Advance-C/C2/Storage-class-specifiers/Punjabi
From Script | Spoken-Tutorial
Revision as of 12:29, 5 February 2018 by Navdeep.dav (Talk | contribs)
“Time” | “Narration” | |
00:01 | ਸਤਿ ਸ਼੍ਰੀ ਅਕਾਲ ਦੋਸਤੋ, ‘Storage class specifiers’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਕੁੱਝ ਉਦਾਹਰਣਾਂ ਦੀ ਮੱਦਦ ਨਾਲ ਹੇਠ ਦਿੱਤੇ ਦੇ ਬਾਰੇ ਵਿੱਚ ਸਿੱਖਾਂਗੇ
‘Storage class specifiers’ ‘auto keyword’ ‘static keyword’ ‘extern keyword’ ‘register keyword’ | |
00:22 | ਇਸ ਟਿਊਟੋਰਿਅਲ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ ‘ਉਬੰਟੁ ਓਪਰੇਟਿੰਗ ਸਿਸਟਮ ਵਰਜ਼ਨ 11.10’ ਅਤੇ ‘ਉਬੰਟੁ’ ‘ਤੇ ‘gcc ਕੰਪਾਇਲਰ ਵਰਜ਼ਨ 4.6.1’ | |
00:34 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ ਤੁਹਾਨੂੰ C ਟਿਊਟੋਰਿਅਲਸ ਤੋਂ ਜਾਣੂ ਹੋਣਾ ਚਾਹੀਦਾ ਹੈ । | |
00:41 | ਜੇ ਨਹੀਂ ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ ਕ੍ਰਿਪਾ ਕਰਕੇ ਸਾਡੀ ਦਰਸਾਈ ਗਈ ਵੈੱਬਸਾਈਟ ‘ਤੇ ਜਾਓ । | |
00:47 | ਮੈਂ ‘storage class specifiers’ ਦੇ ਜਾਣ ਪਹਿਚਾਣ ਦੇ ਨਾਲ ਸ਼ੁਰੂ ਕਰਾਂਗਾ । | |
00:52 | * ‘Specifiers’ ਕੰਪਾਇਲਰ ਨੂੰ ਦੱਸਦੇ ਹਨ ਕਿ ਵੈਰੀਏਬਲ ਨੂੰ ਕਿੱਥੇ ਇੱਕਠਾ ਕਰਨਾ ਹੈ । | |
00:57 | ‘ਵੈਰੀਏਬਲ’ ਨੂੰ ਕਿਵੇਂ ਸੇਵ ਕਰਦੇ ਹਨ । | |
00:59 | ‘ਵੈਰੀਏਬਲ’ ਦੀ ਸ਼ੁਰੁਆਤੀ ਵੈਲਿਊ ਕੀ ਹੁੰਦੀ ਹੈ । | |
01:03 | ‘ਵੈਰੀਏਬਲ’ ਦਾ ਲਾਇਫ ਟਾਇਮ | |
01:06 | ਸਿੰਟੈਕਸ ਹੈ: ‘storage_specifier data_type variable _name’ | |
01:13 | ਸਟੋਰੇਜ ਟਾਈਪ ਸਪੇਸੀਫਾਇਰ ਦੀਆਂ ਹੇਠ ਦਿੱਤੀਆਂ ਕਿਸਮਾਂ ਹੁੰਦੀਆਂ ਹਨ:
‘auto’ ‘static’ ‘extern’ ‘register’ | |
01:21 | ਹੁਣ ‘ਆਟੋ ਕੀਵਰਡ’ ਦੇ ਨਾਲ ਸ਼ੁਰੂ ਕਰਦੇ ਹਾਂ । | |
01:24 | ‘ਆਟੋ ਕੀਵਰਡ’ ‘ਆਟੋਮੈਟਿਕ ਵੈਰੀਏਬਲ’ ਐਲਾਨ ਜਾਂ ਡਿਕਲੇਅਰ ਕਰਦਾ ਹੈ । | |
01:28 | ਇਹ ਲੋਕਲ ਸਕੋਪ ਰੱਖਦਾ ਹੈ । | |
01:30 | ਕੀਵਰਡਸ ਆਪਣੇ-ਆਪ ਹੀ ਇਨਿਸ਼ਿਅਲਾਇਜਡ ਨਹੀਂ ਹੁੰਦੇ ਹਨ । | |
01:34 | ਤੁਹਾਨੂੰ ਐਲਾਨ ਜਾਂ ਡਿਕਲੇਅਰ ਦੇ ਦੌਰਾਨ ‘ਕੀਵਰਡਸ’ ਨੂੰ ਸਪਸ਼ਟ ਰੂਪ ਨਾਲ ਇਨਿਸ਼ਿਅਲਾਇਜ ਕਰਨਾ ਚਾਹੀਦਾ ਹੈ । | |
01:39 | ‘ਕੀਵਰਡਸ’ ਦੀ ਸਟੋਰੇਜ ਸਪੇਸ ‘CPU ਮੈਮੋਰੀ’ ਹੁੰਦੀ ਹੈ । | |
01:43 | ਹੁਣ ਇੱਕ ਉਦਾਹਰਣ ਵੇਖਦੇ ਹਾਂ । ਮੇਰੇ ਕੋਲ ਇੱਕ ਕੋਡ ਫਾਇਲ ਹੈ; ਹੁਣ ਇਸ ਨੂੰ ਵੇਖਦੇ ਹਾਂ । | |
01:49 | ਨੋਟ ਕਰੋ ਕਿ ਸਾਡੀ ਫਾਇਲ ਦਾ ਨਾਮ ‘auto.c’ ਹੈ । | |
01:54 | ਅਸੀਂ ‘increment’ ਦੀ ਤਰ੍ਹਾਂ ਇੱਕ ਫੰਕਸ਼ਨ ਐਲਾਨ ਜਾਂ ਡਿਕਲੇਅਰ ਕਰ ਲਿਆ ਹੈ । | |
01:58 | ਇਹ ‘ਮੇਨ ਫੰਕਸ਼ਨ’ ਹੈ । | |
02:00 | ਮੇਨ ਫੰਕਸ਼ਨ ਵਿੱਚ, ‘increment’ ‘ਫੰਕਸ਼ਨ’ ਚਾਰ ਵਾਰ ਕਾਲ ਹੁੰਦਾ ਹੈ । | |
02:06 | ਫਿਰ ਸਾਡੇ ਕੋਲ ‘return 0 statement’ ਹੈ । | |
02:10 | ਹੁਣ ‘ਫੰਕਸ਼ਨ ਦੀ ਪਰਿਭਾਸ਼ਾ’ ਵੇਖਦੇ ਹਾਂ । | |
02:14 | ਇੱਥੇ ਅਸੀਂ ਵੈਰੀਏਬਲ ‘I’ ਨੂੰ ‘auto int’ ਦੀ ਤਰ੍ਹਾਂ ਐਲਾਨ ਕੀਤਾ ਹੈ । ਇਹ ਲੋਕਲ ਸਕੋਪ ਰੱਖਦਾ ਹੈ । | |
02:21 | ਫਿਰ ਅਸੀਂ ‘printf’ ਦੀ ਵਰਤੋਂ ਕਰਕੇ ‘I’ ਦੀ ਵੈਲਿਊ ਨੂੰ ਦਰਸਾਉਂਦੇ ਹਾਂ । | |
02:26 | ਇੱਥੇ ‘I’ ਦੀ ਵੈਲਿਊ ਵਧਾਈ ਜਾਂਦੀ ਹੈ । | |
02:30 | ਹੁਣ ਆਪਣੇ ਕੀਬੋਰਡ ‘ਤੇ ਇੱਕੋ-ਸਮੇਂ ‘Ctrl + Alt + T’ ਕੀਜ ਦਬਾਕੇ ਟਰਮੀਨਲ ਨੂੰ ਖੋਲੋ । | |
