Java/C3/Static-Methods/Punjabi

From Script | Spoken-Tutorial
Revision as of 19:16, 22 December 2017 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, Static Methods ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:05 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ: static methods ਕੀ ਹੈ, static methods ਪਰਿਭਾਸ਼ਿਤ ਕਰਨਾ ।
00:12 “instance methods” ਅਤੇ “static methods” ਦੇ ਵਿੱਚ ਅੰਤਰ ਅਤੇstatic methods ਦੀ ਕਿਵੇਂ ਵਰਤੋਂ ਕਰਨੀ ਹੈ ।
00:20 ਇੱਥੇ ਅਸੀਂ ਊਬੰਟੁ 14.04, “JDK 1.7” ਅਤੇ “Eclipse 4.3.1” ਦੀ ਵਰਤੋਂ ਕਰ ਰਹੇ ਹਾਂ ।
00:31 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ, ਤੁਹਾਨੂੰ “Java” ਅਤੇ “Eclipse IDE” ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ ।
00:38 ਤੁਹਾਨੂੰ ਜਾਵਾ ਵਿੱਚ “instance variables”, “methods” ਅਤੇ “static variables” ਦਾ ਵੀ ਗਿਆਨ ਹੋਣਾ ਚਾਹੀਦਾ ਹੈ ।
00:45 ਜੇ ਨਹੀਂ ਹੈ, ਤਾਂ ਜਾਵਾ ਦੇ ਨਾਲ ਸੰਬੰਧਿਤ ਟਿਊਟੋਰਿਅਲਸ ਦੇ ਲਈ, ਕ੍ਰਿਪਾ ਕਰਕੇ ਸਾਡੀ ਵੈੱਬਸਾਈਟ ‘ਤੇ ਜਾਓ ।
00:50 static method ਇੱਕ ਮੈਥਡ ਹੈ ਜੋ ਸਾਰੀ ਕਲਾਸ ਦੇ ਨਾਲ ਜੁੜਿਆ ਹੁੰਦਾ ਹੈ ।
00:56 ਇਸਨੂੰ class method ਵੀ ਕਹਿੰਦੇ ਹਨ ਅਤੇ ਇਸ ਨੂੰ static keyword ਦੀ ਵਰਤੋਂ ਕਰਕੇ ਐਲਾਨ ਕੀਤਾ ਜਾਂਦਾ ਹੈ ।
01:02 Static methods ਦਾ ਆਮਤੌਰ ‘ਤੇ static variables ਹੈਂਡਲ ਕਰਨ ਲਈ ਵਰਤਿਆ ਜਾਂਦਾ ਹੈ ।
01:07 ਹੁਣ ਅਸੀਂ Eclipse ‘ਤੇ ਜਾਵਾਂਗੇ ਅਤੇ Static Method Demo ਨਾਂ ਵਾਲਾ ਪ੍ਰੋਜੈਕਟ ਬਣਾਵਾਂਗੇ ।
01:14 ਇਸ ਪ੍ਰੋਜੈਕਟ ਵਿੱਚ, ਅਸੀਂ Static methods ਦੇ ਵਰਤੋਂ ਨੂੰ ਦਰਸਾਉਣ ਲਈ ਲੋੜੀਂਦੀਆਂ classes ਬਣਾਵਾਂਗੇ ।
01:21 ਅਸੀਂ Student Enroll ਨਾਂ ਵਾਲੀ ਨਵੀਂ ਕਲਾਸ ਬਣਾਵਾਂਗੇ ।
01:25 ਇੱਕ ਉਦਾਹਰਣ ਦੇ ਨਾਲ static methods ਦੀ ਵਰਤੋਂ ਨੂੰ ਵੇਖਦੇ ਹਾਂ ।
01:30 ਉਦਾਹਰਣ ਉਸ ਦੇ ਸਮਾਨ ਹੈ, ਜਿਸਦੀ ਵਰਤੋਂ “Static Variable” ਟਿਊਟੋਰਿਅਲ ਵਿੱਚ ਕੀਤੀ ਹੈ ।
01:37 ਇੱਥੇ ਅਸੀਂ ਫਿਰ ਤੋਂ Student Enroll class ਦਿਖਾ ਰਹੇ ਹਾਂ ।
01:42 ਯਾਦ ਰੱਖੋ ਕਿ ਵੈਰੀਏਬਲ name ਅਤੇ id ਨੂੰ instance variable ਦੇ ਰੂਪ ਵਿੱਚ ਹੈਂਡਲ ਕੀਤਾ ਜਾਂਦਾ ਹੈ ।
01:48 ਇੱਥੇ ਵੈਰੀਏਬਲਸ “organization” ਅਤੇ “total count” ਸਾਰੀਆਂ ਕਲਾਸਾਂ ਦੇ ਲਈ ਸਮਾਨ ਹੈ ।
01:54 ਇਸ ਲਈ ਇਨ੍ਹਾਂ ਨੂੰ static variables ਦੇ ਰੂਪ ਵਿੱਚ ਮੰਨਿਆ ਜਾ ਸਕਦਾ ਹੈ ।
01:58 ਹੁਣ Student Enroll class ਨੂੰ ਦਿਖਾਉਣ ਦੇ ਲਈ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
02:03 ਨੋਟ ਕਰੋ ਕਿ ਇੱਥੇ ਦੋ static variables “count” ਅਤੇ “orgname” ਹਨ ।
02:08 ਇਹ ਵੀ ਨੋਟ ਕਰੋ ਕਿ orgname static constant ਨਹੀਂ ਹੈ ਸਗੋਂ ਇਹ ਸਧਾਰਣ ਜਿਹਾ static variable ਹੈ ।
02:15 static variable orgname IIT Bombay ਦੇ ਰੂਪ ਵਿੱਚ ਇਨੀਸ਼ਿਲਾਇਜਡ ਕੀਤਾ ਗਿਆ ਹੈ ।
02:21 ਹੁਣ “Source”-> ‘ਤੇ ਕਲਿਕ ਕਰੋ ਅਤੇ “Generate Constructor using Fields” ਚੁਣੋ ।
02:27 ਬਣੇ ਹੋਏ ਕੋਡ ਤੋਂ super ਕੀਵਰਡ ਡਿਲੀਟ ਕਰੋ ।
02:32 Constructor ਵਿੱਚ, ਟਾਈਪ ਕਰੋ “count + + semicolon”, ਇਸ ਲਈ: count ਵੈਲਿਊ ਹਰ ਵਾਰ ਵੱਧ ਜਾਂਦਾ ਹੈ, ਜਦੋਂ object ਬਣਾਇਆ ਜਾਂਦਾ ਹੈ ।
02:36 ਇਸ ਲਈ: count ਵੈਲਿਊ ਹਰ ਵਾਰ ਵੱਧ ਜਾਂਦਾ ਹੈ, ਜਦੋਂ object ਬਣਾਇਆ ਜਾਂਦਾ ਹੈ ।
02:42 ਹੁਣ ਅਸੀਂ ਵੈਰੀਏਬਲਸ ਦੀ ਵੈਲਿਊਜ਼ ਪ੍ਰਿੰਟ ਕਰਨ ਲਈ ਇਸ ਕਲਾਸ ਵਿੱਚ show Data () ਮੈਥਡ ਜੋੜਾਂਗੇ ।
02:48 ਇਸ ਲਈ: ਟਾਈਪ ਕਰੋ “public void show Data ()”
02:51 “id”, name ਅਤੇ “organisation name” ਪ੍ਰਿੰਟ ਕਰਨ ਦੇ ਲਈ ਬਰੈਕੇਟਸ ਵਿੱਚ ਹੇਠ ਲਿਖਿਆ ਕੋਡ ਟਾਈਪ ਕਰੋ ।
02:58 ਹੁਣ ਅਸੀਂ ਸਟੈਟਿਕ ਮੈਥਡ set Org Name ਜੋੜਾਂਗੇ ।
03:03 ਹੇਠ ਲਿਖਿਆ ਕੋਡ ਟਾਈਪ ਕਰੋ ।
03:05 ਦਿਖਾਈ ਦੇ ਰਿਹਾ Set Org Name ਮੈਥਡ static ਮੈਥਡ ਹੈ ਜੋ orgname ਦੀ ਵੈਲਿਊ ਨੂੰ ਸੋਧ ਕੇ ਕਰ ਸਕਦਾ ਹੈ ।
03:13 ਕੋਈ ਵੀ ਮੈਥਡ ਜਿਸ ਦੀ ਵਰਤੋਂ static variables ਹੈਂਡਲ ਕਰਨ ਲਈ ਕੀਤੀ ਜਾਂਦੀ ਹੈ static method ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ।
03:19 ਹੁਣ “instance method” ਅਤੇ “static method” ਦੇ ਵਿੱਚ ਅੰਤਰ ਦਾ ਪਤਾ ਲਗਾਉਂਦੇ ਹਾਂ ।
03:25 Instance methods static variables ਐਕਸੈੱਸ ਕਰ ਸਕਦਾ ਹੈ ।
03:29 ਜਦੋਂ ਕਿ static method ਸਿੱਧਾ ਕੇਵਲ static variables ਨੂੰ ਐਕਸੈੱਸ ਅਤੇ ਸੋਧ ਕੇ ਕਰ ਸਕਦਾ ਹੈ ।
03:35 Instance ਮੈਥਡਸ ਕੇਵਲ object ਦੁਆਰਾ ਲਾਗੂ ਹੁੰਦੇ ਹਨ ।
03:39 ਜਦੋਂ ਕਿ static ਮੈਥਡ object ਬਣਾਏ ਬਿਨਾਂ ਸਿੱਧਾ ਲਾਗੂ ਕੀਤਾ ਜਾ ਸਕਦਾ ਹੈ ।
03:45 ਅਸੀਂ static method ਵਿੱਚ ‘this’ ਅਤੇ ‘super’ ਕੀਵਰਡ ਦੀ ਵਰਤੋਂ ਨਹੀਂ ਕਰ ਸਕਦੇ ਹਾਂ ।
03:50 ਇਹ ਇਸ ਲਈ ਕਿਉਂਕਿ ਇਹ ਕੀਵਰਡਸ ਕਿਸੇ ਵਿਸ਼ੇਸ਼ ਕਲਾਸ ਦੀ ਉਦਾਹਰਣ ਦਾ ਜ਼ਿਕਰ ਕਰਦੇ ਹਨ ।
03:56 static context ਵਿੱਚ, ਅਸੀਂ ਕਲਾਸ ਦੀਆਂ ਉਦਾਹਰਣਾਂ ਦੀ ਚਰਚਾ ਨਹੀਂ ਕਰ ਸਕਦੇ ਹਾਂ ।
04:01 ਵੇਖਦੇ ਹਾਂ ਕਿ ਕੀ ਹੁੰਦਾ ਹੈ ਜਦੋਂ ਅਸੀਂ ਸਿੱਧੇ ਹੀ static method ਵਿੱਚ instance variable ਐਕਸੈੱਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ।
04:09 ਟਾਈਪ ਕਰੋ id = “new id” ਸੈਮੀਕਾਲਨ ।
04:13 ਹੁਣ Eclipse ਵਿੱਚ ਇੱਕ ਐਰਰ ਆਉਂਦੀ ਹੈ ।
04:17 ਇਹ ਸੰਕੇਤ ਕਰਦੀ ਹੈ ਕਿ ਇੱਕ instance variable ਸਿੱਧੇ ਹੀ static method ਵਿੱਚ ਐਕਸੈੱਸ ਨਹੀਂ ਕੀਤਾ ਜਾ ਸਕਦਾ ਹੈ ।
04:23 ਇਸ ਲਈ: ਇਸ ਲਾਈਨ ਨੂੰ ਕਮੈਂਟ ਕਰਦੇ ਹਾਂ ਅਤੇ ਅੱਗੇ ਵੱਧਦੇ ਹਾਂ ।
04:27 ਹੁਣ ਅਸੀਂ ਇੱਕ ਹੋਰ “static method show Org Data ਜੋੜਾਂਗੇ ।
04:31 ਇਹ ਸਟੇਟਮੈਂਟ “org name” ਅਤੇ “count” ਦੀ ਵੈਲਿਊਜ਼ ਪ੍ਰਿੰਟ ਕਰਦਾ ਹੈ ।
04:36 ਹੁਣ default package ‘ਤੇ ਰਾਈਟ-ਕਲਿਕ ਕਰੋ, “New - > Class” ‘ਤੇ ਕਲਿਕ ਕਰੋ ਅਤੇ ਫਿਰ Demo ਨਾਮ ਟਾਈਪ ਕਰੋ ।
04:44 ਇਸ ਕਲਾਸ ਵਿੱਚ ਸਾਡੇ ਕੋਲ main ਮੈਥਡ ਹੈ ।
04:48 ਇਸ ਲਈ: ਟਾਈਪ ਕਰੋ main ਅਤੇ ਫਿਰ main ਮੈਥਡ ਬਣਾਉਣ ਲਈ Ctrl + space ਦਬਾਓ ।
04:54 ਅਸੀਂ ਵਿਦਿਆਰਥੀ ਦੇ ਨਾਮਾਂਕਣ ਜਾਂ ਦਾਖਲੇ ਨੂੰ ਦਿਖਾਉਣ ਦੇ ਲਈ Student Enroll ਕਲਾਸ ਦੇ ਕੁੱਝ ਆਬਜੈਕਟਸ ਬਣਾਵਾਂਗੇ ।
05:01 ਇਸ ਲਈ: 3 ਆਬਜੈਕਟਸ “s1, s2” ਅਤੇ “s3” ਬਣਾਉਣ ਲਈ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
05:08 ਹੁਣ, ਨਾਮਾਂਕਣ ਜਾਂ ਦਾਖਲੇ ਦੇ ਵੇਰਵੇ ਨੂੰ ਪ੍ਰਿੰਟ ਕਰਨ ਦੇ ਲਈ show Data ਮੈਥਡ ਲਾਗੂ ਕਰਦੇ ਹਾਂ ।
05:12 “s1, s2” ਅਤੇ “s3” ‘ਤੇ show Data ਮੈਥਡ ਲਾਗੂ ਕਰਨ ਦੇ ਲਈ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
05:19 “orgname” ਅਤੇ “count” ਦੀ ਵੈਲਿਊ ਪ੍ਰਿੰਟ ਕਰਨ ਦੇ ਲਈ show Org Data ਮੈਥਡ ਵੀ ਲਾਗੂ ਕਰਦੇ ਹਾਂ ।
05:27 ਹਾਲਾਂਕਿ ਇਹ ਇੱਕ static ਮੈਥਡ ਹੈ ਇਸ ਲਈ ਅਸੀਂ ਇਸਦੀ class ਨਾਂ ਦੀ ਵਰਤੋਂ ਕਰਕੇ ਸਿੱਧਾ ਇਸ ਨੂੰ ਲਾਗੂ ਕਰ ਸਕਦੇ ਹਾਂ ।
05:31 ਅਜਿਹਾ ਕਰਨ ਦੇ ਲਈ, ਇਸ ਕੋਡ ਨੂੰ ਟਾਈਪ ਕਰੋ ।
05:34 ਹੁਣ ਡੇਮੋ ਪ੍ਰੋਗਰਾਮ ਨੂੰ ਰਨ ਕਰੋ ।
05:37 ਅਸੀਂ ਵੇਖ ਸਕਦੇ ਹਾਂ ਕਿ s1 ਨਾਲ ਸੰਬੰਧਿਤ ਵੈਰੀਏਬਲ ਦੀ ਵੈਲਿਊ ਭਾਵ “IT101, ADIL” ਅਤੇ “IIT BOMBAY” ਪ੍ਰਿੰਟ ਹੁੰਦੀ ਹੈ ।
05:47 ਇਸ ਤਰ੍ਹਾਂ “s2” ਅਤੇ “s3” ਨਾਲ ਸੰਬੰਧਿਤ ਵੈਲਿਊ ਵੀ ਪ੍ਰਿੰਟ ਹੁੰਦੀਆਂ ਹਨ ।
05:53 ਨੋਟ ਕਰੋ, “orgname ਭਾਵ ਕਿ IIT BOMBAY” ਦੀ ਵੈਲਿਊ “s1, s2” ਅਤੇ “s3” ਦੇ ਲਈ ਸਮਾਨ ਹੈ ।
06:02 orgname ਅਤੇ count, static method showOrgData ਦੁਆਰਾ ਵੱਖਰਾ-ਵੱਖਰਾ ਪ੍ਰਿੰਟ ਹੁੰਦਾ ਹੈ ।
06:08 ਨੋਟ ਕਰੋ, organisation ਦਾ ਨਾਮ “IIT Bombay” ਦੇ ਰੂਪ ਵਿੱਚ ਪ੍ਰਿੰਟ ਹੁੰਦਾ ਹੈ ।
06:13 ਵਿਦਿਆਰਥੀ ਨਾਮਾਂਕਣ ਦੀ ਗਿਣਤੀ ਦੀ ਵੈਲਿਊ 3 ਪ੍ਰਿੰਟ ਹੁੰਦੀ ਹੈ, ਕਿਉਂਕਿ ਅਸੀਂ ਪਹਿਲਾਂ ਹੀ 3 ਆਬਜੈਕਟਸ ਬਣਾਏ ਹਨ ।
06:21 static method ਨੂੰ ਸਿੱਧਾ class ਨਾਮ ਤੋਂ ਲਾਗੂ ਕੀਤਾ ਜਾ ਸਕਦਾ ਹੈ ।
06:26 ਹੁਣ static method setOrgName ਲਾਗੂ ਕਰਦੇ ਹਾਂ ।
06:30 ਅਸੀਂ ਸੰਸਥਾਨ ਦਾ ਨਾਮ “IIT Bombay” ਤੋਂ “IIT Mumbai” ਵਿੱਚ ਬਦਲਦੇ ਹਾਂ ।
06:36 ਇਸ ਲਈ: ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
06:38 ਹੁਣ, ਫਿਰ ਤੋਂ ਨਾਮਾਂਕਣ ਵੇਰਵਾ ਪ੍ਰਿੰਟ ਕਰਨ ਦੇ ਲਈ “s1, s2” ਅਤੇ “s3” ‘ਤੇ show Data ਮੈਥਡ ਲਾਗੂ ਕਰੋ ।
06:47 ਉਸਦੇ ਲਈ ਫਿਰ ਤੋਂ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
06:50 ਇੱਕ ਵਾਰ ਫਿਰ ਤੋਂ, “orgname” ਅਤੇ “count” ਦੀ ਵੈਲਿਊ ਪ੍ਰਿੰਟ ਕਰਨ ਦੇ ਲਈ show Org Data ਮੈਥਡ ਲਾਗੂ ਕਰੋ ।
06:58 ਅਜਿਹਾ ਕਰਨ ਦੇ ਲਈ, ਇਸ ਕੋਡ ਨੂੰ ਟਾਈਪ ਕਰੋ ।
07:00 ਹੁਣ ਫਿਰ ਤੋਂ ਡੇਮੋ ਪ੍ਰੋਗਰਾਮ ਰਨ ਕਰੋ ।
07:03 ਅਸੀਂ ਵੇਖ ਸਕਦੇ ਹਾਂ ਕਿ ਸੰਸਥਾਨ ਦਾ ਨਾਮ “IIT Mumbai” ਵਿੱਚ ਬਦਲ ਗਿਆ ਹੈ ।
07:08 ਸਲਾਇਡਸ ‘ਤੇ ਵਾਪਸ ਆਓ ।
07:11 Object references ਨੂੰ static method ‘ਤੇ ਪਾਸ ਕੀਤਾ ਜਾ ਸਕਦਾ ਹੈ ।
07:15 ਇਸ ਤਰ੍ਹਾਂ ਨਾਲ static method ਉਸ ਵਿਸ਼ੇਸ਼ object ਦੇ instance variables ਨੂੰ ਐਕਸੈੱਸ ਕਰ ਸਕਦਾ ਹੈ ।
07:22 ਅਸੀਂ ਇਸ ਨੂੰ ਆਪਣੇ ਕੋਡ ਵਿੱਚ ਕਰਦੇ ਹਾਂ । Eclipse ‘ਤੇ ਜਾਓ ਅਤੇ Student Enroll ਕਲਾਸ ‘ਤੇ ਜਾਓ ।
07:30 ਹੁਣ setOrgName ਮੈਥਡ ਵਿੱਚ, ਹੋਰ argument ਨੂੰ Student Enroll ਕਲਾਸ ਦੇ object ਦੇ ਰੂਪ ਵਿੱਚ ਪਾਸ ਕਰੋ ।
07:38 ਇਸ ਲਈ: String org ਦੇ ਬਾਅਦ, ਟਾਈਪ ਕਰੋ ਕੋਮਾ “Student Enroll s”
07:45 ਹੁਣ ਇਸ ਮੈਥਡ ਵਿੱਚ, “id = new id” ਅਨਕਮੈਂਟ ਕਰੋ ।
07:50 ਅਤੇ id ਦੇ ਸਥਾਨ ‘ਤੇ s.id ਟਾਈਪ ਕਰੋ ।
07:54 ਹੁਣ Demo ਕਲਾਸ ‘ਤੇ ਜਾਓ ।
07:56 ਹੁਣ Student Enroll object s1 ਪਾਸ ਕਰਕੇ “function call” ਤੋਂ set Org Name method ਵਿੱਚ ਬਦਲੋ ।
08:05 ਇਸ ਲਈ: ਇੱਥੇ “IIT Mumbai” ਦੇ ਬਾਅਦ ਟਾਈਪ ਕਰੋ ਕੋਮਾ s1.
08:10 ਹੁਣ ਫਿਰ ਤੋਂ ਡੇਮੋ ਪ੍ਰੋਗਰਾਮ ਰਨ ਕਰੋ ।
08:12 ਅਸੀਂ ਵੇਖ ਸਕਦੇ ਹਾਂ ਕਿ s1 ਦੇ ਲਈid ਦੀ ਵੈਲਿਊ “new id” ਵਿੱਚ ਬਦਲ ਗਈ ਹੈ ।
08:19 ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
08:24 static method ਕੀ ਹੈ ਅਤੇ ਇਸ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ।
08:28 “static methods” ਅਤੇ “instance methods” ਕਿਵੇਂ ਵੱਖ - ਵੱਖ ਕਰਨੇ ਹਨ ਅਤੇ
08:33 static methods ਨੂੰ ਕਿਵੇਂ ਬਣਾਉਣਾ ਹੈ ਅਤੇ ਲਾਗੂ ਕਰਨਾ ਹੈ ।
08:37 ਇਹ ਨਿਰਧਾਰਤ ਕੰਮ “Static variable” ਦੇ ਨਿਰਧਾਰਤ ਕੰਮ ਦੀ ਨਿਰੰਤਰਤਾ ਹੈ I
08:42 ਯਕੀਨੀ ਬਣਾਓ ਕਿ ਤੁਸੀਂ “Static variable” ਦਾ ਨਿਰਧਾਰਤ ਕੰਮ ਪੂਰਾ ਕਰ ਲਿਆ ਹੈ ।
08:47 ਅਸੀਂ ਇੱਥੇ ਤਬਦੀਲੀਆਂ ਨੂੰ ਉਜਾਗਰ ਕਰਾਂਗੇ ।
08:50 ਸਾਡੇ ਕੋਲ status ਦਿਖਾਉਣ ਦੇ ਲਈ ਇੱਕ ਵੈਰੀਏਬਲ ਹੈ ।
08:55 ਇਹ ਸੰਕੇਤ ਕਰਨ ਦੇ ਲਈ ਵਰਤਿਆ ਜਾਂਦਾ ਹੈ ਕਿ ਕਾਰ ਸਰਵਿਰ ਲਈ “in” ਹੈ ਜਾਂ ਸਰਵਿਸ ਦੇ ਬਾਅਦ “out” ਹੈ ।
09:01 ਸਾਡੇ ਕੋਲ “No of cars out after Service” ਨੂੰ ਦਿਖਾਉਣ ਦੇ ਲਈ ਇੱਕ ਹੋਰ ਵੈਰੀਏਬਲ ਹੈ ।
09:08 ਮੈਥਡ service (Car c) ਪਰਿਭਾਸ਼ਿਤ ਕਰੋ ਜੋ out ਦੇ ਲਈ ਸਟੇਟਸ ਅਪਡੇਟ ਕਰੇ ।
09:13 ਇਸ ਅਨੁਸਾਰ
09:17 ਸਰਵਿਸ ਦੇ ਲਈ “No of Cars in” ਅਤੇ ਸਰਵਿਸ ਦੇ ਬਾਅਦ “No of Cars out” ਲਈ ਵੈਲਿਊਜ਼ ਨੂੰ ਸੋਧ ਕੇ ਕਰਦਾ ਹੈ ।
09:21 ਕਾਰ ਦੇ ਵੇਰਵੇ ਨੂੰ ਪ੍ਰਿੰਟ ਕਰਨ ਦੇ ਲਈ “show ()” ਮੈਥਡ ਵੀ ਪਰਿਭਾਸ਼ਿਤ ਕਰੋ ।
09:26 ਪਹਿਲਾਂ ਜਿਵੇਂ, ਸਾਨੂੰ ਸੂਚੀਬੱਧ ਦੇ ਅਨੁਸਾਰ ਹੇਠ ਲਿਖੇ ਕੰਮ ਕਰਨ ਦੀ ਲੋੜ ਹੈ ।
09:30 ਨੋਟ ਕਰੋ ਕਿ ਸਾਨੂੰ ਲੋੜ ਮੁਤਾਬਿਕ static method ਨੂੰ ਪਛਾਣਨਾ ਅਤੇ ਪਰਿਭਾਸ਼ਿਤ ਕਰਨਾ ਹੋਵੇਗਾ ।
09:35 Demo ਕਲਾਸ ਵੀ ਬਣਾਓ ।
09:38 main ਮੈਥਡ ਵਿੱਚ, CarService ਦੇ ਕੁੱਝ ਆਬਜੈਕਟਸ ਬਣਾਓ ।
09:43 ਉਨ੍ਹਾਂ ਵਿੱਚੋਂ ਕੁੱਝ ‘ਤੇ service () ਮੈਥਡ ਲਾਗੂ ਕਰੋ ।
09:47 ਸਾਰੇ ਆਬਜੈਕਟਸ ਦੀ ਵਰਤੋਂ ਕਰਕੇ show () ਮੈਥਡ ਨੂੰ ਲਾਗੂ ਕਰੋ ਹੋਰ ਨਤੀਜਿਆਂ ਦੀ ਪੁਸ਼ਟੀ ਕਰੋ ।
09:52 ਹੇਠ ਲਿਖੇ ਲਿੰਕ ‘ਤੇ ਦਿੱਤੇ ਗਏ ਵੀਡੀਓ ਵਿੱਚ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਹੈ ।
09:57 ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ ।
09:59 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ - ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
10:08 ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ
10:11 Spoken Tutorial Project is funded by the NMEICT, MHRD, Government of India.

ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।

10:18 ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ
10:22 ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ ।
10:30 ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Harmeet