OpenFOAM/C3/Introduction-to-SnappyHexMesh/Punjabi

From Script | Spoken-Tutorial
Revision as of 10:58, 18 July 2018 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:00 ਸਤਿ ਸ਼੍ਰੀ ਅਕਾਲ ਦੋਸਤੋ, OpenFOAM ਵਿੱਚ Introduction to snappyHexMesh ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ OpenFOAM ਵਿੱਚ Mesh ਬਣਾਉਣ ਦੇ ਲਈsnappyHexMesh ਵਿੱਚ ਪੈਰਾਮੀਟਰਸ ।
00:14 ਪੂਰਵ-ਲੋੜੀਂਦਾ ਦੇ ਰੂਪ ਵਿੱਚ, ਉਪਯੋਗਕਰਤਾ ਨੂੰ ਲੋੜ ਹੈ:

STL ਫਾਰਮੈਟ ਵਿੱਚ ਸਰਫੇਸ ਡਾਟਾ ਫਾਇਲਸ, case ਡਾਇਰੈਕਟਰੀ ਦੇ constant/trisurface ਸਬ - ਡਾਇਰੈਕਟਰੀ ਵਿੱਚ ਸਥਿਤ ਹੋਣ । hex mesh ਦੇ ਨਾਲ ਡੋਮੇਨ । snappyHexMeshDict ਡਿਕਸ਼ਨਰੀ case ਦੇ system ਸਬ - ਡਾਇਰੈਕਟਰੀ ਵਿੱਚ ਸਥਿਤ ਹੋਣ ।

00:35 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ: ਊਬੁੰਟੁ ਲਿਨਕਸ ਓਪਰੇਟਿੰਗ ਸਿਸਟਮ 12.04, OpenFOAM ਵਰਜ਼ਨ 2.2.2, ParaView ਵਰਜ਼ਨ 3.12.0
00:50 ਹੁਣ snappyHexMesh ਯੂਟਿਲਿਟੀ ਦੇ ਨਾਲ Mesh ਬਣਾਉਣਾ ਸਿੱਖਦੇ ਹਾਂ ।
00:55 ਸਟੈਪਸ ਹੇਠ ਦਿੱਤੇ ਅਨੁਸਾਰ ਹਨ -

Step 1: “blockMesh” ਯੂਟਿਲਿਟੀ ਦੀ ਵਰਤੋਂ ਕਰਕੇ base mesh ਬਣਾਓ । Step 2: “base mesh” ਰਿਫਾਇਨ ਕਰੋ Step 3: ਅਣਅਧਿਕਾਰਤ “cells” ਨੂੰ ਹਟਾਓ Step 4: ਸਰਫੇਸ਼ ਵਿੱਚ “Snap mesh” Step 5: “layers” ਨੂੰ ਜੋੜੋ

01:18 ਅਸੀਂ ਟਰਮੀਨਲ ਖੋਲ੍ਹਾਂਗੇ ਅਤੇ flange ਲਈ ਪਾਥ ਦਰਜ ਕਰਾਂਗੇ, ਜਿਵੇਂ ਕਿ ਵਿਖਾਇਆ ਗਿਆ ਹੈ । ਟਾਈਪ ਕਰੋ: cd space OpenFOAM - 2.2.2/tutorials/mesh/snappyHexMesh/flange ਅਤੇ ਐਂਟਰ ਦਬਾਓ ।
01:40 ਹੁਣ ls ਟਾਈਪ ਕਰੋ ਅਤੇ ਐਂਟਰ ਦਬਾਓ । ਇੱਥੇ constant ਅਤੇ system ਦੋ ਫੋਲਡਰਸ ਹਨ ।
01:50 cd space system ਟਾਈਪ ਕਰੋ ਅਤੇ ਐਂਟਰ ਦਬਾਓ ।
01:55 ਹੁਣ ls ਟਾਈਪ ਕਰੋ ਅਤੇ ਐਂਟਰ ਦਬਾਓ । ਤੁਸੀਂ snappyHexMeshDict ਫਾਇਲ ਵੇਖ ਸਕਦੇ ਹੋ ।
02:04 ਫਾਇਲ ਦਾ ਕੰਟੇਂਟ ਦੇਖਣ ਦੇ ਲਈ, ਟਾਈਪ ਕਰੋ gedit space snappyHexMeshDict ਅਤੇ ਐਂਟਰ ਦਬਾਓ । (ਨੋਟ ਕਰੋ ਕਿ: ਇੱਥੇ H, M ਅਤੇ D ਕੈਪਿਟਲ ਲੇਟਰਸ ਵਿੱਚ ਹਨ)
02:19 ਇਹ snappyHexMeshDict ਫਾਇਲ ਨੂੰ ਖੋਲੇਗਾ ।
02:23 snappyHexMeshDict ਫਾਇਲ ਵਿੱਚ ਸਾਰੇ ਨਿਰਦੇਸ਼ ਹਨ ਅਤੇ ਪੂਰੀ ਪ੍ਰਕਿਰਿਆ ਇਸ ਫਾਇਲ ਵਿੱਚ ਹੈ ।
02:32 snappyHexMeshDict ਦੀ ਪਹਿਲੀ ਕਤਾਰ ਦੇ ਨਾਲ, ਤੁਸੀਂ ਪ੍ਰੋਸੇਸ ਦੇ ਸੈਕਸ਼ਨ ਨੂੰ ਐਕਟਿਵੇਟ ਜਾਂ ਸਕਿਪ ਕਰ ਸਕਦੇ ਹੋ ।
02:40 geometry ਸੈਕਸ਼ਨ ਵਿੱਚ, snappy ਪ੍ਰਕਿਰਿਆ ਵਿੱਚ ਭਾਗ ਲੈਣ ਵਾਲੇ ਸਾਰੇ ਸਰਗਰਮ ਖੇਤਰ ਨੂੰ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ।
02:50 ਪੈਰਾਮੀਟਰਸ ਜੋ ਸੇਲ ਸਪਲਿਟਿੰਗ ਦੀ ਪ੍ਰਕਿਰਿਆ ਨੂੰ ਕੰਟਰੋਲ ਕਰਦੇ ਹਨ, castellatedMeshControls ਸੈਕਸ਼ਨ ਵਿੱਚ ਵਰਣਿਤ ਹੈ ।
02:58 ਪੈਰਾਮੀਟਰਸ ਜੋ ਕਿ ਹੇਠਾਂ ਸੂਚੀਬੱਧ ਹਨ snappyHexMeshDict ਫਾਇਲ ਵਿੱਚ ਚੰਗੀ ਤਰ੍ਹਾਂ ਨਾਲ ਸਮਝਾਏ ਗਏ ਹਨ । nCellsBetweenLevels ਹਰੇਕ ਸੁਧਾਈ ਦੇ ਪੱਧਰ ਲਈ ਸੇਲਸ ਦੀ ਗਿਣਤੀ ਨੂੰ ਪਰਿਭਾਸ਼ਿਤ ਕਰਦਾ ਹੈ ।
03:12 ਇਹ ਜਿਨ੍ਹਾਂ ਜ਼ਿਆਦਾ ਹੁੰਦਾ ਹੈ, mesh ਜ਼ਿਆਦਾ ਸਫਲ ਹੋਵੇਗਾ ।
03:17 Explicit feature edge refinement ਸੈਕਸ਼ਨ ਵਿੱਚ, ਤੁਸੀਂ geometry’s feature edges ਦੇ ਲਈ ਵਿਸ਼ੇਸ਼ ਸੋਧ ਪੱਧਰ ਨਿਰਧਾਰਤ ਕਰ ਸਕਦੇ ਹੋ ।.eMesh ਫਾਇਲ ਨੂੰ surfaceFeatureExtract ਯੂਟਿਲਿਟੀ ਦੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ।
03:34 surface - based refinement ਸੈਕਸ਼ਨ ਵਿੱਚ, ਤੁਸੀਂ geometry ਫਾਇਲ ਵਿੱਚ ਪਰਿਭਾਸ਼ਿਤ ਸਾਰੇ ਸਰਫੇਸ ਦਾ ਸੋਧ ਪੱਧਰ ਸੈੱਟ ਕਰ ਸਕਦੇ ਹੋ ।
03:45 Mesh selection ਬਹੁਤ ਹੀ ਮਹੱਤਵਪੂਰਣ ਪੈਰਾਮੀਟਰ ਹੈ । ਜੇ ਚੁਣਿਆ ਗਿਆ ਬਿੰਦੂ geometry ਫਾਇਲ ਵਿੱਚ ਵਰਣਿਤ ਸਰਫੇਸ ਦੇ ਅੰਦਰ ਹੈ, ਤਾਂ snappyHexMesh ਅੰਦਰੂਨੀ ਮੈਸ਼ ਬਣਾ ਲਵੇਗਾ ।
03:59 ਨਹੀਂ ਤਾਂ, ਬਾਹਰੀ ਭਾਗ (ਜਿਵੇਂ blockMesh ਦੇ ਅੰਦਰ) ਮੈਸਡ ਹੈ ।
04:04 ਅਗਲਾ ਸਟੈਪ ਸਰਫੇਸ਼ ਜਿਓਮੈਟਰੀ ਵਿੱਚ cell ਸਿਖਰ ਬਿੰਦੂਆਂ ਨੂੰ ਤਬਦੀਲ ਕਰਨਾ ਹੈ ।
04:12 snapping ਪ੍ਰਕਿਰਿਆ ਚਾਰ ਪੈਰਾਮੀਟਰਸ ਦੁਆਰਾ ਕੀਤੀ ਜਾਂਦੀ ਹੈ:

nSmoothPatch tolerance nSolveIter nRelaxIter.

04:23 ਇਹ ਪੈਰਾਮੀਟਰਸ mesh ਅਤੇ STL ਸਰਫੇਸ ਦੇ ਵਿੱਚ iterations ਅਤੇ tolerance ਦੇ ਨੰਬਰ ਨੂੰ ਕੰਟਰੋਲ ਕਰਦਾ ਹੈ ।
04:32 nSmoothPatch ਓਪਸ਼ਨ ਬਾਹਰੀ (boundary wall) ਦੀ ਗਿਣਤੀ ਨੂੰ ਨਿਰਧਾਰਤ ਕਰਦਾ ਹੈ । mesh ਨਿਰਵਿਘਨ ਹੋ ਜਾਵੇਗਾ, ਜੇ ਪਰਿਵਰਤਨ (iterations) ਦੀ ਗਿਣਤੀ ਜ਼ਿਆਦਾ ਹੈ ।
04:46 Tolerance ਓਪਸ਼ਨ ਦੂਰੀ ਨੂੰ ਨਿਰਧਾਰਤ ਕਰਦਾ ਹੈ, ਕਿ ਪ੍ਰੋਗਰਾਮ snap ਤੋਂ ਬਿੰਦੂ ਦੇ ਦਿੱਸਣਾ ਚਾਹੀਦਾ ਹੈ । ਦੂਰੀ ਉਹ ਗਿਣਤੀ ਹੋਵੇਗੀ, ਜੋ tolerance ਵਿੱਚ ਹੈ ।
04:58 nSolveIter ਓਪਸ਼ਨ ਨਿਰਧਾਰਤ ਕਰਦਾ ਹੈ ਕਿ ਕਿੰਨੀ ਵਾਰ snappyHexMesh ਦਾ snapping ਭਾਗ ਰਨ ਹੋਣਾ ਚਾਹੀਦਾ ਹੈ ।
05:07 nRelaxIter ਓਪਸ਼ਨ mesh ਨਿਰਧਾਰਤ ਕਰਦਾ ਹੈ ਕਿ ਰਿਲੇਕਸਿੰਗ ਸਕਰਿਪਟ ਕਿੰਨੀ ਵਾਰ ਰਨ ਕਰਨਾ ਚਾਹੀਦਾ ਹੈ, ਜੋ ਕਿ ਖ਼ਰਾਬ mesh ਪੁਆਇੰਟ ਨੂੰ ਕੱਢਦਾ ਹੈ ।
05:19 mesh layer ਜੋੜਨ ਦੀ ਪ੍ਰਕਿਰਿਆ ਵਿੱਚ ਬਾਉਂਡਰੀ ਤੋਂ ਮੌਜੂਦਾ mesh ਨੂੰ ਸਿਕੜਾਉਨਾ ਅਤੇ ਸੇਲਸ ਦੇ ਲੇਅਰਸ ਨੂੰ ਦਰਜ ਕਰਨਾ ਸ਼ਾਮਿਲ ਹੈ ।
05:27 ਪੈਰਾਮੀਟਰਸ ਦਾ ਪਹਿਲਾ ਗਰੁਪ ਲੇਅਰਸ ਅਤੇ ਸਰਫੇਸ ਦੇ ਨਿਯਮ ਨੂੰ ਪਰਿਭਾਸ਼ਿਤ ਕਰਦਾ ਹੈ, ਜਿਸ ‘ਤੇ ਉਨ੍ਹਾਂ ਨੂੰ ਨੱਥੀ ਕੀਤਾ ਜਾਵੇਗਾ ।
05:36 RelativeSizes ਓਪਸ਼ਨ (ਜੋ ਕਿ true or false ਹੈ) ਅਗਲੇ ਦਿੱਤੇ ਗਏ ਪੈਰਾਮੀਟਰਸ ਨੂੰ ਪੜ੍ਹਨ ਦੇ ਤਰੀਕੇ ਨੂੰ ਬਦਲਦਾ ਹੈ ।

true: ਅਗਲੇ ਪੈਰਾਮੀਟਰਸ ਦੇ ਰੂਪ ਵਿੱਚ ਲੇਅਰਸ ਦੇ ਨਿਯਮ ਨੂੰ ਪਰਿਭਾਸ਼ਿਤ ਕਰਦੇ ਹਨ । false: ਅਗਲੇ ਪੈਰਾਮੀਟਰਸ ਸਿੱਧੇ ਲੇਅਰਸ ਦੇ ਨਿਯਮ ਨੂੰ ਪਰਿਭਾਸ਼ਿਤ ਕਰਦੇ ਹਨ ।

05:55 layers ਓਪਸ਼ਨ ਵਿੱਚ, ਤੁਸੀਂ layers ਅਤੇ patch ਦੀ ਗਿਣਤੀ ਨੂੰ ਪਰਿਭਾਸ਼ਿਤ ਕਰ ਸਕਦੇ ਹੋ ਜਿਸ ਵਿੱਚ layers ਜੁੜੇ ਹਨ । ਇਹ geomery ਸਬ - ਮੈਨਿਊ ਵਿੱਚ ਇੱਕ STL (Bold text) patch ਹੋਣਾ ਚਾਹੀਦਾ ਹੈ । ਅਤੇ ਉਪਯੋਗਕਰਤਾ ਪਰਿਭਾਸ਼ਿਤ ਖੇਤਰ ਨਹੀਂ ਹੋਣਾ ਚਾਹੀਦਾ ਹੈ ।
06:10 ExpansionRatio ਪੈਰਾਮੀਟਰਸ layers (ਜੋ ਕਿ ਦੋ subsequent layers ਦੇ ਵਿਚਕਾਰ ਦਾ ਅਨਪਾਤ ਹੈ) ਦੇ ਗਰੋਥ ਫੈਕਟਰ ਨੂੰ ਨਿਰਧਾਰਤ ਕਰਦਾ ਹੈ ।
06:19 finalLayerThickness ਪੈਰਾਮੀਟਰਸ ਆਖਰੀ ਲੇਅਰ ਦੀ ਮੋਟਾਈ ਨੂੰ ਨਿਰਧਾਰਤ ਕਰਦਾ ਹੈ । minThickness ਪੈਰਾਮੀਟਰਸ ਲੇਅਰ ਦੀ ਘੱਟੋ-ਘੱਟ ਲਾਜ਼ਮੀ ਮੋਟਾਈ ਨਿਰਧਾਰਤ ਕਰਦਾ ਹੈ ।
06:34 Advanced settings is the second group of parameters.It contains more specific controls that can help in layer creation.

Advanced settings ਪੈਰਾਮੀਟਰਸ ਦਾ ਦੂਜਾ ਗਰੁੱਪ ਹੈ । ਇਸ ਵਿੱਚ ਹੋਰ ਜ਼ਿਆਦਾ ਵਿਸ਼ੇਸ਼ ਕੰਟਰੋਲ ਹੁੰਦੇ ਹਨ ਜੋ ਪਰਤ ਦੀ ਉਸਾਰੀ ਵਿੱਚ ਮਦਦ ਕਰ ਸਕਦੇ ਹਨ ।

06:45 FeatureAngle ਉਹ ਐਂਗਲ ਹੈ ਜਿਸਦੇ ਉੱਪਰ ਸਰਫੇਸ਼ ਅੱਗੇ ਨਹੀਂ ਵਧੇਗਾ ।
06:52 nRelaxIter ਓਪਸ਼ਨ mesh ਜਿੰਨੀ ਵਾਰ relaxing script ਨੂੰ ਰਨ ਕਰਦਾ ਹੈ ਉਸ ਗਿਣਤੀ ਨੂੰ ਨਿਰਧਾਰਤ ਕਰਦਾ ਹੈ ।
07:00 maxFaceThicknessRatio ਓਪਸ਼ਨ aspect ratio ਦੀ ਅਧਿਕਤਮ ਮੰਨਣਯੋਗ ਵੈਲਿਊ ਨੂੰ ਨਿਰਧਾਰਤ ਕਰਦਾ ਹੈ ।
07:10 meshQualityControls ਪੈਰਾਮੀਟਰਸ snap ਅਤੇ add - layers ਪਾਰਟਸ ਵਿੱਚ mesh ਨੂੰ ਪੈਦਾ ਕਰਨ ਲਈ ਘੱਟੋ ਘੱਟ ਸੀਮਾ ਨਿਰਧਾਰਤ ਕਰਦਾ ਹੈ ।
07:18 99 % ਮਾਮਲਿਆਂ ਵਿੱਚ, ਡਿਫਾਲਟ ਵੈਲਿਊਜ ਨੂੰ ਰੱਖਣਾ ਹੀ ਬਿਹਤਰ ਹੈ । ਪਰ ਕਦੇ - ਕਦੇ, ਤੁਸੀਂ mesh ਬਣਾਉਣ ਲਈ ਇੱਕ ਜਾਂ ਜ਼ਿਆਦਾ ਕੰਟਰੋਲਸ ਨੂੰ deactivate ਕਰ ਸਕਦੇ ਹੋ ।
07:30 ਇਹ snappyHexMeshDict ਵਿੱਚ ਵੱਖਰੇ ਪੈਰਾਮੀਟਰਸ ਹਨ । ਇਹ ਪੈਰਾਮੀਟਰਸ snappyHexMesh ਯੂਟਿਲਿਟੀ ਦੀ ਵਰਤੋਂ ਕਰਕੇ mesh ਬਣਾਉਣ ਲਈ ਮਹੱਤਵਪੂਰਣ ਹਨ ।
07:40 ਸੰਖੇਪ ਵਿੱਚ...
07:42 ਇਸ ਟਿਊਟੋਰਿਅਲ ਵਿੱਚ, ਅਸੀਂ OpenFoam ਵਿੱਚ mesh ਬਣਾਉਣ ਲਈ snappyHexMesh ਵਿੱਚ ਵੱਖਰੇ ਪੈਰਾਮੀਟਰਸ ਨੂੰ ਸਿੱਖਿਆ ।
07:50 ਇਸ URL ‘ਤੇ ਉਪਲੱਬਧ ਵੀਡੀਓ ਨੂੰ ਵੇਖੋ: http://spoken-tutorial.org/What_is_a_Spoken_Tutorial

ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।

08:03 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
08:21 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
08:37 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav