Geogebra/C2/Angles-and-Triangles-Basics/Punjabi

From Script | Spoken-Tutorial
Revision as of 22:29, 21 May 2013 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration
00:00 ਸਾਥੀਓ ਨਮਸਕਾਰ, ਜਿਉਜੇਬਰਾ ਟਿਯੂਟੋਰਿਅਲ ਵਿਚ ਕੋਣ ਅਤੇ ਤ੍ਰਿਕੋਣ ਦੇ ਇਸ ਮੁੱਢਲੇ ਭਾਗ ਵਿਚ ਤੁਹਾਡਾ ਸੁਆਗਤ ਹੈ।
00:06 ਜੇ ਤੁਸੀਂ ਪਹਿਲੀ ਵਾਰ ਜਿਉਜੇਬਰਾ ਵਰਤ ਰਹੇ ਹੋ ਤਾਂ, ਕ੍ਰਿਪਾ ਕਰਕੇ ਸਪੋਕਨ ਟਿਯੂਟੋਰਿਅਲ ਵੈਬ ਸਾਈਟ ’ਤੇ

“ਇੰਟਰੋਡੈਕਸ਼ਨ ਟੁ ਜਿਉਜੇਬਰਾ ਟਿਯੂਟੋਰਿਅਲ” (Introduction to Geogebra) ਵੇਖੋ।

00:14 ਜਿਉਜੇਬਰਾ ਦੇ ਨਾਲ ਸ਼ੁਰੂਆਤ ਕਰਨ ਲਈ, ਮੈਂ ਇਸਤੇਮਾਲ ਕਰ ਰਹੀ ਹਾਂ ‘ਲਿਨਕਸ ਔਪਰੇਟਿੰਗ ਸਿਸਟਮ ਊਬੰਤੂ ਵਰਜ਼ਨ 10.04 ਐਲਟੀਐਸ (Linux operating system Ubuntu Version 10.04 LTS) ਅਤੇ ਜਿਉਜੇਬਰਾ ਵਰਜ਼ਨ 3.2.40.0.
00:24 ਇਸ ਟਯੂਟੋਰਿਅਲ ਦਾ ਉਦੇਸ਼ ਹੈ ਜਿਉਜੇਬਰਾ ਦੀ ਵਰਤੋਂ ਨਾਲ ਇਹ ਸਿੱਧ ਕਰਨਾ ਕਿ ਇਕ ਤ੍ਰਿਕੋਣ ਦੇ ਅੰਦਰਲੇ ਕੋਣਾਂ ਦਾ ਜੋੜ ਹਮੇਸ਼ਾ 180 ਡਿਗਰੀ ਹੁੰਦਾ ਹੈ।
00:33 ਇਸ ਟਯੂਟੋਰਿਅਲ ਵਿਚ ਅਸੀਂ ਬਹੁਭੁਜ, ਕੋਣ ਅਤੇ ਇਨਸਰਟ ਟੈਕਸਟ (Polygon Angle Insert Text ) ਟੂਲਜ਼ ਦਾ ਇਸਤੇਮਾਲ ਕਰਨਾ ਸਿੱਖਾਂਗੇ।
00:42 ਹੁਣ ਪਹਿਲਾਂ ਬਹੁਭੁਜ (Polygon) ਟੂਲ ਚੁਣੋ।

ਬਹੁਭੁਜ ਬਣਾਉਣ ਲਈ, ਇਸ ਕੇਸ ਵਿਚ ਤ੍ਰਿਕੋਣ, ਡਰਾਈਂਗ ਪੈਡ ’ਤੇ ਕਲਿਕ ਕਰ ਕੇ ਤਿੰਨ ਕੋਣਬਿੰਦੂ ਚੁਣੋ।

ਫਿਰ ਪਹਿਲੇ ਕੋਣਬਿੰਦੂ ’ਤੇ ਕਲਿਕ ਕਰੋ।

00:57 ਤ੍ਰਿਕੋਣ ਦੇ ਅੰਦਰਲੇ ਕੋਣਾਂ ਨੂੰ ਨਾਪਣ ਲਈ ‘ਐਂਗਲ’ (Angle) ਟੂਲ ਸਲੈਕਟ ਕਰੋ।

ਤੁਸੀਂ ਕੋਣ ਨੂੰ ਦੋ ਤਰੀਕਿਆਂ ਨਾਲ ਨਾਪ ਸਕਦੇ ਹੋ।

ਖੱਬਿਉਂ ਸੱਜੇ (Clockwise) ਵਲ ਤਿੰਨੋਂ ਕੋਣ ਬਿੰਦੂਆਂ ‘ਏ’(A), ‘ਬੀ (B), ਅਤੇ ‘ਸੀ’(C) ’ਤੇ ਕਲਿਕ ਕਰੋ।

ਇਹ ‘ਅਲਫਾ’ ਨਾਮ ਦਾ ਕੋਣ ABC ਨੂੰ ਨਾਪੇਗਾ।

01:15 ਦੂਜਾ ਤਰੀਕਾ ਹੈ ਕਿ ਰੇਖਾ-ਖੰਡ ਚੁਣੋ ਜਿਹੜਾ ਕੋਣ ਬਣਾਏਗਾ।

ਵਰਤ-ਖੰਡ ‘ਏ’ ਅਤੇ ‘ਬੀ’ ਸਲੈਕਟ ਕਰੋ।

ਇਸ ਵਾਰੀ ਸੱਜੇ ਤੋਂ ਖੱਬੇ (anti-clockwise) ਬੀਟਾ ਨਾਮ ਦਾ ਕੋਣ BCA ਮਿਲੇਗਾ।

01:27 ਉਸੀ ਤਰ੍ਹਾਂ CAB ਕੋਣ ‘ਗਾਮਾ’(gamma) ਨੂੰ ਨਾਪੇਗਾ।
01:35 ਧਿਆਨ ਦੇਣਾ ਕਿ ਸਾਰੇ ਕੋਣਾਂ ਦੇ ਨਾਮ ‘ਗਰੀਕ ਅਲਫਾਬੈਟਜ਼’(Greek alphabets) ਦੇ ਰੂਪ ਵਿਚ ਪ੍ਰਮਾਣਿਤ ਗਣਿਤ ਦੀ ਪ੍ਰਥਾ ਅਨੁਸਾਰ ਰੱਖੇ ਗਏ ਹਨ।
01:41 ਜੇ ਤੁਸੀਂ ਕੋਣਬਿੰਦੂਆਂ ਨੂੰ ਸੱਜੇ ਤੋਂ ਖੱਬੇ (anti clockwise) ਚੁਣਦੇ ਹੋ ਜਿਵੇਂ ਕਿ ‘ਸੀੇ ਬੀ ਏ’ (C B A) ਤਾਂ

ਬਾਹਰੀ ਕੋਣ ਨਾਪਿਆ ਜਾਂਦਾ ਹੇ।

01:53 ਆਪਣੇ ਡਰਾਈਂਗ ਪੈਡ ’ਤੇ ਟੇਕਸਟ ਪਾਣ ਲਈ ‘ਇਨਸਰਟ ਟੇਕਸਟ’ (Insert Text) ਟੂਲ ਵਰਤੋ।

ਫਿਰ ਡਰਾਈਂਗ ਪੈਡ ’ਤੇ ਕਿਤੇ ਵੀ ਕਲਿਕ ਕਰੋ, ਇਕ ਟੇਕਸਟ ਵਿੰਡੋ ਦਿਖਾਈ ਦੇਵੇਗੀ।

2:07 ਹੁਣ ਕੋਣ ABC ਦਿਖਾਉਣ ਲਈ,

ਮੈਂ ਇਸਨੂੰ ਦੋਹਰੇ ਉਦਾਹਰਣ ਚਿਨ੍ਹਾਂ ਵਿਚ Angle ABC = ਟਾਈਪ ਕਰਾਂਗੀ, ਦੋਹਰੇ ਉਦਾਹਰਣ-ਚਿੰਨ੍ਹ ਬੰਦ ਕਰਾਂਗੀ, + ਦਾ ਚਿੰਨ੍ਹ ਜੋੜ ਕੇ ਫਿਰ ਅਲਫਾ ’ਤੇ ਕਲਿਕ ਕਰਾਂਗੀ। ਔ.ਕੇ. ’ਤੇ ਕਲਿਕ ਕਰਦੀ ਹਾਂ। ਇਸ ਤਰ੍ਹਾਂ ਮੈਨੂੰ Angle ABC ਦੀ ਵੈਲਯੂ ਹਾਸਲ ਹੁੰਦੀ ਹੈ।

02:28 ਇਸੇ ਤਰ੍ਹਾਂ ਅੰਕਗਣਿਤ ਕਰਨ ਲਈ, ਤ੍ਰਿਕੋਣ ਦੇ ਅੰਦਰਲੇ ਕੋਣਾਂ ਦਾ ਜੋੜ ਦਰਸਾਉਣ ਲਈ,

Insert Text ਟੂਲ ‘ਤੇ ਕਲਿਕ ਕਰੋ, ਡਰਾਈਂਗ ਪੈਡ’ਤੇ ਇਥੇ ਕਲਿਕ ਕਰੋ,

ਦੋਹਰੇ ਉਦਾਹਰਣ ਚਿੰਨ੍ਹਾਂ ਵਿਚ “ਸਮ ਅਫਿ ਇੰਟੀਰਿਅਰ ਐਂਗਲਜ਼ ਆਫ ਟਰਾਇਐਂਗਲ ਏਬੀਸੀ =”( Sum of the interior angles of triangle ABC =)

ਟਾਈਪ ਕਰੋ, ਦੋਹਰੇ ਉਦਾਹਰਣ ਚਿੰਨ੍ਹ (double Quotes plus ) ਬੰਦ ਕਰੋ ਅਤੇ ਬਰੈਕਟਜ਼ (brackets) ਖੋਲ੍ਹੋ, ‘ਅਲਫਾ+ਬੀਟਾ+ਗਾਮਾ’ (alpha + beta + gamma ) ਟਾਈਪ ਕਰੋ, ਬਰੈਕਟ ਬੰਦ ਕਰੋ। ਅਤੇ ਅੋ.ਕੇ.’ਤੇ ਕਲਿਕ ਕਰੋ। ਹੁਣ ਤੁਸੀਂ ਦਿੱਸਦਾ ਜੋੜ ਵੇਖੋ।

03:14 ਹੁਣ ‘ਮੂਵ ਟੂਲ’ ਚੁਣੋ ਅਤੇ ਫਰੀ ਅਕਾਰਾਂ ਦੀ ਥਾਂ ਬਦਲੋ, ਇਸ ਕੇਸ ਵਿਚ ਕੋਣਬਿੰਦੂ ਏ ਬੀ ਜਾਂ ਸੀ (A B or C) ਅਤੇ ਤੁਸੀਂ ਵੇਖੋਗੇ ਕਿ ਅੰਦਰਲੇ ਕੋਣਾਂ ਦਾ ਜੋੜ ਹਮੇਸ਼ਾ 180 ਡਿਗਰੀ ਹੁੰਦਾ ਹੈ।
03:32 ਇਸ ਲੈਸਨ ਵਿਚ ਮੇਰਾ ਪੰਸਦੀਦਾ ਹਿੱਸਾ ਇਹ ਦੱਸਣਾ ਹੈ- ਕਿ ਜਦ ਤ੍ਰਿਕੋਣ ਦੇ ਤਿੰਨੋ ਕੋਣਬਿੰਦੂ ਸਿੱਧੀ ਲਾਈਨ ’ਤੇ ਹੁੰਦੇ ਹਨ, ਅੰਦਰਲੇ ਦੋ ਕੋਣ ‘ਜ਼ੀਰੋ’ ਕਿਵੇਂ ਹੋ ਜਾਂਦੇ ਹਨ ਅਤੇ ਤੀਜਾ 180 ਡਿਗਰੀ ਹੋ ਜਾਂਦਾ ਹੈ ਜਿਵੇਂ ਕਿ ਇਕ ‘ਸਿੱਧਾ ਕੋਣ’(Straight Angle) ਹੈ।
03:52 ਅੱਗੇ ਅਸੀਂ ਦੋ ਚੀਜਾਂ ਹੋਰ ਸਿੱਖਾਂਗੇ, ਡਰਾਈਂਗ ਪੈਡ ਦੀਆਂ ਪ੍ਰੋਪਰਟੀਜ਼ ਅਤੇ ਜਿਉਜੇਬਰਾ ਵਿਚ ਅਕਾਰਾਂ ਨੂੰ ਕਿਵੇਂ ਮਿਟਾਇਆ ਜਾਏ।
04:04 ਪਹਿਲਾਂ ਡਰਾਈਂਗ ਪੈਡ ਪ੍ਰੋਪਰਟੀਜ਼।

ਡਰਾਈਂਗ ਪੈਡ ’ਤੇ ਕਿਤੇ ਵੀ ਸੱਜਾ ਕਲਿਕ ਕਰੋ ਅਤੇ ਫੇਰ ਡਰਾਈਂਗ ਪੈਡ ’ਤੇ ਕਲਿਕ ਕਰੋ।

04:14 ਡਰਾਈਂਗ ਪੈਡ ਪ੍ਰੋਪਰਟੀਜ਼ ਵਿੰਡੋ ਖੁਲ੍ਹਦੀ ਹੈ। ਇਥੇ ਤੁਸੀਂ ਡਰਾਈਂਗ ਪੈਡ ਦੇ ਬੈਕਗਰਾਉਂਡ (ਪਿੱਛੋਕੜ) ਰੰਗ ਬਦਲ ਸਕਦੇ ਹੋ।
04:20 ਇਥੇ ਤੁਸੀਂ X ਧੁਰਾ (Axis) ਅਤੇ Y ਧੁਰਾ, ਦੋਹਾਂ ਦੀ ਪੋ੍ਰਪਰਟੀਜ਼ ਬਦਲ ਸਕਦੇ ਹੋ ਅਤੇ ਤੁਸੀਂ ਇਥੇ ਗਰਿਡ (grid ) ਦੀ ਪੋ੍ਰਪਰਟੀਜ਼ ਵੀ ਬਦਲ ਸਕਦੇ ਹੋ।
04:31 ਕੁਝ ਪੋ੍ਰਪਰਟੀਜ਼ ਜਿਹੜੀਆਂ ਧਿਆਨ ਵਿਚ ਰੱਖਣ ਯੋਗ ਹਨ, ਇਕਾਈ (unit) ਜਿਸ ਨੂੰ ਤੁਸੀਂ axis’ ‘ਤੇ ਜੋੜ ਸਕਦੇ ਹੋ, ਲੈਬਲ ਜਿਸਨੂੰ ਤੁਸੀਂ axis ਨਾਲ ਜੋੜ ਸਕਦੇ ਹੋ ਅਤੇ x axis ਅਨੁਪਾਤ (ratio) Y axis.
04:43 ਜਦ ਅਸੀਂ ਸਧਾਰਨ ਜਿਉਮੈਟਰੀ ਕਰਦੇ ਹਾਂ ਤਾਂ ਅਕਸਰ ਅਸੀਂ ਇਸਨੂੰ 1:1 ਦੇ ਅਨੁਪਾਤ ਵਿਚ ਰੱਖਣਾ ਪਸੰਦ ਕਰਦੇ ਹਾਂ।
04:49 ਜਦੋਂ ਤੁਸੀਂ ਸਭ ਬੰਦ ਕਰਦੇ ਹੋ ਤਾਂ ਉਹ ਸਾਰੇ ਬਦਲਾਉ ਜਿਹੜੇ ਤੁਸੀਂ ਕੀਤੇ ਹਨ, ਸੇਵ ਹੋ ਜਾਣਗੇ।
04:54 ਹੁਣ, ਡਰਾਈਂਗ ਪੈਡ ’ਤੋਂ ਇਕ ਅਕਾਰ ਮਿੱਟਾਉਣ ਲਈ, ਅਕਾਰ ਦੇ ਉੱਤੇ ਮਾਉਸ ਲਿਆਉ, ਮੈਂ ਬਾਹਰੀ ਕੋਣ ’ਤੇ ਮਾਉਸ ਮੂਵ ਕਰਾਂਗੀ, ਸੱਜਾ ਕਲਿਕ ਕਰਾਂਗੀ, ਤੁਸੀਂ ਵੇਖੋਗੇ ਕਿ ਇਥੇ ਅਕਾਰ ਦਾ ਨਾਮ ਦਿਖਾਈ ਦੇ ਰਿਹਾ ਹੈ ਅਤੇ ਫਿਰ ‘ਡਿਲੀਟ’ ’ਤੇ ਕਲਿਕ ਕਰੋ ਤਾਂ ਅਕਾਰ ਮਿੱਟ ਜਾਏਗਾ।
05:15 ਅਕਾਰ ਮਿੱਟਾਉਣ ਦਾ ਦੂਜਾ ਤਰੀਕਾ ਇਹ ਹੈ ਕਿ ਐਲਜੇਬਰਾ ਵਿਉ ’ਤੇ ਅਕਾਰ ਚੁਣੋ, ਇਸ ’ਤੇ ਸੱਜਾ ਕਲਿਕ ਕਰੋ ਅਤੇ ਡਿਲੀਟ ’ਤੇ ਕਲਿਕ ਕਰੋ।
05:25 ਧਿਆਨ ਦਿਉ ਕਿ ਜਦ ਮੈਂ ਕੋਣ ਗਾਮਾ ਡਿਲੀਟ ਕਰਦੀ ਹਾਂ ਤਾਂ ਇਹ ਟੈਕਸਟ ਵੀ ਗਾਇਬ ਹੋ ਜਾਂਦਾ ਹੈ ਕਿਉਂਕਿ ਇਹ ਕੋਣ ਗਾਮਾ ’ਤੇ ਨਿਰਭਰ ਹੇ।
05:35 ਜੇਕਰ ਮੈਂ ਡਿਲੀਟ ਕੀਤਾ ਹੋਇਆ ਵਾਪਸ ਲਿਆਉਣਾ ਚਾਹੁੰਦੀ ਹਾਂ, ਤਾਂ ‘ਐਡਿਟ’(edit) ਮੈਨਯੂ ਵਿਚ ਅਨਡੂ (undo) ’ਤੇ ਕਲਿਕ ਕਰੋ ਜਾਂ ਕੰਟੋਰਲ ਜ਼ੈਡ(CRTL Z) ਦਬਾਉ।
05:45 ਜਿਊਜੇਬਰਾ ਵਿਚ ਕਈ ਅਕਾਰਾਂ ਨੂੰ ਇਕੱਠਿਆਂ ਮਿੱਟਾਉਣ ਲਈ ਅਸਾਨ ਤਰੀਕਾ ਇਹ ਹੈ ਕਿ ਡਰਾਈਂਗ ਪੈਡ ’ਤੇ ਕਿਤੇ ਵੀ ਖੱਬਾ ਕਲਿਕ ਕਰੋ, ਉਹਨਾਂ ਸਾਰੇ ਅਕਾਰਾਂ ’ਤੇ ਮਾਉਸ ਡਰੇਗ (drag) ਕਰੋ, ਜਿਨ੍ਹਾਂ ਨੂੰ ਤੁਸੀਂ ਮਿੱਟਾਉਣਾ ਚਾਹੁੰਦੇ ਹੋ, ਕਲਿਕ ਛਡੋੋ, ਸਾਰੇ ਆਈਟਮਜ਼ ਸਲੈਕਟ ਹੋ ਗਏ ਹਨ ਅਤੇ ਫਿਰ ਆਪਣੇ ਕੀਬੋਰਡ ’ਤੇ ਡਿਲੀਟ ਬਟਨ ਦਬਾਉ।
06:05 ਆਉ ਇਸਨੂੰ undo ਤੇ ਕਲਿਕ ਕਰ ਕੇ ਫਿਰ ਤੋਂ ਵਾਪਸ ਲਿਆਈਏ।
06:10 ਹੁਣ ਮੈਂ ਫਿਰ ਤੋਂ ਇਕ ਵਾਰ ਟੈਕਸਟ ਦਾ ਰਚਨਾ-ਕ੍ਰਮ (syntax) ਸਮਝਾਉਣਾ ਚਾਹਾਂਗੀ।
06:17 ਜਿਸ ਟੈਕਸਟ ਨੂੰ ਜਿਵੇਂ ਦਿਖਾਉਣ ਦੀ ਲੋੜ ਹੈ ਉਹ double quotes”” ਵਿਚ ਹੋਣੀ ਚਾਹੀਦੀ ਹੈ। ਜਿਵੇਂ ਕਿ ਉਦਾਹਰਣ ਵਿਚ ਦਿਖਾਇਆ ਗਿਆ ਹੈ।
06:25 ਜਿਉਜੇਬਰਾ ਵੈਰਿਐਬਲਜ਼ ਦੀ ਵੈਲਯੂ ਲਈ ‘ਵੈਰਿਐਬਲ’ ਨਾਮ ਦਾ ਪ੍ਰਯੋਗ ਕਰੋ ਜਿਵੇਂ ਕਿ ਬਿਨਾਂ ਉਦਾਹਰਣ-ਚਿੰਨ੍ਹਾਂ (quotes) ਦੇ ਐਲਜੇਬਰੳ-ਵਿਊ ਵਿਚ ਦਿੱਸ ਰਿਹਾ ਹੈ।
06:34 ਵੈਲਯੂ ਨਾਲ ਅੰਕਗਣਿਤ ਦਾ ਕੰਮ ਕਰਨ ਲਈ brackets () ਵਿਚ ਵੈਰਿਐਬਲਜ਼ ਦਾ ਪ੍ਰਯੋਗ ਕਰੋ।
06:40 ਆਖੀਰ, ਟੈਕਸਟ ਜੋੜਨ ਲਈ + ਚਿੰਨ੍ਹ ਦਾ ਪ੍ਰਯੋਗ ਕਰੋ।
06:46 ਅੱਗੇ ਅਸੀਂ ਕੋਣ ਅਤੇ ਟੈਕਸਟ ਦੇ ਰੰਗਾਂ ਨੂੰ ਮਿਲਾਉਣ ਦੇ ਕੁਝ ਤਰੀਕੇ ਵੇਖਾਂਗੇ।
06:59 ਹੁਣ ਜੇ ਮੈਂ ਟੈਕਸਟ ਦਾ ਰੰਗ ਬਦਲਨਾ ਚਾਹੁੰਦੀ ਹਾਂ, ਮੈਂ ਸੱਜਾ ਕਲਿਕ ਕਰਾਂਗੀ ਅਤੇ ਅੋਬਜੇਕਟ ਪੋ੍ਰਪਰਟੀਜ਼ ਨੂੰ ਚੁਣਾਂਗੀ, ਰੰਗ (Color) ’ਤੇ ਜਾਵਾਂਗੀ ਅਤੇ ਰੰਗ ਬਦਲਾਂਗੀ, ਫਿਰ ਕਲੋਜ਼’ਤੇ ਕਲਿਕ ਕਰਾਂਗੀ।
07:12 ਹੁਣ ਇਥੇ ਮੈਂ ਕੋਣ ’ਤੇ ਜਾ ਸਕਦੀ ਹਾਂ, ਸੱਜਾ ਕਲਿਕ ਕਰ ਕੇ ਅੋਬਜੇਕਟ ਪੋ੍ਰਪਰਟੀਜ਼ ਚੁਣ ਕੇ, ਇਥੇ ਮੈਂ ਮੌਜੁਦਾ ਵਿੰਡੋ ਚੁਣ ਸਕਦੀ ਹਾਂ ਅਤੇ ਸਹੀ ਮੈਚ ਕਰਨ ਲਈ ਇਸ ਰੰਗ ’ਤੇ ਕਲਿਕ ਕਰ ਸਕਦੀ ਹਾਂ।
07:26 ਉਸੀ ਤਰ੍ਹਾਂ ਜੇ ਮੈਂ ‘ਜੂਮ-ਇਨ’ (zoom in) ਅਤੇ ਜੂਮ-ਆਉਟ’ (zoom out) ਕਰਨਾਂ ਚਾਹੁੰਦੀ ਹਾਂ ਤਾਂ ਮੈਂ ਇਥੇ ਜੂਮ-ਇਨ ਲਈ ‘ਜੂਮ-ਇਨ’ ਅਤੇ ਜੂਮ-ਆਉਟ ਅੋਪਸ਼ਨ ਵਰਤਾਂਗੀ ਅਤੇ ‘ਜੂਮ-ਆਉਟ’ ਕਰਨ ਲਈ ਡਰਾਈਂਗ ਪੈਡ ਉਤੇ ਕਲਿਕ ਕਰਾਂਗੀ।
07:47 ਕੋਣ ਇਕਾਈ ਨੂੰ ਬਦਲਣ ਲਈ ਮੈਂ ਆਪਸ਼ਨ ਵਿਚ, ਕੋਣ ਯੂਨਿਟ ’ਤੇ ਜਾ ਸਕਦੀ ਹਾਂ ਅਤੇ ਡਿਗਰੀ ਤੋਂ ਰੇਡਿਯੰਸ (degrees to radians) ਤਕ ਬਦਲ ਸਕਦੀ ਹਾਂ।
08:02 ਤਾਂ ਸਿਰਫ ਸੰਖੇਪ ਲਈ, ਮੈਂ ਜਾਣਦੀ ਹਾਂ ਕਿ ਕੋਣ ਦਾ ਨਾਪ ਰੇਡਿਯੰਸ ਤੋਂ ਡਿਗਰੀ ਤਕ ਕਿਵੇਂ ਬਦਲਦੇ ਹਨ, ਮੈਂ ਜੂਮ-ਇਨ ਅਤੇ ਜੂਮ-ਆਉਟ ਵੀ ਕਰ ਸਕਦੀ ਹਾਂ।
08:15 ਹੁਣ ਅਸਾਈਨਮੈਂਟ।
08:19 ਪ੍ਰਮਾਣਿਤ ਕਰਨ ਲਈ, ਦਰਸਾਉ ਕਿ ਤ੍ਰਿਕੋਣ ਦਾ ਬਾਹਰੀ ਕੋਣ, ਅੰਦਰਲੇ ਵਿਪਰੀਤ-ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ।
08:28: ਹੇਠਲੇ ਸਟੈਪ ਕਰੋ, ਪੋਲੀਗਨ ਟੂਲ ਦਾ ਇਸਤੇਮਾਲ ਕਰਕੇ ਇਕ ਤ੍ਰਿਕੋਣ ਖਿੱਚੋ।
08:32 ‘ਲਾਈਨ ਥਰੂ ਟੂ ਪੋਆਇੰਟਜ਼’ (line through two points) ਟੂਲ ਦਾ ਪ੍ਰਯੋਗ ਕਰਕੇ ਕਿਸੀ ਇਕ ਹਿੱਸੇ ਨੂੰ ਵਧਾਉ।
08:36 ਕੋਣ-ਟੂਲ ਦੇ ਇਸਤੇਮਾਲ ਨਾਲ ਬਾਹਰੀ-ਕੋਣ ਅਤੇ ਅੰਦਰਲੇ ਵਿਪਰੀਤ-ਕੋਣਾਂ ਦਾ ਨਾਪ ਕਰੋ।
08:41 ਨਤੀਜਾ ਦਿਖਾਉਣ ਲਈ ਇਨਸਰਟ ਟੈਕਸਟ ਟੂਲ ਦਾ ਪ੍ਰਯੋਗ ਕਰੋ। ਮੂਵ ਟੂਲ ਅਤੇ ‘ਮੂਵਿੰਗ ਦੀ ਫਰੀ ਔਬਜੇਕਟਸ’ (moving the free objects) ਦਾ ਪ੍ਰਯੋਗ ਕਰਕੇ ਇਹਨੂੰ ਪ੍ਰਮਾਣਿਤ ਕਰੋ।
08:49 ਮੈਂ ਤੁਹਾਨੂੰ ਦਿਖਾਂਉਂਦੀ ਹਾਂ, ਕਿ ਮੈਂ ਕੀ ਕੀਤਾ ਹੈ। ਤੁਹਾਨੂੰ ਸਿਰਫ ਮੂਵ ਟੂਲ ਦਾ ਇਸਤੇਮਾਲ ਕਰ ਕੇ ਫਰੀ ਔਬਜੈਕਟਸ ਦੀ ਥਾਂ ਬਦਲਨੀ ਹੈ।
08:57 ਤੁਸੀਂ ਵੇਖੋਗੇ ਕਿ ਬਾਹਰੀ-ਕੋਣ ਹਮੇਸ਼ਾ ਅੰਦਰਲੇ ਵਿਪਰੀਤ-ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ।
09:08 ਮੈਂ ਸਪੋਕਨ ਟਿਯੂਟੋਰਿਅਲ ਦਾ ਅਭਾਰ ਪ੍ਰਕਟ ਕਰਦੀ ਹਾਂ ਜੋ ਕਿ ਟਾਕ ਟੂ ਏ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ।
09:14 ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ. (MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ।
09:20 ਇਸ ਦੀ ਹੋਰ ਜਾਣਕਾਰੀ ਤੁਸੀਂ ਇਸ ਵੈਬ ਸਾਈਟ ਤੋਂ ਲੈ ਸਕਦੇ ਹੋ।
09:24 ਇਸ ਸਕਿਰਪਟ ਦਾ ਅਨੁਵਾਦ ਮਹਿੰਦਰ ਕੌਰ ‘ਰਿਸ਼ਮ’ ਨੇ ਕੀਤਾ ਹੈ।

ਇਸ ਟਿਯੂਟੋਰਿਅਲ ਵਿਚ ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Khoslak, PoojaMoolya