CellDesigner/C2/Installation-of-CellDesigner-on-Linux/Punjabi

From Script | Spoken-Tutorial
Revision as of 02:00, 18 November 2017 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search



CellDesigner/C2/Installation-of-CellDesigner-on-Linux/English-timed

Time Narration
00:01 ਲੀਨਕਸ OS ਤੇ ਸੈਲਡਿਜ਼ਾਇਨਰ ਦੀ ਇੰਸਟਾਲੇਸ਼ਨ ਦੇ ਇਸ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ ।
00:08 ਇਸ ਟਿਯੂਟੋਰਿਅਲ ਵਿਚ ਅਸੀ ਉਬੰਟੂ ਲੀਨਕਸ ਓਪਰੇਟਿੰਗ ਸਿਸਟਮ ਤੇ "CellDesigner 4.3" ਨੂੰ ਡਾਊਨਲੋਡ ਅਤੇ ਇੰਸਟਾਲ ਕਰਨਾ ਸਿੱਖਾਂਗੇ।
00:18 ਅਤੇ ਸੈਲਡਿਜ਼ਾਇਨਰ ਦੇ ਡਰਾ ਖੇਤਰ ਵਿਚ ਕਮ੍ਪਾਰ੍ਟ੍ਮਨ੍ਟ ਬਨਾਉਣਾ ਸਿੱਖਾਂਗੇ।
00:23 ਇੱਥੇ ਮੈਂ ਉਬੰਟੂ ਓਪਰੇਟਿੰਗ ਸਿਸਟਮ 14.04 ਸੈਲਡਿਜ਼ਾਇਨਰ ਵਰਜਨ 4.3 ਅਤੇ ਜਾਵਾ ਵਰਜ਼ਨ 1.7 ਦੀ ਵਰਤੋਂ ਕਰ ਰਹੀ ਹਾਂ।
00:35 ਇਸ ਟਿਯੂਟੋਰਿਅਲ ਦੀ ਪਾਲਣਾ ਕਰਨ ਲਈ, ਤੁਹਾਨੂੰ ਲੀਨਕਸ ਓਪਰੇਟਿੰਗ ਸਿਸਟਮ ਤੇ ਬੇਸਿਕ ਓਪਰੇਸ਼ਨ (ਮੂਲ ਕਾਰਵਾਈਆਂ) ਦੀ ਪਹਿਚਾਣ ਹੋਣਾ ਚਾਹੀਦੀ ਹੈ।
00:42 ਜੇ ਪਹਿਚਾਣ ਨਹੀਂ ਹੈ ਤਾਂ ਉਚਿਤ 'ਸਬੰਧਤ' ਲੀਨਕਸ ਟਿਊਟੋਰਿਅਲ ਲਈ, ਸਾਡੀ ਵੈਬਸਾਈਟ www.spoken-tutorial.org ਵੇਖੋ।
00:51 ਨੂੰ ਇੰਸਟਾਲ ਕਰਨ ਲਈ, ਆਪਣੇ ਵੈਬ ਬਰਾਊਜ਼ਰ ਨੂੰ ਖੋਲ੍ਹੋ ਅਤੇ ਅਤੇ ਦਿਖਾਏ ਗਏ URL ਤੇ ਜਾਉ।
01:00 ਸੱਜੇ ਪਾਸੇ ਤੇ Download CellDesigner ਬਟਨ 'ਤੇ ਕਲਿਕ ਕਰੋ।
01:07 ਇੱਕ ਨਵਾਂ ਵੈਬ ਪੇਜ ਖੁੱਲਦਾ ਹੈ।
01:09 ਹੇਠਾਂ ਸਕ੍ਰੋਲ ਕਰੋ ਅਤੇ ਡਾਉਨਲੋਡ ਬਟਨ ਨੂੰ ਲੱਭੋ।
01:13 ਇਹ ਲੀਨਕਸ 64 ਬਿੱਟ ਅਤੇ ਲੀਨਕਸ 32 ਬਿੱਟ ਲਈ ਡਾਉਨਲੋਡ ਦਿਖਾਉਂਦਾ ਹੈ।
01:20 ਹੁਣ, ਆਓ ਹੁਣ ਆਪਣੀ ਮਸ਼ੀਨ ਤੇ OS 'ਉ ਸ' ਦੀ ਕਿਸਮ ਦੇ ਵੇਰਵੇ ਨੂੰ ਕਿਵੇਂ ਪਤਾ ਕਰਨਾ ਹੈ, ਵੇਖੀਏ।
01:26 ਇਸ ਲਈ, ਆਪਣੀ ਮਸ਼ੀਨ ਦੇ ਸੱਜੇ ਕੋਨੇ ਤੇ ਸਥਿਤ 'ਸਿਸਟਮ ਸੈਟਿੰਗ' ਆਈਕਨ 'ਤੇ ਕਲਿੱਕ ਕਰੋ।
01:34 ਕਲਿਕ ਕਰਨ ਤੇ ਸਿਸਟਮ ਸੈਟਿੰਗਜ਼ ਦਾ ਪੇਜ' ਖੁੱਲਦਾ ਹੈ।
01:40 ਪੈਨਲ 'ਸਿਸਟਮ' ਦੇ ਹੇਠਾਂ, ਆਈਕਨ ' ਵੇਰਵੇ ਤੇ ਡਬਲ ਕਲਿਕ ਕਰੋ।
01:48 ਇੱਥੇ ਇਕ ਨਵੀਂ ਵਿੰਡੋ 'ਵੇਰਵਾ' ਖੁਲ੍ਹਦੀ ਹੈ. ਆਪਣੀ ਮਸ਼ੀਨ ਦੇ 'ਓ ਸ ਦੀ ਕਿਸਮ' ਨੂੰ ਚੈੱਕ ਕਰੋ- ਕੀ ਇਹ 64-ਬਿੱਟ ਜਾਂ 32-ਬਿੱਟ ਹੈ।
02:00 ਮੇਰੀ ਮਸ਼ੀਨ 64 ਬਿੱਟ ਦੀ ਹੈ। ਆਉ ਹੁਣ ਇਸ ਵਿੰਡੋ ਨੂੰ ਬੰਦ ਕਰਕੇ ਅਤੇ ਬ੍ਰਾਊਜ਼ਰ ਤੇ ਵਾਪਸ ਚਲੀਏ।
02:07 ਜੇਕਰ ਤੁਹਾਡੇ ਕੋਲ 32 ਬਿੱਟ ਵਾਲੀ ਮਸ਼ੀਨ ਹੈ, ਤਾਂ 32 ਬਿੱਟ ਵਾਲਾ ਵਰਜਨ ਡਾਊਨਲੋਡ ਕਰੋ।
02:14 ਮੈਂ 64 ਬਿੱਟ ਲੀਨਕਸ ਦੇ ਲਿੰਕ ਲਈ ਡਾਉਨਲੋਡ ਤੇ ਕਲਿਕ ਕਰਾਂਗੀ।
02:19 ਤੁਰੰਤ, ਇਕ ਨਵੀਂ ਵਿੰਡੋ ਖੁੱਲ੍ਹਦੀ ਹੈ।
02:22 ਕਿਉਂਕਿ ਮੈਂ ਇੱਕ ਨਵੀ (ਪਹਲੀ ਵਾਰ ਉਪਯੋਗ ਕਰ ਰਹੀ ਹਾਂ ) ਉਪਭੋਗਤਾ ਹਾਂ, ਮੈਂ ਫਸਟ ਟਾਈਮ ਯੂਜ਼ਰ ਵਿਕਲਪ ਤੇ ਕਲਿਕ ਕਰਾਂਗੀ।
02:26 ਅਤੇ ਫਿਰ ਕਨ੍ਟਿਨ੍ਯੂ ਤੇ ਕਲਿਕ ਕਰੋ।
02:29 ਹੁਣ, ਅਸੀ ਕੁਝ ਨਿੱਜੀ ਵੇਰਵਿਆਂ ਨੂੰ ਭਰਾਂ ਗੇ।
02:33 ਇਹ ਨਾਉ ਵੇਰਵਿਆਂ ਨੂੰ ਭਰਨ ਤੋਂ ਬਾਅਦ, ਡਾਉਨਲੋਡ ਬਟਨ 'ਤੇ ਕਲਿੱਕ ਕਰੋ।
02:37 ਇੱਕ ਡਾਇਲੌਗ ਬੌਕਸ ਖੁੱਲਦਾ ਹੈ. ਇੱਥੇ ਸੇਵ ਫਾਇਲ ਬਟਨ (save file button) ਤੇ ਕਲਿੱਕ ਕਰੋ.
02:44 ਇਸ ਨੂੰ ਇੰਟਰਨੈੱਟ ਦੀ ਸ੍ਪੀਡ ਦੇ ਆਧਾਰ ਤੇ ਕੁਝ ਸਮਾਂ ਲੱਗ ਸਕਦਾ ਹੈ।
02:49 ਇੱਕ ਵਾਰ ਫਾਈਲ ਡਾਊਨਲੋਡ ਹੋ ਜਾਣ ਤੇ ਬਾਅਦ , Ctrl + Alt + T ਬਟਨ ਦਬਾ ਕੇ ਟਰਮੀਨਲ ਤੇ ਜਾਉ।
02:58 ਮੈਂ ਫਾਈਲ ਨੂੰ ਪਹਿਲਾਂ ਹੀ ਆਪਣੇ ਡਿਫੌਲ੍ਟ ਡਾਊਨਲੋਡਸ ਫੋਲਡਰ ਵਿੱਚ ਡਾਊਨਲੋਡ ਕੀਤਾ ਹੋਇਆ ਹੈ।
03:04 ਇਸ ਲਈ, ਪਹਿਲਾਂ ਮੈਂ ਉਸ ਫੋਲਡਰ ਵਿੱਚ ਜਾਕੇ ਸੀਡੀ ਸਪੇਸ ਡਾਉਨਲੋਡ ਟਾਈਪ ਕਰਕੇ ਅਤੇ ਐਂਟਰ ਬਟਨ ਦਬਾਉਂਦੀ ਹਾਂ।
03:15 ls ਟਾਈਪ ਕਰੋ ਅਤੇ ਐਂਟਰ ਬਟਨ ਦਬਾਓ
03:20 ਇਥੇ ਉਹ ਡਾਉਨਲੋਡ ਕਿਤੀ ਹੋਈ ਫਾਇਲ ਹੈ।
03:25 ਜੇ ਤੁਸੀਂ 32 ਬਿੱਟ ਇੰਸਟਾਲਰ ਡਾਉਨਲੋਡ ਕੀਤਾ ਹੋ, ਤਾਂ ਫਾਈਲ ਨਾਉ ਵਿਚ 64 ਦੀ ਥਾਂ 32 ਹੋਵੇਗਾ।
03:32 ਇੱਥੇ ਹੁਣ 'ਆਪਣੇ ਟਰਮੀਨਲ ਕਮਾਂਡਜ਼ ਵਿਚ 32 ਬਿੱਟ ਇੰਸਟਾਲਰ ਦਾ ਨਾਉ ਵਰਤਣ ਲਈ ਯਾਦ ਰੱਖੋ।
03:39 ਹੁਣ, ਸਾਨੂੰ ਫਾਇਲ ਦੀ ਅਨੁਮਤੀ ਬਦਲਣੀ ਪੈਣੀ ਹੈ. ਇਸ ਲਈ ਟਾਈਪ ਕਰੋ।
03:43 sudo space chmod space 777 space hyphen capital R space CellDesigner hyphen 4.3 hyphen linux hyphen x64 hyphen installer.run
04:08 ਅਤੇ Enter ਦਬਾਓ ।
04:12 ਪੁੱਛੇ ਜਾਣ ਤੇ ਐਡਮਿਨ ਪਾਸਵਰਡ ਟਾਈਪ ਕਰੋ ਅਤੇ Enter ਦਬਾਓ।
04:19 ਹੁਣ ਫਾਇਲ ਨੂੰ ਚਲਾਉਣ ਲਈ ਅਸੀਂ ਡੌਟ ਫੌਰਵਰਡ ਸਲੈਸ਼ ਸੈਲਡਿਜ਼ਾਇਨਰ ਹਾਈਫਨ 4.3 ਹਾਈਫਨ ਲੀਨਕਸ ਹਾਈਫਨ x64 ਹਾਈਫਨ ਇੰਸਟਾਲਰ.ਰਨ ਲਿਖ ਕੇ ਅਤੇ ਐਂਟਰ ਬਟਨ ਦਬਾਓ ।
04:39 ਸੈਟਅੱਪ ਵਿਜ਼ਰ੍ਡ ਡਾਇਲੌਗ ਬੌਕਸ ਖੁੱਲਦਾ ਹੈ।
04:43 Next ਬਟਨ ਤੇ ਕਲਿੱਕ ਕਰੋ।
04:47 ਮੈਂ ਸਮਝੌਤੇ ਦੇ ਵਿਕਲਪ ਨੂੰ ਸਵੀਕਾਰ ਕਰਦਾ ਹਾਂ ਤੇ ਫੇਰ ਨੇਕ੍ਸ੍ਟ ਤੇ ਕਲਿਕ ਕਰੋ।
04:54 ਇੰਸਟਾਲੇਸ਼ਨ ਡਾਇਰੈਕਟਰੀ ਡਾਈਲਾਗ ਉਸ ਡਾਇਰੈਕਟਰੀ ਨੂੰ ਵੇਖਾਉਦਾ ਹੈ ਜਿੱਥੇ ਸੈਲਡਿਜ਼ਾਇਨਰ ਇੰਸਟਾਲ ਕੀਤਾ ਜਾਵੇਗਾ।
05:00 ਇਹ / home / <user name>/ CellDesigner4.3 ਦੇ ਰੂਪ ਵਿੱਚ ਡਿਸਪਲੇ ਹੋਏਗਾ, ਹੁਣ ਨੇਕ੍ਸ੍ਟ ਤੇ ਕਲਿੱਕ ਕਰੋ।
05:10 ਇਹ ਇੰਸਟਾਲ ਕਰਨ ਲਈ ਰੇਡੀ ਹੈ. ਫਿਰ , ਨੇਕ੍ਸ੍ਟ ਤੇ ਕਲਿਕ ਕਰੋ।
05:17 ਇੰਸਟਾਲੇਸ਼ਨ ਸ਼ੁਰੂ ਹੋ ਜਾਵੇਗੀ
05:20 ਇੱਕ ਵਾਰ ਇੰਸਟਾਲੇਸ਼ਨ ਪੂਰਾ ਹੋ ਜਾਣ ਤੋਂ ਬਾਅਦ 'ਰੀਡਮੀ ਫਾਇਲ ਦੇਖੋ' ਅਤੇ ਫਿਨਿਸ਼ '(ਮੁਕੰਮਲ) ਬਟਨ 'ਤੇ ਕਲਿੱਕ ਕਰੋ।
05:29 ਹੁਣ, Ctrl + Alt + T ਦੇ ਬਟਨ ਦਬਾ ਕੇ ਨਵਾਂ ਟਰਮੀਨਲ ਖੋਲੋ।
05:34 ls ਟਾਈਪ ਕਰਕੇ ਅਤੇ ਐਂਟਰ ਦਬਾਓ।
05:39 ਅਸੀਂ runCellDesigner4.3 ਫਾਈਲ ਇਥੇ ਦੇਖ ਸਕਦੇ ਹਾਂ।
05:44 ਸਾਨੂੰ ਸੇਲ-ਡਿਜ਼ਾਈਨਰ ਨੂੰ ਖੋਲਣ ਲਈ ਇਸ ਫਾਈਲ ਨੂੰ ਐਕਜ਼ੀਕਿਯੂਟ (ਸਕਾਰ) ਕਰਨਾ ਹੋਵੇਗਾ।
05:48 ਇਸ ਲਈ ਟਾਈਪ ਡੋਟ ਫੌਰਵਰਡ ਸਲੈਸ਼ runcelldesigner4.3 ਟਾਈਪ ਕਰੋ ਅਤੇ ਐਂਟਰ ਬਟਨ ਦੱਬੋ।
06:00 ਹੁਣ ਸਾਡੇ ਲੀਨਕਸ ਮਸ਼ੀਨ ਤੇ CellDesigner ਵਿੰਡੋ ਖੁਲ੍ਹੀ ਹੈ।
06:05 ਧਿਆਨ ਦਿਓ ਕਿ ਅਸੀਂ ਮੁੱਖ ਮੀਨੂ ਬਾਰ ਨੂੰ ਸਪੱਸ਼ਟ ਤੌਰ ਤੇ ਨਹੀਂ ਦੇਖ ਸਕਦੇ. ਇਸਨੂੰ ਸਪੱਸ਼ਟ ਤੌਰ ਤੇ ਦੇਖਣ ਲਈ , ਸਾਨੂੰ ਸਿਸਟਮ ਸੈਟਿੰਗਜ਼ ਨੂੰ ਬਦਲਣਾ ਹੋਵੇਗਾ।
06:15 ਇਸ ਲਈ ਆਪਣੀ ਮਸ਼ੀਨ ਦੇ ਉੱਪਰ ਸੱਜੇ ਕੋਨੇ ਤੇ ਸਥਿਤ 'ਸਿਸਟਮ ਸੈਟਿੰਗਜ਼' ਆਈਕਨ ਤੇ ਕਲਿਕ ਕਰੋ।
06:23 ਕਲਿਕ ਕਰਨ ਤੇ ਸਿਸਟਮ ਸੈਟਿੰਗਜ਼ ਪੇਜ ਖੁੱਲ੍ਹਦਾ ਹੈ।
06:28 'Personal' ਪੈਨਲ ਦੇ ਤਹਿਤ, 'Appearance' ਤੇ ਡਬਲ-ਕਲਿੱਕ ਕਰੋ।
06:34 Appearance' ਨਾਉ ਦੀ ਇਕ ਵਿੰਡੋ ਖੁੱਲਦੀ ਹੈ।
06:38 'ਲੁੱਕ' ਟੈਬ ਦੇ ਤਹਿਤ ਥੀਮ ਤੇ ਜਾਓ।
06:43 'ਥੀਮ ਬਾਕਸ ਵਿੱਚ ਡਰਾ ਪ-ਡਾਉਨ ਮੀਨੂੰ ਤੋਂ 'Radiance' ਚੁਣ ਕੇ ਵਿੰਡੋ ਬੰਦ ਕਰੋ।
06:53 ਧਿਆਨ ਦੇਵੋ ਕਿ ਮੁੱਖ ਮੀਨੂ ਬਾਰ ਹੁਣ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਹੀ ਹੈ। ਆਓ ਅੱਗੇ ਵੇਖੀਏ।
07:01 ਇੱਕ ਨਵਾਂ ਡਾਕ੍ਯਮੇਨ੍ਟ (ਦਸਤਾਵੇਜ਼) ਖੋਲ੍ਹਣ ਲਈ, ਫਾਇਲ ਤੇ ਕਲਿੱਕ ਕਰਕੇ ਅਤੇ ਫਿਰ ਨਵੇਂ ਉੱਤੇ ਕਲਿਕ ਕਰੋ।
07:07 ਵਿਕਲਪਿਕ ਤੌਰ ਤੇ, ਮੀਨੂ ਬਾਰ ਦੇ ਤਹਿਤ ਨਵੇਂ ਆਇਕਨ 'ਤੇ ਕਲਿਕ ਕਰੋ. ਜਾਂ, Ctrl + N ਬਟਨ ਦਬਾਓ।
07:16 ਇਕ ਡਾਇਲੌਗ ਬੌਕਸ ਸਕ੍ਰੀਨ ਤੇ ਦਿਖਾਈ ਦਿੰਦਾ ਹੈ, ਜੋ ਸਾਨੂੰ ਫਾਈਲ ਦਾ ਨਾਉ ਦੇਣ ਲਈ ਪ੍ਰੇਰਨਾ ਦੇਂਦਾ ਹੈ।
07:23 'ਹੁਣ ਫਾਈਲ ਦਾ ਨਾਉ ਟਾਈਪ ਕਰੋ ਜੋ ਕਿ ਕ੍ਰੀਏਟ ਅਤੇ ਏਡਿਟ ਹੈ।
07:30 ਚੌੜਾਈ ਨੂੰ 900, ਹਾਇਟ ਨੂੰ ਤੇ 800 ਸੈੱਟ ਕਰੋ।
07:36 Bottom 'ਤੇ ਠੀਕ ਬਟਨ' ਤੇ ਕਲਿਕ ਕਰੋ।
07:40 ਇਕ ਇਨ੍ਫਰ੍ਮੇਸ਼ਨ ਬਾਕਸ ਖੁੱਲਦਾ ਹੈ।
07:43 ਅਤੇ ਨਾਉ ਵਿਚ ਜੋ ਸ੍ਪੈਸਜ਼ ਦਿੱਤੇ ਹੈ ਅੰਡਰਸਕੋਰ ਵਿਚ ਤਬਦੀਲ ਹੋ ਜਾਂਦੇ ਹੈ।
07:48 ਇਸ ਲਈ ਸਾਡੀ ਫਾਈਲ ਦਾ ਅਸਲ ਨਾਉ 'ਅੰਡਰਸਕੋਰ ਕ੍ਰੀਏਟ ਅਤੇ ਅੰਡਰਸਕੋਰ ਏਡਿਟ ਹੋਵੇਗਾ. ਓ ਕੇ ਕਲਿਕ ਕਰਕੇ ਅੱਗੇ ਵੇਖੋ।
07:58 ਕੇਂਦਰ ਵਿੱਚ ਵ੍ਹਾਈਟ ਏਰੀਆ ਉਹ ਹੈ ਜਿਸਨੂੰ ਅਸੀਂ ਡਰਾ ( ਜਿਥੇ ਕੁਛ ਡਰਾ ਕਰ ਸਕਦੇ ਹਨ ) ਏਰੀਆ ਕਹਿੰਦੇ ਹਾਂ।
08:02 ਅਸੀ ਆਉਣ ਵਾਲੇ ਟਿਊਟੋਰਿਅਲ ਵਿੱਚ ਵਿਸਤਾਰ ਨਾਲ ਮੇਨੂ ਬਾਰ, ਟੂਲਬਾਰ ਅਤੇ ਵੱਖਰੇ ਪੈਨਲਾਂ ਬਾਰੇ ਸਿੱਖਾਂਗੇ।
08:09 ਟੂਲਬਾਰ ਤੋਂ ਕੋਈ ਵੀ ਆਇਕਾਨ ਚੁਣਨ ਤੋਂ ਪਹਿਲਾਂ, ਸਲੇਕ੍ਟ ਮੋਡ ਆਈਕੋਨ ਤੇ ਕਲਿਕ ਕਰੋ।
08:16 ਇਹ ਸਲੇਕ੍ਸ਼ਨ ਟੂਲ ਦੇ ਤੌਰ ਤੇ ਕੰਮ ਕਰਦਾ ਹੈ. ਇਸ ਸਲੇਕ੍ਸ਼ਨ ਟੂਲ ਨਾਲ, ਅਸੀਂ ਡਰਾ ਏਰੀਆ ਵਿਚ ਕੰਪੋਨੈਂਟਸ ਨੂੰ ਸਲੇਕ੍ਟ , ਡਰਾ ਅਤੇ ਮੂਵ ਕਰ ਸਕਦੇ ਹਾਂ।
08:25 ਕੰਪੋਨੈਂਟ ਡਰਾ ਕਰਨ ਤੋਂ ਪਹਿਲਾ, ਅਸੀ ਇਹ ਨਿਸ਼ਚਿਤ ਕਰਾਂਗੇ ਕਿ ਗਰਿੱਡ ਸ੍ਨੈਪ ਅਤੇ ਗਰਿੱਡ ਵਿਜ਼ਬਲ ਨੂੰ ਸੈਲ-ਡਿਜਾਇਨਰ ਵਿੰਡੋ ਵਿੱਚ ਲਾਗੁ ਕੀਤਾ ਗਇਆ ਹੈ।
08:35 ਇਸ ਲਈ, ਮੁੱਖ ਮੀਨੂ ਬਾਰ ਵਿੱਚ ਏਡਿਤ ਤੇ ਕਲਿਕ ਕਰੋ।
08:39 ਹੇਠਾਂ ਸਕ੍ਰੌਲ ਕਰਕੇ ਫਿਰ ਗਰਿੱਡ ਸਨੈਪ ਤੇ ਕਲਿਕ ਕਰੋ।
08:43 ਐਡਿਟ ਤੇ ਫਿਰ ਵਾਪਸ ਜਾਕੇ ਗਰਿੱਡ ਵਿਜ਼ਿਬਲ ਤੇ ਕਲਿਕ ਕਰੋ।
08:49 ਗਰਿੱਡ ਸਾਨੂੰ ਡਰਾ ਏਰੀਏ ਵਿਚ ਕੰਪੋਨੈਂਟਸ ਨੂੰ ਬੇਹਤਰ ਤਰੀਕੇ ਨਾਲ ਅਲਾਈਨ ਕਰਨ ਵਿੱਚ ਸਮਰੱਥ ਬਣਾਉਂਦਾ ਹਨ।
08:54 ਆਉ ਹੁਣ ਲਿਸਟ ਐਂਡ ਨੋਟਸ ਏਰੀਆ ਦੀ ਪੋਜੀਸ਼ਨ ਨੂੰ ਬਦਲੀਏ ।
08:59 ਆਪ ਨੂੰ ਯਾਦ ਹੋਵੇਗਾ ਕਿ ਅਸੀਂ ਪਿਛਲੇ ਟਿਯੂਟੋਰਿਅਲ ਵਿਚ ਲਿਸ੍ਟ ਏਰੀਆ ,ਨੋਟਸ ਏਰੀਆ ਅਤੇ ਡਰਾ ਏਰੀਆ ਬਾਰੇ ਵਿਚ ਸਿੱਖਿਆ ਹੈ।
09:06 ਜੇ ਤੁਸੀਂ ਇਨਾ ਦੇ ਬਾਰੇ ਨਹੀਂ ਜਾਣਦੇ ਹੋ, ਤਾਂ ਇਸ ਲੜੀ ਵਿਚ ਪਿਛਲੇ ਟਿਊਟੋਰਿਯਲ ਵੇਖੋ।
09:12 ਆਓ ਹੁਣ ਅੱਗੇ ਚਲਿਏ ਅਤੇ ਲਿਸਟ ਏਰੀਆ ਦੀ ਲੋਕੇਸ਼ਨ (ਸਥਾਨ ) ਨੂੰ ਬਦਲੋ।
09:15 ਵਿਊ ਆਪ੍ਸ਼ਨ (ਵਿਕਲਪ) ਤੇ ਜਾਕੇ ਲਿਸ੍ਟ ਤੇ ਕ੍ਲਿਕ ਕਰੋ ਅਤੇ ‘ਰਾਇਟ’ (ਸੱਜੇ) ਦੀ ਚੋਣ ਕਰੋ।
09:24 ਇਹ ਡਰਾ ਏਰੀਆ ਦੇ ਸੱਜੇ ਪਾਸੇ ਵੱਲ 'ਲਿਸ੍ਟ ' ਨੂੰ ਬਦਲਦਾ ਹੈ।
09:30 ਏਰੀਆ ਦੇ ਮਾਪ ਨੂੰ ਬਾਰਡਰ ਲਾਈਨਸ (ਨੂੰ ਖਿੱਚ ਕੇ) ਦੇ ਤਹਿਤ ਬਦਲਿਆ ਜਾ ਸਕਦਾ ਹੈ।
09:35 ਮੈਂ ਕਰਸਰ ਨੂੰ ਬਾਰਡਰ ਲਾਈਨ ਤੇ ਰੱਖਾਂਗੀ।
09:38 ਤੁਸੀਂ ਇੱਕ ਦੋਹਰੇ ਤੀਰ ਨੂੰ ਵੇਖ ਸਕਦੇ ਹੋ. ਡਰਾ ਏਰੀਆ ਵਧਾਉਣ ਜਾਂ ਘਟਾਉਣ ਲਈ ਇਸਨੂੰ ਡ੍ਰੈਗ ਕਰੋ।
09:45 ਹੁਣ ਅਸੀਂ ਡ੍ਰੈਅ ਏਰੀਏ ਤੇ ਕੰਮ ਕਰਨਾ ਜਾਰੀ ਰੱਖਾਂਗੇ।
09:49 ਇਸਤੋਂ ਪਹਿਲਾਂ, ਸਾਨੂੰ ਸੈੱਲ-ਡਿਜ਼ਾਈਨਰ ਵਿੰਡੋ ਦੇ ਸਾਰੇ ਆਈਕਨਸ ਨੂੰ ਦੇਖਣ ਦੇ ਯੋਗ ਹੋਣਾ ਚਾਹੀਦਾ ਹੈ।
09:55 ਇਸ ਲਈ, ਮੁੱਖ ਮੀਨੂ ਬਾਰ ਵਿਚ ਵਿਊ ਤੇ ਜਾਓ।
10:00 ਚੈਨ੍ਜ ਟੂਲਬਾਰ ਵਿਸਬਲ ਤੇ ਕਲਿਕ ਕਰੋ ਅਤੇ ਸ਼ੋਅ ਆਲ ਆਪਸ਼ਨ ਦਾ ਚੋਣ ਕਰੋ।
10:09 ਤੁਸੀਂ ਹੁਣ ਸੈੱਲਡਿਜ਼ਾਇਨਰ ਵਿੰਡੋ ਦੇ ਸਾਰੇ ਆਈਕਨਸ ਨੂੰ ਦੇਖ ਸਕਦੇ ਹੋ . ਆਓ ਅੱਗੇ ਵਧੀਏ
10:17 ਇੱਕ ਸੈੱਲ ਜਾਂ ਇੱਕ ਅੰਦਰੂਨੀ ਕੰਪਾਰਟਮੈਂਟ ਨੂੰ ਦਿਖਾਣ ਲਈ ,ਅਸੀਂ ਟੂਲ ਬਾਰ ਤੋਂ 'ਸਕੁਆਇਰ' ਆਈਕਨ ਵਰਤਾਂਗੇ. ਇਸ ਤਰ੍ਹਾਂ, ਪਹਿਲਾਂ ਇਸ ਤੇ ਕਲਿੱਕ ਕਰੋ।
10:28 ਫਿਰ ਡਰਾ ਦੇ ਏਰੀਆ ਤੇ ਕਲਿੱਕ ਕਰੋ ਅਤੇ ਮਾਊਸ ਬਟਨ ਨੂੰ ਛੱਡਣ ਤੋਂ ਬਿਨਾ, ਸਕੇਅਰ ਨੂੰ ਡਰਾ ਕਰਨ ਲਈ ਮਾਊਸ ਨਾਲ ਖਿੱਚੋ. ਹੁਣ ਮਾਉਸ ਬਟਨ ਛੱਡ ਦਿਉ।
10:38 ਹੁਣ ਪ੍ਰਾਪਰਟੀ ਆਫ ਕੰਪਾਰਟਮੈਂਟ' ਵਿਚ ਜੋ ਡਾਇਲੌਗ ਖੋਲ੍ਹਦਾ ਹੈ, ਉਸਦਾ ਨਾਉ ਸੈੱਲ ਅਤੇ ਆਕਾਰ 1.0 ਰੱਖ ਕੇ ਓ ਕੇ ਤੇ ਕਲਿਕ ਕਰੋ।
10:52 ਕਮ੍ਪਾਰ੍ਟ੍ਮਨ੍ਟ ਦੇ ਤਲ ਤੇ ਨਾਉ ਦਿਖਾਈ ਦਿੰਦਾ ਹੈ।
10:57 ਕਮ੍ਪਾਰ੍ਟ੍ਮਨ੍ਟ ਦੇ ਨਾਉ ਦੀ ਜਗ੍ਹਾ ਨੂੰ ਕੋਈ ਵੀ ਬਦਲ ਸਕਦਾ ਹੈ।
11:01 ਇਹ ਕਰਨ ਲਈ, ਕਮ੍ਪਾਰ੍ਟ੍ਮਨ੍ਟ ਦਾ ਨਾਉ ਸੇਲੇਕ੍ਟ ਕਰੋ ਜੋ ਕਿ ਸੈੱਲ ਹੈ ।
11:07 ਹੁਣ, ਇਸ ਨੂੰ ਡ੍ਰੈਗ ਅਤੇ ਡਰਾ ਪ ਕਰਕੇ ਤੁਸੀਂ ਇਸ ਨੂੰ ਜਿੱਥੇ ਵੀ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ।
11:14 ਆਉ ਹੁਣ ਇਸ ਫਾਈਲ ਨੂੰ ਸੇਵ ਕਰਨ ਲਈ ,ਫਾਈਲ ਤੇ ਅਤੇ ਫਿਰ Save As ਦੇ ਵਿਕਲਪ ਤੇ ਕਲਿਕ ਕਰੀਏ।
11:22 ਹੁਣ ਫੋਲਡਰ ਨੂੰ ਚੁਣੋ ਜਿੱਥੇ ਤੁਸੀਂ ਆਪਣੀ ਫਾਇਲ ਸੇਵ ਕਰਨਾ ਚਾਹੁੰਦੇ ਹੋ।
11:26 ਮੈਂ ਇਸਨੂੰ ਡੈਸਕਟੌਪ ਤੇ ਸੇਵ ਕਰਨਾ ਚਾਹੁੰਦੀ ਹਾਂ।
11:28 ਇਸ ਲਈ, ਮੈਂ ਫੋਲਡਰ ਦੇ ਤੌਰ ਤੇ ਡੈਸਕਟੌਪ ਤੇ ਡਬਲ ਕਲਿਕ ਕਰਾਂਗੀ ਜਿਸ ਵਿੱਚ ਮੈਂ ਸੇਵ ਕਰਨਾ ਚਾਹੁੰਦੀ ਹਾਂ।
11:34 ਅਤੇ ਫੇਰ ਹੇਠਾਂ ਸੱਜੇ ਪਾਸੇ ਓ ਕੇ ਬਟਨ ਤੇ ਕਲਿਕ ਕਰੋ।
11:38 ਹੇਠਾਂ ਸੱਜੇ ਪਾਸੇ ਇਕ ਵਾਰ ਫਿਰ ਓ ਕੇ ਬਟਨ ਤੇ ਕਲਿਕ ਕਰੋ. ਸਾਡੀ ਫਾਈਲ ਹੁਣ ਸੇਵ ਹੋ ਗਈ ਹੈ।
11:46 CellDesigner ਬੰਦ ਕਰਨ ਲਈ, ਫਾਈਲ ਤੇ ਕਲਿਕ ਕਰਕੇ ਅਤੇ ਫਿਰ ਐਗਜ਼ਿਟ 'ਤੇ ਕਲਿਕ ਕਰੋ।
11:52 ਆਓ ਹੁਣ ਉਸ ਫੋਲਡਰ ਤੇ ਜਾਓ ਜਿੱਥੇ ਅਸੀਂ ਆਪਣੀ ਫਾਈਲ ਸੇਵ ਕੀਤੀ ਸੀ। ਮੈਂ ਆਪਣੇ ਡੈਸਕਟਾਪ ਉਤੇ ਵੇਖਦੀ ਹਾਂ । ਇਹ ਮੇਰੀ ਫਾਈਲ ਹੈ।
12:00 ਧਿਆਨ ਰੱਖੋ ਕਿ ਫਾਇਲ .xml ਫਾਰਮੈਟ ਵਿੱਚ ਸੇਵ ਕੀਤੀ ਗਈ ਹੈ. ਇਹ ਡਿਫਾਲਟ ਸੈੱਲਡਿਜ਼ਾਇਨਰ ਫਾਈਲ ਫੌਰਮੈਟ ਹੈ।
12:08 ਧਿਆਨ ਰੱਖੋ, ਕਿ ਇਹ ਫਾਈਲ ਕੇਵਲ ਸੈਲ-ਡਿਜੀਨਗਰ ਵਿਚ ਖੋਲ੍ਹੀ ਜਾ ਸਕਦੀ ਹੈ।
12:12 ਆਓ ਸੰਖੇਪ ਕਰੀਏ ਇਸ ਟਿਊਟੋਰਿਯਲ ਵਿਚ ਅਸੀਂ ਸੈੱਲ ਡਿਜ਼ਾਈਨਰ ਨੂੰ ਕਿਵੇਂ ਡਾਊਨਲੋਡ ਅਤੇ
12:17 ਇਸਦੇ ਵਰਜ਼ਨ 4.3 ਨੂੰ ਉਬੰਟੂ ਲੀਨਕਸ ਓ ਸ (OS) ਤੇ ਕਿਵੇਂ ਇੰਸਟਾਲ ਕਰਨਾ , ਸੈੱਲ ਡਿਜ਼ਾਈਨਰ ਵਿਚ ਕੰਪਾਰਟਮੈਂਟ ਕ੍ਰੀਏਟ ਕਰਨਾ(ਬਣਾਉਣਾ ) ਸਿੱਖਿਆ ਹੈ।
12:27 ਨੀਚੇ ਦੱਸੇ ਗਏ ਲਿੰਕ ’ਤੇ ਦਿਤੀ ਗਈ ਵੀਡੀਊ ਸਪੋਕਨ ਟਿਊਟੋਰਿਯਲ ਪ੍ਰੋਜੈਕਟ ਨੂੰ ਸੰਖੇਪ ਕਰਦਾ ਹੈ।ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
12:35 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ ਵਰਕਸ਼ਾਪ ਲਗਾਉਂਦੀ ਹੈ ਅਤੇ ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। ਜਿਆਦਾ ਜਾਣਕਾਰੀ ਲਈ , ਕ੍ਰਿਪਾ ਕਰਕੇ ਸਾਡੇ ਨਾਲ ਸੰਪਰਕ ਕਰੋ।
12:45 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਕਰਦਾ ਹੈ। ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ।
12:57 ਇਸ ਸਕਰਿਪਟ ਦਾ ਅਨੁਵਾਦ ਕਿਰਨ ਖੋਸਲਾ ਨੇ ਕੀਤਾ ਹੈ। ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Khoslak