Scilab/C2/Plotting-2D-graphs/Punjabi
From Script | Spoken-Tutorial
Revision as of 21:17, 28 September 2017 by Navdeep.dav (Talk | contribs)
”Time” | “Narration” | |
00:00 | ਸਤਿ ਸ਼੍ਰੀ ਅਕਾਲ ਦੋਸਤੋ, ਸਾਇਲੈਬ ਦੇ Plotting2D graphs ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:04 | ਮੰਨ ਲਓ ਕਿ ਤੁਹਾਡੇ ਕੰਪਿਊਟਰ ‘ਤੇ ਸਾਇਲੈਬ ਇੰਸਟਾਲ ਕੀਤਾ ਗਿਆ ਹੈ, ਅਸੀਂ ਸਾਇਲੈਬ ਵਿੱਚ ਪਲਾਟਸ ਦੇ ਬਾਰੇ ਵਿਚਾਰ ਕਰਾਂਗੇ । | |
00:10 | ਸਾਇਲੈਬ ਵੱਖ-ਵੱਖ ਕਿਸਮਾਂ ਦੇ 2D ਅਤੇ 3D ਪਲਾਟਸ ਨੂੰ ਬਣਾਉਣਦੇ ਅਤੇ ਲੋੜ ਮੁਤਾਬਿਕ ਤਬਦੀਲੀਆਂ ਕਰਨ ਦੇ ਵੱਖਰੇ ਤਰੀਕੇ ਦਿੰਦਾ ਹੈ । | |
00:15 | ਬਹੁਤ ਸਾਰੇ ਆਮ ਚਾਰਟਸ ਜੋ ਸਾਇਲੈਬ ਵਿੱਚ ਬਣਾਏ ਜਾ ਸਕਦੇ ਹਨ ਹੇਠ ਦਿੱਤੇ ਹਨ: x - y ਪਲਾਟਸ, ਕੰਟੂਅਰ (contour) ਪਲਾਟਸ, 3D ਪਲਾਟਸ, ਹਿਸਟੋਗ੍ਰਾਮਸ, ਬਾਰ ਚਾਰਟਸ ਆਦਿ . . . . . . . | |
00:24 | ਹੁਣ ਆਪਣਾ ਸਾਇਲੈਬ ਕੰਸੋਲ ਵਿੰਡੋ ਖੋਲੋ । | |
00:28 | ਅਸੀਂ ਕਮਾਂਡਸ ਨੂੰ ਕਟ ਅਤੇ ਪੇਸਟ ਕਰਨ ਲਈ Plotting.sce ਫ਼ਾਇਲ ਦੀ ਵਰਤੋਂ ਕਰਾਂਗੇ । | |
00:34 | ਪਲਾਟ ਕਰਨ ਦੇ ਲਈ, ਸਾਨੂੰ ਪੁਆਇੰਟਸ ਦੇ ਇੱਕ ਸੈੱਟ ਦੀ ਜ਼ਰੂਰਤ ਹੈ । ਹੁਣ ਅਸੀਂ ਬਰਾਬਰ ਵਾਲੇ ਅੰਤਰਾਲ ਦੇ ਪੁਆਇੰਟਸ ਦਾ ਇੱਕ ਕ੍ਰਮ ਬਣਾਉਂਦੇ ਹਾਂ । | |
00:39 | ਇਹ ਲਾਈਨਸਪੇਸ (linspace) ਕਮਾਂਡ ਦੇ ਦੁਆਰਾ ਕੀਤਾ ਜਾ ਸਕਦਾ ਹੈ, ਜੋ linearly equally spaced vector ਅਰਥ ਕਿ ਰੇਖਿਕ ਅਤੇ ਬਰਾਬਰ ਅੰਤਰਾਲ ਵਾਲਾ ਵੈਕਟਰ ਬਣਾਉਂਦਾ ਹੈ । | |
00:45 | ਉਦਾਹਰਣ ਦੇ ਲਈ, | |
00:48 | x, 1 ਤੋਂ 10 ਦੇ ਵਿੱਚ ਰੇਖਿਕ ਬਰਾਬਰ ਅੰਤਰਾਲ ਵਾਲੇ 5 ਪੁਆਇੰਟਸ ਦੇ ਨਾਲ ਇੱਕ ਰੋ (row) ਵੈਕਟਰ ਹੈ । | |
00:57 | ਇਸ ਤਰ੍ਹਾਂ ਨਾਲ y, 1 ਤੋਂ 20 ਦੇ ਵਿੱਚ ਰੇਖਿਕ ਬਰਾਬਰ ਅੰਤਰਾਲ ਵਾਲੇ 5 ਪੁਆਇੰਟਸ ਦੇ ਨਾਲ ਇੱਕ ਰੋ (row) ਵੈਕਟਰ ਹੈ । | |
01:08 | linspace ‘ਤੇ ਜ਼ਿਆਦਾ ਜਾਣਕਾਰੀ ਹੈਲਪ ਡਾਕਿਊਮੇਂਟੇਸ਼ਨ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ । | |
01:14 | ਹੁਣ ਅਸੀਂ ਪਲਾਟ ਫੰਕਸ਼ਨ ਦੀ ਵਰਤੋਂ ਕਰਕੇ ਆਰਗਿਉਮੈਂਟਸ x ਅਤੇ y ਦੇ ਨਾਲ ਗ੍ਰਾਫ਼ ਬਣਾਉਂਦੇ ਹਾਂ । | |
01:19 | ਇਹ ਉਸੇ ਤਰ੍ਹਾਂ ਦਾ ਹੈ ਜਿਵੇਂ ਕਿ ਮੇਟਲੈਬ ਵਿੱਚ ਵਰਤਿਆ ਸੀ । | |
01:23 | ਪਲਾਟ (x, y) x ਅਤੇ y ਦਾ ਇੱਕ ਗ੍ਰਾਫ਼ ਬਣਾਉਂਦਾ ਹੈ, ਜਿਵੇਂ ਕਿ ਤੁਸੀਂ ਵੇਖ ਰਹੇ ਹੋ । | |
01:31 | ਨੋਟ ਕਰੋ ਕਿ ਗਰਾਫ਼ਿਕ ਵਿੰਡੋ ਨੂੰ ‘0’ ਤੋਂ ਲੇਬਲ ਕੀਤਾ ਗਿਆ ਹੈ । | |
01:36 | ਅਸੀਂ xset ਫੰਕਸ਼ਨ ਦੀ ਵਰਤੋਂ ਕਰਕੇ ਇੱਕ ਹੋਰ ਗਰਾਫ਼ਿਕ ਵਿੰਡੋ ਖੋਲ੍ਹਾਂਗੇ । | |
01:41 | ਅਸੀਂ ਇਸ ਨੂੰ ਬੰਦ ਕਰਾਂਗੇ । | |
01:43 | xset ਫੰਕਸ਼ਨ ਨੂੰ ਕਟ ਕਰੋ, ਸਾਇਲੈਬ ਵਿੱਚ ਪੇਸਟ ਕਰੋ । ਐਂਟਰ ਦਬਾਓ । | |
01:50 | ਤੁਸੀਂ ਗਰਾਫ਼ਿਕ ਵਿੰਡੋ ਨੰਬਰ 1 ਵੇਖੋਗੇ । | |
01:54 | ਨੋਟ ਕਰੋ ਕਿ ਇਸ ਫੰਕਸ਼ਨ ਨੂੰ ਵਿੰਡੋ ਅਤੇ 1 ਨਾਂ ਵਾਲੇ ਦੋ ਆਰਗਿਉਮੈਂਟਸ ਦਿੱਤੇ ਗਏ ਹਨ । | |
02:03 | ਅਗਲਾ ਗ੍ਰਾਫ਼ ਇਸ ਵਿੰਡੋ ‘ਤੇ ਬਣਾਇਆ ਜਾਵੇਗਾ । | |
02:06 | ਸਾਇਲੈਬ ਲਈ ਪਲਾਟ 2d, 2d ਗ੍ਰਾਫ਼ਸ ਬਣਾਉਣ ਵਿੱਚ ਵਰਤਿਆ ਗਿਆ ਸੁਭਾਵਿਕ ਫੰਕਸ਼ਨ ਹੈ । | |
02:14 | ਪਲਾਟ 2d ਕਮਾਂਡ x ਅਤੇ y ਦਾ ਗ੍ਰਾਫ਼ ਬਣਾਉਂਦਾ ਹੈ, ਜਿਵੇਂ ਕਿ ਤੁਸੀਂ ਵੇਖ ਰਹੇ ਹੋ । | |
02:26 | ਨੋਟ ਕਰੋ ਕਿ ਇੱਥੇ ਸਟਾਇਲ ਨਾਂ ਵਾਲਾ ਇੱਕ ਤੀਜਾ ਆਰਗਿਉਮੈਂਟਸ ਹੈ । | |
02:31 | ਸਟਾਇਲ ਆਰਗਿਉਮੈਂਟਸ ਵਿਕਲਪਿਕ ਹੈ । ਇਹ ਪਲਾਟ ਨੂੰ ਦਰਸਾਉਣ ਲਈ ਲੋੜ ਮੁਤਾਬਿਕ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ । | |
02:36 | ਸਟਾਇਲ ਦੀ ਪੋਜ਼ਿਟਿਵ ਵੈਲਿਊ ਲਈ ਵੱਖਰੇ ਰੰਗਾਂ ਵਾਲਾ ਸਿੱਧਾ ਕਵਰ ਹੈ, ਜਿਵੇਂ ਸਾਡੇ ਕੇਸ ਵਿੱਚ 3 ਲਈ ਹਰਾ ਹੈ । | |
02:44 | ਸਟਾਇਲ ਦੀ ਡਿਫਾਲਟ ਵੈਲਿਊ 1 ਹੈ । | |
02:46 | ਨੈਗੇਟਿਵ ਵੈਲਿਊਜ਼ ਲਈ ਆਪਣੇ ਆਪ ਗ੍ਰਾਫ਼ ਬਣਾਉਣ ਦੀ ਕੋਸ਼ਿਸ਼ ਕਰੋ ਅਤੇ ਦਰਸਾਏ ਗਏ ਵਿੱਚ ਅੰਤਰ ਵੇਖੋ । | |
02:51 | ਚੌਥਾ ਆਰਗਿਉਮੈਂਟਸ ਪਾਸ ਕਰਕੇ ਅਸੀਂ x ਅਤੇ y ਐਕਸਿਸ ਲਈ ਸ਼ੁਰੁਆਤੀ ਅਤੇ ਅਖੀਰਲੇ ਪੁਆਇੰਟਸ ਵੀ ਸੈੱਟ ਕਰ ਸਕਦੇ ਹਾਂ । | |
02:57 | ਇਹ rect ਕਿਹਾ ਜਾਂਦਾ ਹੈ । ਜਿਵੇਂ ਕਿ ਤੁਸੀਂ ਵੇਖ ਰਹੇ ਹੋ, | |
03:07 | ਸਾਡੇ ਕੋਲ x ਐਕਸਿਸ 1 ਤੋਂ ਸ਼ੁਰੂ ਹੋ ਕੇ 10 ਤੱਕ ਅਤੇ y ਐਕਸਿਸ 1 ਤੋਂ 20 ਤੱਕ ਹੈ । | |
03:14 | rect ਕਮਾਂਡ ਵਿੱਚ ਆਰਗਿਉਮੈਂਟਸ ਦਾ ਕ੍ਰਮ xmin, ymin, xmax ਅਤੇ ymax ਹੈ । | |
03:24 | ਹੁਣ ਅਸੀਂ ਟਾਈਟਲ, ਐਕਸਿਸ ਅਤੇ ਲੇਜੇਂਡਸ ਦੇ ਬਾਰੇ ਵਿੱਚ ਸਿੱਖਦੇ ਹਾਂ । | |
03:28 | ਐਕਸਿਸ ਨੂੰ ਲੇਬਲ ਕਰਨ ਲਈ ਅਤੇ ਪਲਾਟ ਨੂੰ ਸਿਰਲੇਖ ਦੇਣ ਲਈ ਅਸੀਂ ਕਮਾਂਡਸ ਟਾਈਟਲ, x ਲੇਬਲ ਅਤੇ y ਲੇਬਲ ਦੀ ਵਰਤੋਂ ਕਰ ਸਕਦੇ ਹਾਂ । | |
03:38 | ਅਸੀਂ ਕਮਾਂਡਸ ਦੇ ਇਸ ਸੈੱਟ ਨੂੰ ਕਟ ਕਰਾਂਗੇ ਅਤੇ ਕੰਸੋਲ ‘ਤੇ ਪੇਸਟ ਕਰਾਂਗੇ । ਐਂਟਰ ਦਬਾਓ । | |
03:45 | ਤੁਸੀਂ ਵੇਖੋਗੇ ਕਿ x ਐਕਸਿਸ ਨੂੰ x, y axis ਨੂੰ y ਅਤੇ ਗ੍ਰਾਫ਼ ਦਾ ਸਿਰਲੇਖ ਮਾਈ ਟਾਈਟਲ (My title) ਲੇਬਲ ਕੀਤਾ ਗਿਆ ਹੈ । | |
03:58 | ਜੇ ਤੁਸੀਂ ਪਲਾਟ ਦਾ ਸਿਰਲੇਖ ਅਤੇ ਐਕਸਿਸ 3 ਦੀ ਥਾਂ ‘ਤੇ ਸਿੰਗਲ ਕਮਾਂਡ ਵਿੱਚ ਦੇਣਾ ਚਾਹੁੰਦੇ ਹੋ ਤਾਂ | |
04:04 | ਇਸ ਉਦੇਸ਼ ਲਈ ਅਸੀਂ ਸਾਰੇ 3 ਆਰਗਿਉਮੈਂਟਸ ਦੇ ਨਾਲ xtitle ਕਮਾਂਡ ਦੀ ਵਰਤੋਂ ਕਰ ਸਕਦੇ ਹਾਂ । | |
04:11 | ਅਸੀਂ ਇਸ ਕਮਾਂਡ ਨੂੰ ਕਟ ਕਰਾਂਗੇ ਅਤੇ ਸਾਇਲੈਬ ਵਿੱਚ ਪੇਸਟ ਕਰਾਂਗੇ । ਐਂਟਰ ਦਬਾਓ । | |
04:18 | ਹੁਣ ਤੁਸੀਂ ਵੇਖ ਰਹੇ ਹੋ ਕਿ x ਐਕਸਿਸ ਦਾ ਲੇਬਲ, X ਐਕਸਿਸ, Y ਐਕਸਿਸ ਅਤੇ ਸਿਰਲੇਖ My title ਹੈ । | |
04:26 | clf () ਫੰਕਸ਼ਨ ਜੋ ਅਸੀਂ ਹੁਣੇ ਟਾਈਪ ਕਰ ਰਹੇ ਹਾਂ ਗਰਾਫ਼ਿਕ ਵਿੰਡੋ ਨੂੰ ਖਾਲੀ ਕਰ ਦੇਵੇਗਾ ਜਿਵੇਂ ਕਿ ਤੁਸੀਂ ਵੇਖ ਰਹੇ ਹੋ । | |
04:36 | ਉਸੀ ਗਰਾਫ਼ਿਕ ਵਿੰਡੋ ‘ਤੇ ਵੱਖਰਾ ਗ੍ਰਾਫ਼ ਬਣਾਉਂਦੇ ਸਮੇਂ ਇਹ ਲਾਭਦਾਇਕ ਹੁੰਦਾ ਹੈ । | |
04:41 | ਅਸੀਂ ਇਸ ਵਿੰਡੋ ਨੂੰ ਬੰਦ ਕਰਾਂਗੇ । | |
04:44 | ਕਦੇ - ਕਦੇ ਸਾਨੂੰ ਇੱਕ ਹੀ ਪਲਾਟ ਵਿੱਚ ਡਾਟਾ ਦੇ ਦੋ ਸੈੱਟਾਂ ਦੀ ਤੁਲਣਾ ਕਰਨ ਦੀ ਜ਼ਰੂਰਤ ਹੁੰਦੀ ਹੈ, ਜੋ ਹੈ, x ਡਾਟਾ ਦਾ ਇੱਕ ਸੈੱਟ ਅਤੇ y ਡਾਟਾ ਦੇ ਦੋ ਸੈੱਟ । | |
04:51 | ਹੁਣ ਇਸਦੇ ਲਈ ਇੱਕ ਉਦਾਹਰਣ ਵੇਖਦੇ ਹਾਂ, ਅਸੀਂ ਹੇਠਾਂ ਜਾਵਾਂਗੇ । | |
04:56 | ਲਾਈਨਸਪੇਸ (linspace) ਕਮਾਂਡ ਦੀ ਵਰਤੋਂ ਕਰਕੇ ਅਸੀਂ ਰੋ ਵੈਕਟਰ ਵਿੱਚ x ਐਕਸਿਸ ਪੁਆਇੰਟਸ ਪਰਿਭਾਸ਼ਿਤ ਕਰਾਂਗੇ । | |
05:03 | ਇੱਕ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ । | |
05:05 | y1 = x ਸਕਵਾਇਰ | |
05:07 | x ਅਤੇ y1 ਪਲਾਟ ਕਰੋ । | |
05:10 | ਹੋਰ ਫੰਕਸ਼ਨ y2 = 2x ਸਕਵਾਇਰ ਨੂੰ ਪਰਿਭਾਸ਼ਿਤ ਕਰੋ । | |
05:15 | x ਅਤੇ y2 ਪਲਾਟ ਕਰੋ । | |
05:17 | ਅਸੀਂ ਆਪਣੇ ਗ੍ਰਾਫ਼ ਨੂੰ ਲੇਬਲ ਅਤੇ ਸਿਰਲੇਖ ਵੀ ਦੇਵਾਂਗੇ । | |
05:22 | ਨੋਟ ਕਰੋ ਕਿ ਕਵਰ ਦੇ ਡਿਸਪਲੇਅ ਨੂੰ ਬਦਲਣ ਲਈ ਅਸੀਂ ਪਲਾਟ ਫੰਕਸ਼ਨ ਨੂੰ ਵਾਧੂ ਕਮਾਂਡਸ 0 - (ਜ਼ੀਰੋ ਮਾਈਨਸ) ਅਤੇ + - ਦਿੱਤੀ ਹੈ । | |
05:33 | ਇਹ ਆਰਗਿਉਮੈਂਟਸ ਪਲਾਟ 2d ਫੰਕਸ਼ਨ ਦੇ ਹਿੱਸੇ ਨਹੀਂ ਹਨ । | |
05:37 | ਇਹ ਸਿਰਫ ਪਲਾਟ ਫੰਕਸ਼ਨ ਦੇ ਨਾਲ ਵਰਤੇ ਜਾ ਸਕਦੇ ਹਨ । | |
05:41 | ਅਸੀਂ ਇਹਨਾਂ ਕਮਾਂਡਸ ਦੇ ਸੈੱਟ ਨੂੰ ਕਾਪੀ ਕਰਾਂਗੇ ਅਤੇ ਸਾਇਲੈਬ ਕੰਸੋਲ ਵਿੱਚ ਪੇਸਟ ਕਰਾਂਗੇ । | |
05:49 | ਤੁਸੀਂ ਗ੍ਰਾਫ਼ ਵੇਖਦੇ ਹੋ । | |
05:51 | ਕੀ ਇਹ ਜਾਣਨ ਲਈ ਇੱਕ ਵੱਡੀ ਮਦਦ ਨਹੀਂ ਹੋਵੇਗੀ ਕਿ ਕਿਹੜਾ ਕਵਰ ਕਿਸ ਫੰਕਸ਼ਨ ਨਾਲ ਸੰਬੰਧ ਰੱਖਦਾ ਹੈ ? | |
05:56 | ਇਹ ਲੇਜੇਂਡ (legend) ਕਮਾਂਡ ਦੀ ਵਰਤੋਂ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਵੇਂ ਕਿ ਤੁਸੀਂ ਵੇਖ ਰਹੇ ਹੋ, | |
06:08 | 0 – ਕਵਰ ਫੰਕਸ਼ਨ y1 = x ਸਕਵਾਇਰ ਦਰਸਾਉਂਦਾ ਹੈ ਅਤੇ + - ਫੰਕਸ਼ਨ y2 = 2 * x^2 (y2 = 2x ਸਕਵਾਇਰ) ਦਰਸਾਉਂਦਾ ਹੈ । | |
06:19 | ਅਸੀਂ ਇਸ ਗਰਾਫ਼ਿਕ ਵਿੰਡੋ ਨੂੰ ਬੰਦ ਕਰਾਂਗੇ । | |
06:22 | ਹੁਣ ਅਸੀਂ ਪਲਾਟ 2d ਡੇਮੋਜ਼ (demos) ਅਤੇ ਸਬਪਲਾਟ (subplot) ਫੰਕਸ਼ਨ ਦੇ ਬਾਰੇ ਵਿੱਚ ਵਿਚਾਰ ਕਰਾਂਗੇ । | |
06:28 | ਸਾਇਲੈਬ ਆਪਣੇ ਸਾਰੇ ਪ੍ਰਮੁੱਖ ਫੰਕਸ਼ਨਸ ਲਈ ਡੇਮੋਜ਼ ਪੇਸ਼ ਕਰਦਾ ਹੈ । | |
06:31 | ਪਲਾਟ 2d ਦੇ ਡੇਮੋਜ਼ ਨੂੰ ਡੈਮੋਸਨਸਟੇਸ਼ਨ ਟੈਬ ਨਾਲ ਵੇਖਿਆ ਜਾ ਸਕਦਾ ਹੈ । | |
06:39 | ਗਰਾਫ਼ਿਕਸ ‘ਤੇ ਕਲਿਕ ਕਰੋ, 2d_3d ਪਲਾਟਸ ‘ਤੇ ਕਲਿਕ ਕਰੋ ਅਤੇ ਦਿੱਤੇ ਗਏ ਵੱਖ-ਵੱਖ ਡੇਮੋਜ਼ ਵਿੱਚੋਂ ਡੇਮੋ (demo) ਸਲੈਕਟ ਕਰੋ । | |
06:51 | ਅਸੀਂ ਪਲਾਟ 2d ‘ਤੇ ਕਲਿਕ ਕਰਾਂਗੇ । | |
06:54 | ਤੁਸੀਂ ਡੇਮੋ ਗ੍ਰਾਫ਼ ਵੇਖੋਗੇ । | |
06:55 | ਇੱਥੇ ਵਿਊ ਕੋਡ ਬਟਨ ‘ਤੇ ਕਲਿਕ ਕਰਕੇ ਵੀ ਇਸ ਗ੍ਰਾਫ਼ ਲਈ ਕੋਡ ਵੇਖਿਆ ਜਾ ਸਕਦਾ ਹੈ । | |
07:02 | ਇਹ ਲਿੰਕ Mac OS ਵਿੱਚ ਨਹੀਂ ਖੁੱਲਦਾ ਪਰ ਇਹ ਵਿੰਡੋਜ਼ ਅਤੇ ਲੀਨਕਸ ‘ਤੇ ਕੰਮ ਕਰਦਾ ਹੈ । | |
07:07 | ਫਿਰ ਵੀ Mac ਵਿੱਚ ਕੋਡ ਡਾਇਰੈਕਟਰੀ ਦੇ ਦੁਆਰਾ ਵੇਖਿਆ ਜਾ ਸਕਦਾ ਹੈ । | |
07:12 | ਹੁਣ ਟਰਮੀਨਲ ‘ਤੇ ਜਾਂਦੇ ਹਾਂ । | |
07:15 | ਇਸ ਸਮੇਂ ਅਸੀਂ ਸਾਇਲੈਬ 5.2 ਦੇ ਡੇਮੋਜ਼ ਡਾਇਰੈਕਟਰੀ ਵਿੱਚ ਹਾਂ, ਜਿਵੇਂ ਕਿ ਦਿਖਾਈ ਦੇ ਰਿਹਾ ਹੈ । | |
07:21 | ਇਸ ਡਾਇਰੈਕਟਰੀ ਦਾ ਪੂਰਾ ਪਾਥ ਇੱਥੇ ਵਿਖਾਇਆ ਗਿਆ ਹੈ । | |
07:27 | ਅਸੀਂ ਉਪਲੱਬਧ ਡੇਮੋਜ਼ ਦੀ ਸੂਚੀ ਦੇਖਣ ਲਈ ls ਟਾਈਪ ਕਰਾਂਗੇ । ਜਿਵੇਂ ਕਿ ਤੁਸੀਂ ਇੱਥੇ ਵੇਖ ਰਹੇ ਹੋ । | |
07:36 | ਫਿਰ ਅਸੀਂ 2d_3d_ਪਲਾਟਸ ਡਾਇਰੈਕਟਰੀ ਚੁਣਾਂਗੇ ਅਤੇ ਐਂਟਰ ਦਬਾਵਾਂਗੇ । | |
07:46 | sce ਫ਼ਾਇਲਸ ਵਿੱਚ ਉਪਲੱਬਧ ਬਹੁਤ ਸਾਰੇ ਡੇਮੋ ਕੋਡਸ ਨੂੰ ਦੇਖਣ ਲਈ ਦੁਬਾਰਾ ls ਟਾਈਪ ਕਰੋ । | |
07:55 | ਅਸੀਂ ਡੇਮੋ ਲਈ ਕੋਡ ਵੇਖਾਂਗੇ ਜੋ ਅਸੀਂ ਪਹਿਲਾਂ ਵੇਖ ਲਏ ਹਨ । | |
08:00 | ਟਾਈਪ ਕਰੋ more plot2d.dem (ਡੇਮ).sce ਅਤੇ ਐਂਟਰ ਦਬਾਓ । | |
08:11 | ਇੱਥੇ ਤੁਸੀਂ ਪਲਾਟ 2d ਫੰਕਸ਼ਨ ਦੇ ਡੇਮੋ ਗ੍ਰਾਫ਼ ਲਈ ਕੋਡ ਵੇਖੋਗੇ । | |
08:18 | ਅਸੀਂ ਟਰਮੀਨਲ ਬੰਦ ਕਰਾਂਗੇ । | |
08:21 | ਅਸੀਂ ਡੇਮੋ ਗ੍ਰਾਫ਼ ਅਤੇ ਡੇਮੋ ਵਿੰਡੋ ਬੰਦ ਕਰਾਂਗੇ । | |
08:26 | ਇਸ ਤਰ੍ਹਾਂ ਨਾਲ ਤੁਸੀਂ ਹੋਰ ਡੇਮੋਜ਼ ਨੂੰ ਪੂਰਾ ਵੇਖ ਸਕਦੇ ਹੋ ਅਤੇ ਸਾਇਲੈਬ ਚੈੱਕ ਕਰ ਸਕਦੇ ਹੋ । | |
08:29 | ਹੁਣ ਅਸੀਂ ਸਬਪਲਾਟ ਫੰਕਸ਼ਨ ਦੇ ਬਾਰੇ ਵਿੱਚ ਵਿਚਾਰ ਕਰਦੇ ਹਾਂ । | |
08:33 | ਸਬਪਲਾਟ () ਫੰਕਸ਼ਨ ਗਰਾਫ਼ਿਕਸ ਵਿੰਡੋ ਨੂੰ ਸਬ-ਵਿੰਡੋਜ਼ ਦੀ ਮੈਟਰਿਕਸ ਵਿੱਚ ਵੰਡਦਾ ਹੈ । | |
08:37 | ਇਸ ਫੰਕਸ਼ਨ ਨੂੰ ਸਮਝਾਉਣ ਲਈ ਅਸੀਂ ਸਾਇਲੈਬ ਵਿੱਚ 2D ਗ੍ਰਾਫ਼ਸ ਬਣਾਉਣ ਲਈ ਡੇਮੋਜ਼ ਦੀ ਵਰਤੋਂ ਕਰਾਂਗੇ । | |
08:43 | ਉਦਾਹਰਣ ਦੇ ਲਈ, ਆਪਣੇ ਕੰਸੋਲ ‘ਤੇ ਟਾਈਪ ਕਰੋ plot 2d ਅਤੇ ਇਸ ਫੰਕਸ਼ਨ ਲਈ ਡੇਮੋ ਪਲਾਟ ਵੇਖੋ । | |
08:58 | ਅਸੀਂ ਇਸ ਵਿੰਡੋ ਨੂੰ ਬੰਦ ਕਰਾਂਗੇ । | |
09:00 | ਸਬਪਲਾਟ ਕਮਾਂਡ, ਗਰਾਫ਼ਿਕ ਵਿੰਡੋ ਨੂੰ ਸਬਪਲਾਟ ਕਮਾਂਡ ਵਿੱਚ ਪਹਿਲੇ ਦੋ ਆਰਗਿਉਮੈਂਟਸ ਤੋਂ ਦਿਖਾਈ ਦੇ ਰਹੇ ਸਬ –ਵਿੰਡੋਜ਼ ਦੇ 2 ਬਾਏ 2 ਮੈਟਰਿਕਸ ਵਿੱਚ ਵੰਡਦਾ ਹੈ । | |
09:10 | ਤੀਜਾ ਆਰਗਿਉਮੈਂਟਸ ਉਸ ਵਿੱਚ ਮੌਜੂਦਾ ਵਿੰਡੋ ਨੂੰ ਦਿਖਾਉਂਦਾ ਹੈ ਜਿਸ ਵਿੱਚ ਉਹ ਪਲਾਟ ਬਣਾਇਆ ਜਾਵੇਗਾ । | |
09:15 | ਇਸ ਪੂਰੇ ਕਮਾਂਡਸ ਦੇ ਸੈੱਟ ਨੂੰ ਸਾਇਲੈਬ ਕੰਸੋਲ ‘ਤੇ ਕਾਪੀ ਕਰਕੇ ਅਸੀਂ ਇਸ ਨੂੰ ਚਲਾਵਾਂਗੇ । | |
09:24 | ਤੁਸੀਂ ਇੱਕ ਹੀ ਪਲਾਟ ਵਿੰਡੋ ਵਿੱਚ 4 ਪਲਾਟਸ ਵੇਖ ਸਕਦੇ ਹੋ । | |
09:28 | ਮਿਲੇ ਹੋਏ ਪਲਾਟਸ ਤੁਹਾਡੇ ਕੰਪਿਊਟਰ ‘ਤੇ ਇਮੇਜ਼ ਦੀ ਤਰ੍ਹਾਂ ਸੇਵ ਕੀਤੇ ਜਾ ਸਕਦੇ ਹਨ । | |
09:32 | ਗਰਾਫ਼ਿਕ ਵਿੰਡੋ (graphic window) ‘ਤੇ ਕਲਿਕ ਕਰੋ, ਫ਼ਾਇਲ ਮੀਨੂ (File menu) ‘ਤੇ ਜਾਓ, ਐਕਸਪੋਰਟ ਟੂ (export to) ਨੂੰ ਚੁਣੋ । | |
09:39 | ਆਪਣੇ ਪਲਾਟ ਨੂੰ ਢੁਕਵਾਂ ਸਿਰਲੇਖ ਦਿਓ, | |
09:50 | ਆਪਣੀ ਫ਼ਾਇਲ ਨੂੰ ਸੇਵ ਕਰਨ ਲਈ ਇੱਕ ਨਿਰਧਾਰਤ ਫੋਲਡਰ ਨੂੰ ਚੁਣੋ । | |
09:54 | ਫ਼ਾਇਲ ਫਾਰਮੈਟ ਨੂੰ ਚੁਣੋ ਜਿਸ ਵਿੱਚ ਤੁਸੀਂ ਆਪਣੀ ਇਮੇਜ਼ ਨੂੰ ਵੇਖਣਾ ਚਾਹੁੰਦੇ ਹੋ । | |
09:59 | ਅਸੀਂ JPEG ਫਾਰਮੈਟ ਚੁਣਾਂਗੇ ਅਤੇ ਸੇਵ ‘ਤੇ ਕਲਿਕ ਕਰਾਂਗੇ । | |
10:05 | ਇਮੇਜ਼ ਖੋਲ੍ਹਣ ਲਈ ਡਾਇਰੈਕਟਰੀ ਤੋਂ ਬ੍ਰਾਊਜ ਕਰੋ ਅਤੇ ਆਪਣੇ ਆਪ ਯਕੀਨੀ ਬਣਾਓ ਕਿ ਇਹ ਸੇਵ ਕੀਤਾ ਗਿਆ ਹੈ ਜਾਂ ਨਹੀਂ । | |
10:11 | ਇਹ ਸਾਨੂੰ ਸਾਇਲੈਬ ਵਿੱਚ ਪਲਾਟਿੰਗ ਦੇ ਇਸ ਸਪੋਕਨ ਟਿਊਟੋਰਿਅਲ ਦੇ ਅਖੀਰ ਵਿੱਚ ਲੈ ਕੇ ਜਾਂਦਾ ਹੈ । | |
10:15 | ਸਾਇਲੈਬ ਵਿੱਚ ਬਹੁਤ ਸਾਰੇ ਹੋਰ ਫੰਕਸ਼ਨਸ ਹਨ ਜੋ ਹੋਰ ਸਪੋਕਨ ਟਿਊਟੋਰਿਅਲਸ ਵਿੱਚ ਦੱਸੇ ਜਾਣਗੇ । | |
10:20 | ਸਾਇਲੈਬ ਲਿੰਕਸ ਨੂੰ ਵੇਖਦੇ ਰਹੋ । | |
10:22 | ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹਨ, ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
10:29 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
10:32 | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । | } |