PERL/C3/Downloading-CPAN-module/Punjabi
From Script | Spoken-Tutorial
Revision as of 16:11, 17 February 2018 by Navdeep.dav (Talk | contribs)
“Time” | “Narration” | |
00:01 | ਸਤਿ ਸ਼੍ਰੀ ਅਕਾਲ ਦੋਸਤੋ, “Downloading CPAN modules” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:06 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ ‘ਉਬੰਟੁ ਲੀਨਕਸ ਓਪਰੇਟਿੰਗ ਸਿਸਟਮ’ ਅਤੇ ‘ਵਿੰਡੋਜ਼ ਓਪਰੇਟਿੰਗ ਸਿਸਟਮ’ ‘ਤੇ ਜ਼ਰੂਰੀ ‘CPAN modules’ ਕਿਵੇਂ ਡਾਊਂਨਲੋਡ ਕਰਦੇ ਹਾਂ । | |
00:17 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਅਸੀਂ ਵਰਤੋਂ ਕਰ ਰਹੇ ਹਾਂ:
‘Ubuntu Linux 12.04’ ਓਪਰੇਟਿੰਗ ਸਿਸਟਮ ‘Windows’ 7 ‘Perl’ 5.14.2 ਅਤੇ ‘gedit ਟੈਕਸਟ ਐਡੀਟਰ’ | |
00:32 | ਤੁਸੀਂ ਆਪਣੀ ਪਸੰਦ ਦਾ ਕੋਈ ਵੀ ਟੈਕਸਟ ਐਡੀਟਰ ਦੀ ਵਰਤੋਂ ਕਰ ਸਕਦੇ ਹੋ । | |
00:36 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਲਈ ਤੁਹਾਨੂੰ ‘Perl’ ਪ੍ਰੋਗਰਾਮਿੰਗ ਦੀ ਕਾਰਜਕਾਰੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ । | |
00:41 | ਜੇ ਨਹੀਂ ਤਾਂ ਸੰਬੰਧਿਤ ‘ਪਰਲ’ ਸਪੋਕਨ ਟਿਊਟੋਰਿਅਲਸ ਲਈ ‘ਸਪੋਕਨ ਟਿਊਟੋਰਿਅਲ’ ਵੈੱਬਸਾਈਟ ‘ਤੇ ਜਾਓ । | |
00:48 | ਪਹਿਲਾਂ ਅਸੀਂ ਸਿੱਖਾਂਗੇ ਕਿ ‘Ubuntu Linux OS’ ਵਿੱਚ ‘CPAN modules’ ਕਿਵੇਂ ਡਾਊਂਨਲੋਡ ਕਰਦੇ ਹਾਂ । | |
00:55 | ਟਰਮੀਨਲ ‘ਤੇ ਜਾਓ । | |
00:57 | ਟਾਈਪ ਕਰੋ ‘sudo space cpan’ ਅਤੇ ਐਂਟਰ ਦਬਾਓ । ਜੇ ਲੋੜ ਹੋਵੇ ਤਾਂ ਪਾਸਵਰਡ ਐਂਟਰ ਕਰੋ । | |
01:06 | ਜੇ ਤੁਹਾਡੇ ਸਿਸਟਮ ਵਿੱਚ ‘cpan’ ਸੰਸਥਾਪਿਤ ਨਹੀਂ ਹੈ ਤਾਂ ਇਹ ਤੁਹਾਨੂੰ ਸੰਥਾਪਨਾ ਦੀ ਪ੍ਰਕਿਰਿਆ ਬਾਰੇ ਪੁੱਛੇਗਾ । | |
01:13 | ਆਓ ਸਟੈਪਸ ਦੇ ਨਾਲ ਅੱਗੇ ਵੱਧਦੇ ਹਾਂ । ਸੰਥਾਪਨਾ ਦੀ ਪ੍ਰਕਿਰਿਆ ਲਈ ਤੁਹਾਡਾ ਕੰਪਿਊਟਰ ਇੰਟਰਨੈੱਟ ਨਾਲ ਜੁੜਿਆ ਹੋਣਾ ਚਾਹੀਦਾ ਹੈ । | |
01:21 | ਅਸੀਂ ਵੇਖ ਸਕਦੇ ਹਾਂ ਕਿ ਪ੍ਰੌਮਪਟ ‘cpan’ ਵਿੱਚ ਬਦਲ ਜਾਂਦਾ ਹੈ । | |
01:26 | ਉਦਾਹਰਣ ਲਈ ਅਸੀਂ ‘CSV’ ਫਾਇਲ ਤੋਂ ਕੁੱਝ ਡਾਟਾ ਐਕਸਟਰੈਕਟ ਕਰਨਾ ਚਾਹੁੰਦੇ ਹਾਂ ਅਤੇ ਆਪਣੇ ‘ਪਰਲ’ ਪ੍ਰੋਗਰਾਮ ਵਿੱਚ ਵਰਤੋਂ ਕਰਨਾ ਚਾਹੁੰਦੇ ਹਾਂ । | |
01:35 | ਇਸਦੇ ਲਈ ਅਸੀਂ ‘Text colon colon CSV’ ਮਾਡਿਊਲ ਦੀ ਵਰਤੋਂ ਕਰਾਂਗੇ । | |
01:40 | ਵਰਤੋਂ ਕਰਨ ਤੋਂ ਪਹਿਲਾਂ ਸਾਨੂੰ ‘Text colon colon CSV’ ਮਾਡਿਊਲ ਦੀ ਸੰਥਾਪਨਾ ਕਰਨੀ ਪਵੇਗੀ । | |
01:46 | ਟਰਮੀਨਲ ‘ਤੇ ਜਾਓ । | |
01:48 | ਟਾਈਪ ਕਰੋ: “install Text colon colon CSV” ਅਤੇ ਐਂਟਰ ਦਬਾਓ । | |
01:55 | ਅਸੀਂ ਇਸ ਮਾਡਿਊਲ ਦੇ ਨਾਲ ਸੰਬੰਧਿਤ ਪੈਕੇਜਾਂ ਦੀ ਸੰਥਾਪਨਾ ਵੇਖ ਸਕਦੇ ਹਾਂ । | |
02:00 | ਤੁਹਾਡੇ ਇੰਟਰਨੈੱਟ ਦੀ ਸਪੀਡ ਦੇ ਆਧਾਰ ‘ਤੇ ਸੰਥਾਪਨਾ ਪੂਰੀ ਹੋਣ ਵਿੱਚ ਕੁੱਝ ਸਮਾਂ ਲਵੇਗੀ । | |
02:06 | ਹੁਣ ਵੇਖਦੇ ਹਾਂ ਕਿ ਮਾਡਿਊਲ ਸਫਲਤਾਪੂਰਵਕ ਇੰਸਟਾਲ ਹੋਏ ਹਨ ਜਾਂ ਨਹੀਂ । | |
02:12 | ‘cpan’ ਨਾਲ ਐਗਜਿਟ ਲਈ ‘q’ ਕੀ ਦਬਾਓ । | |
02:16 | ਟਾਈਪ ਕਰੋ: “instmodsh” ਅਤੇ ਐਂਟਰ ਦਬਾਓ । | |
02:23 | ਸਾਰੇ ਇੰਸਟਾਲ ਹੋਏ ਮਾਡਿਊਲਸ ਦੀ ਸੂਚੀ ਲਈ “l” ਟਾਈਪ ਕਰੋ । | |
02:28 | ਇੱਥੇ ਅਸੀਂ ‘Text colon colon CSV’ ਵੇਖ ਸਕਦੇ ਹਾਂ ਜੋ ਦਿਖਾਉਂਦਾ ਹੈ ਕਿ ਮਾਡਿਊਲ ਸਾਡੇ ਸਿਸਟਮ ਵਿੱਚ ਇੰਸਟਾਲ ਹੋ ਗਿਆ ਹੈ । | |
02:38 | ਐਗਜਿਟ ਲਈ ‘q’ ਟਾਈਪ ਕਰੋ । | |
02:41 | ਹੁਣ ਅਸੀਂ ‘candidates.csv’ ਖੋਲਾਂਗੇ ਜੋ ਅਸੀਂ ਪਹਿਲਾਂ ਹੀ ਸੇਵ ਕੀਤੀ ਸੀ । | |
02:47 | ਟਾਈਪ ਕਰੋ: “gedit candidates.csv” ਅਤੇ ਐਂਟਰ ਦਬਾਓ । | |
02:53 | ਇੱਥੇ ਅਸੀਂ ਇੱਕ ਕੋਮਾਂ ਵਿਭਾਜਨ ਦੇ ਨਾਲ ਉਮੀਦਵਾਰਾਂ ਦਾ ਨਾਮ, ਉਮਰ, ਜੇਂਡਰ ਅਤੇ ਈਮੇਲ ਆਈਡੀ ਵੇਖ ਸਕਦੇ ਹਾਂ । | |
03:02 | ਹੁਣ ਅਸੀਂ ‘csvtest.pl’ ਫਾਇਲ ਖੋਲਾਂਗੇ ਜਿਸ ਵਿੱਚ ਅਸੀਂ ਇੱਕ ‘ਪਰਲ’ ਪ੍ਰੋਗਰਾਮ ਲਿਖਿਆ ਹੈ ਜੋ ਇਸ ਮਾਡਿਊਲ ਨੂੰ ਵਰਤਦਾ ਹੈ । | |
03:11 | ਇਹ ਪ੍ਰੋਗਰਾਮ ‘name field’ ਵੈਲਿਊਜ਼ ਨੂੰ ਐਕਸਟਰੈਕਟ ਕਰਦਾ ਹੈ ਜੋ ‘csv’ ਫਾਇਲ ਵਿੱਚ ਇੱਕਠਾ ਕੀਤਾ ਜਾਂਦਾ ਹੈ । | |
03:18 | ‘use’ ਸਟੇਟਮੈਂਟ ‘Text colon colon CSV’ ਮਾਡਿਊਲ ਨੂੰ ਲੋਡ ਕਰਦਾ ਹੈ । | |
03:23 | ਅਸੀਂ ਲੋਕਲ ਵੈਰੀਏਬਲ ‘dollar file’ ‘ਤੇ ‘candidates.csv’ ਫਾਇਲ ਨੂੰ ਐਲਾਨਿਆ ਹੈ । | |
03:29 | ਅਗਲਾ ਸਟੇਟਮੈਂਟ ਫਾਇਲ ਨੂੰ ‘READ’ ਮੋਡ ਵਿੱਚ ਖੋਲੇਗਾ । | |
03:34 | “Text colon colon CSV” ਉਹ class ਹੈ ਅਤੇ ਅਸੀਂ ‘new’ ਦੇ ਨਾਲ ਉਸ ‘constructor’ ਨੂੰ ਕਾਲ ਕਰਕੇ ਇੱਕ ‘instance’ ਬਣਾ ਸਕਦੇ ਹਾਂ । | |
03:42 | ਇਹ ਲਾਈਨ ਵਿਭਾਜਕ ਕੈਰੇਕਟਰ ਨੂੰ ਕੋਮਾਂ (,) ਸੈੱਟ ਕਰਕੇ ਇੱਕ ‘object’ ਬਣਾਉਂਦੀ ਹੈ । | |
03:48 | ਇੱਥੇ ‘while’ ਲੂਪ ‘getline ()’ ਮੈਥਡ ਦੀ ਵਰਤੋਂ ਕਰਕੇ ਲਾਈਨ ਬਾਇ ਲਾਈਨ ਡਾਟੇ ਨੂੰ ਕੱਢਦਾ ਹੈ । | |
03:54 | “getline” ਮੈਥਡ ਇੱਕ ‘ਐਰੇ’ ‘ਤੇ ‘ਰੈਫਰੇਂਸ’ ਰਿਟਰਨ ਕਰਦਾ ਹੈ । | |
03:58 | ਸਾਨੂੰ ਵੈਲਿਊਜ਼ ਕੱਢਣ ਲਈ ਇਸ ਨੂੰ ‘ਡੀਰੈਫਰੇਂਸ’ ਕਰਨ ਦੀ ਲੋੜ ਹੈ । | |
04:02 | “Index” ਆਫ ਜ਼ੀਰੋ ਉਸ “csv” ਫਾਇਲ ਵਿੱਚ ‘name field’ ਦਿਖਾਉਂਦਾ ਹੈ । | |
04:07 | “Print” ਸਟੇਟਮੈਂਟ “csv” ਫਾਇਲ ਨਾਲ ਨਾਮਾਂ ਨੂੰ ਪ੍ਰਿੰਟ ਕਰਦਾ ਹੈ । | |
04:11 | ਫਾਇਲ ਸੇਵ ਕਰਨ ਲਈ ‘Ctrl + S’ ਦਬਾਓ । | |
04:15 | ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ । | |
04:18 | ਟਰਮੀਨਲ ‘ਤੇ ਵਾਪਸ ਜਾਓ ਅਤੇ ਟਾਈਪ ਕਰੋ: ‘perl csvtest.pl’ ਅਤੇ ਐਂਟਰ ਦਬਾਓ । | |
04:27 | ਇੱਥੇ ਆਉਟਪੁਟ ਵਿੱਚ ਅਸੀਂ ਨੇਮਸ ਫੀਲਡ ਵੇਖ ਸਕਦੇ ਹਾਂ । | |
04:32 | ਅੱਗੇ ਸਿੱਖਦੇ ਹਾਂ ਕਿ ‘ਵਿੰਡੋਜ਼ ਓਪਰੇਟਿੰਗ ਸਿਸਟਮ’ ਵਿੱਚ ਜ਼ਰੂਰੀ ‘CPAN’ ਮਾਡਿਊਲਸ ਕਿਵੇਂ ਡਾਊਂਨਲੋਡ ਕਰਦੇ ਹਾਂ । | |
04:39 | ਜਦੋਂ ਪਰਲ ਇੰਸਟਾਲ ਹੁੰਦਾ ਹੈ ਤਾਂ ‘PPM’ ਅਰਥ ‘Perl Package Module’ ਨਾਮ ਵਾਲੀ ਇੱਕ ਉਪਯੋਗਤਾ ਆਪਣੇ ਆਪ ਹੀ ਇੰਸਟਾਲ ਹੋ ਜਾਂਦੀ ਹੈ । | |
04:48 | ‘PPM’ ਦੀ ਵਰਤੋਂ ਕਰਨ ਲਈ ਤੁਹਾਡਾ ਕੰਪਿਊਟਰ ਇੰਟਰਨੈੱਟ ਨਾਲ ਜੁੜਿਆ ਹੋਣਾ ਚਾਹੀਦਾ ਹੈ । | |
04:53 | ਇਹ ਉਪਯੋਗਤਾ ਵਿੰਡੋਜ਼ ਓਪਰੇਟਿੰਗ ਸਿਸਟਮ ‘ਤੇ ਹੇਠ ਲਿਖੇ ਜ਼ਰੂਰੀ ਮਾਡਿਊਲਸ ਲਈ ਵਰਤਿਆ ਜਾ ਸਕਦਾ ਹੈ:
ਮਾਡਿਊਲ ਲੱਭਣ ਵਿੱਚ ਸੰਥਾਪਨਾ ਵਿੱਚ ਮਿਟਾਉਣ ਵਿੱਚ ਅਤੇ ਅਪਗਰੇਡ ਵਿੱਚ | |
05:04 | ਹੁਣ ‘ਵਿੰਡੋਜ਼ OS’ ਵਿੱਚ ਕਮਾਂਡ ਵਿੰਡੋ ਖੋਲ੍ਹਦੇ ਹਾਂ । | |
05:09 | ‘ਕਮਾਂਡ ਵਿੰਡੋ’ ਖੋਲ੍ਹਣ ਲਈ ‘Start’ ‘ਤੇ ਕਲਿਕ ਕਰੋ ਅਤੇ ਟਾਈਪ ਕਰੋ ‘cmd’ ਅਤੇ ਐਂਟਰ ਦਬਾਓ । | |
05:17 | ਟਾਈਪ ਕਰੋ: ‘perl hyphen v’ ਇਹ ਦੇਖਣ ਲਈ ਕਿ ‘ਪਰਲ’ ਤੁਹਾਡੀ ‘ਵਿੰਡੋਜ਼ OS’ ਮਸ਼ੀਨ ‘ਤੇ ਇੰਸਟਾਲ ਹੋਇਆ ਹੈ ਜਾਂ ਨਹੀਂ । | |
05:25 | ਤੁਸੀਂ ‘ਪਰਲ’ ਵਰਜ਼ਨ ਨੰਬਰ ਵੇਖੋਗੇ ਜੋ ਤੁਹਾਡੀ ਮਸ਼ੀਨ ‘ਤੇ ਸੰਸਥਾਪਿਤ (ਇੰਸਟਾਲ) ਹੋਇਆ ਹੈ । | |
05:30 | ਜੇ ਪਰਲ ਸੰਸਥਾਪਿਤ ਨਹੀਂ ਹੋਇਆ ਹੈ ਤਾਂ ਇਸ ਵੈੱਬਸਾਈਟ ‘ਤੇ ‘Perl Installation’ ਟਿਊਟੋਰਿਅਲ ਨੂੰ ਵੇਖੋ । | |
05:36 | ਇਹ ਤੁਹਾਨੂੰ ਦੱਸੇਗਾ ਕਿ ‘ਵਿੰਡੋਜ਼ OS’ ‘ਤੇ ‘ਪਰਲ’ ਕਿਵੇਂ ਸੰਸਥਾਪਿਤ (ਇੰਸਟਾਲ) ਕੀਤਾ ਜਾਂਦਾ ਹੈ । | |
05:41 | ‘DOS’ ਪ੍ਰੌਮਪਟ ‘ਤੇ ਟਾਈਪ ਕਰੋ: ‘ppm install Text colon colon CSV’ ਅਤੇ ਐਂਟਰ ਦਬਾਓ । | |
05:49 | ਕ੍ਰਿਪਾ ਕਰਕੇ ਨੋਟ ਕਰੋ ਕਿ ‘ਮਾਡਿਊਲ’ ਨਾਮ ਕੇਸ ਸੈਂਸਿਟਿਵ ਹੁੰਦੇ ਹਨ । | |
05:53 | ਅਸੀਂ ਵੇਖ ਸਕਦੇ ਹਾਂ ਕਿ ਸੰਥਾਪਨਾ ਪ੍ਰਕਿਰਿਆ ਸ਼ੁਰੂ ਹੋ ਗਈ ਹੈ । ਸੰਥਾਪਨਾ ਪੂਰੀ ਹੋਣ ਤੱਕ ਉਡੀਕ ਕਰੋ । | |
06:00 | ਅਸੀਂ ਮੌਜੂਦਾ ਕਾਰਜਕਾਰੀ ਡਾਇਰੈਕਟਰੀ ‘ਤੇ ‘candidates.csv’ ਅਤੇ ‘csvtest.pl’ ਫਾਇਲ ਕਾਪੀ ਕਰ ਲਈ ਹੈ । | |
06:08 | ਹੁਣ ‘ਪਰਲ’ ਪ੍ਰੋਗਰਾਮ ਚਲਾਉਂਦੇ ਹਾਂ । | |
06:11 | ‘ਕਮਾਂਡ ਵਿੰਡੋ’ ਵਿੱਚ ਟਾਈਪ ਕਰੋ: ‘perl csvtest.pl’ ਅਤੇ ਐਂਟਰ ਦਬਾਓ । | |
06:18 | ਆਉਟਪੁਟ ਇੱਥੇ ਹੈ । | |
06:21 | ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । ਇਸ ਦਾ ਸੰਖੇਪ ਕਰਦੇ ਹਾਂ । | |
06:26 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ ‘ਲੀਨਕਸ’ ਅਤੇ ‘ਵਿੰਡੋਜ਼’ ਵਿੱਚ ਜ਼ਰੂਰੀ ‘CPAN modules’ ਕਿਵੇਂ ਡਾਊਂਨਲੋਡ ਕਰਦੇ ਹਨ । | |
06:34 | ਇੱਥੇ ਤੁਹਾਡੇ ਲਈ ਇੱਕ ਨਿਰਧਾਰਤ ਕੰਮ ਹੈ ।
# ‘Date colon colon Calc’ ਮਾਡਿਊਲ ਸੰਸਥਾਪਿਤ (ਇੰਸਟਾਲ) ਕਰਨ ਦੀ ਕੋਸ਼ਿਸ਼ ਕਰੋ । # ਮਾਡਿਊਲ ਲੱਭਣ ਲਈ ਦਿੱਤੀ ਗਈ ਵੈੱਬਸਾਈਟ ਦੀ ਵਰਤੋਂ ਕਰੋ । | |
06:47 | ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸੰਖੇਪ ਕਰਦੀ ਹੈ । ਕ੍ਰਿਪਾ ਕਰਕੇ ਇਸਨੂੰ ਡਾਊਂਨਲੋਡ ਕਰੋ ਅਤੇ ਵੇਖੋ । | |
06:54 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ:
ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
07:03 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ । | |
07:06 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
07:18 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । | } |