Scilab/C2/Vector-Operations/Punjabi
From Script | Spoken-Tutorial
Revision as of 21:09, 25 September 2017 by Navdeep.dav (Talk | contribs)
Time | Narration |
---|---|
00:01 | ਸਤਿ ਸ਼੍ਰੀ ਅਕਾਲ ਦੋਸਤੋ, ਵੈਕਟਰ ਓਪਰੇਸ਼ਨ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:07 | ਇਸ ਸਪੋਕਨ ਟਿਊਟੋਰਿਅਲ ਦੇ ਅਖੀਰ ਵਿੱਚ, ਤੁਸੀਂ ਹੇਠ ਲਿਖੇ ਕੰਮ ਕਰਨ ਵਿੱਚ ਸਮਰੱਥਾਵਾਨ ਹੋਵੋਗੇ, |
00:11 | ਇੱਕ ਵੈਕਟਰ ਨੂੰ ਪਰਿਭਾਸ਼ਿਤ ਕਰਨ ਵਿੱਚ । |
00:13 | ਇੱਕ ਵੈਕਟਰ ਦੀ ਲੰਬਾਈ ਦੀ ਗਿਣਤੀ ਕਰਨ ਵਿੱਚ । |
00:15 | ਵੈਕਟਰਸ ‘ਤੇ ਮੈਥੇਮੈਟੀਕਲ ਓਪਰੇਸ਼ਨਸ, ਜਿਵੇਂ– ਐਡੀਸ਼ਨ, ਸਬਟਰੈਕਸ਼ਨ ਅਤੇ ਮਲਟੀਪਲਾਈ ਕਰਨਾ । |
00:23 | ਇੱਕ ਮੈਟਰਿਕਸ ਨੂੰ ਪਰਿਭਾਸ਼ਿਤ ਕਰਨ ਵਿੱਚ । |
00:25 | ਮੈਟਰਿਕਸ ਦੇ ਸਰੂਪ ਦੀ ਗਿਣਤੀ ਕਰਨਾ । |
00:28 | ਮੈਟਰਿਕਸ ‘ਤੇ ਮੈਥੇਮੈਟੀਕਲ ਓਪਰੇਸ਼ਨਸ, ਜਿਵੇਂ- ਐਡੀਸ਼ਨ, ਸਬਟਰੈਕਸ਼ਨ ਅਤੇ ਮਲਟੀਪਲਾਈਜ਼ ਦੀ ਨੁਮਾਇਸ਼ ਜਾਂ (ਪ੍ਰਦਰਸ਼ਨ) ਕਰਨਾ । |
00:36 | ਇਸ ਦੀਆਂ ਮੁੱਢਲੀਆਂ ਲੋੜਾਂ ਹਨ ਕਿ ਤੁਹਾਡੇ ਸਿਸਟਮ ‘ਤੇ Scilab ਇੰਸਟਾਲ ਹੋਣਾ ਚਾਹੀਦਾ ਹੈ । |
00:41 | ਤੁਹਾਨੂੰ Getting started with Scilab ‘ਤੇ ਸਪੋਕਨ ਟਿਊਟੋਰਿਅਲ ਨੂੰ ਸੁਣਿਆ ਹੋਇਆ ਹੋਣਾ ਚਾਹੀਦਾ ਹੈ । |
00:46 | ਤੁਹਾਨੂੰ Vectors ਅਤੇ Matrices ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ । |
00:50 | ਅਸੀਂ ਨੁਮਾਇਸ਼ (ਪ੍ਰਦਰਸ਼ਨ) ਲਈ Windows 7 ਓਪਰੇਟਿੰਗ ਸਿਸਟਮ ਅਤੇ Scilab 5:2:2 ਦੀ ਵਰਤੋਂ ਕਰ ਰਹੇ ਹਾਂ । |
00:58 | Scilab ਲਾਂਚ ਕਰਨ ਲਈ ਆਪਣੇ ਡੈਸਕਟਾਪ ‘ਤੇ Scilab ਸ਼ਾਰਟਕੱਟ ‘ਤੇ ਕਲਿਕ ਕਰੋ । |
01:03 | ਇਹ Scilab console ਵਾਲੀ ਵਿੰਡੋ ਨੂੰ ਖੋਲਦਾ ਹੈ । |
01:06 | ਨੋਟ ਕਰੋ ਕਿ ਕਰਸਰ command prompt ‘ਤੇ ਹੋਵੇ । |
01:10 | ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਸਮੇਂ ਦੇ ਨਿਯਮਤ ਅੰਤਰਾਲਾਂ ‘ਤੇ ਰੋਕ-ਰੋਕ ਕੇ Scilab ਵਿੱਚ ਇਸ ਟਿਊਟੋਰਿਅਲ ਦਾ ਅਭਿਆਸ ਕਰੋ । |
01:19 | ਹੁਣ ਵੈਕਟਰ ਨੂੰ ਪਰਿਭਾਸ਼ਿਤ ਦੇ ਨਾਲ ਸ਼ੁਰੂ ਕਰੋ । |
01:22 | ਇਹ ਦੋ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ: |
01:24 | ਸਪੇਸ ਦੀ ਵਰਤੋਂ ਕਰਕੇ, ਜਿਵੇਂ p is equal to ਸਕਵੇਅਰ ਬਰੈਕੇਟ ਖੋਲੋ 1 ਸਪੇਸ 2 ਸਪੇਸ 3 ਸਕਵੇਅਰ ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ । |
01:37 | ਜਾਂ ਕੋਮਿਆਂ ਦੀ ਵਰਤੋਂ ਕਰਕੇ, ਜਿਵੇਂ q is equal to ਸਕਵੇਅਰ ਬਰੈਕੇਟ ਖੋਲੋ 2 ਕੋਮਾਂ 3 ਕੋਮਾਂ 4 ਸਕਵੇਅਰ ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ । |
01:53 | ਅਸੀਂ ਵੈਕਟਰ p ਦੀ ਲੰਬਾਈ ਜਾਣ ਸਕਦੇ ਹਾਂ, ਕਮਾਂਡ length of p ਦੀ ਵਰਤੋਂ ਕਰਕੇ, ਐਂਟਰ ਦਬਾਓ । |
02:03 | ਅਸੀਂ ਵੈਕਟਰਸ ‘ਤੇ ਵੱਖ-ਵੱਖ ਮੈਥੇਮੈਟੀਕਲ ਓਪਰੇਸ਼ਨਸ ਦੀ ਨੁਮਾਇਸ਼ ਕਰ ਸਕਦੇ ਹਾਂ ਜਿਵੇਂ ਕਿ |
02:08 | ਦੋ ਵੈਕਟਰਸ ਦਾ ਐਡੀਸ਼ਨ |
02:11 | ਦੋ ਵੈਕਟਰਸ ਦਾ ਸਬਟਰੈਕਸ਼ਨ ਅਤੇ ਹੋਰ । |
02:14 | ਇੱਕ ਵੈਕਟਰ ਦਾ ਟਰਾਂਸਪੋਜ਼, apostrophe (ਜਿਸ ਨੂੰ ਸਿੰਗਲ-ਕੋਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਦੀ ਵਰਤੋਂ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ । |
02:21 | p ਟਰਾਂਸਪੋਜ਼ ਇੱਥੇ ਦਿਖਾਇਆ ਗਿਆ ਹੈ |
02:27 | ਅਸੀਂ p - transpose times q ਦੀ ਗਿਣਤੀ ਕਰ ਸਕਦੇ ਹਾਂ: |
02:34 | ਕਮਾਂਡ p times q-transpose ਦਾ ਨਤੀਜਾ ਇੱਕ ਸਕੈਲਰ ਪ੍ਰਾਪਤ ਹੁੰਦਾ ਹੈ: |
02:43 | ਕ੍ਰਿਪਾ ਕਰਕੇ ਹੁਣ ਟਿਊਟੋਰਿਅਲ ਰੋਕ ਦਿਓ ਅਤੇ ਵੀਡੀਓ ਦੇ ਨਾਲ ਦਿੱਤੀ ਗਈ ਪ੍ਰਸ਼ਨਸੂਚੀ ਨੰਬਰ 1 ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ |
02:50 | ਹੁਣ ਅਸੀਂ ਵੇਖਾਂਗੇ ਕਿ ਮੈਟਰਿਕਸ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਜਾਂਦਾ ਹੈ । |
02:56 | ਇੱਕ ਮੈਟਰਿਕਸ ਦੀ ਇੱਕ ਰੋ ਦੇ ਐਲੀਮੈਂਟਸ ਨੂੰ ਇੱਕ ਵੈਕਟਰ ਦੇ ਲਈ ਦਿਖਾਏ ਗਏ ਦੇ ਸਮਾਨ ਹੀ ਸਪੇਸ ਜਾਂ ਕੋਮੇਂ ਦੀ ਵਰਤੋਂ ਕਰਕੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ |
03:04 | ਉਦਾਹਰਣ ਦੇ ਲਈ, ਟਾਈਪ ਕਰਕੇ ਇੱਕ 2 by 3 matrix P ਨੂੰ ਪਰਿਭਾਸ਼ਿਤ ਕਰਦੇ ਹਨ, p is equal to ਸਕਵੇਅਰ ਬਰੈਕੇਟ ਖੋਲੋ 1 ਸਪੇਸ 2 ਸਪੇਸ 3 ਸੈਮੀਕੋਲਨ, |
03:20 | 4 ਸਪੇਸ 5 ਸਪੇਸ 6 ਸਕਵੇਅਰ ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ । |
03:27 | ਨੋਟ ਕਰੋ ਕਿ ਮੈਟਰਿਕਸ ਦੀ ਅਗਲੀ ਰੋ ਨੂੰ ਪਰਿਭਾਸ਼ਿਤ ਕਰਨ ਲਈ ਸੈਮੀਕੋਲਨ ਦੀ ਵਰਤੋਂ ਕੀਤੀ ਗਈ ਹੈ । |
03:32 | ਯਾਦ ਰੱਖੋ ਕਿ Scilab ਕੇਸ ਸੈਂਸਟਿਵ ਹੈ । |
03:34 | ਇੱਥੇ ਮੈਟਰਿਕਸ ਨੂੰ ਪਰਿਭਾਸ਼ਿਤ ਕਰਨ ਲਈ ਵਰਤੇ ਵੈਰੀਏਬਲ P ਦੀ upper case ਵਿੱਚ ਵਰਤੋਂ ਕੀਤੀ ਗਈ ਹੈ । |
03:40 | ਜੋ ਸਮਾਲ p ਨਾਲੋਂ ਵੱਖਰੀ ਹੈ ਜੋ ਇੱਕ ਵੈਕਟਰ ਸੀ । |
03:44 | ਕੀ ਤੁਸੀਂ ਚੈੱਕ ਕਰਨਾ ਚਾਹੋਗੇ ਕਿ ਇਸ ਬਿੰਦੂ ‘ਤੇ ਸਮਾਲ p ਕੀ ਹੈ ? |
03:48 | ਹੁਣ ਅਸੀਂ ਵੇਖਾਂਗੇ ਕਿ “size” ਕਮਾਂਡ ਦੀ ਵਰਤੋਂ ਕਰਕੇ ਇੱਕ ਮੈਟਰਿਕਸ ਦਾ ਸਰੂਪ ਕਿਵੇਂ ਜਾਣਿਆ ਜਾਂਦਾ ਹੈ । |
03:53 | ਇਸ ਦੇ ਲਈ ਟਾਈਪ ਕਰੋ ਸਕਵੇਅਰ ਬਰੈਕੇਟ ਖੋਲੋ ਰੋ ਕੋਮਾਂ ਕਾਲਮ ਸਕਵੇਅਰ ਬਰੈਕੇਟ ਬੰਦ ਕਰੋ is equal to size of capital p, ਜੋ ਮੈਟਰਿਕਸ ਹੈ ਅਤੇ ਐਂਟਰ ਦਬਾਓ । |
04:10 | ਤੁਹਾਨੂੰ ਹੇਠ ਲਿਖੀ ਆਉਟਪੁਟ ਪ੍ਰਾਪਤ ਹੁੰਦੀ ਹੈ । |
04:17 | ਨੋਟ ਕਰੋ ਕਿ length ਕਮਾਂਡ, ਮੈਟਰਿਕਸ ਵਿੱਚ ਐਲੀਮੈਂਟਸ ਦੀ ਕੁਲ ਗਿਣਤੀ ਦੱਸੇਗਾ ਜਿਵੇਂ ਕਿ ਤੁਸੀਂ ਵੇਖਦੇ ਹੋ । |
04:27 | ਟਰਾਂਸਪੋਜ਼ ਕਮਾਂਡ ਮੈਟਰਿਕਸ ਲਈ ਕੰਮ ਕਰਦਾ ਹੈ ਜਿਵੇਂ ਕਿ ਇੱਥੇ ਵਿਖਾਇਆ ਗਿਆ ਹੈ: |
04:34 | p ਟਰਾਂਸਪੋਜ਼, ਮੈਟਰਿਕਸ p ਦਾ ਟਰਾਂਸਪੋਜ਼ ਪ੍ਰਦਾਨ ਕਰਦਾ ਹੈ । |
04:41 | ਹੁਣ ਇੱਕ 2 by 3 ਮੈਟਰਿਕਸ Q ਨੂੰ ਪਰਿਭਾਸ਼ਿਤ ਕਰਦੇ ਹਾਂ: |
04:45 | ਕੈਪੀਟਲ q is equal to ਸਕਵੇਅਰ ਬਰੈਕੇਟ ਖੋਲੋ 1 ਸਪੇਸ 5 ਸਪੇਸ 3 ਸੈਮੀਕੋਲਨ ਅਗਲੀ ਰੋ (row) ਵਿੱਚ ਐਂਟਰ ਕਰਨ ਦੇ ਲਈ, |
04:56 | 2 ਸਪੇਸ 4 ਸਪੇਸ 8 ਸਕਵੇਅਰ ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ । |
05:03 | ਹੁਣ P ਨੂੰ ਇੱਕ ਵਾਰ ਹੋਰ ਦੁਹਰਾਉਂਦੇ ਹਾਂ: |
05:08 | ਅਸੀਂ P ਅਤੇ Q ਨੂੰ ਸ਼ਾਮਿਲ ਕਰਦੇ ਹੋਏ ਬਿਲਕੁਲ ਉਸੇ ਤਰ੍ਹਾਂ ਹੀ ਗਿਣਤੀ ਕਰ ਸਕਦੇ ਹਾਂ, ਜਿਵੇਂ ਅਸੀਂ ਹਿਸਾਬ ਵਿੱਚ ਕਰਦੇ ਹਾਂ । |
05:14 | ਉਦਾਹਰਣ ਦੇ ਲਈ, ਅਸੀਂ ਗਿਣਤੀ ਕਰਦੇ ਹਾਂ E is equal to 2 times P plus 3 times Q ਅਤੇ ਐਂਟਰ ਦਬਾਓ: |
05:29 | ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹ ਜੋੜ ਠੀਕ ਹੈ ਜਾਂ ਨਹੀਂ । |
05:33 | ਕ੍ਰਿਪਾ ਕਰਕੇ ਹੁਣ ਟਿਊਟੋਰਿਅਲ ਰੋਕ ਦਿਓ ਅਤੇ ਵੀਡੀਓ ਦੇ ਨਾਲ ਦਿੱਤੀ ਗਈ ਪ੍ਰਸ਼ਨਸੂਚੀ ਨੰਬਰ 2 ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ |
05:44 | ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ |
05:47 | ਕੋਮਾਂ ਜਾਂ ਸਪੇਸ ਦੀ ਵਰਤੋਂ ਕਰਕੇ ਵੈਕਟਰ ਨੂੰ ਪਰਿਭਾਸ਼ਿਤ ਕਰਨਾ । |
05:50 | length ( ) ਫੰਕਸ਼ਨ ਦੀ ਵਰਤੋਂ ਕਰਕੇ ਵੈਕਟਰ ਦੀ ਲੰਬਾਈ ਦੀ ਗਿਣਤੀ ਕਰਨਾ । |
05:54 | apostrophe ਦੀ ਵਰਤੋਂ ਕਰਕੇ ਵੈਕਟਰ ਜਾਂ ਮੈਟਰਿਕਸ ਦਾ ਟਰਾਂਸਪੋਜ਼ ਜਾਣਨਾ । |
05:59 | ਕਾਲਮਾਂ ਨੂੰ ਵੱਖ-ਵੱਖ ਕਰਨ ਲਈ ਸਪੇਸ ਜਾਂ ਕੋਮੇਂ ਦੀ ਵਰਤੋਂ ਕਰਕੇ ਅਤੇ ਰੋਜ਼ (rows) ਨੂੰ ਵੱਖ-ਵੱਖ ਕਰਨ ਲਈ ਸੈਮੀਕੋਲਨ ਦੀ ਵਰਤੋਂ ਕਰਕੇ ਇੱਕ ਮੈਟਰਿਕਸ ਨੂੰ ਪਰਿਭਾਸ਼ਿਤ ਕਰਨਾ । |
06:07 | size ( ) ਫੰਕਸ਼ਨ ਦੀ ਵਰਤੋਂ ਕਰਕੇ ਮੈਟਰਿਕਸ ਦਾ ਸਰੂਪ ਜਾਣਨਾ । |
06:11 | ਇਹ ਸਪੋਕਨ ਟਿਊਟੋਰਿਅਲ ਫਰੀ ਐਂਡ ਓਪਨ ਸੋਰਸ ਸਾਫਟਵੇਅਰ ਇੰਨ ਸਾਇੰਸ ਐਂਡ ਇੰਜਨੀਅਰਿੰਗ ਐਜੂਕੇਸ਼ਨ (FOSSEE) ਦੁਆਰਾ ਬਣਾਇਆ ਗਿਆ ਹੈ । |
06:18 | FOSSEE ਪ੍ਰੋਜੇਕਟ ‘ਤੇ ਜ਼ਿਆਦਾ ਜਾਣਕਾਰੀ fossee:in ਜਾਂ scilab:in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ |
06:28 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
06:33 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro |
06:43 | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । |
06:46 | ਸਾਡੇ ਨਾਲ ਜੁੜਣ ਲਈ ਧੰਨਵਾਦ । |