Linux-AWK/C2/MultiDimensional-Array-in-awk/Punjabi

From Script | Spoken-Tutorial
Revision as of 19:13, 17 July 2019 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time
Narration
00:01 ਸਤਿ ਸ਼੍ਰੀ ਅਕਾਲ ਦੋਸਤੋ, “multidimensional arrays” in “awk” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ “awk” ਵਿੱਚ “multidimensional array” ਬਣਾਉਣਾ ਅਤੇ “multidimensional array” ਸਕੈਨ ਕਰਨਾ ਸਿੱਖਾਂਗੇ ।
00:18 ਅਸੀਂ ਇਹ ਕੁੱਝ ਉਦਾਹਰਣਾਂ ਦੇ ਰਾਹੀਂ ਕਰਾਂਗੇ ।
00:21 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ “Ubuntu Linux 16.04 Operating System” ਅਤੇ “gedit text editor 3.20.1”
00:33 ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਟੈਕਸਟ ਐਡੀਟਰ ਦੀ ਵਰਤੋਂ ਕਰ ਸਕਦੇ ਹੋ ।
00:37 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਨੂੰ ਇਸ ਵੈੱਬਸਾਈਟ ‘ਤੇ “array” ‘ਤੇ ਪਿਛਲੇ “awk” ਟਿਊਟੋਰਿਅਲਸ ਨੂੰ ਵੇਖਣਾ ਚਾਹੀਦਾ ਹੈ ।
00:45 ਤੁਹਾਨੂੰ ਕਿਸੇ ਵੀ ਪ੍ਰੋਗਰਾਮਿੰਗ ਭਾਸ਼ਾ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ ਜਿਵੇਂ “C” ਜਾਂ “C++”
00:52 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਸਾਡੀ ਵੈੱਬਸਾਈਟ ‘ਤੇ ਸਮਰੂਪੀ ਟਿਊਟੋਰਿਅਲਸ ਵੇਖੋ ।
00:58 ਇਸ ਟਿਊਟੋਰਿਅਲ ਵਿੱਚ ਉਪਯੋਗਿਤ ਫਾਇਲਸ ਇਸ ਟਿਊਟੋਰਿਅਲ ਦੇ ਪੇਜ਼ ‘ਤੇ “Code Files” ਲਿੰਕ ਵਿੱਚ ਉਪਲੱਬਧ ਹਨ । ਕ੍ਰਿਪਾ ਕਰਕੇ ਉਨ੍ਹਾਂ ਨੂੰ ਡਾਊਂਨਲੋਡ ਅਤੇ ਐਕਸਟਰੈਕਟ ਕਰੋ ।
01:08 “awk” ਵਿੱਚ “multidimensional array” ਕੀ ਹਨ?
01:12 ਅਸੀਂ ਜਾਣਦੇ ਹਾਂ ਕਿ “single dimensional arrays” ਵਿੱਚ “single index” ਦੁਆਰਾ ਇੱਕ “array element” ਨਿਰਧਾਰਤ ਕੀਤਾ ਜਾਂਦਾ ਹੈ ।
01:19 ਉਦਾਹਰਣ ਵਜੋਂ, “array week” ਸਿੰਗਲ “index, day” ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ ।
01:26 ਹਾਲਾਂਕਿ, “multidimensional array” ਵਿੱਚ ਇੱਕ “element” ਮਲਟੀਪਲ “indices” ਦੇ ਕ੍ਰਮ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ ।
01:34 ਉਦਾਹਰਣ ਵਜੋਂ, “two dimensional array element” “2 indices” ਦੇ ਕ੍ਰਮ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ ।
01:42 ਇੱਥੇ, “multiple indices” ਉਨ੍ਹਾਂ ਦੇ ਵਿਚਕਾਰ “separator” ਦੇ ਨਾਲ ਸਿੰਗਲ “string” ਵਿੱਚ ਲੜੀਬੱਧ ਹਨ ।
01:50 “separator” “built - in variable SUBSEP” ਦੀ ਵੈਲਿਊ ਹੈ ।
01:55 ਸੰਯੁਕਤ “string” ਦੀ ਵਰਤੋਂ ਆਮ ਜਿਹੇ “one dimensional array” ਦੇ ਲਈ ਸਿੰਗਲ “index” ਦੇ ਰੂਪ ਵਿੱਚ ਕੀਤੀ ਜਾਂਦੀ ਹੈ ।
02:01 ਉਦਾਹਰਣ ਵਜੋਂ, ਅਸੀਂ ਲਿਖਦੇ ਹਾਂ multi square brackets ਵਿੱਚ 4 comma 6 equal to value double quotes ਵਿੱਚ
02:11 ਇੱਥੇ “multi” “multi - dimensional array” ਦਾ ਨਾਮ ਹੈ ।

ਫਿਰ, ਸੰਖਿਆਵਾਂ “4” ਅਤੇ “6” string ਵਿੱਚ ਬਦਲ ਜਾਂਦੀਆਂ ਹਨ ।

02:21 ਮੰਨ ਲਓ, “SUBSEP” ਦੀ ਵੈਲਿਊ “hash symbol (#)” ਹੈ ।
02:26 ਫਿਰ ਉਹ ਸੰਖਿਆਵਾਂ ਉਨ੍ਹਾਂ ਦੇ ਵਿਚਕਾਰ “hash symbol (#)” ਦੇ ਨਾਲ ਲੜੀਬੱਧ ਹੋ ਜਾਂਦੀਆਂ ਹਨ ।
02:32 ਇਸ ਲਈ: array element multi square brackets ਵਿੱਚ double quotes ਵਿੱਚ 4 hash 6 value double quotes ਵਿੱਚ ਸੈੱਟ ਹੋ ਜਾਂਦਾ ਹੈ ।
02:43 “SUBSEP” ਦੀ ਡਿਫਾਲਟ ਵੈਲਿਊ “string double quotes” ਵਿੱਚ “backslash 034” ਹੈ ।
02:50 ਵਾਸਤਵ ਵਿੱਚ ਇਹ “nonprinting character” ਹੈ । ਇਹ ਜਿਆਦਾਤਰ ਇਨਪੁਟ ਡਾਟੇ ਵਿੱਚ ਆਮਤੌਰ ‘ਤੇ ਵਿਖਾਈ ਨਹੀਂ ਦੇਵੇਗਾ ।
02:58 ਸਲਾਇਡ ਵਿੱਚ ਦਿਖਾਏ ਗਏ ਅਨੁਸਾਰ “two dimensional array” ਘੋਸ਼ਿਤ ਕਰਦੇ ਹਾਂ ।
03:03 ਰੋ 1 ਵਿੱਚ ਦੋ “elements A” ਅਤੇ “B” ਹਨ ।
03:08 ਰੋ 2 ਵਿੱਚ ਦੋ “elements C” ਅਤੇ “D” ਹਨ ।
03:12 “Ctrl”, “Alt” ਅਤੇ “T” ਕੀਜ ਦਬਾਕੇ ਟਰਮੀਨਲ ਖੋਲੋ ।
03:17 cd command ਦੀ ਵਰਤੋਂ ਕਰਕੇ ਉਸ ਫੋਲਡਰ ‘ਤੇ ਜਾਓ, ਜਿਸ ਵਿੱਚ ਤੁਸੀਂ Code Files ਡਾਊਂਨਲੋਡ ਅਤੇ ਐਕਸਟੈਕਟ ਕੀਤੀ ਹੈ ।
03:24 ਹੁਣ ਹੇਠ ਦਿੱਤੇ ਦੇ ਰੂਪ ਵਿੱਚ “array” ਨੂੰ ਪਰਿਭਾਸ਼ਿਤ ਕਰੋ । ਇੱਥੇ ਦਿਖਾਏ ਗਏ ਅਨੁਸਾਰ ਕਮਾਂਡ ਨੂੰ ਧਿਆਨਪੂਰਵਕ ਟਾਈਪ ਕਰੋ । ਫਿਰ ਐਂਟਰ ਦਬਾਓ ।
03:35 ਸਾਨੂੰ ਬਿਨਾਂ ਕਿਸੇ ਐਰਰ ਦੇ “command prompt” ਵਾਪਸ ਮਿਲਦਾ ਹੈ । ਇਸ ਲਈ: array ਪਰਿਭਾਸ਼ਿਤ ਹੋ ਗਿਆ ਹੈ ।
03:41 ਸਾਨੂੰ ਕੋਈ ਵੀ ਆਉਟਪੁਟ ਨਹੀਂ ਮਿਲੀ ਹੈ ਕਿਉਂਕਿ ਅਸੀਂ ਕੋਡ ਵਿੱਚ ਕੁੱਝ ਵੀ ਪ੍ਰਿੰਟ ਕਰਨ ਲਈ ਨਹੀਂ ਦਿੱਤਾ ਸੀ ।
03:47 “print statement” ਜੋੜਦੇ ਹਾਂ ।
03:50 ਟਰਮੀਨਲ ਵਿੱਚ ਪਿਛਲੀ ਚਲਾਈ ਗਈ ਕਮਾਂਡ ਨੂੰ ਪ੍ਰਾਪਤ ਕਰਨ ਦੇ ਲਈ ਅਪ ਐਰੋ ਕੀ ਦਬਾਓ ।
03:56 ਕਲੋਜਿੰਗ “curly bracket” ਦੇ ਪਹਿਲਾਂ, ਟਾਈਪ ਕਰੋ “semicolon” space “print space a square brackets ਵਿੱਚ 2 comma 2”

ਕਮਾਂਡ ਚਲਾਉਣ ਦੇ ਲਈ ਐਂਟਰ ਦਬਾਓ ।

04:13 ਧਿਆਨ ਦਿਓ, ਸਾਨੂੰ ਆਉਟਪੁਟ “capital D” ਮਿਲੀ ਹੈ ।
04:18 ਕਿਵੇਂ ਜਾਂਚ ਕਰੀਏ ਜੇਕਰ ਦਿੱਤੇ ਗਏ “multidimensional array” ਵਿੱਚ ਕੋਈ ਵਿਸ਼ੇਸ਼ “index sequence” ਮੌਜੂਦ ਹੈ ।
04:25 ਅਸੀਂ “in operator” ਦੀ ਵਰਤੋਂ ਕਰ ਸਕਦੇ ਹਾਂ ।
04:28 ਅਸੀਂ ਇਹ ਇਸ ਲੜੀ ਵਿੱਚ ਪਹਿਲਾਂ “single - dimensional array” ਵਿੱਚ ਵੇਖ ਚੁੱਕੇ ਹਾਂ ।
04:34 ਸਾਨੂੰ “indices” ਦੇ ਸਾਰੇ ਕ੍ਰਮ ਨੂੰ, “parentheses” ਵਿੱਚ ਅਤੇ “commas” ਦੁਆਰਾ ਵੱਖਰਾ, ਲਿਖਣਾ ਹੋਵੇਗਾ ।
04:42 ਇਸਨੂੰ ਇੱਕ ਉਦਾਹਰਣ ਵਿੱਚ ਵੇਖਦੇ ਹਾਂ ।
04:45 ਮੈਂ test_multi.awk ਨਾਮ ਵਾਲੀ ਸਕਰਿਪਟ ਪਹਿਲਾਂ ਹੀ ਲਿਖੀ ਹੋਈ ਹੈ ।
04:51 ਉਹ ਇਸ ਟਿਊਟੋਰਿਅਲ ਦੇ ਪੇਜ਼ ਦੇ Code Files ਲਿੰਕ ਵਿੱਚ ਉਪਲੱਬਧ ਹੈ ।
04:56 ਮੈਂ ਇੱਕ “2 by 2 array” ਪਰਿਭਾਸ਼ਿਤ ਕੀਤਾ ਹੈ, ਜਿਵੇਂ ਕਿਲ ਅਸੀਂ ਪਿਛਲੀ ਚਰਚਾ ਵਿੱਚ ਵੇਖਿਆ ਹੈ ।
05:02 ਫਿਰ ਮੈਂ ਦੋ “if conditions” ਲਿਖੀਆਂ ਹਨ ।
05:06 ਪਹਿਲੀ “if condition” ਜਾਂਚ ਕਰਦੀ ਹੈ ਕਿ ਕੀ “index one comma one” ਵਿੱਚ “element” ਮੌਜੂਦ ਹੈ ਜਾਂ ਨਹੀਂ ।
05:13 ਸਾਨੂੰ “multidimensional array” ਦੇ ਲਈ “parentheses” ਵਿੱਚ “index” ਲਿਖਣਾ ਹੋਵੇਗਾ ।
05:18 ਜੇਕਰ “condition” “true” ਹੈ, ਤਾਂ ਇਹ ਪ੍ਰਿੰਟ ਕਰੇਗਾ “one comma one is present.”
05:23 ਨਹੀਂ ਤਾਂ ਇਹ ਪ੍ਰਿੰਟ ਕਰੇਗਾ “one comma one is absent”
05:28 ਉਸੀ ਤਰ੍ਹਾਂ, ਅਸੀਂ “index three comma one” ਵਿੱਚ “element” ਦੀ ਹਾਜ਼ਰੀ ਲਈ ਜਾਂਚ ਕਰਾਂਗੇ । ਫਾਇਲ ਨੂੰ ਚਲਾਓ ।
05:36 ਟਰਮੀਨਲ ‘ਤੇ ਜਾਓ ਅਤੇ ਟਾਈਪ ਕਰੋ “awk space hyphen small f space test underscore multi dot awk” ਅਤੇ ਐਂਟਰ ਦਬਾਓ ।
05:49 ਆਉਟਪੁਟ ਦਰਸਾਉਂਦੀ ਹੈ “one comma one is present” ਅਤੇ “three comma one is absent.”
05:55 ਇੱਕ ਹੋਰ ਉਦਾਹਰਣ ਵੇਖਦੇ ਹਾਂ ।

ਮੰਨੋ, ਅਸੀਂ matrix ਦਾ transpose ਬਣਾਉਣਾ ਚਾਹੁੰਦੇ ਹਾਂ ।

06:02 ਦਿੱਤੇ ਗਏ matrix ਦਾ transpose matrix ਦੀ ਰੋਜ ਅਤੇ ਕਾਲਮਸ ਨੂੰ ਬਦਲਕੇ ਬਣਾਇਆ ਜਾਂਦਾ ਹੈ ।

ਅਸੀਂ ਇਹ ਕਿਵੇਂ ਕਰ ਸਕਦੇ ਹਾਂ ?

06:11 ਮੈਂ ਫਾਇਲ “2D - array.txt” ਵਿੱਚ “two - dimensional array matrix” ਬਣਾਇਆ ਹੈ ।
06:19 ਮੈਂ “transpose.awk” ਨਾਮ ਵਾਲਾ ਕੋਡ ਲਿਖਿਆ ਹੈ ।
06:24 ਪਹਿਲਾਂ ਇਸ “awk script” ਦੇ “action section” ਵਿੱਚ ਵੇਖੋ ।
06:29 ਇੱਥੇ ਅਸੀਂ ਰੋ ਵਿੱਚ ਫ਼ੀਲਡਸ ਦੀ ਵੱਧ ਤੋਂ ਵੱਧ ਸੰਖਿਆ ਦੀ ਗਿਣਤੀ ਕਰ ਰਹੇ ਹਾਂ । ਅਤੇ ਗਿਣਤੀ ਕੀਤੀ ਗਈ ਵੈਲਿਊ ਨੂੰ “variable max_nf” ਵਿੱਚ ਇੱਕਤਰ ਕਰ ਰਹੇ ਹਾਂ ।
06:40 ਜਿਵੇਂ ਕਿ: ਅਸੀਂ ਜਾਣਦੇ ਹਾਂ, “NR” “awk” ਦੁਆਰਾ ਪ੍ਰੋਸੈਸ ਕੀਤੀ ਗਈ ਵਰਤਮਾਨ ਰਿਕਾਰਡਸ ਦੀ ਗਿਣਤੀ ਹੈ । “NR” ਦੀ ਵੈਲਿਊ “max_nr variable” ਵਿੱਚ ਇੱਕਤਰ ਹੈ ।
06:50 “Awk” “input file” ਨੂੰ ਪਹਿਲੇ ਰਿਕਾਰਡ ਤੋਂ ਆਖਰੀ ਰਿਕਾਰਡ ਤੱਕ ਪ੍ਰੋਸੈਸ ਕਰੇਗਾ ।
06:56 ਜਦੋਂ awk ਪਹਿਲਾਂ ਪਹਿਲਾ ਰਿਕਾਰਡ ਪ੍ਰੋਸੈਸ ਕਰਦਾ ਹੈ “max_nr” equal to “1” ਹੋਵੇਗਾ ।
07:03 ਦੂਜੇ ਰਿਕਾਰਡ ਨੂੰ ਪ੍ਰੋਸੈਸ ਕਰਦੇ ਸਮੇਂ “max_nr” “2” ਹੋਵੇਗਾ ਅਤੇ ਇਹ ਇਸੇ ਤਰ੍ਹਾਂ ਜਾਰੀ ਰਹੇਗਾ ।
07:11 ਜਦੋਂ “awk” ਆਖਰੀ ਰਿਕਾਰਡ ਪ੍ਰੋਸੈਸ ਕਰਦਾ ਹੈ, max_nr ਰਿਕਾਰਡਸ ਦੀਆਂ ਕੁੱਲ ਗਿਣਤੀਆਂ ਨੂੰ ਇੱਕਤਰ ਕਰੇਗਾ ।
07:19 ਹੁਣ ਸਾਨੂੰ “input file” ਫਾਇਲ ਦਾ ਡਾਟਾ ਰੀਡ ਕਰਨਾ ਚਾਹੀਦਾ ਹੈ ਅਤੇ ਡਾਟੇ ਨੂੰ “two dimensional array” ਵਿੱਚ ਇੱਕਤਰ ਕਰਨਾ ਚਾਹੀਦਾ ਹੈ ।
07:26 “for loop” ਵਿੱਚ ਸਾਡੇ ਕੋਲ “iterator variable x” ਹੈ ।
07:31 “x” ਇੱਕ ਤੋਂ “NF” ਤੱਕ ਵਧੇਗਾ ਅਤੇ ਹਰੇਕ ਪਰਿਵਰਤਨ ਦੇ ਬਾਅਦ x”” 1 ਤੋਂ ਵਾਧਾ ਕਰੇਗਾ ।
07:39 “x” ਦੀ ਹਰੇਕ ਵੈਲਿਊ ਦੇ ਲਈ $ x (dollar x) “field x” ਵਿੱਚ ਵੈਲਿਊ ਦਰਸਾਉਂਦਾ ਹੈ ।
07:46 ਉਹ ਵੈਲਿਊ “index NR comma x” ‘ਤੇ “array matrix” ਵਿੱਚ ਇਕੱਠੀ ਹੋਵੇਗੀ ।
07:53 ਉਦਾਹਰਣ ਵਜੋਂ, “1comma 1 ਦਾ matrix” ਉਹ ਵੈਲਿਊ ਇਕੱਠੀ ਕਰਦਾ ਹੈ, ਜੋ “input file” ਤੋਂ “index 1 comma 1” ‘ਤੇ ਮੌਜੂਦ ਹੈ ।
08:02 ਇਸ ਲਈ : ਇਸ ਕੋਡ ਦੇ ਨਾਲ “awk” ਦੁਆਰਾ ਪੂਰੀ “input file” ਨੂੰ ਪ੍ਰੋਸੈਸ ਕਰਨ ਦੇ ਬਾਅਦ “matrix array” ਪੂਰੀ ਤਰ੍ਹਾਂ ਨਾਲ ਬਣ ਜਾਵੇਗਾ ।
08:10 ਇਹ “input file” ਦਾ ਪੂਰਾ ਡਾਟਾ “two dimensional array” ਫਾਰਮੈਟ ਵਿੱਚ ਇਕੱਠਾ ਕਰੇਗਾ ।
08:16 ਹੁਣ “END section” ਵਿੱਚ ਵੇਖਦੇ ਹਾਂ ।
08:20 ਅਸੀਂ “matrix” ਦੇ “transpose” ਨੂੰ ਪ੍ਰਿੰਟ ਕਰਨ ਦੇ ਲਈ “nested for loop” ਲਿਖਿਆ ਹੈ ।
08:25 ਮੈਂ ਮੁੱਢਲੀ “C programming” ਦੇ ਨਾਲ ਤੁਹਾਡੀ ਜਾਣ ਪਹਿਚਾਣ ਨੂੰ ਮੰਨਦਾ ਹਾਂ ।

ਇਸ ਲਈ: ਮੈਂ ਕੋਡ ਦੇ ਇਸ ਭਾਗ ਨੂੰ ਵਿਸਥਾਰ ਵਿੱਚ ਨਹੀਂ ਸਮਝਾ ਰਿਹਾ ਹਾਂ ।

08:34 ਕੋਡ ਨੂੰ ਵਿਸਥਾਰ ਨਲ ਦੇਖਣ ਦੇ ਲਈ ਇੱਥੇ ਵੀਡਿਓ ਰੋਕੋ ਅਤੇ ਆਪਣੇ ਆਪ ਸਮਝੋ ।
08:40 ਹੁਣ, ਅਸੀਂ ਸਿੱਖਾਂਗੇ ਕਿ “multidimensional array” ਨੂੰ ਸਕੈਨ ਕਿਵੇਂ ਕਰੀਏ ।
08:45 “Awk” ਵਿੱਚ ਅਸਲ ਵਿੱਚ “multi - dimensional array” ਨਹੀਂ ਹੈ ।
08:50 ਇਸ ਲਈ : ਇੱਥੇ “multidimensional array” ਨੂੰ ਸਕੈਨ ਕਰਨ ਦੇ ਲਈ ਕੋਈ ਵਿਸ਼ੇਸ਼ “for statement” ਨਹੀਂ ਹੋ ਸਕਦੀ ਹੈ ।
08:56 ਤੁਹਾਡੇ ਕੋਲ array ਨੂੰ ਸਕੈਨ ਕਰਨ ਲਈ multidimensional ਤਰੀਕੇ ਹੋ ਸਕਦੇ ਹਨ ।
09:00 ਤੁਸੀਂ ਇਸਦੇ ਲਈ “split function” ਦੇ ਨਾਲ “for statement” ਸੰਯੁਕਤ ਕਰ ਸਕਦੇ ਹੋ ।
09:05 ਵੇਖਦੇ ਹਾਂ ਕਿ “split function” ਕੀ ਹਨ ।

“split function” “string” ਨੂੰ ਭਾਗਾਂ ਵਿੱਚ ਕੱਟਣਾ ਜਾਂ ਵੱਖਰਾ ਕਰਨਾ

09:14 ਅਤੇ ਵੱਖ-ਵੱਖ ਭਾਗਾਂ ਨੂੰ ਇੱਕ “array” ਵਿੱਚ ਰੱਖਣ ਲਈ ਉਪਯੋਗਿਤ ਹੈ ।
09:18 ਸਿੰਟੈਕਸ ਹੇਠਾਂ ਦਿੱਤਾ ਹੈ । ਪਹਿਲਾ “argument” ਵੱਖਰੀ ਹੋਣ ਵਾਲੀ string ਰੱਖਦਾ ਹੈ ।
09:25 ਦੂਜਾ “argument” “array” ਦਾ ਨਾਮ ਨਿਰਧਾਰਤ ਕਰਦਾ ਹੈ, ਜਿੱਥੇ “split” ਵੱਖਰੇ ਕੀਤੇ ਗਏ ਭਾਗਾਂ ਨੂੰ ਰੱਖੇਗਾ ।
09:33 ਤੀਜਾ argument separator ਦਰਸਾਉਂਦਾ ਹੈ ਜਿਸ ਦੀ ਵਰਤੋਂ string ਨੂੰ ਵੱਖਰਾ ਕਰਨ ਦੇ ਲਈ ਕੀਤੀ ਜਾਵੇਗੀ ।
09:39 ਪਹਿਲਾ ਭਾਗ “arr 1” ਵਿੱਚ ਇਕੱਠਾ ਹੁੰਦਾ ਹੈ ।
09:43 ਦੂਜਾ ਭਾਗ “arr 2” ਵਿੱਚ ਇਕੱਠਾ ਹੁੰਦਾ ਹੈ ਅਤੇ ਆਦਿ ।
09:48 ਮੰਨ ਲਓ, ਅਸੀਂ ਪਹਿਲਾਂ ਬਣਾਏ ਗਏ “array” ਤੋਂ “indices” ਦੇ ਮੂਲ ਕ੍ਰਮ ਨੂੰ ਫੇਰ ਪ੍ਰਾਪਤ ਕਰਨਾ ਚਾਹੁੰਦੇ ਹਾਂ । ਅਸੀਂ ਇਹ ਕਿਵੇਂ ਕਰ ਸਕਦੇ ਹਾਂ ?
09:56 ਮੈਂ “multi_scan.awk” ਨਾਮ ਵਾਲਾ ਕੋਡ ਲਿਖਿਆ ਹੈ ।
10:02 ਪੂਰਾ ਕੋਡ “BEGIN section” ਵਿੱਚ ਲਿਖਿਆ ਹੈ ।
10:06 ਪਹਿਲਾਂ ਅਸੀਂ “a” ਨਾਮ ਵਾਲਾ ਇੱਕ “array” ਬਣਾਇਆ ਅਤੇ ਇਹ ਵੈਲਿਊ ਇਸ ਨੂੰ ਅਸਾਇਨ ਕੀਤੀਆਂ ।
10:12 ਫਿਰ ਸਾਡੇ ਕੋਲ “iterator” ਦੇ ਨਾਲ “for loop” ਹੈ ।
10:16 “iterator” ਹਰੇਕ “iteration” ਸੰਬੰਧੀ ਹਰੇਕ “indices values” ਦੇ ਲਈ ਸੈੱਟ ਹੋਵੇਗਾ । ਮੰਨੋ “1, 1” ਫਿਰ “1, 2” ਅਤੇ ਆਦਿ ।
10:27 “split function” “SUBSEP” ਦੁਆਰਾ ਵੱਖਰੇ “iterator” ਨੂੰ ਭਾਗਾਂ ਵਿੱਚ ਤੋੜਤਾ ਹੈ ।
10:34 ਭਾਗ “array arr” ਵਿੱਚ ਇਕੱਠੇ ਹੋਣਗੇ ।
10:38 ਇਸ ਲਈ :, arr [1] ਅਤੇ arr [2] ਕ੍ਰਮਵਾਰ ਪਹਿਲਾ “index” ਅਤੇ ਦੂਜਾ “index” ਰੱਖੇਗਾ । ਇਸ ਫਾਇਲ ਨੂੰ ਚਲਾਓ ।
10:48 ਟਰਮੀਨਲ ‘ਤੇ ਜਾਓ । ਟਾਈਪ ਕਰੋ “awk space hyphen small f space multi underscore scan dot awk” ਐਂਟਰ ਦਬਾਓ ।
11:01 ਆਉਟਪੁਟ ਵੇਖੋ, “indices” ਦਾ ਮੂਲ ਕ੍ਰਮ ਦੁਬਾਰਾ ਪ੍ਰਾਪਤ ਹੋ ਗਿਆ ਹੈ ।
11:07 ਸੰਖੇਪ ਵਿੱਚ । ਇਸ ਟਿਊਟੋਰਿਅਲ ਵਿੱਚ ਅਸੀਂ “awk” ਵਿੱਚ “multidimensional array” ਬਣਾਉਣਾ ਅਤੇ “multidimensional array” ਸਕੈਨ ਕਰਨਾ ਸਿੱਖਿਆ ।
11:18 ਨਿਰਧਾਰਤ ਕੰਮ ਦੇ ਰੂਪ ਵਿੱਚ, “two dimensional array” ਨੂੰ 90 ਡਿਗਰੀ ਰੋਟੇਟ ਕਰਨ ਅਤੇ ਰੋਟੇਟੇਡ “matrix” ਨੂੰ ਪ੍ਰਿੰਟ ਕਰਨ ਦੇ ਲਈ ਇੱਕ “awk script” ਲਿਖੋ ।
11:28 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
11:36 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ।
11:45 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
11:49 ਕ੍ਰਿਪਾ ਕਰਕੇ ਇਸ ਫੋਰਮ ਵਿੱਚ ਆਪਣੀ ਸਮੇਂਬੱਧ ਕਵੇਰੀ ਪੋਸਟ ਕਰੋ ।
11:53 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
12:05 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav