Java/C3/Abstract-Classes/Punjabi

From Script | Spoken-Tutorial
Revision as of 14:36, 20 December 2017 by Harmeet (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time
Narration
00:00 ਸਤਿ ਸ਼੍ਰੀ ਅਕਾਲ ਦੋਸਤੋ, “Abstract Classes” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:05 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ, “Abstract Methods” ਅਤੇ “Concrete Methods”
00:12 “Abstract Classes” ਅਤੇ “Concrete Classes” ਅਤੇ
00:16 “Abstract Classes” ਦੀ ਵਰਤੋਂ ਕਿਵੇਂ ਕਰਨੀ ਹੈ ।
00:18 ਇਸ ਟਿਊਟੋਰਿਅਲ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ “Ubuntu ਊਬੰਟੁ 12.04”, “JDK 1.7” ਅਤੇ “Eclipse 4.3.1”
00:28 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ, ਤੁਹਾਨੂੰ “Java” ਅਤੇ “Eclipse IDE.” ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ ।
00:36 ਤੁਹਾਨੂੰ ਜਾਵਾ ਵਿੱਚ sub classing ਦਾ ਗਿਆਨ ਵੀ ਹੋਣਾ ਚਾਹੀਦਾ ਹੈ ।
00:40 ਜੇ ਨਹੀਂ ਹੈ ਤਾਂ, ਸੰਬੰਧਿਤ ਜਾਵਾ ਟਿਊਟੋਰਿਅਲਸ ਦੇ ਲਈ, ਕ੍ਰਿਪਾ ਕਰਕੇ ਦਿਖਾਏ ਗਏ ਲਿੰਕ ‘ਤੇ ਜਾਓ ।
00:46 ਪਹਿਲਾਂ ਅਸੀਂ Abstract ਮੈਥਡ ਦੇ ਬਾਰੇ ਵਿੱਚ ਸਿੱਖਾਂਗੇ ।
00:50 ਇੱਕ Abstract ਮੈਥਡ ਇੱਕ ਮੈਥਡ ਹੈ ਜੋ implementation ਦੇ ਬਿਨ੍ਹਾਂ ਐਲਾਨ ਕੀਤਾ ਜਾਂਦਾ ਹੈ ।
00:55 ਇਹ abstract ਕੀਵਰਡ ਦੀ ਵਰਤੋਂ ਕਰਕੇ ਐਲਾਨ ਹੁੰਦਾ ਹੈ ।
00:59 ਇਸ ਮੈਥਡ ਦੇ ਲਈ ਬਰੈਕਟ ਨੂੰ ਖੋਲ੍ਹਣਾ ਅਤੇ ਬੰਦ ਨਹੀਂ ਕਰਨਾ ਚਾਹੀਦਾ ਹੈ ।
01:04 ਸੈਂਪਲ ਪ੍ਰੋਗਰਾਮ ਦੇ ਨਾਲ Abstract ਕਲਾਸ ਦੀ ਵਰਤੋਂ ਨੂੰ ਸਮਝਦੇ ਹਾਂ ।
01:09 ਹੁਣ ਅਸੀਂ Eclipse ‘ਤੇ ਜਾਵਾਂਗੇ ਅਤੇ Abstract Demo ਨਾਂ ਵਾਲੇ ਨਵੇਂ ਪ੍ਰੋਜੇਕਟ ਨੂੰ ਬਣਾਵਾਂਗੇ ।
01:16 ਇਸ ਪ੍ਰੋਜੇਕਟ ਵਿੱਚ, ਅਸੀਂ Abstract ਕਲਾਸ ਦੀ ਵਰਤੋਂ ਦਾ ਜਾਇਜਾ ਦਿਖਾਉਣ ਲਈ ਜ਼ਰੂਰੀ classes ਬਣਾਵਾਂਗੇ ।
01:24 ਹੁਣ, src ਫੋਲਡਰ ‘ਤੇ ਰਾਈਟ-ਕਲਿਕ ਕਰੋ ਅਤੇ “New > Class” ‘ਤੇ ਕਲਿਕ ਕਰੋ ।
01:30 Person ਦੇ ਰੂਪ ਵਿੱਚ ਕਲਾਸ ਦਾ ਨਾਮ ਟਾਈਪ ਕਰੋ ਅਤੇ ਐਂਟਰ ਦਬਾਓ ।
01:35 ਹੁਣ, ਅਸੀਂ ਨਾਮ ਨੂੰ ਦਰਸਾਉਣ ਜਾਂ ਨੁਮਾਇੰਦਗੀ ਦੇ ਲਈ field ਅਤੇ Person ਦੀ ਉਮਰ ਨੂੰ ਜੋੜ ਦੇਵਾਂਗੇ । ਟਾਈਪ ਕਰੋ “String name” ਸੈਮੀਕਾਲਨ ।
01:44 ਇਸਦੇ ਇਲਾਵਾ ਟਾਈਪ ਕਰੋ: “int age” semicolon. ਸੈਮੀਕਾਲਨ ।
01:48 ਹੁਣ Source ‘ਤੇ ਕਲਿਕ ਕਰੋ ਅਤੇ “Generate constructor using fields” ਚੁਣੋ ।
01:55 ਤਿਆਰ ਕੋਡ ਤੋਂ super ਕੀਵਰਡ ਡਿਲੀਟ ਕਰੋ ।
01:59 Constructor “name” ਅਤੇ “age” ਫਿਲਡਸ ਦੀ ਵੈਲਿਊਜ਼ ਨੂੰ ਇਨੀਸ਼ਿਲਾਜ ਕਰ ਸਕਦਾ ਹੈ ।
02:05 ਹੁਣ ਅਸੀਂ “concrete method” ਦੇ ਬਾਰੇ ਵਿੱਚ ਸਿੱਖਾਂਗੇ ।
02:08 Concrete ਮੈਥਡ ਨੂੰ ਪੂਰੀ ਤਰ੍ਹਾਂ ਨਾਲ ਕਰਲੀ ਬਰੈਕੇਟਸ ਵਿੱਚ ਲਾਗੂ ਕਰ ਦਿੱਤਾ ਹੈ ।
02:14 ਅਸੀਂ ਇਸ ਕਲਾਸ ਵਿੱਚ ਨੇਮ ਅਤੇ ਏਜ ਪ੍ਰਿੰਟ ਕਰਨ ਲਈ concrete ਮੈਥਡ ਜੋੜਾਂਗੇ ।
02:21 ਸਕਰੀਨ ‘ਤੇ ਦਿਖਾਏ ਗਏ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
02:25 ਇਹ ਮੈਥਡ show Basic Details() ਇੱਥੇ ਦਰਸਾਈ ਗਈ ਹੈ, ਇਹ concrete ਮੈਥਡ ਦੀ ਇੱਕ ਉਦਾਹਰਣ ਹੈ ।
02:32 ਨੋਟ ਕਰੋ ਕਿ ਇਹ ਮੈਥਡ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਗਿਆ ਹੈ ।
02:36 ਹੁਣ ਅਸੀਂ ਇਸ ਕਲਾਸ ਲਈ abstract ਮੈਥਡ ਜੋੜਾਂਗੇ ।
02:41 ਇਸ ਲਈ: ਟਾਈਪ ਕਰੋ “public void showDetails ()” ਸੈਮੀਕਾਲਨ ।
02:46 ਇੱਕ ਐਰਰ ਆਉਂਦੀ ਹੈ, ਕਿਉਂਕਿ ਅਸੀਂ ਹੁਣ ਤੱਕ abstract ਮੈਥਡ ਨਹੀਂ ਜੋੜਿਆ ਹੈ ।
02:51 ਇਸ ਲਈ: abstract ਕੀਵਰਡ ਜੋੜੋ ।
02:55 ਹੁਣ ਅਸੀਂ ਇੱਕ ਹੋਰ ਐਰਰ ਵੇਖ ਸਕਦੇ ਹਾਂ ।
02:58 ਇਹ ਇਸ ਲਈ ਕਿਉਂਕਿ, abstract ਮੈਥਡ ਕੇਵਲ abstract ਕਲਾਸਾਂ ਲਈ ਜੋੜ ਸਕਦੇ ਹਾਂ ।
03:03 ਇਸ ਲਈ: ਇਸਨੂੰ abstract ਕਲਾਸ ਬਣਾਉਣ ਦੇ ਲਈ Person ਕਲਾਸ ਵਿੱਚ abstract ਕੀਵਰਡ ਜੋੜੋ ।
03:10 “class Person” ਇੱਥੇ ਇੱਕ abstract ਕਲਾਸ ਦਰਸਾਉਂਦਾ ਹੈ ।
03:15 ਇਸ ਵਿੱਚ show Details () ਨਾਂ ਵਾਲੇ abstract ਮੈਥਡ ਸ਼ਾਮਿਲ ਹਨ ।
03:20 ਫਿਗਰ ਇੱਥੇ ਇੱਕ “inheritance relation” ਦੀ ਨੁਮਾਇੰਦਗੀ ਕਰਦਾ ਹੈ ।
03:24 ਇੱਥੇ, Person ਕਲਾਸ ਇੱਕ abstract ਕਲਾਸ ਹੈ ।
03:29 Employee ਕਲਾਸ ਅਤੇ Student ਕਲਾਸ Person ਕਲਾਸ ਦੇ subclasses ਹਨ ।
03:35 ਇਹ subclasses ਆਪਣੇ ਆਪ ਦੀਆਂ ਵੱਖੋ-ਵੱਖਰੀਆਂ ਸਥਾਪਨਾਵਾਂ ਲਾਗੂ ਕਰ ਸਕਦੀਆਂ ਹਨ ।
03:40 ਇਸ ਨੂੰ Person ਕਲਾਸ ਵਿੱਚ ਮੌਜੂਦ show Details () ਮੈਥਡ ਦੁਆਰਾ ਕੀਤਾ ਜਾਂਦਾ ਹੈ ।
03:45 ਉਦਾਹਰਣ ਦੇ ਲਈ, Employee ਕਲਾਸ ਵਿੱਚ Show Details () ਮੈਥਡ “Employee ID” ਅਤੇ “Salary” ਪ੍ਰਿੰਟ ਕਰਦਾ ਹੈ, ਜਦੋਂ ਕਿ Student ਕਲਾਸ ਵਿੱਚ Show Details () ਮੈਥਡ “Student Register Number” ਅਤੇ “Grade” ਪ੍ਰਿੰਟ ਕਰਦਾ ਹੈ ।
04:01 ਫਿਰ default package ‘ਤੇ ਰਾਈਟ - ਕਲਿਕ ਕਰੋ ਅਤੇ Employee ਨਾਂ ਵਾਲੀ ਇੱਕ ਹੋਰ ਕਲਾਸ ਬਣਾਓ ।
04:07 ਹੁਣ ਇਸ ਨੂੰ Person ਕਲਾਸ ਦੀ subclass ਬਣਾਉਣ ਦੇ ਲਈ, ਟਾਈਪ ਕਰੋ “extends Person”
04:14 ਹੁਣ, ਅਸੀਂ Eclipse IDE ਵਿੱਚ ਇੱਕ ਐਰਰ ਵੇਖ ਸਕਦੇ ਹਾਂ ।
04:19 ਇਹ ਦਰਸਾਉਂਦਾ ਹੈ ਕਿ ਸਾਨੂੰ “abstract method show Details ()” ਤੋਂ ਇੱਕ implementation ਲਾਗੂ ਕਰਨਾ ਚਾਹੀਦਾ ਹੈ ।
04:26 ਅਸੀਂ ਇਸਨੂੰ ਥੋਡੀ ਦੇਰ ਬਾਅਦ ਕਰਾਂਗੇ ।
04:28 ਹੁਣ employee id ਅਤੇ employee salary ਨੂੰ ਦਰਸਾਉਣ ਦੇ ਲਈ ਦੋ field ਬਣਾਓ ।
04:34 ਇਸ ਲਈ: ਟਾਈਪ ਕਰੋ “String empid” ਸੈਮੀਕਾਲਨ ਅਤੇ “int salary” ਸੈਮੀਕਾਲਨ ।
04:42 ਹੁਣ Source ‘ਤੇ ਕਲਿਕ ਕਰੋ ਅਤੇ ਫਿਰ “Generate constructor using fields.” ਚੁਣੋ ।
04:49 ਇਹ constructor “name, age, empid” ਅਤੇ “salary” ਦੀ ਵੈਲਿਊ ਇਨੀਸ਼ਿਲਾਜ ਕਰ ਸਕਦਾ ਹੈ ।
04:56 ਹੁਣ show Details ਮੈਥਡ ਪਰਿਭਾਸ਼ਿਤ ਕਰਦੇ ਹਾਂ । ਇਸ ਲਈ: ਟਾਈਪ ਕਰੋ “public void show Details ()”
05:04 ਇਸ ਮੈਥਡ ਵਿੱਚ, ਸਾਨੂੰ employee ਦੀ ਜਾਣਕਾਰੀ ਨੂੰ ਪ੍ਰਿੰਟ ਕਰਨਾ ਹੋਵੇਗਾ ।
05:09 ਸਕਰੀਨ ‘ਤੇ ਦਿਖਾਈ ਦੇ ਰਹੇ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
05:13 ਨੋਟ ਕਰੋ, ਐਰਰ ਗਾਇਬ ਹੋ ਜਾਂਦੀ ਹੈ, ਇੱਕ ਵਾਰ ਜਦੋਂ show Details () ਮੈਥਡ ਲਾਗੂ ਕੀਤਾ ਜਾਂਦਾ ਹੈ ।
05:19 ਅੱਗੇ ਅਸੀਂ ਪ੍ਰੋਜੇਕਟ ਦੇ Student ਕਲਾਸ ਦੇ ਬਾਰੇ ਵਿੱਚ ਵੇਖਾਂਗੇ ।
05:23 ਮੈਂ ਪਹਿਲਾਂ ਤੋਂ ਹੀ Student ਨਾਂ ਵਾਲੀ subclass ਬਣਾਈ ਹੈ ।
05:28 ਇੱਥੇ Student ਕਲਾਸ ਵਿੱਚ ਦੋ ਫਿਲਡਸ ਹਨ - register number ਅਤੇ grade, ਜੋ ਸਟੂਡੈਂਟ ਰਜਿਸਟਰੇਸ਼ਨ ਨੰਬਰ ਅਤੇ ਗਰੇਡ ਨੂੰ ਦਰਸਾਉਂਦੇ ਹਨ ।
05:37 ਇਸ ਕਲਾਸ ਵਿੱਚ constructor ਵੀ ਬਣਾਇਆ ਹੈ ।
05:42 ਇਸ constructor ਦੀ ਵਰਤੋਂ “name, age, register number” ਅਤੇ “grade” ਦੀ ਵੈਲਿਊ ਨੂੰ ਇਨੀਸ਼ਿਲਾਇਜ ਕਰਨ ਲਈ ਕੀਤੀ ਜਾਂਦੀ ਹੈ ।
05:50 show Details ਮੈਥਡ ਇਸ ਕਲਾਸ ਵਿੱਚ ਵੀ ਲਾਗੂ ਕੀਤਾ ਗਿਆ ਹੈ ।
05:56 ਇਹ “Student Register Number” ਅਤੇ “grade” ਦੀ ਵੈਲਿਊਜ਼ ਨੂੰ ਪ੍ਰਿੰਟ ਕਰਦਾ ਹੈ ।
06:00 ਹੁਣ ਨੋਟ ਕਰੋ, Employee ਕਲਾਸ ਦਾ ਆਪਣਾ show Details () ਦਾ ਸੰਥਾਪਨ ਹੈ ।
06:08 ਅਤੇ Student ਕਲਾਸ ਦਾ ਆਪਣਾ show Details () ਦਾ ਸੰਥਾਪਨ ਹੈ ।
06:14 ਹੁਣ default package ‘ਤੇ ਰਾਈਟ - ਕਲਿਕ ਕਰੋ ।
06:17 “New” > “Class” ‘ਤੇ ਕਲਿਕ ਕਰੋ ਅਤੇ Demo ਨਾਮ ਟਾਈਪ ਕਰੋ ।
06:23 ਇਸ ਕਲਾਸ ਵਿੱਚ, ਸਾਡੇ ਕੋਲ main ਮੈਥਡ ਹੋਵੇਗਾ ।
06:27 ਇਸ ਲਈ: ਟਾਈਪ ਕਰੋ main ਅਤੇ ਫਿਰ main ਮੈਥਡ ਬਣਾਉਣ ਲਈ “ctrl + space” ਦਬਾਓ ।
06:33 ਹੁਣ “Person p equals new Person.” ਟਾਈਪ ਕਰਕੇ Person ਕਲਾਸ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰੋ ।
06:42 ਬਰੈਕੇਟਸ ਅਤੇ ਡਬਲ ਕੋਟਸ ਵਿੱਚ ਟਾਈਪ ਕਰੋ John ਅਤੇ ਸੈਮੀਕਾਲਨ ਪਾਓ ।
06:48 ਹੁਣ ਅਸੀਂ ਇੱਕ ਐਰਰ ਵੇਖ ਸਕਦੇ ਹਾਂ । ਇਹ ਇਸ ਲਈ ਕਿਉਂਕਿ Person ਕਲਾਸ abstract ਹੈ ਅਤੇ ਇਹ ਵਿਆਖਿਆ ਵਿਚ ਨਹੀਂ ਹੈ ।
06:58 ਇਸ ਲਾਈਨ ਨੂੰ ਹਟਾ ਦਿਓ ।
07:00 ਸਕਰੀਨ ‘ਤੇ ਦਿਖਾਈ ਦੇ ਰਹੇ ਹੇਠ ਲਿਖੇ ਕੋਡ ਨੂੰ ਟਾਈਪ ਕਰੋ ।
07:04 ਹੁਣ, “Employee class” “Person p1 equals new Employee.” ਦੇ ਰੂਪ ਵਿੱਚ Person ਕਲਾਸ ਦੀ ਵਿਆਖਿਆ ਕਰਦੇ ਹਾਂ ।
07:14 ਪਹਿਲੀ ਲਾਈਨ ਵਿੱਚ, ਅਸੀਂ ਵੱਖਰੇ arguments ਦੀ ਵੈਲਿਊਜ਼ ਨੂੰ ਪਾਸ ਕਰ ਰਹੇ ਹਾਂ ।
07:19 John “Employee name” ਨੂੰ ਪਾਸ ਕਰਦਾ ਹੈ ।
07:22 40 age ਦੀ ਵੈਲਿਊ ਹੈ ।
07:25 E267 “Employee ID” ਦੀ ਵੈਲਿਊ ਅਤੇ 10000 Employee salary ਦੀ ਵੈਲਿਊ ਹੈ ।
07:33 ਹੁਣ ਅਸੀਂ “p1.showBasicDetails ()” ਦੇ ਰੂਪ ਵਿੱਚ Person ਕਲਾਸ ਵਿੱਚ concrete ਮੈਥਡ ਲਾਗੂ ਕਰ ਸਕਦੇ ਹਾਂ ।
07:41 ਅਸੀਂ object p1 ਨੂੰ “p1.showDetails ()” ਦੇ ਰੂਪ ਵਿੱਚ show Details () ਮੈਥਡ ਕਾਲ ਕਰ ਸਕਦੇ ਹਾਂ ।
07:50 ਇਸ ਤਰ੍ਹਾਂ, Student ਕਲਾਸ ਦੀ ਵਰਤੋਂ ਕਰਕੇ Person ਕਲਾਸ ਦੀ ਵਿਆਖਿਆ ਕਰੋ ।
07:55 ਇਹ “Person p2 equals new Student.” ਦੇ ਤੌਰ ‘ਤੇ ਦਰਸਾਇਆ ਗਿਆ ਹੈ ।
08:01 ਹੁਣ ਅਸੀਂ ਵੱਖਰੇ arguments ਦੇ ਲਈ ਵੈਲਿਊਜ਼ ਪਾਸ ਕਰ ਰਹੇ ਹਾਂ ।
08:06 ਅਸੀਂ object ਦੀ ਵਰਤੋਂ ਕਰਕੇ show Basic Details () ਮੈਥਡ ਅਤੇ show Details () ਮੈਥਡ ਨੂੰ ਲਾਗੂ ਕਰ ਸਕਦੇ ਹਾਂ ।
08:15 ਹੁਣ ਇਸ ਡੇਮੋ ਪ੍ਰੋਗਰਾਮ ਨੂੰ ਰਨ ਕਰਦੇ ਹਾਂ ।
08:18 ਤਾਂ, class Demo ‘ਤੇ ਰਾਈਟ ਕਲਿਕ ਕਰੋ ਅਤੇ ਫਿਰ “Run as” > “Java Application” ਚੁਣੋ ।
08:25 ਅਸੀਂ ਮੁੱਢਲੀ ਜਾਣਕਾਰੀ ਜਿਵੇਂ ਕਿ “name” ਅਤੇ “age” ਆਉਟਪੁਟ ਵੇਖ ਸਕਦੇ ਹਾਂ ।
08:31 ਇਹ show Basic Details () ਮੈਥਡ ਦੁਆਰਾ ਪ੍ਰਿੰਟ ਹੁੰਦੇ ਹਨ ।
08:35 ਹੋਰ employee ਦੀ ਜਾਣਕਾਰੀ ਜਿਵੇਂ ਕਿ “employee ID” ਅਤੇ “salary” show Details () ਮੈਥਡ ਦੁਆਰਾ ਪ੍ਰਿੰਟ ਹੁੰਦੀਆਂ ਹਨ ।
08:43 ਇਸ ਤਰ੍ਹਾਂ ਵਿਦਿਆਰਥੀ ਦੀ ਮੁੱਢਲੀ ਜਾਣਕਾਰੀ ਜਿਵੇਂ ਕਿ “name” ਅਤੇ “age” show Basic Details () ਮੈਥਡ ਦੁਆਰਾ ਪ੍ਰਿੰਟ ਹੁੰਦੀਆਂ ਹਨ ।
08:52 ਵਿਦਿਆਰਥੀ ਦੀ ਹੋਰ ਜਾਣਕਾਰੀ ਜਿਵੇਂ ਕਿ “Student register number” ਅਤੇ “grade” show Details () ਮੈਥਡ ਦੁਆਰਾ ਪ੍ਰਿੰਟ ਹੁੰਦੀਆਂ ਹਨ ।
09:01 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ । ਸੰਖੇਪ ਵਿੱਚ
09:07 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: “Abstract Methods” ਅਤੇ “Concrete Methods”
09:14 “Abstract Classes” ਅਤੇ “Concrete Classes” ਅਤੇ “Abstract Classes” ਕਿਵੇਂ ਬਣਾਉਣੀਆਂ ਅਤੇ ਵਰਤਣੀਆਂ ਹਨ ।
09:21 ਨਿਰਧਾਰਤ ਕੰਮ ਦੇ ਰੂਪ ਵਿੱਚ, ਇੱਕ abstract class Vehicle ਬਣਾਓ, ਜਿਸ ਵਿੱਚ “abstract method” “run ()” ਸ਼ਾਮਿਲ ਹੋਵੇ ।
09:29 subclass Car ਕਲਾਸ ਬਣਾਓ ਜੋ Vehicle class ਦਾ ਵਿਸਥਾਰ ਕਰਦਾ ਹੋਵੇ ਅਤੇ “run” ਮੈਥਡ ਲਾਗੂ ਕਰੋ, ਜੋ “Car is running on 4 wheels” ਪ੍ਰਿੰਟ ਕਰੇ ।
09:39 subclass Bike ਵੀ ਬਣਾਓ ਜੋ ਫਿਰ ਤੋਂ Vehicle class ਦਾ ਵਿਸਥਾਰ ਕਰਦਾ ਹੋਵੇ ਅਤੇ run ਮੈਥਡ ਲਾਗੂ ਕਰੋ, ਜੋ “Bike is running on 2 wheels” ਪ੍ਰਿੰਟ ਕਰੇ ।
09:50 ਨਤੀਜਿਆਂ ਦੀ ਪੁਸ਼ਟੀ ਕਰਨ ਲਈ “main” ਮੈਥਡ ਵਾਲੀ “Demo class” ਵੀ ਬਣਾਓ ।
09:56 ਹੇਠਾਂ ਦਿੱਤੇ ਲਿੰਕ ‘ਤੇ ਦਿੱਤੇ ਗਏ ਵੀਡੀਓ ਵਿੱਚ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਹੈ । ਕ੍ਰਿਪਾ ਕਰਕੇ ਡਾਊਂਨਲੋਡ ਕਰੋ ਅਤੇ ਵੇਖੋ ।
10:03 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ - ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ
10:09 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
10:13 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
10:16 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
10:23 ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ ।
10:28 ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ ।
10:35 IIT ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ, ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Harmeet