Java/C3/Exception-Handling/Punjabi

From Script | Spoken-Tutorial
Revision as of 19:43, 22 December 2017 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time
Narration
00:01 ਸਤਿ ਸ਼੍ਰੀ ਅਕਾਲ ਦੋਸਤੋ, “Exception Handling” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ:”exception” ਕੀ ਹੈ, “exceptions” ਨੂੰ ਚੈੱਕ ਅਤੇ ਅਨਚੈੱਕ ਕਰਨਾ “try – catch” “block” ਅਤੇ “finally block” ਦੀ ਵਰਤੋਂ ਕਰਕੇ “exceptions” ਨੂੰ ਕੰਟਰੋਲ ਕਰਨਾ ।
00:20 ਇੱਥੇ ਅਸੀਂ ਵਰਤੋਂ ਕਰ ਰਹੇ ਹਾਂ “Ubuntu Linux 16.04 OS” “JDK 1.8” ਅਤੇ “Eclipse 4.3.1”
00:32 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ ਤੁਹਾਨੂੰ “Java” ਅਤੇ “Eclipse IDE” ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ ।
00:39 ਜੇ ਨਹੀਂ ਹੈ ਤਾਂ ਸੰਬੰਧਿਤ ਜਾਵਾ ਟਿਊਟੋਰਿਅਲ ਦੇ ਲਈ ਕ੍ਰਿਪਾ ਕਰਕੇ ਵਿਖਾਈ ਗਈ ਵੈੱਬਸਾਈਟ ‘ਤੇ ਜਾਓ ।
00:45 ਇੱਕ “exception” ਅਚਾਨਕ ਹੋਣ ਵਾਲੀ ਘਟਨਾ ਹੈ, ਜੋ ਪ੍ਰੋਗਰਾਮ ਨੂੰ ਚਲਾਉਣ ਦੇ ਸਮੇਂ ਹੁੰਦੀ ਹੈ ।
00:52 ਇਹ ਪ੍ਰੋਗਰਾਮ ਦੇ ਆਮ ਫਲੋ ਨੂੰ ਵਿਗਾੜਦਾ ਹੈ ਅਤੇ ਨਤੀਜੇ ਗਲਤ ਹੁੰਦੇ ਹਨ ।
01:00 ਉਨ੍ਹਾਂ ਦੀ ਘਟਨਾ ਦੇ ਆਧਾਰ ‘ਤੇ “exceptions” ਨੂੰ “unchecked exceptions” ਅਤੇ “checked exceptions” ਦੇ ਰੂਪ ਵਿੱਚ ਵਰਗੀਕਰਣ ਕੀਤਾ ਗਿਆ ਹੈ ।
01:08 ਹੁਣ ਅਸੀਂ “eclipse” ਖੋਲ੍ਹਾਂਗੇ ਅਤੇ “Exception Demo” ਨਾਂ ਵਾਲਾ ਨਵਾਂ ਪ੍ਰੋਜੈਕਟ ਬਣਾਵਾਂਗੇ ।
01:16 ਇਸ ਪ੍ਰੋਜੈਕਟ ਵਿੱਚ ਅਸੀਂ “exception handling” ਦੇ ਪ੍ਰਦਰਸ਼ਨ ਲਈ ਜ਼ਰੂਰੀ ਕਲਾਸਾਂ ਬਣਾਵਾਂਗੇ ।
01:24 ਅਸੀਂ ਨਵੀਂ “class Marks” ਬਣਾਵਾਂਗੇ ।
01:28 ਹੁਣ “Marks class” ਨੂੰ ਦਰਸਾਉਣ ਦੇ ਲਈ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
01:34 ਇਹ ਪ੍ਰੋਗਰਾਮ 5 ਵਿਦਿਆਰਥੀਆਂ ਦੇ ਮਾਰਕਸ ਪ੍ਰਿੰਟ ਕਰਦਾ ਹੈ, ਜੋ ਅਰੈ “marks” ਵਿੱਚ ਇੱਕਠਾ ਹੁੰਦਾ ਹੈ ।
01:41 ਇਸ ਪ੍ਰੋਗਰਾਮ ਨੂੰ ਰਨ ਕਰੋ ਅਤੇ ਆਉਟਪੁਟ ਦੀ ਪੁਸ਼ਟੀ ਕਰੋ ।
01:45 ਅਸੀਂ ਵੇਖ ਸਕਦੇ ਹਾਂ ਕਿ ਅਰੈ ਵਿੱਚ ਵੈਲਿਊਜ਼ ਪ੍ਰਿੰਟ ਹੋ ਰਹੀ ਹਾਂ ।
01:50 ਵੇਖੋ ਕਿ ਕੀ ਹੋਵੇਗਾ ਜੇ ਅਸੀਂ ਇੱਕ ਅਰੈ ਐਲੀਮੈਂਟ ਨੂੰ ਐਕਸੈੱਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਮੌਜੂਦ ਨਹੀਂ ਹੈ ।
01:57 ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
02:00 ਅਸੀਂ ਜਾਣਦੇ ਹਾਂ ਕਿ ਇੱਥੇ ਸਾਡੇ ਅਰੈ ਵਿੱਚ ਕੇਵਲ 5 ਐਲੀਮੈਂਟਸ ਹਨ ।
02:04 ਪਰ ਇਸ ਸਟੇਟਮੈਂਟ ਵਿੱਚ ਅਸੀਂ “index 50” ‘ਤੇ ਐਲੀਮੈਂਟ ਐਕਸੈੱਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਮੌਜੂਦ ਨਹੀਂ ਹੈ ।
02:12 ਇਸ ਪ੍ਰੋਗਰਾਮ ਨੂੰ ਰਨ ਕਰੋ ।
02:15 ਅਸੀਂ ਵੇਖ ਸਕਦੇ ਹਾਂ ਕਿ ਪ੍ਰੋਗਰਾਮ ਲਾਈਨ ਨੰਬਰ 7 ‘ਤੇ ਇੱਕ ਮੈਸੇਜ “Array Index Out Of Bounds Exception ਦੇ ਨਾਲ ਟਰਮੀਨੇਟ ਹੁੰਦਾ ਹੈ
02:25 ਐਰਰ ਮੈਸੇਜ exception ਦਾ ਵੇਰਵਾ ਦਰਸਾਉਂਦਾ ਹੈ ਜਿਵੇਂ exception ਦੀ ਕਿਸਮ ਜਿੱਥੇ ਇਹ ਵਾਪਰਿਆ ਅਤੇ ਹੋਰ ਵੇਰਵਾ ।
02:35 ਨੋਟ ਕਰੋ ਕਿ “print statement” ਨਹੀਂ ਚੱਲਿਆ ਕਿਉਂਕਿ ਪ੍ਰੋਗਰਾਮ ਐਰਰ ਦੇ ਬਾਅਦ ਟਰਮੀਨੇਟ ਹੋ ਗਿਆ ਹੈ ।
02:42 ਇਹ “Unchecked exception” ਦੀ ਇੱਕ ਉਦਾਹਰਣ ਹੈ ।
02:46 “Unchecked exceptions” ਨੂੰ “Runtime exception” ਕਹਿੰਦੇ ਹਨ ਕਿਉਂਕਿ ਇਹ ਕੇਵਲ ਚਲਾਉਣ ਦੇ ਸਮੇਂ ਚੈੱਕ ਹੁੰਦੇ ਹਨ ।
02:54 ਉਹ ਪ੍ਰੋਗਰਾਮਿੰਗ ਬਗਸ ਅਤੇ ਲਾਜ਼ੀਕਲ ਐਰਰਸ ਨੂੰ ਕੰਟਰੋਲ ਕਰਦੇ ਹਨ ਜਿਵੇਂ ਕਿ ਨੰਬਰ ਨੂੰ ਸਿਫ਼ਰ ਨਾਲ ਵੰਡਣਾ ਅਤੇ ਇੱਕ ਅਰੈ ਐਲੀਮੈਂਟ ਐਕਸੈੱਸ ਕਰਨਾ ਜੋ ਮੌਜੂਦ ਨਾ ਹੋਵੇ ।
03:07 ਹੁਣ ਸਿੱਖਦੇ ਹਾਂ ਕਿ “try catch block” ਦੀ ਵਰਤੋਂ ਕਰਕੇ “exception” ਕਿਵੇਂ ਕੰਟਰੋਲ ਕਰੀਏ ।
03:13 “try block” ਵਿੱਚ ਕੋਡ ਦਾ ਇਹ ਭਾਗ “exception” ਨੂੰ ਰੇਜ਼ ਕਰ ਸਕਦਾ ਹੈ ।
03:19 ਇਸ ਅਨੁਸਾਰ “catch block” ਆਬਜੈਕਟ “e” ਵਿੱਚ “exception” ਦਾ ਵੇਰਵਾ ਪ੍ਰਾਪਤ ਕਰ ਸਕਦਾ ਹੈ ।
