OpenFOAM/C3/Installing-and-running-Gmsh/Punjabi

From Script | Spoken-Tutorial
Revision as of 10:53, 18 July 2018 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, Installing ਅਤੇ running Gmsh ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ

Gmsh ਨੂੰ ਇੰਸਟਾਲ ਅਤੇ ਰਨ ਕਿਵੇਂ ਕਰੀਏ ਅਤੇ Gmsh ਵਿੱਚ basic geometry ਕਿਵੇਂ ਬਣਾਈਏ ।

00:18 ਪੂਰਣ ਲੋੜਾਂ ਦੇ ਤੌਰ ਤੇ, ਯੂਜਰ ਨੂੰ mesh ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ ।
00:24 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਊਬੰਟੁ ਲਿਨਕਸ ਓਪਰੇਟਿੰਗ ਸਿਸਟਮ ਵਰਜ਼ਨ 12.04 ਅਤੇ Gmsh ਵਰਜ਼ਨ 2.8.5 ਦੀ ਵਰਤੋਂ ਕਰ ਰਿਹਾ ਹਾਂ ।
00:34 ਮੈਂ Gmsh ਦੇ ਬਾਰੇ ਵਿੱਚ ਤੁਹਾਨੂੰ ਦੱਸਦਾ ਹਾਂ । Gmsh ਇੱਕ ਸਵੈਕਰ 3 - D finite element mesh generator ਹੈ ਜਿਸ ਵਿੱਚ ਪ੍ਰੀ ਅਤੇ ਪੋਸਟ ਪ੍ਰੋਸੈਸਿੰਗ ਸਹੂਲਤਾਂ ਸ਼ਾਮਲ ਹਨ । ਇਹ ਇੱਕ ਓਪਨ ਸੋਰਸ ਸਾਫਟਵੇਅਰ ਹੈ ।
00:51 ਇਹ OpenFOAM ਜਿਵੇਂ ਕਿ blades, aerofoil ਦੇ blockmesh ਯੂਟੀਲਿਟੀ ਦੇ ਬਜਾਏ gmsh ਵਿੱਚ complex geometries ਬਣਾਉਣ ਵਿੱਚ ਫਾਇਦੇਮੰਦ ਹੈ । OpenFOAM ਥਰਡ ਪਾਰਟੀ ਸਾਫਟਵੇਅਰ ਜਿਵੇਂ ਕਿ Gmsh ਤੋਂ mesh ਇੰਪੋਰਟ ਕਰਨ ਦਾ ਸਹਿਯੋਗ ਦਿੰਦਾ ਹੈ ।
01:08 ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ Gmsh ਨੂੰ ਇੰਸਟਾਲ ਕਿਵੇਂ ਕਰਨਾ ਹੈ । Gmsh ਨੂੰ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋਂ ਕਰਕੇ ਵੀ ਇੰਸਟਾਲ ਕਰ ਸਕਦੇ ਹਾਂ ।
01:15 ਮੈਂ ਤੁਹਾਡੇ ਲਈ ਸਿਨੈਪਟਿਕ ਪੈਕੇਜ ਮੈਨੇਜਰ ਖੋਲ੍ਹਦਾ ਹਾਂ । ਇਹ ਤੁਹਾਨੂੰ ਤੁਹਾਡੇ ਪਾਸਵਰਡ ਪੁੱਛੇਗਾ । ਆਪਣਾ ਪਾਸਵਰਡ ਟਾਈਪ ਕਰੋ ।
01:25 ਸਰਚ ਬਾਕਸ ਵਿੱਚ, gmsh ਟਾਈਪ ਕਰੋ ਅਤੇ gmsh ਦੇ ਸਾਹਮਣੇ ਚੈਕਬਾਕਸ ‘ਤੇ ਕਲਿਕ ਕਰੋ । ਅਤੇ, Mark for installation ‘ਤੇ ਕਲਿਕ ਕਰੋ । Apply ‘ਤੇ ਕਲਿਕ ਕਰੋ ।
01:40 ਫਿਰ Apply ‘ਤੇ ਕਲਿਕ ਕਰੋ । ਇਸ ਵਿੱਚ ਕੁੱਝ ਸਮਾਂ ਲੱਗ ਸਕਦਾ ਹੈ, ਤੁਹਾਡਾ Gmsh ਹੁਣ ਇੰਸਟਾਲ ਹੋ ਗਿਆ ਹੈ ।
01:50 ਵਿਕਲਪਿਕ ਤੌਰ ਤੇ, ਤੁਸੀਂ Gmsh ਨੂੰ Gmsh ਵੈੱਬਸਾਈਟ ਤੋਂ ਵੀ ਡਾਊਂਨਲੋਡ ਕਰ ਸਕਦੇ ਹੋ । ਮੈਂ ਬਰਾਊਂਜਰ ਖੋਲ੍ਹਦਾ ਹਾਂ ।
01:59 ਐਡਰੈਸ ਬਾਰ ਵਿੱਚ ਟਾਈਪ ਕਰੋ http://geuz.org/gmsh/ ਅਤੇ ਐਂਟਰ ਦਬਾਓ ।
02:09 Download ਲਈ ਹੇਠਾਂ ਸਕਰੋਲ ਕਰੋ ਅਤੇ ਆਪਣੇ ਓਪਰੇਟਿੰਗ ਸਿਸਟਮ ਦੇ ਅਨੁਸਾਰ current stable release ਨੂੰ ਚੁਣੋ । ਮੈਂ Linux 64 - bit ਚੁਣਾਂਗੇ । Save file ‘ਤੇ ਕਲਿਕ ਕਰੋ ਅਤੇ OK ਦਬਾਓ ।
02:26 ਡਾਊਂਨਲੋਡ ਪੂਰਾ ਹੋਣ ‘ਤੇ, Downloads ਫੋਲਡਰ ‘ਤੇ ਜਾਓ ।
02:31 ਇੱਥੇ ਤੁਸੀਂ tar ਫਾਇਲ ਵੇਖ ਸਕਦੇ ਹੋ । ਇਸ ਫਾਇਲ ਨੂੰ ਐਕਸਟਰੈਕਟ ਕਰੋ । ਇੱਕ ਨਵਾਂ ਫੋਲਡਰ ਬਣੇਗਾ ।
02:41 ਫੋਲਡਰ ਖੋਲੋ । bin ‘ਤੇ ਜਾਓ ਅਤੇ gmsh ਆਇਕਨ ‘ਤੇ ਕਲਿਕ ਕਰੋ ।
02:49 ਤੁਸੀਂ Gmshਸਟਾਰਟ ਸਕਰੀਨ ਵੇਖ ਸਕਦੇ ਹੋ । ਹੁਣ ਅਸੀਂ Gmsh ਦੀ ਵਰਤੋਂ ਕਰਕੇ ਇੱਕ ਕਿਊਬ (ਘਣ) ਬਣਾਵਾਂਗੇ ।
02:57 ਇੱਥੇ ਤੁਸੀਂ ਕਿਊਬ ਵੇਖ ਸਕਦੇ ਹੋ ਜਿਸ ਦੀਆਂ ਸਾਇਡਸ ਦੀਆਂ ਭੂਜਾਵਾਂ 1 ਯੂਨਿਟ ਦੀਆਂ ਹਨ ।
03:03 Gmsh ‘ਤੇ ਵਾਪਸ ਜਾਂਦੇ ਹਾਂ । ਖੱਬੇ ਪਾਸੇ ‘ਤੇ, ਤੁਸੀਂ Geometry, Mesh ਅਤੇ Solver ਦੇ ਨਾਲ module tree ਵੇਖ ਸਕਦੇ ਹੋ ।
03:14 Geometry > > Elementary entities ‘ਤੇ ਜਾਓ । Add ‘ਤੇ ਕਲਿਕ ਕਰੋ । Point ‘ਤੇ ਕਲਿਕ ਕਰੋ । ਇੱਕ ਨਵੀਂ ਵਿੰਡੋ ਦਿਖਾਈ ਦੇਵੇਗੀ ।
03:25 (0 0 0) ਦੇ ਨਾਲ ਸ਼ੁਰੂ ਹੋਣ ਵਾਲੇ X, Y ਅਤੇ Z ਦੇ ਧੁਰੇ ਦਰਜ ਕਰੋ ਅਤੇ ਐਂਟਰ ਦਬਾਓ ।
03:34 ਦੂਜਾ ਧੁਰਾ (1 0 0) ਦਰਜ ਕਰੋ ਅਤੇ ਐਂਟਰ ਦਬਾਓ, ਤੀਜਾ ਧੁਰਾ (1 1 0) ਦਰਜ ਕਰੋ ਅਤੇ ਐਂਟਰ ਦਬਾਓ, ਚੌਥਾ ਧੁਰਾ (0 1 0) ਦਰਜ ਕਰੋ ਅਤੇ ਐਂਟਰ ਦਬਾਓ ।
03:53 ਇਸ ਤਰ੍ਹਾਂ ਨਾਲ, ਪੋਜੀਟਿਵ z - direction ਲਈ ਪੁਆਇੰਟ (0 0 1) ਦੇ ਨਾਲ ਸ਼ੁਰੁਆਤੀ ਧੁਰੇ ਜੋੜੋ ਅਤੇ ਐਂਟਰ ਦਬਾਓ । ਬਾਕੀ ਤਿੰਨ ਧੁਰਿਆਂ ਨੂੰ ਦਰਜ ਕਰੋ ਅਤੇ ਵਿੰਡੋ ਬੰਦ ਕਰੋ ।
04:10 ਮੈਂ ਸਾਰੇ ਅੱਠ ਧੁਰੇ ਦਰਜ ਕਰ ਦਿੱਤੇ ਹਨ । ਪੁਆਇੰਟਸ ਨੂੰ ਮੂਵ ਕਰਨ ਲਈ ਮਾਊਸ ‘ਤੇ ਰਾਇਟ ਕਲਿਕ ਦੀ ਵਰਤੋਂ ਕਰੋ ।
04:18 ਤੁਸੀਂ ਸਾਰੇ 8 ਧੁਰਿਆਂ ਨੂੰ ਪੁਆਇੰਟ ਦੇ ਰੂਪ ਵਿੱਚ ਵੇਖ ਸਕਦੇ ਹੋ ।
04:23 ਹੁਣ, Straight line ‘ਤੇ ਕਲਿਕ ਕਰੋ । ਇਹ start point ਦੇ ਲਈ ਪੁੱਛੇਗਾ । ਪਹਿਲਾ ਪੁਆਇੰਟ ਚੁਣੋ ।
04:33 ਇਹ ਇੱਕ end point ਦੇ ਲਈ ਪੁੱਛੇਗਾ । end point ਚੁਣੋ ।
04:37 ਦੋ ਪੁਆਇੰਟਸ ਦੇ ਵਿੱਚ ਇੱਕ ਲਾਈਨ ਬਣੇਗੀ । ਇਸ ਤਰ੍ਹਾਂ, ਸਾਰੇ ਪੁਆਇੰਟਸ ਨੂੰ ਜੋੜੋ ।
04:45 abort ਕਰਨ ਲਈ q ਦਬਾਓ ।
04:49 ਹੁਣ, ਅਸੀਂ ਕਿਊਬ ਦੇ ਫੈਸੇਸ (ਅਗਲੇ ਭਾਗ) ਨੂੰ ਪਰਿਭਾਸ਼ਿਤ ਕਰਾਂਗੇ । plane surface ‘ਤੇ ਕਲਿਕ ਕਰੋ । ਇਹ surface boundary ਦੇ ਲਈ ਪੁੱਛੇਗਾ ।
04:59 ਸਭ ਤੋਂ ਪਹਿਲਾਂ ਹੇਠਲੇ ਫੇਸ ਦੇ ਕਿਨਾਰਿਆਂ ਨੂੰ ਚੁਣੋ । ਤੁਸੀਂ ਵੇਖੋਗੇ ਕਿ, ਕਿਨਾਰੇ ਜਿਨ੍ਹਾਂ ਨੂੰ ਅਸੀਂ ਚੁਣਿਆ ਹੈ ਲਾਲ ਰੰਗ ਵਿੱਚ ਬਦਲ ਜਾਂਦੇ ਹਨ ।
05:08 ਇਹ hole ਬਾਉਂਡਰੀ ਲਈ ਪੁੱਛੇਗਾ, ਜੇ ਕੋਈ ਹੈ ਤਾਂ । ਕਿਉਂਕਿ ਸਾਡੇ ਕੋਲ ਬਾਉਂਡਰੀ ਵਿੱਚ ਕੋਈ ਵੀ hole ਨਹੀਂ ਹੈ, ਇਸ ਲਈ ਚੋਣ ਖ਼ਤਮ ਕਰਨ ਲਈ e ਦਬਾਓ ।
05:19 ਤੁਸੀਂ ਵੇਖੋਗੇ ਕਿ ਫੇਸ ਡੈਸ ਸੇਂਟਰ ਲਾਈਨ ਦੇ ਨਾਲ ਵਿਖਾਈ ਦੇਵੇਗਾ । ਹੁਣ top face ਨੂੰ ਪਰਿਭਾਸ਼ਿਤ ਕਰਦੇ ਹਾਂ ।
05:29 ਇਸ ਤਰ੍ਹਾਂ ਨਾਲ, ਬਾਕੀ ਫੇਸੇਸ ਨੂੰ ਪਰਿਭਾਸ਼ਿਤ ਕਰੋ । ਮੈਂ ਸਾਰੇ ਫੇਸੇਸ ਨੂੰ ਪਰਿਭਾਸ਼ਿਤ ਕੀਤਾ ਹੈ । abort ਲਈ q ਦਬਾਓ ।
05:39 ਹੁਣ, ਅਸੀਂ ਕਿਊਬ ਦੀ ਵਾਲਿਊਮ ਪਰਿਭਾਸ਼ਿਤ ਕਰਾਂਗੇ । ਇਹ volume ਬਾਉਂਡਰੀ ਲਈ ਪੁੱਛੇਗਾ ।
05:47 ਕੋਈ ਵੀ ਸਰਫੇਸ ਬਾਉਂਡਰੀ ਚੁਣੋ ਅਤੇ ਚੋਣ ਖਤਮ ਕਰਨ ਦੇ ਲਈ e ਦਬਾਓ ।
05:55 ਇੱਕ ਪੀਲਾ ਡਾਟ ਕਿਊਬ ਦੇ ਕੇਂਦਰ ਵਿੱਚ ਵਿਖਾਈ ਦਿੰਦਾ ਹੈ ਜੋ ਵਾਲਿਊਮ ਨੂੰ ਦਰਸਾਉਂਦਾ ਹੈ । abort ਲਈ q ਦਬਾਓ ।
06:04 ਹੁਣ, ਫਿਜੀਕਲ ਗਰੁੱਪ ਨੂੰ ਪਰਿਭਾਸ਼ਿਤ ਕਰਾਂਗੇ ਜੋ ਕਿ geometry ਨਾਲ OpenFOAM ਵਿੱਚ ਐਕਸਪੋਰਟ ਕਰਨ ਲਈ ਵਰਤੇ ਜਾਣਗੇ ।
06:13 Physical Groups > > Add ‘ਤੇ ਜਾਓ ਅਤੇ Surface ‘ਤੇ ਕਲਿਕ ਕਰੋ ।
06:19 ਪਹਿਲੇ ਫਰੰਟ ਸਰਫੇਸ ਨੂੰ ਚੁਣੋ ਅਤੇ ਚੋਣ ਖ਼ਤਮ ਕਰਨ ਲਈ e ਦਬਾਓ । ਬੈਕ ਸਰਫੇਸ ਚੁਣੋ ਅਤੇ ਚੋਣ ਖ਼ਤਮ ਕਰਨ ਲਈ e ਦਬਾਓ ।
06:31 ਇਸ ਤਰ੍ਹਾਂ ਨਾਲ, ਬਾਕੀ ਸਰਫੇਸ ਨੂੰ ਚੁਣੋ । ਮੈਂ ਸਾਰੇ ਸਰਫੇਸ ਨੂੰ ਚੁਣ ਲਿਆ ਹੈ । abort ਲਈ q ਦਬਾਓ ।
06:41 ਹੁਣ, ਅਸੀਂ ਫਿਜੀਕਲ volume ਨੂੰ ਪਰਿਭਾਸ਼ਿਤ ਕਰਾਂਗੇ । volume ‘ਤੇ ਕਲਿਕ ਕਰੋ । ਇਹ volume ਲਈ ਪੁੱਛਦਾ ਹੈ । ਕਿਊਬ ਦੇ ਕੇਂਦਰ ਵਿੱਚ ਪੀਲੇ ਡਾਟ ‘ਤੇ ਕਲਿਕ ਕਰੋ ।
06:53 ਪੀਲਾ ਡਾਟ ਲਾਲ ਰੰਗ ਵਿੱਚ ਬਦਲੇਗਾ । ਚੋਣ ਖ਼ਤਮ ਕਰਨ ਲਈ e ਦਬਾਓ । abort ਲਈ q ਦਬਾਓ ।
07:02 ਸਾਡਾ ਕਿਊਬ ਪੂਰਾ ਹੋ ਗਿਆ ਹੈ । ਆਪਣੇ ਕੰਮ ਨੂੰ ਸੇਵ ਕਰਦੇ ਹਾਂ ।
07:07 File > > Save as ‘ਤੇ ਜਾਓ । ਅਸੀਂ ਆਪਣੀ ਫਾਇਲ ਨੂੰ cube.geo ਨਾਮ ਦੇਵਾਂਗੇ ।
07:15 ਨੋਟ ਕਰੋ ਕਿ ਇੱਥੇ geo ਦਾ ਮਤਲੱਬ geometry ਲਈ ਹੈ । Ok ‘ਤੇ ਕਲਿਕ ਕਰੋ । ਫਿਰ Ok ‘ਤੇ ਕਲਿਕ ਕਰੋ ।
07:23 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਆਉਂਦੇ ਹਾਂ । ਨਿਰਧਾਰਤ ਕੰਮ ਦੇ ਲਈ, Gmsh ਵਿੱਚ ਹੋਰ ਸਧਾਰਨ geometry ਜਿਵੇਂ ਕਿ ਸਿਲੇਂਟਰ, sphere ਬਣਾਓ ।
07:35 ਇਸ ਟਿਊਟੋਰਿਅਲ ਵਿੱਚ ਅਸੀਂ ਸਿਨੈਪਟਿਕ ਪੈਕੇਜ ਮੈਨੇਜਰ ਅਤੇ ਵੈੱਬਸਾਈਟ ਦੀ ਵਰਤੋਂ ਕਰਕੇ Gmsh ਨੂੰ ਇੰਸਟਾਲ ਅਤੇ ਰਨ ਕਰਨਾ ਸਿੱਖਿਆ । Gmsh ਦੀ ਵਰਤੋਂ ਕਰਕੇ ਕਿਊਬ ਬਣਾਇਆ ।
07:48 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
07:56 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।

ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।

08:11 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav