Scilab/C4/Linear-equations-Gaussian-Methods/Punjabi
From Script | Spoken-Tutorial
Revision as of 13:30, 29 September 2017 by Navdeep.dav (Talk | contribs)
“Time” | “Narration” | |
00:01 | ਸਤਿ ਸ਼੍ਰੀ ਅਕਾਲ ਦੋਸਤੋ, | |
00:02 | ‘Gauss Elimination ਅਤੇ Gauss - Jordan ਮੈਥਡਸ’ ਦੀ ਵਰਤੋਂ ਕਰਕੇ ਲੀਨੀਅਰ ਇਕਵੇਸ਼ਨਸ ਦੇ ਸਿਸਟਮ ਨੂੰ ਹੱਲ ਕਰਨ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:12 | ਇਸ ਟਿਊਟੋਰਿਅਲ ਦੇ ਅਖੀਰ ਤੱਕ ਤੁਸੀਂ ਸਿੱਖੋਂਗੇ ਕਿ: | |
00:15 | ‘Scilab’ ਦੀ ਵਰਤੋਂ ਕਰਕੇ ਲੀਨੀਅਰ ਇਕਵੇਸ਼ਨਸ ਦੇ ਸਿਸਟਮ ਨੂੰ ਕਿਵੇਂ ਹੱਲ ਕਰਦੇ ਹਨ । | |
00:20 | ਲੀਨੀਅਰ ਇਕਵੇਸ਼ਨਸ ਨੂੰ ਹੱਲ ਕਰਨ ਲਈ ‘Scilab’ ਕੋਡ ਕਿਵੇਂ ਬਣਾਉਂਦੇ ਹਨ । | |
00:25 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਅਸੀਂ ਵਰਤੋਂ ਕਰ ਰਹੇ ਹਾਂ | |
00:27 | ‘Scilab 5.3.3’ ਵਰਜ਼ਨ ਦੇ ਨਾਲ ‘ਉਬੰਟੁ 12.04’ ਓਪਰੇਟਿੰਗ ਸਿਸਟਮ | |
00:36 | ਇਸ ਟਿਊਟੋਰਿਅਲ ਦੇ ਅਭਿਆਸ ਲਈ ਤੁਹਾਨੂੰ ‘Scilab’ ਦੀ ਮੁਢੱਲੀ ਜਾਣਕਾਰੀ ਅਤੇ | |
00:40 | ਲੀਨੀਅਰ ਇਕਵੇਸ਼ਨਸ ਨੂੰ ਕਿਵੇਂ ਹੱਲ ਕਰਦੇ ਹਨ ਪਤਾ ਹੋਣਾ ਚਾਹੀਦਾ ਹੈ । | |
00:45 | ‘Scilab’ ਸਿੱਖਣ ਦੇ ਲਈ, ‘ਸਪੋਕਨ ਟਿਊਟੋਰਿਅਲ’ ਵੈੱਬਸਾਈਟ ‘ਤੇ ਉਪਲੱਬਧ ਸੰਬੰਧਿਤ ਟਿਊਟੋਰਿਅਲਸ ਨੂੰ ਵੇਖੋ । | |
00:52 | ‘ਲੀਨੀਅਰ ਇਕਵੇਸ਼ਨਸ’ ਦਾ ਸਿਸਟਮ, ‘ਵੈਰੀਏਬਲਸ’ ਦੇ ਸਮਾਨ ਸੈੱਟ ਦੀ ‘ਲੀਨੀਅਰ ਇਕਵੇਸ਼ਨਸ’ ਦੀ ਸੀਮਿਤ ਗਿਣਤੀ ਹੁੰਦੀ ਹੈ । | |
01:00 | ਹੁਣ Gauss elimination ਮੈਥਡ ਦੀ ਪੜ੍ਹਾਈ ਕਰਦੇ ਹਾਂ । | |
01:04 | ਇਕਵੇਸ਼ਨਸ ਦਾ ਸਿਸਟਮ ਦਿੱਤਾ ਗਿਆ ਹੈ | |
