OpenFOAM/C3/Downloading-and-installing-Salome/Punjabi

From Script | Spoken-Tutorial
Revision as of 10:35, 18 July 2018 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, Downloading and Installing Salome ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ, ਅਸੀਂ ਵੇਖਾਂਗੇ ਕਿ Salome ਨੂੰ ਡਾਊਂਨਲੋਡ ਅਤੇ ਇੰਸਟਾਲ ਕਿਵੇਂ ਕਰਨਾ ਹੈ ।
00:15 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ: ਲਿਨਕਸ ਓਪਰੇਟਿੰਗ ਸਿਸਟਮ ਊਬੰਟੁ ਵਰਜ਼ਨ 12.10 ਅਤੇ Salome ਵਰਜ਼ਨ 6.6.0.
00:26 ਮੈਂ ਤੁਹਾਨੂੰ Salome ਦੇ ਬਾਰੇ ਵਿੱਚ ਦੱਸਦਾ ਹਾਂ । ਇਹ ਇੱਕ ਓਪਨ ਸੋਰਸ ਸਾਫਟਵੇਅਰ ਹੈ । ਇਸ ਦੀ ਵਰਤੋਂ numerical simulation ਦੇ ਲਈ ਪ੍ਰੀ ਅਤੇ ਪੋਸਟ ਪ੍ਰੋਸੇਸਿੰਗ ਵਿੱਚ ਕੀਤੀ ਜਾ ਸਕਦੀ ਹੈ । ਇਹ OpenFOAM ਵਿੱਚ ਔਖੀ CAD geometries ਬਣਾਉਣ ਦੇ ਲਈ blockMesh utility ਤੋਂ ਲਾਭਦਾਇਕ ਹੈ ।
00:47 Salome ਇੰਸਟਾਲ ਕਰਨ ਦੇ ਲਈ, ਫਾਇਰਫੋਕਸ ਬਰਾਊਜਰ ਖੋਲੋ ।
00:52 ਲਿੰਕ ਬਾਰ ਵਿੱਚ, ਟਾਈਪ ਕਰੋ http://www.salome-platform.org ਅਤੇ ਐਂਟਰ ਦਬਾਓ । ਹੁਣ ਤੁਸੀਂ Salome ਦੀ ਵੈੱਬਸਾਈਟ ‘ਤੇ ਹੋ ।
01:07 ਖੱਬੇ ਪਾਸੇ ‘ਤੇ, ਤੁਸੀਂ Navigation ਬਾਰ ਵੇਖੋਗੇ ।
01:12 Navigation ਬਾਰ ਦੇ ਹੇਠਾਂ, ਤੁਸੀਂ New user ਓਪਸ਼ਨ ਵੇਖੋਗੇ । ਇਸ ‘ਤੇ ਕਲਿਕ ਕਰੋ ।
01:22 ਇਹ ਤੁਹਾਨੂੰ ਵਿੰਡੋ ‘ਤੇ ਭੇਜ ਦੇਵੇਗਾ, ਜਿੱਥੇ ਤੁਹਾਨੂੰ ਆਪਣੀ ਨਿੱਜੀ ਜਾਣਕਾਰੀ ਦੇਣੀ ਹੋਵੇਗੀ ।
01:32 ਨਿੱਜੀ ਜਾਣਕਾਰੀ ਦਾ ਵੇਰਵਾ ਦਰਜ ਕਰਨ ਦੇ ਬਾਅਦ, ਹੇਠਾਂ Register ਟੈਬ ‘ਤੇ ਕਲਿਕ ਕਰੋ ।
01:40 ਤੁਹਾਨੂੰ ਸਕਰੀਨ ‘ਤੇ ਸੁਨੇਹਾ ਦਿਖਾਈ ਦੇਵੇਗਾ “you have been registered” ਇਹ ਵੀ ਕਿਹਾ ਗਿਆ ਹੈ ਕਿ registration ਸੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਆਪਣੀ email ਲਾਗ - ਇਨ ਕਰਨੀ ਹੋਵੇਗੀ ।
01:58 ਤੁਹਾਡੇ email account ਵਿੱਚ, Salome ਤੋਂ ਆਈ ਈ-ਮੇਲ ਖੋਲੋ ।
02:06 ਇਸ ‘ਤੇ ਦਿੱਤੇ ਗਏ ਲਿੰਕ ‘ਤੇ ਕਲਿਕ ਕਰੋ ।
02:12 ਲਿੰਕ ਤੁਹਾਨੂੰ ਵਿੰਡੋ ‘ਤੇ ਭੇਜ ਦੇਵੇਗਾ, ਜਿੱਥੇ ਤੁਹਾਨੂੰ ਆਪਣਾ ਪਾਸਵਰਡ ਸੈੱਟ ਕਰਨਾ ਹੈ ।
02:19 ਪਾਸਵਰਡ ਦਰਜ ਕਰਨ ਦੇ ਬਾਅਦ ਅਤੇ ਪੁਸ਼ਟੀ ਕਰਨ ਦੇ ਬਾਅਦ, Set my password ਬਟਨ ‘ਤੇ ਕਲਿਕ ਕਰੋ ।
02:26 ਵਿੰਡੋ ‘ਤੇ ਮੈਸੇਜ ਦਿਖਾਈ ਦੇਵੇਗਾ ਕਿ Your password has been set successfully.ਹੁਣ ਤੁਸੀਂ ਆਪਣੇ ਨਵੇਂ ਪਾਸਵਰਡ ਦੇ ਨਾਲ ਲਾਗ ਇਨ ਕਰ ਸਕਦੇ ਹੋ ।
02:37 NAVIGATION ਬਾਰ ਦੇ ਹੇਠਾਂ, ਤੁਸੀਂ ਲਾਗ - ਇਨ ਕਰਨ ਦੇ ਲਈ ਆਪਣਾ Login Name ਅਤੇ Password ਪਾ ਸਕਦੇ ਹੋ ।
02:46 ਹੁਣ, Navigation ਬਾਰ ਵਿੱਚ, Downloads ‘ਤੇ ਕਲਿਕ ਕਰੋ ।
02:54 ਤੁਸੀਂ ਸਿੱਧੇ ਪੇਜ਼ ‘ਤੇ ਆ ਜਾਓਗੇ, ਜਿੱਥੇ ਤੁਸੀਂ ਵੱਖ-ਵੱਖ ਲਿਨਕਸ ਪਲੇਟਫਾਰਮ ਦੇ ਲਈ ਡਾਊਂਨਲੋਡ ਕਰਨ ਲਈ ਵੱਖ-ਵੱਖ Binaries ਵੇਖ ਸਕੋਗੇ ।
03:05 ਜਿਵੇਂ ਕਿ ਮੈਂ 64 - bit architecture ਦੀ ਵਰਤੋਂ ਕਰ ਰਿਹਾ ਹਾਂ, ਤਾਂ ਮੈਂ Debian 6.0 Squeeze 64 bit binary ਡਾਊਂਨਲੋਡ ਕਰਾਂਗਾ ।
03:15 ਇਸ ‘ਤੇ ਕਲਿਕ ਕਰੋ । Save File ਓਪਸ਼ਨ ‘ਤੇ ਕਲਿਕ ਕਰੋ । OK ‘ਤੇ ਕਲਿਕ ਕਰੋ । ਡਾਊਂਨਲੋਡ ਕਰਨ ਵਿੱਚ ਕੁੱਝ ਸਮਾਂ ਲੱਗੇਗਾ ।
03:27 ਹੁਣ ਹੇਠਾਂ ਸਕਰੋਲ ਕਰੋ । ਤੁਸੀਂ Universal Binaries for Linux ਵੇਖੋਗੇ ।
03:32 ਤੁਹਾਨੂੰ ਉਚਿਤ ਵਰਜ਼ਨ ਡਾਊਂਨਲੋਡ ਕਰਨਾ ਹੋਵੇਗਾ । ਮੈਂ 64 bit Linux ਵਰਜ਼ਨ ਡਾਊਂਨਲੋਡ ਕਰਾਂਗਾ ।
03:40 ਫਿਰ Save file ‘ਤੇ ਕਲਿਕ ਕਰੋ । Ok ‘ਤੇ ਕਲਿਕ ਕਰੋ । ਇਹ ਕੁੱਝ ਸਮਾਂ ਲਵੇਗਾ । ਮੈਂ ਪਹਿਲਾਂ ਤੋਂ ਹੀ ਫਾਇਲ ਡਾਊਂਨਲੋਡ ਕੀਤੀ ਹੈ ।
03:51 ਹੁਣ, Home ਫੋਲਡਰ ਖੋਲੋ । ਓਪਸ਼ਨ ਦੇ ਖੱਬੇ ਪਾਸੇ ਬਣੇ Downloads ਫੋਲਡਰ ‘ਤੇ ਜਾਓ ।
03:57 ਡਾਊਂਨਲੋਡ ਕੀਤੀਆਂ ਗਈਆਂ ਫਾਇਲਾਂ ਇੱਥੇ ਮਿਲਦੀਆਂ ਹਨ । ਇੱਕ ਫਾਇਲ tar ਫਾਇਲ ਹੈ ਅਤੇ ਦੂਜੀ self - extracting ਫਾਇਲ ਹੈ ।
04:05 ਇਹਨਾਂ ਦੋਵੇਂ ਫਾਇਲਾਂ ਨੂੰ ਕਾਪੀ ਕਰੋ ।
04:09 Home ਫੋਲਡਰ ‘ਤੇ ਵਾਪਸ ਜਾਓ ਅਤੇ ਇਹਨਾਂ ਦੋਵੇਂ ਫਾਇਲਾਂ ਨੂੰ ਇੱਥੇ ਪੇਸਟ ਕਰੋ ।
04:14 ਹੁਣ install Wizzard tar ਫਾਇਲ ‘ਤੇ ਡਬਲ ਕਲਿਕ ਕਰੋ ।
04:20 ਨਵੀਂ ਵਿੰਡੋ ਖੁੱਲਗੀ । ਸਿਖਰ ‘ਤੇ Extract ਮੈਨਿਊ ‘ਤੇ ਕਲਿਕ ਕਰੋ ।
04:25 ਹੁਣ, Extract ਟੈਬ ‘ਤੇ ਕਲਿਕ ਕਰੋ । ਐਕਸਟਰੈਕਸ਼ਨ ਪੂਰਾ ਹੋਣ ਦੇ ਬਾਅਦ, Quit ‘ਤੇ ਕਲਿਕ ਕਰੋ ।
04:34 Intall Wizzard Home ਫੋਲਡਰ ਵਿੱਚ ਐਕਸਟਰੈਕ ਹੁੰਦਾ ਹੈ ।
04:38 ਹੁਣ Home ਫੋਲਡਰ ਨੂੰ ਮਿਨੀਮਾਈਜ਼ ਕਰੋ ।
04:41 ਕਮਾਂਡ ਟਰਮੀਨਲ ਨੂੰ ਖੋਲੋ ।
04:44 ਟਾਈਪ ਕਰੋ ls ਅਤੇ ਐਂਟਰ ਦਬਾਓ । ਅਸੀਂ Home ਫੋਲਡਰ ਵਿੱਚ ਹਾਂ ।
04:51 cd (space) (capital) I ਟਾਈਪ ਕਰਕੇ Install Wizard ਫੋਲਡਰ ‘ਤੇ ਜਾਓ ਅਤੇ ਆਟੋਮੈਟਿਕ ਹੀ ਫਾਇਲ ਦੇ ਪੂਰੇ ਨਾਮ ਲਈ Tab ਕੀ ਦਬਾਓ । ਐਂਟਰ ਦਬਾਓ ।
05:05 ਟਾਈਪ ਕਰੋ ls ਅਤੇ ਐਂਟਰ ਦਬਾਓ ।
05:08 ਇੰਸਟਾਲੇਸ਼ਨ ਸ਼ੁਰੂ ਕਰਨ ਦੇ ਲਈ, ਟਾਈਪ ਕਰੋ (dot) / (slash) runInstall (space) - (hyphen) b ਅਤੇ ਐਂਟਰ ਦਬਾਓ ।
05:24 debian install. ਲਈ 1 (one) ਟਾਈਪ ਕਰੋ । ਇੰਸਟਾਲੇਸ਼ਨ ਪ੍ਰਕਿਰਿਆ ਸ਼ੁਰੂ ਹੋਵੇਗੀ ।
05:31 ਇੰਸਟਾਲੇਸ਼ਨ ਹੋਣ ਦੇ ਬਾਅਦ, ਟਰਮੀਨਲ ਬੰਦ ਕਰੋ । ਨਵਾਂ ਟਰਮੀਨਲ ਖੋਲੋ ।
05:38 ਹੁਣ, ਤੁਸੀਂ Universal binaries ਇੰਸਟਾਲ ਕਰੋ । ਅਸੀਂ ਪਹਿਲਾਂ ਤੋਂ ਹੀ Home ਫੋਲਡਰ ਵਿੱਚ ਹਾਂ ।
05:44 ਹੁਣ ਟਾਈਪ ਕਰੋ: .(dot) / (slash) (capital) S ਅਤੇ ਆਟੋਮੈਟਿਕ ਹੀ ਪੂਰੇ ਨਾਮ ਦੀ ਪ੍ਰਾਪਤੀ ਲਈ ਟੈਬ ਕੀ ਦਬਾਓ । ਐਂਟਰ ਦਬਾਓ ।
05:55 ਫਿਰ ਤੋਂ ਐਂਟਰ ਦਬਾਓ ।
05:58 ਇਹ ਕਹਿੰਦਾ ਹੈ ਕਿ ਕੀ ਅਸੀਂ ਫਰੇਂਚ ਵਿੱਚ Salome ਡਾਊਂਨਲੋਡ ਕਰਨਾ ਚਾਹੁੰਦੇ ਹਾਂ । ਜੇ ਨਹੀਂ ਤਾਂ, N ਟਾਈਪ ਕਰੋ ਅਤੇ ਐਂਟਰ ਦਬਾਓ ।
06:06 ਇੰਸਟਾਲੇਸ਼ਨ ਪ੍ਰਕਿਰਿਆ ਸ਼ੁਰੂ ਹੋਵੇਗੀ । ਇਸ ਵਿੱਚ ਕੁੱਝ ਸਮਾਂ ਲੱਗੇਗਾ ।
06:12 ਇੰਸਟਾਲ ਹੋਣ ਦੇ ਬਾਅਦ, ਟਰਮੀਨਲ ਬੰਦ ਕਰੋ ।
06:16 ਤੁਸੀਂ ਡੈਸਕਟਾਪ ‘ਤੇ Salome ਆਇਕਨ ਵੇਖੋਗੇ । Salome ਸਾਫਟਵੇਅਰ ਖੋਲ੍ਹਣ ਲਈ ਇਸ ‘ਤੇ ਡਬਲ ਕਲਿਕ ਕਰੋ ।
06:25 Salome ਸਾਫਟਵੇਅਰ ਇੰਸਟਾਲ ਹੋ ਗਿਆ ਹੈ ਅਤੇ ਵਰਤੋਂ ਕਰਨ ਦੇ ਲਈ ਤਿਆਰ ਹੈ । ਹੁਣ ਤੁਸੀਂ ਸਾਫਟਵੇਅਰ ਦਾ ਪਤਾ ਲਗਾ ਸਕਦੇ ਹੋ ।
06:33 ਸਾਫਟਵੇਅਰ ਬੰਦ ਕਰੋ ।
06:36 ਇਸ ਟਿਊਟੋਰਿਅਲ ਵਿੱਚ, ਅਸੀਂ Salome ਨੂੰ ਡਾਊਂਨਲੋਡ ਅਤੇ ਇੰਸਟਾਲ ਕਰਨਾ ਸਿੱਖਿਆ ।
06:40 ਇਸ URL ‘ਤੇ ਉਪਲੱਬਧ ਵੀਡੀਓ ਨੂੰ ਵੇਖੋ: http://spoken-tutorial.org/What_is_a_Spoken_Tutorial

ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।

06:49 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
07:02 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
07:18 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ ।

Contributors and Content Editors

Navdeep.dav