Java/C3/Exception-Handling/Punjabi
From Script | Spoken-Tutorial
|
| |
00:01 | ਸਤਿ ਸ਼੍ਰੀ ਅਕਾਲ ਦੋਸਤੋ, “Exception Handling” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:06 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ:”exception” ਕੀ ਹੈ, “exceptions” ਨੂੰ ਚੈੱਕ ਅਤੇ ਅਨਚੈੱਕ ਕਰਨਾ “try – catch” “block” ਅਤੇ “finally block” ਦੀ ਵਰਤੋਂ ਕਰਕੇ “exceptions” ਨੂੰ ਕੰਟਰੋਲ ਕਰਨਾ । | |
00:20 | ਇੱਥੇ ਅਸੀਂ ਵਰਤੋਂ ਕਰ ਰਹੇ ਹਾਂ “Ubuntu Linux 16.04 OS” “JDK 1.8” ਅਤੇ “Eclipse 4.3.1” | |
00:32 | ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ ਤੁਹਾਨੂੰ “Java” ਅਤੇ “Eclipse IDE” ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ । | |
00:39 | ਜੇ ਨਹੀਂ ਹੈ ਤਾਂ ਸੰਬੰਧਿਤ ਜਾਵਾ ਟਿਊਟੋਰਿਅਲ ਦੇ ਲਈ ਕ੍ਰਿਪਾ ਕਰਕੇ ਵਿਖਾਈ ਗਈ ਵੈੱਬਸਾਈਟ ‘ਤੇ ਜਾਓ । | |
00:45 | ਇੱਕ “exception” ਅਚਾਨਕ ਹੋਣ ਵਾਲੀ ਘਟਨਾ ਹੈ, ਜੋ ਪ੍ਰੋਗਰਾਮ ਨੂੰ ਚਲਾਉਣ ਦੇ ਸਮੇਂ ਹੁੰਦੀ ਹੈ । | |
00:52 | ਇਹ ਪ੍ਰੋਗਰਾਮ ਦੇ ਆਮ ਫਲੋ ਨੂੰ ਵਿਗਾੜਦਾ ਹੈ ਅਤੇ ਨਤੀਜੇ ਗਲਤ ਹੁੰਦੇ ਹਨ । | |
01:00 | ਉਨ੍ਹਾਂ ਦੀ ਘਟਨਾ ਦੇ ਆਧਾਰ ‘ਤੇ “exceptions” ਨੂੰ “unchecked exceptions” ਅਤੇ “checked exceptions” ਦੇ ਰੂਪ ਵਿੱਚ ਵਰਗੀਕਰਣ ਕੀਤਾ ਗਿਆ ਹੈ । | |
01:08 | ਹੁਣ ਅਸੀਂ “eclipse” ਖੋਲ੍ਹਾਂਗੇ ਅਤੇ “Exception Demo” ਨਾਂ ਵਾਲਾ ਨਵਾਂ ਪ੍ਰੋਜੈਕਟ ਬਣਾਵਾਂਗੇ । | |
01:16 | ਇਸ ਪ੍ਰੋਜੈਕਟ ਵਿੱਚ ਅਸੀਂ “exception handling” ਦੇ ਪ੍ਰਦਰਸ਼ਨ ਲਈ ਜ਼ਰੂਰੀ ਕਲਾਸਾਂ ਬਣਾਵਾਂਗੇ । | |
01:24 | ਅਸੀਂ ਨਵੀਂ “class Marks” ਬਣਾਵਾਂਗੇ । | |
01:28 | ਹੁਣ “Marks class” ਨੂੰ ਦਰਸਾਉਣ ਦੇ ਲਈ ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
01:34 | ਇਹ ਪ੍ਰੋਗਰਾਮ 5 ਵਿਦਿਆਰਥੀਆਂ ਦੇ ਮਾਰਕਸ ਪ੍ਰਿੰਟ ਕਰਦਾ ਹੈ, ਜੋ ਅਰੈ “marks” ਵਿੱਚ ਇੱਕਠਾ ਹੁੰਦਾ ਹੈ । | |
