Advanced-Cpp/C2/Exception-Handling/Punjabi

From Script | Spoken-Tutorial
Revision as of 12:57, 5 February 2018 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, C + + ਵਿੱਚ Exception Handling ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ Exception Handling ਦੇ ਬਾਰੇ ਵਿਚ ਸਿੱਖਾਂਗੇ ।
00:11 ਅਸੀਂ ਇਹ ਇੱਕ ਉਦਾਹਰਣ ਦੀ ਮੱਦਦ ਨਾਲ ਕਰਾਂਗੇ ।
00:14 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ,
00:16 ਉਬੰਟੁ OS ਵਰਜ਼ਨ 11.10
00:20 g++ ਕੰਪਾਇਲਰ ਵਰਜ਼ਨ 4.6.1
00:25 ਹੁਣ ‘Exception’ ਦੀ ਜਾਣ-ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ ।
00:29 ‘Exception’ ਇੱਕ ਸਮੱਸਿਆ ਹੈ ਜੋ ਪ੍ਰੋਗਰਾਮ ਦੇ ਚਲਾਉਣ ਦੇ ਸਮੇਂ ਪੈਦਾ ਹੁੰਦੀ ਹੈ ।
00:34 ਇਹ ਰਨ-ਟਾਇਮ ਐਰਰ ਹੈ ਜਿਸਦਾ ਪਤਾ ਪ੍ਰੋਗਰਾਮ ਲਗਾ ਸਕਦਾ ਹੈ ।
00:39 ਹੁਣ ਐਕਸੇਪਸ਼ਨ ਹੈਂਡਲਿੰਗ ‘ਤੇ ਜਾਂਦੇ ਹਾਂ ।
00:42 ਪ੍ਰੋਗਰਾਮ ਦੇ ਚਲਾਉਣ ਦੇ ਸਮੇਂ ਸਮਸਿਆਵਾਂ ਨੂੰ ਦਿੱਤੀ ਗਈ ਪ੍ਰਤੀਕਿਰਿਆ ਨੂੰ ਐਕਸੇਪਸ਼ਨ ਹੈਂਡਲਿੰਗ ਕਹਿੰਦੇ ਹਨ ।
00:50 ਐਕਸੇਪਸ਼ਨ ਹੈਂਡਲਿੰਗ ਚਲਾਉਣ ਨੂੰ ਜਾਰੀ ਰੱਖਣ ਦੀ ਆਗਿਆ ਦਿੰਦਾ ਹੈ ।
00:55 ਇਹ ਸਮੱਸਿਆ ਦਾ ਪਤਾ ਲਗਾਉਣ ਵਿੱਚ ਮੱਦਦ ਕਰਦਾ ਹੈ ।
00:57 ਅਤੇ ਨਿਯੰਤਰਣ ਢੰਗ ਨਾਲ ਪ੍ਰੋਗਰਾਮ ਨੂੰ ਖ਼ਤਮ ਕਰਦਾ ਹੈ ।
01:02 ਹੁਣ ਐਕਸੇਪਸ਼ਨ ਦੀਆਂ ਕਿਸਮਾਂ ਵੇਖਦੇ ਹਾਂ
01:05 ‘Try’ ‘Catch’
01:07 ਅਤੇ ‘Throw’
01:09 ਅਸੀਂ ਐਰਰ ਪ੍ਰੋਨ ਕੋਡ ਨੂੰ ‘try ਬਲਾਕ’ ਦੇ ਅੰਦਰ ਰੱਖਦੇ ਹਾਂ ।
01:13 ਫਿਰ ਇਸਨੂੰ throw ਦੀ ਵਰਤੋਂ ਕਰਕੇ ਇੱਕਠਾ ਕੀਤਾ ਜਾਂਦਾ ਹੈ ।
01:16 ਇਸਦੇ ਬਾਅਦ catch ਸਟੇਟਮੈਂਟ ਦੀ ਵਰਤੋਂ ਕਰਕੇ ਇਸ ਐਕਸੇਪਸ਼ਨ ਨੂੰ ਫੜਿਆ ਜਾਂਦਾ ਹੈ ।
01:21 ਅਤੇ ਫਿਰ ਇਸ ‘ਤੇ ਕਾਰਵਾਈ ਕੀਤੀ ਜਾਂਦੀ ਹੈ ।
01:23 try, catch ਅਤੇ throw ਲਈ ਰਚਨਾਕਰਮ ਹੈ
01:27 Throw: try block ਅਤੇ catch block
01:32 ਇੱਥੇ ਅਸੀਂ ਆਰਗਿਊਮੈਂਟ ਪਾਸ ਕਰਦੇ ਹਾਂ ।
01:35 Throw ਸਟੇਟਮੈਂਟ try ਬਲਾਕਸ ਦੇ ਅੰਦਰ ਵੀ ਲਿਖਿਆ ਜਾ ਸਕਦਾ ਹੈ ।
01:40 ਸਾਡੇ ਕੋਲ ਇੱਕ ਤੋਂ ਜ਼ਿਆਦਾ try, catch ਬਲਾਕਸ ਹਨ ।
01:44 ਹੁਣ ਐਕਸੇਪਸ਼ਨ ਹੈਂਡਲਿੰਗ ‘ਤੇ ਇੱਕ ਉਦਾਹਰਣ ਵੇਖਦੇ ਹਾਂ ।
01:48 ਮੇਰੇ ਕੋਲ ਕੋਡ ਹੈ, ਮੈਂ ਇਸਨੂੰ ਖੋਲ੍ਹਾਂਗਾ ।
01:51 ਨੋਟ ਕਰੋ, ਸਾਡੀ ਫਾਇਲ ਦਾ ਨੇਮ ‘exception.cpp’ ਹੈ ।
01:55 ਇਸ ਪ੍ਰੋਗਰਾਮ ਵਿੱਚ ਅਸੀਂ ਐਕਸੇਪਸ਼ਨ ਹੈਂਡਲਿੰਗ ਦੀ ਵਰਤੋਂ ਕਰਕੇ ਡਿਵਾਇਡ ਬਾਏ ਜ਼ੀਰੋ ਐਰਰ ਹੱਲ ਕਰਾਂਗੇ ।
02:02 ਹੁਣ ਪੂਰੇ ਕੋਡ ਨੂੰ ਵੇਖਦੇ ਹਾਂ ।
02:04 ਇਹ ‘iostream’ ਸਾਡੀ ਹੈਡਰ ਫਾਇਲ ਹੈ ।
02:07 ਇੱਥੇ ਅਸੀਂ ‘std namespace’ ਵਰਤੋਂ ਕਰ ਰਹੇ ਹਾਂ ।
02:11 ਇੱਥੇ ਸਾਡੇ ਕੋਲ ਆਰਗਿਊਮੈਂਟ ‘int a’ ਅਤੇ ‘int b’ ਦੇ ਨਾਲ ਫੰਕਸ਼ਨ ‘division’ ਹੈ ।
02:18 ਫਿਰ ਅਸੀਂ ਚੈੱਕ ਕਰਦੇ ਹਾਂ ਕਿ ‘b = = 0’ ਹੈ ਜਾਂ ਨਹੀਂ
02:22 ਜੇ ਟਰੂ ਹੈ, ਤਾਂ ਅਸੀਂ division by zero condition ਐਕਸੇਪਸ਼ਨ ਨੂੰ throw ਕਰਦੇ ਹਾਂ ।
02:27 ਫੰਕਸ਼ਨ ‘a’ ਅਤੇ ‘b’ ਦਾ ਡਿਵੀਜ਼ਨ ਰਿਟਰਨ ਕਰਦਾ ਹੈ ।
02:32 ਇਹ ਸਾਡਾ ਮੇਨ ਫੰਕਸ਼ਨ ਹੈ ।
02:34 ਇਸ ਵਿੱਚ ਅਸੀਂ ਇੰਟੀਜਰ ਵੈਰੀਏਬਲ ‘x’, ‘y’ ਅਤੇ ਇੱਕ ਡਬਲ ਵੈਰੀਏਬਲ ‘z’ ਐਲਾਨ ਕੀਤੇ ਹਨ ।
02:42 ਇੱਥੇ ਅਸੀਂ ‘x’ ਅਤੇ ‘y’ ਦੀ ਵੈਲਿਊ ਸਵੀਕਾਰ ਕਰਦੇ ਹਾਂ ।
02:46 ਇਹ ਸਾਡਾ ‘try block’ ਹੈ ।
02:48 ਇੱਥੇ ਅਸੀਂ ਫੰਕਸ਼ਨ ‘division’ ਕਾਲ ਕੀਤਾ ਹੈ ।
02:51 ਅਤੇ ਨਤੀਜੇ ਨੂੰ ‘z’ ਵਿੱਚ ਇੱਕਠਾ ਕੀਤਾ ਹੈ ।
02:54 ਫਿਰ ਅਸੀਂ ‘z’ ਦੀ ਵੈਲਿਊ ਪ੍ਰਿੰਟ ਕਰਦੇ ਹਾਂ ।
02:57 ਇਹ ਸਾਡਾ ‘catch block’ ਹੈ ।
02:59 ਇਸ ਵਿੱਚ ਅਸੀਂ ਇੱਕ ‘argument msg’ ‘character constant’ ਦੀ ਤਰ੍ਹਾਂ ਪਾਸ ਕਰਦੇ ਹਾਂ ।
03:06 ਫਿਰ ਅਸੀਂ ‘msg’ ਪ੍ਰਿੰਟ ਕਰਦੇ ਹਾਂ ।
03:08 ਅਤੇ ਇਹ ਸਾਡੀ ਰਿਟਰਨ ਸਟੇਟਮੈਂਟ ਹੈ ।
03:11 ਹੁਣ ਪ੍ਰੋਗਰਾਮ ਚਲਾਉਂਦੇ ਹਾਂ ।
03:13 ਆਪਣੇ ਕੀਬੋਰਡ ‘ਤੇ ਇੱਕੋ-ਸਮੇਂ ‘Ctrl, Alt ਅਤੇ T’ ਕੀਜ ਦਬਾਕੇ ਟਰਮੀਨਲ ਵਿੰਡੋ ਖੋਲੋ ।
03:21 ਕੰਪਾਇਲ ਕਰਨ ਦੇ ਲਈ, ਟਾਈਪ ਕਰੋ “g++ ਸਪੇਸ exception ਡਾਟ cpp ਸਪੇਸ hyphen o ਸਪੇਸ ex”, ਐਂਟਰ ਦਬਾਓ ।
03:32 ਟਾਈਪ ਕਰੋ ‘dot slash ex’, ਐਂਟਰ ਦਬਾਓ ।
03:36 x ਅਤੇ y ਦੀ ਵੈਲਿਊ ਐਂਟਰ ਕਰੋ ।
03:38 ਮੈਂ 3 ਅਤੇ 0 ਦਿੰਦਾ ਹਾਂ ।
03:42 ਆਉਟਪੁਟ ਦਿਖਾਈ ਦਿੰਦੀ ਹੈ: “Division by zero condition”
03:46 ਦੁਬਾਰਾ ਕੰਪਾਇਲ ਕਰਦੇ ਹਾਂ ।
03:48 ਅਪ ਐਰੋ ਕੀ (key) ਦੋ ਵਾਰ ਦਬਾਓ ।
03:51 ਐਂਟਰ ਦਬਾਓ । ਦੁਬਾਰਾ ਅਪ ਐਰੋ ਕੀ (key) ਦੋ ਵਾਰ ਦਬਾਓ ।
03:55 x ਅਤੇ y ਦੀ ਵੈਲਿਊ ਐਂਟਰ ਕਰੋ ।
03:57 ਮੈਂ 8 ਅਤੇ 2 ਦਿੰਦਾ ਹਾਂ ।
04:01 ਆਉਟਪੁਟ 4 ਹੈ ।
04:04 ਇਸ ਤਰ੍ਹਾਂ ਨਾਲ try, catch ਅਤੇ throw ਬਲਾਕ ਕੰਮ ਕਰਦੇ ਹਨ ।
04:08 ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ ।
04:11 ਹੁਣ ਆਪਣੀ ਸਲਾਇਡਸ ‘ਤੇ ਵਾਪਸ ਆਉਂਦੇ ਹਾਂ ।
04:14 ਇਸ ਦਾ ਸਾਰ ਕਰਦੇ ਹਾਂ ।
04:16 ਇਸ ਟਿਊਟੋਰਿਅਲ ਵਿੱਚ ਅਸੀਂ ਵੇਖਿਆ Exception Handling, Try Catch ਅਤੇ Throw ਬਲਾਕਸ ।
04:23 ਇੱਕ ਨਿਰਧਾਰਤ ਕੰਮ ਵਿੱਚ ਕਰਮਚਾਰੀਆਂ ਦੀ ਏਜ (age) ਦਿਖਾਓ ।
04:26 ਇੱਕ ਐਕਸੇਪਸ਼ਨ ਥਰੋ ਕਰੋ ਇਹ ਪਰਖਣ ਲਈ ਕਿ ਏਜ 15 ਤੋਂ ਘੱਟ ਨਹੀਂ ਹੈ ।
04:31 http://spoken-tutorial.org/What\_is\_a\_Spoken\_Tutoria ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
04:34 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
04:38 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
04:42 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
04:48 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
04:52 ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕ੍ਰਿਪਾ ਕਰਕੇ contact@spoken-tutorial.org ਨੂੰ ਲਿਖੋ ।
04:59 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
05:04 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
05:11 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
05:16 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Navdeep.dav