Koha-Library-Management-System/C3/Import-MARC-to-Koha/Punjabi
From Script | Spoken-Tutorial
Revision as of 12:33, 22 February 2019 by Navdeep.dav (Talk | contribs)
Time | Narration |
00:01 | Import MARC file into Koha ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:06 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ - KOHA ਵਿੱਚ MARC ਫਾਇਲ ਇੰਪੋਰਟ ਕਰਨਾ ਅਤੇ OPAC ਵਿੱਚ ਇੰਪੋਰਟੇਡ ਡਾਟਾ ਸਰਚ ਕਰਨਾ। |
00:15 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ Ubuntu Linux OS 16.04 |
00:22 | Koha version 16.05 ਅਤੇ Firefox Web browser |
00:29 | ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਹੋਰ ਵੈੱਬ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ। |
00:33 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ। |
00:39 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ।
ਅਤੇ ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ। |
00:48 | ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ। |
00:56 | records ਨੂੰ Koha ਵਿੱਚ ਇੰਪੋਰਟ ਦੋ ਤਰੀਕਿਆਂ ਨਾਲ ਕੀਤਾ ਜਾਂਦਾ ਹੈ:
Stage MARC records for import ਅਤੇ Manage staged records |
01:06 | ਸ਼ੁਰੂ ਕਰਨ ਦੇ ਲਈ, ਚੱਲੋ ਆਪਣੀ Superlibrarian ਦੇ ਨਾਲ Koha ਵਿੱਚ ਲਾਗਿਨ ਕਰੋ। |
01:13 | ਹੋਮ ਪੇਜ਼ ‘ਤੇ, Tools ‘ਤੇ ਕਲਿਕ ਕਰੋ। |
01:17 | ਇੱਕ ਨਵਾਂ ਪੇਜ਼ ਖੁੱਲਦਾ ਹੈ। Catalog ਸੈਕਸ਼ਨ ਵਿੱਚ, Stage MARC records for import ‘ਤੇ ਕਲਿਕ ਕਰੋ। |
01:27 | ਸਿਰਲੇਖ Stage MARC records for import ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ। |
01:33 | Stage records into the reservoir ਸੈਕਸ਼ਨ ‘ਤੇ ਜਾਓ। |
01:38 | ਇੱਥੇ, Select the file to stage ਦੇ ਨੇੜੇ Browse...’ਤੇ ਕਲਿਕ ਕਰੋ। |
01:46 | ਫਿਰ Downloads ਫੋਲਡਰ ‘ਤੇ ਜਾਓ। File Upload ਨਾਮ ਵਾਲੀ ਵਿੰਡੋ ਖੁੱਲਦੀ ਹੈ। |
01:52 | ਇੱਥੇ TestData.mrc ਨਾਮ ਵਾਲੀ ਫਾਇਲ ‘ਤੇ ਜਾਓ। |
01:58 | ਯਾਦ ਰੱਖੋ, ਅਸੀਂ ਪਹਿਲਾਂ ਦੇ ਟਿਊਟੋਰਿਅਲ ਵਿੱਚ testData.mrc ਫਾਇਲ ਬਣਾਈ ਸੀ। |
02:05 | TestData.mrc ਫਾਇਲ ਨੂੰ ਚੁਣੋ, ਜੇਕਰ ਪਹਿਲਾਂ ਤੋਂ ਨਹੀਂ ਚੁਣਿਆ ਗਿਆ ਹੈ। ਅਤੇ ਪੇਜ਼ ਦੇ ਹੇਠਾਂ Open ਬਟਨ ‘ਤੇ ਕਲਿਕ ਕਰੋ। |
02:17 | ਉਸੀ ਪੇਜ਼ ‘ਤੇ, ਤੁਸੀਂ Browse ਟੈਬ ਦੇ ਨੇੜੇ TestData.mrc ਨਾਮ ਵਾਲੀ ਫਾਇਲ ਦੇਖੋਗੇ। |
02:28 | ਹੁਣ, ਪੇਜ਼ ਦੇ ਹੇਠਾਂ Upload file ‘ਤੇ ਕਲਿਕ ਕਰੋ। |
02:33 | ਤੁਸੀਂ ਭੂਰੇ ਰੰਗ ਵਿੱਚ Upload progress ਬਾਰ ਵੇਖੋਗੇ। |
02:38 | ਅਪਲੋਡ 100 % ਤੱਕ ਪੂਰਾ ਹੋਣ ਦੇ ਬਾਅਦ, ਸਾਨੂੰ ਕੁੱਝ ਵੇਰਵੇ ਭਰਨ ਦੇ ਲਈ ਕਿਹਾ ਜਾਂਦਾ ਹੈ। |
02:45 | ਸਭ ਤੋਂ ਪਹਿਲਾਂ, Comments about this file ਫੀਲਡ ਭਰੋ। |
02:50 | ਇਹ ਅਪਲੋਡ ਕੀਤੀ ਗਈ ਫਾਇਲ ਨੂੰ KOHA ਵਿੱਚ ਪਛਾਣਨ ਦੇ ਲਈ ਲਾਭਦਾਇਕ ਹੈ। |
02:55 | ਮੈਂ Book Data ਦਰਜ ਕਰਾਂਗਾ। |
02:58 | ਅਗਲਾ Record type ਹੈ, ਇੱਥੇ Koha ਡਿਫਾਲਟ ਤੌਰ ‘ਤੇ Bibliographic ਚੁਣਦਾ ਹੈ। |
03:04 | ਇਸੇ ਤਰ੍ਹਾਂ Character encoding ਦੇ ਲਈ Koha ਡਿਫਾਲਟ ਤੌਰ ‘ਤੇ UTF- 8 (Default) ਚੁਣਦਾ ਹੈ। |
03:13 | ਫਿਰ section Look for existing records in catalog ‘ਤੇ ਆਓ। |
03:18 | ਇਸ section ਵਿੱਚ, Record matching rule ‘ਤੇ ਜਾਓ।
Koha ਡਿਫਾਲਟ ਤੌਰ ‘ਤੇ Do not look for matching records ਚੁਣਦਾ ਹੈ। |
03:27 | ਜੇਕਰ ਤੁਸੀਂ ਮੌਜੂਦਾ ਰਿਕਾਰਡਸ ਨਾਲ ਮੇਲ ਕਰਨਾ ਚਾਹੁੰਦੇ ਹੋ, ਤਾਂ ਡਰਾਪ ਡਾਊਂਨ ਤੋਂ ਇੱਕ ਹੋਰ ਓਪਸ਼ਨ ਚੁਣੋ, ਅਰਥਾਤ ISBN / ISSN number |
03:40 | ਹੁਣ ਅਸੀਂ Action if matching record found ‘ਤੇ ਆਉਂਦੇ ਹਾਂ। |
03:45 | Koha ਡਿਫਾਲਟ ਤੌਰ ‘ਤੇ Replace existing record with incoming record ਚੁਣਦਾ ਹੈ। |
03:51 | ਫਿਰ Action if no match is found ਆਉਂਦਾ ਹੈ, Koha ਡਿਫਾਲਟ ਤੌਰ ‘ਤੇ Add incoming record ਚੁਣਦਾ ਹੈ। |
03:59 | ਫਿਰ, ਅਸੀਂ Check for embedded item record data ? ਸੈਕਸ਼ਨ ‘ਤੇ ਆਉਂਦੇ ਹਾਂ। ਇੱਥੇ Yes ਅਤੇ No ਦੋ ਓਪਸ਼ਨਸ ਹਨ। |
04:09 | Koha ਡਿਫਾਲਟ ਤੌਰ ‘ਤੇ Yes ਚੁਣਦਾ ਹੈ। |
04:13 | How to process items ਦੇ ਲਈ Koha ਡਿਫਾਲਟ ਤੌਰ ‘ਤੇ Always add items ਚੁਣਦਾ ਹੈ। |
04:21 | ਹੋਰ ਓਪਸ਼ਨਸ ਵੀ ਹਨ। ਤੁਸੀਂ ਆਪਣੀ ਪ੍ਰਮੁੱਖਤਾ ਦੇ ਅਨੁਸਾਰ ਇਹਨਾਂ ਵਿਚੋਂ ਕੋਈ ਵੀ ਓਪਸ਼ਨਸ ਚੁਣ ਸਕਦੇ ਹੋ। |
04:28 | ਪੇਜ਼ ਦੇ ਹੇਠਾਂ Stage for import ਬਟਨ ‘ਤੇ ਕਲਿਕ ਕਰੋ। ਤੁਸੀਂ ਨੀਲੇ ਰੰਗ ਦੀ ਬਾਰ ਵਿੱਚ Job progress ਵੇਖੋਗੇ। |
04:37 | ਜਦੋਂ ਪ੍ਰੋਗਰੈਸ 100 % ਤੱਕ ਪੂਰੀ ਹੋ ਜਾਂਦੀ ਹੈ, ਤਾਂ ਸਿਰਲੇਖ Stage MARC records for import ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ। |
04:47 | ਧਿਆਨ ਦਿਓ, ਕਿ ਹੁਣ ਅਸੀਂ ਸਫਲਤਾਪੂਰਵਕ ਡਾਟਾ ਇੰਪੋਰਟ ਕੀਤਾ ਹੈ ਜੋ ਸਾਡੇ ਕੋਲ Excel sheet ਵਿੱਚ ਸੀ। |
04:56 | ਇਸ ਵਿੱਚ ਹੇਠ ਲਿਖੇ ਵੇਰਵੇ ਹਨ। |
04:59 | ਧਿਆਨ ਦਿਓ ਕਿ ਤੁਸੀਂ ਆਪਣੇ.mrc ਡਾਟੇ ਦੇ ਅਨੁਸਾਰ ਆਪਣੇ Koha interface ‘ਤੇ ਵੱਖਰੀ ਵੈਲਿਊ ਵੇਖੋਗੇ। |
05:07 | ਇਸ ਪੇਜ਼ ‘ਤੇ, ਸਿਰਲੇਖ ਦੇ ਉੱਪਰ, ਤੁਸੀਂ ਦੋ ਓਪਸ਼ਨਸ ਵੇਖੋਗੇ-
Stage MARC records ਅਤੇ Manage staged records |
05:18 | ਧਿਆਨ ਦਿਓ ਕਿ- ਮੈਂ Stage MARC records ‘ਤੇ ਕਲਿਕ ਨਹੀਂ ਕਰਾਂਗਾ, ਕਿਉਂਕਿ ਮੈਂ ਪਹਿਲਾਂ ਹੀ Excel ਫਾਇਲ ਅਰਥਾਤ TestData ਨੂੰ ਇੰਪੋਰਟ ਕੀਤਾ ਹੈ। |
05:28 | ਜੇਕਰ ਤੁਹਾਨੂੰ ਕਿਸੇ ਹੋਰ ਫਾਇਲ ਨੂੰ ਇੰਪੋਰਟ ਕਰਨ ਦੀ ਲੋੜ ਹੈ ਤਾਂ Stage MARC records ‘ਤੇ ਕਲਿਕ ਕਰੋ। ਅਤੇ ਜਿਵੇਂ ਕਿ0 ਪਹਿਲਾਂ ਜ਼ਿਕਰ ਕੀਤਾ ਗਿਆ ਪੜਾਆਂ ਦੀ ਪਾਲਣਾ ਕਰੋ। |
05:38 | ਇਸਦੇ ਬਾਅਦ, ਸਾਨੂੰ KOHA Catalog ਵਿੱਚ ਇੰਪੋਰਟ records ਨੂੰ ਮੈਨੇਜ ਕਰਨਾ ਹੋਵੇਗਾ। ਤਾਂ, Manage staged records ‘ਤੇ ਕਲਿਕ ਕਰੋ। |
05:49 | Manage staged MARC records › Batch 6 ਨਾਮ ਵਾਲੀ ਨਵੀਂ ਵਿੰਡੋ ਖੁੱਲਦੀ ਹੈ। |
05:56 | ਇਸ ਪੇਜ਼ ‘ਤੇ, Koha ਇੱਥੇ ਦਿਖਾਈ ਗਈ ਵੇਲਿਊ ਦੇ ਨਾਲ ਹੇਠ ਲਿਖੇ fields ਭਰਦਾ ਹੈ। |
06:03 | ਅਤੇ ਹੇਠ ਲਿਖੇ fields ਦੇ ਲਈ Koha ਡਿਫਾਲਟ ਤੌਰ ‘ਤੇ ਇਹਨਾਂ ਐਂਟਰੀਆਂ ਨੂੰ ਡਰਾਪ ਡਾਊਂਨ ਤੋਂ ਚੁਣਦਾ ਹੈ। |
06:10 | ਪਰ, ਤੁਸੀਂ ਆਪਣੀਆਂ ਲੋੜਾਂ ਦੇ ਅਨੁਸਾਰ ਇਹਨਾਂ ਐਂਟਰੀਆਂ ਨੂੰ ਆਪਣੇ ਸੰਬੰਧਿਤ ਡਰਾਪ- ਡਾਊਂਨ ਤੋਂ ਬਦਲ ਸਕਦੇ ਹੋ। |
06:17 | ਫਿਰ, Apply different matching rules ਨਾਮ ਵਾਲਾ ਬਟਨ ਹੈ। |
06:23 | ਤੁਸੀਂ database ਵਿੱਚ records ਦੇ ਦੁਹਰਾਓ ਤੋਂ ਬਚਣ ਦੇ ਲਈ ਇਸ ਬਟਨ ‘ਤੇ ਕਲਿਕ ਕਰ ਸਕਦੇ ਹੋ।
ਮੈਂ ਇਸ ਬਟਨ ਨੂੰ ਛੱਡ ਦੇਵਾਂਗਾ ਅਤੇ ਅੱਗੇ ਵੱਧ ਜਾਵਾਂਗਾ। |
06:32 | ਹੁਣ Add new bibliographic records into this framework ‘ਤੇ ਜਾਓ। ਅਤੇ ਡਰਾਪ- ਡਾਊਂਨ ਤੋਂ BOOKS ਚੁਣੋ। |
06:43 | ਫਿਰ ਤੋਂ ਤੁਸੀਂ ਆਪਣੀ ਲੋੜ ਮੁਤਾਬਿਕ ਚੁਣ ਸਕਦੇ ਹੋ। |
06:47 | ਹੁਣ section Manage staged MARC records Batch 6 ‘ਤੇ ਆਓ। ਮੈਂ ਹੇਠਾਂ Import this batch into the catalog ਟੈਬ ‘ਤੇ ਕਲਿਕ ਕਰਾਂਗਾ। |
