Geogebra/C3/Tangents-to-a-circle/Punjabi
From Script | Spoken-Tutorial
Revision as of 12:44, 10 January 2018 by PoojaMoolya (Talk | contribs)
| Time | Narration |
| 00:00 | ਸੱਤ ਸ਼੍ਰੀ ਆਕਾਲ, ਜਿਓਜੈਬਰਾ ਵਿੱਚ ਚੱਕਰ ਉੱਤੇ ਸਪਰਸ਼ ਰੇਖਾਵਾਂ ਉੱਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
| 00:06 | ਇਸ ਟਿਊਟੋਰਿਅਲ ਦੇ ਅੰਤ ਵਿੱਚ ਤੁਸੀ ਸਪਰਸ਼ ਰੇਖਾਵਾਂ ਦੀਆਂ ਪ੍ਰੋਪਰਟਿਜ ਨੂੰ ਸਮਝਣ, ਚੱਕਰ ਉੱਤੇ ਸਪਰਸ਼ ਰੇਖਾਵਾਂ ਬਣਾਉਣ ਵਿੱਚ ਸਮਰੱਥਾਵਾਨ ਹੋ ਜਾਵੋਗੇ। |
| 00:17 | ਅਸੀ ਮੰਨਦੇ ਹਾਂ ਕਿ ਤੁਹਾਨੂੰ ਜਿਓਜੈਬਰਾ ਦੇ ਕਾਰਜ ਦਾ ਬੁਨਿਆਦੀ ਗਿਆਨ ਹੈ। |
| 00:22 | ਜੇਕਰ ਨਹੀਂ, ਤਾਂ ਜਿਓਜੈਬਰਾ ਉੱਤੇ ਸਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ http://spoken-tutorial.org ਉੱਤੇ ਜਾਓ। |
| 00:27 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਉਬੰਟੂ ਲਿਨਕਸ OS ਵਰਜਨ 11.10, ਜਿਓਜੈਬਰਾ ਵਰਜਨ 3.2.47.0 ਦਾ ਵਰਤੋ ਕਰ ਰਿਹਾ ਹਾਂ। |
| 00:42 | ਅਸੀ ਹੇਠਾਂ ਦਿੱਤੇ ਜਿਓਜੈਬਰਾ ਟੂਲਸ ਦੀ ਵਰਤੋ ਕਰਾਂਗੇ।
Tangents,Perpendicular Bisector,Intersect two Objects, Compass, Polygon & Circle with Center and Radius. |
| 00:58 | ਨਵੀਂ ਜਿਓਜੈਬਰਾ ਵਿੰਡੋ ਖੋਲ੍ਹੋ। |
| 01:01 | Dash home ਅਤੇ Media Apps ਉੱਤੇ ਕਲਿਕ ਕਰੋ। Type ਦੇ ਹੇਠਾਂ, Education ਅਤੇ Geogebra ਚੁਣੋ। |
| 01:13 | ਹੁਣ ਚੱਕਰ ਉੱਤੇ ਸਪਰਸ਼ ਰੇਖਾਵਾਂ ਨੂੰ ਪਰਿਭਾਸ਼ਿਤ ਕਰਦੇ ਹਾਂ। |
| 01:17 | ਸਪਰਸ਼ਰੇਖਾ ਉਹ ਰੇਖਾ ਹੈ ਜੋ ਚੱਕਰ ਨੂੰ ਕੇਵਲ ਇੱਕ ਬਿੰਦੂ ਉੱਤੇ ਛੂਹੰਦੀ ਹੈ। |
| 01:22 | ਸੰਪਰਕ ਬਿੰਦੂ ਨੂੰ ਸਪਰਸ਼ ਬਿੰਦੂ ਕਹਿੰਦੇ ਹਨ। |
| 01:27 | ਇਸ ਟਿਊਟੋਰਿਅਲ ਲਈ ਮੈਂ Axes ਦੀ ਬਜਾਏ Grid ਲੇਆਊਟ ਦੀ ਵਰਤੋ ਕਰਾਂਗਾ। drawing pad ਉੱਤੇ ਰਾਇਟ ਕਲਿਕ ਕਰੋ। |
| 01:35 | Axes ਨੂੰ ਅਨਚੈਕ ਕਰੋ, Grid ਚੁਣੋ। |
| 01:39 | ਚੱਕਰ ਉੱਤੇ ਸਪਰਸ਼ਰੇਖਾ ਬਣਾਓ। |
| 01:43 | ਪਹਿਲਾਂ ਇੱਕ ਚੱਕਰ ਬਣਾਓ। |
| 01:45 | ਟੂਲਬਾਰ ਵਿਚੋਂ “Circle with Center and Radius” ਟੂਲ ਚੁਣੋ। |
| 01:49 | ਡਰਾਇੰਗ ਪੈਡ ਉੱਤੇ ਬਿੰਦੂ A ਨੂੰ ਮਾਰਕ ਕਰੋ। |
| 01:52 | ਇੱਕ ਡਾਇਲਾਗ ਬਾਕਸ ਖੁਲਦਾ ਹੈ । |
| 01:53 | radius ਲਈ ਵੈਲਿਊ 3 ਟਾਈਪ ਕਰੋ, OK ਕਲਿਕ ਕਰੋ। |
| 01:58 | ਕੇਂਦਰ A ਅਤੇ ਰੇਡੀਅਸ 3 cm ਦੇ ਨਾਲ ਇੱਕ ਚੱਕਰ ਬਣ ਗਿਆ ਹੈ। |
| 02:04 | ਬਿੰਦੂ A ਮੂਵ ਕਰੋ ਅਤੇ ਵੇਖੋ ਕਿ ਚੱਕਰ ਵਿੱਚ ਸਮਾਨ ਰੇਡੀਅਸ ਹੈ। |
| 02:09 | New point ਟੂਲ ਉੱਤੇ ਕਲਿਕ ਕਰੋ, ਚੱਕਰ ਦੇ ਬਾਹਰ ਬਿੰਦੂ B ਨੂੰ ਮਾਰਕ ਕਰੋ। |
| 02:15 | Segment between two points ਟੂਲ ਚੁਣੋ। ਬਿੰਦੂ A ਅਤੇ B ਨੂੰ ਜੋੜੋ। ਇੱਕ ਸੈਗਮੈਂਟ AB ਬਣ ਗਿਆ ਹੈ। |
| 02:25 | Perpendicular Bisector ਟੂਲ ਚੁਣੋ, ਬਿੰਦੂ A ਅਤੇ B ਉੱਤੇ ਕਲਿਕ ਕਰੋ। ਸੈਗਮੈਂਟ AB ਉੱਤੇ ਇੱਕ ਲੰਬ-ਬਾਈਸੈਕਟਰ ਬਣ ਗਿਆ ਹੈ। |
| 02:37 | ਸੈਗਮੈਂਟ AB ਅਤੇ ਲੰਬ-ਬਾਈਸੈਕਟਰ ਇੱਕ ਬਿੰਦੂ ਉੱਤੇ ਇੰਟਰਸੈਕਟ ਕਰਦੇ ਹਨ, Intersect two objects ਟੂਲ ਉੱਤੇ ਕਲਿਕ ਕਰੋ। |
| 02:44 | ਰੁਕਾਵਟ ਬਿੰਦੂ C ਨੂੰ ਮਾਰਕ ਕਰੋ, B ਅਤੇ C ਨੂੰ ਮੂਵ ਕਰੋ, ਲੰਬ-ਬਾਈਸੈਕਟਰ ਅਤੇ ਬਿੰਦੂ C B ਦੇ ਨਾਲ ਕਿਵੇਂ ਮੂਵ ਕਰੋ । |
| 02:59 | ਇਹ ਪੁਸ਼ਟੀ ਕਿਵੇਂ ਕਰੋ ਕਿ C AB ਦਾ ਅਰਧ-ਬਿੰਦੂ ਹੈ। |
| 03:02 | Distance ਟੂਲ ਉੱਤੇ ਕਲਿਕ ਕਰੋ। ਬਿੰਦੂ A, C, C B ਉੱਤੇ ਕਲਿਕ ਕਰੋ। ਧਿਆਨ ਦਿਓ, ਕਿ AC=CB ਅਰਥਾਤ C AB ਦਾ ਅਰਧ-ਬਿੰਦੂ ਹੈ। |
| 03:20 | ਟੂਲਬਾਰ ਵਿਚੋਂ Compass ਟੂਲ ਚੁਣੋ। ਚਿੱਤਰ ਨੂੰ ਪੂਰਾ ਕਰਨ ਲਈ ਬਿੰਦੂ C, B ਅਤੇ C ਉੱਤੇ ਦੁਬਾਰਾ ਕਲਿਕ ਕਰੋ । |
| 03:30 | ਦੋ ਚੱਕਰ ਦੋ ਬਿਦੂਆਂ ਉੱਤੇ ਇੰਟਰਸੈਕਟ ਕਰਦੇ ਹਨ। |
| 03:33 | Intersect two objects ਟੂਲ ਉੱਤੇ ਕਲਿਕ ਕਰੋ। D ਅਤੇ E ਨੂੰ ਇੰਟਰਸੈਕਟ ਬਿੰਦੂ ਦੇ ਰੂਪ ਵਿੱਚ ਮਾਰਕ ਕਰੋ। |
| 03:42 | Segment between two points ਟੂਲ ਚੁਣੋ। |
| 03:45 | ਬਿੰਦੂ B ਅਤੇ D, B ਅਤੇ E ਨੂੰ ਜੋੜੋ। |
| 03:53 | ਸੈਗਮੈਂਟ BD ਅਤੇ BE ਚੱਕਰ c ਦੀਆਂ ਸਪਰਸ਼ ਰੇਖਾਵਾਂ ਹਨ। |
| 03:59 | ਹੁਣ ਚੱਕਰ ਦੀਆਂ ਇਹਨਾਂ ਸਪਰਸ਼ ਰੇਖਾਵਾਂ ਦੀਆਂ ਵਿਸ਼ੇਸ਼ਤਾਵਾਂ ਦਾ ਕੁੱਝ ਅਨਵੇਸ਼ਣ ਕਰਦੇ ਹਾਂ। |
| 04:05 | Segment between two points ਟੂਲ ਚੁਣੋ। |
| 04:08 | ਬਿੰਦੂ A, D ਅਤੇ A, E ਨੂੰ ਜੋੜੋ। |
| 04:14 | ਤਿਕੋਨ ABD ਅਤੇ ABE ਵਿੱਚ, ਸੈਗਮੈਂਟ AD = ਸੈਗਮੈਂਟ AE ਹਨ (ਚੱਕਰ C ਦਾ ਰੇਡੀਅਸ)। ਹੁਣ ਅਲਜੈਬਰਾ ਵਿਊ ਵਿੱਚ ਵੇਖੋ ਸੈਗਮੈਂਟ AD = ਸੈਗਮੈਂਟ AE l |
| 04:34 | ∠ADB = ∠BEA = ਚੱਕਰ d ਦੇ ਅਰਧਚੱਕਰ ਦਾ ਕੋਣ। ਕੋਣਾਂ ਨੂੰ ਮਿਣਦੇ ਹਾਂ। |
| 04:48 | Angle ਟੂਲ ਉੱਤੇ ਕਲਿਕ ਕਰੋ। ਬਿੰਦੂ A, D, B ਅਤੇ B, E, A ਉੱਤੇ ਕਲਿਕ ਕਰੋ। ਕੋਣ ਸਮਾਂਤਰ ਹਨ। |
| 05:03 | ਸੈਗਮੈਂਟ AB ਦੋਨਾਂ ਕੋਣਾਂ ਲਈ ਸਮਾਨ ਹੈ। ਇਸਲਈ △ABD ≅ △ABE SAS ਅਨੁਰੂਪਤਾ ਦੇ ਅਨੁਸਾਰ। |
| 05:20 | ਇਸਦਾ ਮੰਤਵ ਹੈ ਕਿ ਸਪਰਸ਼ ਰੇਖਾਵਾਂ BD ਅਤੇ BE ਸਮਾਨ ਹਨ। |
| 05:26 | ਅਲਜੈਬਰਾ ਵਿਊ ਵਿਚੋਂ, ਅਸੀ ਪਤਾ ਕਰ ਸਕਦੇ ਹਾਂ ਕਿ ਸਪਰਸ਼ ਰੇਖਾਵਾਂ BD ਅਤੇ BE ਸਮਾਨ ਹਨ। |
| 05:33 | ਕਿਰਪਾ ਕਰਕੇ ਧਿਆਨ ਦਿਓ, ਇੱਕ ਸਪਰਸ਼ਰੇਖਾ ਹਮੇਸ਼ਾ ਚੱਕਰ ਦੇ ਰੇਡੀਅਸ ਉੱਤੇ ਸਮਕੋਣ ਹੁੰਦਾ ਹੈ, ਜਿੱਥੇ ਇਹ ਛੂੰਹਦਾ ਹੈ। ਬਿੰਦੂ B ਅਤੇ C ਨੂੰ ਮੂਵ ਕਰਦੇ ਹਨ। ਬਿੰਦੂ B ਦੇ ਨਾਲ ਸਪਰਸ਼ ਰੇਖਾਵਾਂ ਨੂੰ ਮੂਵ ਕਿਵੇਂ ਕਰੋ। |
| 05:50 | ਹੁਣ ਇਸ ਫਾਇਲ ਨੂੰ ਸੇਵ ਕਰੋ। “File” > > Save As ਉੱਤੇ ਕਲਿਕ ਕਰੋ । |
| 05:54 | ਮੈਂ ਫਾਇਲ ਦਾ ਨਾਮ Tangent-circle ਟਾਈਪ ਕਰਾਂਗਾ, Save ਉੱਤੇ ਕਲਿਕ ਕਰੋ । |
| 06:08 | ਇੱਕ ਪ੍ਰਮੇਏ ਦਾ ਵਰਣਨ ਕਰਦੇ ਹਾਂ। |
| 06:11 | ਸਪਰਸ਼ ਬਿੰਦੂ ਉੱਤੇ ਸਪਰਸ਼ ਰੇਖਾ ਅਤੇ ਕੌਰਡ ਦੇ ਵਿਚਕਾਰ ਕੋਣ ਉਸੇ ਕੌਰਡ ਦੁਆਰਾ ਅੰਤਰਿਤ ਇੱਕ ਇਨਸਕਰਾਈਬਡ ਕੋਣ ਦੇ ਸਮਾਨ ਹੁੰਦਾ ਹੈ। ਸਪਰਸ਼ਰੇਖਾ ਅਤੇ ਕੌਰਡ ਦੇ ਵਿਚਕਾਰ ਦਾ ਕੋਣ DFB = ਕੌਰਡ BF ਦਾ ਇਨਸਕਰਾਈਬਡ ਕੋਣ FCB l |
| 06:34 | ਪ੍ਰਮੇਏ ਨੂੰ ਸਿੱਧ ਕਰਦੇ ਹਾਂ। |
| 06:38 | ਨਵੀਂ ਜਿਓਜੈਬਰਾ ਵਿੰਡੋ ਖੋਲ੍ਹੋ। “File” >> New ਉੱਤੇ ਕਲਿਕ ਕਰੋ। ਇੱਕ ਚੱਕਰ ਬਣਾਓ। |
| 06:48 | ਟੂਲਬਾਰ ਵਿਚੋਂ Circle with center through point ਟੂਲ ਚੁਣੋ। ਕੇਂਦਰ ਦੇ ਰੂਪ ਵਿੱਚ ਬਿੰਦੂ A ਉੱਤੇ ਅਤੇ ਫਿਰ ਬਿੰਦੂ B ਲਈ ਕਲਿਕ ਕਰੋ । |
| 06:59 | New point ਟੂਲ ਚੁਣੋ। ਘੇਰੇ ਉੱਤੇ ਬਿੰਦੂ C ਅਤੇ ਚੱਕਰ ਦੇ ਬਾਹਰ ਬਿੰਦੂ D ਨੂੰ ਮਾਰਕ ਕਰੋ। |
| 07:06 | ਟੂਲਬਾਰ ਵਿਚੋਂ Tangents ਟੂਲ ਚੁਣੋ। ਘੇਰੇ ਅਤੇ ਬਿੰਦੂ D ਉੱਤੇ ਕਲਿਕ ਕਰੋ। |
| 07:14 | ਚੱਕਰ ਉੱਤੇ ਦੋ ਸਪਰਸ਼ ਰੇਖਾਵਾਂ ਬਣ ਗਈਆਂ ਹਨ। |
| 07:16 | ਸਪਰਸ਼ ਰੇਖਾਵਾਂ ਚੱਕਰ ਉੱਤੇ ਦੋ ਬਿੰਦੂਆਂ ਉੱਤੇ ਮਿਲਦੀਆਂ ਹਨ। |
| 07:20 | Intersect two objects ਟੂਲ ਉੱਤੇ ਕਲਿਕ ਕਰੋ। ਸੰਪਰਕ ਬਿੰਦੂ ਦੇ ਰੂਪ ਵਿੱਚ ਬਿੰਦੂ E ਅਤੇ F ਨੂੰ ਮਾਰਕ ਕਰੋ। |
| 07:28 | ਇੱਕ ਤਿਕੋਨ ਬਣਾਓ। Polygon ਟੂਲ ਉੱਤੇ ਕਲਿਕ ਕਰੋ । |
| 07:31 | ਚਿੱਤਰ ਨੂੰ ਪੂਰਾ ਕਰਨ ਲਈ ਬਿੰਦੂਆਂ B, C, F ਅਤੇ B ਉੱਤੇ ਕਲਿਕ ਕਰੋ। |
| 07:41 | ਚਿੱਤਰ ਵਿੱਚ, BF ਚੱਕਰ c ਦਾ ਕੌਰਡ ਹੈ। |
| 07:45 | <FCB ਚੱਕਰ c ਉੱਤੇ ਕੌਰਡ ਦੁਆਰਾ ਇਨਸਕਰਾਈਬਡ ਕੋਣ ਹੈ। |
| 07:53 | ∠DFB ਚੱਕਰ c ਉੱਤੇ ਸਪਰਸ਼ ਰੇਖਾ ਅਤੇ ਕੌਰਡ ਦੇ ਵਿਚਕਾਰ ਦਾ ਕੋਣ ਹੈ। |
| 08:01 | ਕੋਣਾਂ ਨੂੰ ਮਿਣਦੇ ਹਨ, Angle ਟੂਲ ਉੱਤੇ ਕਲਿਕ ਕਰੋ, ਬਿੰਦੂ D, F, B ਅਤੇ F, C, B ਉੱਤੇ ਕਲਿਕ ਕਰੋ । |
| 08:14 | ਧਿਆਨ ਦਿਓ ਕਿ ∠DFB = ∠FCB. ਬਿੰਦੂ D ਅਤੇ C ਨੂੰ ਮੂਵ ਕਰੋ, ਉਹ ਸਪਰਸ਼ ਰੇਖਾਵਾਂ ਅਤੇ ਕੌਰਡਸ ਬਿੰਦੂ D ਦੇ ਨਾਲ ਮੂਵ ਹੁੰਦੇ ਹਨ। |
| 08:31 | ਹੁਣ ਇਸ ਫਾਇਲ ਨੂੰ ਸੇਵ ਕਰੋ। “File” > > Save As ਉੱਤੇ ਕਲਿਕ ਕਰੋ। |
| 08:36 | ਮੈਂ ਫਾਇਲ ਦਾ ਨਾਮ Tangent-angle ਟਾਈਪ ਕਰਾਂਗਾ। Save ਉੱਤੇ ਕਲਿਕ ਕਰੋ, ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। |
| 08:50 | ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਨੂੰ ਸਿੱਧ ਕਰਨਾ ਸਿੱਖਿਆ । |
| 08:57 | *ਇੱਕ ਬਾਹਰੀ ਬਿੰਦੂ ਤੋਂ ਬਣੀਆਂ ਦੋ ਸਪਰਸ਼ ਰੇਖਾਵਾਂ ਸਮਾਨ ਹੁੰਦੀਆਂ ਹਨ । |
| 09:01 | *ਚੱਕਰ ਦੇ ਰੇਡੀਅਸ ਅਤੇ ਸਪਰਸ਼ਰੇਖਾ ਦੇ ਵਿਚਕਾਰ ਦਾ ਕੋਣ 90 ਡਿਗਰੀ ਹੁੰਦਾ ਹੈ । |
| 09:07 | *ਸਪਰਸ਼ਰੇਖਾ ਅਤੇ ਕੌਰਡ ਦੇ ਵਿਚਕਾਰ ਦਾ ਕੋਣ, ਕੌਰਡ ਦੁਆਰਾ ਅੰਤਰਿਤ ਇੱਕ ਇਨਸਕਰਾਈਬਡ ਕੋਣ ਦੇ ਸਮਾਨ ਹੁੰਦਾ ਹੈ । |
| 09:14 | ਇੱਕ ਅਸਾਈਨਮੈਂਟ ਦੇ ਰੂਪ ਵਿੱਚ, ਮੈਂ ਚਾਹੁੰਦਾ ਹਾਂ ਕਿ ਤੁਸੀ ਸਿੱਧ ਕਰੋ ਕਿ- |
| 09:17 | ”ਇੱਕ ਚੱਕਰ ਉੱਤੇ ਬਣਾਈਆਂ ਸਪਰਸ਼ ਰੇਖਾਵਾਂ ਦੇ ਵਿਚਕਾਰ ਕੋਣ, ਕੇਂਦਰ ਉੱਤੇ ਸੰਪਰਕ-ਬਿੰਦੂ ਨਾਲ ਜੁੜੇ ਰੇਖਾਖੰਡਾਂ ਦੁਆਰਾ ਅੰਤਰਿਤ ਕੋਣ ਦਾ ਪੂਰਕ ਹੈ। |
| 09:30 | ਸਿੱਧ ਕਰਨ ਲਈ, ਇੱਕ ਬਾਹਰੀ ਬਿੰਦੂ ਤੋਂ ਸਪਰਸ਼ ਰੇਖਾਵਾਂ ਬਣਾਓ। |
| 09:37 | ਸਪਰਸ਼ ਰੇਖਾਵਾਂ ਦੇ ਸਪਰਸ਼ ਬਿੰਦੂਆਂ ਨੂੰ ਮਾਰਕ ਕਰੋ। ਚੱਕਰ ਦੇ ਕੇਂਦਰ ਉੱਤੇ ਸੰਪਰਕ-ਬਿੰਦੂ ਜੋੜੋ। |
| 09:44 | ਕੇਂਦਰ ਵਿੱਚ ਕੋਣ ਨੂੰ ਮਿਣੋ, ਅਤੇ ਸਪਰਸ਼ ਰੇਖਾਵਾਂ ਦੇ ਵਿਚਕਾਰ ਕੋਣ ਨੂੰ ਮਿਣੋ। |
| 09:49 | ਦੋ ਕੋਣਾਂ ਦਾ ਜੋੜ ਕੀ ਹੈ? ਕੇਂਦਰ ਅਤੇ ਬਾਹਰੀ ਬਿੰਦੂ ਨੂੰ ਜੋੜੋ। |
| 09:55 | ਕੀ ਰੇਖਾਖੰਡ ਕੋਣ ਨੂੰ ਕੇਂਦਰ ਉੱਤੇ ਬਾਈਸੈਕਟ ਕਰਦੇ ਹਨ? ਸੁਝਾਅ- Angle Bisector ਟੂਲ ਦੀ ਵਰਤੋ ਕਰੋ । |
| 10:05 | ਅਸਾਈਨਮੈਂਟ ਦਾ ਆਊਟਪੁਟ ਇਸ ਤਰ੍ਹਾਂ ਦਿਖਨਾ ਚਾਹੀਦਾ ਹੈ। |
| 10:08 | ਕੋਣਾਂ ਦਾ ਜੋੜ = 180 ਡਿਗਰੀ ਹੈ। ਰੇਖਾਖੰਡ ਕੋਣ ਨੂੰ ਬਾਈਸੈਕਟ ਕਰਦੇ ਹਨ । |
| 10:16 | ਇਸ url ਉੱਤੇ ਉਪਲੱਬਧ ਵਿਡੀਓ ਵੇਖੋ। |
| 10:20 | ਇਹ ਸਪੋਕਨ ਟਿਊਟੋਰਿਅਲ ਦਾ ਸਾਰ ਕਰਦਾ ਹੈ। ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋ। |
| 10:29 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। |
| 10:32 | ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ। |
| 10:36 | ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact@spoken-tutorial.org ਉੱਤੇ ਲਿਖੋ। |
| 10:42 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ-ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। |
| 10:47 | ਇਹ ਭਾਰਤ ਸਰਕਾਰ ਦੇ MHRD ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਰਾਹੀਂ ਸੁਪੋਰਟ ਕੀਤਾ ਗਿਆ ਹੈ। |
| 10:54 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ। http://spoken-tutorial.org/NMEICT-Intro |
| 10:59 | ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। |
| 11:04 | ਆਈ.ਆਈ.ਟੀ ਬੌਂਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। |