01:06 | ‘m’ ਇਕਵੇਸ਼ਨਸ ਅਤੇ ‘n’ ਅਨੋਨੌਨਸ ਦੇ ਨਾਲ ‘A x is equal to b’ | |
01:12 | ਅਸੀਂ ‘augmented (ਸੁਧਾਰ) ਮੈਟਰਿਕਸ’ ਨਾਂ ਵਾਲੀ ਇੱਕ ਮੈਟਰਿਕਸ ਵਿੱਚ ਇਕਵੇਸ਼ਨਸ ਦੇ ਸਿਸਟਮ ਦੇ ਕੰਸਟੇਂਟਸ b1 ਤੋਂ b m ਦੇ ਨਾਲ ਵੈਰੀਏਬਲਸ ‘a1’ ਤੋਂ ‘a n’ ਤੱਕ ਕੌਫੀਸ਼ੀਅੰਟ ਲਿਖਦੇ ਹਾਂ । | |
01:27 | ਅਸੀਂ ਉਸ augmented matrix ਨੂੰ ਅਪਰ ਟਰਾਈਐਂਗੂਲਰ ਫ਼ਾਰਮ ਮੈਟਰਿਕਸ ਵਿੱਚ ਕਿਵੇਂ ਬਦਲਦੇ ਹਾਂ ? | |
01:33 | ਅਸੀਂ ਅਜਿਹਾ ਮੈਟਰਿਕਸ ਦੀ ਰੋ (ਕਤਾਰ) ਵਿੱਚ ਬਦਲਾਅ ਦੇ ਅਨੁਸਾਰ ਕਰਦੇ ਹਾਂ । | |
01:40 | ਹੁਣ ਅਸੀਂ ‘Gaussian elimination ਮੈਥਡ’ ਦੀ ਵਰਤੋਂ ਕਰਕੇ ਇਕਵੇਸ਼ਨਸ ਦੇ ਇਸ ਸਿਸਟਮ ਨੂੰ ਹੱਲ ਕਰਦੇ ਹਾਂ । | |
01:45 | ਸਿਸਟਮ ਨੂੰ ਹੱਲ ਕਰਨ ਤੋਂ ਪਹਿਲਾਂ, ਅਸੀਂ ‘Gaussian elimination ਮੈਥਡ’ ਲਈ ਕੋਡ ਵੇਖਦੇ ਹਾਂ । | |
01:52 | ਕੋਡ ਦੀ ਪਹਿਲੀ ਲਾਈਨ ‘format e ਕੋਮਾਂ 20’ ਹੈ । | |
01:58 | ਇਹ ਪਰਿਭਾਸ਼ਿਤ ਕਰਦਾ ਹੈ ਕਿ ਜਵਾਬ ਵਿੱਚ ਕਿੰਨੇ ਡੀਜ਼ੀਟਸ ਦਿਖਾਈ ਦੇਣੇ ਚਾਹੀਦੇ ਹਨ । | |
02:04 | ਸਿੰਗਲ ਕੋਟਸ ਵਿੱਚ ਅੱਖਰ ‘e’ ਦਿਖਾਉਂਦਾ ਹੈ ਕਿ ਜਵਾਬ ‘ਸਾਇੰਟੀਫਿਕ ਨੋਟੇਸ਼ਨ’ ਵਿੱਚ ਦਿਖਾਈ ਦੇਣਾ ਚਾਹੀਦਾ ਹੈ । | |
02:12 | ਨੰਬਰ ‘20’ ਡੀਜ਼ੀਟਸ ਦੀ ਉਹ ਗਿਣਤੀ ਹੈ ਜੋ ਦਿਖਾਈ ਦੇਣੀ ਚਾਹੀਦੀ ਹੈ । | |
02:17 | ਕਮਾਂਡ ‘funcprot’, ‘Scilab’ ਨੂੰ ਇਹ ਦੱਸਣ ਵਿੱਚ ਵਰਤਿਆ ਜਾਂਦਾ ਹੈ ਕਿ ਜਦੋਂ ਵੈਰੀਏਬਲਸ ਦੁਬਾਰਾ ਪਰਿਭਾਸ਼ਿਤ ਹੁੰਦੇ ਹਨ ਤਾਂ ਕੀ ਕਰਨਾ ਚਾਹੀਦਾ ਹੈ | |
02:26 | ਆਰਗਿਉਮੈਂਟ ‘ਜ਼ੀਰੋ’ ਨਿਰਧਾਰਤ ਕਰਦਾ ਹੈ ਕਿ ਜਦੋਂ ਵੈਰੀਏਬਲਸ ਦੁਬਾਰਾ ਪਰਿਭਾਸ਼ਿਤ ਹੁੰਦੇ ਹਨ ਤਾਂ ‘Scilab’ ਨੂੰ ਕੁੱਝ ਕਰਨ ਦੀ ਲੋੜ ਨਹੀਂ ਹੁੰਦੀ ਹੈ । | |
02:33 | ਜੇ ਵੈਰੀਏਬਲਸ ਦੁਬਾਰਾ ਪਰਿਭਾਸ਼ਿਤ ਹੁੰਦੇ ਹਨ ਤਾਂ ਹੋਰ ਆਰਗਿਉਮੈਂਟ ਚੇਤਾਵਨੀਆਂ ਜਾਂ ਗਲਤੀਆਂ ਨੂੰ ਵਿਖਾਉਣ ਵਿੱਚ ਵਰਤੇ ਜਾਂਦੇ ਹਨ । | |
02:40 | ਅੱਗੇ ਅਸੀਂ ‘ਇਨਪੁਟ’ ਫੰਕਸ਼ਨ ਦੀ ਵਰਤੋਂ ਕਰਦੇ ਹਾਂ । | |
02:43 | ਇਹ ਯੂਜ਼ਰ ਨੂੰ ਇੱਕ ਮੈਸੇਜ ਦਿਖਾਵੇਗਾ ਅਤੇ ਮੈਟਰਾਸਿਸ ‘A’ ਅਤੇ ‘b’ ਦੀ ਵੈਲਿਊਜ਼ ਨੂੰ ਪ੍ਰਾਪਤ ਕਰੇਗਾ । | |
02:51 | ਮੈਸੇਜ ਡਬਲ ਕੋਟਸ ਵਿੱਚ ਦਿੱਸਣਾ ਚਾਹੀਦਾ ਹੈ । | |
02:55 | ਮੈਟਰਾਸਿਸ ਜੋ ਯੂਜ਼ਰ ਦਰਜ ਕਰਦਾ ਹੈ, ਵੈਰੀਏਬਲਸ ‘A’ ਅਤੇ ‘b’ ਵਿੱਚ ਇੱਕਠਾ ਕੀਤਾ ਜਾਵੇਗਾ । | |
03:02 | ਇੱਥੇ ‘A’ ‘ਕੌਫੀਸ਼ੀਅੰਟ ਮੈਟਰਿਕਸ’ ਹੈ ਅਤੇ ‘b’ ਰਾਈਟ ਹੈਂਡ ਸਾਈਡ ਅਰਥ ਸੱਜੇ ਪਾਸੇ ਵਾਲੀ ਮੈਟਰਿਕਸ ਜਾਂ ‘ਕੰਸਟੇਂਟ ਮੈਟਰਿਕਸ’ ਹੈ । | |
03:11 | ਫਿਰ ਅਸੀਂ ਫੰਕਸ਼ਨ ‘naive gaussian elimination’ ਪਰਿਭਾਸ਼ਿਤ ਕਰਦੇ ਹਾਂ । | |
03:15 | ਅਤੇ ਅਸੀਂ ਸਪੱਸ਼ਟ ਕਰਦੇ ਹਾਂ ਕਿ ‘A’ ਅਤੇ ‘b’ ‘naive gaussian elimination’ ਫੰਕਸ਼ਨ ਦੇ ਆਰਗਿਉਮੈਂਟਸ ਹਨ । | |
03:22 | ਅਸੀਂ ਵੈਰੀਏਬਲ x ਵਿੱਚ ਆਉਟਪੁਟ ਇੱਕਠੀ ਕਰਦੇ ਹਾਂ । | |
03:27 | ਫਿਰ ਅਸੀਂ ‘size’ ਕਮਾਂਡ ਦੀ ਵਰਤੋਂ ਕਰਕੇ ਮੈਟਰਾਸਿਸ ‘A’ ਅਤੇ ‘b’ ਦਾ ਸਾਈਜ਼ ਜਾਣਦੇ ਹਾਂ । | |
03:34 | ਕਿਉਂਕਿ ਇਹ ਟੂ ਡਾਇਮੈਂਸ਼ਨਲ ਮੈਟਰਾਸਿਸ ਹਨ, ਅਸੀਂ ਮੈਟਰਿਕਸ ‘A’ ਦੇ ਸਾਈਜ਼ ਨੂੰ ਇੱਕਠਾ ਕਰਨ ਲਈ ‘n’ ਅਤੇ ‘n 1’ ਦੀ ਵਰਤੋਂ ਕਰਦੇ ਹਾਂ । | |
03:42 | ਇਸੇ ਤਰ੍ਹਾਂ ਨਾਲ ਅਸੀਂ ਮੈਟਰਿਕਸ ‘b’ ਲਈ ‘m 1’ ਅਤੇ ‘p’ ਦੀ ਵਰਤੋਂ ਕਰਦੇ ਹਾਂ । | |
03:48 | ਫਿਰ ਸਾਨੂੰ ਨਿਰਧਾਰਤ ਕਰਨਾ ਹੈ ਕਿ ਮੈਟਰਾਸਿਸ ਇੱਕ ਦੂਜੇ ਦੇ ਸਮਾਨ ਹਨ ਜਾਂ ਨਹੀਂ ਅਤੇ | |
03:53 | ‘A’ ‘ਸਕਵਾਇਰ ਮੈਟਰਿਕਸ’ ਹੈ ਜਾਂ ਨਹੀਂ । | |
03:57 | ਜੇ ‘n’ ਅਤੇ ‘n 1’ ਬਰਾਬਰ ਨਹੀਂ ਹਨ ਤਾਂ ਅਸੀਂ ਇੱਕ ਮੈਸੇਜ ਦਿਖਾਉਂਦੇ ਹਾਂ ਕਿ ‘Matrix A must be square’ | |
04:05 | ਜੇ ‘n’ ਅਤੇ ‘m one’ ਬਰਾਬਰ ਨਹੀਂ ਹੈ ਤਾਂ ਅਸੀਂ ਇੱਕ ਮੈਸੇਜ ਦਿਖਾਉਂਦੇ ਹਾਂ ਕਿ | |
04:10 | ’incompatible dimension of A and b’ | |
04:15 | ਜੇ ਮੈਟਰਾਸਿਸ ਸਮਾਨ ਹਨ ਤਾਂ ਅਸੀਂ ਮੈਟਰਾਸਿਸ ‘A’ ਅਤੇ ‘b’ ਨੂੰ ਇੱਕ ਮੈਟਰਿਕਸ ‘C’ ਵਿੱਚ ਰੱਖਦੇ ਹਾਂ । | |
04:23 | ਇਸ ਮੈਟਰਿਕਸ ‘C’ ਨੂੰ ‘augmented ਮੈਟਰਿਕਸ’ ਕਹਿੰਦੇ ਹਨ । | |
04:28 | ਕੋਡ ਦਾ ਅਗਲਾ ਬਲਾਕ ‘forward elimination’ ਕਰਦਾ ਹੈ । | |
04:32 | ਇਹ ਕੋਡ ‘augmented ਮੈਟਰਿਕਸ’ ਨੂੰ ‘ਅਪਰ ਟਰਾਈਐਂਗੂਲਰ ਮੈਟਰਿਕਸ’ ਦੀ ਫ਼ਾਰਮ ਵਿੱਚ ਬਦਲਦਾ ਹੈ । | |
04:39 | ਅਖੀਰ ਵਿੱਚ ਅਸੀਂ ‘back substitution’ ਕਰਦੇ ਹਾਂ । | |
04:42 | ਇੱਕ ਵਾਰ ਜਦੋਂ ‘ਅਪਰ ਟਰਾਈਐਂਗੂਲਰ ਮੈਟਰਿਕਸ’ ਪ੍ਰਾਪਤ ਹੋ ਜਾਂਦੀ ਹੈ ਤਾਂ ਅਸੀਂ ਆਖਰੀ ਰੋ (row) ਲੈਂਦੇ ਹਾਂ ਅਤੇ ਉਸ ਰੋ ਵਿੱਚ ਵੈਰੀਏਬਲ ਦੀ ਵੈਲਿਊ ਨੂੰ ਜਾਣਦੇ ਹਾਂ । | |
04:52 | ਫਿਰ ਇੱਕ ਵਾਰ ਜਦੋਂ ਇੱਕ ਵੈਰੀਏਬਲ ਹੱਲ ਹੋ ਜਾਂਦਾ ਹੈ ਤਾਂ ਅਸੀਂ ਹੋਰ ਵੈਰੀਏਬਲਸ ਨੂੰ ਹੱਲ ਕਰਨ ਲਈ ਇਸ ਵੈਰੀਏਬਲ ਨੂੰ ਲੈਂਦੇ ਹਾਂ । | |
04:59 | ਇਸ ਤਰ੍ਹਾਂ ਨਾਲ ‘ਲੀਨੀਅਰ ਇਕਵੇਸ਼ਨਸ’ ਦਾ ਸਿਸਟਮ ਹੱਲ ਕੀਤਾ ਜਾਂਦਾ ਹੈ । | |
05:03 | ਹੁਣ ਫਾਇਲ ਨੂੰ ਸੇਵ ਅਤੇ ਐਗਜ਼ੀਕਿਊਟ ਕਰਦੇ ਹਾਂ । | |
05:06 | ਉਦਾਹਰਣ ਨੂੰ ਹੱਲ ਕਰਨ ਲਈ ‘Scilab’ ਕੰਸੋਲ ਨੂੰ ਖੋਲ੍ਹਦੇ ਹਾਂ । | |
05:10 | ਕੰਸੋਲ ‘ਤੇ ‘ਕੌਫੀਸ਼ੀਅੰਟ ਮੈਟਰਿਕਸ’ ਦੀ ਵੈਲਿਊ ਨੂੰ ਦਰਜ ਕਰਨ ਲਈ ਸਾਡੇ ਕੋਲ ਪ੍ਰੌਮਪਟ ਹੈ । | |
05:17 | ਇਸ ਲਈ: ਅਸੀਂ ‘ਮੈਟਰਿਕਸ A’ ਦੀ ਵੈਲਿਊਜ਼ ਦਰਜ ਕਰਦੇ ਹਾਂ । | |
05:20 | ਟਾਈਪ ਕਰੋ: ‘ਸਕਵਾਇਰ ਬਰੈਕੇਟ 3.41 ਸਪੇਸ 1.23 ਸਪੇਸ -1.09 ਸੈਮੀਕੋਲਨ’ | |
05:33 | ‘2.71 ਸਪੇਸ 2.14 ਸਪੇਸ 1.29 ਸੈਮੀਕੋਲਨ’ | |
05:41 | ‘1.89 ਸਪੇਸ - 1.91 ਸਪੇਸ - 1.89 ਸਕਵਾਇਰ ਬਰੈਕੇਟ ਬੰਦ ਕਰੋ’ । | |
05:53 | ਐਂਟਰ ਦਬਾਓ । | |
05:54 | ਅਗਲਾ ਪ੍ਰੌਮਪਟ ‘ਮੈਟਰਿਕਸ b’ ਲਈ ਹੈ । | |
05:57 | ਇਸ ਲਈ: ਟਾਈਪ ਕਰੋ | |
05:58 | ਸਕਵਾਇਰ ਬਰੈਕੇਟ ਖੋਲੋ 4.72 ਸੈਮੀਕੋਲਨ 3.1 ਸੈਮੀਕੋਲਨ 2.91 ਸਕਵਾਇਰ ਬਰੈਕੇਟ ਬੰਦ ਕਰੋ’ | |
06:10 | ਐਂਟਰ ਦਬਾਓ। | |
06:13 | ਫਿਰ ਅਸੀਂ ਹੇਠਾਂ ਦਿੱਤੇ ਨੂੰ ਟਾਈਪ ਕਰਕੇ ਫੰਕਸ਼ਨ ਨੂੰ ਕਾਲ ਕਰਦੇ ਹਾਂ | |
06:16 | ‘naive gaussian elimination ਬਰੈਕੇਟ ਖੋਲੋ A ਕੋਮਾਂ b ਬਰੈਕੇਟ ਬੰਦ ਕਰੋ’ | |
06:24 | ਐਂਟਰ ਦਬਾਓ। | |
06:26 | ਲੀਨੀਅਰ ਇਕਵੇਸ਼ਨਸ ਦੇ ਸਿਸਟਮ ਦਾ ਹੱਲ ‘Scilab ਕੰਸੋਲ’ ‘ਤੇ ਦਿਸਦਾ ਹੈ । | |
06:32 | ਅੱਗੇ ਅਸੀਂ ‘Gauss - Jordan ਮੈਥਡ’ ਦੀ ਪੜ੍ਹਾਈ ਕਰਾਂਗੇ । | |
06:36 | ‘Gauss - Jordan ਮੈਥਡ’ ਵਿੱਚ, | |
06:38 | ਪਹਿਲਾ ਸਟੈਪ ‘augmented ਮੈਟਰਿਕਸ’ ਬਣਾਉਂਦਾ ਹੈ । | |
06:42 | ਇਸ ਨੂੰ ਕਰਨ ਦੇ ਲਈ, ਕੌਫੀਸ਼ੀਅੰਟ ‘ਮੈਟਰਿਕਸ A’ ਅਤੇ ਸੱਜੇ ਪਾਸੇ ਵਾਲੀ ‘ਮੈਟਰਿਕਸ b’ ਨੂੰ ਇੱਕਠੇ ਇੱਕ ‘ਮੈਟਰਿਕਸ’ ਵਿੱਚ ਰੱਖੋ । | |
06:50 | ਫਿਰ ਅਸੀਂ ‘ਮੈਟਰਿਕਸ A’ ਨੂੰ ਡਾਈਅਗਨਲ ਫ਼ਾਰਮ ਵਿੱਚ ਬਦਲਣ ਲਈ ‘ਰੋ ਓਪਰੇਸ਼ਨਸ’ ਕਰਦੇ ਹਾਂ । | |
06:56 | ਡਾਈਅਗਨਲ ਫ਼ਾਰਮ ਵਿੱਚ, ਕੇਵਲ ਐਲੀਮੈਂਟਸ ‘a i i’ ਨਾਨ-ਜ਼ੀਰੋ ਹੁੰਦੇ ਹਨ । ਬਾਕੀ ਦੇ ਐਲੀਮੈਂਟਸ ਜ਼ੀਰੋ ਹੁੰਦੇ ਹਨ । | |
07:05 | ਫਿਰ ਅਸੀਂ ਡਾਈਅਗਨਲ ਐਲੀਮੈਂਟ ਨਾਲ, ਡਾਈਅਗਨਲ ਐਲੀਮੈਂਟ ਅਤੇ ਸੱਜੇ ਪਾਸੇ ਦੇ ਸੰਬੰਧਿਤ ਐਲੀਮੈਂਟ ਨੂੰ ਡਿਵਾਇਡ ਕਰਦੇ ਹਾਂ । | |
07:14 | ਅਸੀਂ ‘ਡਾਈਅਗਨਲ ਐਲੀਮੈਂਟਸ’ ਨੂੰ 1 ਦੇ ਬਰਾਬਰ ਕਰਨ ਲਈ ਇਹ ਕਰਦੇ ਹਾਂ । | |
07:19 | ਸੱਜੇ ਪਾਸੇ ਵਾਲੀ ਮੈਟਰਿਕਸ ਦੀ ਹਰੇਕ ਰੋ (row) ਦੇ ਐਲੀਮੈਂਟਸ ਦੇ ਨਤੀਜੇ ਦੀ ਵੈਲਿਊ ਹਰੇਕ ਵੈਰੀਏਬਲ ਦੀ ਵੈਲਿਊ ਦਿੰਦੀ ਹੈ । | |
07:27 | ਹੁਣ ਇਸ ਉਦਾਹਰਣ ਨੂੰ ‘Gauss – Jordan’ ਮੈਥਡ ਨਾਲ ਹੱਲ ਕਰਦੇ ਹਾਂ । | |
07:33 | ਹੁਣ ਪਹਿਲਾਂ ਕੋਡ ਨੂੰ ਵੇਖਦੇ ਹਾਂ । | |
07:36 | ਕੋਡ ਦੀ ਪਹਿਲੀ ਲਾਈਨ ਦਿਖਾਈ ਦੇ ਰਹੇ ਉੱਤਰਾਂ ਦੇ ਫਾਰਮੈਟ ਨੂੰ ਦੱਸਣ ਲਈ ਫਾਰਮੈਟ ਫੰਕਸ਼ਨ ਦੀ ਵਰਤੋਂ ਕਰਦੀ ਹੈ । | |
07:44 | ਪੈਰਾਮੀਟਰ ‘e’ ਸਪੱਸ਼ਟ ਕਰਦਾ ਹੈ ਕਿ ਜਵਾਬ ‘ਸਾਇੰਟੀਫਿਕ ਨੋਟੇਸ਼ਨ’ ਵਿੱਚ ਹੋਣਾ ਚਾਹੀਦਾ ਹੈ । | |
07:49 | ‘20’ ਦਿਖਾਉਂਦਾ ਹੈ ਕਿ ਕੇਵਲ ‘20 ਡਿਜ਼ੀਟਸ’ ਹੀ ਦਿਖਾਈ ਦਿੰਦੀਆਂ ਹਨ । | |
07:55 | ਫਿਰ ਅਸੀਂ ‘ਇਨਪੁਟ ਫੰਕਸ਼ਨ’ ਦੀ ਵਰਤੋਂ ਕਰਕੇ ‘A’ ਅਤੇ ‘b’ ਮੈਟਰਿਕਸ ਪ੍ਰਾਪਤ ਕਰਦੇ ਹਾਂ । | |
08:00 | ਅਸੀਂ ਇਨਪੁਟ ਆਰਗਿਉਮੈਂਟਸ ‘A’ ਅਤੇ ‘b’ ਅਤੇ ਆਉਟਪੁਟ ਆਰਗਿਉਮੈਂਟ ‘x’ ਦੇ ਨਾਲ ‘Gauss Jordan Elimination’ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ । | |
08:11 | ਸਾਨੂੰ ਮੈਟਰਿਕਸ ‘A’ ਦਾ ਸਾਈਜ਼ ਮਿਲਦਾ ਹੈ ਅਤੇ ਅਸੀਂ ਇਸਨੂੰ ‘m’ ਅਤੇ ‘n’ ਵਿੱਚ ਇੱਕਠਾ ਕਰਦੇ ਹਾਂ । | |
08:17 | ਇਸ ਤਰ੍ਹਾਂ ਨਾਲ, ਸਾਨੂੰ ‘ਮੈਟਰਿਕਸ b’ ਦਾ ਸਾਈਜ਼ ਮਿਲਦਾ ਹੈ ਅਤੇ ਅਸੀਂ ਇਸਨੂੰ ‘r’ ਅਤੇ ‘s’ ਵਿੱਚ ਇੱਕਠਾ ਕਰਦੇ ਹਾਂ । | |
08:23 | ਜੇ ‘A’ ਅਤੇ ‘b’ ਦੇ ਸਾਈਜ਼ ਸਮਾਨ ਨਹੀਂ ਹਨ ਤਾਂ ਅਸੀਂ ‘ਐਰਰ ਫੰਕਸ਼ਨ’ ਦੀ ਵਰਤੋਂ ਕਰਕੇ ‘ਕੰਸੋਲ’ ‘ਤੇ ਇੱਕ ਐਰਰ ਦਿਖਾਉਂਦੇ ਹਾਂ । | |
08:33 | ਫਿਰ ਅਸੀਂ ‘ਮੈਟਰਿਕਸ’ ਦਾ ਡਾਈਅਗਨਲ ਫ਼ਾਰਮ ਪ੍ਰਾਪਤ ਕਰਨ ਲਈ ਰੋ ਓਪਰੇਸ਼ਨਸ ਕਰਦੇ ਹਾਂ । | |
08:38 | ਇੱਥੇ ‘pivot’ ‘ਕਾਲਮ’ ਤੋਂ ਪਹਿਲਾਂ ਨਾਨ-ਜ਼ੀਰੋ ਐਲੀਮੈਂਟ ਨੂੰ ਦਿਖਾਉਂਦਾ ਹੈ । | |
08:45 | ਫਿਰ ਅਸੀਂ ‘m’ ਰੋਜ਼ ਅਤੇ ‘s’ ਕਾਲਮਸ ਦੇ ਨਾਲ ਜ਼ੀਰੋ ਦੀ ‘x’ ਨਾਂ ਵਾਲੀ ਇੱਕ ਮੈਟਰਿਕਸ ਬਣਾਉਂਦੇ ਹਾਂ । | |
08:52 | ਇੱਕ ਵਾਰ ਜਦੋਂ ਸਾਡੇ ਕੋਲ ਡਾਈਅਗਨਲ ਫ਼ਾਰਮ ਹੁੰਦੀ ਹੈ, | |
08:54 | ਤਾਂ ਅਸੀਂ ਹਰੇਕ ਵੈਰੀਏਬਲ ਦੀ ਵੈਲਿਊ ਪ੍ਰਾਪਤ ਕਰਨ ਲਈ ‘augmented matrix’ ਦੇ ਸੱਜੇ ਪਾਸੇ ਵਾਲੇ ਭਾਗ ਨੂੰ ਸੰਬੰਧਿਤ ‘ਡਾਈਅਗਨਲ ਐਲੀਮੈਂਟ’ ਨਾਲ ਡਿਵਾਇਡ ਕਰਦੇ ਹਾਂ । | |
09:04 | ਅਸੀਂ ਹਰੇਕ ਵੈਰੀਏਬਲ ਦੀ ਵੈਲਿਊ ਨੂੰ ‘x’ ਵਿੱਚ ਇੱਕਠਾ ਕਰਦੇ ਹਾਂ । | |
09:08 | ਫਿਰ ਅਸੀਂ ‘x’ ਦੀ ਵੈਲਿਊ ਨੂੰ ਰਿਟਰਨ ਕਰਦੇ ਹਾਂ । | |
09:11 | ਅਖੀਰ ਵਿਚ ਅਸੀਂ ਫੰਕਸ਼ਨ ਨੂੰ ਖ਼ਤਮ ਕਰਦੇ ਹਾਂ । | |
09:13 | ਹੁਣ ਅਸੀਂ ਫੰਕਸ਼ਨ ਨੂੰ ਸੇਵ ਅਤੇ ਐਗਜ਼ੀਕਿਊਟ ਕਰਦੇ ਹਾਂ । | |
09:18 | ਪ੍ਰੌਮਪਟ ਸਾਨੂੰ ‘ਮੈਟਰਿਕਸ A’ ਦੀ ਵੈਲਿਊ ਦਰਜ ਕਰਨ ਲਈ ਕਹਿੰਦਾ ਹੈ । | |
09:22 | ਇਸ ਲਈ: ਅਸੀਂ ਟਾਈਪ ਕਰਦੇ ਹਾਂ | |
09:23 | ‘ਸਕਵਾਇਰ ਬਰੈਕੇਟ ਵਿੱਚ 0.7 ਕੋਮਾਂ 1725 ਸੈਮੀਕੋਲਨ’ | |
09:31 | ‘0.4352 ਕੋਮਾਂ- 5.433 ਸਕਵਾਇਰ ਬਰਕਟ ਬੰਦ ਕਰੋ’ | |
09:41 | ਐਂਟਰ ਦਬਾਓ। | |
09:43 | ਅਗਲਾ ਪ੍ਰੌਮਪਟ ‘ਵੈਕਟਰ b’ ਲਈ ਹੈ । | |
09:45 | ਇਸ ਲਈ: ਅਸੀਂ ਟਾਈਪ ਕਰਦੇ ਹਾਂ: ‘ਸਕਵਾਇਰ ਬਰੈਕੇਟ ਵਿੱਚ 1739 ਸੈਮੀਕੋਲਨ’ | |
09:51 | ‘3.271 ਸਕਵਾਇਰ ਬਰੈਕੇਟ ਬੰਦ ਕਰੋ’ | |
09:55 | ਐਂਟਰ ਦਬਾਓ। | |
09:58 | ਫਿਰ ਅਸੀਂ ਹੇਠ ਦਿੱਤੇ ਨੂੰ ਟਾਈਪ ਕਰਕੇ ਫੰਕਸ਼ਨ ਨੂੰ ਕਾਲ ਕਰਦੇ ਹਾਂ | |
10:01 | ‘Gauss Jordan Elimination ਬਰੈਕੇਟ ਖੋਲੋ A ਕੋਮਾਂ b ਬਰੈਕੇਟ ਬੰਦ ਕਰੋ’ | |
10:08 | ਐਂਟਰ ਦਬਾਓ। | |
10:10 | ‘x one’ ਅਤੇ ‘x two’ ਦੀ ਵੈਲਿਊਜ਼ ਕੰਸੋਲ ‘ਤੇ ਦਿੱਸਦੀ ਹੈ । | |
10:15 | ਹੁਣ ਇਸ ਟਿਊਟੋਰਿਅਲ ਦਾ ਸੰਖੇਪ ਕਰਦੇ ਹਾਂ । | |
10:18 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਨੂੰ ਕਰਨਾ ਸਿੱਖਿਆ: | |
10:21 | ‘ਲੀਨੀਅਰ ਇਕਵੇਸ਼ਨਸ’ ਦੇ ਸਿਸਟਮ ਨੂੰ ਹੱਲ ਕਰਨ ਲਈ ‘Scilab’ ਕੋਡ ਬਣਾਉਣਾ । | |
10:25 | ‘ਲੀਨੀਅਰ ਇਕਵੇਸ਼ਨਸ’ ਦੇ ਸਿਸਟਮ ਦੇ ਅਣਜਾਣ ਵੈਰੀਏਬਲਸ ਦੀ ਵੈਲਿਊ ਨੂੰ ਪਤਾ ਕਰਨਾ । | |
10:32 | ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । | |
10:35 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ । | |
10:38 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
10:43 | ਸਪੋਕਨ ਟਿਊਟੋਰਿਅਲ ਟੀਮ: | |
10:45 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
10:48 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
10:52 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ । | |
10:59 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
11:03 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
11:10 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
11:21 | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । | |
11:23 | ਸਾਡੇ ਨਾਲ ਜੁੜਣ ਲਈ ਧੰਨਵਾਦ । | } |