LibreOffice-Suite-Base/C4/Design-Refine-Database-Design-and-Normalization-Rules/Punjabi
From Script | Spoken-Tutorial
Revision as of 11:20, 22 January 2018 by PoojaMoolya (Talk | contribs)
Time | Narration |
---|---|
00:02 | ਸਤਿ ਸ਼੍ਰੀ ਅਕਾਲ ਦੋਸਤੋ, ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:06 | ਇਹ ਟਿਊਟੋਰਿਅਲ ਡਾਟਾਬੇਸ ਡਿਜ਼ਾਈਨ ‘ਤੇ ਪਿਛਲੇ ਟਿਊਟੋਰਿਅਲ ਦਾ ਅਗਲਾ ਭਾਗ ਹੈ । |
00:11 | ਅਤੇ ਇੱਥੇ ਅਸੀਂ ਹੇਠ ਦਿੱਤੇ ਵਿਸ਼ਿਆਂ ਦੇ ਬਾਰੇ ਵਿੱਚ ਸਿੱਖਾਂਗੇ: |
00:15 | ਡਾਟਾਬੇਸ ਡਿਜ਼ਾਈਨ ਨੂੰ ਸੁਧਾਰਨਾ । |
00:18 | normalization (ਆਮ)ਨਿਯਮਾਂ ਨੂੰ ਲਾਗੂ ਕਰਨਾ । |
00:21 | ਡਾਟਾਬੇਸ ਡਿਜ਼ਾਈਨ ਨੂੰ ਚੈੱਕ ਕਰਨਾ । |
00:25 | ਪਿਛਲੇ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ ਸੀ ਕਿ ਟੇਬਲ ਰਿਲੇਸ਼ਨਸ਼ਿਪਸ ਦੀ ਸਥਾਪਨਾ ਕਰਨ ਲਈ ਪ੍ਰਾਇਮਰੀ ਕੀਜ਼ ਅਤੇ ਫਾਰੈਨ ਕੀਜ਼ ਨੂੰ ਕਿਵੇਂ ਨਿਰਧਾਰਤ ਕਰੀਏ । |
00:34 | ਹੁਣ ਅਸੀਂ ਡਾਟਾਬੇਸ ਡਿਜ਼ਾਈਨ ਦੇ ਤਰੀਕੇ ਨੂੰ ਅੱਗੇ ਵਧਾਉਂਦੇ ਹਾਂ । |
00:38 | ਪਹਿਲਾਂ, ਅਸੀਂ ਆਪਣੇ ਡਾਟਾਬੇਸ ਡਿਜ਼ਾਈਨ ਵਿੱਚ ਸੁਧਾਰ ਕਰਾਂਗੇ । |
00:42 | ਹੁਣ ਦੇ ਲਈ ਸਾਡੇ ਕੋਲ ਸ਼ੁਰੂਆਤੀ ਡਿਜ਼ਾਈਨ ਹੈ, ਅਸੀਂ ਟੇਬਲਸ ਨੂੰ ਨਮੂਨੇ ਡਾਟੇ ਦੇ ਨਾਲ ਬਣਾ ਅਤੇ ਭਰ ਸਕਦੇ ਹਾਂ । |
00:50 | ਅਸੀਂ ਨਮੂਨਾ ਕਿਊਰੀਜ਼ੀ, ਫਾਰਮ ਅਤੇ ਰਿਪੋਰਟਸ ਬਣਾ ਸਕਦੇ ਹਾਂ ਅਤੇ ਵੇਖਦੇ ਹਾਂ, ਕਿ ਸਾਡੇ ਸਾਰੇ ਸ਼ੁਰੁਆਤੀ ਸਵਾਲਾਂ ਦੇ ਜਵਾਬ ਮਿਲੇ ਹਨ ਜਾਂ ਨਹੀਂ । |