07:01 | ਹਾਲਾਂਕਿ, ਕਲਿਕ ਕਰਨ ਤੋਂ ਪਹਿਲਾਂ ਅਸੀਂ section Citation ਦੇ ਰਾਹੀਂ ਜਾਵਾਂਗੇ। |
07:06 | ਕ੍ਰਿਪਾ ਕਰਕੇ ਵਿਸ਼ੇਸ਼ ਸੰਖਿਆਵਾਂ ਨੂੰ ਨੋਟ ਕਰੋ
ਧਿਆਨ ਦਿਓ ਕਿ, ਤੁਸੀਂ ਉਨ੍ਹਾਂ ਵੇਰਵਿਆਂ ਦੇ ਨਾਲ ਇੱਕ ਵੱਖਰੀ ਸੰਖਿਆ ਵੇਖੋਗੇ ਜਿਨ੍ਹਾਂ ਨੂੰ ਅਸੀਂ Excel ਵਿੱਚ ਇੰਪੋਰਟ ਕੀਤਾ ਹੈ। |
07:17 | ਹੁਣ, ਹੇਠਾਂ Import this batch into the catalog ਨਾਮ ਵਾਲੇ ਬਟਨ ‘ਤੇ ਕਲਿਕ ਕਰੋ। |
07:25 | ਜਦੋਂ ਅਸੀਂ ਅਜਿਹਾ ਕਰਦੇ ਹਾਂ, ਤਾਂ Job progress bar ਦਿਖਾਈ ਦਿੰਦੀ ਹੈ। |
07:29 | ਜਦੋਂ ਪ੍ਰੋਗਰੇਸ 100 % ਤੱਕ ਪੂਰੀ ਹੋ ਜਾਂਦੀ ਹੈ, ਤਾਂ ਇੱਕ ਨਵਾਂ ਪੇਜ਼ ਖੁੱਲਦਾ ਹੈ। |
07:35 | ਸਿਰਲੇਖ Manage staged MARC records › Batch 6 ਦੇ ਨਾਲ।
ਅਤੇ ਹੇਠ ਲਿਖੇ ਵੇਰਵੇ ਜੋ ਪਹਿਲਾਂ ਦਰਜ ਕੀਤੇ ਗਏ ਸਨ। |
07:46 | ਤੁਹਾਡੇ ਇੰਪੋਰਟ ਨੂੰ ਅੰਡੋ ਕਰਨਾ ਸੰਭਵ ਹੈ। ਜੇਕਰ ਤੁਹਾਨੂੰ ਇੰਪੋਰਟ ਡਾਟੇ ਵਿੱਚ ਗਲਤੀ ਮਿਲਦੀ ਹੈ, ਤਾਂ ਇਸਨੂੰ ਠੀਕ ਕਰਨ ਲਈ ਹੇਠ ਦਿੱਤੇ ਨੂੰ ਕਰੋ। |
07:56 | ਸੈਕਸ਼ਨ ਦੇ ਹੇਠਾਂ undo import into catalog ਟੈਬ ‘ਤੇ ਕਲਿਕ ਕਰੋ। |
08:02 | ਮੈਂ ਇੱਥੇ ਕਲਿਕ ਨਹੀਂ ਕਰਾਂਗਾ। |
08:05 | ਅਗਲਾ Completed import of records ਹੈ। |
08:09 | ਇੱਥੇ ਤੁਹਾਨੂੰ records added, updated ਦਾ ਵੇਰਵਾ ਵਿਖਾਈ ਦੇਵੇਗਾ। |
08:15 | ਫਿਰ ਤੁਹਾਨੂੰ ਇੰਪੋਰਟ ਕੀਤੇ ਗਏ ਵੇਰਵਿਆਂ ਦੇ ਨਾਲ section Citation ਵਿਖਾਈ ਦੇਵੇਗਾ। |
08:22 | ਇੱਕ ਵਾਰ ਇੰਪੋਰਟ ਪੂਰਾ ਹੋਣ ਦੇ ਬਾਅਦ, ਨਵੇਂ Record ਦੇ ਲਈ ਇੱਕ ਲਿੰਕ ਵਿਖਾਈ ਦੇਵੇਗਾ। |
08:29 | ਇਹ ਇੰਪੋਰਟ ਕੀਤੇ ਗਏ ਹਰੇਕ Citation ਦੇ ਸੱਜੇ ਪਾਸੇ ਵੱਲ ਵਿਖਾਈ ਦਿੰਦਾ ਹੈ। |
08:35 | ਹੁਣ ਅਸੀਂ ਪੁਸ਼ਟੀ ਕਰਾਂਗੇ ਕਿ ਸਿਰਲੇਖ Catalog ਵਿੱਚ ਜੋੜੇ ਗਏ ਹਨ ਜਾਂ ਨਹੀਂ। |
