Ubuntu-Linux-on-Virtual-Box/C2/Installing-VirtualBox-in-Windows-OS/Punjabi

From Script | Spoken-Tutorial
Revision as of 11:00, 16 February 2019 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time
Narration
00:01 Installing VirtualBox in Windows Operating System.’ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:08 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ VirtualBox ਕਿਵੇਂ ਡਾਊਂਨਲੋਡ ਕਰਨਾ ਹੈ ਅਤੇ ਇਸਨੂੰ ਕਿਵੇਂ Windows OS ‘ਤੇ ਇੰਸਟਾਲ ਕਰਨਾ ਹੈ।
00:18 ਇਹ ਟਿਊਟੋਰਿਅਲ Windows OS ਵਰਜ਼ਨ 10
00:24 VirtualBox version 5.2.18
00:29 Firefox web browser ਦੀ ਵਰਤੋਂ ਕਰਕੇ ਰਿਕਾਰਡ ਕੀਤਾ ਗਿਆ ਹੈ
00:32 ਹਾਲਾਂਕਿ ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਹੋਰ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ।
00:38 ਸ਼ੁਰੂ ਕਰਨ ਤੋਂ ਪਹਿਲਾਂ, ਕ੍ਰਿਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਇੰਟਰਨੈੱਟ ਨਾਲ ਜੁੜੇ ਹੋਏ ਹੋ।
00:44 VirtualBox ਕੀ ਹੈ।
VirtualBox Virtualization ਲਈ ਇੱਕ ਫਰੀ ਅਤੇ ਓਪਨ ਸੋਰਸ ਸਾਫਟਵੇਅਰ ਹੈ
00:52 ਇਹ ਸਾਨੂੰ base machine i.e.(host) ਵਿੱਚ ਕਈ OS ਇੰਸਟਾਲ ਕਰਨਾ ਅਤੇ ਵਰਤੋਂ ਕਰਨ ਦੀ ਆਗਿਆ ਦਿੰਦਾ ਹੈ।
01:00 base machine Windows, Linux ਜਾਂ MacOS ਹੋ ਸਕਦਾ ਹੈ।
01:07 VirtualBox ਵਿੱਚ OS ਇੰਸਟਾਲ ਕਰਨ ਦੇ ਲਈ, base machine ਵਿੱਚ ਹੇਠ ਲਿਖੇ ਕਾਂਫਿਗਰੇਸ਼ਨ ਹੋਣਾ ਚਾਹੀਦਾ ਹੈ।
01:15 i3 processor ਜਾਂ ਜ਼ਿਆਦਾ
01:19 RAM 4GB ਜਾਂ ਜ਼ਿਆਦਾ
01:23 Hard disk ਵਿੱਚ 50 GB ਫਰੀ ਸਪੇਸ ਜਾਂ ਜ਼ਿਆਦਾ ਅਤੇ Virtualization BIOS ‘ਤੇ ਇਨੇਬਲ ਹੋਣਾ ਚਾਹੀਦਾ ਹੈ।
01:34 ਇਹ ਯਕੀਨੀ ਕਰੇਗਾ ਕਿ VirtualBox ਆਸਾਨੀ ਨਾਲ ਕੰਮ ਕਰੇਗਾ।
01:40 ਜੇਕਰ base machine Windows OS ਹੈ, ਤਾਂ ਇਹ ਹੇਠ ਲਿਖੇ ਵਰਜ਼ਨਸ ਵਿੱਚੋਂ ਕੋਈ ਇੱਕ ਹੋਣਾ ਚਾਹੀਦਾ ਹੈ:
01:47 Windows 7
01:49 Windows 8 ਜਾਂ Windows 10
01:53 ਚੱਲੋ ਇੰਸਟਾਲੇਸ਼ਨ ਸ਼ੁਰੂ ਕਰਦੇ ਹਾਂ।
01:56 VirtualBox ਦਾ ਨਵੀਨਤਮ ਵਰਜ਼ਨ ਡਾਊਂਨਲੋਡ ਕਰਨ ਲਈ ਵੈੱਬ ਬਰਾਊਜਰ ਵਿੱਚ ਹੇਠ ਲਿਖੇ ਲਿੰਕ ‘ਤੇ ਜਾਓ।

www dot virtualbox dot org slash wiki slash Downloads

02:14 ਮੈਂ ਆਪਣੀ ਮਸ਼ੀਨ ‘ਤੇ Firefox ਵੈੱਬ ਬਰਾਊਜਰ ਵਿੱਚ ਇਸ url ਨੂੰ ਪਹਿਲਾਂ ਹੀ ਖੋਲਿਆ ਹੈ।
02:21 ਇਹ ਪੇਜ਼ ਬਹੁਤੇ hosts ਦੇ ਲਈ VirtualBox ਦੇ ਨਵੀਨਤਮ ਵਰਜ਼ਨ ਨੂੰ ਡਾਊਂਨਲੋਡ ਕਰਨ ਲਈ ਲਿੰਕ ਦਿਖਾਉਂਦਾ ਹੈ।
02:30 ਇਸ ਰਿਕਾਰਡਿੰਗ ਦੇ ਸਮੇਂ, VirtualBox ਦਾ ਨਵੀਨਤਮ ਵਰਜ਼ਨ 5.2.18 ਹੈ
02:39 ਜਦੋਂ ਤੁਸੀਂ ਭਵਿੱਖ ਵਿੱਚ ਇਸ ਟਿਊਟੋਰਿਅਲ ਨੂੰ ਵੇਖੋਗੇ, ਤਾਂ ਇਹ ਵੱਖਰਾ ਹੋ ਸਕਦਾ ਹੈ।
02:44 ਹੁਣ Windows hosts ਲਿੰਕ ‘ਤੇ ਕਲਿਕ ਕਰੋ।
02:48 ਇਹ Windows OS ਲਈ VirtualBox ਡਾਊਂਨਲੋਡ ਕਰੇਗਾ।
02:53 ਡਾਊਂਨਲੋਡ ਵਿੱਚ ਤੁਹਾਡੀ ਇੰਟਰਨੈੱਟ ਸਪੀਡ ਦੇ ਆਧਾਰ ‘ਤੇ ਕੁੱਝ ਸਮਾਂ ਲੱਗ ਸਕਦਾ ਹੈ।
02:58 ਮਹੱਤਵਪੂਰਣ ਨੋਟ:VirtualBox ਇੰਸਟਾਲ ਕਰਨ ਤੋਂ ਪਹਿਲਾਂ, ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਾਡੀ ਮਸ਼ੀਨ ‘ਤੇ Virtualization ਇਨੇਬਲ ਹੈ।
03:08 ਆਓ ਜੀ ਤਸਦੀਕ ਕਰੀਏ ਕਿ Virtualization Windows 8 ਜਾਂ 10 machine.ਵਿੱਚ ਇਨੇਬਲ ਹੈ ਕਿ ਨਹੀਂ।
03:16 ਵਿੰਡੋ ਦੇ ਹੇਠਾਂ ਖੱਬੇ ਪਾਸੇ ਵੱਲ Taskbar ‘ਤੇ ਜਾਓ। ਰਾਇਟ - ਕਲਿਕ ਅਤੇ Task Manager ਚੁਣੋ।
03:25 Task Manager ਵਿੰਡੋ ਖੁੱਲਦੀ ਹੈ।
03:29 ਜੇਕਰ ਤੁਸੀਂ ਇਸਨੂੰ ਪਹਿਲੀ ਵਾਰ ਖੋਲ ਰਹੇ ਹੋ, ਤਾਂ ਇਸ ਵਿੰਡੋ ਦੇ ਹੇਠਾਂ More details ‘ਤੇ ਕਲਿਕ ਕਰੋ।

ਫਿਰ Performance ਟੈਬ ‘ਤੇ ਕਲਿਕ ਕਰੋ।

03:40 Performance ਟੈਬ ਵਿੱਚ, ਹੇਠਾਂ ਸੱਜੇ ਪਾਸੇ ਵੱਲ, Virtualization ‘ਤੇ ਜਾਓ।
03:46 ਇਹ ਸਾਨੂੰ ਦੱਸੇਗਾ ਕਿ Virtualization ਸਾਡੀ ਮਸ਼ੀਨ ਵਿੱਚ ਇਨੇਬਲ ਹੈ ਜਾਂ ਨਹੀਂ।
03:53 ਜੇਕਰ ਇਹ ਇਨੇਬਲ ਨਹੀਂ ਹੈ, ਤਾਂ ਕ੍ਰਿਪਾ ਕਰਕੇ ਇਸਨੂੰ BIOS ਸੇਟਿੰਗਸ ਵਿੱਚ ਇਨੇਬਲ ਕਰੋ।
03:59 ਹਾਲਾਂਕਿ BIOS ਸੇਟਿੰਗਸ ਵੱਖ - ਵੱਖ ਕੰਪਿਊਟਰ ਵਿੱਚ ਵੱਖ – ਵੱਖ ਹੁੰਦੀਆਂ ਹਨ, ਅਸੀਂ ਇਸਦਾ ਇੱਕ ਡੇਮੋ ਨਹੀਂ ਵਿਖਾ ਸਕਦੇ ਹਾਂ।
04:06 ਜੇਕਰ ਤੁਸੀਂ ਇੱਕ ਤਕਨੀਕੀ ਵਿਅਕਤੀ ਨਹੀਂ ਹੋ, ਤਾਂ ਕ੍ਰਿਪਾ ਕਰਕੇ ਇਸਨੂੰ System Administrator ਦੀ ਮਦਦ ਨਾਲ ਕਰੋ।
04:13 ਜੇਕਰ Virtualization ਆਪਸ਼ਨ BIOS ਵਿੱਚ ਉਪਲੱਬਧ ਨਹੀਂ ਹੈ, ਤਾਂ ਅਸੀਂ ਉਸ ਮਸ਼ੀਨ ਵਿੱਚ VirtualBox ਇੰਸਟਾਲ ਨਹੀਂ ਕਰ ਸਕਦੇ ਹਾਂ।
04:22 ਮੇਰੇ ਇਸ ਵਿੱਚ ਇਹ ਪਹਿਲਾਂ ਤੋਂ ਹੀ ਇਨੇਬਲ ਹੈ।
04:26 ਹੁਣ ਉੱਪਰ ਸੱਜੇ ਕੋਨੇ ਵਿੱਚ x ਆਇਕਨ ‘ਤੇ ਕਲਿਕ ਕਰਕੇ Taskbar ਨੂੰ ਬੰਦ ਕਰੋ।
04:33 VirtualBox ਇੰਸਟਾਲ ਕਰਨਾ ਸ਼ੁਰੂ ਕਰਦੇ ਹਾਂ।
04:37 ਫੋਲਡਰ ‘ਤੇ ਜਾਓ ਜਿੱਥੇ VirtualBox.exe ਫਾਇਲ ਡਾਊਂਨਲੋਡ ਹੋਈ ਹੈ।
04:43 ਹੁਣ ਫਾਇਲ ‘ਤੇ ਰਾਇਟ - ਕਲਿਕ ਕਰੋ ਅਤੇ Run as Administrator ਚੁਣੋ।
04:49 ਦਿਖਈ ਦੇ ਰਹੇ User Account Control ਡਾਇਲਾਗ ਬਾਕਸ ਵਿੱਚ, Yes ‘ਤੇ ਕਲਿਕ ਕਰੋ।
04:56 ਵੈਲਕਮ ਮੈਸੇਜ ਦੇ ਨਾਲ Oracle VM VirtualBox 5.2.18 Setup ਵਿੰਡੋ ਦਿਖਾਈ ਦਿੰਦੀ ਹੈ।
05:06 ਅੱਗੇ ਵਧਣ ਲਈ ਵਿੰਡੋ ਦੇ ਹੇਠਾਂ Next ਬਟਨ ‘ਤੇ ਕਲਿਕ ਕਰੋ।
05:12 ਅਗਲੀ ਸਕਰੀਨ Custom Setup ਹੈ।
05:16 ਜੇਕਰ ਅਸੀਂ ਇੰਸਟਾਲੇਸ਼ਨ ਦੇ ਸਥਾਨ ਨੂੰ ਬਦਲਣਾ ਚਾਹੁੰਦੇ ਹਾਂ, ਤਾਂ ਅਸੀਂ ਅਜਿਹਾ ਕਰ ਸਕਦੇ ਹਾਂ।
05:22 Browse ਬਟਨ ‘ਤੇ ਕਲਿਕ ਕਰੋ ਅਤੇ ਫਿਰ ਇੰਸਟਾਲੇਸ਼ਨ ਲਈ ਇੱਛਤ ਸਥਾਨ ਚੁਣੋ।
05:29 ਮੈਂ ਇਸਨੂੰ ਛੱਡ ਦੇਵਾਂਗਾ, ਕਿਉਂਕਿ ਮੈਂ ਇਸਨੂੰ ਡਿਫਾਲਟ ਸਥਾਨ ‘ਤੇ ਇੰਸਟਾਲ ਕਰਨਾ ਪਸੰਦ ਕਰਦਾ ਹਾਂ।
05:35 ਅੱਗੇ ਵਧਣ ਲਈ ਵਿੰਡੋ ਦੇ ਹੇਠਾਂ Next ਬਟਨ ‘ਤੇ ਕਲਿਕ ਕਰੋ।
05:40 ਅਗਲੀ Custom Setup ਸਕਰੀਨ ਵਿੱਚ, ਅਸੀਂ ਆਪਣੀ ਲੋੜ ਦੇ ਆਧਾਰ ‘ਤੇ ਕੁੱਝ ਵਿਸ਼ੇਸ਼ਤਾਵਾਂ ਦੀ ਚੋਣ ਕਰ ਸਕਦੇ ਹਾਂ।

ਡਿਫਾਲਟ ਤੌਰ ‘ਤੇ, ਸਾਰੇ ਓਪਸ਼ਨਸ ਦੀ ਚੋਣ ਕੀਤੀ ਜਾਵੇਗੀ।

05:52 ਵਿੰਡੋ ਦੇ ਹੇਠਾਂ Next ਬਟਨ ‘ਤੇ ਕਲਿਕ ਕਰੋ।
05:56 ਅਗਲੀ ਵਿੰਡੋ Network ਦੇ ਬਾਰੇ ਵਿੱਚ ਕੁੱਝ ਚੇਤਾਵਨੀ ਮੈਸੇਜ ਦਿਖਾਉਂਦੀ ਹੈ।
06:01 ਇਹ ਮੈਸੇਜ ਕਹਿੰਦਾ ਹੈ ਕਿ ਇੰਸਟਾਲੇਸ਼ਨ ਦੇ ਦੌਰਾਨ Internet ਅਸਥਾਈ ਤੌਰ ‘ਤੇ ਡਿਸਕਨੈਕਟ ਹੋ ਜਾਵੇਗਾ।
06:09 ਵਿੰਡੋ ਦੇ ਹੇਠਾਂ Yes ਬਟਨ ‘ਤੇ ਕਲਿਕ ਕਰੋ।
06:13 ਹੁਣ ਸਾਨੂੰ Ready to Install ਸਕਰੀਨ ‘ਤੇ ਫੇਰ ਭੇਜਿਆ ਜਾਵੇਗਾ।
06:18 ਇੰਸਟਾਲੇਸ਼ਨ ਸ਼ੁਰੂ ਕਰਨ ਲਈ Install ਬਟਨ ‘ਤੇ ਕਲਿਕ ਕਰੋ।
06:22 ਇਸ ਇੰਸਟਾਲੇਸ਼ਨ ਵਿੱਚ ਕੁੱਝ ਸਮਾਂ ਲੱਗ ਸਕਦਾ ਹੈ।
06:25 ਤੁਹਾਨੂੰ Windows Security ਨਾਮ ਵਾਲੀ ਇੱਕ ਪਾਪਅਪ ਵਿੰਡੋ ਮਿਲ ਸਕਦੀ ਹੈ।
06:30 ਇਹ ਪੁੱਛਦੀ ਹੈ ਕਿ ਕੀ ਅਸੀਂ ਸਾਫਟਵੇਅਰ ਇੰਸਟਾਲ ਕਰਨਾ ਚਾਹੁੰਦੇ ਹਾਂ। Install ਬਟਨ ‘ਤੇ ਕਲਿਕ ਕਰੋ।
06:39 ਇੱਕ ਵਾਰ ਪੂਰਾ ਹੋ ਜਾਣ ‘ਤੇ ਅਸੀਂ Oracle VM VirtualBox installation is complete ਮੈਸੇਜ ਵੇਖ ਸਕਦੇ ਹਾਂ।
06:47 ਇਸ ਸਕਰੀਨ ‘ਤੇ, ਇੱਥੇ ਇੱਕ “Start Oracle VM VirtualBox after installation” ਓਪਸ਼ਨ ਹੈ।

ਡਿਫਾਲਟ ਤੌਰ ‘ਤੇ ਇਹ ਚੁਣਿਆ ਹੋਇਆ ਹੈ।

06:58 ਮੈਂ ਤੁਰੰਤ VM ਲਾਂਚ ਨਹੀਂ ਕਰਨਾ ਚਾਹੁੰਦਾ, ਇਸ ਲਈ ਮੈਂ ਇਸ ਨੂੰ ਅਣਚੁਣਿਆ ਹੋਇਆ ਕਰ ਦੇਵਾਂਗਾ।
07:03 ਅਖੀਰ ਵਿੱਚ, Finish ਬਟਨ ‘ਤੇ ਕਲਿਕ ਕਰੋ।
07:08 ਹੁਣ Desktop ‘ਤੇ, ਅਸੀਂ VirtualBox ਲਈ shortcut icon ਵੇਖ ਸਕਦੇ ਹਾਂ।
07:16 ਐਪਲੀਕੇਸ਼ਨ ਲਾਂਚ ਕਰਨ ਦੇ ਲਈ VirtualBox ਆਇਕਨ ‘ਤੇ ਡਬਲ - ਕਲਿਕ ਕਰੋ।
07:21 VirtualBox ਐਪਲੀਕੇਸ਼ਨ ਖੁੱਲਦੀ ਹੈ। ਇਹ ਸੰਕੇਤ ਕਰਦੀ ਹੈ ਕਿ ਇੰਸਟਾਲੇਸ਼ਨ ਸਫਲ ਹੈ।
07:28 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ। ਸੰਖੇਪ ਵਿੱਚ।
07:34 ਇਸ ਟਿਊਟੋਰਿਅਲ ਵਿੱਚ, ਅਸੀਂ Virtualization ਇਨੇਬਲ ਹੈ ਜਾਂ ਨਹੀਂ ਜਾਂਚਨਾ,
07:41 VirtualBox ਨੂੰ Windows 10 ਵਿੱਚ ਡਾਊਂਨਲੋਡ ਅਤੇ ਇੰਸਟਾਲ ਕਰਨਾ ਸਿੱਖਿਆ।
07:46 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

07:54 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ।
08:02 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
08:06 ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ਵਿੱਚ ਕੋਈ ਪ੍ਰਸ਼ਨ ਹਨ?

ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ।

08:12 ਮਿੰਟ ਅਤੇ ਸੈਕਿੰਡ ਚੁਣੋ ਜਿੱਥੇ ਤੁਹਾਡਾ ਪ੍ਰਸ਼ਨ ਹੈ। ਸੰਖੇਪ ਵਿੱਚ ਆਪਣੇ ਪ੍ਰਸ਼ਨ ਦੀ ਵਿਆਖਿਆ ਕਰੋ। ਸਾਡੀ ਟੀਮ ਦਾ ਕੋਈ ਵੀ ਮੈਂਬਰ ਇਸਦਾ ਜਵਾਬ ਦੇਵੇਗਾ।
08:23 ਸਪੋਕਨ ਟਿਊਟੋਰਿਅਲ ਫੋਰਮ ਇਸ ਟਿਊਟੋਰਿਅਲ ‘ਤੇ ਵਿਸ਼ੇਸ਼ ਪ੍ਰਸ਼ਨਾਂ ਦੇ ਲਈ ਹੈ।
08:29 ਕ੍ਰਿਪਾ ਕਰਕੇ ਉਨ੍ਹਾਂ ‘ਤੇ ਅਸੰਗਤ ਅਤੇ ਆਮ ਪ੍ਰਸ਼ਨ ਪੋਸਟ ਨਾ ਕਰੋ।
08:34 ਇਸ ਤੋਂ ਕਲੱਟਰ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।

ਘੱਟ ਕਲੱਟਰ ਦੇ ਨਾਲ, ਅਸੀਂ ਇਹਨਾਂ ਵਿਚਾਰਾਂ ਨੂੰ ਸਿੱਖਿਆ ਸਮੱਗਰੀ ਦੇ ਤੌਰ ‘ਤੇ ਵਰਤੋਂ ਕਰ ਸਕਦੇ ਹਾਂ।

08:43 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
08:55 ਇਸ ਟਿਊਟੋਰਿਅਲ ਲਈ ਸਕਰਿਪਟ ਅਤੇ ਵੀਡੀਓ NVLI ਅਤੇ ਸਪੋਕਨ ਟਿਊਟੋਰਿਅਲ ਟੀਮ ਦੁਆਰਾ ਯੋਗਦਾਨ ਦਿੱਤਾ ਗਿਆ ਹੈ।

ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

}

Contributors and Content Editors

Nancyvarkey, Navdeep.dav