BASH/C2/Command-Line-arguments-and-Quoting/Punjabi
From Script | Spoken-Tutorial
Revision as of 17:33, 22 September 2017 by PoojaMoolya (Talk | contribs)
Time | Narration |
00:01 | BASH ਵਿੱਚ Command line arguments ਅਤੇ Quoting ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:08 | ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿਖਾਂਗੇ: |
00:11 | * ਕਮਾਂਡ ਲਾਈਨ ਆਰਗਿਊਮੈਂਟਸ ਅਤੇ |
00:13 | * ਕੋਟਿੰਗ (Quoting) |
00:15 | ਇਸ ਟਿਊਟੋਰਿਅਲ ਦਾ ਪਾਲਣ ਕਰਨ ਦੇ ਲਈ, ਤੁਹਾਨੂੰ ਲਿਨਕਸ ਆਪਰੇਟਿੰਗ ਸਿਸਟਮ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ। |
00:20 | ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈੱਬਸਾਈਟ ਉੱਤੇ ਜਾਓ। |
00:26 | ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ |
00:29 | * ਉਬੰਟੁ ਲਿਨਕਸ 12.04 OS |
00:33 | * GNU Bash ਵਰਜਨ 4.1.10 |
00:37 | ਅਭਿਆਸ ਲਈ GNU Bash ਵਰਜਨ 4 ਜਾਂ ਉਸਤੋਂ ਨਵੇਂ ਦੀ ਸਲਾਹ ਦਿੱਤੀ ਜਾਂਦੀ ਹੈ। |
00:43 | * Shell ਸਕਰਿਪਟ ਕਮਾਂਡ ਲਾਈਨ ਵਿਚੋਂ ਆਰਗਿਊਮੈਂਟਸ ਸਵੀਕਾਰ ਕਰਦਾ ਹੈ। |
00:46 | * ਇੱਕ ਆਰਗਿਊਮੈਂਟ ਉਸ ਪ੍ਰੋਗਰਾਮ ਨੂੰ ਪਾਸ ਕੀਤਾ ਜਾਂਦਾ ਹੈ ਜਿਸਨੂੰ ਕਾਲ ਕੋਲ ਕੀਤਾ ਜਾਂਦਾ ਹੈ । |
00:52 | * ਆਰਗਿਊਮੈਂਟਸ ਦੀ ਕੋਈ ਵੀ ਗਿਣਤੀ ਪ੍ਰੋਗਰਾਮ ਨੂੰ ਪਾਸ ਕੀਤੀ ਜਾ ਸਕਦੀ ਹੈ। |
00:57 | ਹੁਣ ਆਪਣੇ ਕੀਬੋਰਡ ਉੱਤੇ ਇੱਕੋ ਸਮੇਂ Ctrl, Alt ਅਤੇ T ਕੀਜ ਦਬਾਕੇ ਟਰਮਿਨਲ ਖੋਲੋ। |
01:06 | ਮੈਂ arg.sh ਨਾਮਕ ਫਾਈਲ ਵਿੱਚ ਕੋਡ ਪਹਿਲਾਂ ਹੀ ਲਿਖ ਲਿਆ ਹੈ। |
01:12 | ਟਰਮੀਨਲ ਉੱਤੇ, ਟਾਈਪ ਕਰਕੇ ਮੈਂ ਇਹ ਫਾਈਲ ਖੋਲ੍ਹਦਾ ਹਾਂ, |
01:16 | gedit ਸਪੇਸ arg.sh ਸਪੇਸ & (ampersand sign) |
01:23 | ਅਸੀ ਇਸ ampersand ਦੀ ਵਰਤੋ ਪਰੌਂਪਟ ਨੂੰ ਖਾਲੀ ਕਰਣ ਲਈ ਕਰਦੇ ਹਾਂ । |
01:27 | ਹੁਣ ਐਂਟਰ ਦਬਾਓ । |
01:30 | ਟੈਕਸਟ ਐਡੀਟਰ ਖੁਲਦਾ ਹੈ। |
01:33 | ਹੁਣ ਮੈਂ ਕੋਡ ਨੂੰ ਸਮਝਾਉਂਦਾ ਹਾਂ। |
01:36 | ਇਹ shenbang ਲਾਈਨ ਹੈ। |
01:39 | ਇਹ ਲਾਈਨ ਜੀਰੋਅਥ(zeroth) ਆਰਗਿਊਮੈਂਟ ਪ੍ਰਿੰਟ ਕਰੇਗੀ। |
01:43 | ਇੱਥੇ, ਡਾਲਰ ਜੀਰੋ ਸ਼ੈਲ ਸਕਰਿਪਟ ਦੇ ਨਾਮ ਨੂੰ ਪ੍ਰਿੰਟ ਕਰੇਗਾ। |
01:48 | ਇਸਦੇ ਫਲਸਰੂਪ, ਇਸਦਾ ਮਤਲਬ ਹੈ ਜੀਰੋਅਥ ਆਰਗਿਊਮੈਂਟ ਪ੍ਰੋਗਰਾਮ ਦਾ ਖ਼ੁਦ ਦਾ ਨਾਮ ਹੈ । |
01:55 | ਹੁਣ ਪ੍ਰੋਗਰਾਮ ਨੂੰ ਨਿਸ਼ਪਾਦਿਤ ਕਰਦੇ ਹਾਂ ਅਤੇ ਵੇਖਦੇ ਹਾਂ। |
01:59 | ਟਰਮੀਨਲ ਉੱਤੇ ਜਾਂਦੇ ਹਾਂ। |
02:01 | ਪਹਿਲਾਂ ਹੇਠਾਂ ਦਿੱਤੇ ਟਾਈਪ ਕਰਕੇ ਫਾਈਲ ਨੂੰ ਨਿਸ਼ਪਾਦਨ ਦੇ ਲਾਇਕ ਬਣਾਉਂਦੇ ਹਾਂl |
02:05 | chmod ਸਪੇਸ ਪਲਸ x ਸਪੇਸ arg.sh |
02:12 | ਐਂਟਰ ਦਬਾਓ। |
02:14 | ਹੁਣ ਟਾਈਪ ਕਰੀਏ ਡਾਟ ਸਲੈਸ਼ arg.sh |
02:18 | ਐਂਟਰ ਦਬਾਓ । |
02:19 | ਆਉਟਪੁੱਟ ਇਸ ਪ੍ਰਕਾਰ ਦਿੱਸਦਾ ਹੈ: Zeroth argument arg.sh ਹੈ । |
02:26 | ਹੁਣ ਆਪਣੇ ਐਡੀਟਰ ਉੱਤੇ ਵਾਪਸ ਆਉਂਦੇ ਹਾਂ ਅਤੇ ਇੱਥੇ ਦਿਖਾਈਆਂ ਹੋਈਆਂ ਤਿੰਨ ਲਾਈਨਾਂ ਟਾਈਪ ਕਰੋ। |
02:33 | ਡਾਲਰ 1 ਕਮਾਂਡ ਲਾਈਨ ਵਿਚੋਂ ਪ੍ਰੋਗਰਾਮ ਨੂੰ ਪਾਸ ਕੀਤੇ ਪਹਿਲੇ ਆਰਗਿਊਮੈਂਟ ਨੂੰ ਦਰਸਾਉਂਦਾ ਹੈ। |
02:40 | ਡਾਲਰ 2 ਪ੍ਰੋਗਰਾਮ ਨੂੰ ਪਾਸ ਕੀਤੇ ਗਏ ਦੂੱਜੇ ਆਰਗਿਊਮੈਂਟ ਨੂੰ ਦਰਸਾਉਂਦਾ ਹੈ। |
02:44 | ਅਤੇ ਡਾਲਰ 3, ਤੀਸਰੇ ਆਰਗਿਊਮੈਂਟ ਨੂੰ ਦਰਸਾਉਂਦਾ ਹੈ। |
02:48 | ਹੁਣ ਸੇਵ ਉੱਤੇ ਕਲਿਕ ਕਰਦੇ ਹਾਂ। ਹੁਣ ਪ੍ਰੋਗਰਾਮ ਨੂੰ ਨਿਸ਼ਪਾਦਿਤ ਕਰਦੇ ਹਾਂ ਅਤੇ ਵੇਖਦੇ ਹਾਂ। |
02:52 | ਅੱਪ ਐਰੋ ਬਟਨ ਦਬਾਓ, ਐਂਟਰ ਦਬਾਓ। |
02:57 | ਅਸੀ ਵੇਖਦੇ ਹਾਂ ਕਿ ਜੀਰੋਅਥ ਆਰਗਿਊਮੈਂਟ ਪ੍ਰਿੰਟ ਹੋਇਆ ਹੈ। |
03:00 | ਲੇਕਿਨ ਪਹਿਲਾ, ਦੂਜਾ ਅਤੇ ਤੀਜਾ ਆਰਗਿਊਮੈਂਟ ਖਾਲੀ ਹੈ। |
03:05 | ਅਜਿਹਾ ਇਸਲਈ ਹੈ ਕਿਉਂਕਿ ਕਮਾਂਡ ਲਾਈਨ ਆਰਗਿਊਮੈਂਟਸ ਨਿਸ਼ਪਾਦਨ ਦੇ ਸਮੇਂ ਦਿੱਤੇ ਜਾਂਦੇ ਹਨ। |
03:11 | ਸੋ ਅੱਪ ਐਰੋ ਬਟਨ ਦਬਾਓ ਅਤੇ ਟਾਈਪ ਕਰੋ: sunday monday ਅਤੇ tuesday |
03:18 | ਐਂਟਰ ਦਬਾਓ । |
03:21 | ਤੁਸੀ ਵੇਖ ਸਕਦੇ ਹੋ ਕਿ ਪਹਿਲਾ, ਦੂਸਰਾ ਅਤੇ ਤੀਸਰਾ ਆਰਗਿਊਮੈਂਟਸ Sunday Monday ਅਤੇ Tuesday ਹਨ। |
03:28 | ਹੁਣ ਆਪਣੇ ਐਡੀਟਰ ਉੱਤੇ ਵਾਪਸ ਆਉਂਦੇ ਹਾਂ। ਐਂਟਰ ਦਬਾਓ। |
03:33 | ਹੁਣ ਇੱਥੇ ਦਿਖਾਈ ਹੋਈ ਲਾਈਨ ਟਾਈਪ ਕਰੋ। |
03:37 | ਡਾਲਰ 12 ਬਾਰਵੇਂ ਆਰਗਿਊਮੈਂਟ ਨੂੰ ਦਰਸਾਉਂਦਾ ਹੈ। |
03:41 | 9 ਤੋਂ ਵੱਡਾ ਆਰਗਿਊਮੈਂਟ ਲਿਖਣ ਦੇ ਲਈ, ਸਾਨੂੰ ਕਰਲੀ ਬਰੈਕੇਟਸ ਦੀ ਵਰਤੋਂ ਕਰਨ ਦੀ ਜਰੂਰਤ ਹੈ। |
03:46 | ਨਹੀਂ ਤਾਂ bash ਕੇਵਲ tens place ਦੇ ਇੰਟੀਜਰ ਦਾ ਆਰਗਿਊਮੈਂਟ ਲਵੇਗਾ। |
03:53 | ਅਤੇ ਤੁਹਾਨੂੰ ਉਮੀਦ ਕੀਤੀ ਗਈ ਆਊਟਪੁੱਟ ਨਹੀਂ ਮਿਲੇਗੀ। |
03:57 | ਹੁਣ ਸੇਵ ਉੱਤੇ ਕਲਿਕ ਕਰੋ। |
03:59 | ਹੁਣ ਪ੍ਰੋਗਰਾਮ ਨੂੰ ਨਿਸ਼ਪਾਦਿਤ ਕਰਦੇ ਹਾਂ। |
04:01 | ਟਰਮੀਨਲ ਖੋਲੋ। |
04:04 | ਹੁਣ ਮੈਂ ਪਰੌਂਪਟ ਨੂੰ ਖਾਲੀ ਕਰਦਾ ਹਾਂ। |
04:07 | ਹੁਣ ਪ੍ਰੋਗਰਾਮ ਨੂੰ 12 ਜਾਂ 13 ਆਰਗਿਊਮੈਂਟਸ ਦੇਣ ਦੀ ਜਰੂਰਤ ਹੈ । |
04:12 | ਇਸਲਈ ਟਾਈਪ ਕਰੋ ਡਾਟ ਸਲੈਸ਼ arg.sh ਸਪੇਸ 1 ਤੋਂ 13, ਐਂਟਰ ਦਬਾਓ। |
04:23 | ਤੁਸੀ ਵੇਖ ਸਕਦੇ ਹੋ ਕਿ ਬਾਰ੍ਹਵਾਂ ਆਰਗਿਊਮੈਂਟ 12 ਹੈ। |
04:27 | ਆਪਣੇ ਐਡੀਟਰ ਉੱਤੇ ਵਾਪਸ ਆਉਂਦੇ ਹਾਂ। |
04:30 | ਅਤੇ ਇੱਥੇ ਦਿਖਾਈ ਹੋਈ ਲਾਈਨ ਟਾਈਪ ਕਰੋ। |
04:34 | $# (ਡਾਲਰ ਹੈਸ਼) ਆਰਗਿਊਮੈਂਟਸ ਦੀ ਕੁਲ ਗਿਣਤੀ ਦਿੰਦਾ ਹੈ ਜੋ ਪ੍ਰੋਗਰਾਮ ਨੂੰ ਪਾ ਕੀਤੇ ਗਏ ਹਨ। |
04:40 | ਹੁਣ ਸੇਵ ਉੱਤੇ ਕਲਿਕ ਕਰੋ। |
04:43 | ਹੁਣ ਨਿਸ਼ਪਾਦਿਤ ਕਰਦੇ ਹਾਂ। ਟਰਮੀਨਲ ਖੋਲੋ। |
04:46 | ਹੁਣ ਨਿਸ਼ਪਾਦਿਤ ਕਰਦੇ ਹਾਂ। ਅੱਪ ਐਰੋ ਬਟਨ ਦਬਾਓ ਅਤੇ ਐਂਟਰ ਦਬਾਓ। |
04:52 | ਅਸੀ ਵੇਖ ਸਕਦੇ ਹਾਂ ਕਿ ਟੋਟਲ ਆਰਗਿਊਮੈਂਟਸ 13 ਹਨ। |
04:57 | ਹੁਣ ਐਡੀਟਰ ਉੱਤੇ ਜਾਂਦੇ ਹਾਂ। |
05:00 | ਐਂਟਰ ਦਬਾਓ ਅਤੇ ਇੱਥੇ ਦਿਖਾਈਆਂ ਹੋਈਆਂ ਲਾਈਨਾਂ ਟਾਈਪ ਕਰੋ। |
05:04 | $ * (ਡਾਲਰ asterix) ਸਾਰੇ ਆਰਗਿਊਮੈਂਟਸ ਨੂੰ ਇੱਕ ਲਾਈਨ ਵਿੱਚ ਪ੍ਰਿੰਟ ਕਰੇਗਾ। |
05:10 | ਅਸੀ ਇੱਕ ਸਰਲ for ਲੂਪ ਦੀ ਮਦਦ ਨਾਲ ਇਸਨੂੰ ਜਾਂਚਾਂਗੇ। |
05:14 | ਅਸੀ ਨਿਸ਼ਪਾਦਨ ਦੇ ਸਮੇਂ ਇਸ for ਲੂਪ ਦਾ ਵਿਸ਼ਲੇਸ਼ਣ ਕਰਾਂਗੇ। |
05:18 | ਹੁਣ save ਉੱਤੇ ਕਲਿਕ ਕਰੋ। ਟਰਮੀਨਲ ਉੱਤੇ ਜਾਂਦੇ ਹਾਂ। |
05:22 | ਹੁਣ ਮੈਂ ਪਰੌਂਪਟ ਨੂੰ ਖਾਲੀ ਕਰਦਾ ਹਾਂ। |
05:26 | ਹੁਣ ਟਾਈਪ ਕਰੋ, ਡਾਟ ਸਲੈਸ਼ arg.sh ਸਪੇਸ sunday monday ਅਤੇ tuesday |
05:35 | ਐਂਟਰ ਦਬਾਓ। |
05:38 | ਟੋਟਲ ਆਰਗਿਊਮੈਂਟਸ 3 ਹਨ ਜਿਵੇਂ ਤੁਸੀ ਵੇਖ ਸਕਦੇ ਹੋ ਕਿ ਅਸੀਂ ਆਪਣੇ ਪ੍ਰੋਗਰਾਮ ਵਿੱਚ 3 ਆਰਗਿਊਮੈਂਟਸ ਪਾਸ ਕੀਤੇ ਹਨ। |
05:46 | ਜਿਵੇਂ ਪਹਿਲਾਂ ਦੱਸਿਆ ਹੈ $ * ਇੱਕ ਲਾਈਨ ਵਿੱਚ ਆਰਗਿਊਮੈਂਟਸ ਪ੍ਰਿੰਟ ਕਰੇਗਾ। |
05:54 | ਅਤੇ ਇਹ for ਲੂਪ ਲਈ ਆਊਟਪੁੱਟ ਹੈ। |
05:57 | ਅਸੀ ਵੇਖਦੇ ਹਾਂ ਕਿ ਸਾਰੇ ਆਰਗਿਊਮੈਂਟਸ ਇੱਕ ਲਾਈਨ ਵਿੱਚ ਪ੍ਰਿੰਟ ਕੀਤੇ ਗਏ ਹਨ। |
06:02 | ਹੁਣ ਆਪਣੇ ਪ੍ਰੋਗਰਾਮ ਉੱਤੇ ਵਾਪਸ ਜਾਂਦੇ ਹਾਂ ਅਤੇ ਇੱਥੇ ਦਿਖੈਨ ਹੋਈਆਂ ਲਾਈਨਾਂ ਟਾਈਪ ਕਰੋ। |
06:09 | $ @ (ਡਾਲਰ at) ਵੀ ਸਾਰੇ ਆਰਗਿਊਮੈਂਟਸ ਨੂੰ ਪ੍ਰਿੰਟ ਕਰੇਗਾ। |
06:13 | ਹਾਲਾਂਕਿ, ਇਸ ਸਮੇਂ ਹਰ ਇੱਕ ਆਰਗਿਊਮੈਂਟ ਵੱਖਰੀ ਲਾਈਨ ਵਿੱਚ ਪ੍ਰਿੰਟ ਕੀਤਾ ਜਾਵੇਗਾ। |
06:20 | ਇਹ ਹੋਰ for ਲੂਪ ਹੈ, ਜੋ ਹਰ ਇੱਕ ਆਰਗਿਊਮੈਂਟ ਨੂੰ ਵੱਖਰੀ ਲਾਈਨ ਵਿੱਚ ਪ੍ਰਿੰਟ ਕਰੇਗਾ। |
06:26 | ਹੁਣ ਵੇਖਦੇ ਹਾਂ ਕਿਵੇਂl ਸੇਵ ਉੱਤੇ ਕਲਿਕ ਕਰੋ। |
06:29 | ਟਰਮੀਨਲ ਉੱਤੇ ਆਉਂਦੇ ਹਾਂ। |
06:32 | ਅੱਪ ਐਰੋ ਬਟਨ ਦਬਾਓ। |
06:34 | ਐਂਟਰ ਦਬਾਓ, ਤੁਸੀ ਅੰਤਰ ਵੇਖ ਸਕਦੇ ਹੋ। |
06:39 | ਇਹ $ @ ਦੁਆਰਾ ਪ੍ਰਿੰਟ ਕੀਤੇ ਗਏ ਆਰਗਿਊਮੈਂਟਸ ਹਨ। |
06:43 | $ @ ਹਰ ਇੱਕ ਆਰਗਿਊਮੈਂਟ ਨੂੰ ਵੱਖਰੀ ਲਾਈਨ ਵਿੱਚ ਪ੍ਰਿੰਟ ਕਰਦਾ ਹੈ। |
06:47 | ਇਹ ਦੂੱਜੇ for ਲੂਪ ਲਈ ਆਊਟਪੁੱਟ ਹੈ। |
06:52 | ਹੁਣ BASH ਵਿੱਚ ਕੋਟਿੰਗ (quoting) ਉੱਤੇ ਜਾਂਦੇ ਹਾਂ । |
06:55 | ਸਲਾਇਡਸ ਉੱਤੇ ਜਾਓ। |
06:57 | ਕੋਟਸ ਤਿੰਨ ਪ੍ਰਕਾਰ ਦੇ ਹੁੰਦੇ ਹਨ। |
06:59 | *ਡਬਲ ਕੋਟ (quote) ,*ਸਿੰਗਲ ਕੋਟ |
07:02 | *ਬੈਕਸਲੈਸ਼ ( backslash ) |
07:03 | ਡਬਲ ਕੋਟ ਵੇਰਿਏਬਲਸ ਅਤੇ ਕਮਾਂਡਸ ਦੀ ਵੈਲਿਊ ਨੂੰ ਬਦਲਦਾ ਹੈ। |
07:09 | ਉਦਾਹਰਣ echo Username is $ USER । |
07:13 | ਇਹ ਸਿਸਟਮ ਦਾ ਯੂਜਰਨੇਮ ਦਰਸਾਉਂਦਾ ਹੈ। |
07:17 | ਟਰਮੀਨਲ ਉੱਤੇ ਜਾਓ। |
07:20 | ਹੁਣ ਮੈਂ ਪਰੌਂਪਟ ਨੂੰ ਖਾਲੀ ਕਰਦਾ ਹਾਂ। |
07:23 | ਹੁਣ ਟਾਈਪ ਕਰੋ echo ਸਪੇਸ ਡਬਲ ਕੋਟਸ ਵਿੱਚ Username is ਡਾਲਰ USER (ਵੱਡੇ ਅੱਖਰਾਂ ਵਿੱਚ) |
07:34 | ਐਂਟਰ ਦਬਾਓ। ਸਿਸਟਮ ਦਾ ਯੂਜਰਨੇਮ ਪ੍ਰਿੰਟ ਕੀਤਾ ਗਿਆ ਹੈ। |
07:39 | ਆਉਟਪੁਟ ਤੁਹਾਡੇ ਸਿਸਟਮ ਦੇ ਅਨੁਸਾਰ ਬਦਲੇਗਾ। |
07:42 | ਹੁਣ ਸਲਾਇਡਸ ਉੱਤੇ ਵਾਪਸ ਜਾਂਦੇ ਹਾਂ। |
07:46 | ਸਿੰਗਲ ਕੋਟਸ ਦਿੱਤੀ ਗਈ ਸਟਰਿੰਗ ਦੇ ਹਰ ਇੱਕ ਕੈਰੇਕਟਰ ਦੇ ਸ਼ਾਬਦਿਕ ਅਰਥ ਨੂੰ ਬਣਾਏ ਰੱਖਦਾ ਹੈ। |
07:53 | ਇਹ ਸਾਰੇ ਕੈਰੇਕਟਰ ਦੇ ਵਿਸ਼ੇਸ਼ ਅਰਥ ਨੂੰ ਬੰਦ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ। |
07:58 | ਟਰਮੀਨਲ ਖੋਲੋ। |
08:01 | ਟਾਈਪ ਕਰੋ echo ਸਪੇਸ ਸਿੰਗਲ ਕੋਟਸ ਵਿੱਚ Username is ਡਾਲਰ USER ਵੱਡੇ ਅੱਖਰਾਂ ਵਿੱਚ। |
08:10 | ਐਂਟਰ ਦਬਾਓ। |
08:12 | ਆਊਟਪੁੱਟ Username is $ USER ਹੈ। |
08:16 | ਇਸ ਉਦਾਹਰਣ ਵਿੱਚ, ਇਹ ਸਾਰੇ ਕੈਰੇਕਟਰਸ ਨੂੰ ਪ੍ਰਿੰਟ ਕਰਦਾ ਹੈ ਜੋ ਸਿੰਗਲ ਕੋਟਸ ਵਿੱਚ ਦਿਖਦੇ ਹਨ। |
08:23 | ਇਹ ਵੇਰਿਏਬਲ $ USER ਦੀ ਵੈਲਿਊ ਨੂੰ ਨਹੀਂ ਬਦਲਦਾ ਹੈ। |
08:28 | ਆਪਣੀ ਸਲਾਇਡਸ ਉੱਤੇ ਵਾਪਸ ਆਉਂਦੇ ਹਾਂ। |
08:31 | ਬੈਕਸਲੈਸ਼ ਸਿੰਗਲ ਕੈਰੇਕਟਰ ਤੋਂ ਵਿਸ਼ੇਸ਼ ਅਰਥ ਨੂੰ ਹਟਾਉਂਦਾ ਹੈ। |
08:37 | ਇਹ BASH ਵਿੱਚ ਐਸਕੇਪ ਕੈਰੇਕਟਰ ਦੀ ਤਰ੍ਹਾਂ ਪ੍ਰਯੋਗ ਹੁੰਦਾ ਹੈ। |
08:42 | ਟਰਮੀਨਲ ਉੱਤੇ ਜਾਓ। |
08:44 | ਹੁਣ ਟਾਈਪ ਕਰੋ echo ਸਪੇਸ ਡਬਲ ਕੋਟਸ ਵਿੱਚ Username is ਬੈਕਸਲੈਸ਼ ਡਾਲਰ USER (ਵੱਡੇ ਅੱਖਰਾਂ ਵਿੱਚ) |
08:55 | ਹਾਲਾਂਕਿ ਅਸੀਂ ਡਬਲ ਕੋਟਸ ਲਗਾਏ ਹਨ, ਅਸੀ ਉਂਮੀਦ ਕਰਦੇ ਹਾਂ ਕਿ echo ਕਮਾਂਡ ਯੂਜਰਨੇਮ ਨੂੰ ਦਰਸਾਵੇਗਾ। |
09:02 | ਹੁਣ ਇਸ ਕਮਾਂਡ ਦੀ ਕੋਸ਼ਿਸ਼ ਕਰਦੇ ਹਾਂ। ਐਂਟਰ ਦਬਾਓ। |
09:06 | ਆਉਟਪੁਟ Username is $ USER ਹੈ। |
09:10 | ਇਸ ਉਦਾਹਰਣ ਵਿੱਚ ਬੈਕਸਲੈਸ਼ $ (ਡਾਲਰ) ਚਿੰਨ੍ਹ ਦੇ ਵਿਸ਼ੇਸ਼ ਅਰਥ ਨੂੰ ਹਟਾਉਂਦਾ ਹੈ। |
09:16 | $ USER ਨੂੰ ਬਿਨਾਂ ਕਿਸੇ ਵਿਸ਼ੇਸ਼ ਕਾਰਜਸ਼ੀਲਤਾ ਦੇ ਸਟਰਿੰਗ ਦੀ ਤਰ੍ਹਾਂ ਸਮਝਿਆ ਜਾਂਦਾ ਹੈ। |
09:22 | ਇਸਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। |
09:25 | ਆਪਣੀ ਸਲਾਇਡਸ ਉੱਤੇ ਵਾਪਸ ਆਉਂਦੇ ਹਾਂ। |
09:27 | ਚਲੋ ਇਸਦਾ ਸਾਰ ਕਰਦੇ ਹਾਂl ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ, |
09:31 | * ਕਮਾਂਡ ਲਾਈਨ ਆਰਗਿਊਮੈਂਟਸ |
09:33 | * ਡਬਲ ਕੋਟ, ਸਿੰਗਲ ਕੋਟ ਅਤੇ ਬੈਕਸਲੈਸ਼ ਦੀ ਕਾਰਜਸ਼ੀਲਤਾ। |
09:39 | ਹੇਠਾਂ ਦਿਖਾਏ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ। |
09:42 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। |
09:45 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ। |
09:51 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। |
09:56 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ। |
10:00 | ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact@spoken-tutorial.org ਉੱਤੇ ਲਿਖੋ। |
10:07 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। |
10:10 | ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT ਰਾਹੀਂ ਸੁਪੋਰਟ ਕੀਤਾ ਗਿਆ ਹੈ।
ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ http://spoken-tutorial.org/NMEICT-Intro ਉੱਤੇ ਉਪਲੱਬਧ ਹੈ। |
10:30 | ਆਈ.ਆਈ.ਟੀ ਬੌਂਬੇ ਵੱਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। |