Scilab/C2/Installing/Punjabi

From Script | Spoken-Tutorial
Revision as of 19:50, 25 September 2017 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:00 ਸਤਿ ਸ਼੍ਰੀ ਅਕਾਲ ਦੋਸਤੋ, ਵਿੰਡੋਜ਼ ਓਪਰੇਟਿੰਗ ਸਿਸਟਮ ‘ਤੇ ਸਾਇਲੈਬ ਸਥਾਪਨਾ (ਇੰਸਟਾਲੇਸ਼ਨ) ਦੇ ਇਸ ਸਪੋਕਨ ਟਿਊਟੋਰਿਅਲ ਅਰਥ ਜ਼ੁਬਾਨੀ ਟਿਊਟੋਰਿਅਲ ਵਿੱਚ ਤੁਹਾਡੇ ਸਾਰਿਆ ਦਾ ਸਵਾਗਤ ਹੈ ।
00:09 ਅਸੀਂ ਵਿੰਡੋਜ਼ ਓਪਰੇਟਿੰਗ ਸਿਸਟਮ ‘ਤੇ ਸਾਇਲੈਬ 5.2 ਵਰਜ਼ਨ ਅਰਥ ਦੇ ਵਰਜ਼ਨ ਦੀ ਸਥਾਪਨਾ (ਇੰਸਟਾਲੇਸ਼ਨ) ਕਰਾਂਗੇ ।
00:16 ਇਹ ਪ੍ਰਕਿਰਿਆ ਸਾਇਲੈਬ ਦੇ ਸਾਰੇ ਵਰਜ਼ਨਸ ਅਤੇ ਵਿੰਡੋਜ਼ ਓਪਰੇਟਿੰਗ ਸਿਸਟਮ ਦੇ ਦੂਜੇ ਵਰਜ਼ਨਸ ਲਈ ਅਨੁਕੂਲ ਹੈ ।
00:23 scilab.org ਵੈੱਬਸਾਈਟ ਤੋਂ ਤੁਸੀਂ ਸਾਇਲੈਬ ਨੂੰ ਡਾਊਂਨਲੋਡ ਕਰ ਸਕਦੇ ਹੋ ।
00:26 products (ਪ੍ਰੋਡਕਟਸ) ਵਿੱਚ ਜਾ ਕੇ ਡਾਊਂਨਲੋਡ ਨੂੰ ਚੁਣੋ ਅਤੇ ਕਲਿਕ ਕਰੋ, ਹੇਠਾਂ ਸਕਰੋਲ ਕਰੋ ਅਤੇ ਵਿੰਡੋਜ਼ ਸੈਕਸ਼ਨ ਵਿੱਚੋਂ ਸਾਇਲੈਬ 5.2.2 ਨੂੰ ਚੁਣ ਕੇ ਕਲਿਕ ਕਰੋ ।
00:36 ਇਹ exe ਫ਼ਾਇਲ ਨੂੰ ਡਾਊਂਨਲੋਡ ਕਰਨ ਲਈ ਇੱਕ ਗੱਲਬਾਤ ਜਾਂ ਡਾਇਲੋਗ ਬਕਸਾ ਖੋਲੇਗਾ ।
00:40 ਸੇਵ ਫ਼ਾਇਲ ‘ਤੇ ਕਲਿਕ ਕਰੋ, ਇਹ exe ਫ਼ਾਇਲ ਨੂੰ ਡਾਊਂਨਲੋਡ ਕਰਨਾ ਸ਼ੁਰੂ ਕਰੋਗਾ ।
00:45 ਇਹ ਪ੍ਰਕਿਰਿਆ ਕੁੱਝ ਮਿੰਟ ਲੈਂਦੀ ਹੈ । ਆਓ ਅਸੀਂ ਇਸ ਨੂੰ ਮਿੰਨੀਮਾਇਜ਼ ਕਰਦੇ ਹਾਂ । ਅਸੀਂ ਬ੍ਰਾਉਜ਼ਰ ਨੂੰ ਮਿੰਨੀਮਾਇਜ਼ ਕਰਦੇ ਹਾਂ ।
00:59 ਸਾਇਲੈਬ ਨੂੰ ਡਾਊਂਨਲੋਡ ਕਰਨ ਲਈ ਸਿੱਧਾ ਲਿੰਕ ਦਿੱਤਾ ਗਿਆ ਹੈ ।
01:04 ਸਥਾਪਨਾ (ਇੰਸਟਾਲੇਸ਼ਨ) ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਯਕੀਨੀ ਬਣਾਓ ਕਿ ਤੁਹਾਡਾ ਕੰਪਿਊਟਰ ਇੰਟਰਨੈੱਟ ਨਾਲ ਜੁੜਿਆ ਹੈ ।
01:11 ਸਥਾਪਨਾ (ਇੰਸਟਾਲੇਸ਼ਨ) ਦੀ ਪ੍ਰਕਿਰਿਆ ਦੇ ਦੌਰਾਨ ਇੰਟੇਲ ਮੈਥ ਕਰਨਲ ਲਾਇਬ੍ਰੇਰੀ ਨੂੰ ਡਾਊਂਨਲੋਡ ਅਤੇ ਇੰਸਟਾਲ ਕਰਨ ਲਈ ਇਹ ਜ਼ਰੂਰੀ ਹੈ ।
01:21 ਅਸੀਂ ਇਸ ਨੂੰ ਮਿੰਨੀਮਾਇਜ਼ ਕਰਦੇ ਹਾਂ ।
01:24 ਸਥਾਪਨਾ (ਇੰਸਟਾਲੇਸ਼ਨ) ਪ੍ਰਕਿਰਿਆ ਸ਼ੁਰੂ ਕਰਨ ਲਈ ਜੋ ਸੈੱਟਅੱਪ ਫ਼ਾਇਲ ਡਾਊਂਨਲੋਡ ਕੀਤੀ ਹੈ ਉਸ ‘ਤੇ ਡਬਲ ਕਲਿਕ ਕਰੋ ।
01:30 ਰਨ ‘ਤੇ ਕਲਿਕ ਕਰੋ ਅਤੇ ਅੰਗਰੇਜ਼ੀ ਦੇ ਰੂਪ ਵਿੱਚ ਸੈੱਟਅੱਪ ਭਾਸ਼ਾ ਨੂੰ ਚੁਣੋ । ਓਕੇ (Ok) ਬਟਨ ਤੇ ਕਲਿਕ ਕਰੋ ।
01:36 ਇਹ ਸੈੱਟਅੱਪ ਵਿਜ਼ਾਰਡ ਸ਼ੁਰੂ ਕਰੇਗਾ । ਨੈੱਕਸਟ ਬਟਨ ‘ਤੇ ਕਲਿਕ ਕਰੋ ।
01:41 ਲਾਇਸੰਸ ਐਗਰੀਮੈਂਟ ਨੂੰ ਸਵੀਕਾਰ ਕਰੋ ਅਤੇ ਨੈੱਕਸਟ ਬਟਨ ‘ਤੇ ਕਲਿਕ ਕਰੋ ।
01:45 ਆਪਣੇ ਕੰਪਿਊਟਰ ‘ਤੇ ਸਾਇਲੈਬ ਸਥਾਪਨਾ (ਇੰਸਟਾਲੇਸ਼ਨ) ਕਰਨ ਲਈ ਇੱਕ ਡੈਸਟੀਨੇਸ਼ਨ ਫੋਲਡਰ ਨੂੰ ਚੁਣੋ । ਨੈੱਕਸਟ ਬਟਨ ‘ਤੇ ਕਲਿਕ ਕਰੋ ।
01:52 ਫੁਲ ਇੰਸਟਾਲੇਸ਼ਨ ਮਤਲਬ ਕਿ ਫੁਲ ਸਥਾਪਨਾ ਨੂੰ ਚੁਣੋ, ਨੈੱਕਸਟ ਕਲਿਕ ਕਰੋ, ਨੈੱਕਸਟ, ਨੈੱਕਸਟ, ਸਥਾਪਨਾ (ਇੰਸਟਾਲੇਸ਼ਨ) ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਲਈ ਇੰਸਟਾਲ ‘ਤੇ ਕਲਿਕ ਕਰੋ ।
02:03 ਇੰਟਰਨੈੱਟ ਨਾਲ ਜੁੜਣ ਲਈ ok ਬਟਨ ‘ਤੇ ਕਲਿਕ ਕਰੋ ।
02:06 ਇਹ ਇੰਟੇਲ ਮੈਥ ਕਰਨਲ ਲਾਇਬ੍ਰੇਰੀ ਨੂੰ ਡਾਊਂਨਲੋਡ ਕਰਨਾ ਸ਼ੁਰੂ ਕਰੇਗਾ ।
02:13 ਇਹ ਪ੍ਰਕਿਰਿਆ ਕੁੱਝ ਮਿੰਟ ਲੈਂਦੀ ਹੈ ।
02:26 ਇੰਟੇਲ ਮੈਥ ਕਰਨਲ ਲਾਇਬ੍ਰੇਰੀ ਡਾਊਂਨਲੋਡ ਹੋ ਚੁੱਕੀ ਹੈ ਅਤੇ ਸਾਇਲੈਬ ਦੀ ਸਥਾਪਨਾ (ਇੰਸਟਾਲੇਸ਼ਨ) ਸ਼ੁਰੂ ਹੋ ਗਈ ਹੈ ।
02:35 ਇਹ ਵੀ ਕੁੱਝ ਮਿੰਟ ਲੈਂਦੀ ਹੈ ।
02:58 ਸਥਾਪਨਾ (ਇੰਸਟਾਲੇਸ਼ਨ) ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਫਿਨਿਸ਼ (finish) ਬਟਨ ‘ਤੇ ਕਲਿਕ ਕਰੋ ।
03:02 ਇਹ ਸਾਇਲੈਬ 5.2 ਨੂੰ ਤੁਹਾਡੇ ਕੰਪਿਊਟਰ ‘ਤੇ ਸ਼ੁਰੂ ਕਰੇਗਾ । ਅਸੀਂ ਇਸ ਨੂੰ ਬੰਦ ਕਰਦੇ ਹਾਂ ।
03:12 ਸਾਡੇ ਕੋਲ ਸਾਇਲੈਬ ‘ਤੇ ਹੋਰ ਸਪੋਕਨ ਟਿਊਟੋਰਿਅਲ ਹੈ । ਇਹ ਹੇਠਾਂ ਸੂਚੀਬੱਧ ਹੈ ।
03:24 ਭਾਰਤ ਵਿੱਚ ਸਾਇਲੈਬ ਦੀ ਕੋਸ਼ਿਸ਼ ਨੂੰ scilab.in ਵੈੱਬਸਾਈਟ ਦੇ ਰਾਹੀਂ ਕ੍ਰਮਬੱਧ (ਸਮਝੌਤਾ) ਕੀਤਾ ਗਿਆ ਹੈ ।
03:31 ਇੱਥੇ ਕੁਝ ਦਿਲਚਸਪ ਪ੍ਰਾਜੈਕਟ ਚੱਲ ਰਹੇ ਹਨ ।
03:34 ਪਾਠ ਪੁਸਤਕ ਮਤਲਬ ਕਿ ਟੈਕਸਟ ਬੁੱਕ ਪ੍ਰੋਜੈਕਟ ਜੋ ਕਿ ਸਾਇਲੈਬ ਦੀ ਵਰਤੋਂ ਨਾਲ ਮਿਆਰੀ ਪਾਠ ਪੁਸਤਕ ਵਿੱਚੋਂ ਉਦਾਹਰਣਾਂ ਨੂੰ ਕੋਡ ਦਿੰਦਾ ਹੈ ।
03:41 ਲਿੰਕਸ ਪ੍ਰੋਜੈਕਟ ਯੂਜ਼ਰ ਨੂੰ ਜਾਣੇ-ਪਛਾਣੇ ਸਾਇਲੈਬ ਲੇਖਾਂ ਨੂੰ ਜੋੜਨ ਅਤੇ ਕ੍ਰਮਬੱਧ ਕਰਨ ਦੀ ਆਗਿਆ ਦਿੰਦਾ ਹੈ ।
03:47 ਅਸੀਂ ਸਾਇਲੈਬ ਵਰਕਸ਼ਾਪਾਂ ਨੂੰ ਸੰਗਠਿਤ ਕਰਨ ਵਿੱਚ ਵੀ ਮਦਦ ਕਰਦੇ ਹਾਂ । ਸਾਡੇ ਕੋਲ ਦੋ ਮੇਲਿੰਗ ਸੂਚੀਆਂ ਹਨ ਇੱਕ ਐਲਾਨ ਕਰਨ ਲਈ ਅਤੇ ਇੱਕ ਚਰਚਾ ਕਰਨ ਲਈ ।
03:56 ਅਸੀਂ ਆਪਣੇ ਸਾਰੇ ਅਭਿਆਸਾਂ ਵਿੱਚ ਤੁਹਾਨੂੰ ਹਿੱਸਾ ਲੈਣ ਲਈ ਸੱਦਾ ਦਿੰਦੇ ਹਾਂ ।
04:00 ਆਓ ਸਪੋਕਨ ਟਿਊਟੋਰਿਅਲ ‘ਤੇ ਦੁਬਾਰਾ ਜਾਂਦੇ ਹਾਂ ।
04:03 ਜ਼ੁਬਾਨੀ ਭਾਗ ਵੱਖ-ਵੱਖ ਭਾਰਤੀ ਭਾਸ਼ਵਾਂ ਵਿੱਚ ਉਪਲੱਬਧ ਹੋਵੇਗਾ ।
04:06 ਇਹ spoken tutorial.org ‘ਤੇ ਉਪਲੱਬਧ ਹੈ ।
04:10 ਸਾਈਲੈਬ ਸਿਖਲਾਈ ਵਿੱਚ ਇਹ ਟਿਊਟੋਰਿਅਲ ਜ਼ੀਰੋ ਪੱਧਰ ਦਾ ਇੱਕ ਭਾਗ ਬਣਾਉਂਦਾ ਹੈ ।
04:15 ਇਹ ਟਿਊਟੋਰਿਅਲ ਬਿਲਕੁੱਲ ਮੁੱਫਤ ਉਪਲੱਬਧ ਹਨ ।
04:17 ਅਸੀਂ ਇਸ ਰਸਤੇ ਦੇ ਰਾਹੀਂ ਕਈ FOSS ਸਿਸਟਮਸ ਨੂੰ ਸ਼ਾਮਲ ਕਰਨਾ ਚਾਹੁੰਦੇ ਹਾਂ ।
04:23 ਅਸੀਂ ਇਹਨਾਂ ਤੇ ਤੁਹਾਡੀ ਫੀਡਬੈਕ ਦਾ ਸਵਾਗਤ ਕਰਦੇ ਹਾਂ ।
04:27 ਅਸੀਂ ਸਾਫਟਵੇਅਰ ਲਈ ਰੂਪ ਰੇਖਾ ਲਿਖਣ ਵਿੱਚ ਵੀ ਤੁਹਾਡੀ ਹਿੱਸੇਦਾਰੀ ਦਾ ਸਵਾਗਤ ਕਰਦੇ ਹਾਂ ।
04:32 ਮੂਲ ਜਾਂ ਅਸਲੀ ਸਕਰਿਪਟ ਜਾਂ ਲੇਖ ਲਿਖਣ ਦੇ ਲਈ, ਸਕਰਿਪਟ ਨੂੰ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਲਈ, ਭਾਰਤੀ ਭਾਸ਼ਾਵਾਂ ਵਿੱਚ ਸਕਰਿਪਟ ਦੀ ਵਰਤੋਂ ਕਰਕੇ ਆਡਿਓ ਡਬ ਕਰਨ ਦੇ ਲਈ, ਉੱਪਰ ਦਿੱਤੀਆਂ ਸਾਰੀਆਂ ਚੀਜ਼ਾਂ ‘ਤੇ ਰੀਵਿਜ਼ਨ ਜਾਂ ਸਮੀਖਿਆ ਅਤੇ ਆਪਣੀ ਫੀਡਬੈਕ ਦੇਣ ਲਈ ਤੁਹਾਡਾ ਸਵਾਗਤ ਹੈ ।
04:50 ਅਸੀਂ ਇਸ ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਾਂ ਨੂੰ ਚਲਾਉਣ ਲਈ ਤੁਹਾਡਾ ਸਵਾਗਤ ਕਰਦੇ ਹਾਂ ।
04:56 ਅਸੀਂ ਤੁਹਾਨੂੰ ਇਸ ਸਪੋਕਨ ਟਿਊਟੋਰਿਅਲ ਦੇ ਪ੍ਰਭਾਵਸ਼ਾਲੀ ਦੀ ਪੜ੍ਹਾਈ ਕਰਨ ਲਈ ਵੀ ਸੱਦਾ ਦਿੰਦੇ ਹਾਂ ।
05:01 ਅਸੀਂ ਅਜਿਹੇ ਮਾਹਿਰਾਂ ਦੀ ਭਾਲ ਵੀ ਕਰ ਰਹੇ ਹਾਂ, ਜੋ ਆਡੀਓ, ਵੀਡੀਓ, ਆਟੋਮੈਟਿਕ ਟਰਾਂਸਲੇਸ਼ਨ, ਆਦਿ ਵਿੱਚ ਤਕਨੀਕੀ ਸਹਾਇਤਾ ਨਾਲ ਯੋਗਦਾਨ ਦੇ ਸਕਣ ।
05:10 ਸਾਡੇ ਕੋਲ ਇਹਨਾਂ ਸਾਰੀਆਂ ਗਤੀਵਿਧੀਆਂ ਲਈ ਪੂੰਜੀ ਉਪਲੱਬਧ ਹੈ ।
05:15 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
05:22 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
05:24 ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Navdeep.dav