OpenFOAM/C3/Using-PyFoam-Utilities/Punjabi
From Script | Spoken-Tutorial
Revision as of 11:20, 18 July 2018 by Navdeep.dav (Talk | contribs)
Time | Narration | |
00:01 | ਸਤਿ ਸ਼੍ਰੀ ਅਕਾਲ ਦੋਸਤੋ, PyFoam Utilities ਦੇ ਵਰਤੋਂ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ: PyFoam Utilities ਦੇ ਬਾਰੇ ਵਿੱਚ, | |
00:12 | PyFoam Utilites ਦੀ ਵਰਤੋਂ ਕਿਵੇਂ ਕਰਨੀ ਹੈ | |
00:15 | PyFoam Utilities ਦੀ ਵਰਤੋਂ ਕਰਕੇ shockTube ਕੇਸ ਦੇ ਲਈ ਡਾਟੇ ਨੂੰ ਕਿਵੇਂ ਰਨ ਅਤੇ ਪਲੋਟ ਕਰਨਾ ਹੈ । | |
00:22 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੰਟੁ ਲਿਨਕਸ ਓਪਰੇਟਿੰਗ ਸਿਸਟਮ 14.04 | |
00:30 | OpenFOAM ਵਰਜ਼ਨ 2.3.0, | |
00:34 | PyFoam 0.6.5 ਦੀ ਵਰਤੋਂ ਕਰ ਰਿਹਾ ਹਾਂ । | |
00:37 | ਪੂਰਵ - ਲੋੜ ਮੁਤਾਬਿਕ ਯੂਜਰ ਨੂੰ ਲਿਨਕਸ ਟਰਮੀਨਲ ‘ਤੇ ਕਮਾਂਡਸ ਰਨ ਕਰਨ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ । | |
00:45 | ਅਤੇ OpenFOAM ਕੇਸ ਨੂੰ ਰਨ ਅਤੇ ਵਿਸ਼ਲੇਸ਼ਣ ਕਰਨ ਦਾ ਕੁੱਝ ਅਨੁਭਵ ਹੋਣਾ ਚਾਹੀਦਾ ਹੈ । | |
00:51 | ਮੈਂ ਤੁਹਾਨੂੰ PyFoam utilities ਦੇ ਬਾਰੇ ਵਿੱਚ ਦੱਸਦਾ ਹਾਂ । | |
00:55 | Utilities ਪਾਇਥਨ ਪ੍ਰੋਗਰਾਮ ਹੈ ਜੋ PyFoam ਦੇ ਨਾਲ ਬਣਾਈਆਂ ਜਾਂਦੀਆਂ ਹਨ । | |
01:01 | ਹਰ ਇੱਕ utility ਦੇ ਕੋਲ ਇੱਕ ਵਿਸ਼ੇਸ਼ ਫੰਕਸ਼ਨ ਹੁੰਦਾ ਹੈ । | |
01:05 | Utilities ਕਮਾਂਡ ਲਾਈਨ ਤੋਂ ਚਲਾਈ ਜਾਂਦੀ ਹੈ । | |
01:10 | utilites ਦੀ ਸੂਚੀ ਜਿਸ ਨੂੰ tab completion ਦੀ ਵਰਤੋਂ ਕਰਕੇ ਵੇਖਿਆ ਜਾ ਸਕਦਾ ਹੈ । | |
01:16 | ਟਰਮੀਨਲ ਨੂੰ ਖੋਲੋ । | |
01:18 | utilities ਦੀ ਸੂਚੀ ਨੂੰ pyFoam ਟਾਈਪ ਕਰਕੇ ਅਤੇ ਫਿਰ ਟੈਬ ਕੀ ਨੂੰ ਦੋ ਵਾਰ ਦਬਾਕੇ ਵੇਖਿਆ ਜਾ ਸਕਦਾ ਹੈ । | |
01:29 | ਮੈਂ ਸਲਾਇਡਸ ‘ਤੇ ਵਾਪਸ ਜਾਂਦਾ ਹਾਂ । | |
01:32 | ਹਰੇਕ ਨੂੰ utility minus help ਓਪਸ਼ਨ ਦੇ ਨਾਲ ਚਲਾਇਆ ਜਾ ਸਕਦਾ ਹੈ । | |
01:38 | ਇਹ ਪਤਾ ਲਗਾਉਣ ਵਿੱਚ ਸਾਡੀ ਮੱਦਦ ਕਰਦਾ ਹੈ ਕਿ ਇਹ ਕੀ ਕਰਦਾ ਹੈ ਅਤੇ ਇਸਦੇ ਓਪਸ਼ਨਸ ਕੀ ਹਨ । | |
01:44 | ਅਸੀਂ Shock Tube ਕੇਸ ਨੂੰ ਰਨ ਕਰਨ ਲਈ PyFoam Utilities ਦੀ ਵਰਤੋਂ ਕਰਦੇ ਹਾਂ । | |
01:51 | ਅਸੀਂ – PyFoamRunner dot py, PyFoamSamplePlot dot py ਦੀ ਵਰਤੋਂ ਕਰਾਂਗੇ । | |
01:58 | ਅਤੇ ਫਿਰ PyFoam ਦੀ ਵਰਤੋਂ ਕਰਕੇ ਲੋੜੀਂਦੇ ਡਾਟੇ ਨੂੰ ਪਲੋਟ ਕਰੋ । | |
02:02 | PyFoamRunner dot py ਨੂੰ cases ਰਨ ਕਰਨ ਲਈ ਵਰਤਿਆ ਜਾ ਸਕਦਾ ਹੈ । | |
02:07 | ਬਾਅਦ ਵਿੱਚ ਵਰਤੋਂ ਕਰਨ ਲਈ ਇਹ log files ਵੀ ਬਣਾਉਂਦਾ ਹੈ । | |
02:12 | ਇਸ utility ਦੀ ਵਰਤੋਂ ਪਹਿਲਾਂ ਸੈੱਟ-ਅੱਪ sampleDict ਤੋਂ ਪ੍ਰਾਪਤ ਵੱਖ-ਵੱਖ ਅੰਕੜਿਆਂ ਨੂੰ ਪਲੋਟ ਕਰਨ ਲਈ ਕੀਤੀ ਜਾਂਦੀ ਹੈ । | |
02:21 | Shock Tube ਇੱਕ ਉਪਕਰਣ ਹੈ, ਜਿਸ ਦੀ ਵਰਤੋਂ ਸੈਂਸਰ ‘ਤੇ ਦੁਹਰਾਏ ਅਤੇ ਸਿੱਧੇ ਵਿਸਫੋਟ ਦੀਆਂ ਤਰੰਗਾਂ ਲਈ ਕੀਤਾ ਜਾਂਦਾ ਹੈ । | |
02:29 | ਅਸਲੀ ਵਿਸਫੋਟ ਅਤੇ ਉਨ੍ਹਾਂ ਦੇ ਪ੍ਰਭਾਵ ਨੂੰ ਮਾਡਲ ਕਰਨ ਦੇ ਲਈ, | |
02:34 | ਇਸ ਕੇਸ ਵਿੱਚ, ਆਇਤਾਕਾਰ ਟਿਊਬ ਵਿੱਚ ਸੱਜੇ ਪਾਸੇ ਵੱਲ ਘੱਟ ਦਾਬ ਅਤੇ ਖੱਬੇ ਪਾਸੇ ਉੱਚ ਦਾਬ ਹੁੰਦਾ ਹੈ । | |
02:42 | ਦੋਵੇਂ ਦਾਬ ਖੇਤਰ ਇੱਕ ਪਤਲੇ diaphragm ਤੋਂ ਵੱਖ ਹੁੰਦੇ ਹਨ । | |
02:47 | ਟਰਮੀਨਲ ਖੋਲੋ, compressible solver ਵਿੱਚ rhoCentralFoam ਦੇ ਲਈ ਪਾਥ ਟਾਈਪ ਕਰੋ । | |
02:56 | ls ਟਾਈਪ ਕਰੋ । ਤੁਸੀਂ shockTube ਕੇਸ ਵੇਖ ਸਕਦੇ ਹੋ । | |
03:02 | ਟਾਈਪ ਕਰੋ cd space shockTube | |
03:05 | ਤੁਸੀਂ ਤਿੰਨ ਫੋਲਡਰ 0 dot org, constant ਅਤੇ system ਵੇਖ ਸਕਦੇ ਹੋ । | |
03:11 | ਸਾਨੂੰ 0 ਫਾਇਲ ਨੂੰ 0 dot org ਤੋਂ ਕਾਪੀ ਕਰਨ ਦੀ ਲੋੜ ਹੈ । ਤਾਂ ਟਾਈਪ ਕਰੋ: cp space minus r space 0 dot org space 0 ਅਤੇ ਐਂਟਰ ਦਬਾਓ । | |
03:26 | ਹੁਣ, cd space system ਟਾਈਪ ਕਰਕੇ system ਫੋਲਡਰ ‘ਤੇ ਜਾਓ । | |
03:32 | Gedit ਦੀ ਵਰਤੋਂ ਕਰਕੇ sampleDict ਫਾਇਲ ਖੋਲੋ । | |
03:37 | ਫਾਇਲ ਦੇ ਤਲ ਵਿੱਚ ਜਾਓ ਅਤੇ U.Component (0) ਨੂੰ ਹਟਾਓ । | |
03:45 | ਇਸਦੇ ਸਥਾਨ ‘ਤੇ Ux Uy and Uz ਲਿਖੋ । rho ਨੂੰ ਵੀ ਹਟਾ ਦਿਓ । | |
03:53 | ਫਾਇਲ ਨੂੰ ਸੇਵ ਅਤੇ ਬੰਦ ਕਰੋ । | |
03:56 | cd dot dot ਟਾਈਪ ਕਰਕੇ ਇੱਕ ਪੱਧਰ ਤੱਕ ਵਾਪਸ ਜਾਓ । | |
04:01 | geometry ਨੂੰ mesh ਕਰਨ ਲਈ blockMesh ਕਮਾਂਡ ਰਨ ਕਰੋ । | |
04:06 | ਇਸਦੇ ਬਾਅਦ, ਦਾਬ ਬਾਉਂਡਰੀ ਕੰਡੀਸ਼ਨ ਸੈੱਟ ਕਰਨ ਲਈ setFields ਟਾਈਪ ਕਰੋ । | |
04:13 | ਹੁਣ ਅਸੀਂ pyFoam utility of pyFoamRunner.py ਦੀ ਵਰਤੋਂ ਕਰਾਂਗੇ । | |
04:19 | Solver ਦੇ ਨਾਮ ਭਾਵ ਕਿ RhoCentralFoam ਦੇ ਬਾਅਦ ਟਾਈਪ ਕਰੋ pyFoamRunner dot py space | |
04:28 | ਇਹ ਕੇਸ ਰਨ ਕਰਦਾ ਹੈ ਅਤੇ postProcessing log ਬਣਾਉਂਦਾ ਹੈ । | |
04:33 | ਟਾਈਪ ls ਕਰੋ । | |
04:35 | ਅਸੀਂ ਲਾਗ ਫਾਇਲਸ ਨੂੰ ਵੇਖ ਸਕਦੇ ਹਾਂ ਜੋ ਬਣ ਗਈਆਂ ਹਨ । | |
04:39 | ਹੁਣ sample utility ਨੂੰ ਰਨ ਕਰਨ ਲਈ sample ਟਾਈਪ ਕਰੋ । | |
04:44 | ਇਸਦੇ ਬਾਅਦ ਅਸੀਂ pyFoamSamplePlot dot py space dot slash space minus minus directory ie.Dir equal to postProcessing / sets space hyphen info ਦੀ ਵਰਤੋਂ ਕਰਕੇ ਵੱਖ-ਵੱਖ time steps ਲਈ ਪਲੋਟ ਕਰ ਸਕਦੇ ਹਾਂ । | |
05:10 | ਇਹ ਦਿਖਾਏਗਾ ਕਿ ਸਾਡੇ ਕੋਲ ਕਿਹੜੇ ਫੀਲਡ ਹਨ | |
05:14 | ਫਿਰ ਟਾਈਪ ਕਰੋ: pyFoamSamplePlot.py space dot slash space minus minus dir equal to postProcessing / sets space minus minus field equal to capital T space minus minus mode equal to timesInOne space vertical pipe space gnuplot | |
05:44 | ਪੈਦਾ ਆਉਟਪੁਟ png ਫਾਇਲ ਹੋਵੇਗੀ । | |
05:48 | ls ਟਾਈਪ ਕਰੋ । ਅਸੀਂ ਬਣੀ ਹੋਈ png ਫਾਇਲ ਨੂੰ ਵੇਖ ਸਕਦੇ ਹਾਂ । | |
05:54 | ਇਸ ਟਿਊਟੋਰਿਅਲ ਵਿੱਚ, ਅਸੀਂ PyFoam Utilities ਦੇ ਬਾਰੇ ਵਿੱਚ ਸਿੱਖਿਆ । | |
05:58 | ਅਸੀਂ ਵੱਖ-ਵੱਖ pyFoam utilities ਦੇ ਲਈ ਚੈੱਕ ਕਰਨਾ ਵੀ ਸਿੱਖਿਆ । | |
06:03 | solver ਨੂੰ ਰਨ ਕਰਨ ਲਈ pyFoamRunner.py ਦੀ ਵਰਤੋਂ ਕਰਨਾ, | |
06:07 | png ਫਾਇਲ ਬਣਾਉਣ ਲਈ pyFoamSamplePlot utility ਦੀ ਵਰਤੋਂ ਕਰਨਾ ਵੀ ਸਿੱਖਿਆ । | |
06:13 | ਕ੍ਰਿਪਾ ਕਰਕੇ ਇਸ ਫੋਰਮ ਵਿੱਚ ਆਪਣੇ ਸਮੇਂ-ਬੱਧ ਪ੍ਰਸ਼ਨਾਂ ਨੂੰ ਪੋਸਟ ਕਰੋ । | |
06:17 | ਕ੍ਰਿਪਾ ਕਰਕੇ ਇਸ ਫੋਰਮ ਵਿੱਚ OpenFOAM ‘ਤੇ ਆਪਣੇ ਆਮ ਜਿਹੇ ਪ੍ਰਸ਼ਨਾਂ ਨੂੰ ਪੋਸਟ ਕਰੋ । | |
06:22 | FOSSEE ਟੀਮ TBC ਪ੍ਰੋਜੈਕਟ ਦੀ ਤਾਲਮੇਲ ਕਰਦੀ ਹੈ । | |
06:26 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ
ਜ਼ਿਆਦਾ ਜਾਣਕਾਰੀ ਦੇ ਲਈ, ਇਸ ਵੈੱਬਸਾਈਟ ‘ਤੇ ਜਾਓ । | |
06:36 | ਇਹ ਨਵਦੀਪ ਦੁਆਰਾ ਅਨੁਵਾਦਿਤ ਹੈ । ਧੰਨਵਾਦ । | } |