01:41 | ਇਸ ਪ੍ਰੋਗਰਾਮ ਨੂੰ ਰਨ ਕਰੋ ਅਤੇ ਆਉਟਪੁਟ ਦੀ ਪੁਸ਼ਟੀ ਕਰੋ । | |
01:45 | ਅਸੀਂ ਵੇਖ ਸਕਦੇ ਹਾਂ ਕਿ ਅਰੈ ਵਿੱਚ ਵੈਲਿਊਜ਼ ਪ੍ਰਿੰਟ ਹੋ ਰਹੀ ਹਾਂ । | |
01:50 | ਵੇਖੋ ਕਿ ਕੀ ਹੋਵੇਗਾ ਜੇ ਅਸੀਂ ਇੱਕ ਅਰੈ ਐਲੀਮੈਂਟ ਨੂੰ ਐਕਸੈੱਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਮੌਜੂਦ ਨਹੀਂ ਹੈ । | |
01:57 | ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
02:00 | ਅਸੀਂ ਜਾਣਦੇ ਹਾਂ ਕਿ ਇੱਥੇ ਸਾਡੇ ਅਰੈ ਵਿੱਚ ਕੇਵਲ 5 ਐਲੀਮੈਂਟਸ ਹਨ । | |
02:04 | ਪਰ ਇਸ ਸਟੇਟਮੈਂਟ ਵਿੱਚ ਅਸੀਂ “index 50” ‘ਤੇ ਐਲੀਮੈਂਟ ਐਕਸੈੱਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਮੌਜੂਦ ਨਹੀਂ ਹੈ । | |
02:12 | ਇਸ ਪ੍ਰੋਗਰਾਮ ਨੂੰ ਰਨ ਕਰੋ । | |
02:15 | ਅਸੀਂ ਵੇਖ ਸਕਦੇ ਹਾਂ ਕਿ ਪ੍ਰੋਗਰਾਮ ਲਾਈਨ ਨੰਬਰ 7 ‘ਤੇ ਇੱਕ ਮੈਸੇਜ “Array Index Out Of Bounds Exception ਦੇ ਨਾਲ ਟਰਮੀਨੇਟ ਹੁੰਦਾ ਹੈ | |
02:25 | ਐਰਰ ਮੈਸੇਜ exception ਦਾ ਵੇਰਵਾ ਦਰਸਾਉਂਦਾ ਹੈ ਜਿਵੇਂ exception ਦੀ ਕਿਸਮ ਜਿੱਥੇ ਇਹ ਵਾਪਰਿਆ ਅਤੇ ਹੋਰ ਵੇਰਵਾ । | |
02:35 | ਨੋਟ ਕਰੋ ਕਿ “print statement” ਨਹੀਂ ਚੱਲਿਆ ਕਿਉਂਕਿ ਪ੍ਰੋਗਰਾਮ ਐਰਰ ਦੇ ਬਾਅਦ ਟਰਮੀਨੇਟ ਹੋ ਗਿਆ ਹੈ । | |
02:42 | ਇਹ “Unchecked exception” ਦੀ ਇੱਕ ਉਦਾਹਰਣ ਹੈ । | |
02:46 | “Unchecked exceptions” ਨੂੰ “Runtime exception” ਕਹਿੰਦੇ ਹਨ ਕਿਉਂਕਿ ਇਹ ਕੇਵਲ ਚਲਾਉਣ ਦੇ ਸਮੇਂ ਚੈੱਕ ਹੁੰਦੇ ਹਨ । | |
02:54 | ਉਹ ਪ੍ਰੋਗਰਾਮਿੰਗ ਬਗਸ ਅਤੇ ਲਾਜ਼ੀਕਲ ਐਰਰਸ ਨੂੰ ਕੰਟਰੋਲ ਕਰਦੇ ਹਨ ਜਿਵੇਂ ਕਿ ਨੰਬਰ ਨੂੰ ਸਿਫ਼ਰ ਨਾਲ ਵੰਡਣਾ ਅਤੇ ਇੱਕ ਅਰੈ ਐਲੀਮੈਂਟ ਐਕਸੈੱਸ ਕਰਨਾ ਜੋ ਮੌਜੂਦ ਨਾ ਹੋਵੇ । | |
03:07 | ਹੁਣ ਸਿੱਖਦੇ ਹਾਂ ਕਿ “try catch block” ਦੀ ਵਰਤੋਂ ਕਰਕੇ “exception” ਕਿਵੇਂ ਕੰਟਰੋਲ ਕਰੀਏ । | |
03:13 | “try block” ਵਿੱਚ ਕੋਡ ਦਾ ਇਹ ਭਾਗ “exception” ਨੂੰ ਰੇਜ਼ ਕਰ ਸਕਦਾ ਹੈ । | |
03:19 | ਇਸ ਅਨੁਸਾਰ “catch block” ਆਬਜੈਕਟ “e” ਵਿੱਚ “exception” ਦਾ ਵੇਰਵਾ ਪ੍ਰਾਪਤ ਕਰ ਸਕਦਾ ਹੈ । | |
03:26 | “catch block” ਵਿੱਚ ਅਸੀਂ ਐਰਰ ਮੈਸੇਜ ਨੂੰ ਦਿਖਾਉਣ ਦੇ ਲਈ ਜਾਂ ਐਰਰ ਤੋਂ ਬਚਣ ਲਈ ਕੋਡ ਲਿਖ ਸਕਦੇ ਹਾਂ । | |
03:34 | ਹੁਣ “eclipse” ‘ਤੇ ਜਾਓ । | |
03:37 | ਪਹਿਲਾਂ ਕੋਡ ਵਿੱਚ “try block” ਨੂੰ ਜੋੜੋ ਜੋ ਇਸ ਕਿਸਮ ਦੇ “exception” ਦਾ ਕਾਰਨ ਹੁੰਦਾ ਹੈ । | |
03:44 | ਹੁਣ ਸਾਨੂੰ ਇਸ ਅਨੁਸਾਰ “catch block” ਜੋੜਨਾ ਚਾਹੀਦਾ ਹੈ । | |
03:48 | ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
03:51 | ਇੱਥੇ ਅਸੀਂ ਕਸਟਮ ਮੈਸੇਜ “Array Overflow Exception occurred” ਪ੍ਰਿੰਟ ਕਰ ਰਹੇ ਹਾਂ । | |
03:57 | ਰਾਉਂਡ ਬਰੈਕੇਟਸ ਵਿੱਚ ਅਸੀਂ “Array Index Out Of Bounds Exception” ਦੀ ਇੱਕ ਉਦਾਹਰਣ ਬਣਾਈ ਹੈ । | |
04:05 | ਇਸ ਲਈ: ਇਹ ਬਲਾਕ “Array Index Out Of Bounds Exception” ਦੇ “exceptions” ਨੂੰ ਕੈਚ ਕਰ ਸਕਦਾ ਹੈ | |
04:11 | ਹੁਣ ਪ੍ਰੋਗਰਾਮ ਨੂੰ ਰਨ ਕਰੋ । | |
04:14 | ਅਸੀਂ ਵੇਖ ਸਕਦੇ ਹਾਂ ਕਿ ਐਰਰ ਮੈਸੇਜ ਪ੍ਰਿੰਟ ਹੁੰਦਾ ਹੈ । | |
04:18 | ਪਰ ਇਸ ਸਮੇਂ ਉਸ ਪ੍ਰਿੰਟਿੰਗ ‘ਤੇ ਧਿਆਨ ਦਿਓ “marks array” ਵੀ ਚੱਲਦਾ ਹੈ । | |
04:24 | ਇਸ ਤਰ੍ਹਾਂ ਨਾਲ ਅਸੀਂ “exceptions” ਕੰਟਰੋਲ ਕਰ ਸਕਦੇ ਹਾਂ । | |
04:27 | ਅੱਗੇ ਵੇਖਦੇ ਹਾਂ ਕਿ ਵੱਖਰੇ “catch blocks” ਦੀ ਵਰਤੋਂ ਕਿਵੇਂ ਕਰੀਏ । | |
04:32 | ਅਸੀਂ ਉਨ੍ਹਾਂ ਦੀ ਵਰਤੋਂ ਕਰ ਸਕਦੇ ਹਾਂ ਜਦੋਂ ਬਲਾਕ ਦੁਆਰਾ ਵੱਖਰੀ ਕਿਸਮ ਦੇ “exceptions” ਰੇਜ਼ ਹੁੰਦੇ ਹਨ । | |
04:38 | “try block” ਵਿੱਚ ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
04:42 | ਕੋਡ ਦੀ ਇਹ ਲਾਈਨ ਇੱਕ “array element” ਨੂੰ ਜ਼ੀਰੋ ਦੁਆਰਾ ਵੰਡਦੀ ਹੈ ਕਿਉਂਕਿ “a” ਦੀ ਵੈਲਿਊ 0 ਹੈ । | |
04:49 | ਤਾਂ ਇੱਕ “Arithmetic Exception” ਪਹਿਲਾਂ ਰੇਜ਼ ਹੁੰਦੀ ਹੈ । | |
04:53 | “Arithmetic Exception” ਨੂੰ ਕੰਟਰੋਲ ਕਰਨ ਦੇ ਲਈ ਇੱਕ ਹੋਰ “catch block” ਜੋੜੋ । | |
04:58 | ਮੌਜੂਦਾ “catch block” ਦੇ ਬਾਅਦ ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
05:03 | ਪ੍ਰੋਗਰਾਮ ਨੂੰ ਰਨ ਕਰੋ । | |
05:06 | ਇਸ ਸਮੇਂ ਐਰਰ ਮੈਸੇਜ “Arithmetic Exception occurred” ਪ੍ਰਿੰਟ ਹੁੰਦਾ ਹੈ ਕਿਉਂਕਿ ਇਹ ਪਹਿਲਾਂ ਕੈਚ ਹੋਇਆ । | |
05:13 | ਕੋਡ ਦਾ ਬਾਕੀ ਭਾਗ “try catch block” ਦੇ ਬਾਹਰ ਚੱਲਦਾ ਹੈ । | |
05:19 | ਹੁਣ “checked exceptions” ਦੇ ਬਾਰੇ ਵਿੱਚ ਸਿੱਖਦੇ ਹਾਂ । | |
05:23 | “Checked exceptions” “compile time” ‘ਤੇ ਚੈੱਕ ਹੁੰਦੇ ਹਨ । | |
05:27 | ਇਸ ਲਈ: ਉਨ੍ਹਾਂ ਨੂੰ ਪ੍ਰੋਗਰਾਮ ਰਨ ਕਰਨ ਤੋਂ ਪਹਿਲਾਂ ਕੰਟਰੋਲ ਕਰਨਾ ਜ਼ਰੂਰੀ ਹੈ । | |
05:31 | ਉਦਾਹਰਣ ਦੇ ਲਈ: ਫਾਇਲ ਨੂੰ ਐਕਸੈੱਸ ਕਰਨਾ ਜੋ ਮੌਜੂਦ ਨਹੀਂ ਹੈ ਜਾਂ ਨੈੱਟਵਰਕ ਸਿਸਟਮ ਨੂੰ ਐਕਸੈੱਸ ਕਰਨਾ ਜਦੋਂ ਨੈੱਟਵਰਕ ਡਾਊਂਨ ਹੋਵੇ । | |
05:41 | ਹੁਣ “Eclipse” ‘ਤੇ ਜਾਓ ਅਤੇ ਨਵੀਂ “class Marks File ਬਣਾਓ । | |
05:47 | “main method” ਜੋੜੋ । | |
05:50 | ਹੁਣ ਸਾਨੂੰ ਕੰਪਿਊਟਰ ਵਿੱਚ ਸਥਿਤ ਫਾਇਲ ਨੂੰ ਪੜ੍ਹਨਾ ਚਾਹੀਦਾ ਹੈ । | |
05:54 | ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
05:57 | ਇੱਥੇ “File Reader” ਆਬਜੈਕਟ “fr” “null” ਦੇ ਰੂਪ ਵਿੱਚ ਇਨਿਸਿਲੀਇਜ ਹੈ । | |
06:03 | “File Reader” ਆਬਜੈਕਟ ਦੀ ਵਰਤੋਂ ਵਿਸ਼ੇਸ਼ ਫਾਇਲ ਨੂੰ ਐਕਸੈੱਸ ਕਰਨ ਅਤੇ ਪੜ੍ਹਣ ਦੇ ਲਈ ਕੀਤਾ ਜਾ ਸਕਦਾ ਹੈ । | |
06:08 | “Eclipse” ਇੱਕ ਐਰਰ ਦਿਖਾਵੇਗਾ । | |
06:11 | ਐਰਰ ਨੂੰ ਠੀਕ ਕਰਨ ਦੇ ਲਈ ਇਸ ‘ਤੇ ਕਲਿਕ ਕਰੋ ਅਤੇ “import File Reader java dot io” ‘ਤੇ ਡਬਲ ਕਲਿਕ ਕਰੋ । | |
06:19 | “File Reader class” ਨੂੰ “java dot io package” ਨਾਲ ਇੰਪੋਰਟ ਕੀਤਾ ਗਿਆ ਹੈ । | |
06:25 | ਅਸੀਂ “package” ਅਤੇ ਇਸ ਦੀ ਵਰਤੋਂ ਦੇ ਬਾਰੇ ਵਿੱਚ ਬਾਅਦ ਦੇ ਟਿਊਟੋਰਿਅਲ ਵਿੱਚ ਸਿੱਖਾਂਗੇ । | |
06:31 | “Marks” ਨਾਂ ਵਾਲੀ ਫਾਇਲ ਨੂੰ ਐਕਸੈੱਸ ਕਰਨ ਦੇ ਲਈ, ਜੋ ਕਿ ਹੋਮ ਫੋਲਡਰ ਵਿੱਚ ਸਥਿਤ ਹੈ, ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
06:40 | ਇੱਥੇ ਦਿਖਾਏ ਗਏ ਪਾਥ ਨੂੰ ਆਪਣੇ ਸਿਸਟਮ ਦੇ ਹੋਮ ਫੋਲਡਰ ਦੇ ਨਾਲ ਬਦਲੋ । | |
06:46 | ਇੱਕ ਐਰਰ ਆਉਂਦੀ ਹੈ । ਇਹ ਦਰਸਾਉਦੀਂ ਹੈ ਕਿ ਕੋਡ ਦੀ ਇਹ ਲਾਈਨ “File Not Found Exception” ਬਣਾ ਸਕਦੀ ਹੈ । | |
06:55 | ਐਰਰ ‘ਤੇ ਕਲਿਕ ਕਰੋ ਅਤੇ “Surround with try/catch” ‘ਤੇ ਡਬਲ ਕਲਿਕ ਕਰੋ । | |
07:00 | ਅਸੀਂ ਵੇਖ ਸਕਦੇ ਹਾਂ ਕਿ ਇਸ ਐਰਰ ਨੂੰ ਠੀਕ ਕਰਨ ਦੇ ਲਈ “Eclipse” ਆਪਣੇ ਆਪ ਹੀ “try catch block” ਦਰਜ ਕਰਦਾ ਹੈ । | |
07:08 | ਅਸੀਂ ਸਮਝ ਸਕਦੇ ਹਾਂ ਕਿ ਇਹ “checked exception” ਹੈ । | |
07:12 | ਹੁਣ ਵੇਖਦੇ ਹਾਂ ਕਿ “finally block” ਦੀ ਵਰਤੋਂ ਕਿਵੇਂ ਕਰੀਏ । | |
07:16 | ਹੇਠ ਲਿਖੇ ਕੋਡ ਨੂੰ ਟਾਈਪ ਕਰੋ । | |
07:18 | “finally block” ਆਮ ਤੌਰ ‘ਤੇ “try - catch block” ਦੀ ਪਾਲਣਾ ਕਰਦਾ ਹੈ । | |
07:22 | ਇਸ ਬਲਾਕ ਦਾ ਕੋਡ ਚਲਾਉਣ ਦੇ ਬਾਅਦ ਹੁੰਦੀ ਹੈ, ਚਾਹੇ exception ਹੋਇਆ ਹੋਵੇ ਜਾਂ ਨਾ ਹੋਵੇ । ਇਸ ਵਿੱਚ “print statement” ਸ਼ਾਮਿਲ ਹੁੰਦਾ ਹੈ । | |
07:32 | ਹੁਣ “finally block” ਵਿੱਚ ਫਾਇਲ ਰਿਫਰੇਂਸ ਨੂੰ ਬੰਦ ਕਰੋ । | |
07:37 | ਟਾਈਪ ਕਰੋ “fr dot close” | |
07:40 | ਹੁਣ “Eclipse” ਦਰਸਾਉਂਦਾ ਹੈ ਕਿ ਇਹ ਇੱਕ “IO Exception” ਰੇਜ਼ ਕਰੇਗਾ । | |
07:45 | ਐਰਰ ‘ਤੇ ਕਲਿਕ ਕਰੋ ਅਤੇ “Surround with try/catch” ‘ਤੇ ਡਬਲ ਕਲਿਕ ਕਰੋ । | |
07:51 | ਪ੍ਰੋਗਰਾਮ ਨੂੰ ਰਨ ਕਰੋ । | |
07:54 | ਅਸੀਂ ਵੇਖ ਸਕਦੇ ਹਾਂ ਕਿ “File Not Found Exception” ਮੈਸੇਜ ਪ੍ਰਿੰਟ ਹੁੰਦਾ ਹੈ । | |
07:59 | ਅਜਿਹਾ ਇਸ ਲਈ ਕਿਉਂਕਿ ਸਾਡੇ ਹੋਮ ਫੋਲਡਰ ਵਿੱਚ “Marks” ਨਾਂ ਵਾਲੀ ਫਾਇਲ ਨਹੀਂ ਹੈ । | |
08:04 | ਅਸੀਂ “Null Pointer Exception” ਵੀ ਵੇਖ ਸਕਦੇ ਹਾਂ ਕਿਉਂਕਿ “fr” ਦੀ ਵੈਲਿਊ ਹੁਣ ਵੀ ਨਲ ਹੈ । | |
08:12 | ਪਰ ਅਸੀਂ ਵੇਖ ਸਕਦੇ ਹਾਂ ਕਿ “finally block” ਵਿੱਚ “print statement” ਚੱਲਦਾ ਹੈ । | |
08:18 | ਆਪਣੇ ਹੋਮ ਫੋਲਡਰ ਵਿੱਚ “Marks” ਟੈਕਸਟ ਫਾਇਲ ਬਣਾਓ । | |
08:23 | ਜੇ ਤੁਸੀਂ ਵਿੰਡੋ ਯੂਜਰ ਹੋ ਤਾਂ ਆਪਣੇ ਲੋਕਲ ਡਰਾਇਵ ਵਿੱਚ ਟੈਕਸਟ ਫਾਇਲ ਬਣਾਓ ਅਤੇ ਪਾਥ ਨੂੰ ਨਿਰਧਾਰਤ ਕਰੋ । | |
08:29 | ਉਦਾਹਰਣ ਦੇ ਲਈ ਇਹ “D:\\Marks.txt” ਇਸ ਤਰ੍ਹਾਂ ਨਿਰਧਾਰਤ ਹੋ ਸਕਦਾ ਹੈ । | |
08:37 | ਪ੍ਰੋਗਰਾਮ ਨੂੰ ਫਿਰ ਤੋਂ ਰਨ ਕਰੋ । | |
08:40 | ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ “Marks” ਫਾਇਲ ਬਣਨ ਦੇ ਬਾਅਦ ਉੱਥੇ exceptions ਨਹੀਂ ਹੈ । | |
08:46 | “Inside finally block” ਪ੍ਰਿੰਟ ਹੁੰਦਾ ਹੈ । | |
08:50 | “cleanup operation” ਭਾਵ ਕਿ “File Reader” ਆਬਜੈਕਟ “fr” ਬੰਦ ਕਰਨਾ, ਇਹ ਵੀ ਸਫਲਤਾਪੂਰਵਕ ਚੱਲਦਾ ਹੈ । | |
08:58 | ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । | |
09:02 | ਸੰਖੇਪ ਵਿੱਚ . . | |
09:04 | ਇਸ ਟਿਊਟੋਰਿਲ ਵਿੱਚ ਅਸੀਂ ਸਿੱਖਿਆ: “Exception” ਕੀ ਹੈ, “Checked” ਅਤੇ “Unchecked Exceptions”, “try – catch” “block” ਅਤੇ “finally block” ਦੀ ਵਰਤੋਂ ਕਰਕੇ “Exceptions” ਨੂੰ ਚਲਾਉਣਾ । | |
09:17 | ਨਿਰਧਾਰਤ ਕੰਮ ਦੇ ਰੂਪ ਵਿੱਚ “Null Pointer Exception” ਨਾਂ ਵਾਲਾ ਹੋਰ “Runtime Exception” ਦੇ ਬਾਰੇ ਵਿੱਚ ਸਿੱਖੋ । | |
09:24 | ਇਸ ਟਿਊਟੋਰਿਅਲ ਦੇ “Assignment” ਲਿੰਕ ਵਿੱਚ ਦਿੱਤੇ ਗਏ “Demo.java” ਨਾਂ ਵਾਲੇ ਜਾਵਾ ਪ੍ਰੋਗਰਾਮ ਨੂੰ ਵੇਖੋ । | |
09:31 | ਇੱਕ “exception” ਰੇਜ਼ ਹੋਵੇਗਾ ਜਦੋਂ ਤੁਸੀਂ ਇਸ ਕੋਡ ਨੂੰ ਰਨ ਕਰੋਗੇ । | |
09:35 | ਕੋਡ ਜਾਣੋ ਜੋ “exception” ਲਈ ਜ਼ਿੰਮੇਵਾਰ ਹੈ । | |
09:40 | “try - catch block” ਦੀ ਵਰਤੋਂ ਕਰਕੇ ਇਸਨੂੰ ਠੀਕ ਕਰੋ । | |
09:43 | ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਕ੍ਰਿਪਾ ਕਰਕੇ ਇਸਨੂੰ ਵੇਖੋ । | |
09:52 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ - ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
10:04 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ | |
10:15 | ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ । | |
10:23 | IIT Bombay ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ, ਧੰਨਵਾਦ । | } |