Scilab/C2/Scripts-and-Functions/Punjabi
From Script | Spoken-Tutorial
Revision as of 22:03, 28 September 2017 by Navdeep.dav (Talk | contribs)
“Time” | “Narration” |
00:01 | ਸਤਿ ਸ਼੍ਰੀ ਅਕਾਲ ਦੋਸਤੋ, Scripts and Functions with Scilab ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:06 | Scilab ਵਿੱਚ ਫ਼ਾਇਲ ਫਾਰਮੈਟ ਦੀ ਇੱਕ ਸੰਖੇਪ ਜਾਣ ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ । |
00:12 | ਜਦੋਂ ਕਈ ਕਮਾਂਡਸ ਚਲਾਈ ਜਾਂਦੀ ਹੈ, ਤਾਂ ਇਹਨਾਂ ਸਟੇਟਮੈਂਟਸ ਨੂੰ Scilab ਐਡੀਟਰ ਦੇ ਨਾਲ ਇੱਕ ਫ਼ਾਇਲ ਵਿੱਚ ਲਿਖਣਾ ਜ਼ਿਆਦਾ ਸੌਖਾ ਹੋ ਸਕਦਾ ਹੈ । |
00:21 | ਇਨ੍ਹਾਂ ਨੂੰ SCRIPT ਫ਼ਾਇਲਾਂ ਕਿਹਾ ਜਾਂਦਾ ਹੈ । |
00:24 | ਅਜਿਹੀ ਹੀ ਇੱਕ ਸਕਰਿਪਟ ਫ਼ਾਇਲ ਵਿੱਚ ਲਿਖੀ ਕਮਾਂਡਸ ਨੂੰ ਚਲਾਉਣ ਦੇ ਲਈ, ਸਕਰਿਪਟ ਫ਼ਾਇਲ ਦੇ ਨਾਮ ਦੇ ਬਾਅਦ, exec ਫੰਕਸ਼ਨ ਦੀ ਵਰਤੋਂ ਕੀਤੀ ਜਾ ਸਕਦੀ ਹੈ । |
00:34 | ਆਮ ਤੌਰ ਤੇ ਇਹਨਾਂ ਫ਼ਾਇਲਾਂ ਦਾ ਐਕਸਟੇਂਸ਼ਨ, ਉਹਨਾਂ ਦੇ ਸਮਾਨ ਦੇ ਆਧਾਰ ‘ਤੇ .sce ਜਾਂ .sci ਹੁੰਦਾ ਹੈ । |
00:42 | .sci ਐਕਸਟੇਂਸ਼ਨ ਵਾਲੀਆਂ ਫ਼ਾਇਲਾਂ ਵਿੱਚ Scilab ਫੰਕਸ਼ਨ ਜਾਂ user defined ਫੰਕਸ਼ਨਸ ਸ਼ਾਮਿਲ ਹੁੰਦੇ ਹਨ |
00:51 | ਇਹਨਾਂ ਫ਼ਾਇਲਾਂ ਨੂੰ ਚਲਾਉਣਾ Scilab environment ਵਿੱਚ ਫੰਕਸ਼ਨਾਂ ਨੂੰ ਲੋਡ ਕਰਦਾ ਹੈ (ਪਰ ਉਨ੍ਹਾਂ ਨੂੰ ਚਲਾਉਂਦਾ ਨਹੀਂ ਹੈ), ਜਦੋਂ ਕਿ |
01:00 | .sce ਐਕਸਟੇਂਸ਼ਨ ਵਾਲੀਆਂ ਫ਼ਾਇਲਾਂ ਵਿੱਚ Scilab ਫੰਕਸ਼ਨ ਅਤੇ User defined ਫੰਕਸ਼ਨਸ ਸ਼ਾਮਿਲ ਹੁੰਦੇ ਹਨ । |
01:08 | ਕ੍ਰਿਪਾ ਕਰਕੇ ਯਾਦ ਰੱਖੋ ਕਿ .sce and .sci ਦੇ ਰੂਪ ਵਿੱਚ ਐਕਸਟੇਂਸ਼ਨ ਦੇ ਨਾਮ ਦੇਣ ਦੀ ਪ੍ਰਣਾਲੀ ਦੇ ਨਿਯਮ ਨਹੀਂ ਹਨ, ਪ੍ਰੰਤੂ scilab ਮੈਂਬਰਾਂ ਦੁਆਰਾ ਪਾਲਣਾ ਕੀਤੀ ਜਾਣ ਵਾਲੀ ਇੱਕ ਪ੍ਰਣਾਲੀ ਹੈ । |
01:21 | ਕੰਪਿਊਟਰ ‘ਤੇ Scilab Console ਵਿੰਡੋ ਖੋਲ੍ਹਦੇ ਹਾਂ । |
01:27 | ਕਮਾਂਡ ਪ੍ਰੌਮਪਟ ‘ਤੇ ਕਮਾਂਡ pwd ਟਾਈਪ ਕਰਨ ਤੋਂ ਬਾਅਦ ਕਰੰਟ ਵਰਕਿੰਗ ਡਾਇਰੈਕਟਰੀ ਨੂੰ ਚੈੱਕ ਕਰੋ |
01:35 | scilab console ਵਿੰਡੋ ਦੇ ਟਾਸਕ ਬਾਰ ‘ਤੇ ਜਾਓ ਅਤੇ scilab ਐਡੀਟਰ ਨੂੰ ਖੋਲ੍ਹਣ ਲਈ ਐਡੀਟਰ ਵਿਕਲਪ ਜਾਂ ਓਪਸ਼ਨ ‘ਤੇ ਕਲਿਕ ਕਰੋ |
01:49 | ਅਸੀਂ ਪਹਿਲਾਂ ਤੋਂ ਹੀ ਇੱਕ ਫ਼ਾਇਲ ਵਿੱਚ ਕਮਾਂਡਸ ਟਾਈਪ ਕਰ ਲਈਆਂ ਹਨ ਅਤੇ ਇਸਨੂੰ helloworld.sce ਦੇ ਨਾਮ ਨਾਲ ਸੇਵ ਕਰ ਲਿਆ ਹੈ, ਇਸ ਲਈ ਅਸੀਂ Open a file ਸ਼ਾਰਟਕਟ ਆਈਕਾਨ ਦੀ ਵਰਤੋਂ ਕਰਕੇ ਉਸ ਫ਼ਾਇਲ ਨੂੰ ਖੋਲ੍ਹਾਂਗੇ । |
02:03 | helloworld.sce ਫ਼ਾਇਲ ਨੂੰ ਸਲੈਕਟ ਕਰੋ ਅਤੇ ਓਪਨ ‘ਤੇ ਕਲਿਕ ਕਰੋ |
02:10 | ਤੁਸੀਂ ਨਵੀਂ ਫ਼ਾਇਲ ਵਿੱਚ ਕਮਾਂਡਸ ਟਾਈਪ ਕਰ ਸਕਦੇ ਹੋ ਅਤੇ ਇਸ ਫ਼ਾਇਲ ਨੂੰ ਫ਼ਾਇਲ ਮੀਨੂ ਦੇ ਰਾਹੀਂ helloworld.sce ਦੇ ਰੂਪ ਵਿੱਚ ਕਰੰਟ ਵਰਕਿੰਗ ਡਾਇਰੈਕਟਰੀ ਵਿੱਚ ਸੇਵ ਕਰ ਸਕਦੇ ਹੋ । |
02:20 | scilab ਐਡੀਟਰ ਦੇ ਮੀਨੂ ਬਾਰ ‘ਤੇ ਐਗਜ਼ੀਕਿਊਟ ਬਟਨ ‘ਤੇ ਜਾਓ ਅਤੇ Load into scilab ਵਿਕਲਪ ਜਾਂ ਓਪਸ਼ਨ ਨੂੰ ਸਲੈਕਟ ਕਰੋ । |
02:29 | ਇਹ ਫ਼ਾਇਲ ਨੂੰ scilab console ਵਿੱਚ ਲੋਡ ਕਰੇਗਾ । |
02:34 | console ਵਿੱਚ ਫ਼ਾਇਲ ਲੋਡ ਕਰਨ ਤੋਂ ਬਾਅਦ ਸਕਰਿਪਟ ਆਉਟਪੁਟ ਦਿਖਾਉਂਦੀ ਹੈ ਜਿਵੇਂ ਕਿd ਤੁਸੀਂ ਵੇਖ ਸਕਦੇ ਹੋ: |
02:43 | ਇਸ ਵਿੱਚ ਕਮਾਂਡਸ ਅਤੇ ਸੰਬੰਧਿਤ ਕਮਾਂਡਸ ਲਈ ਮਿਲੀ ਆਉਟਪੁਟ, ਦੋਵੇਂ ਸ਼ਾਮਿਲ ਹੁੰਦੇ ਹਨ । |
02:49 | ਹੁਣ a ਦੀ ਵੈਲਿਊ ਨੂੰ ਬਦਲਕੇ 1 ਕਰੋ । |
02:55 | ਐਡੀਟਰ ਵਿੱਚ, ਫ਼ਾਇਲ ਮੀਨੂ ‘ਤੇ ਜਾਓ, ਅਤੇ ਸੇਵ ‘ਤੇ ਕਲਿਕ ਕਰੋ |
03:02 | ਅਸੀਂ exec ਕਮਾਂਡ ਦੀ ਵਰਤੋਂ ਕਰਕੇ ਸਕਰਿਪਟ ਨੂੰ ਸਿੱਧੇ scilab interpreter ਨਾਲ ਵੀ ਚਲਾ ਸਕਦੇ ਹਾਂ ਅਤੇ ਸਕਰਿਪਟ ਫ਼ਾਇਲ ਲਈ ਰਸਤਾ ਦਿਖਾਉਂਦਾ ਹੈ: |
03:12 | ਜਿਵੇਂ ਕਿ exec ਬਰੈਕੇਟਸ ਵਿੱਚ i ਡਬਲ ਕੋਟਸ ਵਿੱਚ helloworld.sce ਜੋ ਫ਼ਾਇਲ ਦਾ ਨਾਮ ਹੈ ਅਤੇ ਐਂਟਰ ਦਬਾਓ |
03:31 | ਸਕਰਿਪਟ ਫ਼ਾਇਲ exec ਫੰਕਸ਼ਨ ਦੀ ਵਰਤੋਂ ਦੇ ਨਾਲ ਸਮਾਨ ਆਉਟਪੁਟ ਦਿਖਾਉਂਦੀ ਹੈ । |
03:37 | ਹੁਣ ਫੰਕਸ਼ਨਸ ਦੇ ਬਾਰੇ ਵਿੱਚ ਗੱਲ ਕਰਦੇ ਹਾਂ: |
03:39 | ਫੰਕਸ਼ਨਸ ਦੀ ਪਰਿਭਾਸ਼ਾ ਕੀ- ਵਰਡ ਫੰਕਸ਼ਨ ਨਾਲ ਸ਼ੁਰੂ ਹੁੰਦੀ ਹੈ ਅਤੇ ਕੀ - ਵਰਡ end ਫੰਕਸ਼ਨ ‘ਤੇ ਖ਼ਤਮ ਹੁੰਦੀ ਹੈ । |
03:46 | ਅਸੀਂ ਪਹਿਲਾਂ ਤੋਂ ਹੀ scilab ਐਡੀਟਰ ਦੀ ਵਰਤੋਂ ਕਰਕੇ function.sci ਵਿੱਚ ਇੱਕ ਫੰਕਸ਼ਨ ਫ਼ਾਇਲ ਸੇਵ ਕਰ ਲਈ ਹੈ । |
03:57 | ਅਸੀਂ ਉਹ ਫ਼ਾਇਲ ਨੂੰ ਖੋਲਾਂਗੇ |
04:03 | ਜਿਵੇਂ ਕਿ: ਤੁਸੀਂ ਵੇਖਿਆ ਕਿ ਫੰਕਸ਼ਨ ਇੱਥੇ ਪਰਿਭਾਸ਼ਿਤ ਕੀਤਾ ਗਿਆ ਹੈ । |
04:08 | ਇਸ ਵਿੱਚ ਡਿਗਰੀਜ਼ ਆਉਟਪੁਟ ਪੈਰਾਮੀਟਰ ਹੈ ਅਤੇ ਰੇਡੀਅਨ ਇਨਪੁਟ ਪੈਰਾਮੀਟਰ ਹੈ |
04:21 | radians2degrees ਨਾਂ ਵਾਲੇ ਫੰਕਸ਼ਨਸ ਦੇ ਲਈ । |
04:26 | ਅਸੀਂ ਐਗਜ਼ੀਕਿਊਟ ਮੀਨੂ ਵਿਕਲਪ ਜਾਂ ਓਪਸ਼ਨ ਦੀ ਵਰਤੋਂ ਕਰਕੇ ਇਸ ਫੰਕਸ਼ਨ ਨੂੰ Scilab ਵਿੱਚ ਲੋਡ ਕਰਾਂਗੇ । |
04:40 | ਫੰਕਸ਼ਨ ਹੁਣ scilab ਕੰਸੋਲ ਵਿੱਚ ਲੋਡ ਹੋ ਗਿਆ ਹੈ । |
04:44 | ਇਸਨੂੰ exec ਕਮਾਂਡ ਦੀ ਵਰਤੋਂ ਕਰਕੇ ਵੀ ਲੋਡ ਕੀਤਾ ਜਾ ਸਕਦਾ ਹੈ । |
04:47 | ਇੱਕ ਵਾਰ ਫੰਕਸ਼ਨ ਦੇ ਲੋਡ ਹੋ ਜਾਣ ‘ਤੇ, ਉਸ ਫੰਕਸ਼ਨ ਵਿੱਚ ਵਿਸ਼ੇਸ਼ ਆਰਗਿਉਮੈਂਟ ਪਾਸ ਕਰਕੇ ਇਸ ਨੂੰ ਕਿਸੇ ਵੀ ਹੋਰ Scilab ਫੰਕਸ਼ਨ ਦੀ ਤਰ੍ਹਾਂ ਕਿਹਾ ਜਾ ਸਕਦਾ ਹੈ । |
04:56 | ਪਰਸੈਂਟ ਨਿਸ਼ਾਨ ਦਾ ਇੱਕ ਮੈਂਟਲ ਨੋਟ ਬਣਾਓ ਅਤੇ ਇਸ ਦੀ ਵਰਤੋਂ ਦਾ ਕਾਰਨ ਯਾਦ ਕਰੋ । |
05:02 | ਹੁਣ ਅਸੀਂ % pi / 2 ਦੇ radians2degrees ਅਤੇ (% pi /4) ਦੇ radians2degrees ਦੇ ਲਈ ਮੁੱਲ ਕੱਢਦੇ ਹਾਂ । |
05:17 | ਪਰਸੈਂਟ pi / 2 (% pi / 2) ਅਤੇ radians2degrees ਪਰਸੈਂਟ pi by 4 (% pi / 4) |
05:28 | ਹੁਣ ਅਸੀਂ ਇੱਕ ਤੋਂ ਜ਼ਿਆਦਾ ਇਨਪੁਟ ਅਤੇ ਆਉਟਪੁਟ ਆਰਗਿਉਮੈਂਟ ਵਾਲਾ ਇੱਕ ਫੰਕਸ਼ਨ ਵੇਖਾਂਗੇ । |
05:33 | ਇਹ ਫੰਕਸ਼ਨ ਇਨਪੁਟ ਆਰਗਿਉਮੈਂਟ ਦੇ ਰੂਪ ਵਿੱਚ ਪੋਲਰ ਕੋਆਰਡੀਨੇਟਜ਼ ਲੈਂਦਾ ਹੈ ਅਤੇ ਆਉਟਪੁਟ ਆਰਗਿਉਮੈਂਟ ਦੇ ਰੂਪ ਵਿੱਚ ਰੇਕਟੈਂਗੁਲਰ ਕੋਆਰਡੀਨੇਟਜ਼ ਦਿੰਦਾ ਹੈ । |
05:44 | ਅਸੀਂ ਉਹ ਫ਼ਾਇਲ ਖੋਲਾਂਗੇ ਜਿਸ ਨੂੰ ਅਸੀਂ ਪਹਿਲਾਂ ਹੀ ਟਾਈਪ ਕਰ ਲਿਆ ਹੈ |
05:51 | ਇੱਥੇ ਤੁਸੀਂ ਵੇਖ ਸਕਦੇ ਹੋ ਕਿ ਫੰਕਸ਼ਨ polar2rect ਲਈ x ਅਤੇ y ਆਉਟਪੁਟ ਪੈਰਾਮੀਟਰ ਹੈ ਅਤੇ r ਅਤੇ theta ਇਨਪੁਟ ਪੈਰਾਮੀਟਰ ਹੈ । |
06:06 | ਅਸੀਂ exec ਵਿਕਲਪ ਜਾਂ ਓਪਸ਼ਨ ਦੀ ਵਰਤੋਂ ਕਰਕੇ ਇਸ ਫੰਕਸ਼ਨ ਨੂੰ Scilab ਵਿੱਚ ਲੋਡ ਕਰਾਂਗੇ |
06:21 | ਇੱਕ ਵਾਰ ਫੰਕਸ਼ਨ ਲੋਡ ਹੋ ਜਾਣ ‘ਤੇ, ਸਾਨੂੰ ਫੰਕਸ਼ਨ ਨੂੰ ਕਾਲ ਕਰਨ ਦੀ ਲੋੜ ਹੁੰਦੀ ਹੈ । ਇਸ ਫੰਕਸ਼ਨ ਨੂੰ ਦੋ ਇਨਪੁਟ ਆਰਗਿਉਮੈਂਟ ਅਤੇ ਦੋ ਆਉਟਪੁਟ ਆਰਗਿਉਮੈਂਟ ਦੀ ਲੋੜ ਹੁੰਦੀ ਹੈ । |
06:31 | ਇਸ ਲਈ r = 2; |
06:37 | ਥੀਟਾ = 45 |
06:44 | ਅਤੇ ਹੁਣ ਅਸੀਂ ਇਸ ਨੂੰ ਕਹਾਂਗੇ x1 comma y1 ਆਉਟਪੁਟ ਪੈਰਾਮੀਟਰਸ ਇਕਵਲ ਟੂ ਫੰਕਸ਼ਨ ਨੇਮ polar2rect ਬਰੈਕੇਟ ਵਿੱਚ r comma theta ਅਤੇ ਐਂਟਰ ਦਬਾਓ |
07:25 | ਤੁਸੀਂ x1 ਅਤੇ y1 ਕੀ ਵੈਲਿਊ ਦੇਖੋਗੇ |
07:29 | Scilab ਦੀ ਆਕਰਸ਼ਕ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਇਹ ਹੈ ਕਿ ਤੁਸੀਂ ਇੱਕ ਸਿੰਗਲ .sci file ਵਿੱਚ ਕਈ ਫੰਕਸ਼ਨਸ ਨੂੰ ਪਰਿਭਾਸ਼ਿਤ ਕਰ ਸਕਦੇ ਹੋ । |
07:38 | ਇਸਨੂੰ ਕਰਦੇ ਹੋਏ ਕ੍ਰਿਪਾ ਕਰਕੇ ਯਾਦ ਰੱਖੋ ਕਿ ਡਿਫਾਲਟ ਰੂਪ ਤੋਂ ਇੱਕ ਫੰਕਸ਼ਨ ਵਿੱਚ ਪਰਿਭਾਸ਼ਿਤ ਕੀਤੇ ਗਏ ਸਾਰੇ ਵੈਰੀਏਬਲ ਲੋਕਲ ਹੁੰਦੇ ਹਨ, ਅਤੇ ਇੱਕ ਵਿਸ਼ੇਸ਼ ਫੰਕਸ਼ਨ ਵਿੱਚ ਵਰਤੇ ਗਏ ਇਹਨਾਂ ਵੈਰਿਏਬਲਸ ਦਾ ਸਕੋਪ ਫੰਕਸ਼ਨ ਪਰਿਭਾਸ਼ਾ ਦੇ end ਫੰਕਸ਼ਨ ਕੀ - ਵਰਡ ਦੇ ਨਾਲ ਖ਼ਤਮ ਹੁੰਦਾ ਹੈ । |
07:55 | ਇਸ ਵਿਸ਼ੇਸ਼ਤਾ ਦਾ ਲਾਭ ਇਹ ਹੈ ਕਿ ਅਸੀਂ ਵੱਖ-ਵੱਖ ਫੰਕਸ਼ਨਸ ਵਿੱਚ ਇੱਕ ਹੀ ਵੈਰੀਏਬਲ ਨਾਮਾਂ ਦੀ ਵਰਤੋਂ ਕਰ ਸਕਦੇ ਹਾਂ । |
08:05 | ਇਹ ਵੈਰੀਏਬਲਸ ਉਦੋਂ ਤੱਕ ਨਹੀਂ ਮਿਲਣਗੇ, ਜਦੋਂ ਤੱਕ ਅਸੀਂ ਗਲੋਬਲ ਵਿਕਲਪ ਜਾਂ ਓਪਸ਼ਨ ਦੀ ਵਰਤੋਂ ਨਹੀਂ ਕਰਦੇ । |
08:10 | ਗਲੋਬਲ ਵੈਰੀਏਬਲਸ ਦੇ ਬਾਰੇ ਵਿੱਚ ਅਤੇ ਜ਼ਿਆਦਾ ਜਾਣਨ ਦੇ ਲਈ help global ਟਾਈਪ ਕਰੋ |
08:18 | ਕ੍ਰਿਪਾ ਕਰਕੇ ਨੋਟ ਕਰੋ ਕਿ ਜੇ ਇੱਕ ਫੰਕਸ਼ਨ ਦੇ ਅੰਦਰ ਕਿਸੇ ਵੀ ਵੈਰੀਏਬਲ ਨੂੰ ਵੇਖਿਆ ਜਾਂ ਚੈੱਕ ਕੀਤਾ ਜਾ ਰਿਹਾ ਹੈ, ਤਾਂ disp ਦੀ ਲੋੜ ਹੁੰਦੀ ਹੈ |
08:26 | ਇੱਕ ਫੰਕਸ਼ਨ ਫ਼ਾਇਲ ਦੇ ਅੰਦਰ, ਤੁਸੀਂ ਆਪਣੇ ਲਈ ਇੱਕ ਸਟੇਟਮੈਂਟ ਦੇ ਅਖੀਰ ਵਿੱਚ ਸੈਮੀਕੋਲਨ (;) ਲਗਾਉਣ ਦੇ ਪ੍ਰਭਾਵ ਦੀ ਪੜਤਾਲ ਕਰ ਸਕਦੇ ਹੋ |
08:34 | ਇਸਨੂੰ disp ਸਟੇਟਮੈਂਟ ਲਈ ਵੀ ਚੈੱਕ ਕਰੋ । |
08:38 | inline ਫੰਕਸ਼ਨਸ: |
08:39 | ਫੰਕਸ਼ਨ ਕੋਡ ਦੇ ਸੇਗਮੈਂਟ ਹੁੰਦੇ ਹਨ, ਜਿਨ੍ਹਾਂ ਵਿੱਚ ਲੋਕਲ ਵੈਰੀਏਬਲਸ ਦੇ ਨਾਲ-ਨਾਲ ਵਧੀਆ ਪ੍ਰਭਾਸ਼ਿਤ ਇਨਪੁਟ ਅਤੇ ਆਉਟਪੁਟ ਹੁੰਦੀ ਹੈ । |
08:46 | ਇੱਕ ਫੰਕਸ਼ਨ ਨੂੰ ਪਰਿਭਾਸ਼ਿਤ ਕਰਨ ਦਾ ਸਭ ਤੋਂ ਆਸਾਨ ਤਰੀਕਾ ‘deff’ ਕਮਾਂਡ ਦੀ ਵਰਤੋਂ ਕਰਨਾ ਹੈ |
08:53 | Scilab in - line ਫੰਕਸ਼ਨ ਬਣਾਉਣ ਦੀ ਆਗਿਆ ਦਿੰਦਾ ਹੈ ਅਤੇ ਵਿਸ਼ੇਸ਼ ਰੂਪ ਤੋਂ ਉਸ ਸਮੇਂ ਲਾਭਦਾਇਕ ਹੁੰਦਾ ਹੈ ਜਦੋਂ ਫੰਕਸ਼ਨ ਦੀ ਬਾਡੀ ਛੋਟੀ ਹੁੰਦੀ ਹੈ |
09:02 | ਇਸਨੂੰ deff () ਫੰਕਸ਼ਨ ਦੀ ਮਦਦ ਨਾਲ ਕੀਤਾ ਜਾ ਸਕਦਾ ਹੈ । |
09:07 | ਇਹ ਦੋ ਸਟਰਿੰਗ ਪੈਰਾਮੀਟਰ ਲੈਂਦਾ ਹੈ |
09:10 | ਪਹਿਲੀ ਸਟਰਿੰਗ ਫੰਕਸ਼ਨ ਦੇ ਇੰਟਰਫੇਸ ਨੂੰ ਪਰਿਭਾਸ਼ਿਤ ਕਰਦੀ ਹੈ ਅਤੇ ਦੂਜੀ ਸਟਰਿੰਗ ਫੰਕਸ਼ਨ ਦੀ ਸਟੇਟਮੈਂਟਸ ਨੂੰ ਪਰਿਭਾਸ਼ਿਤ ਕਰਦੀ ਹੈ । |
09:19 | Deff ਕਮਾਂਡ Scilab ਵਿੱਚ ਫੰਕਸ਼ਨ ਨੂੰ ਪਰਿਭਾਸ਼ਿਤ ਕਰਦਾ ਹੈ ਅਤੇ ਇਸਨੂੰ ਲੋਡ ਵੀ ਕਰਦਾ ਹੈ । |
09:26 | ਸਪੱਸ਼ਟ ਹੈ ਕਿ ਐਗਜ਼ੀਕਿਊਟ ਮੀਨੂ ਵਿਕਲਪ ਦੁਆਰਾ deff ਕਮਾਂਡ ਦੀ ਵਰਤੋਂ ਕਰਕੇ ਪਰਿਭਾਸ਼ਿਤ ਕੀਤੇ ਗਏ ਫੰਕਸ਼ਨ ਨੂੰ ਲੋਡ ਕਰਨ ਦੀ ਕੋਈ ਲੋੜ ਨਹੀਂ ਹੈ । |
09:34 | ਇਸ ਸੰਕਲਪ ਦੀ ਵਿਆਖਿਆ ਕਰਨ ਲਈ ਅਸੀਂ ਇੱਕ ਉਦਾਹਰਣ ਵੇਖਦੇ ਹਾਂ: |
09:41 | ਅਸੀਂ inline.sci ਨਾਂ ਵਾਲੀ ਇੱਕ ਫ਼ਾਇਲ ਖੋਲਾਂਗੇ ਜਿੱਥੇ ਅਸੀਂ inline ਫੰਕਸ਼ਨ ਲਿਖਿਆ ਹੈ |
09:51 | ਅਸੀਂ ਐਡੀਟਰ ਵਿੰਡੋ ਨੂੰ ਰੀਸਾਈਜ਼ ਕਰਾਂਗੇ । |
09:57 | ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਸੀ ਕਿ ਪਹਿਲੀ ਸਟਰਿੰਗ ਫੰਕਸ਼ਨ ਡਿਕਲੈਰੇਸ਼ਨ ਨੂੰ ਪਰਿਭਾਸ਼ਿਤ ਕਰਦੀ ਹੈ ਅਤੇ ਦੂਜੀ ਸਟਰਿੰਗ ਫੰਕਸ਼ਨ ਦੇ ਸਟੇਟਮੈਂਟਸ ਨੂੰ ਪਰਿਭਾਸ਼ਿਤ ਕਰਦੀ ਹੈ । |
10:13 | ਅਸੀਂ ਇਸ ਫੰਕਸ਼ਨ ਨੂੰ Scilab ਐਡੀਟਰ ਵਿੱਚ ਲੋਡ ਕਰਾਂਗੇ ਅਤੇ 90 ਦੇ degrees 2radians ਅਤੇ 45 ਦੇ degrees 2radians ਦਾ ਮੁੱਲ ਕੱਢਣ ਵਿੱਚ ਇਸ ਦੀ ਵਰਤੋਂ ਕਰਾਂਗੇ । |
10:54 | ਇੱਕ ਫੰਕਸ਼ਨ, ਨਾ ਕੇਵਲ ਆਪਣੇ ਅੰਦਰੂਨੀ ਹੋਰ ਫੰਕਸ਼ਨਾਂ ਨੂੰ, ਸਗੋਂ ਆਪਣੇ-ਆਪ ਨੂੰ ਵੀ ਕਾਲ ਕਰ ਸਕਦਾ ਹੈ । |
11:00 | ਇਹ ਫੰਕਸ਼ਨ ਦੀ recursive calling ਹੈ । |
11:03 | ਉਦਾਹਰਣ ਦੇ ਲਈ, ਇੱਕ ਇੰਟੀਜ਼ਰ ਦੇ ਫੈਕਟੋਰਿਅਲ ਦੀ ਗਿਣਤੀ ਕਰਨ ਲਈ ਇੱਕ ਫੰਕਸ਼ਨ ਲਿਖਦੇ ਸਮੇਂ ਇਸਦੀ ਲੋੜ ਹੁੰਦੀ ਹੈ । |
11:10 | ਆਓ Scilab ਵਿੱਚ ਫ਼ਾਇਲ ਫਾਰਮੈਟ ‘ਤੇ ਚਰਚਾ ਨੂੰ ਅੱਗੇ ਵਧਾਉਂਦੇ ਹਾਂ: |
11:14 | ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਸੀ ਕਿ SCILAB ਵਿੱਚ, ਦੋ ਪ੍ਰਕਾਰ ਦੇ ਫ਼ਾਇਲ ਫਾਰਮੈਟਾਂ, SCE ਫ਼ਾਇਲ ਫਾਰਮੈਟ ਅਤੇ SCI ਫ਼ਾਇਲ ਫਾਰਮੈਟ, ਦੀ ਵਰਤੋਂ ਕੀਤੀ ਜਾਂਦੀ ਹੈ । |
11:23 | .sce ਫ਼ਾਇਲ ਐਕਸਟੇਂਸ਼ਨ ਵਾਲੀਆਂ ਫ਼ਾਇਲਾਂ ਸਕਰਿਪਟ ਫ਼ਾਇਲਾਂ ਹਨ, ਜਿਨ੍ਹਾਂ ਵਿੱਚ ਉਹ SCILAB ਕਮਾਂਡਸ ਸ਼ਾਮਿਲ ਹੁੰਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਇੱਕ ਇੰਟਰੈਕਟਿਵ ਪ੍ਰਕਾਰ ਦੇ SCILAB ਸੈਸ਼ਨ ਦੇ ਦੌਰਾਨ ਦਰਜ ਕਰਦੇ ਹੋ । |
11:35 | ਉਨ੍ਹਾਂ ਵਿੱਚ ਫੰਕਸ਼ਨ ਨੂੰ ਲਿਖਣ ਵਿੱਚ ਵਰਤੀਆਂ ਗਈਆਂ ਕਮੈਂਟਸ ਲਾਈਨਾਂ ਵੀ ਸ਼ਾਮਿਲ ਹੋ ਸਕਦੀਆਂ ਹਨ ਅਤੇ ਉਹ ਸਕਰਿਪਟ ਨੂੰ ਐਗਜ਼ੀਕਿਊਟ ਕਰਨ ਲਈ EXEC ਕਮਾਂਡ ਦੀ ਵਰਤੋਂ ਵੀ ਕਰ ਸਕਦੇ ਹਨ । |
11:52 | .sci ਫ਼ਾਇਲ ਐਕਸਟੇਂਸ਼ਨ ਵਾਲੀਆਂ ਫ਼ਾਇਲਾਂ ਫੰਕਸ਼ਨ ਫ਼ਾਇਲਾਂ ਹੁੰਦੀਆਂ ਹਨ, ਜੋ ਫੰਕਸ਼ਨ ਸਟੇਟਮੈਂਟ ਦੇ ਨਾਲ ਸ਼ੁਰੂ ਹੁੰਦੀਆਂ ਹਨ । |
12:00 | ਇੱਕ ਇਕੱਲੀ .sci ਫ਼ਾਇਲ ਵਿੱਚ ਕਈ ਫੰਕਸ਼ਨ ਪਰਿਭਾਸ਼ਾਵਾਂ ਹੋ ਸਕਦੀਆਂ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ SCILAB ਸਟੇਟਮੈਂਟ ਸ਼ਾਮਿਲ ਹੁੰਦੇ ਹਨ, ਜੋ ਫੰਕਸ਼ਨ ਆਰਗਿਉਮੈਂਟ ‘ਤੇ ਜਾਂ ਆਉਟਪੁਟ ਵੈਰੀਏਬਲ ‘ਤੇ ਓਪਰੇਸ਼ਨ ਕਰਦੇ ਹਨ, ਜਿਸਦੇ ਬਾਅਦ ਉਨ੍ਹਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ । |
12:20 | ਇਹ ਸਾਨੂੰ Scilab ਵਿੱਚ Scripts and Functions ਦੇ ਸਪੋਕਨ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । |
12:25 | Scilab ਵਿੱਚ ਕਈ ਹੋਰ ਫੰਕਸ਼ਨ ਹਨ, ਜਿਨ੍ਹਾਂ ਨੂੰ ਹੋਰ ਸਪੋਕਨ ਟਿਊਟੋਰਿਅਲ ਵਿੱਚ ਸ਼ਾਮਿਲ ਕੀਤਾ ਜਾਵੇਗਾ । |
12:31 | Scilab ਲਿੰਕਸ ਵੇਖਦੇ ਰਹੋ । |
12:33 | ਇਹ ਸਪੋਕਨ ਟਿਊਟੋਰਿਅਲ ਫਰੀ ਐਂਡ ਓਪਨ ਸੋਰਸ ਸਾਫਟਵੇਅਰ ਇੰਨ ਸਾਇੰਸ ਐਂਡ ਇੰਜਨੀਅਰਿੰਗ ਐਜੂਕੇਸ਼ਨ (FOSSEE) ਦੁਆਰਾ ਬਣਾਇਆ ਗਿਆ ਹੈ । |
12:40 | FOSSEE ਪ੍ਰੋਜੇਕਟ ‘ਤੇ ਜ਼ਿਆਦਾ ਜਾਣਕਾਰੀ fossee:in ਜਾਂ scilab:in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ |
12:50 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
12:56 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro |
13:06 | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । |
13:10 | ਸਾਡੇ ਨਾਲ ਜੁੜਣ ਲਈ ਧੰਨਵਾਦ । |