03:26 “catch block” ਵਿੱਚ ਅਸੀਂ ਐਰਰ ਮੈਸੇਜ ਨੂੰ ਦਿਖਾਉਣ ਦੇ ਲਈ ਜਾਂ ਐਰਰ ਤੋਂ ਬਚਣ ਲਈ ਕੋਡ ਲਿਖ ਸਕਦੇ ਹਾਂ ।
03:34 ਹੁਣ “eclipse” ‘ਤੇ ਜਾਓ ।
03:37 ਪਹਿਲਾਂ ਕੋਡ ਵਿੱਚ “try block” ਨੂੰ ਜੋੜੋ ਜੋ ਇਸ ਕਿਸਮ ਦੇ “exception” ਦਾ ਕਾਰਨ ਹੁੰਦਾ ਹੈ ।
03:44 ਹੁਣ ਸਾਨੂੰ ਇਸ ਅਨੁਸਾਰ “catch block” ਜੋੜਨਾ ਚਾਹੀਦਾ ਹੈ ।
03:48 ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
03:51 ਇੱਥੇ ਅਸੀਂ ਕਸਟਮ ਮੈਸੇਜ “Array Overflow Exception occurred” ਪ੍ਰਿੰਟ ਕਰ ਰਹੇ ਹਾਂ ।
03:57 ਰਾਉਂਡ ਬਰੈਕੇਟਸ ਵਿੱਚ ਅਸੀਂ “Array Index Out Of Bounds Exception” ਦੀ ਇੱਕ ਉਦਾਹਰਣ ਬਣਾਈ ਹੈ ।
04:05 ਇਸ ਲਈ: ਇਹ ਬਲਾਕ “Array Index Out Of Bounds Exception” ਦੇ “exceptions” ਨੂੰ ਕੈਚ ਕਰ ਸਕਦਾ ਹੈ
04:11 ਹੁਣ ਪ੍ਰੋਗਰਾਮ ਨੂੰ ਰਨ ਕਰੋ ।
04:14 ਅਸੀਂ ਵੇਖ ਸਕਦੇ ਹਾਂ ਕਿ ਐਰਰ ਮੈਸੇਜ ਪ੍ਰਿੰਟ ਹੁੰਦਾ ਹੈ ।
04:18 ਪਰ ਇਸ ਸਮੇਂ ਉਸ ਪ੍ਰਿੰਟਿੰਗ ‘ਤੇ ਧਿਆਨ ਦਿਓ “marks array” ਵੀ ਚੱਲਦਾ ਹੈ ।
04:24 ਇਸ ਤਰ੍ਹਾਂ ਨਾਲ ਅਸੀਂ “exceptions” ਕੰਟਰੋਲ ਕਰ ਸਕਦੇ ਹਾਂ ।
04:27 ਅੱਗੇ ਵੇਖਦੇ ਹਾਂ ਕਿ ਵੱਖਰੇ “catch blocks” ਦੀ ਵਰਤੋਂ ਕਿਵੇਂ ਕਰੀਏ ।
04:32 ਅਸੀਂ ਉਨ੍ਹਾਂ ਦੀ ਵਰਤੋਂ ਕਰ ਸਕਦੇ ਹਾਂ ਜਦੋਂ ਬਲਾਕ ਦੁਆਰਾ ਵੱਖਰੀ ਕਿਸਮ ਦੇ “exceptions” ਰੇਜ਼ ਹੁੰਦੇ ਹਨ ।
04:38 “try block” ਵਿੱਚ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
04:42 ਕੋਡ ਦੀ ਇਹ ਲਾਈਨ ਇੱਕ “array element” ਨੂੰ ਜ਼ੀਰੋ ਦੁਆਰਾ ਵੰਡਦੀ ਹੈ ਕਿਉਂਕਿ “a” ਦੀ ਵੈਲਿਊ 0 ਹੈ ।
04:49 ਤਾਂ ਇੱਕ “Arithmetic Exception” ਪਹਿਲਾਂ ਰੇਜ਼ ਹੁੰਦੀ ਹੈ ।
04:53 “Arithmetic Exception” ਨੂੰ ਕੰਟਰੋਲ ਕਰਨ ਦੇ ਲਈ ਇੱਕ ਹੋਰ “catch block” ਜੋੜੋ ।
04:58 ਮੌਜੂਦਾ “catch block” ਦੇ ਬਾਅਦ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
05:03 ਪ੍ਰੋਗਰਾਮ ਨੂੰ ਰਨ ਕਰੋ ।
05:06 ਇਸ ਸਮੇਂ ਐਰਰ ਮੈਸੇਜ “Arithmetic Exception occurred” ਪ੍ਰਿੰਟ ਹੁੰਦਾ ਹੈ ਕਿਉਂਕਿ ਇਹ ਪਹਿਲਾਂ ਕੈਚ ਹੋਇਆ ।
05:13 ਕੋਡ ਦਾ ਬਾਕੀ ਭਾਗ “try catch block” ਦੇ ਬਾਹਰ ਚੱਲਦਾ ਹੈ ।
05:19 ਹੁਣ “checked exceptions” ਦੇ ਬਾਰੇ ਵਿੱਚ ਸਿੱਖਦੇ ਹਾਂ ।
05:23 “Checked exceptions” “compile time” ‘ਤੇ ਚੈੱਕ ਹੁੰਦੇ ਹਨ ।
05:27 ਇਸ ਲਈ: ਉਨ੍ਹਾਂ ਨੂੰ ਪ੍ਰੋਗਰਾਮ ਰਨ ਕਰਨ ਤੋਂ ਪਹਿਲਾਂ ਕੰਟਰੋਲ ਕਰਨਾ ਜ਼ਰੂਰੀ ਹੈ ।
05:31 ਉਦਾਹਰਣ ਦੇ ਲਈ: ਫਾਇਲ ਨੂੰ ਐਕਸੈੱਸ ਕਰਨਾ ਜੋ ਮੌਜੂਦ ਨਹੀਂ ਹੈ ਜਾਂ ਨੈੱਟਵਰਕ ਸਿਸਟਮ ਨੂੰ ਐਕਸੈੱਸ ਕਰਨਾ ਜਦੋਂ ਨੈੱਟਵਰਕ ਡਾਊਂਨ ਹੋਵੇ ।
05:41 ਹੁਣ “Eclipse” ‘ਤੇ ਜਾਓ ਅਤੇ ਨਵੀਂ “class Marks File ਬਣਾਓ ।
05:47 “main method” ਜੋੜੋ ।
05:50 ਹੁਣ ਸਾਨੂੰ ਕੰਪਿਊਟਰ ਵਿੱਚ ਸਥਿਤ ਫਾਇਲ ਨੂੰ ਪੜ੍ਹਨਾ ਚਾਹੀਦਾ ਹੈ ।
05:54 ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
05:57 ਇੱਥੇ “File Reader” ਆਬਜੈਕਟ “fr” “null” ਦੇ ਰੂਪ ਵਿੱਚ ਇਨਿਸਿਲੀਇਜ ਹੈ ।
06:03 “File Reader” ਆਬਜੈਕਟ ਦੀ ਵਰਤੋਂ ਵਿਸ਼ੇਸ਼ ਫਾਇਲ ਨੂੰ ਐਕਸੈੱਸ ਕਰਨ ਅਤੇ ਪੜ੍ਹਣ ਦੇ ਲਈ ਕੀਤਾ ਜਾ ਸਕਦਾ ਹੈ ।
06:08 “Eclipse” ਇੱਕ ਐਰਰ ਦਿਖਾਵੇਗਾ ।
06:11 ਐਰਰ ਨੂੰ ਠੀਕ ਕਰਨ ਦੇ ਲਈ ਇਸ ‘ਤੇ ਕਲਿਕ ਕਰੋ ਅਤੇ “import File Reader java dot io” ‘ਤੇ ਡਬਲ ਕਲਿਕ ਕਰੋ ।
06:19 “File Reader class” ਨੂੰ “java dot io package” ਨਾਲ ਇੰਪੋਰਟ ਕੀਤਾ ਗਿਆ ਹੈ ।
06:25 ਅਸੀਂ “package” ਅਤੇ ਇਸ ਦੀ ਵਰਤੋਂ ਦੇ ਬਾਰੇ ਵਿੱਚ ਬਾਅਦ ਦੇ ਟਿਊਟੋਰਿਅਲ ਵਿੱਚ ਸਿੱਖਾਂਗੇ ।
06:31 “Marks” ਨਾਂ ਵਾਲੀ ਫਾਇਲ ਨੂੰ ਐਕਸੈੱਸ ਕਰਨ ਦੇ ਲਈ, ਜੋ ਕਿ ਹੋਮ ਫੋਲਡਰ ਵਿੱਚ ਸਥਿਤ ਹੈ, ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
06:40 ਇੱਥੇ ਦਿਖਾਏ ਗਏ ਪਾਥ ਨੂੰ ਆਪਣੇ ਸਿਸਟਮ ਦੇ ਹੋਮ ਫੋਲਡਰ ਦੇ ਨਾਲ ਬਦਲੋ ।
06:46 ਇੱਕ ਐਰਰ ਆਉਂਦੀ ਹੈ । ਇਹ ਦਰਸਾਉਦੀਂ ਹੈ ਕਿ ਕੋਡ ਦੀ ਇਹ ਲਾਈਨ “File Not Found Exception” ਬਣਾ ਸਕਦੀ ਹੈ ।
06:55 ਐਰਰ ‘ਤੇ ਕਲਿਕ ਕਰੋ ਅਤੇ “Surround with try/catch” ‘ਤੇ ਡਬਲ ਕਲਿਕ ਕਰੋ ।
07:00 ਅਸੀਂ ਵੇਖ ਸਕਦੇ ਹਾਂ ਕਿ ਇਸ ਐਰਰ ਨੂੰ ਠੀਕ ਕਰਨ ਦੇ ਲਈ “Eclipse” ਆਪਣੇ ਆਪ ਹੀ “try catch block” ਦਰਜ ਕਰਦਾ ਹੈ ।
07:08 ਅਸੀਂ ਸਮਝ ਸਕਦੇ ਹਾਂ ਕਿ ਇਹ “checked exception” ਹੈ ।
07:12 ਹੁਣ ਵੇਖਦੇ ਹਾਂ ਕਿ “finally block” ਦੀ ਵਰਤੋਂ ਕਿਵੇਂ ਕਰੀਏ ।
07:16 ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
07:18 “finally block” ਆਮ ਤੌਰ ‘ਤੇ “try - catch block” ਦੀ ਪਾਲਣਾ ਕਰਦਾ ਹੈ ।
07:22 ਇਸ ਬਲਾਕ ਦਾ ਕੋਡ ਚਲਾਉਣ ਦੇ ਬਾਅਦ ਹੁੰਦੀ ਹੈ, ਚਾਹੇ exception ਹੋਇਆ ਹੋਵੇ ਜਾਂ ਨਾ ਹੋਵੇ । ਇਸ ਵਿੱਚ “print statement” ਸ਼ਾਮਿਲ ਹੁੰਦਾ ਹੈ ।
07:32 ਹੁਣ “finally block” ਵਿੱਚ ਫਾਇਲ ਰਿਫਰੇਂਸ ਨੂੰ ਬੰਦ ਕਰੋ ।
07:37 ਟਾਈਪ ਕਰੋ “fr dot close”
07:40 ਹੁਣ “Eclipse” ਦਰਸਾਉਂਦਾ ਹੈ ਕਿ ਇਹ ਇੱਕ “IO Exception” ਰੇਜ਼ ਕਰੇਗਾ ।
07:45 ਐਰਰ ‘ਤੇ ਕਲਿਕ ਕਰੋ ਅਤੇ “Surround with try/catch” ‘ਤੇ ਡਬਲ ਕਲਿਕ ਕਰੋ ।
07:51 ਪ੍ਰੋਗਰਾਮ ਨੂੰ ਰਨ ਕਰੋ ।
07:54 ਅਸੀਂ ਵੇਖ ਸਕਦੇ ਹਾਂ ਕਿ “File Not Found Exception” ਮੈਸੇਜ ਪ੍ਰਿੰਟ ਹੁੰਦਾ ਹੈ ।
07:59 ਅਜਿਹਾ ਇਸ ਲਈ ਕਿਉਂਕਿ ਸਾਡੇ ਹੋਮ ਫੋਲਡਰ ਵਿੱਚ “Marks” ਨਾਂ ਵਾਲੀ ਫਾਇਲ ਨਹੀਂ ਹੈ ।
08:04 ਅਸੀਂ “Null Pointer Exception” ਵੀ ਵੇਖ ਸਕਦੇ ਹਾਂ ਕਿਉਂਕਿ “fr” ਦੀ ਵੈਲਿਊ ਹੁਣ ਵੀ ਨਲ ਹੈ ।
08:12 ਪਰ ਅਸੀਂ ਵੇਖ ਸਕਦੇ ਹਾਂ ਕਿ “finally block” ਵਿੱਚ “print statement” ਚੱਲਦਾ ਹੈ ।
08:18 ਆਪਣੇ ਹੋਮ ਫੋਲਡਰ ਵਿੱਚ “Marks” ਟੈਕਸਟ ਫਾਇਲ ਬਣਾਓ ।
08:23 ਜੇ ਤੁਸੀਂ ਵਿੰਡੋ ਯੂਜਰ ਹੋ ਤਾਂ ਆਪਣੇ ਲੋਕਲ ਡਰਾਇਵ ਵਿੱਚ ਟੈਕਸਟ ਫਾਇਲ ਬਣਾਓ ਅਤੇ ਪਾਥ ਨੂੰ ਨਿਰਧਾਰਤ ਕਰੋ ।
08:29 ਉਦਾਹਰਣ ਦੇ ਲਈ ਇਹ “D:\\Marks.txt” ਇਸ ਤਰ੍ਹਾਂ ਨਿਰਧਾਰਤ ਹੋ ਸਕਦਾ ਹੈ ।
08:37 ਪ੍ਰੋਗਰਾਮ ਨੂੰ ਫਿਰ ਤੋਂ ਰਨ ਕਰੋ ।
08:40 ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ “Marks” ਫਾਇਲ ਬਣਨ ਦੇ ਬਾਅਦ ਉੱਥੇ exceptions ਨਹੀਂ ਹੈ ।
08:46 “Inside finally block” ਪ੍ਰਿੰਟ ਹੁੰਦਾ ਹੈ ।
08:50 “cleanup operation” ਭਾਵ ਕਿ “File Reader” ਆਬਜੈਕਟ “fr” ਬੰਦ ਕਰਨਾ, ਇਹ ਵੀ ਸਫਲਤਾਪੂਰਵਕ ਚੱਲਦਾ ਹੈ ।
08:58 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
09:02 ਸੰਖੇਪ ਵਿੱਚ . .
09:04 ਇਸ ਟਿਊਟੋਰਿਲ ਵਿੱਚ ਅਸੀਂ ਸਿੱਖਿਆ: “Exception” ਕੀ ਹੈ, “Checked” ਅਤੇ “Unchecked Exceptions”, “try – catch” “block” ਅਤੇ “finally block” ਦੀ ਵਰਤੋਂ ਕਰਕੇ “Exceptions” ਨੂੰ ਚਲਾਉਣਾ ।
09:17 ਨਿਰਧਾਰਤ ਕੰਮ ਦੇ ਰੂਪ ਵਿੱਚ “Null Pointer Exception” ਨਾਂ ਵਾਲਾ ਹੋਰ “Runtime Exception” ਦੇ ਬਾਰੇ ਵਿੱਚ ਸਿੱਖੋ ।
09:24 ਇਸ ਟਿਊਟੋਰਿਅਲ ਦੇ “Assignment” ਲਿੰਕ ਵਿੱਚ ਦਿੱਤੇ ਗਏ “Demo.java” ਨਾਂ ਵਾਲੇ ਜਾਵਾ ਪ੍ਰੋਗਰਾਮ ਨੂੰ ਵੇਖੋ ।
09:31 ਇੱਕ “exception” ਰੇਜ਼ ਹੋਵੇਗਾ ਜਦੋਂ ਤੁਸੀਂ ਇਸ ਕੋਡ ਨੂੰ ਰਨ ਕਰੋਗੇ ।
09:35 ਕੋਡ ਜਾਣੋ ਜੋ “exception” ਲਈ ਜ਼ਿੰਮੇਵਾਰ ਹੈ ।
09:40 “try - catch block” ਦੀ ਵਰਤੋਂ ਕਰਕੇ ਇਸਨੂੰ ਠੀਕ ਕਰੋ ।
09:43 ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਕ੍ਰਿਪਾ ਕਰਕੇ ਇਸਨੂੰ ਵੇਖੋ ।
09:52 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ - ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
10:04 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।

ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ

10:15 ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ ।
10:23 IIT Bombay ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ, ਧੰਨਵਾਦ । }

Contributors and Content Editors

Harmeet