08:40 | ਅਜਿਹਾ ਕਰਨ ਦੇ ਲਈ, ਉਸੀ ਪੇਜ਼ ਦੇ ਸਿਖਰ ‘ਤੇ, Search the catalog ਫੀਲਡ ‘ਤੇ ਜਾਓ। |
08:48 | ਹੁਣ ਵਿੱਚ Koha ਵਿੱਚ records ਦੇ ਇੰਪੋਰਟ ਦੀ ਪੁਸ਼ਟੀ ਕਰਨ ਲਈ ਇੱਕ ਛੋਟੀ ਜਾਂਚ ਕਰਾਂਗੇ। |
08:55 | ਇਸਲਈ, ਮੈਂ Citation section ਵਿੱਚ ਇੰਪੋਰਟ ਕੀਤੇ ਗਏ record ਵਿੱਚੋਂ ਕਿਸੇ ਇੱਕ ਸਿਰਲੇਖ ‘ਤੇ ਟਾਈਪ ਕਰਾਂਗਾ। |
09:02 | ਫਿਰ, field ਦੇ ਸੱਜੇ ਪਾਸੇ ਵੱਲ Submit ਬਟਨ ‘ਤੇ ਕਲਿਕ ਕਰੋ। |
09:07 | Inorganic chemistry Housecroft, Catherine E ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ। |
09:15 | Koha ਸਰਚ ਕੀਤੇ ਗਏ ਸਿਰਲੇਖ ਦਾ ਨਤੀਜਾ ਦਿਖਾਉਂਦਾ ਹੈ, ਜੋ ਸਾਬਤ ਕਰਦਾ ਹੈ ਕਿ records ਸਹੀ ਤਰ੍ਹਾਂ ਨਾਲ ਇੰਪੋਰਟ ਹੋਇਆ ਹੈ। |
09:22 | ਇਸਦੇ ਨਾਲ ਅਸੀਂ MARC ਨੂੰ Koha ਵਿੱਚ ਇੰਪੋਰਟ ਕੀਤਾ ਹੈ। |
09:28 | ਸੰਖੇਪ ਵਿੱਚ।
ਇਸ ਟਿਊਟੋਰਿਅਲ ਵਿੱਚ ਅਸੀਂ KOHA ਵਿੱਚ MARC ਫਾਇਲ ਇੰਪੋਰਟ ਕਰਨਾ ਅਤੇ OPAC ਵਿੱਚ ਇੰਪੋਰਟੇਡ ਡਾਟਾ ਸਰਚ ਕਰਨਾ ਸਿੱਖਿਆ। |
09:41 | ਨਿਯਤ ਕੰਮ ਦੇ ਲਈ
MARC ਦੇ 10 records ਦੀ ਵਰਤੋਂ ਕਰੋ, ਜੋ ਪਹਿਲਾਂ ਦੇ ਟਿਊਟੋਰਿਅਲ ਵਿੱਚ ਤਬਦੀਲ ਹੋ ਗਏ ਸਨ ਅਤੇ ਉਨ੍ਹਾਂ ਨੂੰ KOHA ਵਿੱਚ ਇੰਪੋਰਟ ਕੀਤਾ ਗਿਆ ਸੀ। |
09:51 | ਸੰਕੇਤ: ਕ੍ਰਿਪਾ ਕਰਕੇ Conversion of Excel data to Marc 21 format ਟਿਊਟੋਰਿਅਲ ਵੇਖੋ। |
09:59 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। |
10:05 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
10:13 | ਕ੍ਰਿਪਾ ਕਰਕੇ ਮਿੰਟ ਅਤੇ ਸੈਕਿੰਡ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। |
10:18 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। |
10:29 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |