Scilab/C2/Vector-Operations/Punjabi

From Script | Spoken-Tutorial
Revision as of 21:07, 25 September 2017 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, ਵੈਕਟਰ ਓਪਰੇਸ਼ਨ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਸਪੋਕਨ ਟਿਊਟੋਰਿਅਲ ਦੇ ਅਖੀਰ ਵਿੱਚ, ਤੁਸੀਂ ਹੇਠ ਲਿਖੇ ਕੰਮ ਕਰਨ ਵਿੱਚ ਸਮਰੱਥਾਵਾਨ ਹੋਵੋਗੇ,
00:11 ਇੱਕ ਵੈਕਟਰ ਨੂੰ ਪਰਿਭਾਸ਼ਿਤ ਕਰਨ ਵਿੱਚ ।
00:13 ਇੱਕ ਵੈਕਟਰ ਦੀ ਲੰਬਾਈ ਦੀ ਗਿਣਤੀ ਕਰਨ ਵਿੱਚ ।
00:15 ਵੈਕਟਰਸ ‘ਤੇ ਮੈਥਮੈਟੀਕਲ ਓਪਰੇਸ਼ਨਸ, ਜਿਵੇਂ– ਐਡੀਸ਼ਨ, ਸਬਟਰੈਕਸ਼ਨ ਅਤੇ ਮਲਟੀਪਲਾਈ ਕਰਨਾ ।
00:23 ਇੱਕ ਮੈਟਰਿਕਸ ਨੂੰ ਪਰਿਭਾਸ਼ਿਤ ਕਰਨ ਵਿੱਚ ।
00:25 ਮੈਟਰਿਕਸ ਦੇ ਸਰੂਪ ਦੀ ਗਿਣਤੀ ਕਰਨਾ ।
00:28 ਮੈਟਰਿਕਸ ‘ਤੇ ਮੈਥਮੈਟੀਕਲ ਓਪਰੇਸ਼ਨਸ, ਜਿਵੇਂ- ਐਡੀਸ਼ਨ, ਸਬਟਰੈਕਸ਼ਨ ਅਤੇ ਮਲਟੀਪਲਾਈਜ਼ ਦੀ ਨੁਮਾਇਸ਼ ਜਾਂ (ਪ੍ਰਦਰਸ਼ਨ) ਕਰਨਾ ।
00:36 ਇਸ ਦੀਆਂ ਮੁੱਢਲੀਆਂ ਲੋੜਾਂ ਹਨ ਕਿ ਤੁਹਾਡੇ ਸਿਸਟਮ ‘ਤੇ Scilab ਇੰਸਟਾਲ ਹੋਣਾ ਚਾਹੀਦਾ ਹੈ ।
00:41 ਤੁਹਾਨੂੰ Getting started with Scilab ‘ਤੇ ਸਪੋਕਨ ਟਿਊਟੋਰਿਅਲ ਨੂੰ ਸੁਣਿਆ ਹੋਇਆ ਹੋਣਾ ਚਾਹੀਦਾ ਹੈ ।
00:46 ਤੁਹਾਨੂੰ Vectors ਅਤੇ Matrices ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ ।
00:50 ਅਸੀਂ ਨੁਮਾਇਸ਼ (ਪ੍ਰਦਰਸ਼ਨ) ਲਈ Windows 7 ਓਪਰੇਟਿੰਗ ਸਿਸਟਮ ਅਤੇ Scilab 5:2:2 ਦੀ ਵਰਤੋਂ ਕਰ ਰਹੇ ਹਾਂ ।
00:58 Scilab ਲਾਂਚ ਕਰਨ ਲਈ ਆਪਣੇ ਡੈਸਕਟਾਪ ‘ਤੇ Scilab ਸ਼ਾਰਟਕੱਟ ‘ਤੇ ਕਲਿਕ ਕਰੋ ।
01:03 ਇਹ Scilab console ਵਾਲੀ ਵਿੰਡੋ ਨੂੰ ਖੋਲਦਾ ਹੈ ।
01:06 ਨੋਟ ਕਰੋ ਕਿ ਕਰਸਰ command prompt ‘ਤੇ ਹੋਵੇ ।
01:10 ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਸਮੇਂ ਦੇ ਨਿਯਮਤ ਅੰਤਰਾਲਾਂ ‘ਤੇ ਰੋਕ-ਰੋਕ ਕੇ Scilab ਵਿੱਚ ਇਸ ਟਿਊਟੋਰਿਅਲ ਦਾ ਅਭਿਆਸ ਕਰੋ ।
01:19 ਹੁਣ ਵੈਕਟਰ ਨੂੰ ਪਰਿਭਾਸ਼ਿਤ ਦੇ ਨਾਲ ਸ਼ੁਰੂ ਕਰੋ ।
01:22 ਇਹ ਦੋ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ:
01:24 ਸਪੇਸ ਦੀ ਵਰਤੋਂ ਕਰਕੇ, ਜਿਵੇਂ p is equal to ਸਕਵੇਅਰ ਬਰੈਕੇਟ ਖੋਲੋ 1 ਸਪੇਸ 2 ਸਪੇਸ 3 ਸਕਵੇਅਰ ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ ।
01:37 ਜਾਂ ਕੋਮਿਆਂ ਦੀ ਵਰਤੋਂ ਕਰਕੇ, ਜਿਵੇਂ q is equal to ਸਕਵੇਅਰ ਬਰੈਕੇਟ ਖੋਲੋ 2 ਕੋਮਾਂ 3 ਕੋਮਾਂ 4 ਸਕਵੇਅਰ ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ ।
01:53 ਅਸੀਂ ਵੈਕਟਰ p ਦੀ ਲੰਬਾਈ ਜਾਣ ਸਕਦੇ ਹਾਂ, ਕਮਾਂਡ length of p ਦੀ ਵਰਤੋਂ ਕਰਕੇ, ਐਂਟਰ ਦਬਾਓ ।
02:03 ਅਸੀਂ ਵੈਕਟਰਸ ‘ਤੇ ਵੱਖ-ਵੱਖ ਮੈਥੇਮੈਟੀਕਲ ਓਪਰੇਸ਼ਨਸ ਦੀ ਨੁਮਾਇਸ਼ ਕਰ ਸਕਦੇ ਹਾਂ ਜਿਵੇਂ ਕਿ
02:08 ਦੋ ਵੈਕਟਰਸ ਦਾ ਐਡੀਸ਼ਨ
02:11 ਦੋ ਵੈਕਟਰਸ ਦਾ ਸਬਟਰੈਕਸ਼ਨ ਅਤੇ ਹੋਰ ।
02:14 ਇੱਕ ਵੈਕਟਰ ਦਾ ਟਰਾਂਸਪੋਜ਼, apostrophe (ਜਿਸ ਨੂੰ ਸਿੰਗਲ-ਕੋਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਦੀ ਵਰਤੋਂ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ ।
02:21 p ਟਰਾਂਸਪੋਜ਼ ਇੱਥੇ ਦਿਖਾਇਆ ਗਿਆ ਹੈ
02:27 ਅਸੀਂ p - transpose times q ਦੀ ਗਿਣਤੀ ਕਰ ਸਕਦੇ ਹਾਂ:
02:34 ਕਮਾਂਡ p times q-transpose ਦਾ ਨਤੀਜਾ ਇੱਕ ਸਕੈਲਰ ਪ੍ਰਾਪਤ ਹੁੰਦਾ ਹੈ:
02:43 ਕ੍ਰਿਪਾ ਕਰਕੇ ਹੁਣ ਟਿਊਟੋਰਿਅਲ ਰੋਕ ਦਿਓ ਅਤੇ ਵੀਡੀਓ ਦੇ ਨਾਲ ਦਿੱਤੀ ਗਈ ਪ੍ਰਸ਼ਨਸੂਚੀ ਨੰਬਰ 1 ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ
02:50 ਹੁਣ ਅਸੀਂ ਵੇਖਾਂਗੇ ਕਿ ਮੈਟਰਿਕਸ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਜਾਂਦਾ ਹੈ ।
02:56 ਇੱਕ ਮੈਟਰਿਕਸ ਦੀ ਇੱਕ ਰੋ ਦੇ ਐਲੀਮੈਂਟਸ ਨੂੰ ਇੱਕ ਵੈਕਟਰ ਦੇ ਲਈ ਦਿਖਾਏ ਗਏ ਦੇ ਸਮਾਨ ਹੀ ਸਪੇਸ ਜਾਂ ਕੋਮੇਂ ਦੀ ਵਰਤੋਂ ਕਰਕੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ
03:04 ਉਦਾਹਰਣ ਦੇ ਲਈ, ਟਾਈਪ ਕਰਕੇ ਇੱਕ 2 by 3 matrix P ਨੂੰ ਪਰਿਭਾਸ਼ਿਤ ਕਰਦੇ ਹਨ, p is equal to ਸਕਵੇਅਰ ਬਰੈਕੇਟ ਖੋਲੋ 1 ਸਪੇਸ 2 ਸਪੇਸ 3 ਸੈਮੀਕੋਲਨ,
03:20 4 ਸਪੇਸ 5 ਸਪੇਸ 6 ਸਕਵੇਅਰ ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ ।
03:27 ਨੋਟ ਕਰੋ ਕਿ ਮੈਟਰਿਕਸ ਦੀ ਅਗਲੀ ਰੋ ਨੂੰ ਪਰਿਭਾਸ਼ਿਤ ਕਰਨ ਲਈ ਸੈਮੀਕੋਲਨ ਦੀ ਵਰਤੋਂ ਕੀਤੀ ਗਈ ਹੈ ।
03:32 ਯਾਦ ਰੱਖੋ ਕਿ Scilab ਕੇਸ ਸੈਂਸਟਿਵ ਹੈ ।
03:34 ਇੱਥੇ ਮੈਟਰਿਕਸ ਨੂੰ ਪਰਿਭਾਸ਼ਿਤ ਕਰਨ ਲਈ ਵਰਤੇ ਵੈਰੀਏਬਲ P ਦੀ upper case ਵਿੱਚ ਵਰਤੋਂ ਕੀਤੀ ਗਈ ਹੈ ।
03:40 ਜੋ ਸਮਾਲ p ਨਾਲੋਂ ਵੱਖਰੀ ਹੈ ਜੋ ਇੱਕ ਵੈਕਟਰ ਸੀ ।
03:44 ਕੀ ਤੁਸੀਂ ਚੈੱਕ ਕਰਨਾ ਚਾਹੋਗੇ ਕਿ ਇਸ ਬਿੰਦੂ ‘ਤੇ ਸਮਾਲ p ਕੀ ਹੈ ?
03:48 ਹੁਣ ਅਸੀਂ ਵੇਖਾਂਗੇ ਕਿ “size” ਕਮਾਂਡ ਦੀ ਵਰਤੋਂ ਕਰਕੇ ਇੱਕ ਮੈਟਰਿਕਸ ਦਾ ਸਰੂਪ ਕਿਵੇਂ ਜਾਣਿਆ ਜਾਂਦਾ ਹੈ ।
03:53 ਇਸ ਦੇ ਲਈ ਟਾਈਪ ਕਰੋ ਸਕਵੇਅਰ ਬਰੈਕੇਟ ਖੋਲੋ ਰੋ ਕੋਮਾਂ ਕਾਲਮ ਸਕਵੇਅਰ ਬਰੈਕੇਟ ਬੰਦ ਕਰੋ is equal to size of capital p, ਜੋ ਮੈਟਰਿਕਸ ਹੈ ਅਤੇ ਐਂਟਰ ਦਬਾਓ ।
04:10 ਤੁਹਾਨੂੰ ਹੇਠ ਲਿਖੀ ਆਉਟਪੁਟ ਪ੍ਰਾਪਤ ਹੁੰਦੀ ਹੈ ।
04:17 ਨੋਟ ਕਰੋ ਕਿ length ਕਮਾਂਡ, ਮੈਟਰਿਕਸ ਵਿੱਚ ਐਲੀਮੈਂਟਸ ਦੀ ਕੁਲ ਗਿਣਤੀ ਦੱਸੇਗਾ ਜਿਵੇਂ ਕਿ ਤੁਸੀਂ ਵੇਖਦੇ ਹੋ ।
04:27 ਟਰਾਂਸਪੋਜ਼ ਕਮਾਂਡ ਮੈਟਰਿਕਸ ਲਈ ਕੰਮ ਕਰਦਾ ਹੈ ਜਿਵੇਂ ਕਿ ਇੱਥੇ ਵਿਖਾਇਆ ਗਿਆ ਹੈ:
04:34 p ਟਰਾਂਸਪੋਜ਼, ਮੈਟਰਿਕਸ p ਦਾ ਟਰਾਂਸਪੋਜ਼ ਪ੍ਰਦਾਨ ਕਰਦਾ ਹੈ ।
04:41 ਹੁਣ ਇੱਕ 2 by 3 ਮੈਟਰਿਕਸ Q ਨੂੰ ਪਰਿਭਾਸ਼ਿਤ ਕਰਦੇ ਹਾਂ:
04:45 ਕੈਪੀਟਲ q is equal to ਸਕਵੇਅਰ ਬਰੈਕੇਟ ਖੋਲੋ 1 ਸਪੇਸ 5 ਸਪੇਸ 3 ਸੈਮੀਕੋਲਨ ਅਗਲੀ ਰੋ (row) ਵਿੱਚ ਐਂਟਰ ਕਰਨ ਦੇ ਲਈ,
04:56 2 ਸਪੇਸ 4 ਸਪੇਸ 8 ਸਕਵੇਅਰ ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ ।
05:03 ਹੁਣ P ਨੂੰ ਇੱਕ ਵਾਰ ਹੋਰ ਦੁਹਰਾਉਂਦੇ ਹਾਂ:
05:08 ਅਸੀਂ P ਅਤੇ Q ਨੂੰ ਸ਼ਾਮਿਲ ਕਰਦੇ ਹੋਏ ਬਿਲਕੁਲ ਉਸੇ ਤਰ੍ਹਾਂ ਹੀ ਗਿਣਤੀ ਕਰ ਸਕਦੇ ਹਾਂ, ਜਿਵੇਂ ਅਸੀਂ ਹਿਸਾਬ ਵਿੱਚ ਕਰਦੇ ਹਾਂ ।
05:14 ਉਦਾਹਰਣ ਦੇ ਲਈ, ਅਸੀਂ ਗਿਣਤੀ ਕਰਦੇ ਹਾਂ E is equal to 2 times P plus 3 times Q ਅਤੇ ਐਂਟਰ ਦਬਾਓ:
05:29 ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹ ਜੋੜ ਠੀਕ ਹੈ ਜਾਂ ਨਹੀਂ ।
05:33 ਕ੍ਰਿਪਾ ਕਰਕੇ ਹੁਣ ਟਿਊਟੋਰਿਅਲ ਰੋਕ ਦਿਓ ਅਤੇ ਵੀਡੀਓ ਦੇ ਨਾਲ ਦਿੱਤੀ ਗਈ ਪ੍ਰਸ਼ਨਸੂਚੀ ਨੰਬਰ 2 ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ
05:44 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ
05:47 ਕੋਮਾਂ ਜਾਂ ਸਪੇਸ ਦੀ ਵਰਤੋਂ ਕਰਕੇ ਵੈਕਟਰ ਨੂੰ ਪਰਿਭਾਸ਼ਿਤ ਕਰਨਾ ।
05:50 length ( ) ਫੰਕਸ਼ਨ ਦੀ ਵਰਤੋਂ ਕਰਕੇ ਵੈਕਟਰ ਦੀ ਲੰਬਾਈ ਦੀ ਗਿਣਤੀ ਕਰਨਾ ।
05:54 apostrophe ਦੀ ਵਰਤੋਂ ਕਰਕੇ ਵੈਕਟਰ ਜਾਂ ਮੈਟਰਿਕਸ ਦਾ ਟਰਾਂਸਪੋਜ਼ ਜਾਣਨਾ ।
05:59 ਕਾਲਮਾਂ ਨੂੰ ਵੱਖ-ਵੱਖ ਕਰਨ ਲਈ ਸਪੇਸ ਜਾਂ ਕੋਮੇਂ ਦੀ ਵਰਤੋਂ ਕਰਕੇ ਅਤੇ ਰੋਜ਼ (rows) ਨੂੰ ਵੱਖ-ਵੱਖ ਕਰਨ ਲਈ ਸੈਮੀਕੋਲਨ ਦੀ ਵਰਤੋਂ ਕਰਕੇ ਇੱਕ ਮੈਟਰਿਕਸ ਨੂੰ ਪਰਿਭਾਸ਼ਿਤ ਕਰਨਾ ।
06:07 size ( ) ਫੰਕਸ਼ਨ ਦੀ ਵਰਤੋਂ ਕਰਕੇ ਮੈਟਰਿਕਸ ਦਾ ਸਰੂਪ ਜਾਣਨਾ ।
06:11 ਇਹ ਸਪੋਕਨ ਟਿਊਟੋਰਿਅਲ ਫਰੀ ਐਂਡ ਓਪਨ ਸੋਰਸ ਸਾਫਟਵੇਅਰ ਇੰਨ ਸਾਇੰਸ ਐਂਡ ਇੰਜਨੀਅਰਿੰਗ ਐਜੂਕੇਸ਼ਨ (FOSSEE) ਦੁਆਰਾ ਬਣਾਇਆ ਗਿਆ ਹੈ ।
06:18 FOSSEE ਪ੍ਰੋਜੇਕਟ ‘ਤੇ ਜ਼ਿਆਦਾ ਜਾਣਕਾਰੀ fossee:in ਜਾਂ scilab:in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ
06:28 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
06:33 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
06:43 ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ ।
06:46 ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Navdeep.dav