KTouch/S1/Getting-Started-with-Ktouch/Punjabi

From Script | Spoken-Tutorial
Revision as of 15:20, 29 April 2013 by Khoslak (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration
00.00 ਕੇ ਟੱਚ (KTouch) ਇੰਟਰੋਡੈਕਸ਼ਨ ਦੇ ਸਪੋਕਨ ਟਯੂਟੋਰਿਅਲ (Spoken tutorial) ਵਿੱਚ ਆਪ ਦਾ ਸੁਆਗਤ ਹੈ।
00.04 ਇਸ ਟਯੂਟੋਰੀਅਲ ਵਿੱਚ ਤੁਸੀਂ ਕੇ ਟੱਚ ਅਤੇ ਕੇ ਟੱਚ ਇੰਟਰਫੇਸ ਬਾਰੇ ਸਿਖੋਂ ਗੇ।
00.10 ਤੁਸੀਂ ਸਿਖੋਂ ਗੇ ਕਿ
00.11 ਇੰਗਲਿਸ਼ ਵਰਣਮਾਲਾ ਵਾਲੇ ਕੰਪਯੂਟਰ ਕੀ-ਬੋਰਡ ’ਤੇ ਇਕਦਮ ਸਹੀ, ਤੇਜ਼ ਅਤੇ ਕੁਸ਼ਲਤਾ ਨਾਲ ਟਾਈਪ ਕਿਵੇਂ ਕਰਿਏ ।
00.18 ਤੁਸੀਂ ਇਹ ਵੀ ਸਿਖੋਂ ਗੇ ਕਿ :
00.20 ਹਰ ਵਾਰੀ ਬਿਨਾਂ ਨੀਚੇ ਵੇਖਿਆਂ ਟਾਈਪ ਕਿਵੇਂ ਕਰੀਏ,
00.24 ਆਤੇ ਕੇ ਟੱਚ (KTouch) ਕੀ ਹੈ?
00.27 ਕੇ ਟੱਚ ਇਕ ਟਾਈਪਿੰਗ ਟਯੂਟਰ ਹੈ। ਇਹ ਤੁਹਾਨੂੰ ਸਿਖਾਉਂਦਾ ਹੈ ਕਿ ਅੋਨ-ਲਾਈਨ ਇੰਟਰੇਕਟਿਵ ਕੀ-ਬੋਰਡ (online interactive keyboard) ਰਾਹੀਂ ਕਿਵੇਂ ਟਾਈਪ ਕਰਨਾ ਹੇ।
00.33 ਤੁਸੀਂ ਆਪਣੀ ਸਹੂਲਿਅਤ ਮੁਤਾਵਕ ਟਾਈਪਿੰਗ ਸਿਖ ਸਕਦੇ ਹੋ।
00.36 ਤੁਸੀਂ ਹੌਲੀ-ਹੌਲੀ ਸਹੀ ਟਾਈਪਿੰਗ ਦੇ ਨਾਲ-ਨਾਲ ਟਾਈਪਿੰਗ ਸਪੀਡ ਵੀ ਵੱਧਾ ਸਕਦੇ ਹੋ।
00.43 ਕੇ ਟੱਚ ਵਿੱਚ ਤੁਹਾਡੇ ਅਭਿਆਸ ਲਈ ਅੱਲਗ-ਅੱਲਗ ਲੈਵਲ ਦੇ ਕਈ ਲੈਕਚਰ ਤੇ ਟਾਈਪਿੰਗ ਦੇ ਨਮੂਨੇ ਹਨ।
00.50 ਇਥੇ ਅਸੀਂ (Ubuntu Linux) ਊਬੰਤੂ ਲੀਨਕਸ 11.10 ’ਤੇ ਕੇ-ਟੱਚ 1.7.1 ਇਸਤੇਮਾਲ ਕਰ ਰਹੇ ਹਾਂ ।
00.59 ਤੁਸੀਂ ਊਬੰਤੂ ਸੋਫਟਵੇਅਰ ਸੈਂਟਰ ਤੋਂ ਕੇ ਟੱਚ ਇੰਸਟਾਲ ਕਰ ਸਕਦੇ ਹੋ।
01.03 ਊਬੰਤੂ ਸੋਫਟਵੇਅਰ ਸੈਂਟਰ ਬਾਰੇ ਹੋਰ ਜਾਣਕਾਰੀ ਲਈ, ਇਸੇ ਵੇਬ ਸਾਈਟ ’ਤੇ ਊਬੰਤੂ ਲੀਨਕਸ ਟਯੂਟੋਰਿਅਲ (Ubuntu Linux Tutorials) ਵੇਖੋ।
01.11 ਆਉ ਕੇ ਟੱਚ ਖੋਲੀਏ।
01.13 ਪਹਿਲਾਂ, ਡੈਸ਼ ਹੋਮ ’ਤੇ ਕਲਿਕ ਕਰੋ ਜੋ ਕਿ ਤੁਹਾਡੇ ਕੰਪਯੂਟਰ ਡੈਸਕਟੋਪ ਦੇ ਉਪਰਲੇ ਖੱਬੇ ਕੋਨੇ ’ਤੇ ਇਕ ਗੋਲ ਬਟਨ ਹੈ।
01.21 ਇਕ ਸਰਚ ਬੌਕਸ ਖੁੱਲੇਗਾ।
01.24 ਇਸ ਸਰਚ ਬੌਕਸ ਵਿੱਚ ‘ਕੇ ਟੱਚ’ ਟਾਈਪ ਕਰੋ।
01.28 ਸਰਚ ਬੌਕਸ ਦੇ ਨੀਚੇ ‘ਕੇ ਟੱਚ’ ਦਾ ਨਿਸ਼ਾਨ ਆ ਜਾਏਗਾ। ਇਸ ’ਤੇ ਕਲਿਕ ਕਰੋ।
01.34 ‘ਕੇ ਟੱਚ’ ਦੀ ਵਿੰਡੋ ਖੁੱਲ੍ਹ ਜਾਏਗੀ।
01.36 ਜਾਣ ਫੇਰ ਤੁਸੀਂ ਟਰਮਿਨਲ (Terminal) ਰਾਹੀਂ ਵੀ ਕੇ ਟੱਚ ਖੋਲ੍ਹ ਸਕਦੇ ਹੋ।
01.41 ਟਰਮਿਨਲ ਖੋਲ੍ਹਣ ਲਈ, ਕੰਟਰੋਲ+ਆਲਟ ਅਤੇ ਟੀ ਬਟਨ (CTRL and ALT and T keys) ਇੱਕਠੇ ਦਬਾਉ।
01.47 ਕੇ ਟੱਚ ਖੋਲ੍ਹਣ ਲਈ, ਟਰਮਿਨਲ ਵਿੱਚ, ਕਮਾਂਡ ਟਾਈਪ ਕਰੋ : ਕੇ ਟੱਚ (ktouch) ਅਤੇ ਐਂਟਰ ਬਟਨ ਦਬਾਉ।
01.55 ਆਉ ਹੁਣ ਕੇ ਟੱਚ ਇੰਟਰਫੇਸ (KTouch interface) ਦੇ ਬਾਰੇ ਜਾਨਦੇਂ ਹਾਂ ।
01.59 ਮੁੱਖ-ਮੈਨਯੂ ਵਿੱਚ ਫਾਈਲ, ਟਰੇਨਿੰਗ, ਸੈਟਿੰਗ ਅਤੇ ਹੈਲ੍ਪ (Help) ਮੈਨਯੂ ਹਨ।
02.06 ਟਾਈਪਿੰਗ ਦੇ ਅਭਿਆਸ ਲਈ ਨਵਾਂ ਸੈਸ਼ਨ (Session ) ਸ਼ੁਰੂ ਕਰਨ ਲਈ ‘ਸਟਾਰ੍ਟ ਨਿਊ ਸੈਸ਼ਨ’ (Start New Session) ‘ਤੇ ਕਲਿਕ ਕਰੋ।
02.11 ਟਾਈਪ ਕਰਦਿਆਂ ਸੈਸ਼ਨ ਰੋਕਣ ਲਈ ‘ਪੌਜ਼(pause) ਸੈਸ਼ਨ’ (Pause Session) ਬਟਨ ’ਤੇ ਕਲਿਕ ਕਰੋ।
02.14 ਆਪਣੀ ਟਾਈਪਿੰਗ ਦੀ ਉਨਤੀ ਜਾਣਨ ਲਈ ‘ਲੈਕਚਰ ਅੰਕੜੇ’ (Lecture Statistics) ’ਤੇ ਕਲਿਕ ਕਰੋ।
02.19 ਟਾਈਪਿੰਗ ਲੈਵਲ ਟਾਈਪਿੰਗ ਦੀ ਮੁਸ਼ਕਿਲ (level of complexity) ਦਰਸਾਉਂਦਾ ਹੈ ਅਤੇ ਟਾਈਪ ਕਰਨ ਲਈ ਵਰਤਿਆਂ ਕੀਜ਼(keys) ਦੀ ਗਿਣਤੀ ਤੇ ਨਿਰਭਰ ਹੈ।
02.27 ਸਪੀਡ ਤੁਹਾਡੇ ਵਲੋਂ ‘ਪਰ-ਮਿੰਟ’ ਟਾਈਪ ਕੀਤੇ ਅੱਖਰ ਦੱਸਦੀ ਹੈ।
02.32 ਸ਼ੁੱਧਤਾ (Correctness) ਦਰਸਾਂਦੀ ਹੈ ਕਿ ਤੁਹਾਡੀ ਟਾਈਪਿੰਗ ਕਿੰਨੀ ਪ੍ਰਤੀਸ਼ਤ ਸਹੀ ਹੈ।
02.39 ਇਸ ਲੈਵਲ ਦੇ ਨਵੇਂ ਅੱਖਰ (The New Characters in This Level) ਦਰਸਾਂਦੇ ਹਨ ਉਹ ਅੱਖਰ ਜਿਨ੍ਹਾਂ ਦਾ ਤੁਸੀਂ ਚੁਣੇ ਹੋਏ ਲੈਵਲ ’ਤੇ ਅਭਿਆਸ ਕਰਨਾ ਹੈ।
02.47 ਟੀਚਰ (ਅਧਿਆਪਕ, Teacher) ਲਾਈਨ ਉਹ ਅੱਖਰ ਦਰਸਾਂਦੀ ਹੈ ਜੋ ਤੁਸੀਂ ਟਾਈਪ ਕਰਨੇ ਹਨ।
02.51 ਸਟੂਡੈਂਟ (ਵਿਦਿਆਰਥੀ, Student) ਲਾਈਨ ਉਹ ਅੱਖਰ ਦਰਸਾਂਦੀ ਹੈ ਜਿਹੜੇ ਤੁਸੀਂ ਕੀ-ਬੋਰਡ ਤੋਂ ਟਾਈਪ ਕੀਤੇ ਹਨ।
02.58 ਵਿੱਚਕਾਰ ਕੀ-ਬੋਰਡ ਦਿਖਾਇਆ ਗਇਆ ਹੈ।
03.02 ਕੀ-ਬੋਰਡ ਦੀ ਪਹਿਲੀ ਲਾਈਨ ਅੰਕ, ਖਾਸ ਚਿੰਨ੍ਹ ਅਤੇ ਬੈਕ ਸਪੇਸ ਬਟਨ ਦਰਸਾਂਦੀ ਹੈ।
03.09 ਟਾਈਪ ਕੀਤੇ ਅੱਖਰ ਮਿਟਾਉਣ ਲਈ ਬੈਕ-ਸਪੈਸ ਬਟਨ ਦਬਾਉ।
03.13 ਕੀ-ਬੋਰਡ ਦੀ ਦੂਜੀ ਲਾਈਨ ਵਿੱਚ ਵਰਣਮਾਲਾ, ਕੁਝ ਖਾਸ ਚਿੰਨ੍ਹ ਅਤੇ ‘ਟੈਬ’ (Tab) ਦਾ ਬਟਨ ਹੈ।
03.20 ਕੀ-ਬੋਰਡ ਦੀ ਤੀਜੀ ਲਾਈਨ ਵਿੱਚ ਵਰਣਮਾਲਾ, ਕੋਲੋਨ/ਸੈਮੀਕੋਲੋਨ ਅਤੇ ਕੈਪਸ-ਲੌਕ ਦੇ ਬਟਨ ਹਨ।
03.28 ਟਾਈਪ ਕਰਦਿਆਂ ਅਗਲੀ ਲਾਈਨ ’ਤੇ ਜਾਣ ਲਈ ਐਂਟਰ ਬਟਨ ਦਬਾਉ।
03.33 ਵੱਡੇ (capital) ਅੱਖਰ ਲਿਖਣ ਲਈ ਕੈਪਸ-ਲੌਕ ਬਟਨ ਦਬਾਉ।
03.37 ਕੀ-ਬੋਰਡ ਦੀ ਚੌਥੀ ਲਾਈਨ ਵਿੱਚ ਵਰਣਮਾਲਾ, ਵਿਸ਼ੇਸ਼ ਚਿੰਨ੍ਹ ਅਤੇ ਸ਼ਿਫਟ ਦੇ ਬਟਨ ਹਨ।
03.45 ਵੱਡੇ ਅੱਖਰ ਟਾਈਪ ਕਰਨ ਲਈ ਸ਼ਿਫਟ ਬਟਨ ਅਤੇ ਵਰਣਮਾਲਾ ਦੇ ਦੂਜੇ ਬਟਨ ਇਕੱਠੇ ਦਬਾਉ।
03.52 ਕੀ-ਬੋਰਡ ਦੇ ਅੱਖਰਾਂ ਉਪਰ ਦਿੱਤੇ ਖਾਸ ਚਿੰਨ੍ਹ ਵਰਤਣ ਲਈ ਸ਼ਿਫਟ ਬਟਨ ਦੇ ਨਾਲ ਅੱਖਰ ਦੇ ਬਟਨ ਇਕੱਠੇ ਦਬਾਉ।
03.59 ਉਦਾਹਰਣ ਵਜੋਂ, ਅੰਕ 1 ਦੇ ਉੱਪਰ ਵਿਸਮਤ ਚਿੰਨ੍ਹ ਹੈ।

Exclamation (ਵਿਸਮਤ) ਚਿੰਨ੍ਹ ਟਾਈਪ ਕਰਨ ਲਈ, ਸ਼ਿਫਟ ਵਾਲਾ ਬਟਨ ਅਤੇ ਅੰਕ 1 ਇਕੱਠੇ ਦਬਾਉ।

04.11 ਕੀ-ਬੋਰਡ ਦੀ ਪੰਜਵੀਂ ਲਾਈਨ ਵਿੱਚ, ਕੰਟਰੌਲ,ਔਲਟ ਅਤੇ ਫੰਕਸ਼ਨ ਬਟਨ ਹਨ। ਇਸ ਵਿੱਚ ਸਪੇਸ-ਬਾਰ ਵੀ ਸ਼ਾਮਲ ਹੈ।
04.20 ਆਉ ਦੇਖੀਏ ਕਿ ਕੇ ਟੱਚ ਕੀ-ਬੋਰਡ , ਲੈਪਟੋਪ ਕੀ-ਬੋਰਡ ਅਤੇ ਡੈਸਕਟੋਪ ਕੀ-ਬੋਰਡ ਵਿੱਚ ਕੋਈ ਅੰਤਰ ਹੈ ਜਾਂ ਨਹੀਂ।
04.29 ਤੁਸੀਂ ਵੇਖੋਗੇ ਕਿ ਕੇ ਟੱਚ ਕੀ-ਬੋਰਡ ਅਤੇ ਡੈਸਕਟੋਪ ਤੇ ਲੈਪਟੋਪ ਦੇ ਕੀ-ਬੋਰਡ ਬਿਲਕੁਲ ਇਕੋ ਜਿਹੇ ਹਨ।
04.36 ਆਉ ਹੁਣ ਕੀ-ਬੋਰਡ ਉਤੇ ਉਂਗਲਾਂ ਰੱਖਣ ਦੀ ਸਹੀ ਥਾਂ ਵੇਖੀਏ।
04.41 ਇਹ ਸਲਾਈਡ ਵੇਖੋ।
04.42 ਇਹ ਉਂਗਲਾਂ ਤੇ ਉਹਨਾਂ ਦੇ ਨਾਮ ਦਰਸਾਂਦੀ ਹੈ।
04.46 ਉਂਗਲਾਂ ਦੇ ਨਾਮ ਖੱਬੇ ਤੋਂ ਸੱਜੇ ਹਨ:

ਛੋਟੀ ਉਂਗਲ,

04.51 ਅਨਾਮਿਕਾ (Ring finger),

ਵਿੱਚਕਾਰਲੀ ਉਂਗਲ (Middle finger),

04.54 ਤਰਜਨੀ (Index finger) ਅਤੇ

ਅੰਗੂਠਾ।

04.59 ਤੁਸੀਂ ਆਪਣਾ ਖੱਬਾ ਹੱਥ, ਆਪਣੇ ਕੀ-ਬੋਰਡ ਦੇ ਖੱਬੇ ਪਾਸੇ ਰੱਖੋ।
05.03 ਛੋਟੀ ਉਂਗਲ ਅੱਖਰ ‘ਏ’ ਉੱਤੇ ਹੀ ਹੋਣੀ ਚਾਹੀਦੀ ਹੈ,
05.07 ਅਨਾਮਿਕਾ (Ring finger), ਅੱਖਰ ‘ਐਸ’ ਉੱਪਰ,
05.10 ਵਿੱਚਕਾਰਲੀ ਉਂਗਲ ਅੱਖਰ ‘ਡੀ’ ਉੱਪਰ,
05.13 ਤਰਜਨੀ (Index finger) ਅੱਖਰ ‘ਐਫ’ ਉੱਪਰ।
05.17 ਹੁਣ ਆਪਣਾ ਸੱਜਾ ਹੱਥ, ਕੀ-ਬੋਰਡ ਦੇ ਸੱਜੇ ਪਾਸੇ ਰੱਖੋ।
05.20 ਛੋਟੀ ਉਂਗਲ ਕੋਲੋਨ/ਸੈਮੀ-ਕੋਲੋਨ ਬਟਨ ਤੇ ਹੋਣੀ ਚਾਹੀਦੀ ਹੈ,
05.25 ਅਨਾਮਿਕਾ (Ring finger), ਅੱਖਰ ‘ਐਲ’ ਉੱਪਰ,
05.28 ਵਿੱਚਕਾਰਲੀ ਉਂਗਲ ਅੱਖਰ ‘ਕੇ’ ਉੱਪਰ,
05.30 ਤਰਜਨੀ ਅੱਖਰ ‘ਜੇ’ ਉੱਪਰ।
05.34 ਆਪਣਾ ਸੱਜਾ ਅੰਗੂਠਾ ਸਪੇਸ-ਬਾਰ ਦਬਾਉਣ ਲਈ ਵਰਤੋ।
05.37 ਪਹਿਲੀ ਵਾਰ ਕੇ ਟੱਚ ਖੋਲ੍ਹਣ ’ਤੇ, ਟੀਚਰ (ਅਧਿਆਪਕ) ਲਾਈਨ ‘ਡਿਫਾਲਟ ਟੈਕ੍ਸਟ’ (default text) ਦਿਖਾਉਂਦਾ ਹੈ।
05.44 ਇਸ ਡਿਫਾਲਟ ਟੈਕ੍ਸਟ ਵਿੱਚ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਵੇਂ ਲੈਕਚਰ ਚੁਣਨਾ ਅਤੇ ਲੈਸਨਜ਼ (lessons) ਦੀ ਟਾਈਪਿੰਗ ਸ਼ੁਰੂ ਕਰਨੀ ਹੈ।
05.51 ਇਸ ਟਯੂਟੋਰਿਅਲ ਲਈ , ਅਸੀਂ ‘ਡਿਫੌਲਟ ਪਾਠ’ ਨੂੰ ਛੱਡ ਕੇ ਲੈਕਚਰ ਦੀ ਚੋਣ ਕਰੀਏ।
05.57 ਪਰ ਫਿਰ ਵੀ ਤੁਸੀਂ ਇਸ ਟਯੂਟੋਰਿਅਲ ਨੂੰ ਰੋਕ ਕੇ ਡਿਫੌਲਟ ਪਾਠ ਟਾਈਪ ਸਕਦੇ ਹੋ।
06.02 ਹੁਣ, ਆਉ ਅਸੀਂ ਲੈਕਚਰ ਚੁਣ ਕੇ ਲੈਸਨ ਟਾਈਪ ਕਰਨਾ ਸ਼ੁਰੂ ਕਰੀਏ।
06.07 ਮੇਨ-ਮੈਨਯੂ ਵਿਚੋਂ, ਫਾਈਲ ਸਲੈਕਟ ਕਰ ਕੇ, ‘ਲੈਕਚਰ ਖੋਲ੍ਹੋ’ (Lecture Open) ’ਤੇ ਕਲਿਕ ਕਰੋ।
06.12 ‘ਸਲੈਕਟ ਟਰੇਨਿੰਗ ਲੈਕਚਰ ਫਾਈਲ ‘ਕੇ ਟੱਚ’ (The Select Training Lecture File – ‘KTouch’) ਡਾਇਲੋਗ ਬੌਕਸ ਦਿੱਸੇਗਾ।
06.17 ਨੀਚੇ ਦਿਤੇ ਫੋਲਡਰ’ਤੇ ਜਾਉ

ਰੂਟ- ਯੂ ਐਸ ਆਰ- ਸ਼ੈਅਰ-ਕੈਡੀਈ4-ਐਪਸ-ਕੇ ਟੱਚ

(Root->usr->share->kde4->apps->Ktouch)
06.31 ਅਤੇ ‘ਇੰਗਲਿਸ਼.ਕੇ ਟੱਚ.ਐਕਸ ਐਮ ਐਲ’ (english.ktouch.xml) ਨੂੰ ਸਲੈਕਟ ਕਰੋ ਅਤੇ ‘ਖੋਲ੍ਹੋ’ (Open) ’ਤੇ ਕਲਿਕ ਕਰੋ।
06.36 ਤੁਸੀਂ ਵੇਖੋਗੇ ਕਿ ਟੀਚਰ (ਅਧਿਆਪਕ) ਲਾਈਨ ਹੁਣ ਅੱਲਗ ਤਰ੍ਹਾਂ ਦੇ ਅੱਖਰਾਂ ਦਾ ਸਮੂਹ ਦਰਸਾਂਉਦੀ ਹੈ।
06.41 ਆਉ ਹੁਣ ਟਾਈਪ ਕਰਨਾ ਸ਼ੁਰੂ ਕਰੀਏ।
06.43 ਮੂਲ ਰੂਪ ਤੋਂ ਹੀ ਲੈਵਲ 1 ਅਤੇ ਸਪੀਡ ਜ਼ੀਰੋ ਸੈਟ ਕੀਤੀ ਗਈ ਹੈ।
06.49 ‘ਇਸ ਲੈਵਲ ਦੇ ਨਵੇਂ ਅੱਖਰ’ (The New Characters in This Level) ਉਹ ਅੱਖਰ ਦਰਸਾਂਦੇ ਹਨ ਜਿਹੜੇ ਅਸੀਂ ਇਸ ਲੈਵਲ ਵਿੱਚ ਸਿਖਾਂਗੇ।
06.55 ਤੁਸੀਂ ਵੇਖੋਗੇ ਕਿ ‘ਕਰਸਰ’ (cursor) ਸਟੂਡੈਂਟ (ਵਿਦਿਆਰਥੀ) ਲਾਈਨ ਵਿੱਚ ਹੈ।
06.58 ਆਉ ਅਸੀਂ ਕੀ-ਬੋਰਡ ਵਰਤਦਿਆਂ ਹੋਏ ਟੀਚਰ (ਅਧਿਆਪਕ) ਲਾਈਨ ਵਿੱਚ ਦਿੱਸਦੇ ਅੱਖਰ ਟਾਈਪ ਕਰੀਏ।
07.09 ਜਿਵੇਂ-ਜਿਵੇਂ ਅਸੀਂ ਟਾਈਪ ਕਰਦੇ ਹਾਂ, ਵਿਦਿਆਰਥੀ ਲਾਈਨ ਵਿੱਚ ਅੱਖਰ ਨਜ਼ਰ ਆਉਂਦੇ ਹਨ।
07.14 ਹੁਣ ਸਪੀਡ-ਖੇਤਰ ’ਤੇ ਵੇਖੋ
07.16 ਜਿਵੇਂ ਜਿਵੇਂ ਤੁਸੀਂ ਟਾਈਪ ਕਰਦੇ ਹੋ, ਤੁਹਾਡੀ ਟਾਈਪ ਦੀ ਸਪੀਡ ਦੇ ਅਧਾਰ ’ਤੇ ਅੰਕੜੇ ਵੱਧਦੇ ਘੱਟਦੇ ਹਨ।
07.22 ਤੁਸੀਂ ਜਿਵੇਂ ਹੀ ਟਾਈਪ ਕਰਨਾ ਬੰਦ ਕਰਦੇ ਹੋ, ਤਾਂ ਸਪੀਡ ਗਿਣਤੀ ਘੱਟ ਜਾਏਗੀ।
07.25 ਆਉ ਹੁਣ ਨੰਬਰ ਸੱਤ ਅਤੇ ਅੱਠ ਟਾਈਪ ਕਰੀਏ, ਜਿਹੜੇ ਕਿ ਟੀਚਰ (ਅਧਿਆਪਕ) ਲਾਈਨ ਵਿੱਚ ਨਹੀਂ ਦਰਸਾਏ ਗਏ।
07.31 ਵਿਦਿਆਰਥੀ ਲਾਈਨ ਲਾਲ ਹੋ ਗਈ ਹੈ।
07.34 ਕਿਉਂ? ਕਿਉਂਕਿ ਅਸੀਂ ਗ਼ਲਤ-ਟਾਈਪ, ਜਾਂ ਟਾਈਪ ਕਰਦਿਆਂ ਕੋਈ ਗ਼ਲਤੀ ਕੀਤੀ ਹੈ।
07.40 ਆਉ ਇਸਨੂੰ ਮਿਟਾ ਦਈਏ ਅਤੇ ਟਾਈਪਿੰਗ ਪੂਰੀ ਕਰੀਏ।
07.56 ਜਦੋਂ ਤੁਸੀਂ ਲਾਈਨ ਦੇ ਅੰਤ ’ਤੇ ਪਹੁੰਚ ਜਾਉ, ਤਾਂ ਦੂਜੀ ਲਾਈਨ ’ਤੇ ਜਾਣ ਲਈ ਐਂਟਰ ਬਟਨ ਦਬਾਉ।
08.02 ਤੁਸੀਂ ਵੇਖੋਗੇ ਕਿ ਅਧਿਆਪਕ ਲਾਈਨ ਹੁਣ ਟਾਈਪ ਕਰਨ ਲਈ ਅੱਖਰਾਂ ਦਾ ਅਗਲਾ ਸਮੂਹ ਦਰਸਾਂਦੀ ਹੈ।
08.07 ਸਟੂਡੈਂਟ (ਵਿਦਿਆਰਥੀ) ਲਾਈਨ ’ਚੋਂ ਟਾਈਪ ਕੀਤਾ ਹੋਇਆ ਪਾਠ ਸਾਫ ਹੈ।
08.11 ਆਉ ਦੇਖੀਏ ਅਸੀਂ ਕਿੰਨੀ ਸ਼ੁੱਧਤਾ ਨਾਲ ਟਾਈਪ ਕੀਤਾ ਹੈ।
08.14 ‘ਸਹੀ ਖੇਤਰ’ ਤੁਹਾਡੀ ਟਾਈਪਿੰਗ ਦੀ ਸ਼ੁੱਧਤਾ ਦਾ ਪ੍ਰਤੀਸ਼ਤ ਦੱਸਦਾ ਹੈ । ਉਦਾਹਰਣ ਵਜੋਂ, ਇਸ ’ਤੇ 80 ਪ੍ਰਤੀਸ਼ਤ ਆ ਰਹਿਆ ਹੈ ।
08.23 ਅਸੀਂ ਟਾਈਪਿੰਗ ਦਾ ਆਪਣਾ ਪਹਿਲਾ ਲੈਸਨ ਪੂਰਾ ਕਰ ਲਿਆ ਹੈ।
08.26 ਇਹ ਚੰਗੀ ਗੱਲ ਹੈ ਕਿ ਪਹਿਲੇ ਹੌਲੀ ਸਪੀਡ ਨਾਲ ਬਿਲਕੁਲ ਸਹੀ ਟਾਈਪ ਕਰਨਾ ਸਿੱਖੀਏ।
08.31 ਪਹਿਲਾਂ ਬਿਨਾਂ ਗਲਤੀ ਤੋਂ ਸਹੀ ਟਾਈਪ ਕਰਨਾ ਸਿੱਖ ਕੇ, ਪਿੱਛੋਂ ਅਸੀਂ ਟਾਈਪਿੰਗ ਸਪੀਡ ਵੱਧਾ ਸਕਦੇ ਹਾਂ।
08.37 ਆਉ ਅਸੀਂ ਨਵਾਂ ਟਾਈਪਿੰਗ ਸੈਸ਼ਨ ਸ਼ੁਰੂ ਕਰੀਏ।
08.40 ‘ਨਵਾਂ ਸੈਸ਼ਨ ਸ਼ੁਰੂ ਕਰੋ’ (Start New Session) ’ਤੇ ਕਲਿਕ ਕਰੋ।
08.42 ‘ਨਵਾਂ ਟਰੇਨਿੰਗ ਸੈਸ਼ਨ ਸ਼ੁਰੂ - ਕੇ ਟੱਚ’’ (Start New Training Session– ‘KTouch’) ਡਾਇਲੋਗ ਬੌਕਸ ਵਿੱਚ, ‘ਪਹਿਲੇ ਲੈਵਲ ਦੀ ਸ਼ੁਰੂਆਤ’ (Start from First Level) ’ਤੇ ਕਲਿਕ ਕਰੋ।
08.50 ਤੁਸੀਂ ਕੀ ਦੇਖਦੇ ਹੋ?
08.52 ਟੀਚਰ (ਅਧਿਆਪਕ) ਲਾਈਨ ਵਿੱਚ ਇਕ ਅੱਖਰਾਂ ਦਾ ਸਮੂਹ ਨਜ਼ਰ ਆ ਰਹਿਆ ਹੈ।
08.55 ਸਟੂਡੈਂਟ (ਵਿਦਿਆਰਥੀ) ਲਾਈਨ ਵਿੱਚ ਸਾਰੇ ਅੱਖਰ ਸਾਫ ਹਨ ਅਤੇ ਇਹ ਖਾਲੀ ਹੈ।
09.00 ਆਉ ਅਸੀਂ ਟਾਈਪ ਕਰਨਾ ਸ਼ੁਰੂ ਕਰੀਏ।
09.05 ਅਭਿਆਸ ਕਰਦਿਆਂ, ਹੋ ਸਕਦਾ ਹੈ ਤੁਸੀਂ ਇਸ ਨੂੰ ਰੋਕ (pause) ਕੇ ਕੁਝ ਚਿਰ ਬਾਅਦ ਕਰਨਾ ਚਾਹੋ।
09.09 ਤੁਸੀਂ ਆਪਣੇ ਸੈਸ਼ਨ ਨੂੰ ਕਿਵੇਂ ਰੋਕੋਗੇ?
09.12 ‘ਸੈਸ਼ਨ ਰੋਕੋ’ (pause session) ’ਤੇ ਕਲਿਕ ਕਰੋ।
09.14 ਤੁਸੀਂ ਵੇਖੋਗੇ ਕਿ ਸਪੀਡ ਘੱਟ ਨਹੀਂ ਹੋਈ।
09.17 ਤੁਹਾਨੂੰ ਯਾਦ ਹੋਵੇਗਾ, ਜਦ ਪਹਿਲੇ ਸੈਸ਼ਨ ਵਿੱਚ ਅਸੀਂ ਬਿਨਾਂ ਰੋਕਿਆਂ ਟਾਈਪਿੰਗ ਬੰਦ ਕੀਤੀ ਸੀ ਤਾਂ ਸਪੀਡ ਘੱਟ ਗਈ ਸੀ।
09.23 ਟਾਈਪਿੰਗ ਦੁਬਾਰਾ ਸ਼ੁਰੂ ਕਰਨ ਲਈ, ਟੀਚਰ (ਅਧਿਆਪਕ) ਲਾਈਨ ਵਲੋਂ ਦਰਸਾਇਆ ਅਗਲਾ ਅੱਖਰ ਜਾਂ ਸ਼ਬਦ ਟਾਈਪ ਕਰੋ।
09.39 ਜਦ ਅਸੀਂ ਟਾਈਪਿੰਗ ਪੂਰੀ ਕਰ ਲਵਾਂਗੇ, ਤਾਂ ਅਸੀਂ ‘ਸਹੀ ਖੇਤਰ’ ਨੂੰ ਦੇਖ ਸਕਦੇ ਹਾਂ । ਇਹ ਟਾਈਪਿੰਗ ਦੀ ਸ਼ੁੱਧਤਾ ਦੱਸਦਾ ਹੈ।
09.46 ਇਸ ਤਰ੍ਹਾਂ ਅਸੀਂ ‘ਕੇ ਟੱਚ’ ਟਿਯੂਟੋਰੀਅਲ ਦੇ ਅਖੀਰ ’ਤੇ ਪਹੁੰਚ ਗਏੇ ਹਾਂ।
09.50 ਇਸ ਟਿਯੂਟੋਰੀਅਲ ਵਿੱਚ ਅਸੀਂ ਕੇ ਟੱਚ ਇੰਟਰਫੇਸ ਬਾਰੇ ਸਿੱਖਿਆ ਹੈ। ਇਸ ਦੇ ਨਾਲ ਹੀ ਅਸੀਂ : ਕੀ-ਬੋਰਡ ’ਤੇ ਉਂਗਲਾਂ ਟਿਕਾਣੀਆਂ ਵੀ ਸਿਖਿਆ ਹੈ।
09.59 ਟੀਚਰ (ਅਧਿਆਪਕ) ਲਾਈਨ ’ਤੇ ਵੇਖਦਿਆਂ ਹੋਏ ਟਾਈਪ ਕੀਤਾ। ਅਤੇ ਅਸੀਂ ਆਪਣਾ ਪਹਿਲਾ ਟਾਈਪਿੰਗ ਲੈਸਨ ਪੂਰਾ ਕੀਤਾ।
10.04 ਹੁਣ ਤੁਹਾਡੇ ਲਈ ਇਕ ਅਸਾਈਨਮੈਂਟ ਹੈ।
10.06 ਕੇ ਟੱਚ ਖੋਲ੍ਹੋ। ਲੈਵਲ 1 ਦਾ ਟਾਈਪਿੰਗ ਲੈਸਨ ਪੂਰਾ ਟਾਈਪ ਕਰੋ। ਇਸ ਲੈਵਲ (level) ਦਾ ਅਭਿਆਸ ਕਰੋ।
10.13 ਬਟਨਾਂ ’ਤੇ ਸਹੀ ਉਂਗਲਾਂ ਰੱਖਣਾ ਯਾਦ ਰੱਖੋ।
10.18 ਨੀਚੇ ਦਿੱਤੇ ਲਿੰਕ ’ਤੇ ਉਪਲਭਦ ਵੀਡੀਓ ਵੇਖੋ।

ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ। http://spoken-tutorial.org/What_is_a_Spoken_Tutorial

10.24 ਜੇ ਤੁਹਾਡੇ ਪ੍ਰਯਾਪ੍ਤ ਬੈਂਡਵਿੱਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ।
10.28 ਸਪੋਕਨ ਟਿਯੂਟੋਰਿਅਲ ਟੀਮ (The spoken tutorial team) ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਚਲਾਉਂਦੀ ਹੈ, ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ।
10.37 ਜਿਆਦਾ ਜਾਣਕਾਰੀ ਲਈ, ਐਟ ਦੀ ਰੇਟ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (@spoken-tutorial.org) ਤੇ ਲਿਖ ਕੇ ਸੰਪਰਕ ਕਰੋ।
10.43 ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ‘ਟਾਕ ਟੂ ਏ ਟੀਚਰ ਪੋ੍ਰਜੈਕਟ’ (Talk to a Teacher project) ਦਾ ਇਕ ਹਿੱਸਾ ਹੈ।
10.47 ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ।
10.55 ਇਸ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) ਤੇ ਉਪਲੱਭਧ ਹੈ।
11.06 ਦੇਸੀ ਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ (DesiCrew Solutions Pvt. Ltd.) ਦੁਆਰਾ ਨਿਰਮਤ ਅਤੇ ਮੌਹਿੰਦਰ ਕੌਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ ।

ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Khoslak, PoojaMoolya, Pratik kamble