00:59 | ਅਸੀਂ ਅਣਅਧਿਕਾਰਤ ਡੁਪਲੀਕੇਸ਼ਨ ਨੂੰ ਚੈੱਕ ਕਰ ਸਕਦੇ ਹਾਂ ਅਤੇ ਡਿਜ਼ਾਈਨ ਵਿੱਚ ਤਬਦੀਲੀ ਕਰਕੇ ਉਨ੍ਹਾਂ ਨੂੰ ਘੱਟ ਕਰ ਸਕਦੇ ਹਾਂ । |
01:06 | ਅਸੀਂ ਉਹਨਾਂ ਕਾਲਮਾਂ ਨੂੰ ਜੋੜ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਸ਼ਾਇਦ ਭੁੱਲ ਗਏ ਸੀ । |
01:10 | ਨਾਲ ਹੀ ਅਸੀਂ ਡਾਟਾਬੇਸ ਦੀ ਮੁਕੰਮਲ ਤਸਦੀਕ ਕਰਨ ਲਈ ਅਸੀਂ ਵਪਾਰ ਜਾਂ (ਕਾਰੋਬਾਰੀ) ਨਿਯਮਾਂ ਨੂੰ ਵੀ ਲਾਇਬ੍ਰੇਰੀ ਡਾਟਾਬੇਸ ਵਿੱਚ ਸ਼ਾਮਿਲ ਕਰ ਸਕਦੇ ਹਾਂ । |
01:19 | ਉਦਾਹਰਣ ਦੇ ਲਈ, Books ਟੇਬਲ ਵਿੱਚ Price ਕਾਲਮ ਅੰਕ ਹੋਣਾ ਚਾਹੀਦਾ ਹੈ । |
01:24 | ਇੱਕ ਹੋਰ ਕਾਰੋਬਾਰੀ ਨਿਯਮ ਹੋ ਸਕਦਾ ਹੈ: ਵਾਪਸ ਕਰਨ ਦੀ ਤਾਰੀਖ਼ ਕਿਤਾਬ ਨੂੰ ਜਾਰੀ ਕਰਨ ਦੀ ਤਾਰੀਖ਼ ਦੇ ਇੱਕ ਮਹੀਨੇ ਬਾਅਦ ਹੋਣੀ ਚਾਹੀਦੀ ਹੈ । |
01:32 | ਜਾਂ ਜਦੋਂ ਕੋਈ ਖ਼ਾਸ ਕੰਮ ਹੁੰਦਾ ਹੈ, ਤਾਂ ਅੱਗੇ ਦੀ ਕਾਰਵਾਈ ਤੁਰੰਤ ਕਰਨੀ ਚਾਹੀਦੀ ਹੈ । |
01:39 | ਇਸ ਲਈ: ਜੇ ਕਿਤਾਬ ਨੂੰ ਵਾਪਸ ਕਰਨ ਦੀ ਤਾਰੀਖ਼ ਲੰਘ ਜਾਵੇ, ਤਾਂ ਸਾਨੂੰ ਮੈਂਬਰਾਂ ਨੂੰ ਯਾਦ ਦਿਵਾਉਣ ਲਈ ਇੱਕ ਈ - ਮੇਲ ਭੇਜਣ ਲਈ ਡਾਟਾਬੇਸ ਵਿੱਚ ਕੁੱਝ ਕੰਮਾਂ ਨੂੰ ਨਿਰਧਾਰਤ ਕਰਨਾ ਚਾਹੀਦਾ ਹੈ । |
01:50 | ਇਸ ਲਈ: ਕਿਉਂਕਿ ਅਸੀਂ ਫਿਰ ਤੋਂ ਡਿਜ਼ਾਈਨ ਕਰ ਰਹੇ ਹਾਂ, ਅਸੀਂ ਸੰਭਵ ਤੌਰ ਤੇ: ਨਵੇਂ ਟੇਬਲਸ, ਕਾਲਮਾਂ, ਨਿਯਮਾਂ ਜਾਂ ਪਾਬੰਦੀਆਂ ਨੂੰ ਲਾਗੂ ਕਰ ਸਕਦੇ ਹਾਂ । |
01:58 | ਅਤੇ ਡਾਟਾ ਇੰਟੀਗ੍ਰਿਟੀ ਨਹੀਂ ਗੁਆਈ, ਇਹ ਯਕੀਨੀ ਬਣਾਉਣ ਲਈ ਸਾਨੂੰ ਪਿਛਲੇ ਸਾਰੇ ਸਟੈਪਸ ਵਿੱਚ ਜਾਣਾ ਹੋਵੇਗਾ । |
02:07 | ਅੱਗੇ, ਅਸੀਂ normalization (ਆਮ) ਨਿਯਮਾਂ ਨੂੰ ਲਾਗੂ ਕਰ ਸਕਦੇ ਹਾਂ । |
02:13 | ਇਨ੍ਹਾਂ ਨੂੰ ਦੇਖਣ ਲਈ ਵਰਤੋਂ ਕਰ ਸਕਦੇ ਹਾਂ, ਜੇਕਰ ਸਾਡੇ ਟੇਬਲਸ... |
02:17 | a) ਠੀਕ ਤਰ੍ਹਾਂ ਨਾਲ ਬਣੇ ਹਨ ਅਤੇ |
02:20 | b) ਕੋਈ ਵੀ ਬਦਲਾਓ ਐਨੋਮਲੀਸ ਤੋਂ ਅਜ਼ਾਦ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਪਹਿਲਾਂ ਵੇਖ ਚੁੱਕੇ ਹਾਂ । |
02:25 | ਡਾਟਾਬੇਸ ਡਿਜ਼ਾਈਨ ਵਿੱਚ ਨਿਯਮਾਂ ਜਾਂ ਨਾਰਮਲ ਫਾਰਮਾਂ ਨੂੰ ਲਾਗੂ ਕਰਨ ਨੂੰ normalization (ਆਮ) ਕਹਿੰਦੇ ਹਨ । |
02:33 | ਆਪਣੇ ਟਿਊਟੋਰਿਅਲ ਦੇ ਪਹਿਲੇ ਤਿੰਨ ਨਾਰਮਲ ਫਾਰਮਾਂ ਨੂੰ ਵੇਖਦੇ ਹਾਂ । |
02:38 | ਸਭ ਤੋਂ ਪਹਿਲਾਂ ਪਹਿਲਾ ਨਾਰਮਲ ਫ਼ਾਰਮ ਵੇਖਦੇ ਹਾਂ । ਪਹਿਲਾ ਨਾਰਮਲ ਫ਼ਾਰਮ ਜਾਂ 1NF ਦਿਖਾਉਂਦਾ ਹੈ ਕਿ ਸਾਰੇ ਕਾਲਮਾਂ ਵਿੱਚ ਵੈਲਿਊਸ ਛੋਟੀ ਹੋਣੀ ਚਾਹੀਦੀ ਹੈ । |
02:51 | ਉਦਾਹਰਣ ਦੇ ਲਈ, Books ਟੇਬਲ ਵਿੱਚ Price ਕਾਲਮ ਦੇ ਹਰੇਕ ਸੈੱਲ ਵਿੱਚ ਕੇਵਲ ਇੱਕ ਵੈਲਿਊ ਹੋਣੀ ਚਾਹੀਦੀ ਹੈ । |
02:59 | ਅਰਥ ਹੈ ਕਿ ਕਾਲਮ ਵਿੱਚ ਕੇਵਲ ਉਸ ਕਿਤਾਬ ਦੀ ਕੀਮਤ ਹੋਣੀ ਚਾਹੀਦੀ ਹੈ ਹੋਰ ਕੁੱਝ ਨਹੀਂ । |
03:07 | ਇਸ ਤਰ੍ਹਾਂ ਨਾਲ, Authors ਟੇਬਲ ਵਿੱਚ ਹਰੇਕ First Name ਸੈੱਲ ਵਿੱਚ ਕੇਵਲ ਲੇਖਕ ਦਾ ਪਹਿਲਾ ਨਾਮ ਹੋਣਾ ਚਾਹੀਦਾ ਹੈ । |
03:16 | ਪਹਿਲਾ ਨਾਰਮਲ ਫ਼ਾਰਮ ਇਹ ਵੀ ਦਿਖਾਉਂਦਾ ਹੈ ਕਿ ਕਾਲਮਾਂ ਦੇ ਆਵਰਤੀ ਸਮੂਹ ਜਾਂ (ਦੁਹਰਾਉਣ ਵਾਲੇ ਸਮੂਹ) ਨਹੀਂ ਹੋਣੇ ਚਾਹੀਦੇ ਹਨ । |
03:23 | ਉਦਾਹਰਣ ਦੇ ਤੌਰ ‘ਤੇ, ਅਸੀਂ ਮੰਨਾਂਗੇ ਕਿ ਇੱਕ ਪ੍ਰਕਾਸ਼ਕ ਨੇ 3 ਕਿਤਾਬਾਂ ਪ੍ਰਕਾਸ਼ਿਤ ਕੀਤੀਆਂ । |
03:29 | ਅਤੇ Publishers ਟੇਬਲ ਬਣਤਰ ਵਿੱਚ ਹੇਠ ਲਿਖੇ ਕਾਲਮ ਹਨ: |
03:34 | Publisher Id, Publisher, Book1, Author 1, Book 2, Author 2, Book 3, Author 3. |
03:47 | ਨੋਟ ਕਰੋ ਕਿ ਸਮੂਹ: Book ਅਤੇ Author ਤਿੰਨ ਵਾਰ ਆਵਰਤੀ ਜਾਂ (ਦੁਹਰਾਏ) ਜਾ ਰਹੇ ਹਨ । |
03:52 | ਇਸ ਲਈ: ਜੇ ਅਸੀਂ ਅਜਿਹੇ ਆਵਰਤੀ ਸਮੂਹ ਜਾਂ (ਦੁਹਰਾਉਣ ਵਾਲੇ ਸਮੂਹ) ਵੇਖਦੇ ਹਾਂ, ਸਾਨੂੰ ਆਪਣੇ ਡਿਜ਼ਾਈਨ ਨੂੰ ਫਿਰ ਤੋਂ ਵੇਖਣਾ ਚਾਹੀਦਾ ਹੈ । |
03:58 | ਹੁਣ ਜੇਕਰ ਪ੍ਰਕਾਸ਼ਕ ਦੱਸ ਹੋਰ ਕਿਤਾਬਾਂ ਪ੍ਰਕਾਸ਼ਿਤ ਜਾਂ (ਛਾਪਦਾ) ਕਰਦਾ ਹੈ, ਤਾਂ ਅਸੀਂ ਟੇਬਲ ਬਣਤਰ ਨੂੰ 20 ਕਾਲਮ ਜੋੜਕੇ ਬਦਲਣ ਲਈ ਮਜ਼ਬੂਰ ਹੋਵਾਂਗੇ । |
04:08 | ਇਸ ਲਈ: ਅਸੀਂ ਵੇਖਦੇ ਹਾਂ ਕਿ ਟੇਬਲ ਡਿਜ਼ਾਈਨ, ਡਾਟਾ ਬਦਲਾਓ ਵਰਗਾ ਸਥਿਰ ਨਹੀਂ ਹੈ । |
04:14 | ਨਾਲ ਹੀ ਟੇਬਲ ਨੂੰ ਕਿਤਾਬ ਜਾਂ ਲੇਖਕ ਦੇ ਦੁਆਰਾ ਲੱਭਣਾ ਅਤੇ ਕ੍ਰਮਬੱਧ ਕਰਨਾ ਔਖਾ ਹੋ ਜਾਵੇਗਾ । |
04:23 | ਇਸ ਲਈ: ਅਸੀਂ ਇਸ ਗਲਤੀ ਨੂੰ ਟੇਬਲ ਨੂੰ ਦੋ ਜਾਂ ਤਿੰਨ ਟੇਬਲਸ ਵਿੱਚ ਵੰਡ ਕੇ ਹੱਲ ਕਰ ਸਕਦੇ ਹਾਂ । |
04:30 | ਸਾਡੀ ਉਦਾਹਰਣ ਵਿੱਚ, ਅਸੀਂ ਉੱਪਰ ਦਿੱਤੇ ਗਏ ਟੇਬਲ ਨੂੰ Publishers, Books ਅਤੇ Authors ਵਿੱਚ ਵੰਡ ਕੇ ਕਰਾਂਗੇ, ਜਿਵੇਂ ਸਕਰੀਨ ਵਿੱਚ ਵਿਖਾਇਆ ਗਿਆ ਹੈ । |
04:41 | ਇਹ ਡਿਜ਼ਾਈਨ ਟੇਬਲ ਨੂੰ ਪਹਿਲਾਂ ਨਾਰਮਲ ਫ਼ਾਰਮ ਵਿੱਚ ਲੈ ਕੇ ਆਵੇਗਾ । |
04:47 | ਅਤੇ publishers ਅਤੇ books ਦੇ ਡਾਟਾ ਨੂੰ ਬਦਲਣ ‘ਤੇ ਵੀ ਇਹ ਟੇਬਲ ਬਣਤਰ ਨੂੰ ਸਥਿਰ ਰੱਖਦਾ ਹੈ । |
04:56 | ਹੁਣ ਦੂਜਾ ਨਾਰਮਲ ਫ਼ਾਰਮ ਵੇਖਦੇ ਹਾਂ । |
05:00 | ਜੇਕਰ ਟੇਬਲ 1NF ਵਿੱਚ ਹੈ ਤਾਂ ਉਸਨੂੰ ਦੂਜੇ ਨਾਰਮਲ ਫ਼ਾਰਮ, ਜਾਂ 2NF ਵਿੱਚ ਕਿਹਾ ਜਾ ਸਕਦਾ ਹੈ । |
05:07 | ਅਤੇ ਹਰੇਕ ਕੀ-ਰਹਿਤ ਕਾਲਮ ਪੂਰੀ ਤਰ੍ਹਾਂ ਨਾਲ ਸਾਰੀਆਂ ਪ੍ਰਾਇਮਰੀ ਕੀ 'ਤੇ ਨਿਰਭਰ ਹੋ ਜਾਂਦੇ ਹਨ । |
05:14 | ਇਹ ਨਿਯਮ ਲਾਗੂ ਹੁੰਦਾ ਹੈ ਜਦੋਂ ਸਾਡੇ ਕੋਲ ਇੱਕ ਪ੍ਰਾਇਮਰੀ ਕੀ ਹੋਵੇ, ਜੋ ਕਿ ਇੱਕ ਤੋਂ ਜ਼ਿਆਦਾ ਕਾਲਮਾਂ ਨੂੰ ਸ਼ਾਮਿਲ ਕਰੇ । |
05:22 | ਉਦਾਹਰਣ ਦੇ ਲਈ, Books Issued ਟੇਬਲ ਨੂੰ, ਹੇਠ ਲਿਖੇ ਕਾਲਮਾਂ ਦੇ ਨਾਲ ਵੇਖਦੇ ਹਾਂ । |
05:29 | Book Id, Member Id, Book Title, ਅਤੇ Issue Date, ਨਾਲ ਹੀ Book Id ਅਤੇ Member Id ਟੇਬਲ ਲਈ ਪ੍ਰਾਇਮਰੀ ਕੀ ਬਣਾ ਰਹੇ ਹਨ । |
05:42 | ਹੁਣ, Book Title ਕਾਲਮ ‘ਤੇ ਧਿਆਨ ਦਿਓ । |
05:45 | ਅਸੀਂ Books ਟੇਬਲ ਵਿੱਚ Book Id ਵਿੱਚ ਵੇਖ ਕੇ Book Title ਪਾ ਸਕਦੇ ਹਾਂ । |
05:52 | ਦੂਜੇ ਸ਼ਬਦਾਂ ਵਿੱਚ, Book Title ਕੇਵਲ Book ID ‘ਤੇ ਨਿਰਭਰ ਕਰਦੀ ਹੈ, ਅਤੇ Member ID ‘ਤੇ ਨਹੀਂ । |
06:00 | ਇਸ ਲਈ: ਇਹ ਸਾਰੇ ਪ੍ਰਾਇਮਰੀ ਕੀ ‘ਤੇ ਨਿਰਭਰ ਨਹੀਂ ਹਨ । |
06:06 | ਇਸ ਟੇਬਲ ਨੂੰ ਦੂਜੇ ਨਾਰਮਲ ਫ਼ਾਰਮ ਵਿੱਚ ਲਿਆਉਣ ਦੇ ਲਈ, ਸਾਨੂੰ ਇਸ ਟੇਬਲ ਤੋਂ Book Title ਮਿਟਾਉਣਾ ਹੋਵੇਗਾ । |
06:14 | ਅਤੇ ਕੇਵਲ ਉਨ੍ਹਾਂ ਕਾਲਮਾਂ ਨੂੰ ਰੱਖਣਾ ਹੋਵੇਗਾ ਜੋ ਪ੍ਰਾਇਮਰੀ ਕੀ ਅਤੇ ਕਾਲਮ ਦੋਵਾਂ ‘ਤੇ ਪੂਰੀ ਤਰ੍ਹਾਂ ਨਾਲ ਨਿਰਭਰ ਹਨ । |
06:23 | Issue Date ਕਾਲਮ ਇੱਥੇ ਰਹੇਗਾ, ਕਿਉਂਕਿ ਇਹ ਦੋਵੇਂ ਪ੍ਰਾਇਮਰੀ ਕੀ ਫੀਲਡਸ ‘ਤੇ ਪੂਰੀ ਤਰ੍ਹਾਂ ਨਾਲ ਨਿਰਭਰ ਹਨ । |
06:31 | ਹੁਣ ਵੇਖਦੇ ਹਾਂ, ਕਿ ਤੀਜੀ ਨਾਰਮਲ ਫਾਰਮਲ ਕੀ ਹੈ । |
06:35 | ਟੇਬਲ ਨੂੰ ਤੀਸਰਾ ਨਾਰਮਲ ਫ਼ਾਰਮ (3NF) ਵਿੱਚ ਕਿਹਾ ਜਾਂਦਾ ਹੈ ਜੇਕਰ ਉਹ 2NF ਵਿੱਚ ਹੁੰਦਾ ਹੈ । |
06:42 | ਅਤੇ ਜੇਕਰ ਸਾਰੇ ਕੀ-ਰਹਿਤ ਕਾਲਮ ਇੱਕ ਦੂਜੇ ਤੋਂ ਆਜ਼ਾਦ ਹੋਣ । |
06:48 | ਉਦਾਹਰਣ ਦੇ ਲਈ, Books Issued ਟੇਬਲ ਨੂੰ ਇਹਨਾਂ ਕਾਲਮਾਂ ਦੇ ਨਾਲ ਵੇਖਦੇ ਹਾਂ । |
06:54 | Book Issue Id (ਪ੍ਰਾਇਮਰੀ ਕੀ ਦੀ ਤਰ੍ਹਾਂ ਕੰਮ ਕਰਦੀ ਹੈ), Book Title, Member, Issue Date, ਅਤੇ Return Date. |
07:03 | ਅਤੇ ਇਹ ਮੰਨਦੇ ਹਾਂ ਕਿ ਵਾਪਸੀ ਤਾਰੀਖ਼ ਲਈ ਲਾਇਬ੍ਰੇਰੀ ਦੀ ਨੀਤੀ, ਕਿਤਾਬ ਨੂੰ ਜਾਰੀ ਕਰਨ ਦੀ ਤਾਰੀਖ਼ ਦੇ ਇੱਕ ਮਹੀਨੇ ਬਾਅਦ ਦੀ ਹੈ । |
07:11 | ਹੁਣ, ਬੇਸ Issue Date ਕਾਲਮ ਦੀ ਵਰਤੋਂ ਕਰਕੇ ਵਾਪਸ ਕਰਨ ਦੀ ਤਾਰੀਖ਼ ਦੀ ਗਿਣਤੀ ਕਰ ਸਕਦਾ ਹੈ, ਜੋ ਕਿ ਇੱਕ ਕੀ-ਰਹਿਤ (non-key) ਕਾਲਮ ਹੈ । |
07:19 | ਇਸ ਦਾ ਅਰਥ ਹੈ, ਕਿ Return Date ਅਸਲ ਵਿੱਚ ਕੇਵਲ Issue Date ਕਾਲਮ ‘ਤੇ ਨਿਰਭਰ ਕਰਦੀ ਹੈ ਅਤੇ ਕਿਸੇ ਹੋਰ ਕਾਲਮ ‘ਤੇ ਨਹੀਂ । |
07:26 | ਅਤੇ, ਜੇ ਅਸੀਂ Return Date ਫੀਲਡ ਵਿੱਚ ਕੋਈ ਹੋਰ ਤਾਰੀਖ਼ ਦਰਜ ਕਰਦੇ ਹਾਂ, ਤਾਂ ਇਹ ਸਾਡੀ ਲਾਇਬ੍ਰੇਰੀ ਦੀ ਨੀਤੀ ਦੀ ਉਲੰਘਣਾ ਹੋਵੇਗੀ । |
07:37 | ਇਸ ਲਈ: ਟੇਬਲ ਨੂੰ ਤੀਸਰੇ ਨਾਰਮਲ ਫ਼ਾਰਮ ਵਿੱਚ ਰੱਖਣ ਦੇ ਲਈ, ਅਸੀਂ ਟੇਬਲ ਵਿੱਚੋਂ Return Date ਕਾਲਮ ਮਿਟਾ ਦੇਵਾਂਗੇ । |
07:44 | ਇਸ ਲਈ: ਹੁਣ ਅਸੀਂ ਸਿੱਖ ਚੁੱਕੇ ਹਾਂ ਕਿ ਪਹਿਲੇ ਤਿੰਨ ਨਾਰਮਲ ਫਾਰਮਾਂ ਨੂੰ ਕਿਵੇਂ ਲਾਗੂ ਕਰੀਏ । |
07:49 | ਆਮ ਤੌਰ 'ਤੇ, ਸਾਡਾ ਡਾਟਾਬੇਸ ਡਿਜ਼ਾਈਨ 3NF ‘ਤੇ ਰੁਕ ਸਕਦਾ ਹੈ । |
07:55 | ਨਾਰਮਲ ਫਾਰਮਾਂ ਅਤੇ ਡਾਟਾਬੇਸ ਡਿਜ਼ਾਈਨ ‘ਤੇ ਜ਼ਿਆਦਾ ਜਾਣਕਾਰੀ ਦੇ ਲਈ, ਸਕਰੀਨ ‘ਤੇ ਵਿਖਾਈ ਦੇ ਰਹੀ ਵੈੱਬਸਾਈਟ ‘ਤੇ ਜਾਓ । |
08:05 | ਅਖੀਰ ਵਿੱਚ ਆਪਣਾ ਡਾਟਾਬੇਸ ਡਿਜ਼ਾਈਨ ਚੈੱਕ ਕਰਦੇ ਹਾਂ, ਕਿਉਂਕਿ ਅਸੀਂ ਆਪਣੇ ਡਾਟਾਬੇਸ ਡਿਜ਼ਾਈਨ ਦੀ ਪ੍ਰੀਕਿਰਿਆ ਨੂੰ ਪੂਰਾ ਕਰ ਚੁੱਕੇ ਹਾਂ । |
08:12 | ਹੁਣ ਅਸੀਂ ਡਾਟਾਬੇਸ ਬਣਤਰ ਬਣਾ ਸਕਦੇ ਹਾਂ; |
08:16 | ਇੱਥੇ ਅਸੀਂ ਟੇਬਲਸ, ਰਿਲੇਸ਼ਨਸ਼ਿਪਸ, ਨਿਯਮ ਜਾਂ ਰੋਕ, ਫਾਰਮਾਂ, ਕਿਊਰੀਜ਼ ਅਤੇ ਰਿਪੋਰਟਸ ਬਣਾਵਾਂਗੇ । |
08:24 | ਅਤੇ ਅਸੀਂ ਡਾਟਾਬੇਸ ਨੂੰ ਅਸਲ ਡਾਟਾ ਅਤੇ ਯੂਜ਼ਰਾਂ (ਉਪਭੋਗੀ) ਦੇ ਨਾਲ ਚੈੱਕ ਕਰ ਸਕਦੇ ਹਾਂ । |
08:29 | ਡਾਟਾਬੇਸ ਵਿੱਚ ਡਾਟਾ ਜੋੜਨ, ਅਪਡੇਟ ਕਰਨ ਜਾਂ ਮਿਟਾਉਣ ਦੇ ਲਈ ਫਾਰਮਾਂ ਦੀ ਵਰਤੋਂ ਕਰੀਏ । |
08:36 | ਰਿਪੋਰਟਸ ਰਨ ਕਰੋ, ਇਹ ਦੇਖਣ ਦੇ ਲਈ, ਕਿ ਰਿਪੋਰਟ ਦੇ ਨਤੀਜੇ ਜਾਇਜ਼ ਅਤੇ ਠੀਕ ਹਨ । |
08:42 | ਕਿਉਂਕਿ, ਡਾਟਾਬੇਸ ਵਰਤੋਂ ਦੇ ਲਈ ਤਿਆਰ ਹੈ, ਅਸੀਂ ਰਫ਼ਤਾਰ ਦੇ ਮਾਮਲੇ ਵਿੱਚ ਇਸ ਦਾ ਪ੍ਰਦਰਸ਼ਨ ਚੈੱਕ ਕਰ ਸਕਦੇ ਹਾਂ । |
08:50 | ਅਸੀਂ ਡਾਟਾ ਨੂੰ ਤੇਜ਼ੀ ਨਾਲ ਪ੍ਰਾਪਤ ਕਰਨ ਲਈ ਟੇਬਲਸ ਵਿੱਚ ਇੰਡੈਕਸਿਸ (ਸੂਚੀਆਂ) ਜੋੜ ਸਕਦੇ ਹਾਂ । |
08:55 | ਅਤੇ ਆਪਣੇ ਡਾਟਾਬੇਸ ਐਪਲੀਕੈਸ਼ਨ ਨੂੰ ਸਫਲਤਾਪੂਰਵਕ ਚਲਾਉਣ ਦੇ ਲਈ, ਸਾਨੂੰ ਸਮੇਂ-ਸਮੇਂ ‘ਤੇ ਡਾਟਾਬੇਸ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ । |
09:03 | ਹੁਣ ਅਸੀਂ ਅਜਿਹਾ ਕਰ ਲਿਆ ਹੈ, ਇੱਥੇ ਤੁਹਾਡੇ ਲਈ ਇੱਕ ਨਿਰਧਾਰਤ ਕੰਮ ਹੈ: |
09:08 | ਲਾਇਬ੍ਰੇਰੀ ਡਾਟਾਬੇਸ ਡਿਜ਼ਾਈਨ ਵਿੱਚ Media ਨਾਂ ਵਾਲੀ ਇੱਕ ਨਵੀਂ ਐਂਟਟੀ ਜੋੜੋ । |
09:14 | Media ਵਿੱਚ DVDs ਅਤੇ CDs ਸ਼ਾਮਿਲ ਹਨ । ਅਤੇ ਇਹ ਜਾਂ ਤਾਂ ਆਡੀਓ ਜਾਂ ਵੀਡੀਓ ਹੋ ਸਕਦੇ ਹਨ । |
09:21 | ਕਿਤਾਬਾਂ ਦੀ ਹੀ ਤਰ੍ਹਾਂ, DVDs ਅਤੇ CDs ਵੀ ਲਾਇਬ੍ਰੇਰੀ ਮੈਂਬਰਾਂ ਨੂੰ ਜਾਰੀ ਕਰ ਸਕਦੇ ਹਾਂ । |
09:28 | ਡਾਟਾਬੇਸ ਡਿਜ਼ਾਈਨ ਪ੍ਰੀਕਿਰਿਆ ਦੀ ਪਾਲਣਾ ਕਰੋ । |
09:31 | ਅਤੇ ਪਹਿਲੇ ਤਿੰਨ ਨਾਰਮਲ ਫਾਰਮਾਂ ਨੂੰ ਆਪਣੇ ਡਿਜ਼ਾਈਨ ਵਿੱਚ ਲਾਗੂ ਕਰੋ । |
09:37 | ਇਸ ਦੇ ਨਾਲ ਅਸੀਂ ਲਿਬਰਔਫਿਸ ਵਿੱਚ ਡਾਟਾਬੇਸ ਡਿਜ਼ਾਈਨ ਦੇ ਤੀਸਰੇ ਭਾਗ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । |
09:45 | ਸੰਖੇਪ ਵਿੱਚ, ਅਸੀਂ ਡਾਟਾਬੇਸ ਡਿਜ਼ਾਈਨ ਵਿੱਚ ਹੇਠ ਦਿੱਤੇ ਵਿਸ਼ਿਆਂ ਬਾਰੇ ਸਿੱਖਾਂਗੇ: |
09:50 | 7. ਡਾਟਾਬੇਸ ਡਿਜ਼ਾਈਨ ਨੂੰ ਸੁਧਾਰਨਾ । |
09:52 | 8. normalization (ਆਮ)ਨਿਯਮਾਂ ਨੂੰ ਲਾਗੂ ਕਰਨਾ । |
09:55 | 9. ਡਾਟਾਬੇਸ ਡਿਜ਼ਾਈਨ ਨੂੰ ਚੈੱਕ ਕਰਨਾ । |
09:58 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
10:10 | ਇਹ ਪ੍ਰੋਜੇਕਟ http://spoken-tutorial.org ਦੁਆਰਾ ਚਲਾਇਆ ਜਾਂਦਾ ਹੈ । |
10:15 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ ।http://spoken-tutorial.org/NMEICT-Intro |
10:20 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । |