Linux-Old/C2/Synaptic-Package-Manager/Punjabi

From Script | Spoken-Tutorial
Revision as of 17:03, 6 September 2018 by Nancyvarkey (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:00 ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋਂ ਉੱਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਕਿ ਸਿਨੈਪਟਿਕ ਪੈਕੇਜ ਮੈਨੇਜਰ ( Synaptic Package Manager ) ਦੀ ਵਰਤੋਂ ਕਰਕੇ ubuntu ਵਿੱਚ applications ਨੂੰ ਕਿਵੇਂ ਇੰਸਟਾਲ ਕਰਨਾ ਹੈ ।
00:17 ਇਸ ਟਿਊਟੋਰਿਅਲ ਨੂੰ ਸਮਝਾਉਣ ਲਈ ਮੈਂ gnome environment desktop ਦੇ ਨਾਲ ubuntu 10.04 ਦਾ ਇਸਤੇਮਾਲ ਕਰ ਰਿਹਾ ਹਾਂ ।
00:24 ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਨ ਲਈ ਤੁਹਾਡੇ ਕੋਲ administrative ਰਾਇਟਸ ਹੋਣੀਆਂ ਚਾਹੀਦੀਆਂ ਹਨ ।
00:29 ਇੰਟਰਨੇਟ ਸੰਪਰਕ ਸਹੀ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ । ਸੋ ਪਹਿਲਾਂ ਅਸੀਂ ਸਿਨੈਪਟਿਕ ਪੈਕੇਜ ਮੈਨੇਜਰ ਨੂੰ ਖੋਲ੍ਹਦੇ ਹਨ ।
00:36 ਉਸਦੇ ਲਈ ਕਿਰਪਾ ਕਰਕੇ system->administration ਤੇ ਜਾਓ ਅਤੇ ਫਿਰ ਸਿਨੈਪਟਿਕ ਪੈਕੇਜ ਮੈਨੇਜਰ ਉੱਤੇ ਕਲਿਕ ਕਰੋ ।
00:47 ਇੱਥੇ ਇੱਕ authentication ਡਾਇਲਾਗ ਬਾਕਸ ਵਿਖਾਈ ਦੇਵੇਗਾ ਜੋ ਪਾਸਵਰਡ ਪੁਛੇਗਾ ।
00:55 ਹੁਣ ਪਾਸਵਰਡ ਟਾਈਪ ਕਰਦੇ ਹਾਂ ਅਤੇ enter ਦਬਾਉਂਦੇ ਹਾਂ ।
01:06 ਜਦੋਂ ਅਸੀ ਪਹਿਲੀ ਵਾਰ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਦੇ ਹਾਂ ਇੱਕ introduction ਡਾਇਲਾਗ ਬਾਕਸ ਵਿਖਾਈ ਦਿੰਦਾ ਹੈ ।
01:13 ਇਸ ਡਾਇਲਾਗ ਬਾਕਸ ਵਿੱਚ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਨ ਬਾਰੇ ਜਾਣਕਾਰੀ ਹੁੰਦੀ ਹੈ ।
01:20 ਹੁਣ ਅਸੀ ਸਿਨੈਪਟਿਕ ਪੈਕੇਜ ਮੈਨੇਜਰ ਵਿੱਚ ਇੱਕ application ਜਾਂ ਪੈਕੇਜ ਇੰਸਟਾਲ ਕਰਨ ਲਈ ਰਿਪੋਜਿਟਰੀ ਅਤੇ ਪ੍ਰੋਕਸੀ ਕੰਫਿਗਰ ਕਰਦੇ ਹਾਂ ।
01:29 ਅਜਿਹਾ ਕਰਨ ਲਈ ਸਿਨੈਪਟਿਕ ਪੈਕੇਜ ਮੈਨੇਜਰ ਵਿੰਡੋ ਉੱਤੇ ਜਾਂਦੇ ਹਾਂ ।
01:36 ਕਿਰਪਾ ਕਰਕੇ ਸੈਟਿੰਗ ਉੱਤੇ ਜਾਓ ਅਤੇ preferences ਉੱਤੇ ਕਲਿਕ ਕਰੋ ।
01:44 preference ਵਿੰਡੋ ਉੱਤੇ ਕਈ ਟੈਬ ਹਨ ਜੋ ਸਕਰੀਨ ਉੱਤੇ ਵਿਖਾਈ ਦਿੰਦੇ ਹਨ । ਪ੍ਰੋਕਸੀ ਸੈਟਿੰਗ ਕੰਫਿਗਰ ਕਰਨ ਲਈ ਨੈੱਟਵਰਕ ਉੱਤੇ ਕਲਿਕ ਕਰੋ ।
01:55 ਇੱਥੇ ਪ੍ਰੋਕਸੀ ਸਰਵਰ ਵਿੱਚ ਦੋ ਆਪਸ਼ਨ ਹਨ - ਡਾਇਰੇਕਟ ਕੁਨੈਕਸ਼ਨ ਅਤੇ ਮੈਨਿਊਅਲ ਕੁਨੈਕਸ਼ਨ । ਮੈਂ ਮੈਨਿਊਅਲ ਪ੍ਰੋਕਸੀ ਕੰਫਿਗਰੇਸ਼ਨ ਦੀ ਵਰਤੋ ਕਰ ਰਿਹਾ ਹਾਂ ਜਿਵੇਂ ਇੱਥੇ ਵਿਖਾਇਆ ਹੈ । ਤੁਸੀ ਆਪਣਾ ਪਸੰਦੀਦਾਰ ਆਪਸ਼ਨ ਚੁਣ ਸਕਦੇ ਹੋ । authentication ਬਟਨ ਉੱਤੇ ਕਲਿਕ ਕਰੋ । HTTP authentication ਵਿੰਡੋ ਸਕਰੀਨ ਉੱਤੇ ਵਿਖਾਈ ਦਿੰਦੀ ਹੈ ।
02:21 ਜੇਕਰ ਲੋੜ ਹੈ ਤਾਂ ਕਿਰਪਾ ਕਰਕੇ ਯੂਜਰਨੇਮ ਅਤੇ ਪਾਸਵਰਡ ਭਰੋ ਅਤੇ ok ਉੱਤੇ ਕਲਿਕ ਕਰੋ । ਹੁਣ ਤਬਦੀਲੀ ਨੂੰ ਲਾਗੂ ਕਰਨ ਲਈ Apply ਉੱਤੇ ਕਲਿਕ ਕਰੋ । ਵਿੰਡੋ ਨੂੰ ਬੰਦ ਕਰਨ ਲਈ OK ਉੱਤੇ ਕਲਿਕ ਕਰੋ ।
02:38 ਹੁਣ ਦੁਬਾਰਾ ਸੈਟਿੰਗ ਉੱਤੇ ਜਾਓ ਅਤੇ repositories ਉੱਤੇ ਕਲਿਕ ਕਰੋ ।
02:46 ਸਕਰੀਨ ਉੱਤੇ ਸਾਫਟਵੇਯਰ sources ਵਿੰਡੋ ਦਿਸਦਾ ਹੈ ।
02:51 ubuntu ਸਾਫਟਵੇਯਰ ਡਾਉਨਲੋਡ ਕਰਨ ਲਈ ਕਈ sources ਹਨ । ਡਾਉਨਲੋਡ ਫਰੋਮ ( “Download From” ) ਡਰੋਪ ਡਾਉਨ ਮੈਨਿਊ ਉੱਤੇ ਕਲਿਕ ਕਰੋ ਅਤੇ repositories ਦੀ ਸੂਚੀ ਨੂੰ ਦੇਖਣ ਲਈ ਮਾਊਸ ਬਟਨ ਨੂੰ ਦਬਾ ਕੇ ਰੱਖੋ ।
03:05 “Other . . ” ਗਲੋਬ ਉੱਤੇ ਸਰਵਰਸ ਦੀ ਸੂਚੀ ਦਿਖਾਂਦਾ ਹੈ ।
03:12 ਇਸ ਵਿੰਡੋ ਨੂੰ ਬੰਦ ਕਰਨ ਲਈ ਕੈਂਸਲ ਉੱਤੇ ਕਲਿਕ ਕਰੋ । ਮੈਂ “Server for India” ਦੀ ਵਰਤੋ ਕਰ ਰਿਹਾ ਹਾਂ ਜਿਵੇਂ ਇੱਥੇ ਵਿਖਾਇਆ ਹੈ । ਸਾਫਟਵੇਯਰ sources ਵਿੰਡੋ ਨੂੰ ਬੰਦ ਕਰn ਲਈ ਕਲੋਜ ( “Close” ) ਉੱਤੇ ਕਲਿਕ ਕਰੋ ।
03:26 ਇਸ ਟੂਲ ਦੀ ਵਰਤੋ ਕਿਵੇਂ ਕੀਤੀ ਜਾਵੇ ਇਹ ਸਿੱਖਣ ਦੇ ਲਈ , ਉਦਾਹਰਣ ਦੇ ਰੂਪ ਵਿੱਚ ਮੈਂ ਹੁਣੇ vlc ਪਲੇਅਰ ( player ) ਇੰਸਟਾਲ ਕਰਾਂਗਾ ।
03:34 ਜੇਕਰ ਤੁਸੀ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਪਹਿਲੀ ਵਾਰ ਕਰ ਰਹੇ ਹੋ , ਤਾਂ ਤੁਹਾਨੂੰ ਪੈਕੇਜਸ ਨੂੰ ਦੁਬਾਰਾ ਲੋਡ ਕਰਨ ਦੀ ਲੋੜ ਹੈ । ਅਜਿਹਾ ਕਰਨ ਲਈ ਟੂਲ ਬਾਰ ਉੱਤੇ ਰਿਲੋਡ ਬਟਨ ਨੂੰ ਕਲਿਕ ਕਰੋ । ਇਹ ਕੁੱਝ ਸੈਕੰਡ ਲੈ ਸਕਦਾ ਹੈ । ਇੱਥੇ ਅਸੀ ਵੇਖ ਸਕਦੇ ਹਾਂ ਕਿ ਪੈਕੇਜਸ ਇੰਟਰਨੇਟ ਦੇ ਮਾਧਿਅਮ ਨਾਲ ਟ੍ਰਾਂਸਫ਼ਰ ਕੀਤੇ ਜਾ ਸਕਦੇ ਹਨ ਅਤੇ ਅਪਡੇਟ ਹੋ ਰਹੇ ਹਨ ।
03:59 ਜਦੋਂ reloading ਦੀ ਪਰਿਕ੍ਰੀਆ ਪੂਰੀ ਹੋ ਜਾਂਦੀ ਹੈ , ਤਾਂ ਕਵੀਕ ਸਰਚ ਬਾਕਸ ਉੱਤੇ ਜਾਓ ਜੋ ਕਿ ਟੂਲ ਬਾਰ ਉੱਤੇ ਹੈ ਅਤੇ “vlc” ਟਾਈਪ ਕਰੋ ।
04:14 ਇੱਥੇ ਅਸੀ ਵੇਖ ਸਕਦੇ ਹਾਂ ਕਿ ਸਾਰੇ vlc ਪੈਕੇਜਸ ਸੂਚੀਬੱਧ ਹਨ ।
04:19 “vlc package” ਨੂੰ ਚੁਣਨ ਲਈ ਕਿਰਪਾ ਕਰਕੇ ਚੈਕ ਬਾਕਸ ਉੱਤੇ ਕਲਿਕ ਕਰੋ ਅਤੇ ਮੈਨਿਊ ਬਾਰ ਵਿਚ ਦਿਖਾਏ ਹੋਏ “Mark for installation” ਆਪਸ਼ਨ ਨੂੰ ਚੁਣੋ ।
04:34 ਇੱਕ ਡਾਇਲਾਗ ਬਾਕਸ ਦਿਖੇਗਾ ਜੋ ਰਿਪਾਜਿਟਰੀ ਪੈਕੇਜਸ ਦੀ ਪੂਰੀ ਸੂਚੀ ਵਿਖਾ ਰਿਹਾ ਹੈ । ਸਾਰੇ dependencies ਪੈਕੇਜਸ ਨੂੰ ਆਪਣੇ ਆਪ ਹੀ ਮਾਰਕ ਕਰਨ ਲਈ ਮਾਰਕ ਬਟਨ ਉੱਤੇ ਕਲਿਕ ਕਰੋ ।
04:46 ਟੂਲ ਬਾਰ ਉੱਤੇ ਜਾਓ ਅਤੇ apply ਬਟਨ ਉੱਤੇ ਕਲਿਕ ਕਰੋ ।
04:52 ਇੱਕ summary ਵਿੰਡੋ ਸਾਹਮਣੇ ਆਵੇਗੀ ਜੋ ਕਿ ਇੰਸਟਾਲ ਹੋਣ ਵਾਲੇ ਸਾਰੇ ਪੈਕੇਜਸ ਦਾ ਵੇਰਵਾ ਦਿੰਦਾ ਹੈ । ਇੰਸਟਾਲ ਸ਼ੁਰੂ ਕਰਨ ਲਈ “Apply” ਬਟਨ ਉੱਤੇ ਕਲਿਕ ਕਰੋ ।
05:05 installation ਦੀ ਪਰਿਕ੍ਰੀਆ ਕੁੱਝ ਸਮਾਂ ਲਵੇਂਗੀ ਜੋ ਕਿ ਇੰਸਟਾਲ ਹੋਣ ਵਾਲੇ ਪੈਕੇਜਸ ਦੀ ਗਿਣਤੀ ਅਤੇ ਸਾਇਜ ਉੱਤੇ ਨਿਰਭਰ ਕਰਦਾ ਹੈ । ਪਹਿਲਾਂ ਦੀ ਤਰ੍ਹਾਂ ਇਹ ਕੁੱਝ ਸਮਾਂ ਲਵੇਗਾ ।
05:25 ਡਾਉਨਲੋਡਿੰਗ ਪੈਕੇਜ ਫਾਇਲ ( “Downloading Package File” ) ਵਿੰਡੋ ਬੰਦ ਹੋ ਜਾਵੇਗੀ ਜਿਵੇਂ ਹੀ ਇੰਸਟਾਲ ਪੂਰਾ ਹੋ ਜਾਵੇਗਾ ।
05:43 ਹੁਣ ਅਸੀ ਵੇਖ ਸਕਦੇ ਹਾਂ ਕਿ ਉਹ ਬਦਲਾਵ ਲਾਗੂ ਹੋ ਰਹੇ ਹਨ ।
06:00 ਅਸੀਂ ਵੇਖ ਰਹੇ ਹਾਂ ਕਿ vlc ਹੁਣ ਇੰਸਟਾਲ ਹੋ ਗਿਆ ਹੈ । ਸਿਨੈਪਟਿਕ ਪੈਕੇਜ ਮੈਨੇਜਰ ਵਿੰਡੋ ਨੂੰ ਹੁਣ ਬੰਦ ਕਰ ਦਿਓ ।
06:09 ਹੁਣ ਤਸਦੀਕੀ ਕਰਦੇ ਹਾਂ ਕਿ vlc player ਸਫਲਤਾਪੂਰਵਕ ਇੰਸਟਾਲ ਹੋਇਆ ਹੈ ਕਿ ਨਹੀਂ ।
06:15 ਅਜਿਹਾ ਕਰਨ ਲਈ application > sound ਅਤੇ video ਤੇ ਜਾਓ । ਇੱਥੇ ਅਸੀ ਵੇਖ ਸਕਦੇ ਹਾਂ ਕਿ vlc media player ਸੂਚੀਬੱਧ ਹੈ , ਅਰਥਾਤ vlc ਸਫਲਤਾਪੂਰਵਕ ਇੰਸਟਾਲ ਹੋ ਗਿਆ ਹੈ । ਉਸੀ ਤਰ੍ਹਾਂ ਅਸੀ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ ਹੋਰ applications ਇੰਸਟਾਲ ਕਰ ਸਕਦੇ ਹਾਂ ।
06:36 ਮੈਂ ਸਾਰ ਪੇਸ਼ ਕਰਦਾ ਹਾਂ - ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ ਕਿਵੇਂ ਸਿਨੈਪਟਿਕ ਪੈਕੇਜ ਮੈਨੇਜਰ ਵਿੱਚ ਪ੍ਰੋਕਸੀ ਅਤੇ ਰਿਪੋਜਿਟਰੀ ਕੰਫਿਗਰ ਕਰਦੇ ਹਨ । ਕਿਵੇਂ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ application ਜਾਂ ਪੈਕੇਜ ਇੰਸਟਾਲ ਕਰਦੇ ਹਨ ।
06:51 ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਜਿਸਨੂੰ ਰਾਸ਼ਟਰੀ ਸਿੱਖਿਆ ਮਿਸ਼ਨ ਨੇ ICT ਦੇ ਮਾਧਿਅਮ ਵਲੋਂ ਸਹਿਯੋਗ ਦਿੱਤਾ ਹੈ । ਜਿਆਦਾ ਜਾਣਕਾਰੀ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਹੈ - http:// spoken-tutorial.org/NMEICT-Intro ।
07:19 ਆਈ ਆਈ ਟੀ ਬਾੰਬੇ ਦੇ ਵੱਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਇਸ ਟਿਊਟੋਰਿਅਲ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ।

Contributors and Content Editors

Harmeet, Nancyvarkey, PoojaMoolya