02:38 | ਟਾਈਪ ਕਰੋ: ‘gcc space auto.c space hyphen o space auto’.ਐਂਟਰ ਦਬਾਓ । | |
02:48 | ਟਾਈਪ ਕਰੋ: ‘ਡਾਟ ਸਲੈਸ਼ auto | |
02:51 | ਆਉਟਪੁਟ ਜ਼ੀਰੋ ਹੈ । | |
02:54 | ਹੁਣ ਆਪਣੇ ਪ੍ਰੋਗਰਾਮ ‘ਤੇ ਵਾਪਸ ਆਉਂਦੇ ਹਾਂ । | |
02:57 | ਹੁਣ ਮੇਨ ਫੰਕਸ਼ਨ ਦੇ ਉੱਪਰ ‘auto variable I’ ਨੂੰ ਇਨਿਸ਼ਿਅਲਾਇਜ ਕਰਦੇ ਹਾਂ । | |
03:02 | ਮੈਂ ਇਸ ਐਲਾਨ ਅਤੇ ‘ਇਨਿਸ਼ਿਅਲਾਇਜੇਸ਼ਨ’ ਨੂੰ ਇੱਥੋਂ ਕਟ ਕਰਾਂਗਾ ਅਤੇ ਇੱਥੇ ਪੇਸਟ ਕਰਾਂਗਾ ।
‘Save’ ‘ਤੇ ਕਲਿਕ ਕਰਾਂਗਾ । | |
03:14 | ਹੁਣ ‘ਟਰਮੀਨਲ’ ‘ਤੇ ਚਲਾਉਂਦੇ ਹਾਂ । ਅਪ ਐਰੋ ਕੀ ਦੋ ਵਾਰ ਦਬਾਓ । ਐਂਟਰ ਦਬਾਓ । | |
03:22 | ਸਾਨੂੰ ਇੱਕ ਐਰਰ ਮਿਲਦੀ ਹੈ: ‘file - scope declaration of i specifies auto’ | |
03:29 | ਅਜਿਹਾ ਇਸ ਲਈ ਹੈ ਕਿਉਂਕਿ ਇੱਕ ਆਟੋ ਵੈਰੀਏਬਲ ਫੰਕਸ਼ਨ ਦੇ ਲਈ ਲੋਕਲ ਹੈ । | |
03:34 | ਅਸੀਂ ਇਸ ਨੂੰ ਗਲੋਬਲੀ ਇਨਿਸ਼ਿਅਲਾਇਜ ਨਹੀਂ ਕਰ ਸਕਦੇ । | |
03:37 | ਹੁਣ ਐਰਰ ਨੂੰ ਫਿਕਸ ਕਰਦੇ ਹਾਂ । ਆਪਣੇ ਪ੍ਰੋਗਰਾਮ ‘ਤੇ ਵਾਪਸ ਆਉਂਦੇ ਹਾਂ । | |
03:42 | ਇਸ ਨੂੰ ਮਿਟਾਓ; ਇਸ ਨੂੰ ਇੱਥੇ ਪੇਸਟ ਕਰੋ । | |
03:47 | ‘Save’ ‘ਤੇ ਕਲਿਕ ਕਰੋ ਅਤੇ ‘ਟਰਮੀਨਲ’ ‘ਤੇ ਚਲਾਓ । | |
03:52 | ਅਪ ਐਰੋ ਕੀ ਦਬਾਓ । ਪਿਛਲੀ ਕਮਾਂਡ ਨੂੰ ਦੁਬਾਰਾ ਕਾਲ ਕਰੋ । | |
03:57 | ਐਂਟਰ ਦਬਾਓ । ਟਾਈਪ ਕਰੋ: ‘ਡਾਟ ਸਲੈਸ਼ auto’ ਐਂਟਰ ਦਬਾਓ । | |
04:03 | ਇਹ ਕੰਮ ਕਰ ਰਿਹਾ ਹੈ! ਆਉਟਪੁਟ ਜ਼ੀਰੋ ਹੈ । | |
04:07 | ਅਜਿਹਾ ਇਸ ਲਈ ਹੈ ਕਿਉਂਕਿ ਅਸੀਂ ‘I’ ਦੀ ਵੈਲਿਊ 0 ਤੋਂ ਇਨਿਸ਼ਿਅਲਾਇਜ ਕੀਤੀ ਹੈ । | |
04:13 | ਹੁਣ ‘static variable’ ਵੇਖਦੇ ਹਾਂ । | |
04:16 | ਹਾਲਾਂਕਿ ਅਸੀਂ ਪਿਛਲੇ ਟਿਊਟੋਰਿਅਲ ਵਿੱਚ ‘static variable’ ਦੇ ਬਾਰੇ ਵਿੱਚ ਪੜ੍ਹ ਚੁੱਕੇ ਹਾਂ । ਮੈਂ ਇੱਥੇ ਇਸਨੂੰ ਸੰਖੇਪ ਵਿੱਚ ਸਮਝਾਉਂਗਾ । | |
04:24 | ‘static’ ਵੈਰੀਏਬਲਸ ‘ਜ਼ੀਰੋ’ ਤੋਂ ਇਨਿਸ਼ਿਅਲਾਇਜ ਹੁੰਦੇ ਹਨ । | |
04:28 | ‘ਬਲਾਕ’ ਤੋਂ ਪ੍ਰੋਗਰਾਮ ਕੰਟਰੋਲ ਐਗਜਿਟ ਹੋਣ ਦੇ ਬਾਅਦ ਵੀ ਇਹ ਨਸ਼ਟ ਨਹੀਂ ਹੁੰਦੇ ਹਨ । | |
04:35 | ‘ਵੈਰੀਏਬਲ’ ਦੀ ਵੈਲਿਊ ਵੱਖ-ਵੱਖ ਫੰਕਸ਼ਨ ਕਾਲਸ ਦੇ ਵਿੱਚ ਸਥਾਈ ਰਹਿੰਦੀ ਹੈ । | |
04:41 | ਸਟੋਰੇਜ ਸਪੇਸ ‘CPU ਮੈਮੋਰੀ’ ਹੈ । | |
04:45 | ਹੁਣ ਇੱਕ ਉਦਾਹਰਣ ਵੇਖਦੇ ਹਾਂ । ਮੈਂ ਉਹ ਸਮਾਨ ਕੋਡ ਫਾਇਲ ਐਡਿਟ ਕਰਾਂਗਾ । | |
04:51 | ਆਪਣੇ ਪ੍ਰੋਗਰਾਮ ‘ਤੇ ਵਾਪਸ ਆਉਂਦੇ ਹਾਂ । | |
04:54 | ਇੱਕੋ-ਸਮੇਂ ‘Ctrl + Shft + S’ ਕੀ ਦਬਾਓ । | |
05:01 | ਹੁਣ ਮੈਂ ਫਾਇਲ ਦਾ ਨਾਮ static ਕਰਾਂਗਾ । Save‘ਤੇ ਕਲਿਕ ਕਰਾਂਗਾ । | |
05:10 | ਹੁਣ, ਮੈਂ ‘variable I’ ਦੇ ਇਨਿਸ਼ਿਅਲਾਇਜੇਸ਼ਨ ਨੂੰ ਬਦਲਕੇ ‘static int i equals to zero’ ਕਰਾਂਗਾ ।
Save ‘ਤੇ ਕਲਿਕ ਕਰਾਂਗਾ । | |
05:23 | ਹੁਣ ਵੇਖਦੇ ਹਾਂ ਕਿ ਕੀ ਹੁੰਦਾ ਹੈ । ਟਰਮੀਨਲ ‘ਤੇ ਫਾਇਲ ਨੂੰ ਚਲਾਉਂਦੇ ਹਾਂ । | |
05:30 | ਟਾਈਪ ਕਰੋ: ‘gcc space static.c space hyphen o space stat’.ਐਂਟਰ ਦਬਾਓ । | |
05:41 | ਟਾਈਪ ਕਰੋ ‘ਡਾਟ ਸਲੈਸ਼ stat’.ਐਂਟਰ ਦਬਾਓ । | |
05:46 | ਆਉਟਪੁਟ ਹੇਠ ਦਿੱਤੇ ਦੀ ਤਰ੍ਹਾਂ ਦਿਸਦੀ ਹੈ: 0, 1, 2, 3 | |
05:51 | ਅਜਿਹਾ ਇਸਲਈ ਹੈ ਕਿਉਂਕਿ ‘static variables’ ‘global variables’ ਹਨ । | |
05:56 | ‘static variable’ ਦਾ ਸਕੋਪ ਫੰਕਸ਼ਨ ਦੇ ਲਈ ਲੋਕਲ ਹੈ ਜਿਸ ਵਿੱਚ ਉਹ ਪਰਿਭਾਸ਼ਿਤ ਹੈ । | |
06:03 | ਇਹ ‘ਫੰਕਸ਼ਨ ਕਾਲਸ’ ਦੇ ਵਿੱਚ ਆਪਣੀ ਵੈਲਿਊ ਨੂੰ ਨਹੀਂ ਗੁਆਉਂਦੇ ਹਨ । | |
06:08 | ਹੁਣ ‘extern keyword’ ਦੇ ਬਾਰੇ ਵਿੱਚ ਸਿੱਖਦੇ ਹਾਂ । | |
06:12 | ‘extern variable’ ਦਾ ਸਕੋਪ ਪੂਰੇ ਮੇਨ ਪ੍ਰੋਗਰਾਮ ਵਿੱਚ ਹੈ । | |
06:17 | ‘extern variable’ ਦੀ ਪਰਿਭਾਸ਼ਾ C ਪ੍ਰੋਗਰਾਮ ਵਿੱਚ ਕਿਤੇ ਵੀ ਹੋ ਸਕਦੀ ਹੈ । | |
06:23 | ਡਿਫਾਲਟ ਰੂਪ ਤੋਂ, extern variables ਜ਼ੀਰੋ ਤੋਂ ਇਨਿਸ਼ਿਅਲਾਇਜ ਹੁੰਦੇ ਹਨ । | |
06:28 | ਇਹ ਪ੍ਰੋਗਰਾਮ ਵਿੱਚ ਸਾਰੇ ਫੰਕਸ਼ਨਸ ਨਾਲ ਐਕਸੈੱਸ ਕੀਤੇ ਜਾ ਸਕਦੇ ਹਨ । | |
06:33 | ਇਹ ‘CPU memory’ ਵਿੱਚ ਇੱਕਠੇ ਹੁੰਦੇ ਹਨ । | |
06:36 | ਹੁਣ ਇੱਕ ਉਦਾਹਰਣ ਵੇਖਦੇ ਹਾਂ । | |
06:38 | ਮੇਰੇ ਕੋਲ ਇੱਕ ਕੋਡ ਫਾਇਲ ਹੈ; ਹੁਣ ਇਸ ਨੂੰ ਵੇਖਦੇ ਹਾਂ । | |
06:42 | ਨੋਟ ਕਰੋ ਕਿ ਸਾਡੀ ਫਾਇਲ ਦਾ ਨਾਮ ‘extern.c’ ਹੈ । | |
06:47 | ਮੈਂ ‘ਇੰਟੀਜਰ ਵੈਰੀਏਬਲ x’ ਨਾਂ ਵਾਲੇ ਇੱਕ ਵੈਰੀਏਬਲ ਨੂੰ ‘10’ ਤੋਂ ਇਨਿਸ਼ਿਅਲਾਇਜ ਕੀਤਾ ਹੈ । | |
06:54 | ਇਹ ਮੇਨ ਫੰਕਸ਼ਨ ਹੈ । ਮੇਨ ਫੰਕਸ਼ਨ ਵਿੱਚ ਮੈਂ ਇੱਕ ‘extern integer variable y’ ਐਲਾਨ ਕੀਤਾ ਹੈ । | |
07:03 | ‘printf’ ਸਟੇਟਮੈਂਟ ਦੀ ਵਰਤੋਂ ਕਰਕੇ ਅਸੀਂ ‘x’ ਅਤੇ ‘y’ ਦੀਆਂ ਵੈਲਿਊਜ਼ ਨੂੰ ਦਿਖਾਵਾਂਗੇ ।
ਇਹ ‘return’ ਸਟੇਟਮੈਂਟ ਹੈ । | |
07:12 | ਮੇਨ ਫੰਕਸ਼ਨ ਦੇ ਬੰਦ ਹੋਣ ਦੇ ਬਾਅਦ ਅਸੀਂ ‘y’ ਨੂੰ ‘50’ ਤੋਂ ਇਨਿਸ਼ਿਅਲਾਇਜ ਕਰਾਂਗੇ । | |
07:18 | ਹੁਣ ‘ਟਰਮੀਨਲ’ ਖੋਲ੍ਹਦੇ ਹਾਂ ਅਤੇ ਵੇਖਦੇ ਹਾਂ ਕਿ ਆਉਟਪੁਟ ਕੀ ਹੋਵੇਗੀ । | |
07:24 | ਟਾਈਪ ਕਰੋ: ‘gcc space extern.c space hyphen o space ext.’ਐਂਟਰ ਦਬਾਓ । | |
07:35 | ਟਾਈਪ ਕਰੋ: ‘ਡਾਟ ਸਲੈਸ਼ ext.’ਐਂਟਰ ਦਬਾਓ । | |
07:40 | ਆਉਟਪੁਟ ਹੇਠ ਦਿੱਤੇ ਦੀ ਤਰ੍ਹਾਂ ਦਿਖਾਈ ਦੇਵੇਗੀ:
‘The value of x is 10’ ‘The value of y is 50’ | |
07:48 | ਜਿਵੇਂ ਕਿ ਅਸੀਂ ਪੜ੍ਹਿਆ ਹੈ ‘extern keyword’ ਦੀ ਵੈਲਿਊ ਮੇਨ ਪ੍ਰੋਗਰਾਮ ਵਿੱਚ ਸ਼ੁਰੂ ਤੋਂ ਅਖੀਰ ਤੱਕ ਹੁੰਦੀ ਹੈ । | |
07:55 | ਇਸ ਪ੍ਰੋਗਰਾਮ ਵਿੱਚ ਕਿਤੇ ਵੀ ਇਸ ਨੂੰ ਪਰਿਭਾਸ਼ਿਤ ਕਰ ਸਕਦੇ ਹਾਂ । | |
07:59 | ਦੋਵੇਂ ਸਟੇਟਮੈਂਟਸ ਤਸਦੀਕ ਹੁੰਦੀਆਂ ਹਨ । | |
08:02 | ਹੁਣ ‘register keyword’ ‘ਤੇ ਜਾਂਦੇ ਹਾਂ । | |
08:06 | Register ਵੈਰੀਏਬਲਸ ਨਾਰਮਲ ਵੈਰੀਏਬਲਸ ਤੋਂ ਜ਼ਿਆਦਾ ਤੇਜ਼ੀ ਨਾਲ ਐਕਸੈੱਸ ਕੀਤੇ ਜਾਣਗੇ । | |
08:13 | ਇਹ ‘main memory’ ਦੇ ਬਜਾਏ ‘register memory’ ਵਿੱਚ ਇੱਕਠੇ ਹੁੰਦੇ ਹਨ । | |
08:19 | ਵੈਰੀਏਬਲਸ ਦੀ ਸੀਮਿਤ ਗਿਣਤੀ ਵਰਤੀ ਜਾ ਸਕਦੀ ਹੈ ਹਾਲਾਂਕਿ ਰਜਿਸਟਰ ਸਾਇਜ ਬਹੁਤ ਛੋਟਾ ਹੁੰਦਾ ਹੈ । | |
08:25 | 16 bits, 32 bits ਜਾਂ 64 bits. | |
08:30 | ਹੁਣ ਇੱਕ ਉਦਾਹਰਣ ਵੇਖਦੇ ਹਾਂ । ਮੇਰੇ ਕੋਲ ਇੱਕ ਕੋਡ ਫਾਇਲ ਹੈ । ਹੁਣ ਇਸਨੂੰ ਵੇਖਦੇ ਹਾਂ । | |
08:37 | ਨੋਟ ਕਰੋ ਕਿ ਫਾਇਲ ਦਾ ਨਾਮ ‘register.c’ ਹੈ । | |
08:42 | ਇੱਥੇ ਅਸੀਂ ‘register integer variable’ ਐਲਾਨ ਕੀਤਾ ਹੈ । | |
08:47 | ਇਹ ਵੈਰੀਏਬਲ ਸਿੱਧਾ ਰਜਿਸਟਰ ਮੈਮੋਰੀ ਵਿੱਚ ਇੱਕਠਾ ਹੋਵੇਗਾ । | |
08:53 | ਇਹ ‘for loop’ ਹੈ ਜੋ ‘1’ ਤੋਂ ‘5’ ਤੱਕ ‘I’ ਦੀ ਵੈਲਿਊ ਨੂੰ ਦਿਖਾਉਂਦਾ ਹੈ । | |
08:59 | ਇਹ ‘I’ ਦੀ ਵੈਲਿਊ ਦਿਖਾਵੇਗਾ । | |
09:03 | ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ ਅਤੇ ਵੇਖਦੇ ਹਾਂ । | |
09:07 | ਟਰਮਿਨਲ ‘ਤੇ, ਟਾਈਪ ਕਰੋ: ‘gcc space register.c space hyphen o space register’ | |
09:17 | ਐਂਟਰ ਦਬਾਓ । ਟਾਈਪ ਕਰੋ: ‘ਡਾਟ ਸਲੈਸ਼ register’ ਐਂਟਰ ਦਬਾਓ । | |
09:25 | ਤੁਸੀਂ ਹੇਠ ਦਿੱਤਿਆਂ ਦੀ ਤਰ੍ਹਾਂ ਦਿਖਾਈ ਦੇ ਰਹੀ ਆਉਟਪੁਟ ਵੇਖ ਸਕਦੇ ਹੋ: ‘Values stored in register memory 1 2 3 4 5’ | |
09:34 | ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । ਇਸ ਦਾ ਸਾਰ ਕਰਦੇ ਹਾਂ । | |
09:39 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:
‘Storage class specifiers’ ‘auto keyword’ ‘static keyword’ ‘extern keyword’ ‘register keyword’ | |
09:52 | ਇੱਕ ਨਿਰਧਾਰਤ ਕੰਮ ਵਿੱਚ, ਪਹਿਲੇ ਪੰਜ ਨੰਬਰਸ ਦੇ ਜੋੜ ਨੂੰ ਪ੍ਰਿੰਟ ਕਰਨ ਦੇ ਲਈ ਇੱਕ ਪ੍ਰੋਗਰਾਮ ਲਿਖੋ । | |
09:59 | ਪ੍ਰੋਗਰਾਮ ਵਿੱਚ auto ਅਤੇ static ਦੋਵੇਂ ਕੀਵਰਡਸ ਨੂੰ ਐਲਾਨ ਕਰੋ । | |
10:04 | ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ । | |
10:07 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । | |
10:11 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।। | |
10:16 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ | |
10:22 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
10:33 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । | |
10:38 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
10:45 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
10:52 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । | } |