੀਬੋਰਡ ‘ਤੇ “Ctrl” ਅਤੇ “S” ਕੀਜ ਇਕੱਠੇ ਦਬਾਓ । | |
04:14 | ਵਿਕਲਪਿਕ ਰੂਪ ਤੋਂ, ਅਸੀਂ “File” ਅਤੇ ਫਿਰ “Save” ‘ਤੇ ਕਲਿਕ ਕਰ ਸਕਦੇ ਹਾਂ । | |
04:20 | ਹੁਣ, “Save as” ਨਾਮ ਵਾਲਾ ਇੱਕ ਡਾਇਲਾਗ ਬਾਕਸ ਖੁੱਲਦਾ ਹੈ । ਇਹ “filename” ਅਤੇ ਸਥਾਨ ਦੇ ਲਈ ਪੁੱਛਦਾ ਹੈ ਜਿੱਥੇ ਫਾਇਲ ਸੇਵ ਕਰਨੀ ਹੈ । | |
04:31 | “Hello.txt” ਨਾਮ ਟਾਈਪ ਕਰੋ । | |
04:36 | “.txt” “text file” ਦੇ ਲਈ ਡਿਫਾਲਟ ਐਕਸਟੇਂਸ਼ਨ ਹੈ । | |
04:41 | ਅਤੇ ਸਥਾਨ ਦੇ ਲਈ, “Desktop” ਚੁਣੋ ਅਤੇ ਹੇਠਾਂ “Save” ਬਟਨ ‘ਤੇ ਕਲਿਕ ਕਰੋ । | |
04:49 | ਹੁਣ ਵਿੰਡੋ ਦੇ ਉੱਪਰ ਖੱਬੇ ਪਾਸੇ ਵੱਲ “X icon” ‘ਤੇ ਕਲਿਕ ਕਰਕੇ “gedit” ਵਿੰਡੋ ਬੰਦ ਕਰੋ । | |
04:57 | Desktop ‘ਤੇ ਅਸੀਂ file Hello.txt ਵੇਖ ਸਕਦੇ ਹਾਂ । ਜਿਸਦਾ ਮਤਲੱਬ ਹੈ ਸਾਡੀ ਟੈਕਸਟ ਫਾਇਲ ਸਫਲਤਾਪੂਰਣ ਸੇਵ ਹੋ ਗਈ ਹੈ । | |
05:05 | ਇਸ ‘ਤੇ ਡਬਲ ਕਲਿਕ ਕਰਕੇ ਫਾਇਲ ਖੋਲੋ । | |
05:09 | ਵੇਖੋ, ਸਾਡੀ ਟੈਕਸਟ ਫਾਇਲ ਲਿਖੇ ਗਏ ਟੈਕਸਟ ਦੇ ਨਾਲ ਖੁੱਲ ਗਈ ਹੈ । | |
05:14 | “gedit Text Editor” ‘ਤੇ ਇੰਟਰਨੈੱਟ ‘ਤੇ ਬਹੁਤ ਜਾਣਕਾਰੀ ਹੈ । | |
05:19 | ਇੱਥੇ ਇਸ ਵੈੱਬਸਾਈਟ ‘ਤੇ ਇਸ ਵਿਸ਼ੇ ‘ਤੇ ਕੁੱਝ ਸਪੋਕਨ ਟਿਊਟੋਰਿਅਲਸ ਵੀ ਉਪਲੱਬਧ ਹਨ । | |
05:25 | ਇਸ “text editor” ਨੂੰ ਬੰਦ ਕਰੋ ਅਤੇ ਹੋਰ ਐਪਲੀਕੇਸ਼ਨ ਵੇਖੋ ਜੋ “Terminal” ਹਨ । | |
05:32 | ਇਸ ਲਈ : ਫਿਰ ਤੋਂ “Dash home” ‘ਤੇ ਜਾਓ । ਹੁਣ “search bar” ਫ਼ੀਲਡ ਵਿੱਚ “terminal” ਸ਼ਬਦ ਟਾਈਪ ਕਰੋ । | |
05:41 | “Terminal” ਆਇਕਨ ‘ਤੇ ਕਲਿਕ ਕਰੋ, ਜੋ ਹੇਠਾਂ ਦਿਸਦਾ ਹੈ । | |
05:45 | “terminal” ਵਿੰਡੋ ਸਕਰੀਨ ‘ਤੇ ਖੁੱਲਦੀ ਹੈ । ਕ੍ਰਿਪਾ ਕਰਕੇ ਧਿਆਨ ਦਿਓ, “Terminal” ਨੂੰ ਖੋਲ੍ਹਣ ਦੇ ਲਈ ਸ਼ਾਰਟਕਟ “Ctrl + Alt + T” ਕੀਜ ਹੈ । | |
05:55 | “terminal” ਨੂੰ “command line” ਵੀ ਕਿਹਾ ਜਾਂਦਾ ਹੈ ।
ਅਜਿਹਾ ਇਸ ਲਈ ਕਿਉਂਕਿ ਤੁਸੀਂ ਇੱਥੋਂ ਕੰਪਿਊਟਰ ਨੂੰ ਕਮਾਂਡ ਦਿੰਦੇ ਹੋ । | |
06:02 | ਅਸਲ ਵਿੱਚ ਇਹ “GUI” ਤੋਂ ਜਿਆਦਾ ਪ੍ਰਭਾਵਸ਼ਾਲੀ ਹੈ । | |
06:06 | “Terminal” ਵਿੰਡੋ ‘ਤੇ ਵਾਪਸ ਜਾਓ । | |
06:09 | ਹੁਣ “terminal” ਦਾ ਅਨੁਭਵ ਲੈਣ ਦੇ ਲਈ ਇੱਕ ਸਧਾਰਣ ਕਮਾਂਡ ਟਾਈਪ ਕਰੋ । ਟਾਈਪ ਕਰੋ “ls” ਅਤੇ ਐਂਟਰ ਦਬਾਓ । | |
06:18 | ਤੁਸੀਂ ਵਰਤਮਾਨ ਡਾਇਰੈਕਟਰੀ ਵਿੱਚ ਸਾਰੀਆਂ ਫਾਇਲਸ ਅਤੇ ਫੋਲਡਰਸ ਦੀ ਸੂਚੀ ਵੇਖ ਸਕਦੇ ਹੋ । | |
06:23 | ਇੱਥੇ, ਇਹ ਫਾਇਲਸ ਅਤੇ ਫੋਲਡਰਸ ਹੋਮ ਫੋਲਡਰ ਤੋਂ ਵਿਖਾ ਰਿਹਾ ਹੈ । | |
06:28 | ਅਸੀਂ ਇਸ ਟਿਊਟੋਰਿਅਲ ਵਿੱਚ ਬਾਅਦ ਵਿੱਚ ਵੇਖਾਂਗੇ ਕਿ “Home folder” ਕੀ ਹੈ ? | |
06:33 | ਅਸੀਂ ਹੁਣ “terminal” ਦੇ ਨਾਲ ਜਿਆਦਾ ਸਮਾਂ ਨਹੀਂ ਬਿਤਾਵਾਂਗੇ । | |
06:37 | ਵਿੰਡੋ ਦੇ ਉੱਪਰ ਖੱਬੇ ਪਾਸੇ ਵੱਲ ਛੋਟੇ “X icon” ‘ਤੇ ਕਲਿਕ ਕਰਕੇ “terminal” ਬੰਦ ਕਰੋ । | |
06:43 | “Terminal” ਕਮਾਂਡਸ ਇਸ ਵੈੱਬਸਾਈਟ ‘ਤੇ “Linux” ਸਪੋਕਨ ਟਿਊਟੋਰਿਅਲ ਦੀ ਲੜੀ ਵਿੱਚ ਚੰਗੀ ਤਰ੍ਹਾਂ ਨਾਲ ਸਮਝਾਏ ਗਏ ਹਨ । | |
06:49 | ਹੁਣ, ਹੋਰ ਐਪਲੀਕੇਸ਼ਨ ‘ਤੇ ਜਾਂਦੇ ਹਾਂ ਜੋ ਹੈ “Firefox Web Browser” | |
06:55 | ਇੱਕ ਵਾਰ ਫਿਰ ਤੋਂ “Dash home” ਖੋਲੋ । “search bar” ਵਿੱਚ “Firefox” ਟਾਈਪ ਕਰੋ । | |
07:01 | “Firefox Web Browser” ਆਇਕਨ ‘ਤੇ ਕਲਿਕ ਕਰੋ । | |
07:05 | “Firefox Web Browser” ਦੀ ਵਰਤੋਂ “world wide web” ਨੂੰ ਐਕਸੇਸ ਕਰਨ ਲਈ ਕੀਤੀ ਜਾਂਦੀ ਹੈ ।
ਹੁਣ ਅਸੀਂ ਵੇਖ ਸਕਦੇ ਹਾਂ ਕਿ “Firefox browser” ਵਿੰਡੋ ਖੁੱਲੀ ਹੈ । | |
07:15 | ਸਪੋਕਨ ਟਿਊਟੋਰਿਅਲ ਵੈੱਬਸਾਈਟ ‘ਤੇ ਜਾਓ । ਉਸਦੇ ਲਈ, address bar ‘ਤੇ ਕਲਿਕ ਕਰੋ ਜਾਂ ਕੀਬੋਰਡ ‘ਤੇ F6 ਦਬਾਓ । | |
07:24 | ਹੁਣ ਟਾਈਪ ਕਰੋ spoken - tutorial.org ਅਤੇ ਐਂਟਰ ਦਬਾਓ । | |
07:31 | ਜੇਕਰ ਤੁਹਾਡੇ ਕੋਲ ਇੰਟਰਨੈੱਟ ਕਨੈਕਸ਼ਨ ਹੈ ਤਾਂ “Firefox” ਦਿੱਤੀ ਗਈ ਵੈੱਬਸਾਈਟ ਨਾਲ ਕਨੈਕਟ ਹੋਵੇਗਾ । | |
07:37 | “Spoken Tutorial Homepage” ਬਰਾਊਜਰ ‘ਤੇ ਖੁੱਲਦਾ ਹੈ । | |
07:41 | ਪਹਿਲਾਂ ਦੱਸੇ ਗਏ ਅਨੁਸਾਰ ਇਸ ਨੂੰ ਬੰਦ ਕਰੋ ਅਤੇ ਅਗਲੀ ਐਪਲੀਕੇਸ਼ਨ ‘ਤੇ ਜਾਓ । | |
07:47 | ਇਸ ਲਈ: ਫਿਰ ਤੋਂ Dash home ‘ਤੇ ਜਾਓ ਅਤੇ search bar ਵਿੱਚ office ਟਾਈਪ ਕਰੋ । | |
07:53 | ਤੁਸੀਂ ਵੱਖ – ਵੱਖ “LibreOffice” ਭਾਗ ਵੇਖੋਗੇ, ਜਿਵੇਂ “Calc, Impress, Writer” ਅਤੇ “Draw” | |
08:01 | “LibreOffice” “Ubuntu Linux OS” ਵਿੱਚ “office application” ਹੈ । | |
08:07 | ਇਹਨਾਂ ਸਾਰੇ ਭਾਗਾਂ ‘ਤੇ ਚੰਗੇ ਟਿਊਟੋਰਿਅਲਸ ਸਪੋਕਨ ਟਿਊਟੋਰਿਅਲ ਵੈੱਬਸਾਈਟ ‘ਤੇ ਉਪਲੱਬਧ ਹਨ । | |
08:13 | ਹੁਣ “Video” ਓਪਸ਼ਨ ਵੇਖਦੇ ਹਾਂ । | |
08:17 | “search bar” ਵਿੱਚ ਟਾਈਪ ਕਰੋ “video” | |
08:20 | ਦਿਖਾਈ ਦੇ ਰਹੀ ਸੂਚੀ ਵਿੱਚ ਸਾਡੇ ਕੋਲ ਇੱਕ “Videos” ਨਾਮਕ ਐਪਲੀਕੇਸ਼ਨ ਹੈ । | |
08:25 | “Videos” ਵੀਡਿਓ ਅਤੇ ਗਾਣੇ ਪਲੇ ਕਰਨ ਦੇ ਲਈ ਵਰਤਿਆ ਜਾਂਦਾ ਹੈ । ਡਿਫਾਲਟ ਰੂਪ ਤੋਂ ਇਹ ਕੇਵਲ “open format” ਵੀਡਿਓ ਫਾਇਲਸ ਪਲੇ ਕਰਦਾ ਹੈ । | |
08:34 | ਮੈਂ ਮੇਰੇ “pen – drive” ਤੋਂ ਇੱਕ ਸੈਂਪਲ ਫਾਇਲ ਪਲੇ ਕਰਦਾ ਹਾਂ । | |
08:38 | ਹੁਣ ਮੈਂ ਮੇਰੀ ਮਸ਼ੀਨ ‘ਤੇ “usb slot” ਵਿੱਚ ਮੇਰਾ “pen – drive” ਦਰਜ ਕਰਦਾ ਹਾਂ । “pen - drive folder” ਆਪਣੇ ਆਪ ਹੀ ਖੁੱਲਦਾ ਹੈ । | |
08:47 | ਜੇਕਰ ਇਹ ਨਹੀਂ ਖੁੱਲਦਾ ਹੈ, ਤਾਂ ਅਸੀਂ ਇਸਨੂੰ “launcher” ਤੋਂ ਐਕਸੇਸ ਕਰ ਸਕਦੇ ਹਾਂ । | |
08:52 | “launcher” ‘ਤੇ “pen - drive icon” ‘ਤੇ ਜਾਓ । | |
08:56 | ਜੇਕਰ ਅਸੀਂ ਇਸ ‘ਤੇ ਕਲਿਕ ਕਰਦੇ ਹਾਂ, ਇਹ “pen – drive” ‘ਤੇ ਉਪਲੱਬਧ ਫਾਇਲਸ ਅਤੇ ਫੋਲਡਰਸ ਦਿਖਾਉਂਦਾ ਹੈ । | |
09:02 | ਹੁਣ ਮੈਂ ਪਲੇ ਕਰਨ ਦੇ ਲਈ “big buck bunny.ogv” ਮੂਵੀ ਫਾਇਲ ਚੁਣਾਂਗਾ । | |
09:08 | ਮੇਰੀ ਫਾਇਲ ਇੱਥੇ ਹੈ । ਇਸਨੂੰ ਖੋਲ੍ਹਣ ਲਈ ਮੈਂ ਇਸ ‘ਤੇ ਡਬਲ - ਕਲਿਕ ਕਰਾਂਗਾ । | |
09:14 | ਇਹ ਡਿਫਾਲਟ ਰੂਪ ਤੋਂ “Videos” ਵਿੱਚ ਖੁੱਲਦਾ ਹੈ । | |
09:17 | ਮੂਵੀ ਪਲੇ ਕਰਨਾ ਰੋਕੋ । | |
09:20 | ਹੁਣ “Desktop” ਪ੍ਰਾਪਤ ਕਰਨ ਦੇ ਲਈ “Ctrl, Windows” ਅਤੇ “D” ਕੀਜ ਇਕੱਠੇ ਦਬਾਓ । | |
09:26 | ਹੁਣ ਇਸ “Desktop” ‘ਤੇ ਕੁੱਝ ਹੋਰ ਮਹੱਤਵਪੂਰਣ ਚੀਜਾਂ ਵੇਖਦੇ ਹਾਂ । | |
09:31 | ਧਿਆਨ ਦਿਓ, “folder icon” “launcher” ਵਿੱਚ ਮੌਜੂਦ ਹੈ । ਇਸ ‘ਤੇ ਕਲਿਕ ਕਰੋ । | |
09:37 | “Home folder” ਖੁੱਲਦਾ ਹੈ । | |
09:39 | “Ubuntu Linux” ਵਿੱਚ ਹਰ ਇੱਕ ਯੂਜਰ ਦਾ ਵਿਸ਼ੇਸ਼ “Home folder” ਹੁੰਦਾ ਹੈ । | |
09:44 | ਅਸੀਂ ਕਹਿ ਸਕਦੇ ਹਾਂ ਕਿ ਹੋਮ ਫੋਲਡਰ ਸਾਡਾ ਘਰ ਹੈ, ਜਿੱਥੇ ਅਸੀਂ ਆਪਣੀ ਫਾਇਲਸ ਅਤੇ ਫੋਲਡਰਸ ਰੱਖ ਸਕਦੇ ਹਾਂ । ਜਦੋਂ ਤੱਕ ਅਸੀਂ ਆਗਿਆ ਨਹੀਂ ਦਿੰਦੇ, ਹੋਰ ਉਨ੍ਹਾਂ ਨੂੰ ਵੇਖ ਨਹੀਂ ਸਕਦੇ ਹਨ । | |
09:56 | “file permissions” ‘ਤੇ ਜਿਆਦਾ ਜਾਣਕਾਰੀ ਲਿਨਕਸ ਸਪੋਕਨ ਟਿਊਟੋਰਿਅਲ ਲੜੀ ਵਿੱਚ ਉਪਲੱਬਧ ਹੈ । | |
10:03 | ਵਾਪਸ ਜਾਓ ।
ਆਪਣੇ “Home folder” ਵਿੱਚ, ਅਸੀਂ ਹੋਰ ਫੋਲਡਰਸ ਵੇਖ ਸਕਦੇ ਹਾਂ ਜਿਵੇਂ ਕਿ “Desktop, Documents, Downloads,” ਆਦਿ । | |
10:14 | ਲਿਨਕਸ ਵਿੱਚ ਸਭ ਕੁੱਝ ਫਾਇਲ ਹੈ । ਇਸ ‘ਤੇ ਡਬਲ - ਕਲਿਕ ਕਰਕੇ “Desktop folder” ਖੋਲੋ । | |
10:21 | ਇੱਥੇ, ਅਸੀਂ ਵੇਖ ਸਕਦੇ ਹਾਂ ਉਹੀ “hello.txt” ਫਾਇਲ, ਜਿਸ ਨੂੰ ਅਸੀਂ “text editor” ਤੋਂ ਸੇਵ ਕੀਤਾ ਸੀ । | |
10:28 | ਇਹ ਫੋਲਡਰ ਅਤੇ ਡੈਸਕਟਾਪ ਸਮਾਨ ਹਨ । | |
10:32 | ਹੁਣ ਫੋਲਡਰ ਬੰਦ ਕਰੋ । ਇਸ ਟਿਊਟੋਰਿਅਲ ਵਿੱਚ ਇੰਨਾ ਹੀ । ਸੰਖੇਪ ਵਿੱਚ.. | |
10:39 | ਇਸ ਟਿਊਟੋਰਿਅਲ ਵਿੱਚ ਅਸੀਂ Ubuntu Desktop, “launcher” ਅਤੇ ਇਸ ‘ਤੇ ਉਪਲੱਬਧ ਕੁੱਝ ਆਇਕਨਸ, | |
10:49 | ਕੁੱਝ ਆਮ ਐਪਲੀਕੇਸ਼ਨਸ ਜਿਵੇਂ Calculator, Text Editor, Terminal, Firefox Web Browser, Videos ਅਤੇ LibreOffice Suite ਦੇ ਭਾਗਾਂ ਅਤੇ Home folder ਦੇ ਬਾਰੇ ਵਿੱਚ ਸਿੱਖਿਆ । | |
11:04 | ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ । ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ । | |
11:12 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ । ਕ੍ਰਿਪਾ ਕਰਕੇ ਜ਼ਿਆਦਾ ਜਾਣਕਾਰੀ ਦੇ ਲਈ ਸਾਨੂੰ ਲਿਖੋ । | |
11:25 | ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ‘ਤੇ ਕੋਈ ਪ੍ਰਸ਼ਨ ਹਨ ? ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ । | |
11:30 | ਮਿੰਟ ਅਤੇ ਸੈਕਿੰਡ ਦੀ ਚੋਣ ਕਰੋ ਜਿੱਥੇ ਤੁਹਾਡੇ ਪ੍ਰਸ਼ਨ ਹਨ। ਆਪਣੇ ਪ੍ਰਸ਼ਨ ਨੂੰ ਸੰਖੇਪ ਵਿੱਚ ਦੱਸੋ । ਸਾਡੀ ਟੀਮ ਦਾ ਕੋਈ ਵਿਅਕਤੀ ਉਨ੍ਹਾਂ ਦਾ ਜਵਾਬ ਦੇਵੇਗਾ । | |
11:40 | ਸਪੋਕਨ ਟਿਊਟੋਰਿਅਲ ਫੋਰਮ ਇਸ ਟਿਊਟੋਰਿਅਲ ‘ਤੇ ਵਿਸ਼ੇਸ਼ ਪ੍ਰਸ਼ਨਾਂ ਦੇ ਲਈ ਹੈ ।
ਕ੍ਰਿਪਾ ਕਰਕੇ ਉਨ੍ਹਾਂ ‘ਤੇ ਅਸੰਬੰਧਿਤ ਅਤੇ ਆਮ ਪ੍ਰਸ਼ਨ ਪੋਸਟ ਨਾ ਕਰੋ । | |
11:50 | ਇਹ ਅਵਿਵਸਥਾ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ । ਘੱਟ ਅਵਿਵਸਥਾ ਦੇ ਨਾਲ, ਅਸੀਂ ਇਹਨਾਂ ਚਰਚਾਵਾਂ ਨੂੰ ਸਿਖਲਾਈ ਸਮੱਗਰੀ ਦੇ ਰੂਪ ਵਿੱਚ ਵਰਤੋਂ ਕਰ ਸਕਦੇ ਹਾਂ । | |
11:59 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ। | |
12:11 | ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | } |